ਜਬ ਜਾਗੇ ਤਬੀ ਸਵੇਰਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਵੀ ਉਮਰ ਵਿੱਚ ਕੁੱਝ ਵੀ ਕਰ ਸਕਦੇ ਹੋ। ਕਈ 25 ਕੁ ਸਾਲਾਂ ਦੀ ਉਮਰ ਵਿੱਚ ਪੜ੍ਹਾਈ ਕਰ ਕੇ ਕਈ ਸੋਚਦੇ ਹਨ। ਦੁਨੀਆ ਦੇ ਸਾਰੇ ਇਲਮ ਪੜ੍ਹਾਈਆਂ ਹਾਸਲ ਕਰ ਲਈਆਂ ਹਨ। ਕੈਨੇਡਾਅਮਰੀਕਾ ਵਰਗੇ ਦੇਸ਼ਾਂ ਵਿੱਚ ਲੋਕ ਬੁਢਾਪੇ ਵਿੱਚ ਵੀ ਪੜ੍ਹੀ ਜਾਂਦੇ ਹਨ। ਕਈ-ਕਈ ਡਬਲ ਡਿਗਰੀਆਂ ਲਈ ਜਾਂਦੇ ਹਨ। ਹਰ ਕਲਾਸ ਵਿੱਚ ਟਰੇਨਿੰਗ ਲੈਣ ਨੂੰ ਹਰ ਉਮਰ ਦੇ ਲੋਕ ਹੁੰਦੇ ਹਨ। ਜੋ ਕੰਪਨੀਆਂ ਬਹੁਤ ਕਾਮਯਾਬ ਹਨ। ਉਹ ਹਰ ਆਏ ਦਿਨ ਵਰਕਰਾਂ ਨੂੰ ਨਵੇਂ ਤਜਰਬੇ ਸਿਖਾਉਂਦੇ ਹਨ। ਵਰਕਰਾਂ ਨੂੰ ਕੋਲੋਂ ਪੈਸੇ ਲਾ ਕੇਦੂਜੇ ਸੂਬਿਆਂ ਵਿੱਚ ਟਰੇਨਿੰਗ ਲੈਣ ਨੂੰ ਭੇਜਦੇ ਹਨ। ਭੋਜਨਹੋਟਲਜਹਾਜ਼ ਦਾ ਖ਼ਰਚਾ ਵੀ ਦਿੰਦੇ ਹਨ। ਕਈ ਕਿਸਾਨ ਐਸੇ ਹਨ। ਜੋ ਬਾਪ ਨੇ 50 ਸਾਲ ਪਹਿਲਾਂ ਦਾ ਤਜਰਬੇ ਸਿਖਾ ਦਿੱਤਾ। ਉਸੇ ਦੇ ਲਕੀਰ ਦੇ ਫ਼ਕੀਰ ਹਨ। ਕਿਸਾਨ ਦਾ ਪੁੱਤ ਹੱਟੀ ਨਹੀਂ ਕਰਦਾ। ਕਈ ਲੋਕ ਉਮਰ ਭਰ ਇੱਕੋ ਕੰਮ ਵਿੱਚ ਲੱਗੇ ਰਹਿੰਦੇ ਹਨ। ਤਾਂ ਹੀ ਇੱਕੋ ਕੰਮ ਕਰਨ ਨਾਲਜਾਤਾਂ ਦੇ ਨਾਮ ਪੱਕ ਗਏ ਹਨ। ਬੰਦਾ ਪੂਰੀ ਉਮਰ ਕੁੱਝ ਨਾਂ ਕੁੱਝ ਨਵਾਂ ਸਿੱਖਦਾ ਹੈ। ਕਈ ਬੰਦੇ ਕੁੱਝ ਸਮੇਂ ਪਿੱਛੋਂ ਹੀ ਨਵੀਂ ਜੌਬ ਲੱਭਦੇ ਹਨ। ਹਰ ਕੰਮ ਵਿੱਚ ਨਵੇਂ ਤਜਰਬੇ ਹੁੰਦੇ ਹਨ। ਕੋਈ ਵੀ ਕੰਮ ਕਰਨ ਲਈ ਨਵਾਂ ਕੰਮ ਸਮਝਣਾ ਪੈਂਦਾ ਹੈ।

 ਕੋਈ ਵੀ ਕੰਮ ਕਰਨ ਨੂੰ ਖ਼ਾਸ ਸਮਾਂ ਨਹੀਂ ਦੇਖਣਾ ਚਾਹੀਦਾ। ਕੋਈ ਸਮਾਂ ਮਾੜਾ ਨਹੀਂ ਹੈ। ਬੰਦੇ ਦਾ ਕੰਮ ਕਰਨ ਦਾ ਤਰੀਕਾ ਗੱਲ਼ਤ ਹੋ ਸਕਦਾ ਹੈ। ਹੱਥ ਵਿੱਚੋਂ ਦੁੱਧਚਾਹ ਦਾ ਕੱਪ ਛੁੱਟ ਜਾਂਦਾ ਹੈ। ਥੱਲੇ ਪੱਧਰਸੀਮਿੰਟ ਵਾਲੀ ਥਾਂ ਹੈ। ਕੱਪ ਨੇ ਟੁੱਟਣਾਂ ਹੀ ਹੈ। ਉਸ ਨੂੰ ਚੱਜ ਨਾਲ ਨਹੀਂ ਫੜਿਆ ਹੁੰਦਾ। ਦੁੱਧਚਾਹ ਨਾਲ ਗਰਮ ਹੁੰਦਾ ਹੈ। ਕੱਪਦੁੱਧਚਾਹਪੱਧਰਸੀਮਿੰਟਸਮੇਂ ਦਾ ਕੀ ਕਸੂਰ ਹੈਸਬ ਕਸੂਰ ਬੰਦੇ ਦਾ ਹੈ। ਬੰਦੇ ਨੂੰ ਸਮਾਰ ਕੇ. ਕੰਮ ਕਰਨ ਦਾ ਹੋਸ਼ ਨਹੀਂ ਹੈ। ਐਸਾ ਵੀ ਨਹੀਂ ਹੈ। ਕੋਈ ਰਾਤ ਦੇ 12 ਵਜੇ ਸੁੱਤਾ ਹੈ। ਉਸ ਨੇ ਸਵੇਰੇ ਚਾਰ ਵਜੇ ਉੱਠਣਾ ਹੀ ਹੈ। ਜਬ ਜਾਗੇ ਤਬੀ ਸਵੇਰਾ। ਪੂਰੀ ਨੀਂਦ ਸੌਂ ਕੇ ਉੱਠਣਾ ਚਾਹੀਦਾ ਹੈ। ਜੋ ਕੰਮ ਨਹੀਂ ਕਰਦੇ। ਉਨ੍ਹਾਂ ਨੂੰ ਉੱਠਣਾ ਸੌਖਾ ਹੈ। ਜੋ ਲੋਕ ਚਾਰ ਵਜੇ ਪਾਠ ਪੂਜਾ ਕਰਨ ਨੂੰ ਉੱਠਦੇ ਹਨ। ਉਹ ਅੱਠਨੌਂ ਵਜੇ ਫਿਰ ਸੌ ਜਾਂਦੇ ਹਨ। ਉਨ੍ਹਾਂ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ। ਜ਼ਿਆਦਾ ਤਰ ਸਪੈਸ਼ਲ ਚਾਰ ਵਜੇ ਉੱਠਣ ਵਾਲੇ ਗ੍ਰੰਥੀਗਿਆਨੀਸੇਠਪੰਡਤ ਹੀ ਹੁੰਦੇ ਹਨ। ਜਿਸ ਨੇ ਪਾਠ ਕਰਨਾ ਹੁੰਦਾ ਹੈ। ਕਿਸਾਨਮਜ਼ਦੂਰਮਿਹਨਤੀ ਲੋਕ ਕੰਮਾਂ ਵਾਲੇ ਹੁੰਦੇ ਹਨ। ਜੋ ਲੋਕ ਹਰ ਰੋਜ਼ ਰੁਝੇਵਿਆਂ ਵਿੱਚ ਜੁਟੇ ਰਹਿੰਦੇ ਹਨ। ਉਹ ਨਿਰਾਸ਼ਚਿੰਤਕ ਨਹੀਂ ਹੁੰਦੇ। ਉਨ੍ਹਾਂ ਨੇ ਤੜਕੇ ਉੱਠ ਕੇਮਿਹਨਤ ਕਰਨ ਦੀ ਸਮਾਧੀ ਲਾਈ ਹੁੰਦੀ ਹੈ। ਪੱਥਰਤਵੀਤ ਪਾ ਕੇਮੂਤੀਆਂਗੁਰੂਆਂਭਗਤਾਂ ਦੀਆਂ ਫ਼ੋਟੋਆਂ ਅੱਗੇ ਹੱਥ ਬੰਨ੍ਹ ਕੇਕੁੱਝ ਨਹੀਂ ਮਿਲਣਾ। ਹੱਥੀ ਕੰਮ ਕਰਨਾ ਪੈਣਾ ਹੈ। ਜੇ ਕੋਈ ਅਪਰਾਧੀ ਜੇਲ ਵਿੱਚ ਹੋਰ ਗੱਲ ਤਮਾਸ਼ਾ ਨਾਂ ਕਰੇ। ਸੁਧਰਿਆ ਰਹੇ। ਉਤਸ਼ਾਹ ਵਾਲੇ ਚੰਗੇ ਕੰਮ ਕਰੇ। ਉਸ ਦੀ ਸਜ਼ਾ ਘੱਟ ਜਾਂਦੀ ਹੈ। ਇੱਜ਼ਤ ਵੀ ਹੁੰਦੀ ਹੈ। ਵੈਸੇ ਹੀ ਬਾਹਰ ਦੀ ਦੁਨੀਆਂ ਹੈ। ਇੱਥੇ ਵੀ ਸੋਹਣੇ ਚੱਜ ਦੇ ਕੰਮ ਕਰਨੇ ਹਨ। ਮਨਤਨ ਸ਼ੁੱਧ ਕਰਨੇ ਹਨ। ਤਾਂਹੀ ਕਾਮਯਾਬੀ ਮਿਲਣੀ ਹੈ। ਹਰ ਇੱਕ ਨੂੰ ਆਪ ਦੇ ਕੰਮ ਕਰਨੇ ਪੈਣੇ ਹਨ। ਆਪ ਦਾ ਜੀਵਨ ਆਪ ਜਿਊਣਾ ਪੈਂਦਾ ਹੈ। ਜੀਵਨ ਵਿੱਚ ਸੁਖ ਮਿਲਦੇ ਹਨਤਾਂ ਦੁੱਖਦਰਦ ਸਹਿਣੇ ਵੀ ਪੈਣੇ ਹਨ।

 ਜੀਵਨ ਵਰਦਾਨ ਹੈ। ਇਸ ਨੂੰ ਜੀਅ ਭਰ ਕੇ ਜਿਊਣਾ ਸਾਡੀ ਜ਼ੁੰਮੇਵਾਰੀ ਹੈ। ਆਪ ਦੇ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਹਨ। ਬੁਰਾਈ ਤੇ ਬੁਰੇ ਲੋਕਾਂ ਤੋਂ ਦੂਰ ਰਹੀਏ। ਕਿਸੇ ਵੀ ਗੱਲ ਤੋਂ ਨਿਰਾਸ਼ ਨਹੀਂ ਹੋਣਾ ਹੈ। ਸਗੋਂ ਹੋਰਾਂ ਦਾ ਢਾਸਣਾਸਹਾਰਾ ਬਣਨਾ ਹੈ। ਬੰਦੇ ਦੀ ਜ਼ਿੰਦਗੀ ਇਸ ਲਈ ਮਿਲੀ ਹੈ। ਅਸੀਂ ਕੁੱਝ ਕਰ ਸਕੀਆਂ। ਲੋੜਾਂ ਪੂਰੀਆਂ ਕਰ ਸਕੀਏ। ਦੂਜਿਆਂ ਦੀ ਮਦਦ ਕਰ ਸਕੀਏ। ਕਿਸੇ ਵੀ ਮੁਸ਼ਕਲ ਤੋਂ ਘਬਰਾਉਣਾ ਹੱਲ ਨਹੀਂ ਹੈ। ਕਿਸੇ ਬੰਦੇਕੰਮ ਤੋਂ ਹਾਰਨਾਂ ਨਹੀਂ ਹੈ। ਉਦਾਸ ਨਹੀਂ ਹੋਣਾਅੱਛਾ ਸੋਚੋ। ਬੱਚਿਆਂ ਨੂੰ ਖ਼ੂਬ ਪੜ੍ਹਾਵੋ। ਚੰਗਾ ਸਮਾਂ ਜ਼ਰੂਰ ਆਵੇਗਾ। ਮੁਕਾਬਲਾ ਕਰਨਾ ਹੈ। ਕੀ ਕਦੇ ਕਿਸੇ ਪਸ਼ੂਪੱਛੀ ਨੂੰ ਵੀ ਉਕਤਾਏ ਹੋਏ ਦੇਖਿਆ ਹੈਜੇ ਉਹ ਐਸਾ ਕਰਦੇ ਵੀ ਹਨ। ਲੋਕ ਉਸ ਨੂੰ ਹਲਕ ਗਿਆ ਕਹਿ ਕੇ ਮਾਰ ਦਿੰਦੇ ਹਨ।
ਜਦੋਂ ਕੋਈ ਖ਼ੁਦਕੁਸ਼ੀ ਕਰਦਾ ਹੈ। ਉਸ ਦੇ ਪਰਿਵਾਰ ਤੇ ਤਰਸ ਆਉਂਦਾ ਹੈ। ਬਹੁਤ ਦੁੱਖ ਲੱਗਦਾ ਹੈ। ਖ਼ੁਦਕੁਸ਼ੀ ਕਰਨ ਵਾਲੇ ਤੇ ਗ਼ੁੱਸਾ ਆਉਂਦਾ ਹੈ। ਖ਼ੁਦਕੁਸ਼ੀ ਕਰਨ ਵਾਲਿਆਂ ਨੂੰ ਕਿਤੇ ਸੁਰਗਨਰਕ ਵਿੱਚ ਥਾਂ ਨਹੀਂ ਮਿਲਦੀ। 84 ਲੱਖ ਜੂਨ ਵਿੱਚ ਪੈ ਕੇ ਫਿਰ ਧੱਕੇ ਮਿਲਦੇ ਹਨ। ਪਰਿਵਾਰ ਤੇ ਲੋਕਾਂ ਦੀਆਂ ਬਦ ਦੁਆਵਾਂ ਲੈਂਦੇ ਹਨ। ਬੱਚੇ ਜੰਮ ਕੇਪਤਨੀਬੱਚਿਆਂ ਨੂੰ ਨਰਕ ਵਿੱਚ ਛੱਡ ਜਾਂਦਾ ਹੈ। ਜੋ ਲੋਕ ਅਜੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹਨ। ਉਹ ਕੁੱਝ ਕੁ ਗੱਲਾ ਬਾਰੇ ਸੋਚ ਲੈਣ। ਜੇ ਤੁਹਾਡਾ ਪੁੱਤਰ ਖ਼ੁਦਕੁਸ਼ੀ ਕਰ ਲਵੇ। ਤੁਹਾਡੇ ਉੱਤੇ ਕੀ ਬੀਤੇਗੀਤੁਹਾਡੇ ਮਰਨ ਪਿੱਛੋਂ ਘਰ ਦੇ ਹਾਲਾਤ ਸੁਧਰਨਗੇ ਨਹੀਂ। ਹੋਰ ਵਿਗੜ ਜਾਣਗੇ। ਜੇ ਤੁਸੀਂ ਆਪ ਦੇ ਘਰ ਨੂੰ ਨਹੀਂ ਚਲਾ ਸਕਦੇ। ਹੋਰ ਦੂਜਾ ਬੰਦਾ ਕੋਈ ਫ਼ਰਿਸ਼ਤਾ ਤੁਹਾਡੇ ਘਰ ਦੀ ਰੱਖਿਆ ਨਹੀਂ ਕਰ ਸਕਦਾ। ਤੁਹਾਡੇ ਧੀ-ਪੁੱਤਰਪਤਨੀ ਮਾਪੇਂ ਖ਼ੁਆਰ ਹੋ ਜਾਣਗੇ। ਤੁਹਾਡੀ ਖ਼ੁਦਕੁਸ਼ੀ ਕਰਨ ਤੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹੋਣੇ। ਲੋਕ ਟਿੱਚਰਾਂ ਕਰਦੇ ਹਨ, " ਬੰਦੇ ਤੋਂ ਘਰ ਦੇ ਚਾਰ ਬੰਦੇ ਨਹੀਂ ਸੰਭਾਲੇ ਜਾਂਦੇ। " ਜਾਨਵਰਪੰਛੀ ਵੀ ਬੱਚੇ ਜੰਮਦੇ ਪਾਲਦੇ ਹਨ। ਨਾਲੇ ਉਨ੍ਹਾ ਦੇ ਹੱਥ-ਪੈਰ ਕਮਾਈ ਨਹੀਂ ਕਰਦੇ। ਫਿਰ ਵੀ ਹਰ ਬਾਰਹਰ ਮੌਸਮ ਵਿੱਚ ਬੱਚੇ ਜੰਮੀ ਜਾਂਦੇ ਹਨ। ਬੰਦੇ ਤੋਂ ਇੱਕ-ਦੋ ਬੱਚੇ ਮਸਾਂ ਪੈਦਾ ਹੁੰਦੇ ਹਨ। ਖ਼ੁਦਕੁਸ਼ੀ ਕਰਨ ਵਾਲਿਆਂ ਤੇ ਲੋਕ ਥੂ-ਥੂ ਕਰਦੇ ਹਨ। ਕੰਮਚੋਰਕੰਮਜ਼ੋਰਬੁੱਝ ਦਿਲ ਕਹਿੰਦੇ ਹਨ।
ਕੈਨੇਡਾਅਮਰੀਕਾ ਵਰਗੇ ਦੇਸ਼ਾਂ ਵਿੱਚ ਡਾਲਰ ਦਰਖਤਾਂ ਨੂੰ ਨਹੀਂ ਲਗਦੇ। ਲੋਕ ਹਰ ਰੋਜ਼ ਮਜ਼ਦੂਰੀ ਕਰਦੇ ਹਨ। ਤਾਂ ਹਫ਼ਤੇ ਦੋ ਹਫ਼ਤੇ ਪਿੱਛੋਂ ਤੱਨਖਹ ਮਿਲਦੀ ਹੈ। ਕਈਆਂ ਕੋਲ ਬੈਂਕ ਵਿੱਚ ਇੱਕ ਡਾਲਰ ਨਹੀਂ ਹੁੰਦਾ। ਹਰ ਹਫ਼ਤੇ ਦੋ ਹਫ਼ਤੇਮਹੀਨੇ ਪਿੱਛੋਂ ਤਨਖ਼ਾਹ ਉਡੀਕਣੀ ਪੈਂਦੀ ਹੈ। ਘਰ ਦੇ ਪੰਜਾਬ ਵਾਲਿਆਂ ਕੋਲ ਜ਼ਮੀਨਾਂ ਹਨ। ਇੱਕ ਕਿੱਲੇ ਵਾਲਾ ਸਾਲ ਦੀ ਕਣਕ ਦਸ ਮੈਂਬਰਾਂ ਲਈ ਪੈਦਾ ਕਰ ਸਕਦਾ ਹੈ। ਰੋਟੀ ਤਾਂ ਲੂਣ ਮਿਰਚ ਨਾਲ ਵੀ ਖਾਦੀ ਜਾ ਸਕਦੀ ਹੈ। ਮਰਨ ਤੇ ਬੱਚਿਆਂ ਨੂੰ ਲੋਕਾਂ ਵਿੱਚ ਰੋਲਣ ਤਾਂ ਚੰਗਾ ਹੈ। ਰੁੱਖੀ-ਮਿੱਸੀ ਖਾ ਕੇ ਜੀਵਿਆ ਜਾਵੇ। ਐਸ਼ ਕਰਨ ਦੇ ਸੁਪਨੇ ਜ਼ਰੂਰ ਲਵੋ। ਘਰ ਦਾ ਉਜਾੜਾ ਨਾਂ ਕਰੋ। ਮਰਨ ਪਿੱਛੋਂ ਬੱਚੇ ਭੀਖ ਮੰਗਣ ਲਈ ਮਜਬੂਰ ਹੋ ਜਾਣਗੇ। ਜੇ ਤੁਸੀਂ ਮਰਦ ਘਰ ਨਹੀਂ ਚਲਾ ਸਕੇ। ਪਤਨੀ ਕਿਥੋਂ ਤੇ ਕਿਵੇਂ ਘਰ ਚਲਾਵਾਂਗੀਉਸ ਨੂੰ ਕੋਈ ਹੋਰ ਮਰਦ ਕਮਾਈ ਵਾਲਾ ਲੱਭਣਾ ਪਵੇਗਾ। ਹੋ ਸਕਦਾ ਹੈ। ਤੁਹਾਡੀ ਪਤਨੀ ਦਾ ਕੋਈ ਹੋਰ ਖ਼ਸਮ ਬਣ ਜਾਵੇ। ਉਹ ਸਰੀਰ ਵੇਚਣ ਲਈ ਮਜਬੂਰ ਹੋ ਜਾਵੇ। ਤੁਹਾਨੂੰ ਕੀ ਲੱਗਦਾ ਹੈਫਿਰ ਇੱਜ਼ਤ ਬਰ ਕਾਰ ਰਹਿ ਜਾਵੇਗੀ।
ਜੇ ਤੁਹਾਡਾ ਕੰਮ ਨਹੀਂ ਚੱਲਦਾ। ਉਸ ਕੰਮ ਨੂੰ ਬਦਲ ਲਵੋ। ਕੋਈ ਹੋਰ ਕੰਮ ਸ਼ੁਰੂ ਕਰੋ। ਫ਼ਸਲ ਪਾਣੀ ਵਲ਼ੋਂ ਸੁੱਕ ਰਹੀ ਹੈ। ਉਸ ਲਈ ਚਾਰ ਪੈਸੇ ਲਾ ਕੇ ਪਾਣੀ ਦਾ ਪ੍ਰਬੰਧ ਕਰੋ। ਫ਼ਸਲ ਤੇ ਨਿੰਮ ਦੇ ਤੇਲ ਵਿੱਚ ਪਾਣੀ ਮਿਲਾਕੇਦੁੱਧਦਹੀਂਪਾਣੀ ਦੇ ਪਤਲੇ ਘੋਲ ਦੀ ਕੱਚੀ ਲੱਸੀ ਛਿੜ ਕੇ ਕੀੜੇ ਮਾਰੇ ਜਾ ਸਕਦੇ ਹਨ। ਦਸ ਮੱਝਾਂਗਾਵਾਂ ਰੱਖ ਕੇਜੂਰੀਆਂ ਦੀ ਥਾਂ ਤੇ ਘਰ ਦਾ ਰਿਉ ਪਾਇਆ ਜਾਂ ਸਕਦਾ ਹੈ। ਜੂਰੀਆਂ ਨਾਲ ਲੋਕ ਮਰ ਰਹੇ ਹਨ। ਗੁਰਦੇਪੀਤਾ ਜਲ਼ ਕੇ ਗਲ਼ ਰਹੇ ਹਨ। ਕੈਂਸਰਸਰੀਰ ਦੀ ਕਮਜ਼ੋਰੀ ਹੁੰਦੀ ਹੈ। ਔਰਤਾਂਮਰਦਾਂ ਵਿੱਚ ਸੈਕਸ ਦੀ ਤੇ ਬੱਚਾ ਜੰਮਣ ਦੀ ਸ਼ਕਤੀ ਨਹੀਂ ਰਹਿੰਦੀ। ਪੇਟ ਦੀਆਂ ਬਿਮਾਰੀਆਂ ਲੱਗਦੀਆਂ ਹਨ। ਮੱਝਾਂਗਾਵਾਂ ਰੱਖ ਕੇਗੋਬਰ ਗੈੱਸ ਤੇ ਘਰ ਦਾ ਦੁੱਧਘਿਉ ਹੋ ਜਾਵੇਗਾ। ਜ਼ਰੂਰੀ ਨਹੀਂ ਕਿ ਲੋਕਾਂ ਵਾਂਗ ਸਲੰਡਰ ਗੈੱਸ ਹੀ ਵਰਤਣਾ ਹੈ। ਚੂਲਾਂ ਬਣਾਂ ਕੇਅੱਗ ਬਾਲ ਕੇ ਵੀ ਖਾਣਾ ਪੱਕ ਸਕਦਾ ਹੈ। ਜੇ ਸਾਦਾ ਜੀਨ ਲੱਗ ਜਾਈਏ। ਚਾਰ ਕੱਪੜਿਆਂ ਵਿੱਚ ਵੀ ਸਰ ਸਕਦਾ ਹੈ। ਮਹਿੰਗੇ ਕੱਪੜਿਆਂ ਦੀ ਲੋੜ ਨਹੀਂ ਹੈ। ਹਲਕੇ ਸਾਫ਼ ਕੱਪੜਿਆਂ ਵਿੱਚ ਗੁਜ਼ਰ ਹੋ ਸਕਦਾ ਹੈ। ਕਈਆਂ ਦੇ ਘਰ ਪੈਰ ਨਹੀਂ ਵੜਦੇ। ਪੈਰਾ ਵਿੱਚ ਚੱਕਰ ਲੱਗਿਆ ਰਹਿੰਦਾ ਹੈ। ਪੈਟਰੋਲ ਤੇ ਪੈਸੇ ਫੂਕਦੇ ਹਨ। ਅੱਜਕੱਲ੍ਹ ਖੇਤਾਂ ਵਿੱਚ ਵੀ ਲੋਕ ਕਾਰਮੋਟਰ-ਸਾਈਕਲ ਤੇ ਜਾਂਦੇ ਹਨ। ਘਰ ਸਬਜ਼ੀ ਨਹੀਂ ਬਣਦੀ। ਖੇਤਾਂ ਵਿੱਚ ਨਰਮਾਕਮਾਦਝੋਨਾ ਤਾਂ ਬੀਜਿਆ ਜਾਂਦਾ ਹੈ। ਕੋਈ ਸਬਜ਼ੀਆਂਦਾਲਾਂਖ਼ਰਬੂਜ਼ੇਮਤੀਰੇਖੀਰੇ ਨਹੀਂ ਬੀਜਦਾ। ਇੰਨਾ ਤੇ ਮਿਹਨਤ ਵੱਧ ਕਰਨੀ ਪੈਂਦੀ ਹੈ। ਫਲ ਤਾਂ ਮਿਹਨਤ ਨੂੰ ਲੱਗਣਾ ਹੈ। ਉਦੋਂ ਵੱਧ ਸੁਆਦ ਵੱਧ ਆਉਂਦਾ ਹੈ। ਜਦੋਂ ਲੋਕਾਂ ਤੋਂ ਵੱਖ ਤਰਾਂ ਦਾ ਕੰਮ ਕੀਤਾ ਜਾਂਦਾ ਹੈ। ਲੋਕਾਂ ਤੋਂ ਕਿਤੇ ਵੱਧ ਕੰਮ ਵਿੱਚ ਬੱਚਤਬਰਕਤ ਹੁੰਦੀ ਹੈ। ਲੋਕ ਖੜ੍ਹ ਕੇ ਦੇਖਦੇ ਹੀ ਰਹਿ ਜਾਂਦੇ ਹਨ।
ਲੋਕਾਂ ਦਾ ਖ਼ਿਆਲ ਮੱਤ ਕਰੋ। ਲੋਕ ਕੀ ਕਹਿੰਦੇ ਹਨਲੋਕ ਕੀ ਕਰਦੇ ਹਨਆਪ ਦਾ ਉੱਲੂ ਸਿਧਾ ਕਰੋ। ਸ਼ਾਨੋ ਸ਼ੌਕਤ ਤੇ ਲੋਕਾਂ ਤੋਂ ਬਚ ਕੇ ਹੀ ਰਹੋ। ਆਪ ਆਪ ਦੇ ਬਾਰੇ ਸੋਚੋ। ਦੇਖੋ ਤੁਸੀਂ ਕੀ ਹੋਆਪ ਦੇ ਕੰਮ ਵਿੱਚ ਕਾਮਯਾਬੀ ਦਿਸਦੀ ਹੈ। ਬਗੈਰ ਲੋਕਾਂ ਦੀ ਸਲਾਹ ਲਏਕੰਮ ਸ਼ੁਰੂ ਕਰ ਦਿਉ। ਕਿਸੇ ਦੀ ਪ੍ਰਵਾਹ ਨਹੀਂ ਕਰਨੀ ਹੈ। ਆਪਣੇ-ਆਪ ਤੋਂ ਵੱਧ ਤੁਹਾਨੂੰ ਕੋਈ ਨਹੀਂ ਜਾਣਦਾ। ਜੇ ਤੁਸੀਂ ਆਪ ਨੂੰ ਠੀਕ ਸਮਝਦੇ ਹੋ। ਕਿਸੇ ਹੋਰ ਤੋਂ ਸਲਾਹ ਦੀ ਲੋੜ ਨਹੀਂ ਹੈ। ਕੈਨੇਡਾ ਵਿੱਚ ਕੰਮ ਲੱਭਣ ਲਈ ਬਹੁਤੀ ਯੋਗਤਾ ਨਹੀਂ ਚਾਹੀਦੀ। ਡਾਕਟਰਇੰਜੀਨੀਅਰ ਦੀ ਡਿਗਰੀ ਵਾਲੇ ਬੰਦੇ ਟੈਕਸੀਟਰੱਕ ਚਲਾ ਰਹੇ ਹਨ। ਪੰਜਾਬੀ ਕੁੜੀਆਂਮੁੰਡੇ ਫਾਸਟ ਫੂਡ ਰੈਸਟੋਰਿੰਟਾਂ ਪੀਜ਼ਾਬਰਗਰਕੌਫ਼ੀ ਸ਼ਾਪਫੂਡਫ਼ਰਨੀਚਰ ਦੇ ਵੱਡੇ ਸਟੋਰਾਂ ਵਿੱਚ ਕੰਮ ਕਰਦੇ ਹਨ। 100 ਡਾਲਰ ਆਸਾਨੀ ਨਾਲ ਕੰਮਾਂ ਲੈਂਦੇ ਹਨ। ਜੇ ਪੰਜਾਬ ਵਿੱਚ ਵੀ ਜੱਟਾਂ ਦੇ ਮੁੰਡਿਆਂ ਨੂੰ ਇਹੀ ਕੰਮ ਕਰਨੇ ਪੈ ਜਾਣਸ਼ਰਮ ਕਿਹੜੀ ਗੱਲ ਦੀ ਹੈਜੇ ਕੋਈ ਕੰਮ ਵੀ ਨਹੀਂ ਹੁੰਦਾ। ਖ਼ੁਦਕੁਸ਼ੀ ਕਰ ਕੇ ਮਰਨ ਨਾਲੋਂ ਤਾਂ ਚੰਗਾ ਹੈ। ਚਿੱਟੇਨੀਲੇਕੱਪੜੇ ਪਾ ਕੇ ਸਾਧ ਬਣ ਜਾਵੋ। ਇੱਕ ਹੋਰ ਮਾੜਾ ਕਰਮ ਆਪ ਦੇ ਲਈ ਹੋਰ ਨਾਂ ਕਰੋ। ਫਿਰ 84 ਲੱਖ ਜੂਨ ਵਿੱਚ ਸੜਦੇ ਰਹਿਣਾ ਪਵੇਗਾ। ਬੰਦੇ ਦੀ ਜੂਨ ਪਸ਼ਚਾਤਾਪ ਲਈ ਹੀ ਹੈ। ਮਾੜੇ ਕਰਮਾਂ ਨੂੰ ਹਰ ਹਾਲਤ ਵਿੱਚ ਭੋਗਣਾ ਹੀ ਭੋਗਣਾ ਹੈ। ਪੂਰਾ ਹੈ ਵਿਸ਼ਵਾਸਮਨ ਹੈ ਵਿਸ਼ਵਾਸ। ਹਮ ਹੋਗੇ ਕਾਮਯਾਬ ਏਕ ਦਿਨ।
ਆਪ ਨੂੰ ਗ਼ਰੀਬਲਚਾਰਕਮਜ਼ੋਰਵਿਚਾਰਾ ਨਹੀਂ ਸਮਝਣਾ। ਬਹਾਦਰ ਦਲੇਰ ਸ਼ੇਰ ਬਣਨਾਂ ਹੈ। ਰਹਿਮ ਇਕੱਠਾ ਕਰਨ ਨੂੰ ਲੋਕਾਂ ਨੂੰ ਆਪ ਦੀਆਂ ਗੱਲਾਂ ਨਾਂ ਦੱਸੋ। ਜੇ ਕਿਤੇ ਲੋਕਾਂ ਨੂੰ ਦੱਸ ਦਿੱਤਾ, " ਕੋਈ ਤੁਹਾਡੇ ਕੋਲੋਂ ਪੈਸਾ ਲੈ ਗਿਆ ਹੈ। " ਹੋਰ ਲੋਕ ਵੀ ਤੁਹਾਨੂੰ ਲੁੱਟਣ ਨੂੰ ਆ ਜਾਣਗੇ। ਦੁਨੀਆ ਬਹੁਤ ਬਦਮਾਸ਼ਠੱਗਚੋਰਬੇਸ਼ਰਮ ਹੈ। ਜਦੋਂ ਦੂਜੇ ਨਵੇਂ ਬੰਦੇ ਨੂੰ ਆਪ ਦੇ ਕੰਮ ਤੇ ਦੇਖਦੇ ਹਨ। ਲੋਕ ਆਪ ਉਹੀ ਕੰਮ ਕਰੀ ਜਾਂਦੇ ਹਨ। ਬਹੁਤ ਪਿਆਰ ਨਾਲ ਸਮਝਾਉਂਦੇ ਹਨ, " ਤੁਸੀਂ ਤਾਂ ਪੜ੍ਹ-ਲਿਖੇ ਹੋ। ਇਹ ਕੰਮ ਕਿਉਂ ਕਰਨ ਲੱਗ ਗਏਕੋਈ ਚੱਜ ਦਾ ਕੰਮ ਲੱਭੋ। ਇਹ ਵੀ ਕੋਈ ਕੰਮ ਹੈ। " ਐਸੇ ਲੋਕਾਂ ਨੂੰ ਪੁੱਛ ਲਿਆ ਕਰੋ, " ਜੇ ਇਹ ਚੱਜ ਦਾ ਕੰਮ ਨਹੀਂ ਹੈ। ਕੀ ਤੁਸੀਂ ਇੱਥੇ ਖ਼ਾਕ ਛਾਣਦੇ ਹੋ?" ਮਨ ਦੀ ਸੁਣੋ। ਲੋਕਾਂ ਦੀ ਨਹੀਂ ਸੁਣਨੀ। ਚਾਹੇ ਲੋਕ ਤੁਹਾਨੂੰ ਲੰਬਾਕਮਜ਼ੋਰਗ਼ਰੀਬਕਾਲਾਛੋਟਾ ਕਹੀਂ ਜਾਣ। ਪ੍ਰਵਾਹ ਨਹੀਂ ਕਰਨੀ। ਅਬਿਤਾਬ ਬਚਨ ਨੂੰ ਬਹੁਤਾ ਲੰਬਾ ਦੇਖ ਕੇਆਵਾਜ਼ ਸੁਣ ਕੇਕਿਸੇ ਨੇ ਠੋਕਰ ਲਾਈ ਸੀ। ਟੰਗਾਂ ਦੀ ਲੰਬਾਈ ਤੇ ਆਵਾਜ਼ ਕਰਕੇ ਹੀ ਉਹ ਪ੍ਰਸਿਦ ਹੋ ਸਕਿਆ ਹੈ। ਕੋਈ ਘਾਟਾ ਪੈ ਜਾਵੇ। ਫ਼ਸਲ ਉੱਜੜ ਜਾਵੇ। ਕੰਮ ਛੁੱਟ ਜਾਵੇ। ਸਹਿਜ ਜੀਵਨ ਜਿਊਣਾ ਹੈ। ਆਪ ਦੇ ਸਰੀਰ ਤੇ ਕਾਬੂ ਪਾਉਣਾ ਹੈ। ਆਪ ਦੇ ਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਜੋ ਸੋਚੋਗੇਹਾਰ ਜਾਂ ਜਿੱਤਉਹੀ ਮਿਲੇਗਾ। ਬੱਚਾ ਜੋ ਮੰਗਦਾ ਹੈ। ਮਾਪੇਂ ਮੁਨਾਸਫ਼ ਚੀਜ਼ ਦਿੰਦੇ ਹਨ। ਰੱਬ ਵੀ ਸਹੀ ਜ਼ਰੂਰ ਚੀਜ਼ ਦਿੰਦਾ ਹੈ। ਲੋਕਾਂ ਲਈ ਤੇ ਆਪ ਦੇ ਲਈ ਬੋਲਚਾਲ-ਚੱਲਣਧੀਰਜਛੱਲ ਤੇ ਕਾਬੂ ਕਰਨਾ ਹੈ। ਆਪ ਦੇ ਸਰੀਰ ਨੂੰ ਮੰਦਰਗੁਰਦੁਆਰੇ ਵਾਂਗ ਪਵਿੱਤਰ ਬਣਾਉਣਾ ਹੈ।
ਪਰਿਵਾਰ ਸਮਾਜ ਦੀ ਤਨਮਨ ਨਾਲ ਸੇਵਾ ਕਰਨੀ ਹੈ। ਜੇ ਡਿਗ ਵੀ ਪਏ ਹੋ। ਬੱਚੇ ਵਾਂਗ ਉੱਠ ਕੇ ਦੁਬਾਰਾ-ਦੁਬਾਰਾ ਖੜ੍ਹੇ ਹੋਣਾ ਹੈ। ਜੇ ਬੱਚੇ ਇੰਨਾ ਹੌਸਲਾ ਕਰ ਸਕਦੇ ਹਨ। ਵੱਡਿਆਂ ਨੂੰ ਕਿਉਂ ਸ਼ਰਮ ਆਉਂਦੀ ਹੈਕਈ ਥੋੜ੍ਹੀ ਜਿਹੀ ਠੋਕਰ ਵੀ ਨਹੀਂ ਸਹਾਰਦੇ। ਮਨ ਦੀ ਕੰਪਿਊਟਰ ਵਾਂਗ ਅੱਪ ਗ੍ਰੇਟਰੀਪ੍ਰੋਗ੍ਰਾਮੀ ਕਰਨੀ ਹੈ। ਜੋ ਸਬਜੈੱਕਟ ਠੀਕ ਨਹੀਂ ਲੱਗਦਾ। ਉਸ ਨੂੰ ਝੱਟ ਬਦਲ ਦਿਉ। ਮਨ ਪਸੰਦ ਦਾ ਕੰਮ ਕਰੋ। ਕਈ ਬੰਦੇ ਐਸੇ ਹਨ। ਜਿੰਨਾ ਨੂੰ ਖੇਤੀਬਿਜਲੀਮਕੈਨਿਕੀਗੱਡੀਆਂ ਦੀ ਬਾਡੀ ਸ਼ਾਪ ਦਾ ਕੰਮਸੁਆਦੀ ਭੋਜਨਟੇਲਰ ਦਾ ਕੰਮਕੱਪੜੇ ਦਾ ਕੰਮਕਰਿਆਨੇ ਦਾ ਕੰਮ ਸਬ ਕੁੱਝ ਆਉਂਦਾ ਹੈ। ਉਹ ਪੈਸੇ ਕਮਾਉਣ ਨੂੰ ਕੋਈ ਵੀ ਕੰਮ ਕਰ ਸਕਦੇ ਹਨ। ਕਿਉਂਕਿ ਉਨ੍ਹਾਂ ਨੂੰ ਮੁਚਣਾਸਮਝਣਾ ਆ ਗਿਆ ਹੈ। ਉਹ ਹਰ ਕੰਮ ਕਰਨਸਿੱਖਣ ਲਈ ਤਤਪਰ ਰਹਿੰਦੇ ਹਨ। ਜੋ ਲੋਕ ਬਹੁਤ ਅਮੀਰ ਹਨ। ਕਈ ਕੋਰੇ ਅਨਪੜ੍ਹ ਹਨ। ਸਾਇੰਸਦਾਨ ਐਡੀਸ਼ਨ ਦੀ ਕੋਈ ਖ਼ਾਸ ਪੜ੍ਹਾਈ ਨਹੀਂ ਸੀ। ਉਹ ਮਿਹਨਤੀ ਹਨ।


 ਆਸ ਨੂੰ ਕਦੇ ਨਾਂ ਛੱਡੀਏ ਬਿਚਾਰਾਂ ਨੂੰ ਪੱਕੇ ਕਰਨਾ ਹੈ। ਦ੍ਰਿੜ੍ਹ ਬਣਾਂ ਕੇ ਜੀਵਨ ਵਿੱਚ ਲਾਗੂ ਕਰਨਾ ਹੈ। ਬਾਰ-ਬਾਰ ਜਦੋਂ ਕਿਸੇ ਗੱਲ ਨੂੰ ਚੇਤੇ ਕਰੀਏ। ਕੰਮ ਕਰੀਏ। ਉਹ ਪੱਕ ਜਾਂਦੇ ਹਨ। ਇਸ ਲਈ ਚੰਗੇ ਕੰਮ ਤੇ ਬਿਚਾਰ ਜ਼ਿੰਦਗੀ ਵਿੱਚ ਲਾਉਣੇ ਹਨ। ਆਪ ਨੂੰ ਹਰ ਚੰਗੇਮਾੜੇ ਸਮੇਂ ਲਈ ਤਿਆਰ ਕਰਨਾ ਹੈ। ਕਿਸੇ ਨੂੰ ਮੁਆਫ਼ ਕਰਨਾਬਹੁਤ ਵਧੀਆ ਗੁਣ ਹੈ। ਲੋਕਾਂ ਤੇ ਰੱਬ ਤੋਂ ਆਪ ਦੀਆਂ ਭੁੱਲਾਂ ਦੀ ਵੀ ਮੁਆਫ਼ੀ ਮੰਗਣੀ ਹੈ। ਰੱਬ ਦੇ ਭਾਣੇ ਵਿੱਚ ਰਹਿਣ ਨਾਲ ਸਬਰ ਸੰਤੋਖ ਦੀ ਆਦਤ ਬਣਦੀ ਹੈ।

Comments

Popular Posts