ਭਾਗ 355 ਸ੍ਰੀ ਗੁਰੂ ਗ੍ਰੰਥ ਸਾਹਿਬ 355 ਅੰਗ 1430 ਵਿੱਚੋਂ ਹੈ
ਰੱਬ ਦਾ ਨਾਮ ਮਨ ਅੰਦਰ ਹੀ ਮੌਜੂਦ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
07/09/2013. 355
ਸਤਿਗੁਰ ਨਾਨਕ ਕਹਿੰਦੇ ਹਨ, ਪ੍ਰਭੂ ਤੂੰ ਜ਼ਿੰਦਗੀ ਦੇਣ ਵਾਲਾ ਹੈ। ਜਿਵੇਂ ਤੈਨੂੰ ਚੰਗਾ ਲੱਗੇ, ਆਪਣੀ ਰਜ਼ਾ ਵਿਚ ਰੱਖ। ਮਨੁੱਖਾ ਸਰੀਰ ਹੀ ਉੱਚ-ਜਾਤੀਆ ਬ੍ਰਾਹਮਣ ਹੈ। ਪਵਿਤਰ ਮਨ ਬ੍ਰਾਹਮਣ ਦੀ ਧੋਤੀ ਹੈ ਰੱਬ ਦੀ ਭਗਤੀ, ਡੂੰਘੀ ਜਾਣ-ਪਛਾਣ ਜਨੇਊ ਹੈ। ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤੀ ਦੱਭ ਦਾ ਛੱਲਾ ਹੈ। ਮੈਂਬਰ ਦਾ ਨਾਮ ਦੀ ਮਹਿਮਾ ਕਰਨ ਦੀ ਦਾਤ ਮੰਗਦਾ ਹਾਂ। ਸਤਿਗੁਰ ਗੁਰੂ ਦੀ ਮਿਹਰਬਾਨੀ ਨਾਲ ਭਗਵਾਨ ਵਿਚ ਲੀਨ ਹੋ ਕੇ ਉਸ ਵਰਗਾ ਬਣੇ ਰਹੋ। ਬ੍ਰਾਹਮਣ, ਪੰਡਤ, ਗਿਆਨੀ ਰੱਬ ਦਾ ਨਾਮ ਵਿਚ ਹੀ ਸੁੱਚੇ ਰੱਬ ਦੇ ਕੰਮਾਂ ਦੀ ਬਿਚਾਰ ਹੈ। ਰੱਬ ਦਾ ਨਾਮ ਪਵਿੱਤਰ ਹੈ। ਨਾਮ ਗੁਰਬਾਣੀ ਪੜ੍ਹੀਏ। ਪ੍ਰਭੂ ਦੇ ਨਾਮ ਵਿਚ ਹੀ ਸਾਰੇ ਗੁਣ, ਗਿਆਨ ਅਕਲਾਂ ਆ ਜਾਂਦੀਆਂ ਹਨ। ਬਾਹਰਲਾ ਜਨੇਊ ਉਤਨਾ ਚਿਰ ਹੀ ਹੈ ਜਿੰਨਾ ਚਿਰ ਜਾਨ ਸਰੀਰ ਵਿਚ ਮੌਜੂਦ ਹੈ। ਇਹੀ ਧੋਤੀ ਤੇ ਟਿੱਕਾ ਹੈ। ਪ੍ਰਭੂ ਦਾ ਨਾਮ ਮਨ ਵਿੱਚ ਯਾਦ ਰੱਖੀਏ। ਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਾਲ ਜਾਂਦਾ ਹੈ। ਗੁਰਬਾਣੀ ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾ ਟੋਲਿਆ ਕਰ। ਨਾਮ ਵਿਚ ਜੁੜ ਕੇ,ਮਾਇਆ ਦਾ ਮੋਹ ਆਪਣੇ ਅੰਦਰੋਂ ਚੰਗੀ ਤਰ੍ਹਾਂ ਸਾੜ ਕੇ, ਖ਼ਤਮ ਕਰਦੇ। ਹਰ ਥਾਂ ਇੱਕ ਰੱਬ ਨੂੰ ਵੇਖ,ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾ ਲੱਭ। ਜਿਹੜਾ ਮਨੁੱਖ ਹਰ ਥਾਂ ਭਗਵਾਨ ਨੂੰ ਪਛਾਣ ਲੈਂਦਾ ਹੈ। ਉਸ ਨੇ ਦਿਮਾਗ਼, ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ। ਪ੍ਰਭੂ ਦੇ ਨਾਮ ਰੱਬੀ ਬਾਣੀ ਦੇ ਪਾਠ ਨੂੰ ਸਦਾ ਆਪਣੇ ਮੂੰਹ ਵਿਚ ਬੋਲਦਾ, ਬਿਚਾਰਦਾ ਹੈ। ਪ੍ਰਭੂ-ਚਰਨਾਂ ਨਾਲ ਪ੍ਰੀਤ ਜੋੜ ਕੇ, ਪਖੰਡ ਮੂਰਤੀ ਲਈ ਭੋਗ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। ਡਰ ਲਹਿ ਜਾਂਦਾ ਹੈ। ਰਾਖਾ ਪ੍ਰਭੂ ਭਗਤ ਅੰਦਰ ਪ੍ਰਕਾਸ਼ ਕਰਕੇ ਕੋਈ ਕਾਮਾਦਿਕ ਚੋਰ ਨੇੜੇ ਨਹੀਂ ਲੱਗਣ ਦਿੰਦਾ। ਉਸ ਬੰਦੇ ਨੇ ਮੱਥੇ ਉਤੇ ਇਕ ਰੱਬ ਰੱਬ ਨੂੰ ਪਿਆਰ ਕਰਨ ਦਾ ਤਿਲਕ ਲਾਇਆ ਹੋਇਆ  ਹੈ । ਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਸ ਦਾ ਮਨ ਸੁੱਧ ਹੋ ਜਾਂਦਾ ਹੈ। ਧਾਰਮਿਕ ਰਸਮਾਂ ਨਾਲ ਰੱਬ ਵੱਸ ਵਿਚ ਨਹੀਂ ਹੁੰਦਾ। ਵੇਦ ਪੁਸਤਕਾਂ ਦੇ ਪਾਠ ਪੜ੍ਹਿਆਂ ਵੀ ਉਸ ਦੀ ਕਦਰ ਨਹੀਂ ਪੈ ਸਕਦੀ। ਜਿਸ ਪ੍ਰਭੂ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਹੀਂ ਲੱਭਿਆ ਹੈ। ਸਤਿਗੁਰੂ ਨਾਨਕ ਨੇ ਰੱਬ ਬੰਦੇ ਅੰਦਰ ਬਾਹਰ ਹਰ ਥਾਂ ਵਿਖਾ ਦਿੱਤਾ ਹੈ। ਰੱਬ ਨੂੰ ਪਿਆਰ ਕਰਨ ਵਾਲਾ ਮਨੁੱਖ ਹੀ ਦਾਸ ਬਣਦਾ ਹੈ। ਉਹੀ ਮਨੁੱਖ ਅਸਲ ਰੱਬ ਦਾ ਸੇਵਕ, ਦਾਸ, ਭਗਤ ਹੈ। ਜੋ ਬੰਦਾ ਗੁਰਬਾਣੀ ਪੜ੍ਹਦਾ, ਸੁਣਦਾ ਹੈ। ਜਿਸ ਪ੍ਰਭੂ ਨੇ ਦੁਨੀਆ ਪੈਦਾ ਕੀਤਾ ਹੈ ਉਹੀ ਇਸ ਨੂੰ ਮਾਰਦਾ ਹੈ। ਪ੍ਰਭੂ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ। ਸਤਿਗੁਰੂ ਦੇ ਗੁਰਬਾਣੀ ਦੇ ਸ਼ਬਦ ਰਾਹੀਂ ਰੱਬ ਦੇ ਨਾਮ ਦੀ ਵਿਚਾਰ ਕਰੀਏ। ਸਤਿਗੁਰੂ ਦੇ ਭਗਤ ਬੰਦੇ ਸਦਾ ਪ੍ਰਭੂ ਦੇ ਮਹਿਲ ਵਿਚ ਸੁਰਖ਼ਰੂ ਸੱਚੇ ਮੰਨੇ ਜਾਂਦੇ ਹਨ। ਗੁਰੂ ਦੇ ਸਨਮੁੱਖ ਰਹਿ ਕੇ ਕੀਤੀ ਹੋਈ ਅਰਜੋਈ ਤੇ ਅਰਦਾਸ ਅਸਲ ਹੈ। ਕੀਤੀ ਹੋਈ ਸੱਚੀ ਅਰਜੋਈ ਪ੍ਰਭੂ ਦਰਗਾਹ ਵਿੱਚ ਸੁਣਦਾ ਹੈ। ਸੱਚੇ ਅਟੱਲ ਤਖ਼ਤ ਉੱਤੇ ਬੈਠਾ ਹੋਇਆ ਪ੍ਰਭੂ ਉਸ ਸੇਵਕ ਨੂੰ ਸੱਦਦਾ ਹੈ। ਸਭ ਕੁੱਝ ਕਰਨ ਵਾਲਾ ਪ੍ਰਭੂ ਉਸ ਨੂੰ ਮਾਣ ਆਦਰ ਦਿੰਦਾ ਹੈ। ਤੇਰਾ ਹੀ ਸ਼ਕਤੀ ਹੈ ਤੇਰਾ ਹੀ ਆਸਰਾ ਹੈ। ਸਤਿਗੁਰੂ ਦੇ ਗੁਰਬਾਣੀ ਦੇ ਸ਼ਬਦ ਹੀ ਬੰਦੇ ਦੇ ਮਰਨ ਪਿੱਛੋਂ ਰੱਬ ਤੱਕ ਜਾਣ ਦੀ ਰਾਹਦਾਰੀ ਹੈ। ਰੱਬ ਦੀ ਰਜ਼ਾ ਨੂੰ ਜੋ ਮੰਨਦਾ ਹੈ। ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ। ਸਤਿਗੁਰੂ ਸ਼ਬਦ ਦੀ ਸੱਚੀ ਰਾਹ ਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਉਂਦਾ। ਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰਕੇ ਸੁਣਾਉਂਦੇ ਹਨ। ਇਹ ਭੇਦ ਨਹੀਂ ਜਾਣਦੇ, ਰੱਬ ਦਾ ਨਾਮ ਮਨ ਅੰਦਰ ਹੀ ਮੌਜੂਦ ਹੈ। ਸਤਿਗੁਰੂ ਸ਼ਬਦ ਦੀ ਸਮਝ ਪੈਣ ਤੋਂ ਬਿਨਾ ਨਹੀਂ ਆਉਂਦੀ। ਰੱਬ ਹਰ ਥਾਂ, ਪਦਾਰਥਾਂ ਅੰਦਰ ਹੀ ਮੌਜੂਦ ਹੈ। ਰੱਬ ਦੀ ਮਹਿਮਾ ਦਾ ਮੈਂ ਕੀ ਜ਼ਿਕਰ ਕਰਾਂ? ਕੀ ਆਖ ਕੇ ਸੁਣਾਵਾਂ? ਪ੍ਰਭੂ ਤੂੰ ਸਾਰੀ ਉਪਮਾ ਨੂੰ ਆਪ ਹੀ ਜਾਣਦਾ ਹੈਂ। ਸਤਿਗੁਰੂ ਨਾਨਕ ਦਾ ਇੱਕ ਦਰਵਾਜ਼ਾ ਹੈ ਆਸਰਾ ਹੈ। ਜਿੱਥੇ ਗੁਰੂ ਦੇ ਸਨਮੁੱਖ ਰਹਿ ਕੇ, ਸਿਮਰਨ ਕਰਨਾ ਬੰਦੇ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ। ਸਰੀਰ ਕੱਚੇ ਘੜੇ ਸਮਾਨ ਹੈ, ਜੋ ਤੁਰਤ ਪਾਣੀ ਵਿਚ ਖੁਰਦਾ ਹੈ। ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ। ਵਿਕਾਰਾਂ ਕੰਮਾਂ ਵਿੱਚੋਂ ਨਹੀਂ ਨਿਕਲਦਾ। ਐਸਾ ਵਿਕਾਰਾਂ ਦਾ ਭਰਿਆ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਸ ਵਿਚੋਂ ਤਰਿਆ ਨਹੀਂ ਜਾ ਸਕਦਾ। ਸਤਿਗੁਰੂ ਰੱਬ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ਹੈ। ਮੇਰੇ ਪਿਆਰੇ ਪ੍ਰਭੂ ਮੇਰਾ ਤੇਰੇ ਬਗੈਰ, ਹੋਰ ਕੋਈ ਆਸਰਾ ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ। ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। ਜਿਸ ਜੀਵ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ। ਉਸ ਨੂੰ ਮੁਆਫ਼ ਦਿੰਦਾ ਹੈ। ਮੇਰਾ ਪ੍ਰਭੂ ਪਤੀ ਮੇਰੇ ਮਨ ਵਿਚ ਹੀ ਵੱਸਦਾ ਹੈ। ਇਹ ਭੈੜੀ ਸੱਸ ਮਾਇਆ ਮੈਨੂੰ ਪਤੀ ਨਾਲ ਮਿਲਣ ਰਹਿਣ ਨਹੀਂ ਦਿੰਦੀ ਮੱਤ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ। ਮੈਂ ਸਤਸੰਗੀ ਭਗਤਾਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ ਸਤਸੰਗ ਵਿਚ ਸਤਿਗੁਰੂ ਮਿਲਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਪਤੀ ਪ੍ਰਭੂ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ।

Comments

Popular Posts