ਪਤੀ-ਪਤਨੀ ਤੇ ਬੱਚਿਆਂ ਵਿੱਚ ਤਾਲ-ਮੇਲ ਨਹੀਂ ਬੈਠਦਾਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਪਰਿਵਾਰਾਂ ਵਿੱਚ ਪਤੀ-ਪਤਨੀ 
ਪਰਿਵਾਰ ਵਿੱਚ ਰਹਿੰਦੇ ਹੋਏ ਪਤੀ-ਪਤਨੀ ਇੱਕ-ਦੂਜੇ ਦਾ ਸਾਥ ਦਿੰਦੇ ਹਨ। ਖੁਸ਼ੀਆਂ ਮਾਂਣਦੇ ਹਨ। ਇੱਕ-ਦੂਜੇ ਨਾਲ ਦੁੱਖ-ਸੁੱਖ ਦੀ ਸਾਂਝ ਕਰਦੇ ਹਨ। ਘਰ ਪਰਿਵਾਰ ਨੂੰ ਇੱਕ ਸਾਥ ਚਲਾਉਂਦੇ ਹਨ। ਹੁਣ ਜ਼ਮਾਨਾਂ ਮੌਡਰਨ ਆ ਗਿਆ ਹੈ। ਗੈਰੀ ਵਰਗੇ ਪਤੀ ਬੱਚਿਆਂ ਦੀ ਸਭਾਲ ਕਰਦੇ ਹਨ। ਦੇਵੀ ਵਰਗੀਆਂ ਪਤਨੀਆਂ ਪਰਿਵਾਰ ਤੋਂ ਅਲੱਗ ਰਹਿੰਦੀਆਂ ਹਨ। ਕਈ ਪਰਿਵਾਰਾਂ ਵਿੱਚ ਪਤਨੀਆਂ ਬੱਚੇ ਸਭਾਲ ਦੀਆਂ ਹਨ। ਪਤੀ ਬਾਹਰ ਮੌਜ਼ ਮਸਤੀ ਕਰਦੇ ਹਨ। ਘਰ ਨਹੀਂ ਵੜਦੇ। ਸਮਾਜ ਕਿਧਰ ਨੂੰ ਜਾ ਰਿਹਾ ਹੈ। ਕੋਈ ਇੱਕ-ਦੂਜੇ ਦੀ ਹੈਡਕ ਨਹੀਂ ਲੈਣੀ ਚਹੁੰਦਾ। ਗੈਰੀ ਦੀ ਮਾਪਿਆਂ ਨਾਲ ਵੀ ਨਹੀਂ ਬਣਦੀ। ਕਈ ਬਾਰ ਦੇਵੀ ਪਤੀ ਨੂੰ ਫੋਨ ਕਰਦੀ ਹੈ। ਉਹ ਫੋਨ ਚੱਕਦਾ ਹੀ ਨਹੀਂ ਹੈ। ਜੇ ਛੇਤੀ ਵਿੱਚ ਫੋਨ ਚੱਕ ਵੀ ਲਵੇ। ਕਹਿੰਦਾ ਹੈ, " ਹੈਲੋ-ਹੋਲੋ ਕੁੱਝ ਸੁਣਾਈ ਨਹੀਂ ਦਿੰਦਾ। " ਪਤਨੀ ਨਾਲੋਂ ਦੋਸਤਾਂ ਦੀ ਹੈਸੀਅਤ ਵੱਧ ਹੈ। ਫੋਨ ਕੱਟ ਕੇ, ਉਨਾਂ ਨੂੰ ਦੱਸਦਾ ਹੈ, " ਪਤਨੀ ਦਾ ਫੋਨ ਸੀ। ਸਿਰ ਖਾਂਦੀ ਹੈ।" 
ਪਤੀ-ਪਤਨੀ ਖੁਸ਼ ਨਹੀਂ ਹੁੰਦੇ। ਬੱਚਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲੈ ਕੇ ਲੜਦੇ ਰਹਿੰਦੇ ਹਨ। ਪਤੀ ਨਰਮੀ ਨਹੀਂ ਵਰਤਦੇ। ਸਖ਼ਤ ਸੁਭਾਅ ਜ਼ਾਹਰ ਕਰਦੇ ਹਨ। ਹਮੇਸ਼ਾਂ ਬੋਸ ਬਣੇ ਰਹਿੰਦੇ ਹਨ। ਆਪਦਾ ਗੁੱਸਾ ਕਈ ਬਾਰ ਅੰਦਰ ਹੀ ਦੱਬੀ ਰੱਖਦੇ ਹਨ। ਕਈ ਬਾਰ ਇੰਨਾਂ ਗੁੱਸਾ ਕਰਦੇ ਹਨ। ਬੱਚੇ ਡਰਦੇ ਰਹਿੰਦੇ ਹਨ। ਬੱਚੇ ਡੈਡੀ ਦੇ ਮੂਹਰੇ ਨਹੀਂ ਹੁੰਦੇ। ਬੱਚਿਆਂ, ਪਤਨੀ ਨੂੰ ਕੁੱਟ ਦਿੰਦੇ ਹਨ। ਕੀ ਕਿਸੇ ਨੂੰ ਕੁੱਟਣਾਂ ਇਨਸਾਨੀਅਤ ਹੈ? ਆਪਦੇ ਪਈ ਕੁੱਟ ਦਾ ਬਦਲਾ ਬੱਚਿਆਂ ਤੇ ਪਤਨੀ ਤੋਂ ਕਿਉਂ ਲੈਂਦੇ ਹੋ? ਕੀ ਆਪ ਮਾਪਿਆ ਤੋਂ ਕੁੱਟ ਖਾ ਕੇ, ਅੱਕਲ ਨਹੀਂ ਸਿਖੀ? ਜੇ ਆਪ ਮਾਪਿਆਂ ਤੇ ਟੀਚਰਾਂ ਤੋਂ ਕੁੱਟ ਖਾ-ਖਾ ਕੇ ਨਹੀਂ ਸੁਧਰੇ। ਕੀ ਬੱਚਿਆਂ ਤੇ ਪਤਨੀ ਵਿਚੋਂ ਜੂਸ ਕੱਢ ਲਵੋਂਗੇ? ਕਈ ਪਤੀ ਘਰ ਵਿੱਚ ਬਹੁਤ ਖੌਰੂ ਪਾਉਂਦੇ ਹਨ। ਘਰ ਦੇ ਭਾਂਡੇ ਤੋੜ ਦਿੰਦੇ ਹਨ। ਰੋਟੀ ਪਰੋਸੀ ਹੋਈ, ਪਰੇ ਸਿੱਟ ਦਿੰਦੇ ਹਨ। ਕੰਧਾਂ ਵੀ ਲਿਬੜ ਜਾਂਦੀਆਂ ਹਨ। ਜੇ ਪਤਨੀਆਂ ਵੀ ਐਸਾ ਕਰਨ ਲੱਗ ਜਾਣ। ਘਰ ਕੈਸਾ ਬੱਣ ਜਾਵੇਗਾ। ਪਤਨੀ ਨੂੰ ਪਤੀ ਜਿੰਨਾਂ ਵੀ ਝਿੜਕੇ, ਗੁੱਸੇ ਹੋਵੇ, ਉਹ ਗੁੱਸਾ ਨਹੀਂ ਕਰਦੀ। ਫਿ ਵੀ ਸਬ ਦੇ ਕੰਮ ਕਰਦੀ ਹੈ। ਪਤੀ ਨੂੰ ਪਤਨੀ ਤਿਆਰ ਹੋ ਕੇ ਪੁੱਛਦੀ ਹੈ, " ਮੈਂ ਕੈਸੀ ਲੱਗਦੀ ਹਾਂ। " ਪਤੀ ਕਦੇ ਐਸਾ ਨਹੀਂ ਪੁੱਛਦਾ। ਪਤੀ ਘਰ ਨੂੰ ਸੰਭਾਲ ਨਹੀਂ ਸਕਦੇ। ਪਤੀ ਨੂੰ ਘਰੋਂ ਹੀ ਜੁਰਾਬਾਂ, ਤੋਲੀਆਂ ਨਹੀਂ ਲੱਭਦਾ। ਚਾਰ ਦਿਨ ਪਤਨੀ ਘਰੋਂ ਚਲੀ ਜਾਵੇ। ਘਰ ਦੀ ਹਾਲਤ ਵਿਗੜ ਜਾਂਦੀ ਹੈ। ਪਤੀ-ਪਤਨੀ ਨੂੰ ਇਕੱਠੇ ਹੀ ਘੁੰਮਣ ਜਾਣਾ ਚਾਹੀਦਾ ਹੈ। ਗੰਦ ਪੈਣ ਤੋਂ ਘਰ ਤਾਂ ਬਚਿਆ ਰਹੇਗਾ। ਅਦਾਲਤ ਵਿੱਚ ਮਰਦ ਦੀ ਸੁਣਵਾਈ ਨਹੀਂ ਹੁੰਦੀ। ਅਦਾਲਤ ਦਾ ਨਾਂ ਸੁਣਦੇ ਹੀ ਪਤੀ ਦਾ ਤ੍ਰਾਹਿ ਨਿੱਕਲ ਜਾਂਦਾ ਹੈ। ਮਰਦ ਪੁਲਿਸ ਤੋਂ ਡਰਦੇ ਫਿਰਦੇ ਹਨ। ਪਤੀ ਬਿਚਾਰੇ ਕੀ ਕਰਨ? ਜੱਜ, ਵਕੀਲ. ਪੁਲਿਸ ਵਾਲੇ ਪਤੀਆਂ ਦੀ ਨਹੀਂ ਸੁਣਦੇ। ਜੇ ਪਤਨੀ ਕੋਈ ਵੀ ਰਿਪੋਰਟ ਲਿਖਾ ਦਿੰਦੀ ਹੈ। ਪਤਨੀ ਦੀ ਬੜੀ ਸੁਣਵਾਈ ਹੁੰਦੀ ਹੈ। ਘਰ ਜਿਉਂ ਖ਼ਰਾਬ ਕਰਨਾਂ ਹੁੰਦਾ ਹੈ। ਕਈ ਬਾਰ ਤਾਂ ਪੁਲਿਸ ਵਾਲੇ ਸੱਸ ਸੌਹੁਰਿਆਂ ਦਾ ਸਾਰਾ ਟੱਬਰ ਜੇਲ ਵਿੱਚ ਕਰ ਦਿੰਦੇ ਹਨ। 
ਕਨੇਡਾ ਅਮਰੀਕਾ ਦੀ ਮੋਹਰ ਲਗਾਉਣ ਲਈ ਕਈ ਏਸ਼ੀਅਨ ਭਾਰਤੀ ਮਰਦ, ਔਰਤਾਂ ਨੇ ਸ਼ਰਮ ਲਾ ਕੇ ਵੇਚ ਦਿੱਤੀ ਹੈ। ਇੱਜ਼ਤ ਦਾ ਕੋਈ ਖਿਆਲ ਨਹੀਂ ਹੈ। ਚਾਰ ਦਿਨ ਸੌਹੁਰਿਆਂ ਦਾ ਸੁਆਦ ਵੀ ਲੈ ਲੈਂਦੇ ਹਨ। ਮਰਦ, ਔਰਤਾਂ ਮੋਜ਼ ਮੇਲਾ ਵੀ ਕਰ ਲੈਂਦੇ ਹਨ। ਪਤੀ-ਪਤਨੀ ਕੇਸ ਕਰਦੇ ਹਨ। ਅਦਾਲਤ ਵਿੱਚ ਜੱਜ ਪਤੀ ਤੋ ਪਤਨੀ ਨੂੰ ਮੁਆਜ਼ਾ ਦੁਵਾਉਂਦਾ ਹੈ। ਪਤਨੀ ਦਾ ਚੰਗਾ ਬਿਜ਼ਨਸ ਹੋ ਜਾਂਦਾ ਹੈ। ਤਲਾਕ ਲੈ ਲੈਂਦੇ ਹਨ। ਫਿਰ ਹੋਰ ਸ਼ਿਕਾਰ ਦੀ ਭਾਲ ਵਿੱਚ ਤੁਰ ਪੈਂਦੇ ਹਨ। ਕਨੇਡਾ ਵਿੱਚ ਬਹੁਤੇ ਲੋਕਾਂ ਦੇ ਇੱਕ ਤੋਂ ਵੱਧ ਵਿਆਹ ਹਨ। 
ਬੱਚੇ ਵੀ ਡੈਡੀ ਦੇ ਆਖੇ ਨਹੀਂ ਲੱਗਦੇ। ਡੈਡੀ ਬੱਚੇ ਨੂੰ ਸੁਧਾਰਨ ਲਈ ਪੂਰਾ ਜ਼ੋਰ ਲਾ ਦਿੰਦਾ ਹੈ। ਡੈਡੀ ਕਹਿੰਦਾ ਹੈ, " ਬੱਚਾ ਐਸਾ ਨਹੀਂ ਕਰਨਾਂ, ਸਿਆਣਾਂ ਬਣਨਾਂ ਹੈ। " ਬੱਚੇ ਨੂੰ ਵੀ ਡੈਡੀ ਗੁੱਸਾ ਕਰਕੇ, ਸਮਝਾਉਦੇ, ਰੋਕਦੇ, ਧੱਮਕਾਉਂਦੇ, ਡਰਾਉਂਦੇ, ਮਾਰਦੇ ਵੀ ਹਨ। ਕਰਦਾ ਹੈ। ਐਸਾ ਸਾਰਾ ਕੁੱਝ ਕਰਨ ਦੇ ਬਆਦ ਵੀ ਕੀ ਬੱਚਾ ਕਦੇ ਸੁਧਰਿਆ ਹੈ? ਕਦੇ ਬੱਚੇ ਨੇ ਕਿਹਾ ਹੈ, " ਡੈਡੀ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। " ਬਹੁਤ ਬੱਚਿਆਂ ਦੇ ਡੈਡੀ ਤੇ ਮੰਮੀ ਵੀ ਗੁੱਸਾ ਕਰਕੇ, ਸਮਝਾਉਦੇ, ਰੋਕਦੇ, ਧੱਮਕਾਉਂਦੇ, ਡਰਾਉਂਦੇ, ਮਾਰਦੇ ਹਨ। ਕੀ ਸਾਰੇ ਬੱਚੇ ਮਾਪਿਆਂ ਦੇ ਸਮਝਾਏ ਤੇ ਅਸਰ ਕਰਕੇ ਸਮਝੇ ਹਨ? ਕਿਉਂਕਿ ਮਾਂਪੇ ਨਾਲੋਂ ਬੱਚੇ ਜ਼ਿਆਦਾ ਜਾਣਦੇ ਹਨ। ਉਹ ਨਵੀਆਂ ਗੱਲਾਂ, ਨਵਾਂ ਗਿਆਨ ਸਿਖਦੇ ਹਨ। ਬੱਚੇ ਸੈਲਰ ਫੋਨ, ਕੰਪਿਉਟਰ ਹਰ ਨਵੀਂ ਖੋਜ ਦਾ ਗਿਆਨ ਰੱਖਦੇ ਹਨ। ਬੱਚੇ ਨੂੰ ਪਤਾ ਹੈ। ਬਾਪੂ ਨੂੰ ਤਾਂ ਡਾਂਗ ਹੀ ਚੱਕਣੀ ਆਉਂਦੀ ਹੈ। ਡੈਡੀ ਵਰਗਾ ਬੇਟਾ ਬੱਣਨਾਂ ਨਹੀਂ ਚਹੁੰਦਾ। ਬੇਟੀ ਘਰ ਦੇ ਕੰਮ ਨਹੀਂ ਸਿਖਣਾਂ ਚਹੁੰਦੀ। ਡੈਡੀ ਬੱਚਿਆਂ ਜਿਵੇ, ਬੱਚਿਆਂ ਮੂਹਰੇ ਗੜ-ਗੜਾਉਂਦੇ ਹਨ। ਬੱਚੇ ਮਰਜ਼ੀ ਦੇ ਮਾਲਕ ਹਨ। ਪਤੀ-ਪਤਨੀ ਤੇ ਬੱਚਿਆਂ ਵਿੱਚ ਤਾਲ-ਮੇਲ ਨਹੀਂ ਬੈਠਦਾ। 
ਮੰਮੀ-ਡੈਡੀ ਆਪ ਪੂਰਾ ਦਿਨ ਅੱਧੀ ਰਾਤ ਤੱਕ ਟੀਵੀ ਦੇਖਦੇ ਹਨ। ਬੱਚੇ ਨੂੰ ਕਹਿੰਦੇ ਹਨ, " ਟੀਵੀ ਨਹੀਂ ਦੇਖ਼ਣਾਂ। " ਬੱਚੇ ਰੂਮ ਵਿੱਚ ਲੌਕ ਲਗਾ ਕੇ ਸਬ ਕੁੱਝ ਕਰਦੇ ਹਨ। ਉਹ ਰਾਤਾਂ ਨੂੰ ਸੈਲਰ ਫੋਨ, ਕੰਪਿਉਟਰ 'ਤੇ ਫੇਸਬੁੱਕ, ਸਕਾਈਪ ਦੇਖ਼ਦੇ ਹਨ। ਗੇਮਾਂ ਖੇਡਦੇ ਹਨ। ਬੱਚੇ ਨੂੰ ਕਿਹਾ ਜਾਂਦਾ ਹੈ, " ਇਹ ਨਹੀਂ ਕਰਨਾਂ, ਉਹ ਨਹੀਂ ਕਰਨਾਂ। ਜੋ ਅਸੀਂ ਦਸਿਆ ਉਹੀ ਸਹੀ ਹੈ। ਉਹੀ ਕਰਨਾਂ ਹੈ। " ਪਤੀ-ਪਤਨੀ ਇੱਕ ਦੂਜੇ ਤੇ ਗੁੱਸਾ ਕਰਦੇ ਹਨ। ਇੱਕ ਦੂਜੇ ਦੇ ਚੀਜ਼ਾਂ ਚੱਕ-ਚੱਕ ਮਾਰਦੇ ਹਨ। ਪਤਨੀ ਬੋਲਦੀ ਹੈ। ਪਤੀ ਦਾ ਹੱਥ ਚਲਦਾ ਹੈ। ਕੀ ਬੱਚੇ ਵੀ ਮਾਪਿਆਂ ਵਾਂਗ ਕਰਨ? ਡੈਡੀ " ਹਾਂ "ਕਹਿੰਦਾ ਹੈ। ਮੰਮੀ " ਨਹੀਂ " ਕਹਿੰਦੀ ਹੈ। ਮੰਮੀ-ਡੈਡੀ ਜਦੋਂ ਕਿਸੇ ਨਾਲ ਗੱਲ ਕਰਦੇ ਹਨ। ਬੱਚੇ ਨੂੰ ਚੁਪ ਰਹਿੱਣ ਲਈ ਕਹਿੰਦੇ ਹਨ। ਜੇ ਬੱਚੇ ਦਾ ਮੰਮੀ ਜਾਂ ਡੈਡੀ ਨੂੰ ਫੋਨ ਵੀ ਆ ਜਾਵੇ, ਕਹਿੰਦੇ ਹਨ, " ਮੈਂ ਮੀਟਿੰਗ ਵਿੱਚ ਹਾਂ। " ਜਦੋਂ ਕਿਤੇ ਬੱਚੇ ਨਾਲ ਹੁੰਦੇ ਹਨ। ਫਿਰ ਕਿਸੇ ਦਾ ਫੋਨ ਆ ਜਾਵੇ, " ਉਸ ਨੂੰ ਕਦੇ ਨਹੀਂ ਕਹਿੰਦੇ, " ਮੈਂ ਬੱਚੇ ਨਾਲ ਹਾਂ। ਠਹਿਰ ਕੇ ਗੱਲ ਕਰਾਂਗਾ। " ਮਾਂਪੇ ਸੋਚਦੇ ਹਨ। ਬੱਚੇ ਦਾ ਧਿਆਨ ਆਪਦੇ ਦੋਸਤਾਂ ਵੱਲ ਨਾ ਜਾਵੇ। ਬੱਚੇ ਸਿਰਫ਼ ਸਾਡੀ ਗੱਲ ਸੁਣਨ। ਕੀ ਮਾਪੇ ਵੀ ਐਸਾ ਕਰਦੇ ਹਨ?
