ਜਿਉਂਦੇ ਲੋਕ ਕਿਸੇ ਕੰਮ ਨੂੰ ਸਿਰੇ ਚਾੜਨ ਲਈ ਲਗਨ ਲਗਾਉਣ ਦੀ ਸਮਾਧੀ ਲਗਾਉਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅਨਪੜ੍ਹ ਤੇ ਪੜ੍ਹੇ ਲਿਖੇ ਬੰਦੇ ਧਾਰਮਿਕ ਹੋ ਸਕਦੇ ਹਨ। ਧਾਰਮਿਕ ਸਬ ਤੋਂ ਵੱਧ ਧੱਕੇ ਸ਼ਾਹੀ ਕਰਦੇ ਹਨ। ਧਰਮੀ ਆਮ ਲੋਕਾਂ ‘ਤੇ ਕਾਨੂੰਨ ਨੂੰ ਕੁੱਝ ਨਹੀਂ ਜਾਣਦੇ। ਇੰਨਾ ਦਾ ਆਪਦਾ ਹੀ ਕਾਨੂੰਨ ਹੈ। ਕਿਸੇ ਨੂੰ ਵੀ ਕੱਤਲ ਕਰਕੇ ਖੱਪਾ ਦਿੰਦੇ ਹਨ। ਕੈਦ ਕਰ ਸਕਦੇ ਹਨ। ਧਾਰਮਿਕ ਸਥਾਨ ਢਹਾ ਸਕਦੇ ਹਨ। ਸਾੜ ਫ਼ੂਕ ਸਕਦੇ ਹਨ। ਜ਼ਿਆਦਾਤਰ ਪੱਕੇ ਧਰਮੀ ਪੱਕੇ ਠੀਠ ਵੀ ਹੁੰਦੇ ਹਨ। ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਬੜੇ ਗ਼ੁੱਸੇ ਵਾਲੇ ਹੁੰਦੇ ਹਨ। ਘੁਲਾੜੀ ਵਿੱਚ ਬਾਂਹ ਆਈ ਵਾਂਗਚੀਕਣ ਲੱਗ ਜਾਂਦੇ ਹਨ। ਸੌਂਕਣਾਂ ਵਾਂਗ ਲੜਦੇ ਹਨ। ਮੇਹਣੋ-ਮੇਹਣੀ ਹੁੰਦੇ ਹਨ। ਕੀ ਧਰਮ ਜ਼ੋਰਾ-ਜ਼ੋਰੀ ਧੱਕੇ ਦਾ ਨਾਮ ਹੈ?
ਲੋਕ ਇੰਨੇ ਭੋਲੇ ਕਿਉਂ ਬਣੇ ਹੋਏ ਹਨ? ਗੁੱਡੀ ਦਾ ਪਿੰਡ ਧਰਮੀਆਂ ਦਾ ਡੇਰਾ ਬਣ ਗਿਆ ਸੀ। ਇੱਕ ਹੋਰ ਸਾਧ ਸਮਾਧੀ ਲਾ ਕੇ ਬੈਠ ਗਿਆ ਸੀ। ਅੱਗੇ ਇੱਕ ਸਾਧ ਭੁੱਖਾ ਧਿਆਇਆ ਮਰ ਗਿਆ ਸੀ। ਦੂਜੀ ਪਾਰਟੀ ਵਾਲੇ ਪਿੱਛੇ ਰਹਿ ਗਏ ਸਨ। ਉਨ੍ਹਾਂ ਨੇ ਰਾਏ ਬਣਾਈ। ਇੱਕ ਮੰਨਿਆ ਹੋਇਆ ਸਾਧ ਮੂਹਰੇ ਲਾ ਲਿਆ। ਜਿਸ ਦੀ ਦੁਨੀਆ ਵਿੱਚ ਪਹਿਲਾਂ ਹੀ ਮਹਿਮਾ ਸੀ। ਬੰਦੇ ਨੂੰ ਹੋਰ ਲੋਕ ਪਿਰਿਆ ਹੋਣ ਦੀ ਇੱਛਾ ਰਹਿੰਦੀ ਹੈ। ਇਸ ਨਾਟਕ ਵਿੱਚ 2 ਔਰਤਾਂ ਪਾ ਲਈਆਂ ਸਨ। ਕਹਾਣੀ ਰੋਚਕ ਬਣ ਗਈ ਸੀ। ਔਰਤਾਂ ਸੁਆਲਾਂ ਦੇ ਜੁਆਬ ਦੇਣ ਵਿੱਚ ਬੜੀਆਂ ਤਿੱਖੀਆਂ ਹੁੰਦੀਆਂ ਹਨ। ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀਆਂ। ਪੋਚੇ ਮਾਰ ਕੇਝੂਠ ਨੂੰ ਛੁਪਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਔਰਤ ਨੂੰ ਚਾਹੇ ਮਰਦ ਭੈਣ ਦੇਵੀ ਹੀ ਕਹੀ ਜਾਣ। ਔਰਤਾਂ ਨਾਲ ਰੋਮਟਿਕ ਮਾਹੌਲ ਲੱਗਦਾ ਹੈ। ਜੇ ਸਾਰੇ ਮਰਦ ਹੀ ਹੋਣ ਸੁਆਦ ਕਿਰਕਰਾ ਹੋ ਜਾਂਦਾ ਹੈ। ਚਾਰ ਬੰਦਿਆਂ ਨਾਲ ਮਿਲ ਕੇਇੰਨਾ ਨੇ ਡਰਾਮਾਂ ਰਚਿਆ। ਮਹਾਤਮਾਂ ਨੂੰ ਸਮਾਧੀ ਤੇ ਬੈਠਣ ਤੋਂ ਪਹਿਲਾਂ ਲੋਕਾਂ ਨੂੰ ਦੱਸ ਦਿੱਤਾ। ਬਾਬਾ ਸਮਾਧੀ ਵਿੱਚ ਬੈਠਾ ਹੈ। ਇਸ ਦਾ ਪਰੂਫ਼ ਡਾਕਟਰਾਂ ਨੂੰ ਬਣਾਂ ਲਿਆ। ਡਾਕਟਰਾਂ ਨੇ ਜਾਂਚ ਕੀਤੀ ਸੀ। ਡਾਕਟਰਾਂ ਨੇ ਸੁਆਮੀ ਜੀ ਨੂੰ ਮਰਿਆ ਕਰਾਰ ਨਹੀਂ ਦਿੱਤਾ ਸੀ। ਉਸ ਦੀ ਰਿਪੋਰਟ ਕਿਸੇ ਨੇ ਮੀਡੀਆ ਨੂੰ ਦੱਸ ਦਿੱਤੀ। ਇਹ ਗੱਲ ਗ਼ਲਤੀ ਨਾਲ ਲੋਕਾਂ ਤੇ ਮੀਡੀਆ ਨੂੰ ਪਹੁੰਚੀ ਸੀ। ਜਾਂ ਲੋਕਾਂ ਵਿੱਚ ਵਡਿਆਈ ਕਰਾਉਣ ਲਈ ਫੈਲਾ ਦਿੱਤੀ। ਡਾਕਟਰਾਂ ਤੋਂ ਜਾਂਚ ਕਿਉਂ ਕਰਾਈ ਗਈ? ਇਸ ਦੇ ਗਵਾਹ ਡਾਕਟਰਾਂ ਨੂੰ ਕਿਉਂ ਬਣਾਇਆ ਸੀਡਾਕਟਰ ਕੌਣ ਸਨਕਿਸੇ ਨੂੰ ਕੁੱਝ ਨਹੀਂ ਦੱਸਿਆ ਸੀ। ਡਾਕਟਰਾਂ ਨੂੰ ਤਾਂ ਸੁਆਮੀ ਜੀ ਦੀ ਸਮਾਧੀ ਤੇ ਬੈਠਣ ਦੇ ਗਵਾਹ ਰੱਖਿਆ ਸੀ। ਬਈ ਉਹ ਹਾਮੀ ਭਰਨਸਾਧ ਦੀ ਸਮਾਧੀ ਲੱਗੀ ਹੋਈ ਹੈ। ਸਰੀਰ ਵਿੱਚ ਜਾਨ ਹੈ। ਅਸਲ ਵਿੱਚ ਉਹ ਸਾਧ ਮਰਿਆ ਹੀ ਹੋਇਆ ਸੀ। ਸਮਾਧੀ ਦਾ ਤਾਂ ਪਖੰਡ ਹੋ ਰਿਹਾ ਸੀ। ਧਰਮੀ ਲੋਕ ਇਹ ਵੀ ਨਹੀਂ ਜਾਣਦੇ। ਮਰਨ ਪਿੱਛੋਂ ਲਾਸ਼ ਨੂੰ ਅੱਗ ਲਾ ਕੇ ਦਫ਼ਨਾ ਕੇ ਜਾਂ ਪਾਣੀ ਵਿੱਚ ਜਲ ਪ੍ਰਵਾਹ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ। ਮੁਰਦੇ ਦੁਆਰਾ ਬਿਮਾਰੀਆਂ ਫੈਲਦੀਆਂ ਹਨ।
ਅੰਤ ਨੂੰ ਸਾਧ ਜਿਊਦਾ ਦਿਖਾਉਣਾ ਸੀ। ਲੋਕ ਸੁਆਮੀ ਜੀ ਮਹਾਰਾਜ ਨੂੰ ਜਿਊਦਾ ਦੇਖ ਕੇਅੰਸ਼-ਅੰਸ਼ ਕਰ ਉੱਠਣ। ਅਵਸਥਾ ਵਿੱਚ ਐਸੀ ਸੀ। ਜੈਸੀ ਮਰਨ ਵਾਲੇ ਦੀ ਹੁੰਦੀ ਹੈ। ਸਾਧ ਨੂੰ ਆਪੇ ਕੋਠੀ ਵਿੱਚ ਬੰਦ ਕੀਤਾ। ਆਪੇ ਹੀ ਹੀਟਰ ਵਾਲੇ ਕਮਰੇ ਵਿੱਚ ਆਸਣ ਲਾ ਦਿੱਤਾ। ਲੋਕਾਂ ਵਿੱਚ ਗੱਲ ਫੈਲਾ ਦਿੱਤੀ। ਇੰਨੀ ਡੂੰਘੀ ਸੁਆਮੀ ਜੀ ਸਮਾਧੀ ਲੱਗ ਗਈ ਹੈ। ਸਾਧ ਫਰੀਜ਼ਰ ਵਿੱਚ ਰੱਖਿਆ ਗਿਆ ਹੈ। ਬਾਬਾ ਜੀ ਭੇਸ ਬਦਲ ਕੇਅਮਰੀਕਾ ਵਿੱਚ ਘੁੰਮ ਰਹੇ ਸਨ। ਸਾਧ 36 ਪਦਾਰਥ ਖਾਂਦਾ ਸੀ। ਸੇਵਾਦਾਰਨੀਆਂ ਉਸ ਦੇ ਦੁਆਲੇ ਸਨ। ਇਹ ਸਬ ਡਰਾਮਾਂ ਹੋ ਰਿਹਾ ਸੀ। ਲੋਕ ਕਲਪ ਰਹੇ ਸਨ। ਸਾਧ ਫਰੀਜ਼ਰ ਵਿੱਚ ਕਿਉਂ ਪਾਇਆ ਹੈਅਮਰੀਕਾ ਵਿੱਚ ਘੁੰਮਣ ਵਾਲੇ ਸਾਧ ਨੂੰ ਸਮਾਧੀ ਵਿਚੋਂ ਕੁੱਝ ਦਿਨਾਂ ਪਿੱਛੋਂ ਬਾਹਰ ਲੈ ਆਉਣਾ ਸੀ। ਲੋਕ ਵਾਧੂ ਦਾ ਮੱਥਾ ਮਾਰਦੇ ਰਹੇ। ਸਾਧ ਦੀ ਸਮਾਧੀ ਵਾਲੇ ਮੰਦਰ ਅੱਗੇ ਦੁੱਧ ਚਾੜਦੇ ਸਨ। ਦੀਵੇ ਜਗਾਉਂਦੇ ਸਨ। ਭੁੱਖ ਅੜਤਾਲ ‘ਤੇ ਬੈਠੇ ਸਨ।
ਇੱਕ ਦਿਨ ਲੋਕ ਸਾਧ ਦੇ ਡੇਰੇ ਕੋਲ ਭਜਨ ਕਰ ਰਹੇ ਸਨ। ਕਿਸੇ ਨੇ ਕਿਹਾ, “ ਚਮਤਕਾਰ ਹੋਣ ਵਾਲਾ ਹੈ। ਸਬ ਅੱਖਾਂ ਬੰਦ ਕਰੋ। ਸੁਆਮੀ ਜੀ ਉਸ ਨੂੰ ਦਿਸਣਗੇ। ਜੋ ਅੱਖਾਂ ਬੰਦ ਕਰੇਗਾ। ਸਾਧ ਆਪਣੇ ਆਰਾਮ ਵਾਲੇ ਕਮਰੇ ਵਿੱਚੋਂ ਉੱਠ ਕੇਆ ਕੇ ਸੰਘਾਸਨ ਉੱਤੇ ਬੈਠ ਗਿਆ। ਨਾਂ ਸਾਧ ਮਰਿਆ ਸੀ। ਨਾਂ ਸਮਾਧੀ ਲੱਗੀ ਸੀ। ਗੱਲੀਂ ਬਾਤੀਂ ਲੋਕਾਂ ਵਿੱਚ ਤੂਏ-ਤੂਏ ਕਰਾ ਲਈ। ਇਹ ਕੀ ਵਡਿਆਈ ਹੈਸਾਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਕੇਸਾਧ ਹੁਣੀ ਰੰਗ ਰਲੀਆਂ ਮਨਾ ਰਹੇ ਸਨ।
ਸਮਾਧੀ ਲਗਾਉਣ ਵਾਲਾ ਦੁਨੀਆ ਨੂੰਸਮਾਧੀ ਲੱਗੀ ਤੋਂ ਸੁਣਦੇਖ ਸਕਦਾ ਹੈ। ਸਰੀਰ ਦੀ ਹਿਲਜੁਲ ਨਹੀਂ ਹੁੰਦੀਕਦੇ ਹੁੰਦੀ ਵੀ ਹੈ। ਜਦੋਂ ਕਿਸੇ ਚੀਜ਼ ਉੱਤੇ ਪੀਨਕ ਲੱਗ ਜਾਂਦੀ ਹੈ। ਕਈ ਬਾਰ ਕੰਮ ਕਰਨਗੱਲ ਸੁਣਨ ਸਮੇਂ ਵੀ ਮਨ ਸੌਂ ਜਾਂਦਾ ਹੈ। ਮਨ ਕੁੱਝ ਸੋਚਣ ਲੱਗ ਜਾਂਦਾ ਹੈ। ਮਨ ਭੱਜਣੋਂ ਹੱਟ ਜਾਂਦਾ ਹੈ। ਕਦੇ-ਕਦੇ ਫਿਰ ਦੁਨੀਆ ਵੱਲ ਧਿਆਨ ਜਾਂਦਾ ਹੈ। ਇਹ ਤੁਰਿਆ ਫਿਰਦਿਆਂ ਨਾਲ ਵੀ ਹੁੰਦਾ ਹੈ। ਕਦੇ ਕੋਈ ਚੀਜ਼ ਮਨ ਨੂੰ ਮੋਹਿਤ ਕਰਦੀ ਹੈ। ਕਦੇ ਕਿਸੇ ਵੱਲ ਧਿਆਨ ਨਹੀਂ ਜਾਂਦਾ। ਐਸਾ ਵੀ ਨਹੀਂ ਹੁੰਦਾ, ਬੰਦਾ ਸਮਾਧੀ ਵਿੱਚ ਜਾਣ ਤੋਂ ਪਹਿਲਾਂ ਹਵਨ ਜੱਗ ਕਰਾ ਕੇ ਬੈਠੇ। ਮੀਡੀਏ ਤੇ ਲੋਕਾਂ ਨੂੰ ਦੱਸੇ। ਸਮਾਧੀ ਵਿੱਚ ਜਾਣ ਤੋਂ ਪਹਿਲਾਂ ਲੋਕਾਂ ਨੂੰ ਜੋ ਇਹ ਕਹੇ, “ ਮੈਂ ਸਮਾਧੀ ਦੀ ਨੀਂਦ ਤੋਂ ਚਾਰ ਦਿਨਾਂ ਨੂੰ ਉੱਠੂ ਗਾ। “ ਜੇ ਕੋਈ ਆਪਣਾ ਸਮਾਧੀ ਵਿੱਚ ਬੈਠ ਦਾ ਸਮਾਂ ਦੱਸ ਕੇ ਸਮਾਧੀ ਤੇ ਬੈਠਦਾ ਹੈ। ਇਹ ਪਖੰਡ ਹੈ। ਇਹ ਕੋਈ ਲੁਧਿਆਣੇਦਿੱਲੀ ਜਾਣਾ ਨਹੀਂ ਹੈ। ਸਮਾਧੀ ਮਨ ਦਾ ਸਕੂਨ ਹੈ। ਮਨ ਜਿੰਨਾ ਚਿਰ ਟਿਕਿਆ ਰਹਿੰਦਾ ਹੈ। ਸਰੀਰ ਆਰਾਮ ਵਿੱਚ ਸਮਾਧੀ ਵਿੱਚ ਰਹਿੰਦਾ ਹੈ। ਮਨ ਭੰਗ ਹੋ ਗਿਆ। ਬੰਦਾ ਆਮ ਜੀਵਨ ਵਿੱਚ ਵਿਚਰਨ ਲੱਗਦਾ ਹੈ। ਸਮਾਧੀ ਮਰਜ਼ੀ ਨਾਲ ਨਹੀਂ ਲੱਗਦੀ ਨਾਂ ਹੀ ਮਨ ਮਰਜ਼ੀ ਨਾਲ ਟੁੱਟਦੀ ਹੈ। ਜੇ ਮਹਾਤਮਾਂਸਾਧਜੋਗੀਆਂ ਨੇ ਜੇ ਸਮਾਧੀ ਲਗਾਉਣੀ ਹੈਤਾਂ ਲੋਕਾਂ ਦੀ ਜਾਨ ਸੂਲੀ ਉੱਤੇ ਜ਼ਰੂਰ ਟੰਗਣੀ ਹੈ। ਸਾਧ ਸਮਾਧੀ ਵਿੱਚ ਹੈ। ਲੋਕਾਂ ਨੂੰ ਫ਼ਿਕਰ ਵਿੱਚ ਪਾਉਣਾਕਿਧਰ ਦੀ ਸ਼ਾਂਤੀ ਹੈਜੇ ਕਿਸੇ ਦੀ ਸਮਾਧੀ ਲੱਗੀ ਵੀ ਹੈ। ਲੋਕਾਂ ਨੇ ਕਿਸੇ ਦੀ ਸਮਾਧੀ ਤੋਂ ਕੀ ਲੈਣਾ ਦੇਣਾ ਹੈ?
