ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏਦਿਨ ਕੱਟੀ ਵਰਗੀਜ਼ਿੰਦਗੀ ਕੱਟ ਰਹੀ ਹੈ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੰਦਾ ਦੁਨੀਆ ਦੀ ਸਟੇਜ ਉੱਤੇ ਰੋਲ ਮਾਡਲ ਕਰਦਾ ਹੈ। ਇਸ ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਇਸੇ ਲਈ ਜੋ ਕਦੇ ਸੋਚਿਆ ਨਹੀਂ ਹੁੰਦਾਉਹ ਹੋ ਜਾਂਦਾ ਹੈ। ਕਈ ਬਾਰ ਚੰਗਾ ਹੁੰਦਾ ਹੈ। ਕਦੇ ਵਾਧੂ ਦਾ ਝਮੇਲਾ ਗਲ਼ ਪੈ ਜਾਂਦਾ ਹੈ। ਲੋਕ ਉਸ ਸ਼ਕਤੀ ਨੂੰ ਰੱਬਗੌਂਡ ਉਸ ਦੇ ਅਲੱਗ-ਅਲੱਗ ਨਾਮ ਨਾਲ ਜਾਣਦੇ ਹਨ। ਉਵੇਂ ਫ਼ਿਲਮਾਂ ਦੀ ਐਕਟਿੰਗ ਸੋਚ ਸਮਝ ਕੇ ਕੀਤੀ ਜਾਂਦੀ ਹੈ। ਜਿਵੇਂ ਡਰੈਕਟਰ ਦੀ ਮਰਜ਼ੀ ਹੁੰਦੀ ਹੈ। ਉਵੇਂ ਐਕਟਿੰਗ ਕੀਤੀ ਜਾਂਦੀ ਹੈ। ਰੋਲ ਕਰਨ ਵਾਲੇ ਦੀ ਮਰਜ਼ੀ ਨਹੀਂ ਚੱਲਦੀ। ਲੋਕ ਚਮਕ-ਦਮਕ ਵਾਲੇ ਡਰਾਮਿਆਂ ਦੀ ਤੇ ਫ਼ਿਲਮੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਲੋਕ 24 ਘੰਟੇ ਟੀਵੀ ਉੱਤੇ ਇਹੀ ਕੁੱਝ ਦੇਖੀ ਜਾਂਦੇ ਹਨ। ਟਾਈਮ ਪਾਸ ਕਰਨ ਲਈ ਠੀਕ ਹੈ। ਪਰ ਕਈ ਕੰਮ ਛੱਡ ਕੇਡਰਾਮਿਆਂ ਤੇ ਫ਼ਿਲਮਾਂ ਜੋਗੇ ਹੀ ਹੋ ਕੇ ਰਹਿ ਗਏ ਹਨ। ਕਈ ਡਰਾਮੇ ਤੇ ਫ਼ਿਲਮਾਂ ਗ਼ਲਤ ਰਸਤਾ ਉੱਤੇ ਚਲਣਾਂ ਸਿਖਾਉਂਦੇ ਹਨ। ਫ਼ੈਸ਼ਨਲੜਾਈਆਂਬੰਬ-ਬਾਰੀਚੋਰੀਆਂਕੱਤਲ ਕਰਨ ਦੇ ਢੰਗ ਸਿਖਾਉਂਦੇ ਹਨ। 