ਗੈਰੀ ਦਾ ਵੱਡਾ ਮੁੰਡਾ ਸੁਰਤ ਸਭਾਲਣ ਯੋਗੇ ਹੋਇਆ ਸੀ। ਗੈਰੀ ਉਸ ਨੂੰ ਗਾਲ਼ਾਂ ਕੱਢਣੀਆਂ ਸਿਖਾਉਂਦਾ ਹੁੰਦਾ ਸੀ। ਉਸ ਦਾ ਲਹਿਜ਼ਾ ਇਸ ਤਰਾਂ ਹੁੰਦਾ ਸੀ। ਉਹ ਕਹਿੰਦਾ ਸੀ, " ਪੁੱਤ ਆਪਦੀ ਮਾਂ ਨੂੰ ਉਹੀ ਗਾਲ਼ ਕੱਢ। " ਹਰ ਬਾਰ ਬੇਟਾ ਡਰਦਾ ਹੋਇਆ, ਮਾਂ ਵੱਲ ਦੇਖਦਾ ਹੈ। ਨੀਵੀਂ ਪਾਉਂਦਾ ਸੀ। ਹੋਲੀ ਜਿਹੀ ਕਹਿੰਦਾ ਸੀ, " ਤੇਰੀ ਮਾਂ......। ਉਹ ਭੱਜਦਾ ਹੋਇਆ ਬਾਹਰ ਚਲਾ ਜਾਂਦਾ ਸੀ। ਪਤੀ-ਪਤਨੀ ਦੇਵੇ ਹੱਸਦੇ ਸਨ। ਛੋਟੇ ਮੁੰਡੇ ਨੂੰ ਵੀ ਐਸਾ ਕੁੱਝ ਹੀ ਸਿਖਾਂਇਆ ਗਿਆ ਸੀ। ਹੁਣ ਇਹ ਦੋਂਨੇ ਹੀ ਜੁਵਾਨ ਹੋ ਗਏ ਸਨ। ਗਾਲ਼ਾਂ ਮੂੰਹ 'ਤੇ ਚੜ੍ਹੀਆਂ ਹੋਈਆਂ ਸਨ। ਇੱਕ ਦਿਨ ਗੈਰੀ ਦਾ ਜੀਜਾ ਆਇਆ ਹੋਇਆ ਸੀ। ਉਹ ਦੋਂਨੇ ਬੈਠੇ ਗੱਲਾਂ ਕਰਦੇ ਸਨ। ਵੱਡਾ ਮੁੰਡਾ ਉਨਾਂ ਨੂੰ ਪੀਣ ਨੂੰ ਜੂਸ ਦੇਣ ਆਇਆ ਸੀ। ਇੰਨੇ ਨੂੰ ਛੋਟੇ ਨੇ ਉਸ ਨੂੰ ਅਵਾਜ਼ ਮਾਰ ਦਿੱਤੀ। ਵੱਡੇ ਨੇ ਉਸ ਨੂੰ ਗਾਲ਼਼ ਕੱਢੀ। ਫੂਫੜ ਕਹਿੰਦਾ, " ਮੁੰਡੇ ਨੇ ਗਾਲ਼ ਮੈਨੂੰ ਕੱਢੀ ਹੈ। " ਉਸ ਨੇ ਵੱਟ ਕੇ ਮੁੰਡੇ ਦੇ ਥੱਪੜ ਮਾਰਿਆ। ਮੁੰਡੇ ਨੇ ਵੀ ਜੁਵਾਬ ਫੂਫੜ ਦੇ ਮਾਰਿਆ। ਦੋਂਨੇਂ ਗੂਥਮ-ਘੂਥਾ ਹੋ ਗਏ। ਗੈਰੀ ਦੋਂਨਾਂ ਨੂੰ ਹੱਟਾ ਰਿਹਾ ਸੀ। ਤਿੰਨੇ ਜਾਣੇ ਉਲਝ ਗਏ। ਜੂਸ ਕਰਪਿਟ 'ਤੇ ਡੁਲ ਗਿਆ। ਵੱਡੇ ਮੁੰਡੇ ਦਾ ਸਿਰ ਕੱਚ ਦੇ ਟੇਬਲ ਤੇ ਲੱਗਾ। ਟੇਬਲ ਟੁੱਟ ਗਿਆ। ਸਿਰ ਵਿਚੋਂ ਖੂਨ ਨਿੱਕਲਣ ਲੱਗ ਗਿਆ। ਖੂਨ ਦੇਖ਼ ਕੇ ਫੂਫੜ ਦਾ ਸਾਰਾ ਗੁੱਸਾ ਠਡਾ ਹੋ ਗਿਆ। ਸਿਰ 'ਤੇ 10 ਟੰਕੇ ਲੱਗੇ।

Comments

Popular Posts