ਕਈ ਸਮਾਧੀ ਰੱਬ ਨੂੰ ਦੇਖਣਮਿਲਣ ਲਈ ਭਗਤ ਲਗਾਉਂਦੇ ਹਨ। ਬਗੈਰ ਹੱਥ ਪੈਰ ਹਿਲਾਏ ਸਮਾਧੀ ਵਿੱਚ ਬੈਠ ਕੇ ਤਾਂ ਪਾਣੀ ਦਾ ਗਿਲਾਸ ਵੀ ਆਪਣੇ-ਆਪ ਨਹੀਂ ਮਿਲਦਾ। ਰੱਬ ਕਿਥੋਂ ਮਿਲਣਾ ਹੈ? ਮਨ ਤੇ ਸਰੀਰ ਦੀ ਸ਼ਾਂਤੀ ਸਮਾਧੀ ਦਾ ਅਸਲ ਮਕਸਦ ਹੁੰਦਾ ਹੈ। ਨਾਂ ਕੇ ਲੋਕਾਂ ਵਿੱਚ ਢੰਡੋਰਾ ਪਿੱਟਿਆ ਜਾਂਦਾ ਹੈ। ਸਮਾਧੀ ਲਗਾਉਣ ਵਾਲੇ ਦੀ ਪੂਜਾ, ਦਰਸ਼ਨ ਕਰੋ। ਸਮਾਧੀ ਵਿੱਚ ਮਨ ਤੇ ਸਰੀਰ ਭਟਕਣਾ ਛੱਡ ਦਿੰਦਾ ਹੈ। ਸਰੀਰ ਸਮਾਧੀ ਵਿੱਚ ਟਿੱਕ ਕੇ ਬੈਠਾਖੜ੍ਹਾ ਰਹਿੰਦਾ ਹੈ। ਅੱਖਾਂ ਇਸੇ ਲਈ ਬੰਦ ਕਰਨ ਨੂੰ ਕਹਿੰਦੇ ਹਨ। ਦੁਨੀਆ ਵੱਲੋਂ ਧਿਆਨ ਹੱਟ ਜਾਵੇ। ਸਮਾਧੀ ਦੀਆਂ ਬਹੁਤ ਕਿਸਮਾਂ ਹਨ। ਹਰ ਬੰਦਾ ਕਿਤੇ ਨਾਂ ਕਿਤੇ ਸਮਾਧੀ ਵਿੱਚ ਲੱਗਦਾ ਹੈ। ਪੜ੍ਹਨਲਿਖਣਸੁਣਨਕੁੱਝ ਵੀ ਕਰਨ ਵਾਲੇ ਦਾ ਜਦੋਂ ਧਿਆਨ ਮਕਸਦ ਲਈ ਜੁੜਦਾ ਹੈ। ਸਰੀਰ ਤੇ ਮਨ ਟਿੱਕ ਕੇ ਜੁੜ ਜਾਂਦਾ ਹੈ। ਜਿੰਨਾ ਚਿਰ ਕੰਮ ਸਿਰੇ ਨਹੀਂ ਲੱਗਦਾ। ਮਨ ਅੰਤਰ ਲੀਨ ਰਹਿੰਦਾ ਹੈ। ਸਰੀਰ ਵਿੱਚ ਜਾਨ ਹੁੰਦੀ ਹੈ। ਸਰੀਰ ਵਿੱਚ ਆਮ ਦੀ ਤਰਾਂ ਸਾਰਾ ਸਰਕਲ ਚੱਲਦਾ ਹੈ। ਸਮਾਧੀ ਕਿਸੇ ਚੀਜ਼ ਨੂੰ ਅੜ ਕੇਹਠ ਕਰਕੇਅਧੂਰਾ ਕੰਮ ਪੂਰਾ ਕਰਨ ਲਈ ਹੁੰਦੀ ਹੈ। ਜਿਵੇਂ ਨਿੱਕਾ ਬੱਚਾ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਮਾਪਿਆਂ ਮਗਰ ਪੈਂਦਾਂ ਹੈ। ਜ਼ਿੱਦ ਕਰਦਾ ਹੈ। ਹਰ ਹਾਲਤ ਵਿੱਚ ਉਸ ਨੂੰ ਹਾਸਲ ਕਰ ਹੀ ਲੈਂਦਾ ਹੈ। ਰੱਬ ਤੋਂ ਗਿਆਨਸ਼ਕਤੀ ਹਾਸਲ ਕਰਨ ਨੂੰ ਸਮਾਧੀ ਲਗਾਈ ਜਾਂਦੀ ਹੈ। ਜੋ ਸਾਧ ਆਪ ਨੂੰ ਭਗਵਾਨ ਕਹਾਉਂਦਾ ਹੈਆਪ ਨੂੰ ਰੱਬ ਕਹਾਉਣ ਵਾਲੇ ਨੂੰ ਸਮਾਧੀ ਲਗਾਉਣ ਦੀ ਕੀ ਲੋੜ ਹੈਸਾਧ ਰੱਬ ਕਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਹਨ? ਸਾਧਾਜੋਗੀਆਂ ਰੱਬਾ ਨੇਕੀਹਦੀ ਯਾਦ ਵਿੱਚਕੀਹਨੂੰ ਪਾਉਣ ਲਈ ਸਮਾਧੀ ਲਗਾਉਣੀ ਹੈਸਮਾਧੀ ਲੱਗੇ ਬੰਦੇ ਨੂੰ ਕੋਈ ਹੱਥ ਨਹੀਂ ਲਗਾਉਂਦਾ। ਸਮਾਧੀ ਭੰਗ ਹੋ ਜਾਂਦੀ ਹੈ। ਸਮਾਧੀ ਲੱਗੇ ਬੰਦੇ ਨੂੰ ਅੱਜ ਤੱਕ ਕਿਸੇ ਨੇ ਚੱਕ ਕੇ ਫਰੀਜ਼ਰ ਵਿੱਚ ਨਹੀਂ ਰੱਖਿਆਂ। ਸਮਾਧੀ ਲਗਾਉਣ ਵਾਲੇ ਨੂੰ ਨਾਂ ਹੀ ਕਿਸੇ ਪਹਿਰੇਦਾਰ ਦੀ ਲੋੜ ਹੁੰਦੀ ਹੈ। ਔਰਤ-ਮਰਦ ਦੀ ਸਮਾਧੀ ਸੰਭੋਗ ਕਰਨ ਵਿੱਚ ਹੈ। ਗ੍ਰਹਿਸਤੀ ਦੀ ਸਮਾਧੀ ਪਰਿਵਾਰ ਪਾਲਨ ਵਿੱਚ ਲਗਦੀ ਹੈ। ਮਜ਼ਦੂਰ ਨੌਕਰੀ ਸਮਾਧੀ ਲੀਨ ਹੋ ਕੇ ਕਰਦਾ ਹੈ। ਹਰ ਬਿਜ਼ਨਸ ਮੈਨ ਦਾ ਧਿਆਨ ਆਪਣੇ ਬਿਜ਼ਨਸ ਨੂੰ ਸਫਲ ਕਰਨ ਵਿੱਚ ਹੁੰਦਾ ਹੈ। ਆਮ ਲੋਕ ਮਰੇ ਬੰਦੇ ਦੀ ਕਬਰ ਨੂੰ ਸਮਾਧੀ ਕਹਿੰਦੇ ਹਨ। ਕਬਰਾਂ ਨੂੰ ਮੱਥੇ ਟੇਕਦੇ ਹਨ। ਕਬਰਾਂ ਤੋਂ ਮਨ ਭਾਉਂਦੀਆਂ ਚੀਜ਼ਾਂ ਮੰਗਦੇ ਹਨ। ਕਬਰ ਵਿੱਚ ਕੀੜਿਆਂ ਨੇ ਖਾਂਦਾਮਿੱਟੀ ਹੋਇਆ ਮੁਰਦਾ ਲੋਕਾਂ ਦੀ ਕੀਹਦੀ- ਕੀਹਦੀਕਿਹੜੀ ਕਿਹੜੀ ਮੁਰਾਦ ਪੂਰੀ ਕਰੇਗਾ?

