ਦੀਵਾਲ਼ਾ ਫੁਲਝੜੀਆਂ,ਪਟਾਕਿਆਂ ਨੇ ਕੱਢਤਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਅੱਜ ਦੀਵਾਲੀ ਦਾ ਉਹ ਚਾਹ ਜਿਹਾ ਨਹੀਂ ਲੱਗਦਾ।
ਮਿਠਿਆਈਆਂ ਵਿਚੋਂ ਦੁੱਧ ਖੋਆ ਖੋ ਗਿਆ ਲੱਗਦਾ।
ਇਹ ਆਟੇਮੈਦੇਬੇਸਣ ਖੰਡ ਦਾ ਗਦਾਵਾ ਲੱਗਦਾ।
ਰੰਗ ਬਰੰਗੀਆਂ ਮਿਠਿਆਈਆਂ ਨੇ ਬਿਮਾਰ ਕਰਤਾ।
ਘਰ ਵਿਚ ਦੇਸੀ ਘਿਉ ਦਾ ਇੱਕ ਦੀਵਾ ਨਾਂ ਜਗਦਾ।
ਦੀਵਾਲੀ ਨੂੰ ਬਨਾਵਟੀ ਲੜੀਆਂ ਨਾਲ ਘਰ ਜੜਤਾ।
ਪੈਂਦਾਂ ਰੰਗ ਬਿਰੰਗੇ ਲਾਟੂਆਂ ਦਾ ਬਿਜਲੀ ਦਾ ਖ਼ਰਚਾ।
ਦੱਸੋ ਫ਼ੂਕ ਕੇ ਮਾਇਆ ਬੰਦਾ ਕਿਹੜਾ ਸੁੱਖ ਲੋਕੋ ਭਾਲਦਾ।
ਆਪਣੇ ਮਾਂ-ਪਿਉ ਦਾ ਦੋ ਰੋਟੀਆਂ ਦੇ ਢਿੱਡ ਨਹੀਂ ਭਰਦਾ।
ਲੋਕਾਂ ਦੀਆਂ ਖ਼ੁਸ਼ੀਆਂ ਵਿਚ ਬੰਦਾ ਹਾਜ਼ਰੀ ਜ਼ਰੂਰ ਭਰਦਾ।
ਦੀਵਾਲੀ ਨੂੰ ਆਪਣਿਆਂ ਛੱਡ ਸਭ ਦਾ ਮੂੰਹ ਮਿੱਠਾ ਕਰਦਾ।
ਕਈਆਂ ਦੇ ਘਰ ਪਰਿਵਾਰ ਨੂੰ ਮੱਸਿਆ ਦੀ ਰਾਤ ਕਰਤਾ।
ਦੀਵਾਲੀ ਨੂੰ ਬੰਬਆਤਸ਼ ਬਾਜ਼ੀਆਂ ਨੇ ਤਾਂ ਮੂੰਹ ਫੂਕਤਾ।
ਦੀਵਾਲੀ ਨੂੰ ਤਾਂ ਪਟਾਕਿਆਂ ਨੇ ਘਰਸਮਾਨ ਵੀ ਫੂਕਤਾ।
ਪ੍ਰਦੂਸ਼ਨ ਨੇ ਲੋਕਾਂ ਦਾ ਸੋਖਾ ਸਾਹ ਆਉਣਾ ਬੰਦ ਕਰਦਾ।
ਸਰਕਾਰ ਤੋਂ ਬਗੈਰ ਨਹੀਂ ਕੋਈ ਬਰੂਦ ਸਾੜਨੋਂ ਹੱਟਦਾ।
ਸੱਤੀ ਦੀਵਾਲ਼ਾ ਫੁਲਝੜੀਆਂਪਟਾਕਿਆਂ ਮਿੱਠੇ ਨੇ ਕੱਢਤਾ।
ਸਤਵਿੰਦਰ ਦੀਵਾਲੀ ਨੇ ਕਿਹੜੀ ਖ਼ੁਸ਼ੀ ਦਾ ਦਰ ਖੋਲਤਾ?




ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਹਰ ਸਾਲ ਦੀ ਤਰ੍ਹਾਂ ਦੀਵਾਲੀ ਆਈ।
ਵਿਹੜਿਆਂ ਦੇ ਵਿਚ ਰੌਸ਼ਨੀ ਲਿਆਈ।
ਮੱਸਿਆ ਦੀ ਕਾਲੀ ਰਾਤ ਜਗਮਗਾਈ।
ਪਿਤਾ ਹਰਗੋਬਿੰਦ ਜੀ ਨੇ ਬੰਦੀ ਛੁਡਾਵਾਈ।
ਗਵਾਲੀਅਰ ਤੋਂ ਰਾਜਿਆਂ ਨੂੰ ਮਿਲੀ ਰਿਹਾਈ।
ਰਾਮ ਚੰਦਰ ਜੀ ਨਾਲ ਸੀਤਾ ਮਾਤਾ ਵੀ ਆਈ।
ਬਣਵਾਸ ਮੁੱਕਣ ਦੀ ਖ਼ੁਸ਼ੀ ਨੂੰ ਦਿਵਾਲ਼ੀ ਮਨਾਈ।
ਦੇਖ ਪਿਆਰਿਆ ਦੇ ਮੂੰਹ ਤੇ ਮੁਸਕਾਨ ਆਈ।
ਘਰ-ਘਰ ਲੋਕਾਂ ਵੇ ਅੱਜ ਦੀਪ ਮਾਲਾ ਜਗਾਈ।
ਧਰਤੀ ਦੇਖ ਰੌਸ਼ਨਾਈ ਸਭ ਨੂੰ ਖ਼ੁਸ਼ੀ ਥਿਆਈ।
ਸਤਵਿੰਦਰ ਦੇਵੇ ਜੀ ਸਭ ਜਗਤ ਨੂੰ ਵਧਾਈ।
ਸੱਤੀ ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ।


ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwnnder_7@hotmail.com
ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ।
ਦੀਵਾਲੀ ਵਾਲੀ ਰਾਤ ਤਾਰਿਆਂ ਵਾਂਗ ਸਜੇਗੀ।
ਵੇ ਮੈਂ ਤਾਂ ਘੜੀ ਮੁੜੀ ਕੋਠੇ ਉੱਤੇ ਜਾਂ ਚੜ੍ਹਦੀ।
ਇੱਕ ਇੱਕ ਦੀਵਾ ਸਜਾਂ ਲਾਈਨ ਵਿਚ ਰੱਖਦੀ।
ਬੁੱਝਦੇ ਦੀਵਿਆਂ ਨੂੰ ਹੱਥਾਂ ਦਾ ਉਹਲਾ ਰੱਖਦੀ।
ਮੁੱਕਦੇ ਤੇਲ ਨੂੰ ਮੁੜ ਮੁੜ ਸਤਵਿੰਦਰ ਭਰਦੀ।
ਮੋਮਬਤੀਆਂ ਜਗ੍ਹਾ-ਜਗ੍ਹਾ ਕੇ ਬਨੇਰੇ 'ਤੇ ਧਰਦੀ।
ਸੱਤੀ ਰੰਗ ਬਿਰੰਗੇ ਲਾਟੂਆਂ ਦੀ ਲੜੀਆਂ ਟੰਗਦੀ।
ਵੇ ਮੈਂ ਸੱਜ ਵਿਆਹੀ ਸਹੁਰਿਆਂ ਤੋਂ ਹੈਗੀ ਸੰਗਦੀ।
ਮੇਰੀ ਪਹਿਲੀ ਦੀਵਾਲੀ ਸਹੁਰਿਆਂ ਦੇ ਘਰ ਦੀ।
ਉਡੀਕ ਤੇਰੀ ਫਿਰਾਂ ਮਨ ਭਾਉਂਦੇ ਪਕਵਾਨ ਧਰਦੀ।
ਮੈਂ ਰੱਬ ਮੂਹਰੇ ਹੱਥ ਬੰਨ੍ਹ ਤੇਰੀ ਸੁੱਖ ਰਹਿੰਦੀ ਮੰਗਦੀ।
ਮਾੜਿਆਂ ਹਾਲਤਾਂ ਤੋਂ ਸੋਹਣਿਆਂ ਮੈਂ ਤਾਂ ਰਹਾਂ ਡਰਦੀ।
ਰੱਬਾ ਤੇਰੇ ਕੋਲੋਂ ਮੈਂ ਸਰਬੱਤ ਦਾ ਭਲਾ ਰਹਾਂ ਮੰਗਦੀ।
ਥਾਂ-ਥਾਂ ਜਦੋਂ ਬੰਬ ਧਮਕਿਆਂ ਦੀਆਂ ਖ਼ਬਰਾਂ ਸੁਣਦੀ।


