ਭਾਗ 35 ਜੇ ਦੁਸ਼ਮਣ ਆਪਣਾ ਹੀ ਘਰ ਅੰਦਰ ਹੈ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com ਲੋਕੀ ਮਾਗੀਂ ਦੇ ਮੇਲੇ ਮਨਾਂ ਰਹੇ ਸਨ। ਕੈਲਗਰੀ ਦੁਪਹਿਰ ਦੇ 1:13 ਵਜੇ, ਨੌਜਵਾਨ ਮੁੰਡੇ ਦਾ ਭੋਗ ਪੈਂਦਾ ਦੇਖ ਰਿਹਾ ਸੀ। ਉਹ ਅਜੇ ਪੜ੍ਹਦਾ ਹੀ ਸੀ। ਮਾਪਿਆਂ ਨੇ ਇਸ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਉਣੀਆਂ ਸਨ। ਉਸ ਦੇ ਮਰਨ ਦਾ ਸ਼ੋਕ ਮਨਾਂ ਰਹੇ ਸਨ। ਲੋਕ ਲੋਹੜੀ ਵੰਡ ਰਹੇ ਸਨ। ਇੱਕ ਦਿਨ ਐਸਾ ਸੀ, ਉਸ ਦੇ ਜੰਮੇ ਤੋਂ ਤੇ ਲੋਹੜੀ ਵਾਲੇ ਦਿਨ ਲੋਕ ਵਿਧਾਈਆਂ ਦੇਣ ਆਏ ਸੀ। ਲੋਹੜੀ ਵਾਲੇ ਦਿਨ ਉਨ੍ਹਾਂ ਦੇ ਦਰ ’ਤੇ ਲੋਕ ਪੁੱਤਰ ਮਰੇ ਦਾ ਅਫ਼ਸੋਸ ਕਰਨ ਆ ਰਹੇ ਹੋਣ। ਜਿਸ ਮਾਂ-ਬਾਪ ਦੇ ਮੂਹਰੇ ਲੋਹੜੀ ਵਾਲੇ ਦਿਨ ਨੌਜਵਾਨ ਪੁੱਤਰ ਦੀ ਲਾਸ਼ ਪਈ ਹੋਵੇ। ਮਾਗੀਂ ਵਾਲੇ ਦਿਨ ਪੁੱਤਰ ਦੀ ਲਾਸ਼ ਨੂੰ ਦਾਗ਼ ਲਾ ਕੇ ਉਸ ਦਾ ਭੋਗ ਪਾਇਆ ਹੋਵੇ। ਕੀ ਬੀਤਦੀ ਹੋਵੇਗੀ? ਮਰਨ ਵਾਲੇ ਦਾ ਰੱਬ ਨਾਲ ਤਾਂ ਰੋਸ ਨਹੀਂ ਕਰ ਸਕਦੇ। ਭਾਣਾ ਹੀ ਮੰਨ ਸਕਦੇ ਹਾਂ। ਰੋ ਕੇ ਬੰਦਾ ਵਾਪਸ ਨਹੀਂ ਲਿਆ ਸਕਦੇ। ਆਪ ਮਰ ਵੀ ਨਹੀਂ ਸਕਦੇ। ਪਰ ਅਣਹੋਣੀਆਂ ਮੌਤਾਂ ਮਾਰਨ ਵਾਲਿਆਂ ਉੱਤੇ ਪਹਿਰਾ ਜ਼ਰੂਰ ਦੇ ਸਕਦੇ ਹਾਂ। ਕਿਸੇ ਦੇ ਮਰੇ ਦਾ ਅਫ਼ਸੋਸ ਕਰਨ ਆਉਣ ਦਾ ਤਾਂ ਫ਼ਾਇਦਾ ਹੈ। ਕਿਸੇ ਦੇ ਮਰਨ ਦੇ ਕਾਰਨਾਂ ਤੋਂ ਜੇ ਕੁੱਝ ਸਿੱਖਿਆ ਲੈਂਦੇ ਹਾਂ। ਨਹੀਂ ਤਾਂ ਸਭ ਤਮਾਸ਼ਾ ਦੇਖਣ ਵਾਲੇ ਹੀ ਹਨ। ਦੇਖੋ-ਦੇਖੀ ਦੇ ਇਕੱਠ ਮਾਰਨ ਵਾਲੇ ਹੀ ਹੁੰਦੇ ਹਨ। ਕੁਝ ਦਿਨ ਪਹਿਲਾਂ ਦੀ ਗੱਲ ਹੈ। ਲਾਸ਼ ਕੂਲਰ ਵਿੱਚ ਠੰਢੀ ਥਾਂ ਰੱਖੀ ਗਈ ਸੀ। ਇਹ ਬੱਚਾ ਕਾਰ ਚਲਾ ਰਿਹਾ ਸੀ। ਸ਼ਰਾਬੀ ਗੋਰੀ ਨੇ ਆਪਣੀ ਕਾਰ ਮੁੰਡੇ ਦੀ ਕਾਰ ਵਿੱਚ ਮਾਰੀ, ਦੋਨੇਂ ਕਾਰਾਂ ਆਪਸ ਵਿੱਚ ਭੀੜੀਆਂ। ਗੋਰੀ ਨੇ ਇਸ ਮੁੰਡੇ ਨੂੰ ਤੇ ਆਪਣੇ ਨਾਲ ਬੈਠੀ ਕੁੜੀ ਨੂੰ ਥਾਂ ਉੱਪਰ ਹੀ ਮਾਰ ਦਿੱਤਾ। ਜਿਹੜੇ ਸ਼ਰਾਬ ਪੀਂਦੇ ਹਨ। ਨਸ਼ੇ ਖਾ ਕੇ ਗੱਡੀ ਚਲਾਉਂਦੇ ਹਨ। ਕਿੰਨੇ ਕੁ ਹਨ? ਉਨ੍ਹਾਂ ਦੀ ਘਰ ਦੇ ਜੀਆਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ। ਪਤਨੀਆਂ, ਮਾਂ, ਭੈਣ, ਭਰਾ, ਪਿਉ ਹੋਰ ਸਭ ਰਿਸ਼ਤੇਦਾਰ ਐਸੇ ਨਸ਼ੇ ਖਾਣ-ਪੀਣ ਵਾਲੇ ਪਸ਼ੂ ਬਿਰਤੀ ਲੋਕਾਂ ਦੀ ਰਾਖੀ ਕਰਨ। ਹੋ ਸਕੇ ਘਰ ਅੰਦਰ ਸੰਗਲ ਲੱਗਾ ਲੈਣ, ਤਾਂ ਕੇ ਐਸੇ ਪਸ਼ੂਆਂ ਦੇ ਪੈਰਾਂ ਥੱਲੇ ਆ ਕੇ ਕੋਈ ਬੇਕਸੂਰ ਨਾਂ ਮਰ ਜਾਵੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਇੱਕ ਨਸ਼ੇ ਖਾਣ-ਪੀਣ ਵਾਲਾ ਸ਼ਰਾਬੀ ਬੰਦਾ ਖੋਰੂ ਪਾ ਕੇ ਬੇਕਸੂਰ ਬੰਦੇ ਦੀ ਕੁੱਟ-ਮਾਰ ਕੇ ਨੁਕਸਾਨ ਕਰ ਦੇਵੇ। ਸਵੇਰੇ ਮੁਆਫ਼ੀ ਮੰਗ ਲਵੇ। ਫਿਰ ਪੀਣੀ ਖਾਣੀ ਸ਼ੁਰੂ ਕਰ ਦੇਵੇ। ਕਦੋਂ ਤੱਕ ਇੰਨਾ ਮਚਲੇ ਲੋਕਾਂ ਦਾ ਤਮਾਸ਼ਾ ਦੇਖਦੇ ਰਹੋਗੇ? ਘਰ ਸਮਾਜ ਦਾ ਨੁਕਸਾਨ ਉਠਾਉਂਦੇ ਰਹੋਗੇ। ਕਈ ਤਾਂ ਐਸੇ ਵੀ ਹਨ। ਜੁਆਕਾਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੰਦੇ। ਦਾਰੂ ਜ਼ਰੂਰ ਪੀਣ ਲਈ ਖ਼ਰੀਦ ਲਿਆਉਂਦੇ ਹਨ। ਪੰਜਾਬੀਆਂ ਦਾ ਕੋਈ ਪ੍ਰੋਗਰਾਮ, ਵਿਆਹ, ਪਾਰਟੀ ਸ਼ਰਾਬ ਤੋਂ ਬਗੈਰ ਪੂਰੇ ਨਹੀਂ ਹੁੰਦੀ। ਗੱਡੀਆਂ ਵੀ ਇੰਨਾ ਸ਼ਰਾਬੀਆਂ ਨੇ ਚਲਾ ਕੇ ਲਿਜਾਣੀਆਂ ਹੁੰਦੀਆਂ ਹਨ। ਜੇ ਸ਼ਰਾਬੀ ਸ਼ਰਾਬ ਪੀ ਕੇ, ਐਕਸੀਡੈਂਟ ਵਿੱਚ ਮਰ ਜਾਣ ਤਾਂ ਆਪਦੀ ਜਾਨ ਗੁਆ ਲੈਣਗੇ। ਜ਼ਮੀਨ ਦਾ ਭਾਰ ਹੌਲਾ ਹੋਵੇਗਾ। ਇਹ ਸਮਾਜ ਦੇ ਬਹੁਤ ਵੱਡੇ ਦੁਸ਼ਮਣ ਹਨ। ਬਾਹਰ ਤੋਂ ਹਮਲਾ ਹੋਵੇਗਾ। ਤਾਂ ਅਸੀਂ ਚਕੰਨੇ ਹੋ ਜਾਵਾਂਗੇ। ਬਚਾ ਕਰ ਸਕਾਂਗੇ। ਮੁਕਾਬਲਾ ਕਰਾਂਗੇ। ਘਰ ਆਏ ਨੂੰ ਮਾਰ ਵੀ ਦਿੱਤਾ ਜਾਵੇ। ਆਤਮ ਰੱਖਿਆਂ ਵਿੱਚ ਬੰਦਾ ਬਰੀ ਹੋ ਜਾਂਦਾ ਹੈ। ਜੇ ਦੁਸ਼ਮਣ ਆਪਣਾ ਹੀ ਘਰ ਅੰਦਰ ਹੈ। ਪਬਲਿਕ ਆਪ ਸੋਚੇ, ਉਸ ਦਾ ਕੀ ਕਰਨਾ ਹੈ? ਪਰ ਜੇ ਕੋਈ ਆਮ ਬੰਦਾ ਇੰਨਾ ਦੇ ਕਾਰਨ ਮਰ ਜਾਵੇ, ਰੱਬਾ ਇਹ ਇਨਸਾਫ਼ ਨਹੀਂ ਹੈ।
ਆਵਾਜਾਈ ਦੇ ਸਾਧਨ ਸਾਨੂੰ ਕਿੰਨੇ ਫ਼ਾਇਦੇ ਦਿੰਦੇ ਹਨ। ਸਫ਼ਰ ਜਲਦੀ ਮੁੱਕ ਜਾਂਦਾ ਹੈ। ਸਮਾਂ ਬੱਚ ਜਾਂਦਾ ਹੈ। ਨੁਕਸਾਨ ਤਾਂ ਹੋਣਗੇ ਹੀ ਜੇ ਇੰਨਾ ਦਾ ਗ਼ਲਤ ਇਸਤੇਮਾਲ ਕੀਤਾ ਜਾਵੇਗਾ। ਕੀ ਨਸ਼ੇ ਕਰਕੇ ਗੱਡੀ ਚਲਾਉਣੀ ਠੀਕ ਹੈ? ਜਦੋਂ ਕਿ ਸ਼ਰਾਬ ਨਸ਼ੇ ਪੀ-ਖਾ ਕੇ ਸਿਧਾ ਪੈਰਾਂ ‘ਤੇ ਨਹੀਂ ਖੜ੍ਹ ਹੁੰਦਾ। ਸਾਰੀ ਦੁਨੀਆ ਦੇ ਬਹੁਤੇ ਲੋਕ ਨਸ਼ੇ ਖਾ ਕੇ ਜਿਉਂਦੇ ਹਨ। ਬਹੁਤੇ 90% ਪੰਜਾਬੀਆਂ ਦਾ ਵੀ ਆਵਾ ਉਤਿਆ ਹੈ। ਇੰਨਾ ਸ਼ਰਾਬ ਨਸ਼ੇ ਪੀਣ-ਖਾਣ ਵਾਲਿਆਂ ਨੂੰ ਤਾਂ ਬਿਲਕੁਲ ਸੁਰਤ ਨਹੀਂ ਹੈ। ਇਹ ਕਰ ਕੀ ਰਹੇ ਹਨ? ਇੰਨਾ ਲਈ ਇਹੀ ਜਿਊਣਾ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਤਾਂ ਅਗਰ ਛੱਕ ਹੈ। ਬੰਦਾ ਸ਼ਰਾਬ ਨਸ਼ੇ ਪੀ-ਖਾ ਕੇ, ਗੱਡੀ ਚਲਾਉਂਦਾ ਹੈ। ਕੈਨੇਡਾ, ਅਮਰੀਕਾ, ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਪੁਲਿਸ ਨੂੰ ਫ਼ੋਨ ਕਰਕੇ ਦੱਸ ਦਿਉ ਸ਼ਰਾਬੀ ਬੰਦਾ ਸਟੇਅਰਿੰਗ ਫੜ ਕੇ ਕਾਰ ਸੀਟ ਉੱਤੇ ਬੈਠਾ ਹੈ। ਇਸ ਪਾਸੇ ਵੱਲ ਗਿਆ ਹੈ। �ਸ਼ਹਿਰ ਦੀ ਪੁਲੀਸ ਬੰਦੇ ਨੂੰ ਝੱਟ ਲੱਭ ਲੈਂਦੀ ਹੈ। �ਸ਼ਰਾਬੀ ਘਰ ਵਿੱਚ ਭੜਥੂ ਪਾਉਂਦਾ ਹੈ, ਤਾਂ ਘਰ ਵਿੱਚੋਂ ਆ ਕੇ ਜ਼ਬਤ ਕਰ ਕੇ ਲੈ ਜਾਂਦੇ ਹਨ। ਇੱਕ ਕੰਮ ਕਾਰ ਇੰਸ਼ੋਰੈਂਸ ਤੇ ਨਵੀਆਂ ਕਾਰਾਂ ਬਣਾਉਣ ਵਾਲਿਆਂ ਨੂੰ ਵੀ ਕਰਨਾ ਪੈਣਾ ਹੈ। ਇਹ ਜੰਤਰ ਨਸ਼ੇ ਖਾਣ ਵਾਲਿਆ ਦੀ ਕਾਰ ਵਿੱਚ ਲੱਗਾ ਦੇਣ। ਇਹ ਜੰਤਰ ਮਸ਼ੀਨ ਐਸੀ ਹੈ। ਕਾਰ, ਗੱਡੀ ਵਿੱਚ ਬੈਠਣ ਸਮੇਂ ਫ਼ੂਕ ਮਾਰਨੀ ਪੈਂਦੀ ਹੈ। ਇਸ ਮਸ਼ੀਨ ਨੂੰ ਪਤਾ ਲੱਗ ਜਾਂਦਾ ਹੈ। ਬੰਦੇ ਦੀ ਪੀਤੀ ਹੈ, ਨਸ਼ਾ ਖਾਂਦਾ ਹੈ। ਜਾਂ ਬੰਦਾ ਠੀਕ ਹੈ। ਜੇ ਠੀਕ ਹੈ, ਇਹ ਮਸ਼ੀਨ ਗੱਡੀ ਨੂੰ ਸਟਾਰਟ ਹੋਣ ਦੇ ਦਿੰਦੀ ਹੈ। ਜੇ ਫ਼ੂਕ ਮਾਰਨ ਵਾਲਾ ਬੰਦਾ ਨਸ਼ੇ ਵਿੱਚ ਹੈ। ਤਾਂ ਗੱਡੀ ਸਟਾਰਟ ਨਹੀਂ ਹੁੰਦੀ। ਇਸ ਦੀ ਰਿਪੋਰਟ ਉਸੇ ਵੇਲੇ ਫ਼ੂਕ ਮਾਰਨ ਸਮੇਂ ਹੀ ਮਸ਼ੀਨ ਵਾਲਿਆਂ ਨੂੰ ਮਿਲ ਜਾਂਦੀ ਹੈ। ਜੇ ਇੱਕ ਸਾਲ ਲਈ ਮਸ਼ੀਨ ਲੱਗੀ ਹੈ। ਜੇ ਨਸ਼ੇ ਵਿੱਚ ਵੀ ਕੋਈ ਮਸ਼ੀਨ ਵਿੱਚ ਫੁਕਾ ਮਾਰਦਾ ਹੈ। ਸਮਾਂ ਇੱਕ ਸਾਲ ਤੋਂ ਵਧਾ ਦਿੱਤਾ ਜਾਦਾ ਹੈ। ਅਜੇ ਤਾਂ ਇਹ ਪ੍ਰੋਗਰਾਮ, ਮਸ਼ੀਨ ਉਨ੍ਹਾਂ ਲੋਕਾਂ ਲਈ ਹੈ। ਜਿੰਨਾ ਨੂੰ ਪੁਲਿਸ ਨੇ ਨਸ਼ੇ ਵਿੱਚ ਗੱਡੀ ਚਲਾ ਰਹੇ, ਲੋਕਾਂ ਨੂੰ ਚਾਰਜ ਕੀਤਾ ਹੋਇਆ ਸੀ। ਅਦਾਲਤ ਨੇ ਡਰਾਈਵਰ ਲਾਇਸੈਂਸ ਕੈਂਸਲ ਕੀਤੇ ਸਨ। ਜਦੋਂ ਦੁਆਰਾ ਇੰਨਾ ਲੋਕਾਂ ਨੂੰ 2-5 ਸਾਲਾਂ ਬਾਅਦ ਡਰਾਈਵਰ ਲਾਇਸੈਂਸ ਮਿਲਦਾ ਹੈ। ਗੌਰਮਿੰਟ ਤਾਂ ਹੀ ਐਸੇ ਡਰਾਈਵਰਾਂ ਨੂੰ ਲਾਇਸੈਂਸ ਦਿੰਦੀ ਹੈ। ਪੁਲਿਸ ਤੇ ਅਦਾਲਤ ਐਸੇ ਲੋਕਾਂ ਉੱਤੇ ਜ਼ਕੀਨ ਨਹੀਂ ਕਰਦੇ। ਉਹ ਫਿਰ ਸਾਲ ਦੋ ਸਾਲਾਂ ਲਈ ਇਹ ਮਸ਼ੀਨ ਲੱਗਾ ਕੇ ਨਸ਼ੇ ਖਾਣ-ਪੀਣ ਵਾਲੇ ਲੋਕਾਂ ਦੀ ਰਾਖੀ ਕਰਦੇ ਹਨ। ਇਹ ਮਸ਼ੀਨ ਦਾ ਖ਼ਰਚਾ ਮਹੀਨਾ ਦਾ 300 ਡਾਲਰ ਹੈ। ਇਹ ਮਸ਼ੀਨ ਹਮੇਸ਼ਾਂ ਲਈ ਹਰ ਗੱਡੀ ਕਾਰ, ਟਰੱਕ, ਜਹਾਜ਼ ਵਿੱਚ ਲੱਗਣੀ ਚਾਹੀਦੀ ਹੈ। ਕਈ ਪਾਈਲਟ ਵੀ ਦਾਰੂ ਪੀ ਕੇ ਜਹਾਜ਼ ਚਲਾਉਂਦੇ ਫੜੇ ਹਨ। ਟੈਕਸੀਆਂ ਵਾਲੇ ਵੀ ਨਾਲ ਹੀ ਸੀਟ ਥੱਲੇ ਸ਼ਰਾਬ ਦੀ ਬੋਤਲ ਰੱਖਦੇ ਹਨ। ਠੰਢ ਜਿਉਂ ਦੂਰ ਕਰਨੀ ਹੁੰਦੀ ਹੈ। ਰੱਬ ਕਰੇ ਇਹ ਕਾਨੂੰਨੀ ਤੌਰ ਉੱਤੇ ਪੱਕਾ ਹੋ ਜਾਵੇ।
ਭਾਰਤ ਵਰਗੇ ਦੇਸ਼ ਦਾ ਤਾਂ ਕੋਈ ਇਲਾਜ ਹੀ ਨਹੀਂ ਹੈ? ਸੋਫ਼ੀ, ਸ਼ਰਾਬੀ ਸਭ ਗੱਡੀਆਂ ਇੱਕੋ ਹਾਲਤ ਵਿੱਚ ਚਲਾਉਂਦੇ ਹਨ। ਕਿਹੜਾ ਕਿਤੋਂ ਸਿੱਖੇ ਹਨ? ਡਰਾਈਵਰ ਟਰੇਨਿੰਗ ਸਕੂਲ ਖਾਸ ਨਹੀਂ ਹਨ। ਜਿਹੜਾ ਸਾਈਕਲ ਟਰੈਕਟਰ ਖੇਤਾਂ ਵਿੱਚ, ਪਿੰਡ ਦੇ ਪਹੇ ਉੱਤੇ ਚਲਾ ਸਕਦਾ ਹੈ। ਉਹੀ ਆਪ ਨੂੰ ਡਰਾਈਵਰ ਸਮਝਦੇ ਹਨ। ਮਾੜਾ-ਮੋਟਾ ਕਿਸੇ ਦੇ ਵੱਜੇ, ਪੈਰ ਫੜ ਕੇ ਮੁਆਫ਼ੀ ਮੰਗ ਲੈਂਦੇ ਹਨ। ਜੇ ਐਸਾ ਨਹੀਂ ਕਰਦੇ। ਪੁਲਿਸ, ਵਕੀਲ ਜੱਜ ਜ਼ਮੀਨ ਪੈਸਾ ਖਾ ਜਾਂਦੇ ਹਨ। ਇਨਸਾਫ਼ ਨਹੀਂ ਮਿਲਦਾ। ਕੀ ਤੁਸੀਂ ਸ਼ਰਾਬੀਆਂ ਨੂੰ ਨੁਕਸਾਨ ਕਰਦੇ, ਕੁੱਟ-ਮਾਰ ਕਰਦੇ, ਜਾਨਾਂ ਲੈਂਦੇ ਦੇਖੀ ਜਾਵੋਗੇ? ਕੀ ਸ਼ਰਾਬੀ ਆਮ ਬੰਦੇ ਤੋਂ ਤਕੜੇ ਹਨ? ਕੀ ਨਸ਼ੇ ਖਾਣ ਵਾਲਿਆਂ ਉੱਤੇ ਕਬਜ਼ਾ ਨਹੀਂ ਹੋ ਸਕਦਾ? ਕੀ ਸ਼ਰਾਬੀਆਂ ਤੋਂ ਸਹਿਕ ਕੇ ਹੀ ਜਿਊਣਾ ਜਾਂ ਮਰਨਾ ਮੰਨ ਲਿਆ ਹੈ? ਕੀ ਇੰਨਾ ਨੂੰ ਨਸ਼ਿਆਂ ਵਿੱਚ ਪੈਸਾ ਫੂਕਣ ਦੇਣਾ ਹੈ?ਫ਼ੈਸਲਾ ਤੁਸੀਂ ਕਰਨਾ ਹੈ।

Comments

Popular Posts