60 ਸਾਲਾਂ ਤੋਂ ਉਤੇ ਦੇ ਫ਼ਿਲਮੀ ਬੁੱਢੇ ਐਕਟਰਸ, ਐਕਟਰ ਅੱਧੀ ਉਮਰ ਦੇ ਐਕਟਰ, ਐਕਟਰਸ ਨੂੰ ਪੈਸੇ ਵਿੱਚ ਫਸਾ ਕੇਵਿਆਹ ਦਾ ਡਰਾਮਾਂ ਕਰਕੇ ਘਰ ਰੱਖ ਲੈਂਦੇ ਹਨ। ਐਕਟਰ ਪਹਿਲੀ ਪਤਨੀ ਦਾ ਨਿਰਾਦਰ ਕਰਦਾ ਹੈ। ਐਸੇ ਲੋਕਾਂ ਦੀ ਰੀਸ ਆਮ ਲੋਕ ਵੀ ਕਰਦੇ ਹਨ। ਕਈ ਇੱਕ ਤੋਂ ਵੱਧ ਪਤਨੀਆਂ ਰੱਖਣ ਲਈ ਮੁਸਲਮਾਨ ਬਣ ਜਾਂਦੇ ਹਨ। ਹਿੰਦੀ ਫ਼ਿਲਮਾਂ ਦਾ ਪੰਜਾਬੀ ਐਕਟਰ ਵੀ ਦੂਜਾ ਵਿਆਹ ਕਰਾਉਣ ਨੂੰ ਜੱਟ ਤੋਂ ਮੁਸਲਮਾਨ ਬਣ ਗਿਆ ਸੀ। ਇਹ ਡਰਾਮਿਆਂ ਤੇ ਫ਼ਿਲਮਾਂ ਵਾਲਿਆਂ ਦੀ ਨਾਂ ਕੋਈ ਜ਼ਿੰਦਗੀ ਹੁੰਦੀ ਹੈ। ਨਾਂ ਹੀ ਕੋਈ ਸਹੀਂ ਸੇਧ ਹੁੰਦੀ ਹੈ। ਇੰਨਾ ਬੇ-ਲਗਾਮ ਵਾਂਗ ਹੀ ਡਰਾਮਿਆਂ ਤੇ ਫ਼ਿਲਮਾਂ ਦੀ ਆਵਾਜ਼ ਕਦੇ ਬਹੁਤ ਊਚੀ ਹੋ ਜਾਂਦੀ ਹੈ। ਕਦੇ ਬਿਲਕੁਲ ਦੱਬ ਜਾਂਦੀ ਹੈ। ਬੰਦਾ ਇੰਨਾ ਦੀ ਆਵਾਜ਼ ਨੂੰ ਉੱਚਾ ਨੀਵਾਂ ਕਰਦਾਆਪਦਾ ਜੀਵਨ ਬੇਕਾਬੂ ਕਰ ਲੈਂਦਾ ਹੈ। ਲੋਕਾਂ ਦਾ ਜੀਵਨ ਫ਼ਿਲਮੀ ਬਣ ਗਿਆ ਹੈ।
ਲੋਕ ਕੈਨੇਡਾਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਭਾਵੇਂ ਨੌਕਰੀ ਕਰਨ ਨੂੰ ਜਾਂਦੇ ਹਨ। ਰੁਜ਼ਗਾਰ ਦੀ ਭਾਲ ਵਿੱਚ ਦੇਸ਼ ਛੱਡ ਕੇਪ੍ਰਦੇਸਾਂ ਵਿੱਚ ਜਾਂਦੇ ਹਨ। ਪ੍ਰਦੇਸ਼ਾਂ ਵਿੱਚ ਵੀ ਐਸੇ ਲੋਕ ਵਿਹਲੇ ਰਹਿੰਦੇ ਹਨ। ਮਿਹਨਤ ਅੱਗੇ ਹੀ ਲੱਛਮੀ ਆਵੇਗੀ। ਕਈ ਦੇਸੀਗੋਰੇਕਾਲੇ ਐਸੇ ਵੀ ਹਨ। ਜੋ ਰੋਜ਼ ਬਿਸਤਰਾ ਚੱਕੀ ਥਾਂ-ਥਾਂ ਧੱਕੇ ਖਾਂਦੇ ਫਿਰਦੇ ਹਨ। ਜਦੋਂ ਕਮਾਈ ਨਹੀਂ ਕਰਨੀ। ਮਹਿਲ ਕਿਥੋਂ ਖ਼ਰੀਦਣੇ ਹਨਵਿਹਲੇ ਨੂੰ ਨਾਂ ਹੀ ਛੱਤੀ ਪਦਾਰਥ ਮਿਲਣੇ ਹਨ। ਐਸੇ ਲੋਕਾਂ ਨੂੰ ਕੋਈ ਭੀਖ ਵੀ ਨਹੀਂ ਦਿੰਦਾ। ਜੀਤ ਵੀ ਨੌਕਰੀ ਉੱਤੇ ਕਦੇ ਹੀ ਜਾਂਦਾ ਹੈ। ਪਿਉ ਦੀ ਪੈਨਸ਼ਨ ਤੇ ਔਰਤ ਦੀ ਕਮਾਈ ਉੱਤੇ ਪਲ਼ਦਾ ਹੈ। ਉਸ ਦੀ ਪਤਨੀ ਗੁਡੀ ਕੰਮ ਤੋਂ ਥੱਕੀ ਆਉਂਦੀ ਸੀ। ਘਰ ਤੇ ਪਰਿਵਾਰ ਦੇ ਕੰਮ ਕਰਦੀ ਸੀ। ਜੀਤ ਦਿਨ ਰਾਤ ਸ਼ਰਾਬ ਪੀਂਦਾ, ਰਾਤ ਨੂੰ ਘਰ ਦੇ ਜੀਅ ਸੌਂ ਜਾਂਦੇ ਸਨ। ਜੀਤ ਦਾ ਜ਼ਿਆਦਾ ਸਮਾਂ ਫ਼ਿਲਮਾਂ ਦੇਖਦੇ ਨਿਕਲਦਾ ਸੀ। ਫ਼ਿਲਮ ਦੀਆਂ ਆਵਾਜ਼ਾਂ ਸੁੱਤੇ ਪਏ ਪਰਿਵਾਰ ਦੇ ਕੰਨਾਂ ਨੂੰ ਖਾਂਦੀਆਂ ਸਨ। ਉੱਚੀਆਂ ਆਵਾਜ਼ਾਂ ਸੌਣ ਨਹੀਂ ਦਿੰਦੀਆਂ ਸਨ। ਇਹ ਹਰ ਰੋਜ਼ ਦਾ ਝੰਜਟ ਸੀ। ਗੁਡੀ ਸੁੱਤੀ ਪਈ ਉੱਠ ਕੇ ਆਉਂਦੀ ਗਈ। ਉਸ ਕਹਿੰਦੀ ਹੈ, “ ਜੀਤ ਟੀਵੀ ਦੀ ਆਵਾਜ਼ ਥੋੜ੍ਹੀ ਘੱਟ ਕਰ ਲੈ। ਨੀਂਦ ਨਹੀਂ ਆਉਂਦੀ। “ ਮੂਵੀ ਦੀ ਸਟੋਰੀ ਚੱਲਦੀ ਹੈ। ਜੀਤ ਦਾ ਉਹੀ ਜੁਆਬ ਸੀ, “ ਤੇਰੇ ਕੰਨ ਵੱਜਦੇ ਹੋਣੇ ਨੇ। ਮੈਨੂੰ ਤਾਂ ਇੱਥੇ ਬੈਠੇ ਨੂੰ ਨਹੀਂ ਸੁਣਦਾ। “ ਜੇ ਉਹ ਆਵਾਜ਼ ਥੋੜ੍ਹੀ ਕਰ ਵੀ ਲੈਂਦਾ ਹੈ। ਆਵਾਜ਼ ਠੀਕ-ਠਾਕ ਹੁੰਦੀ ਸੀ। ਗਾਣਿਆਂ ਤੇ ਐਕਸ਼ਨ ਫ਼ਿਲਮਾਂ ਵਿੱਚ ਆਵਾਜ਼ ਬਹੁਤ ਉੱਚੀ ਹੋ ਜਾਂਦੀ ਸੀ। 
ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਹਨ। ਉਹ ਮਾਂ-ਬਾਪ ਕਰਕੇ ਮਿਲਦੇ ਹਨ। ਉਨ੍ਹਾਂ ਦੇ ਨਾਮ ਖ਼ੂਨ ਦੇ ਨਾਲ ਜੁੜਦੇ ਹਨ। ਇਹ ਖ਼ੂਨ ਦੇ ਰਿਸ਼ਤੇ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਹਨ। ਕਈ ਰਿਸ਼ਤੇ ਅਸੀਂ ਆਪ ਚੁਣਦੇ ਹਾਂ। ਚੋਣ ਗ਼ਲਤ ਵੀ ਹੋ ਜਾਂਦੀ ਹੈ। ਕਈ ਰਿਸ਼ਤੇ ਅਚਾਨਕ ਮਿਲ ਜਾਂਦੇ ਹਨ। ਜੋ ਸਾਰੀ ਉਮਰ ਸਾਥ ਦਿੰਦੇ ਹਨ। ਕਈ ਰਿਸ਼ਤੇ ਐਸੇ ਹਨ। ਜਿਸ ਦਾ ਕੋਈ ਨਾਮ ਨਹੀਂ ਹੁੰਦਾ। ਲੋਕਾਂ ਅੱਗੇ ਜ਼ਾਹਿਰ ਵੀ ਨਹੀਂ ਕੀਤੇ ਜਾਂਦੇ। ਕਈ ਰਿਸ਼ਤੇ ਮਹਿਸੂਸ ਕੀਤੇ ਜਾਂਦੇ ਹਨ। ਕਿਸੇ ਨਾਲ ਐਸਾ ਪਿਆਰ ਵੀ ਹੁੰਦਾ ਹੈ। ਜਿਸ ਨੂੰ ਪਿਆਰ ਕੀਤਾ ਜਾਂਦਾ ਹੈ। ਬੰਦਾ ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚ ਜਾਂਦਾ ਹੈ। ਇਸ ਦੀ ਵਿੜਕ ਅਗਲੇ ਨੂੰ ਵੀ ਨਹੀਂ ਹੁੰਦੀ। ਦੂਰ ਬੈਠਾ ਹੀ ਮਿਲਣ ਦਾ ਅਨੰਦ ਮਹਿਸੂਸ ਕਰਦਾ ਹੈ। ਜਦੋਂ ਰੱਬ ਦਾ ਆਸਰਾ ਹੁੰਦਾ ਹੈ। ਉਸ ਰੱਬ ਨਾਲ ਗੱਲ ਹੁੰਦੀ ਹੈ। ਯਾਰ ਰੱਬ ਤਕੜੇ ਦਾ ਆਸਰਾ ਮਿਲ ਜਾਂਦਾ ਹੈ। ਕਿਸੇ ਇੱਕੀ ਦੁੱਕੀ ਦਾ ਡਰ ਨਹੀਂ ਰਹਿੰਦਾ। ਉਸ ਦੀ ਓਟ ਵਿੱਚ ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਹੁੰਦਾ। ਨਰ-ਮਾਦਾ ਦਾ ਰਿਸ਼ਤਾ ਸਰੀਰਕ ਜ਼ਰੂਰਤ ਲਈ ਤੇ ਬੱਚੇ ਪੈਦਾ ਕਰਨ ਨੂੰ ਬਣਦਾ ਹੈ। ਸਿਆਣੇ ਕਹਿੰਦੇ, “ ਰੱਬ ਆਪੇ ਜੋੜੀਆਂ ਬਣਾਉਂਦਾ। ਅੰਬਰਾਂ ਦੇ ਉੱਤੇ ਬੈਠਾ ਉਹ ਜੋੜੀਆਂ ਬਣਾਉਂਦਾ। 
ਮਰਦ ਆਪ ਨੂੰ ਰੱਬ ਸਮਝਦਾ ਹੈ। ਜਿਸ ਦੇਸ਼ ਦੇ ਲੋਕ ਪੱਥਰ-ਮਿੱਟੀ ਦੀਆਂ ਮੂਰਤੀਆਂ ਵਿੱਚ ਦੁਨੀਆ ਭਰ ਦੀ ਸ਼ਕਤੀ ਸਮਝਦੇ ਹਨ। ਉਹੀ ਜਿਉਂਦੀ ਔਰਤ ਨੂੰ ਜਿਉਂਦੀ ਪੱਥਰ ਦੀ ਮੂਰਤੀ ਬਣਾਂ ਦਿੰਦੇ ਹਨ। ਔਰਤ ਨੂੰ ਮਿੱਟੀ ਵਾਂਗ ਪੈਰਾਂ ਥੱਲੇ ਰੋਲ ਕੇ ਰੱਖਦੇ ਹਨ। ਉਸ ਦਾ ਸਾਹ ਲੈਣਾ ਬੰਦ ਕਰ ਦਿੰਦੇ ਹਨ। ਔਰਤ ਦੀ ਜ਼ੁਬਾਨ ਉੱਤੇ ਤਾਲਾ ਲਾ ਕੇ ਰੱਖਦੇ ਹਨ। ਆਪ ਚਾਹੇ ਔਰਤ ਨੂੰ ਖਿੰਡਾਉਣਾ ਸਮਝ ਕੇਹਰ ਰੋਜ਼ ਨਵੀਂ ਔਰਤ ਹੰਢਾਉਂਦੇ ਰਹਿਣ। ਘਰ ਦੀ ਔਰਤ ਨੂੰ ਕਿਸੇ ਹੋਰ ਮਰਦ ਨਾਲ ਹੱਸਣ ਵੀ ਨਹੀਂ ਦਿੰਦੇ। ਔਰਤ ਹੀ ਔਰਤ ਦਾ ਹੱਕ ਖੋਂਹਦੀ ਹੈ। ਸੁਖ ਚੈਨ ਖੋ ਲੈਂਦੀ ਹੈ। ਔਰਤ ਦਾ ਕੁੱਝ ਵੀ ਆਪ ਦਾ ਨਹੀਂ ਹੈ। ਮਰਦ ਦੇ ਨਾਮ ਨਾਲ ਔਰਤ ਦਾ ਨਾਮ ਜੁੜਦਾ ਹੈ। ਅੱਜ ਵੀ ਔਰਤ ਦੀ ਕੋਈ ਪਹਿਚਾਣ ਨਹੀਂ ਹੈ। ਔਰਤ ਨੂੰ ਪੁੱਤਰਬਾਪ ਪਤੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਔਰਤ ਮਰਦ ਦੀ ਦਿਆਂ ਉੱਤੇ ਪਲ਼ਦੀ ਹੈ। ਔਰਤ ਕਮਜ਼ੋਰ ਨਹੀਂ ਹੈ। ਕੋਮਲ ਜ਼ਰੂਰ ਹੈ। ਸੀਤਾ ਵਾਂਗ ਅਗਨੀ ਪ੍ਰੀਖਿਆ ਦੇ ਸਕਦੀ ਹੈ। ਮੀਰਾਂ ਵਾਂਗ ਜ਼ਹਿਰ ਪੀ ਸਕਦੀ ਹੈ। ਅਪਮਾਨ ਨਹੀਂ ਸਹਿ ਸਕਦੀ। ਤਾਂਹੀ ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏਦਿਨ ਕੱਟੀ ਵਰਗੀਜ਼ਿੰਦਗੀ ਕੱਟ ਰਹੀ ਹੈ।
ਗੁਡੀ ਦੇ ਘਰ ਦੇ ਨਾਲ ਵਾਲਾ ਘਰ ਸੁੱਖੀ ਦਾ ਸੀ। ਉਸ ਦਾ ਪਤੀ ਨਿੰਦਰ ਹੈ। ਘਰ ਸੱਸ ਸੌਹਰਾ ਹਨ। ਹਰ ਕੋਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਰਹਿੰਦਾ ਹੈ। ਸੁੱਖੀ ਦੀ ਸੱਸ ਜੀਤ ਦੇ ਪਿੰਡਾਂ ਕੋਲ ਦੀ ਹੈ। ਉਹ ਆ ਕੇਉਸ ਦੀ ਮੰਮੀ ਕੋਲ ਬੈਠੀ ਰਹਿੰਦੀ ਹੈ। ਜਦੋਂ ਦੋਨੇਂ ਗੱਲਾਂ ਮਾਰਨ ਬੈਠਦੀਆਂ ਹਨ। ਦੋਨਾਂ ਦੀ ਉੱਨੇ ਚਿਰ ਲਈ ਘਰ ਦੇ ਕੰਮ ਧੰਦੇ ਤੋਂ ਛੁੱਟੀ ਹੋ ਜਾਂਦੀ ਹੈ। ਦੋਨੇਂ ਰੱਬ ਜਾਣੇ ਕੀ ਗੁੰਦਣਾ ਗੁੰਦ ਦੀਆਂ ਹਨਜਿਉਂ ਹੀ ਸੁੱਖੀ ਦੀ ਸੱਸ ਆਪ ਦੇ ਘਰ ਵੜਦੀ ਹੈ। ਉਹ ਇੰਨਾ ਬੋਲਦੀ ਹੈ। ਘਰ ਦੀਆਂ ਕੰਧਾ ਹਿੱਲਣ ਲੱਗ ਜਾਂਦੀਆਂ ਹਨ। ਸੁੱਖੀ ਵਿਆਹੀ ਨੂੰ 10 ਸਾਲ ਹੋ ਗਏ ਹਨ। ਘਰ ਵਿੱਚ ਇਹੀ ਲੜਾਈ ਰਹਿੰਦੀ ਹੈ। ਉਸ ਦੀ ਸੱਸ ਸੁੱਖੀ ਨੂੰ ਕਹਿੰਦੀ ਹੈ, “ ਤੇਰੀ ਮਾਂ ਨੇ ਤੈਨੂੰ ਦਾਲ ਰੋਟੀ ਚੱਜ ਨਾਲ ਬਣਾਉਣੀ ਨਹੀਂ ਸਿਖਾਈ। “ ਸੁੱਖੀ ਜੁਆਬ ਦਿੰਦੀ ਹੈ, “ ਮੰਮੀ ਜੀਕਦੇ ਭੁੱਲੇ ਚੁੱਕੇਤੁਸੀਂ ਮੈਨੂੰ ਦਾਲ ਰੋਟੀ ਚੱਜ ਨਾਲ ਬਣਾਂ ਕੇ ਖੁਆ ਦਿਉ। ਕੀ ਪਤਾ ਮੈਨੂੰ ਤੁਹਾਡੇ ਵੱਲ ਦੇਖ ਕੇਚੱਜ ਆ ਜਾਵੇ? “ “ ਤੇਰੀ  ਸ਼ਕਲ ਦੇਖਣ ਨੂੰ ਮੈਂ ਤੈਨੂੰ ਵਿਆਹ ਕੇਘਰ ਲੈ ਕੇ ਆਈ ਹਾਂ। ਕੀ ਤੂੰ ਮੈਨੂੰ ਆਪ ਦੀ ਨੌਕਰਾਣੀ ਬਣਾਏਗੀਕੀ ਤੈਨੂੰ ਰਕਾਨ ਨੂੰ ਮੈਂ ਰੋਟੀਆਂ ਪੱਕਾ ਕੇ ਝੁਲਸਾਵਾਂਤੇਰੇ ਜਣਦਿਆਂ ਨੇ ਇਹੀ ਤਾਂ ਸਿਖਾਇਆ ਹੈ। ਸੱਸ ਦੇ ਮੂਹਰੇ ਜ਼ੁਬਾਨ ਲੜਾਈਦੀ ਹੈ। ਸੱਸ ਦੀ ਗੁੱਤ ਪੱਟੀਂ। “ ਸੁੱਖੀ ਸੱਸ ਦੇ ਅੱਗੇ ਤਣ ਕੇ ਖੜ੍ਹ ਗਈ। ਉਸ ਨੇ ਕਿਹਾ, “  ਖ਼ਬਰਦਾਰ ਜੇ ਮੇਰੇ ਮਾਪਿਆਂ ਨੂੰ ਕੋਈ ਗਾਲ਼ ਕੱਢੀ ਹੈ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। “ ਨਿੰਦਰ ਮਾਂ ਦੀ ਹਾਲ ਦੁਹਾਈ ਸੁਣ ਕੇਕਿਚਨ ਵਿੱਚ ਆ ਗਿਆ। ਸੁੱਖੀ ਦੇ ਗਿੱਲੇ ਆਟੇ ਵਿੱਚ ਹੱਥ ਸਨ। ਆਟੇ ਨੂੰ ਗੁੰਨ੍ਹ ਰਹੀ ਸੀ। ਉਸ ਨੇ ਆ ਕੇਸੁੱਖੀ ਦੀ ਗੁੱਤ ਫੜ ਲਈ। ਉਸ ਨੇ ਕਿਹਾ, “  ਤੂੰ ਮੇਰੀ ਮਾਂ ਮੂਹਰੇ ਬੋਲਦੀ ਹੈ। ਤੇਰੀ ਜ਼ੁਬਾਨ ਮੈਂ ਬੰਦ ਕਰਦਾਂ ਹਾਂ। “  ਨਿੰਦਰ ਨੂੰ ਹੋਰ ਤਾਂ ਕਿਚਨ ਵਿੱਚ ਕੁੱਝ ਲੱਭਾ ਨਹੀਂ। ਨਿੰਦਰ ਨੇ ਸੁੱਖੀ ਦੇ ਲੋਹੇ ਦੀ ਕੁਰਸੀ ਚੱਕ ਕੇ ਉਸ ਦੇ ਸਿਰ ਵਿੱਚ ਮਾਰੀ। ਸਿਰ ਪਾਟ ਗਿਆ। ਉਹ ਚੀਕਾਂ ਮਾਰਦੀ ਘਰ ਦੇ ਬਾਹਰ ਨੂੰ ਭੱਜੀ। ਬਾਹਰ ਗੁਡੀ ਮਸ਼ੀਨ ਨਾਲ ਘਾਹ ਕੱਟ ਰਹੀ ਸੀ। ਉਹ ਭੱਜ ਕੇ ਉਸ ਕੋਲ ਆ ਗਈ। ਉਸ ਨੇ ਖ਼ੂਨ ਦੀ ਧਾਰ ਫੁਹਾਰੇ ਵਾਂਗ ਪੈਂਦੀ ਦੇਖੀ। ਉਸ ਦੇ ਹੋਸ਼ ਉੱਡ ਗਏ।