ਜਿਉਂਦੇ ਲੋਕ ਕਿਸੇ ਕੰਮ ਨੂੰ ਸਿਰੇ ਚਾੜਨ ਲਈ ਲਗਨ ਲਗਾਉਣ ਦੀ ਸਮਾਧੀ ਲਗਾਉਂਦੇ ਹਨ। ਦਿਮਾਗ਼, ਮਨ, ਸਰੀਰ ਨੂੰ ਸ਼ਕਤੀ ਤੇ ਗਿਆਨ ਲੈਣ ਲਈ ਸਮਾਧੀ ਲਾਈ ਜਾਂਦੀ ਹੈ। ਲੋਕਾਂ ਵੱਲੋਂ ਧਿਆਨ ਹਟਾ ਕੇ, ਇਕੱਲੇ ਬੰਦੇ ਦਾ ਦਿਮਾਗ਼ ਬਹੁਤ ਡੂੰਘੀਆਂ ਗੱਲਾਂ ਦੀ ਆਪਣੇ ਹੀ ਅੰਦਰੋਂ ਧਿਆਨ ਲਾ ਕੇ ਖੋਜ ਕਰਦਾ ਹੈ। ਹਰ ਕੋਈ ਇਹੀ ਕਹਿੰਦਾ ਹੈ। ਮੇਰੇ ਵਾਲਾ ਮਹਾਤਮਾਂ, ਸਾਧ, ਜੋਗੀ ਹੀ ਵੱਡਾ ਗਿਆਨੀ ਹੈ। ਉਹੀ ਸਮਾਧੀ ਵਿੱਚ ਗਿਆ ਸੀ। ਕੋਈ ਆਪਦੇ ਬਾਰੇ ਨਹੀਂ ਸੋਚਦਾ। ਆਪਦੇ ਬਾਰੇ ਕੀ ਖ਼ਿਆਲ ਹੈ? ਕਦੇ ਆਪਦੇ ਭਲੇ ਬਾਰੇ ਵੀ ਸੋਚ ਲਿਆ ਕਰੋ। ਕੀ ਕਦੇ ਇੱਕ ਮਿੰਟ ਲਈ ਆਪ ਨੂੰ ਟਿਕਾ, ਚੈਨ, ਸ਼ਾਂਤੀ ਮਿਲੇ ਹਨ? ਜਾਂ ਮਹਾਤਮਾਂ, ਸਾਧ, ਜੋਗੀ ਦੀ ਹੀ ਪੂਛ ਮਰੋੜ ਕੇ ਫੜੀ ਰੱਖਣੀ ਹੈ। ਐਸੇ ਲੋਕਾਂ ਨੇ ਵੀ ਇੱਕ ਦਿਨ ਜ਼ਰੂਰ ਮਰਨਾ ਹੈ। ਮਰਨ ਵਾਲਾ ਰੱਬ ਨਹੀਂ ਹੈ। ਮਗਰ ਪਿੱਛੇ ਉਸ ਦੇ ਲੱਗੋ, ਜੋ ਤੁਹਾਨੂੰ ਊਰਜਾ, ਸ਼ਕਤੀ, ਅਕਲ ਦੇ ਕੇ ਤਾਕਤ ਬਾਰ ਬਣਾਉਂਦਾ ਹੈ। ਮਹਾਤਮਾਂ, ਸਾਧ, ਜੋਗੀ ਤੁਹਾਨੂੰ ਲੁੱਟਦੇ ਹਨ। ਕੀ ਆਪਦੇ ਬਾਰੇ ਵੀ ਕਦੇ ਸੋਚਿਆ ਹੈ?

Comments

Popular Posts