ਦੁਨੀਆ ਹੀ ਪ੍ਰਸੰਸਾ ਕਰਦੀ ਹੈਦੁਨੀਆ ਭਰੇ ਬਾਜ਼ਾਰ ਲਲਾਮ ਕਰਦੀ ਹੈ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਦੁਨੀਆ ਜਿੰਨੀ ਮਿੱਠੀ ਲੱਗਦੀ ਹੈਉਸ ਤੋਂ ਵੱਧ ਜ਼ਹਿਰੀਲੀ ਵੀ ਹੁੰਦੀ ਹੈ
ਦੁਨੀਆ ਜੋ ਜੱਫੀਆਂ ਪਾਉਂਦੀ ਹੈਇਹੀ ਤਾਂ ਗਲ਼ਾ ਵੀ ਘੁੱਟ ਦਿੰਦੀ ਹੈ।
ਦੁਨੀਆ ਆਪਣੀ ਬਣ ਦਿਖਾਉਂਦੀ ਹੈਇਹੀ ਹੀ ਤਾਂ ਦੁਸ਼ਮਣ ਬਣਦੀ ਹੈ।
ਦੁਨੀਆ ਹੀ ਪ੍ਰਸੰਸਾ ਕਰਦੀ ਹੈਦੁਨੀਆ ਭਰੇ ਬਾਜ਼ਾਰ ਲਲਾਮ ਕਰਦੀ ਹੈ।
ਵੱਡਿਆਂ ਨਾਲ ਰਿਸ਼ਤੇਦਾਰੀ ਕੱਢਦੀ ਹੈਲੋੜ ਨੂੰ ਗਧੇ ਬਾਪ ਕਹਿੰਦੀ ਹੈ।
ਦੁਨੀਆ ਖਾਣ ਲਈ ਇਕੱਠੀ ਹੁੰਦੀ ਹੈਲੋੜ ਪੈਣ ਤੇ ਨੇੜੇ ਲੱਗ ਜਾਂਦੀ ਹੈ।
ਮੁਸੀਬਤ ਵਿੱਚ ਛੱਡ ਕੇ ਭੱਜਦੀ ਹੈਇਹ ਦੁਖਾ ਵਿੱਚ ਨਾਂ ਨੇੜੇ ਲੱਗਦੀ ਹੈ।
ਸਤਵਿੰਦਰ ਮਰਜੇ ਆ ਕੇ ਦੇਖਦੀ ਹੈ, ਆ ਹੱਥੀ ਦੁਨੀਆ ਲਾਬੂ ਲਾਉਂਦੀ ਹੈ।
ਸੱਤੀ ਦੁਨੀਆ ਦੋਨੇਂ ਪਾਸੇ ਹੁੰਦੀ ਹੈਮੂੰਹ ਤੇ ਤੇਰੀਪਿੱਠ ਪਿੱਛੇ ਭੰਡਦੀ ਹੈ।


ਦਿਲ ਪਾਗਲ ਹੈ ਦਿਲ ਪੇ ਕੰਟਰੋਲ ਕਰੇ  
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਦਿਲ ਘੜੀ ਮੇ ਤੌਲਾ ਘੜੀ ਮੇ ਮਾਸਾ।
ਦਿਲ ਕੋ ਮਾਰ ਡਾਲੇ। ਦਿਲ ਚੋਰੀ ਹੋਨੇ ਦੇ।
ਦਿਲ ਕੋ ਕਮੀਨਾ ਕਹੇ। ਦਿਲ ਪਿਆਰਾ ਕਹੇ।
ਦਿਲ ਕੋ ਬੇਈਮਾਨ ਕਹੇ। ਦਿਲ ਕੋ ਰੋਨੇ ਦੇ।
ਦਿਲ ਪਾਗਲ ਹੈ ਦਿਲ ਪੇ ਕੰਟਰੋਲ ਕਰੇ।
ਹਮ ਹਿੰਦੁਸਾਤਾਨੀ ਪੰਜਾਬੀ ਦਿਲ ਦੇ।
ਤੁਸੀਂ ਦਿਲ ਤਲੀ ਤੇ ਧਰੀ ਫਿਰਦੇ।
ਦਿਲ ਦਾ ਦੱਸ ਕੀ ਯਾਰਾ ਕਰੀਏ?
ਦਿਲ ਤੁਸੀਂ ਕਬਜ਼ੇ ਵਿੱਚ ਨੀਂ ਰਖਦੇ।
ਦਿਲ ਕਹਤੋ ਮੰਗਦੇ ਫਿਰਦੇ।
ਦਿਲ ਕਿਤੇ ਸਰੀਰ ਕਿਤੇ ਫਿਰਦੇ।
ਦਿਲ ਤਾਂ ਟੁੱਟੇ ਭੱਜੇ ਹੋਏ ਫਿਰਦੇ।
ਦਿਲ ਬਿਨਾ ਕੀਹਦੇ ਕੰਮਦੇ।
ਤੇਰੀ ਹਰ ਚੀਜ਼ ਨੂੰ ਪਿਆਰਦੇ।
ਦਿਲ ਮੇਰਾ ਤੇਰੇ ਕੋਲ ਮੋੜਦੇ।|
ਦਿਲ ਵਿੱਚ ਦਿਲ ਬੰਦ ਕਰਦੇ।
ਸੱਤੀ ਦਿਲ ਹੱਥ ਨੀ ਲੱਗਦੇ।
ਸਤਵਿੰਦਰ ਦੇ ਨਾਮ ਕਰਦੇ। 

 ਮੇਰੇ ਜਾਨਾਂ ਜਾ ਨੂੰ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ
 satwinder_7@hotmail.com
ਓ ਜਾਨਾ, ਮੇਰਾ ਦਿਲ ਹੈ, ਆਪਕਾ ਦਿਵਾਨਾ।
ਆਪ ਹਮੇ ਛੋਡ ਕਰ ਕਭੀ ਕਹੀ ਮੱਤ ਜਾਨਾ।
ਜਾਨੂੰ ਜਾਨਾ ਹੈ ਤੋਂ ਜਾ ਮੈਂ ਨੇ ਪਿਛੇ ਨਹੀਂ ਆਨਾ।
ਜਾਨ ਆਪ ਕੋ ਹੀ ਲੋਟ ਕਰ ਪੜੇਗਾ ਆਨਾ।
ਜਾਨੂੰ ਤੂੰ ਜਾਣਾ ਕਹਿ ਕੇ ਮੇਰੀ ਜਾਨ ਕੱਢ ਲੈਂਦਾ ਏ।
ਜਾਨੂੰ ਕਰ ਚੁਸਤ ਚਲਾਕੀ ਤੂੰ ਮੈਨੂੰ ਮੋਹ ਲੈਂਦਾ  ਏ।
ਅਸੀਂ ਤੇਰੇ ਹੋਰ-ਹੋਰ ਨਖਰੇ ਨਹੀਂ ਉਠਾ ਸਕਦੇ। 
ਤੇਰੀ ਖੁਸ਼ਾਮਦੀ ਹੋਰ ਬਹੁਤੀ ਨਹੀਂ ਕਰ ਸਕਦੇ। 
ਸੱਜਣਾ ਅੱਜ ਰਸੋਈ ਦੇ ਕੰਮ ਅੱਧੋ ਅੱਧ ਕਰਦੇ।
ਜਾਨੂੰ ਅੱਜ ਤੂੰ ਕੋਈ ਵੇਲ਼ੇ ਸਿਰ ਸਬਜੀ ਧਰਦੇ।
ਹਾੜਾ ਵੇ ਸਜਣਾਂ, ਤੁਸੀਂ ਕਦੇ ਹੱਸਿਆ ਕਰੋ।
ਸਾਨੂੰ ਦੇਖ ਦੇਖ ਕੇ ਘੂਰੀ ਨਾਂ ਵਟਿਆ ਕਰੋ।
ਤੁਸੀਂ ਮੱਥੇ ਦੀਆਂ ਤੇਉੜੀਆਂ ਨਾਂ ਕੱਸਿਆਂ ਕਰੋ
ਸਾਡੀ ਫ਼ਤਿਹ ਦਾ ਜੁਆਬ ਕਦੇ ਦੇ ਦਿਆ ਕਰੋ।
ਜਾਣਾ ਜਾਣਾ ਕਹਿੰਦੇ ਇੱਕ ਦਿਨ ਹੈ ਚਲੇ ਜਾਣਾ।
ਹਰ ਕੋਈ ਸੁਰਗ ਲੋਚਦਾ ਨਰਕ ਕੋਈ ਨੀਂ ਲੋਚਦਾ।
ਹਰ ਕੋਈ ਕਹੇ ਜਾਣਾ ਜਿੱਥੇ ਬੈਕੁੰਠ ਬੜਾ ਸੋਹਣਾ।
ਬੈਕੁੰਠ ਕਿਸੇ ਨਾਂ ਦੇਖਿਆਦੁਨੀਆ ਹੈਆਉਣਾ ਜਾਣਾ।