ਅੱਖਾਂ ਤੇ ਦਿਲ ਦੋਨੇਂ ਧੋਖਾ ਖਾਂਦੇ ਰਹਿੰਦੇ ਹਨ। ਅੱਖੀਂ ਦੇਖਿਆ ਸੱਚ ਨਹੀਂ ਹੁੰਦਾ। ਅੱਖਾਂ ਨੂੰ ਵੀ ਸਾਫ਼ ਨਹੀਂ ਦਿਸਦਾ। ਜੋ ਦਿਲ ਕਹਿੰਦਾ ਹੈ। ਦਿਮਾਗ਼ ਸੋਚਦਾ ਹੈ। ਬਹੁਤੀ ਬਾਰ ਝੂਠ ਸਾਬਤ ਹੋ ਜਾਂਦਾ ਹੈ। ਸਾਹਾਂ ਵਿੱਚ ਸਾਹ ਲੈਣ ਵਾਲਾਦਿਲਾਂ ਦਾ ਜਾਨੀਦੋਸਤ ਹਰ ਸਮੇਂ ਨਾਲ ਚੱਲਣ ਵਾਲਾਪੈਰ ਉੱਤੇ ਧੋਖਾ ਦੇ ਜਾਂਦਾ ਹੈ। ਦਿਲਾਂ ਦਾ ਜਾਨੀ ਦੁਸ਼ਮਣ ਬਣ ਜਾਂਦਾ ਹੈ। ਕਈ ਬਾਰ ਜਾਨ ਦਾ ਦੁਸ਼ਮਣਜਾਨ ਉੱਤੇ ਖੇਲ ਕੇਜਾਨ ਬਚਾ ਦਿੰਦਾ ਹੈ। ਇਸ ਦੁਨੀਆ ਵਿੱਚ ਦੋਸਤ ਦੁਸ਼ਮਣ ਦੀ ਪਛਾਣ ਨਹੀਂ ਹੁੰਦੀ। ਦੁਨੀਆ ਦੇ ਰੂਪ-ਰੰਗ ਸਮਝ ਨਹੀਂ ਆਉਂਦੇ। ਸਾਰੇ ਲੋਕ ਇੱਕ ਬਰਾਬਰ ਨਹੀਂ ਹਨ। ਮਦਦਗਾਰਧੋਖੇਬਾਜ਼ਚੋਰਕਾਤਲਸ਼ਰੀਫ਼ਇਮਾਨਦਾਰ ਇਸੇ ਦੁਨੀਆ ਉੱਤੇ ਲੱਭਦੇ ਹਨ।

ਗੁਆਂਢਣ ਸੁੱਖੀ ਨੇ 911 ਤੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਗੁਡੀ ਨੇ ਉਸ ਦੇ ਵਗਦੇ ਖ਼ੂਨ ਨੂੰ ਰੋਕਣ ਲਈ ਆਪ ਦੀ ਚੁੰਨੀ ਬੰਨ੍ਹਣ ਲੱਗ ਗਈ ਸੀ। ਖ਼ੂਨ ਇੰਨੀ ਜ਼ੋਰ ਨਾਲ ਨਿਕਲ ਰਿਹਾ ਸੀ। ਚੁੰਨੀ ਵਿਚੋਂ ਦੀ ਬਾਹਰ ਆ ਰਿਹਾ ਸੀ। ਜੀਤ ਨੇ ਬਾਹਰੋਂ ਇੰਨਾ ਦੇ ਬੋਲਣ ਦੀ ਆਵਾਜ਼ ਸੁਣੀ। ਉਹ ਵੀ ਘਰ ਤੋਂ ਬਾਹਰ ਆ ਗਿਆ ਸੀ। ਉਸ ਨੇ ਗੁਡੀ ਨੂੰ ਕਿਹਾ, “ ਚੁੰਨੀ ਖ਼ੋਲ ਦੇ  ਖ਼ੂਨ ਸਿਰ ਦੇ ਦਿਮਾਗ਼ ਅੰਦਰ ਨਾਂ ਪੈਣ ਲੱਗ ਜਾਵੇ। ਹੋਰ ਖ਼ਤਰਾ ਖੜ੍ਹਾ ਹੋ ਜਾਵੇਗਾ।  ਐਂਬੂਲੈਂਸ ਆ ਗਈ ਸੀ। ਸੁੱਖੀ ਬੇਹੋਸ਼ ਹੋ ਗਈ ਸੀ। ਐਂਬੂਲੈਂਸ ਦੇ ਦੋਨੇਂ ਕਰਮਚਾਰੀ ਸੁੱਖੀ ਦੀ ਸੰਭਾਲ ਵਿੱਚ ਲੱਗ ਗਏ ਸਨ। ਇੱਕ ਨੇ ਗੁਡੀ ਨੂੰ ਪੁੱਛਿਆ, “ ਇਸ ਦੇ ਸੱਟ ਕਿਵੇਂ ਲੱਗੀ? “ “ ਮੈਨੂੰ ਨਹੀਂ ਪਤਾ, ਇਹ ਅੰਦਰੋਂ ਇਸ ਹਾਲਤ ਵਿੱਚ ਆਈ ਸੀ।  