ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ
ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਧਰਮੀ ਬੰਦਿਆਂ ਨੂੰ ਤਾਂ ਪਰਉਪਕਾਰੀ ਹੋਣਾ ਚਾਹੀਦਾ ਹੈ। ਲੋਕ ਉਨ੍ਹਾਂ ਤੋਂ ਜੀਵਨ ਜਾਚ ਸਿੱਖਣ। ਪਰ ਸ਼ੁਰੂ ਤੋਂ ਹੀ ਧਰਮੀ ਬੰਦਿਆਂ ਤੋਂ ਡਰ ਲੱਗਦਾ ਹੈ। ਇੱਕ ਤਾਂ ਆਂਮ ਬੰਦੇ ਨੂੰ ਹੁੰਦਾ ਹੈ। ਇੰਨਾ ਅੱਗੇ ਕੋਈ ਗ਼ਲਤੀ ਨਾ ਹੋ ਜਾਵੇ। ਗ਼ਲਤੀ ਹੋਈ ਦੇਖ ਕੇ ਇਹ ਧਰਮੀ ਬੰਦੇ ਅਣਡਿੱਠ ਕਰਨ ਦੀ ਜਗਾ ਖ਼ਾਮੀਆਂ ਨੂੰ ਉਛਾਲਦੇ ਹਨ। ਐਸੀ ਕੀ ਤੈਸੀ ਕਰਦੇ ਹਨ। ਬੰਦੇ ਦਾ ਪਿੱਛਾ ਲਿਆ ਦਿੰਦੇ ਹਨ। ਨਾਮੋ ਨਿਸ਼ਾਨ ਮਿਟਾ ਦਿੰਦੇ ਹਨ। ਸੰਘੀ ਨੱਪ ਦਿੰਦੇ ਹਨ। ਜੇ ਧਰਮ ਇਹ ਕੁੱਝ ਸਿਖਾਉਂਦਾ ਹੈ। ਲੋਕ ਨਾਸਤਿਕ ਹੀ ਚੰਗੇ ਹਨ। ਬਹੁਤੇ ਲੋਕ ਰੰਗਬਿਰੰਗੇ ਚੋਲ਼ਿਆਂ ਦੀ ਪ੍ਰਵਾਹ ਨਹੀਂ ਕਰਦੇ। ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੁੱਝ ਨਹੀਂ ਲਿਖਿਆ। ਰੰਗਾ ਪਿੱਛੇ ਲੜੋ ਤੇ ਲੜ ਕੇ ਬੰਦੇ ਮਾਰੋ। ਪਾੜੋ, ਮਾਰੋ ਤੇ ਰਾਜ ਕਰੋ ਦੀ ਨੀਤੀ ਵਾਲੇ ਹਨ।
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ੧॥ ਰਹਾਉ ॥
ਦੂਜੇ ਕਿਸੇ ਬੰਦੇ ਵਿਚੋਂ ਖਾਮੀਆਂ ਲੱਭੋ। ਉਸ ਨੂੰ ਆਪਦੇ ਮੂਹਰੇ ਝੂਕਾਉ ਜਾਂ ਗੋਲੀ, ਤਲਵਾਰ, ਬੰਬ ਮਾਰ ਦਿਉ। ਮਹਾਰਾਜ ਵਿੱਚ ਲਿਖਿਆ ਹੈ।
ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {ਪੰਨਾ 728}
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥
ਇਹ ਜੋ ਕੁੱਝ ਕੁ ਲੋਕ ਹਨ। ਵੱਡੇ-ਵੱਡੇ ਨਾਮਾਂ ਵਾਲੇ ਇੰਨਾ ਨੇ ਬਹੁਤ ਅੱਤ ਚੁੱਕੀ ਹੋਈ ਹੈ। ਜੋ ਲੋਕਾਂ ਦੀ ਜਾਨ ਲੈ ਸਕਦੇ ਹਨ। ਵੱਡੀਆਂ ਸੰਸਥਾਵਾਂ ਦੇ ਨਾਮ ਥੱਲੇ ਔਰਤਾਂ ਦੇ ਰੇਪ ਵੀ ਕਰਦੇ ਹਨ। ਜਾਨ, ਮਾਲ ਲੁੱਟਦੇ ਹਨ। ਐਸੇ ਲੋਕਾਂ ਦਾ ਅੰਤ ਵੀ ਐਸਾ ਹੀ ਹੁੰਦਾ ਹੈ। ਇਹ ਲੋਕ ਨਾ ਆਪ ਬੰਦਿਆਂ ਵਾਂਗ ਜਿਉਂਦੇ ਹਨ। ਨਾ ਦੂਜੇ ਨੂੰ ਜਿਊਣ ਦਿੰਦੇ। ਲੋਕਾਂ ਦਾ ਕਮਾਇਆ ਪੈਸਾ ਮੁਫ਼ਤ ਵਿੱਚ ਹੱਕ ਖਾ ਕੇ, ਆਪ ਮਰਨ ਲਈ ਤੇ ਦੂਜੇ ਨੂੰ ਮਾਰਨ ਲਈ ਤਿਆਰ ਰਹਿੰਦੇ ਹਨ। ਇਹ ਲੋਕ ਦੂਜੇ ਨੂੰ ਆਪਣੇ ਆਪ ਤੋਂ ਅੱਗੇ ਨਹੀਂ ਲੰਘਣ ਦਿੰਦੇ। ਐਸੇ ਲੋਕ ਦਹਿਸ਼ਤ ਫੈਲਾ ਕੇਆਪ ਦੀ ਹੀ ਬਦਨਾਮੀ ਖੱਟਦੇ ਹਨ। ਆਪਣੇ-ਆਪ ਨੂੰ ਕੱਟੜ ਕਹਾਉਣ ਵਾਲੇ ਲੋਕ ਆਮ ਬੰਦੇ ਤੋਂ ਕਿਤੇ ਵੱਧ ਗ਼ੁੱਸੇ ਵਾਲੇ ਹੰਕਾਰੀ, ਨਿਕੰਮੇ ਹੁੰਦੇ ਹਨ। ਭਾਵੇਂ ਨਿਮ ਕੇ ਚੱਲਣ ਦੀਆਂ ਹਰ ਰੋਜ਼ ਬੇਨਤੀਆਂ ਕਰਦੇ ਹਨ। ਨਿਮਰਤਾ ਇੰਨੇ ਦੇ ਕੋਲ ਇੰਨਾ ਤੋਂ ਡਰਦੀ ਨਹੀਂ ਜਾਂਦੀ। ਕਾਮਕਰੋਧਲੋਭਮੋਹਹੰਕਾਰ ਵਿੱਚ ਚਿੱਕੜ ਵਾਂਗ ਲਿਪਟੇ ਹੋਏ ਹਨ। ਹਰ ਧਰਮ ਵਿੱਚ ਕਿਸੇ ਦੀ ਵਧੀਕੀ ਨੂੰ ਆਪੇ ਹੀ ਬਗੈਰ ਚਿਤਾਰੇ ਮੁਆਫ਼ ਕਰਨ ਲਈ ਕਿਹਾ ਗਿਆ ਹੈ। ਪਰ ਧਰਮੀ ਬੰਦੇ ਗ਼ਲਤੀ ਕਰਨ ਵਾਲੇ ਦੇ ਗੋਡੇ ਤੇ ਧੌਣ ਝੁਕਾ ਦਿੰਦੇ ਹਨ। ਝਟਕਾ ਵੀ ਦਿੰਦੇ ਹਨ। ਬੰਦਾ ਮਾਰਨਲੁੱਟ-ਮਾਰ ਕਰਨ ਵਿੱਚ ਜੰਗਲੀ ਡਾਕੂਆਂ ਵਰਗੇ ਹੀ ਹਨ। ਇਹ ਕਿਸੇ ਸਰਕਾਰ ਤੋਂ ਨਹੀਂ ਡਰਦੇ। ਸਗੋਂ ਪੁਲਿਸ ਵਾਲੇ ਇੰਨਾ ਦੇ ਝੋਲ਼ੀ-ਚੁੱਕ ਹਨ। ਇਹ ਲੋਕ ਕਿਸੇ ਨੂੰ ਵੀ ਅਸਮਾਨੀ ਉੱਡਦੇ ਨੂੰ ਥੱਲੇ ਲਾਹ ਕੇ ਪਰ ਕੱਟ ਦਿੰਦੇ ਹਨ। ਆਪਣੇ ਆਪ ਨੂੰ ਦੁਨੀਆ ਤੋਂ ਪਾਵਰ ਫੁੱਲ ਬੰਦੇ ਦੱਸਦੇ ਹਨ। ਸਬ ਦਾ ਸੁਪਰੀਮ ਪਾਵਰ ਇੱਕੋ ਰੱਬ ਅਜੇ ਅਟੱਲ ਹੈ। ਉਹ ਕਿਸੇ ਨੂੰ ਵੀ ਬੁਲੰਦੀਆਂ ਤੇ ਪਹੁੰਚਾ ਸਕਦਾ ਹੈ। ਕਿਸੇ ਨੂੰ ਵੀ ਜ਼ਮੀਨ ਤੇ ਵਿਛਾ ਸਕਦਾ ਹੈ।
ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਚੜ੍ਹਦੀ ਜਵਾਨੀ ਵਿੱਚ ਹੀ ਸੁਰਤ ਰੱਬ ਦੇ ਪਿਆਰ ਦੀਆਂ ਗੱਲਾਂ ਵਿੱਚ ਲੱਗ ਗਈ। ਛੋਟੀ ਜਿਹੀ ਉਮਰ ਵਿੱਚ ਬਾਬਾ ਕਹਾਉਣਾ ਵੀ ਸੰਗਤ ਵੱਲੋਂ ਦਿੱਤੀ ਗਈ ਬਹੁਤ ਵੱਡੀ ਇੱਜ਼ਤ ਹੈ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਿਸੇ ਸੰਸਥਾ ਨਾਲ ਨਹੀਂ ਜੁੜੇ ਹੋਏ। ਆਪਣੇ ਦਮ ਤੇ ਆਪ ਹੀ ਪ੍ਰਚਾਰ ਕਰਨ ਦੀ ਨੀਂਹ ਰੱਖੀ ਹੈ। ਉਸ ਦੀ ਆਵਾਜ਼ ਸੁਣ ਤੇ ਉਸ ਨੂੰ ਦੇਖਣ ਲਈ ਸੰਗਤ ਇੰਨੀ ਮਾਤਰਾ ਵਿੱਚ ਜੁੜਨ ਲੱਗੀ ਹੈਕੈਨੇਡਾਅਮਰੀਕਾ ਵਰਗੇ ਦੇਸ਼ਾਂ ਦੀਆਂ ਸੜਕਾਂ ਤੇ ਜਾਮ ਲੱਗ ਜਾਂਦਾ ਹੈ। ਜਿੱਥੇ ਕਿਤੇ ਦੀਵਾਨ ਲੱਗਦਾ ਹੈ, ਕਈ-ਕਈ ਕਿੱਲਿਆਂ ਵਿੱਚ ਸੰਗਤ ਖੁੱਲ੍ਹੇ ਅਸਮਾਨ ਵਿੱਚ ਇੰਨੀ ਮਾਤਰਾ ਵਿੱਚ ਜੁੜਦੀ ਹੈਕਿ ਦੇਖਣ ਵਾਲੇ ਦੀਆਂ ਅੱਖਾਂ ਰੱਬ ਦੇ ਬੰਦਿਆਂ ਦੇ ਦਰਸ਼ਨ ਕਰ ਕੇਭਰਪੂਰ ਹੋ ਜਾਂਦੀਆਂ ਹਨ। ਖ਼ਾਰ ਖਾਣ ਵਾਲੇ ਲੋਕਾਂ ਦੇ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀ ਚੜ੍ਹਦੀ ਕਲਾ ਪਚਦੀ ਨਹੀਂ ਹੈ। ਉਹ ਕਿਸੇ ਭੇਡ ਚਾਲ ਵਿੱਚ ਵੀ ਨਹੀਂ ਆਉਂਦੇ। ਲੱਖਾਂ ਵਿੱਚੋਂ ਇਕੱਲੇ ਦਿਸਦੇ ਹਨ। ਇੱਕ ਬਾਰ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਜਨਮ ਦਿਨ ਮਨਾਇਆ ਸੀ। ਸੰਗਤ ਤੋਂ ਤੋਹਫ਼ੇ ਵੀ ਲਏ ਸਨ। ਇਹ ਤਾਂ ਜਨਮ ਦਿਨ ਮਨਾਉਣ ਵਾਲੇ ਦੀ ਆਪ ਦੀ ਖ਼ੁਸ਼ੀ ਹੈ। ਤੋਹਫ਼ੇ ਲੋਕਾਂ ਨੇ ਆਪ ਦੀ ਮਰਜ਼ੀ ਨਾਲ ਦਿੱਤੇ ਸਨ। ਦੁਨੀਆ ਭਰ ਦੇ ਲੋਕ ਜੋ ਜਿੰਦਾ ਦਿਲ ਹਨ। ਜਿੰਨਾ ਨੂੰ ਜਨਮ ਦਿਨ ਯਾਦ ਰਹਿੰਦਾ ਹੈ। ਉਹ ਜਨਮ ਦਿਨ ਮਨਾਉਂਦੇ ਹਨ। ਉਹ ਗੁੱਡ ਲੱਕ ਦੀ ਵਿਸ਼ ਵੀ ਕਰਦੇ ਹਨ। ਸਿੱਖ ਵੀ ਗੁਰਦੁਰਿਆ ਵਿੱਚ ਗੁਰੂਆਂ ਦੇ ਜਨਮ ਦਿਨ ਮਨਾਉਂਦੇ ਹਨ। ਗੁਰੂ ਤੋਂ ਕਦੋਂ ਦੇ ਪਰਲੋਕ ਵੀ ਸੁਧਾਰ ਗਏ। ਕਈ ਜਨਮ-ਮੌਤ ਦਾ ਦਿਨ ਮਨਾਈ ਜਾਂਦੇ ਹਨ। ਜੇ ਹੋਰ ਕੋਈ ਅੰਮ੍ਰਿਤਧਾਰੀ ਜਨਮ ਦਿਨਸਰਾਧ ਮਨਾਉਂਦਾ ਹੈ। ਜਾਂ ਦੁਨੀਆ ਵਾਂਗ ਹੱਸਦਾ ਹੈ। ਧਰਮੀ ਉਸ ਦੇ ਭੂਤਾਂ ਵਾਂਗ ਪਿੱਛੇ ਪੈ ਜਾਂਦੇ ਹਨ। ਆਪ ਸਬ ਕੁੱਝ ਆਂਮ ਲੋਕਾਂ ਵਾਂਗ ਕਰੀ ਜਾਂਦੇ ਹਨ। ਆਪ ਦੇ ਵੱਲ ਨਹੀਂ ਦੇਖਦੇਆਪ ਬੱਚਿਆਂ ਦੇ ਜਨਮ ਦਿਨ ਤੇ ਲੰਬੀ ਉਮਰ ਲਈ ਅਰਦਾਸਾਂ ਕਰਾਉਂਦੇ ਫਿਰਦੇ ਹਨ। ਇਹ ਨਹੀਂ ਸੋਚਦੇ ਆਏ ਦਿਨ ਉਮਰ ਘਟਦੀ ਹੈ। ਖ਼ੁਸ਼ੀ ਕਿਹੜੀ ਗੱਲ ਦੀ ਚੜ੍ਹੀ ਹੋਈ ਹੈਕਈ ਵਿਹਲੇ ਲੋਕਾਂ ਨੂੰ ਦੂਜੇ ਦੀ ਪਰਸਨਲ ਜ਼ਿੰਦਗੀ ਵਿੱਚ ਧੂਸਣ ਦੀ ਆਦਤ ਬਣ ਗਈ ਹੈ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਜਨਮ ਦਿਨ ਕਿਉਂ ਮਨਾਇਆਇਸੇ ਲਈ ਜਦੋਂ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੂਜੀ ਬਾਰ ਕੈਨੇਡਾਅਮਰੀਕਾ ਵਿੱਚ ਆਏ। ਥਾਂ-ਥਾਂ ਐਸੇ ਮੋਰਚੇ ਲਗਾਏ ਗਏ। ਕਿ ਰੱਬ ਦੇ ਪ੍ਰਚਾਰਕ ਨੂੰ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਨਹੀਂ ਦੇਣਾ। ਕਈ ਗੁਰਦੁਆਰਿਆਂ ਵਾਲਿਆਂ ਨੇ ਆਪ ਸੱਦਾ ਦੇ ਕੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੋਂ ਦੀਵਾਨ ਲੁਆਏ ਸਨ। ਕੈਲਗਰੀ ਦੀ ਗੁਰਦੁਆਰੇ ਦੀ ਕਮੇਟੀ ਵਾਲਿਆਂ ਨੇ ਵੀ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ ਬੁੱਕ ਹੋਏ ਦੀਵਾਨ ਕੈਂਸਲ ਕਰ ਦਿੱਤੇ ਸੀ। ਵੱਡੀ ਗਿਣਤੀ ਵਿੱਚ ਸੰਗਤ ਦੀਵਾਨ ਲਗਾਉਣ ਲਈ 5 ਦਿਨ ਧਰਨੇ ਦਿੰਦੀ ਰਹੀ। ਕਮੇਟੀ ਮੈਂਬਰਾਂ ਨੇ ਸੰਗਤ ਦੀ ਇੱਕ ਨਹੀਂ ਚੱਲਣ ਦਿੱਤੀ। ਐਡਮਿੰਟਨ ਵਿੱਚ ਦੀਵਾਨ ਲੱਗੇ ਸਨ। ਕਮੇਟੀ ਮੈਂਬਰ ਸੂਹਾਂ ਲੈਣ ਲਈ ਦੇਖਣਾ ਵੀ ਸੀਕੀ ਹੋ ਰਿਹਾ ਹੈਐਡਮਿੰਟਨ ਦੀਵਾਨਾ ਵਿੱਚ ਰੋਲਾ ਪਾਉਣ ਨੂੰ ਪਹੁੰਚੇ ਹੋਏ ਸਨ। ਐਡਮਿੰਟਨ ਵਾਲੀ ਸੰਗਤ ਨੇ ਐਸੇ ਬਦਮਾਸ਼ੀ ਵਾਲੇ ਲੋਕਾਂ ਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀ। ਉਹ ਗੁਰਦੁਆਰੇ ਦੇ ਨੇੜੇ ਵੀ ਨਹੀਂ ਜਾਣ ਦਿੱਤੇ ਸਨ।
ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਉਸ ਦੇ ਸਾਥੀਆਂ ਨੇ. ਮੌਤ ਦਾ ਤਮਾਸ਼ਾ ਸ਼ਰੇਆਮ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਹੈ। ਮੌਤ ਨੂੰ ਸਾਹਮਣੇ ਤੋਂ ਦੇਖਿਆ ਹੈ। ਇਹ ਜੱਜਵਕੀਲਅਦਾਲਤਾਂ ਮਰੇ ਕਤਲ ਹੋਏ ਬੰਦੇ ਦਾ ਕੇਸ ਕਿਵੇਂ ਲੜਦੇ ਜਿੱਤਦੇ ਹਨਜਿਊਦੇ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਸ ਦੇ ਸਾਥੀ ਪੁਲਿਸ ਸਰਕਾਰ ਨੂੰ ਦੁਹਾਈ ਪਾ ਰਹੇ ਹਨ। ਕੌਣ ਨਾਲ ਦਾ ਬੰਦਾ ਮਾਰਨ ਦੇ ਜ਼ੁੰਮੇਵਾਰ ਹਨਕੌਣ ਇਸ ਖ਼ਤਰ ਨਾਕ ਮੌਤ ਦੀ ਖੇਡ ਦੇ ਖਿਡਾਰੀ ਹੈਰੋਜ਼ ਅਖ਼ਬਾਰਾਂਰੇਡੀਉਟੀਵੀ ਵਾਲੇ ਖ਼ਬਰਾਂ ਲਾ ਰਹੇ ਹਨ। ਹਮਲਾਵਰ ਬੜ੍ਹਕਾਂ ਮਾਰ ਰਹੇ ਹਨ। ਧਮਕੀਆਂ ਭੇਜ ਰਹੇ ਹਨ। ਅਖ਼ਬਾਰਾਂਰੇਡੀਉਟੀਵੀ ‘ਤੇ ਬਿਆਨ ਦੇ ਰਹੇ ਹਨ, “ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਮੁਆਫ਼ੀ ਮੰਗੇ ਨਹੀਂ ਏਵੇਂ ਹੀ ਕਰਾਂਗੇ। “ ਦੂਜੇ ਵਾਂਗ ਭਾਵ ਮਾਰ ਦਿਆਂਗੇ। ਜਿਸ ਤੇ ਖ਼ਤਰਨਾਕ ਮੌਤ ਦਾ ਕਾਂਡ ਵਰਤਿਆ ਹੈ। ਉਹ ਬਚ ਗਿਆ ਹੈ। ਉਹੀ ਇੰਨਾ ਕਾਤਲਾਂ ਤੋਂ ਮੁਆਫ਼ੀ ਮੰਗੇ। ਕਿੰਨੀ ਹੱਸੇ ਵਾਲੀ ਤੇ ਸ਼ਰਮ ਵਾਲੀ ਗੱਲ ਹੈ। ਪੁਲਿਸ ਸਰਕਾਰ ਸੁੱਤੀ ਪਈ ਹੈ। ਇੱਕ ਬੰਦਾ ਮਾਰਨ ਤੇ ਹੋਰ ਜ਼ਖ਼ਮੀ ਹੋਣਤੇ ਵੀ ਕਿਸੇ ਨੂੰ ਪੱਕੇ ਪੈਰੀਂ ਫੜਿਆ ਨਹੀਂ ਗਿਆ। ਪੁਲਿਸ ਸਰਕਾਰ ਵੀ ਤਕੜੇ ਦੀ ਯਾਰ ਹੈ। ਅਖ਼ਬਾਰਾਂ,ਰੇਡੀਉਟੀਵੀ ਵਿੱਚ ਨਿੱਤ ਦੂਜੀ ਪਾਰਟੀ ਧਮਕੀਆਂ ਭੇਜ ਰਹੀ ਹੈ। ਬਦਮਾਸ਼ਾਂ ਵੱਲੋਂ ਟਰਾਂਟੋ ਵਿੱਚ ਟੀਵੀ ਹੋਸਟ ਦੇ ਘਰ ਤੇ ਵੀ ਹਮਲਾਵਰ ਕੀਤਾ ਗਿਆ ਹੈ। ਦਰਵਾਜੇ ਭੰਨੇ ਗਏ। ਕਿਸੇ ਨੂੰ ਧਮਕੀ ਦੇਣਾਮਾਰਨ ਦਾ ਡਰਾਵਾ ਦੇਣਾਕਤਲੇ ਸਾਜ਼ਿਸ਼ ਹਮਲਾ ਕਰਨਾਵੈਸੇ ਕਾਨੂੰਨ ਜੁਰਮ ਹੈ। ਉਸ ਦੀ ਸਜਾ ਵੀ ਕਤਲ ਦੀ ਸਜਾ ਬਰਾਬਰ ਹੈ। ਮੰਤਰੀਪ੍ਰਧਾਨ ਮੰਤਰੀ ਸਬ ਐਸੇ ਲੋਕਾਂ ਅੱਗੇ ਨੱਚਦੇ ਹਨ। ਤਕੜੇ ਤਾਕਤ ਵਾਰ ਬੰਦੇਬਦਮਾਸ਼ ਕਾਨੂੰਨ ਦੇ ਵੀ ਪਰ ਕੱਟ ਦਿੰਦੇ ਹਨ। ਬਚਾਉ ਵਾਲਾ ਜਾਨ ਬਚਾਉ ਦੀ ਦੁਹਾਈ ਪਾ ਰਿਹਾ ਹੈ। ਪੁਲਿਸ ਕਾਨੂੰਨ ਤੇ ਕਾਨੂੰਨ ਭੰਗ ਕਰਨ ਵਾਲਿਆਂ ਲਈ ਇਹ ਖਿਲਵਾੜ ਹੈ। ਪਤਾ ਉਸ ਦਿਨ ਲੱਗਣਾ ਹੈ। ਜਿਸ ਦਿਨ ਆਪ ਦੇਤੇ ਪਈ। ਜੈਸੀ ਕਰਨੀ ਵੈਸੀ ਭਰਨੀ। ਦੂਜਿਆਂ ਦੇ ਪੁੱਤ ਮਾਰ ਕੇਆਪ ਦੀਆਂ ਪੁੱਤਰਾਂ ਦੀਆਂ ਵੇਲਾ ਨਹੀਂ ਵਧਦੀਆਂ ਹੁੰਦੀਆਂ। ਸ਼ਾਂਤੀ ਦਾ ਮਾਹੌਲ ਰੱਖਣ ਲਈ ਧਮਕੀਆਂ ਦੀ ਥਾਂ ਸ਼ਾਂਤ ਰਹਿਣ ਦੀ ਲੋੜ ਹੈ।

ਜੇ ਕੋਈ ਬੰਦਾ ਬਾਡੀ ਗਾਰਡ ਵੀ ਰੱਖ ਲਵੇ। ਉਹ ਵੀ ਚੱਜ ਨਾਲ ਰਾਖੀ ਨਹੀਂ ਕਰਦਾ ਹੁੰਦਾ। ਉਹ ਸਬ ਤੋਂ ਪਹਿਲਾਂ ਆਪ ਦੀ ਜਾਨ ਬਚਾਏਗਾ। ਕਦੇ ਵੀ ਆਪ ਮਰ ਕੇ ਦੂਜੇ ਨੂੰ ਨਹੀਂ ਬਚਾ ਸਕਦਾ। ਕੋਈ ਹੀ ਸੂਰਮਾ ਅੱਗੇ ਹੋ ਕੇ ਕਿਸੇ ਦੀ ਜਾਨ ਆਦਮ ਖੋਰਾਂ ਤੋਂ ਬਚਾਉਂਦਾ ਹੈ। ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤਾਂ ਆਪ ਸੰਗਤ ਨੂੰ ਰਾਖੀ ਕਰਨ ਨੂੰ ਅੰਮ੍ਰਿਤ ਛੱਕਾ ਕੇ ਤਿਆਰ ਬਰ ਤਿਆਰ ਕਰਦੇ ਹਨ। ਜੇ ਕੋਈ ਮੂਹਰੇ ਆਉਂਦਾ ਹੈ। ਅਰਦਾਸਾ ਸੋਧ ਦੇਣਾਂ ਚਾਹੀਦਾ ਹੈ। ਆਤਮ ਰੱਖਿਆ ਬਹੁਤ ਜਰੂਰੀ ਹੈ। ਆਤਮ ਰਾਖੀ ਕਰਨੀ ਕਾਨੂੰਨ ਹੱਕ ਹੈ। ਆਪ ਦੇ ਘਰ ਆਏ ਹਮਲਾਵਰ ਨੂੰ ਪਾਰ ਬੁਲਾ ਸਕਦੇ ਹਾਂ। ਹੋਰ ਤਾਂ ਲੋਕਾਂ ਦੀ ਗੱਲ ਛੱਡੋ। ਜੇ ਮਾਲਕ ਵੀ ਕੁੱਤੇ ਦੇ ਸੋਟੀ ਮਾਰੇ। ਉਹ ਸੋਟੀ ਮੂੰਹ ਵਿੱਚ ਫੜ ਲੈਂਦਾ ਹੈ। ਕਿਸੇ ਤੇ ਜ਼ਕੀਨ ਨਾ ਹੀ ਕੀਤਾ ਜਾਵੇ। ਘਰ ਦੇ ਭੇਤੀ ਨੇ ਹੀ ਲੰਕਾ ਢਹਾ ਦਿੱਤੀ ਸੀ। ਕੋਈ ਆਪਣਿਆਂ ਵਿਚੋਂ ਹੀ ਅੰਦਰ ਦੇ ਭੇਤ ਦਿੰਦਾ ਹੈ। ਤਾਂ ਹੀ ਕੀਮਤਿ ਚੀਜ਼ ਤੇ ਡਾਕਾ ਪੈਂਦਾ ਹੈ। ਇਤਿਹਾਸ ਗਵਾਹ ਹੈ। ਸੂਹੀਆਂ ਸਕਾ ਭਰਾ ਵੀ ਹੋ ਸਕਦਾ।

Comments

Popular Posts