ਰਾਤ ਵਿਚੋਂ ਸ਼ਾਂਤੀ ਥਿਆਈ
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com
ਗੱਲਾਂ ਕਰਕੇ ਲੰਘਾਈ। ਕਈਆਂ ਨੇ ਉਡੀਕਾਂ ਵਿੱਚ ਲੰਘਾਈ।

ਡਰਾਇਵਰਾਂ ਨੇ ਸਫ਼ਰ ਚ ਲੰਘਾਈ। ਸਾਨੂੰ ਰਾਤ ਵਿਚੋਂ ਸ਼ਾਂਤੀ ਥਿਆਈ।

ਸੱਤੀ ਨੇ ਰਾਤ ਲਿਖ ਕੇ ਲੰਘਾਈ। ਪ੍ਰਵਾਹ ਨਹੀਂ ਕੀ ਕਹਿੰਦੀ ਲੋਕਾਈ।

ਰਾਤ ਨਾਂ ਹੁੰਦੀ ਕੀ ਕਰਦੀ ਬਿਚਾਰੀ। ਸਤਵਿੰਦਰ ਯਾਰ ਦੀ ਨਾਂ ਬੱਣਦੀ।

ਸੱਜਣਾਂ ਦਾ ਦਰਸ਼ਨ ਰਾਤ ਨੂੰ ਕਰਦੀ। ਰੱਬਾ ਯਾਰ ਦੀ ਪਿਆਰੀ ਬੱਣਗੀ।

ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ
 ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
 ਸੋਹਣਾ ਜਿਹਾ ਮੁੰਡਾ ਪਿਆਰ ਲੱਗਦਾ। ਹਾਏ ਜਦੋਂ ਮੇਰੇ ਕੋਲੋਂ ਲੰਘਦਾ।
 ਟੇਡਾ-ਟੇਡਾ ਝਾਕੇ ਸੁੱਕੀ ਖੰਘ ਖੰਘਦਾ। ਹਾਏ ਨੀ ਮੇਰਾ ਦਿਲ ਮੰਗਦਾ।
 ਦਿਲ ਮੰਗਦਾ ਭੋਰਾ ਨਹੀਂ ਸੰਗਦਾ। ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ।
 ਹਿਲਾ ਕੇ ਸੇਲੀਆਂ ਹਾਲ ਪੁੱਛਦਾ। ਕੋਲੋਂ ਲੰਘਦਾ ਹੈਲੋ ਆਖਦਾ।
 ਰੁੱਗ ਭਰਕੇ ਮੇਰਾ ਦਿਲ ਕੱਢਦਾ। ਕਾਲਜੇ ਨੂੰ ਡੋਬ ਜਿਹੇ ਪਾਉਂਦਾ।
 ਦਿਲ ਮੇਰਾ ਧੱਕ-ਧੱਕ ਕਰਦਾ। ਮੇਰਾ ਜੀਅ ਵੀ ਉਹ ਨੂੰ ਚਾਹੁੰਦਾ।
 ਉਹ ਦੇ ਦੁਆਲੇ ਗੇੜੇ ਲਗਾਉਂਦਾ। ਸੱਤੀ ਦੇਖ ਕੇ ਨਹੀਂ ਰੱਜਦਾ।
 ਦਿਲ ਮੇਰਾ ਉਹਦੇ ਤੇ ਮਰਦਾ। ਰੱਬਾ ਵੇ ਤੂੰ ਕਦੋਂ ਮਿਲਾਪ ਕਰਦਾ।
 ਦੇਖਦੇ ਹਾਂ ਸਮਾਂ ਕਦ ਆਉਂਦਾ। ਕਦੋਂ ਤੂੰ ਰੱਬਾ ਯਾਰ ਮਿਲਾਉਂਦਾ।
ਮੇਰੇ ਸੁੱਤੇ ਭਾਗ ਜਗਾਉਂਦਾ। ਤੇਰੇ ਬਿੰਨ ਸੁਖ ਚੈਨ ਨਾਂ ਥਿਉਂਦਾ।
ਇਕੱਲੇ ਰਿਹਾ ਨਾਂ ਜਾਂਦਾ। ਸਤਵਿੰਦਰ ਦੇ ਸੁਪਨੇ ਵਿੱਚ ਆਉਂਦਾ।


Comments

Popular Posts