ਉਹੀ ਕਰਮਚਾਰੀ ਪੁੱਛ-ਗਿੱਛ ਕਰਨ ਨੂੰ ਘਰ ਦੇ ਅੰਦਰ ਗਿਆ। ਘਰ ਵਿੱਚ ਕੋਈ ਨਹੀਂ ਸੀ। ਖ਼ਤਰਾ ਦੇਖ ਕੇ, ਆਪ ਦੇ ਹੀ ਸਬ ਤੋਂ ਪਹਿਲਾਂ ਸਾਥ ਛੱਡ ਕੇ ਭੱਜਦੇ ਹਨ। ਬੁੜ੍ਹੀ ਤੇ ਮੁੰਡਾ ਪਿਛਲੇ ਦਰਾਂ ਵਿੱਚੋਂ ਦੀ ਘਰੋਂ ਖਿਸਕ ਗਏ ਸਨ। ਐਂਬੂਲੈਂਸ ਵਿੱਚ ਸੁੱਖੀ ਨੂੰ ਹਸਪਤਾਲ ਲੈ ਗਏ ਸਨ। ਉਹ ਦੂਰੋਂ ਖੜ੍ਹਾ ਦੇਖ ਰਿਹਾ ਸੀ। ਨਿੰਦਰ ਨੂੰ ਸਾਰੀ ਖ਼ਬਰ ਸੀ। ਉਸ ਪਿੱਛੇ ਹੀ ਹਸਪਤਾਲ ਪਹੁੰਚ ਗਿਆ ਸੀ। ਚਾਰ ਦਿਨ ਸਿਰਾਣੇ ਬੈਠਾ ਰਿਹਾ। ਜਦੋਂ ਸੁੱਖੀ ਨੂੰ ਸੁਰਤ ਆਈ, ਉਹ ਕੋਲ ਬੈਠਾ ਸੀ। ਉਸ ਨੇ ਸੁੱਖੀ ਨੂੰ ਪਿਆਰ ਤੇ ਆਪ ਦੀ ਬੇਟੀ ਦਾ ਵਾਸਤਾ ਦੇ ਕੇ, ਮੁੱਕਰਨ ਨੂੰ ਕਿਹਾ, “ ਸੁੱਖੀ ਮੇਰੇ ਕੋਲੋਂ ਗ਼ਲਤੀ ਹੋ ਗਈ। ਜੇ ਕਾਨੂੰਨ ਨੂੰ ਖ਼ਬਰ ਹੋ ਗਈ। ਪਤਾ ਨਹੀਂ ਕਿੰਨੀ ਮੈਨੂੰ ਜੇਲ ਹੋ ਜਾਵੇਗੀ? ਮੈਂ ਤੈਨੂੰ ਪਿਆਰ ਕਰਦਾਂ ਹਾਂ। ਤੂੰ ਇਹੀ ਬਿਆਨ ਦੇਵੀ, ਤੂੰ ਡਿਗ ਪਈ ਸੀ।  ਡਾਕਟਰ ਨੂੰ ਨਰਸ ਨੇ ਦੱਸਿਆਂ , “ 10 ਨੰਬਰ ਬੈੱਡ ਦੇ ਮਰੀਜ਼ ਨੂੰ ਹੋਸ਼ ਆ ਗਈ ਹੈ।  ਡਾਕਟਰ ਨੇ ਆ ਕੇ ਪੁੱਛਿਆ, “ ਸੁੱਖੀ ਤੇਰੇ ਸੱਟ ਕਿਵੇਂ ਲੱਗੀ? “ “ ਮੈਂ ਬਾਥ ਟੱਬ ਸਾਫ਼ ਕਰ ਰਹੀ ਸੀ। ਹੱਥ ਤਿਲਕ ਗਿਆ। ਮੇਰਾ ਸਿਰ ਨਹਾਉਣ ਵਾਲੀ ਪਾਣੀ ਦੀ ਟੂਟੀ ਉੱਤੇ ਜਾ ਵਜਾ। ਘਰ ਕੋਈ ਨਹੀਂ ਸੀ। ਮੈਂ ਬਾਹਰ ਨੂੰ ਭੱਜੀ। ਉਸ ਪਿੱਛੋਂ ਮੈਨੂੰ ਕੁੱਝ ਯਾਦ ਨਹੀਂ ਹੈ।   ਡਾਕਟਰ ਹੱਸਿਆ। ਉਹ ਸੋਚਣ ਲੱਗਾ, ਅਚਾਨਕ ਡਿਗ ਕੇ, ਐਸੀਆਂ ਸੱਟਾਂ ਖਾਣ ਵਾਲੀਆਂ ਔਰਤਾਂ ਹੀ ਹਰ ਰੋਜ਼ ਆਉਂਦੀਆਂ ਹਨ। ਕਦੇ ਡਿਗ ਕੇ ਮਰਦ ਦੇ ਸੱਟ ਨਹੀਂ ਵੱਜਦੀ।

Comments

Popular Posts