ਭਾਗ 15 ਦੁਨੀਆ ਉੱਤੇ ਕੋਈ ਠੰਢੇ ਸੁਭਾਅ ਦੀ ਚੀਜ਼ ਨਹੀਂ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਜਦੋਂ ਅਸੀਂ ਨਿੱਤ ਦੀ ਜ਼ਿੰਦਗੀ ਵਿੱਚ, ਧਿਆਨ ਨਾਲ ਦੇਖਦੇ ਹਾਂ। ਬਹੁਤ ਕੁੱਝ ਸਿੱਖਦੇ ਹਾਂ। ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਦੇਖਿਆ ਹੋਣਾ ਹੈ। ਜਦੋਂ ਚੂਲੇ ਉੱਤੇ ਰਿੱਝਦੀ, ਗਰਮ ਚੀਜ਼ ਵਿੱਚ ਤੱਤੇ ਘਿਉ, ਤੇਲ ਨਾਲ ਭੁੰਜੇ ਆਟੇ ਵਿੱਚ ਠੰਢਾ ਪਾਣੀ ਮਿਲਾ ਦੇਈਏ। ਉਹ ਅੱਗ ਦੇ ਭਬੂਕੇ ਵਾਂਗ ਬਾਹਰ ਨੂੰ ਉੱਬਲਦਾ ਹੈ। ਚਾਹੇ ਠੰਢਾ ਪਾਣੀ ਪਾਈ ਜਾਈਏ। ਹੋਰ ਉੱਛਲ ਕੇ, ਬਾਹਰ ਨੂੰ ਆਉਂਦਾ ਹੈ। ਇਸੇ ਲਈ ਕੜਾਹ ਦੇ ਭੁੰਜੇ ਆਟੇ ਵਿੱਚ, ਸਿਆਣੇ ਲੋਕ ਤੱਤਾ ਪਾਣੀ ਪਾਉਂਦੇ ਹਨ। ਤੱਤੇ ਵਿੱਚ ਤੱਤਾ ਪਾਉਣ ਸਮੇਂ, ਇਸ ਦੀ ਭਾਫ਼ ਬਣਦੀ ਹੈ। ਉਸ ਨਾਲ ਵੀ ਚਮੜੀ ਮੱਚ ਜਾਂਦੀ ਹੈ। ਤੱਤੇ-ਤੱਤੇ ਉੱਬਲੇ ਹੋਏ ਦੁੱਧ ਵਿੱਚ, ਜੇ ਚਾਹ ਪੱਤੀ, ਖੰਡ ਹੋਰ ਕੁੱਝ ਵੀ ਪਾ ਦੇਈਏ। ਸਾਰਾ ਕੁੱਝ ਬਾਹਰ ਆ ਜਾਂਦਾ ਹੈ। ਪਤੀਲਾ ਖਾਲ਼ੀ ਹੋ ਜਾਂਦਾ ਹੈ। ਸਮੁੰਦਰ ਦਾ ਪਾਣੀ ਵੀ ਪੂਰੇ ਚੰਦ ਨਿਕਲਣ ਤੇ ਚਾਂਦਨੀ ਠੰਢੀ ਰਾਤ ਨੂੰ ਹੀ ਉੱਛਲਦਾ ਹੈ। ਉਹੀ ਸਮੁੰਦਰ ਵਾਲਾ ਬੰਦੇ ਦਾ ਸੁਭਾਅ ਹੈ। ਗਾਮੇ ਵਰਗੇ ਸਮਝਦੇ ਹਨ। ਅਸੀਂ ਬਹੁਤ ਗਰਮ ਸੁਭਾਅ ਦੇ ਬੰਦੇ ਹਾਂ। ਦੁਨੀਆ ਉੱਤੇ ਕੋਈ ਠੰਢੇ ਸੁਭਾਅ ਦੀ ਚੀਜ਼ ਨਹੀਂ ਹੈ। ਕੋਈ ਵੀ ਚੀਜ਼ ਗਰਮ ਹੋ ਸਕਦੀ ਹੈ। ਗਰਮ ਚੀਜ਼ ਕੋਲ ਠੰਢੀ ਚੀਜ਼ ਹੋਵੇਗੀ। ਉਸ ਨੇ ਵੀ ਗਰਮ ਹੋਣਾ ਹੈ। ਬਰਫ਼ ਠੰਢੀ ਹੁੰਦੀ ਹੈ। ਬਰਫ਼ ਦੀ ਤਕਸੀਰ ਗਰਮ ਹੁੰਦੀ ਹੈ। ਇਸ ਲਈ ਸੱਟ ਵਾਲੀ ਥਾਂ ਰੱਖਣ ਨਾਲ ਦਰਦ ਘੱਟਦਾ ਹੈ। ਨੀਲ ਪਏ ਤੋਂ ਬਰਫ਼ ਰੱਖਣ ਨਾਲ ਇਕਠਾਂ ਹੋਇਆ ਖੂਨ ਖਿੰਡ ਜਾਂਦਾ ਹੈ। ਬਰਫ਼ ਵੀ ਗਰਮ ਚੀਜ਼ਾਂ ਵਿਚ ਪਿਘਲ ਕੇ, ਗਰਮ ਨਾਲ ਰਲ ਜਾਂਦੀ ਹੈ। ਭਾਵੇਂ ਥੋੜ੍ਹਾ ਜਿਹਾ ਅਸਰ ਦਿਖਾ ਕੇ, ਗਰਮ ਨੂੰ ਥੋੜ੍ਹਾ ਠੰਢਾ ਵੀ ਕਰਦੀ ਹੈ। ਤਾਪਮਾਨ ਠੰਢੇ ਤੱਤੇ ਦਾ ਬੰਦਿਆਂ ਉੱਤੇ ਅਸਰ ਹੁੰਦਾ ਹੈ। ਖ਼ਰਬੂਜ਼ੇ ਨੂੰ ਦੇਖ ਕੇ, ਖ਼ਰਬੂਜ਼ਾ ਰੰਗ ਫੜਦਾ ਹੈ। ਤੱਤੇ ਕੋਲੋਂ ਬਚ ਕੇ ਰਹੋ। ਠੰਢੇ ਨੂੰ ਤੱਤਾ ਲਗਦਾ ਹੈ। ਤੱਤੇ ਦਾ ਅਸਰ ਛੇਤੀ ਹੁੰਦਾ ਹੈ। ਬਲਦੇਵ, ਨੇਕ ਤੇ ਨਿਰਮਲ ਨੇ ਪੱਕਾ ਇਰਾਦਾ ਕਰ ਲਿਆ ਸੀ। 4000 ਤੋਂ ਇੱਕ ਵਾਧੂ ਪੈਸਾ, ਖ਼ਰਚੇ ਦਾ ਨਹੀਂ ਦੇਣਾ। ਗਾਮਾ ਆਪ ਦੀ ਜਿਦ ਉੱਤੇ ਅੜਿਆ ਹੋਇਆ ਸੀ। ਗਾਮੇ ਨੇ ਕਿਹਾ, “ ਮੇਰੇ ਘਰ ਵਿੱਚ, ਮੇਰੀ ਮਰਜ਼ੀ ਚੱਲੇਗੀ। ਜੋ ਮੈਂ ਚਾਹਾਂਗਾ, ਉਹੀ ਮੈਂ ਕਰਾਂਗਾ। ਨੇਕ ਨੇ ਪੁੱਛਿਆ, “ ਬਾਈ ਤੂੰ ਤਾਂ ਸਾਨੂੰ ਆਏ ਧੱਕੇ ਮਾਰਦਾ ਹੈਂ। ਕੀ ਅਸੀਂ ਭਿਖਾਰੀ ਹਾਂ? ਅਸੀਂ ਕਦੇ ਇਸ ਘਰ ਨੂੰ ਬੇਗਾਨਾ ਨਹੀਂ ਸਮਝਿਆ। ਸਾਡੇ ਵੀ ਪਿੱਛੇ ਬੱਚੇ ਹਨ। ਅਸੀਂ ਉਨ੍ਹਾਂ ਦੀ ਦੇਖ-ਭਾਲ ਵੀ ਕਰਨੀ ਹੈ। ਬਲਦੇਵ ਨੇ ਪੁੱਛਿਆ, “ ਬਾਈ ਇੰਨੀ ਹੀ ਸਾਂਝ ਸੀ। ਤੂੰ ਮੇਰੀ-ਮੇਰੀ ਕਰਨ ਲੱਗ ਗਿਆ। ਕੀ ਇਹ ਸਾਡਾ ਘਰ ਨਹੀਂ ਹੈ? “ ਨਿਰਮਲ ਨੇ ਕਿਹਾ, “ ਇਸ ਦਾ ਮਤਲਬ ਇਹ ਤੇਰਾ ਇਕੱਲੇ ਦਾ ਘਰ ਹੈ। ਗਾਮੇ ਨੇ ਕਿਹਾ, “ ਕੀ ਮੈਂ ਇਹ ਘਰ ਤੁਹਾਡੇ ਨਾਮ ਕਰ ਦਿਆਂ? ਘਰ ਮੇਰਾ ਹੈ। ਤੁਹਾਡਾ ਕਿਵੇਂ ਹੋ ਸਕਦਾ ਹੈ? ਕਲ ਨੂੰ ਕਹੋਗੇ, ਤਾਰੋ ਵੀ ਸਾਡੀ ਘਰਵਾਲੀ ਹੈ। ਨੇਕ ਨੇ ਕਿਹਾ, “ ਯਾਰ ਆਪਣੇ ਚਾਰ ਕੱਪੜੇ ਚੱਕੋਂ, ਇੱਥੋਂ ਚੱਲੀਏ। ਬਾਈ ਤਾਂ ਇਲਜਾਮ ਲਗਾਉਣ ਲੱਗ ਗਿਆ। ਇਹ ਤਾਂ ਗਾਲ਼ਾਂ ਕੱਢ ਕੇ, ਘਰੋਂ ਕੱਢੇਗਾ। ਨਿਰਮਲ ਨੇ ਕਿਹਾ, “ ਗੱਲ ਸਹੀ ਹੈ। ਆਪਣੀ ਇੱਜ਼ਤ ਆਪ ਦੇ ਹੱਥ ਹੈ। ਇੱਥੋਂ ਨਿਕਲਣਾ ਪੈਣਾ ਹੈ। ਤਾਰੋ ਨੇ ਕਿਹਾ, “ ਤੁਸੀਂ ਸਾਨੂੰ ਇਹ ਇਨਾਮ ਦਿੰਦੇ ਹੋ। ਅਸੀਂ ਇੰਨਾ ਚਿਰ ਰੋਟੀਆਂ ਖੁਆਈਆਂ ਹਨ। ਘਰ ਵਿੱਚ ਰੱਖਿਆ ਹੈ। ਬਲਦੇਵ ਨੇ ਕਿਹਾ, “ ਇਸ ਦੇ ਬਦਲੇ ਅਸੀਂ ਸਾਰੀ ਉਮਰ ਦੀ ਕਮਾਈ ਦਿੱਤੀ ਹੈ। ਸਾਡੇ ਕੋਲੇ ਇੱਕ ਪੈਸਾ ਨਹੀਂ ਬਚਿਆ। ਅਸੀਂ ਹੋਰ ਇੱਥੇ ਨਹੀਂ ਰਹਿ ਸਕਦੇ। ਗਾਮੇ ਨੇ ਕਿਹਾ, “ ਤੁਸੀਂ ਕਿਥੇ ਜਾਵੋਗੇ? ਮੈਂ ਤੁਹਾਡਾ ਪ੍ਰਬੰਧ ਕਰਦਾਂ ਹਾਂ। ਪੁਲੀਸ ਨੂੰ ਸੱਦ ਕੇ, ਸਾਰਿਆਂ ਨੂੰ ਚੁਕਵਾ ਦਿੰਦਾ ਹਾਂ। ਫਿਰ ਦੇਖੇਗਾ, ਕਮਾਈ ਕਿਵੇਂ ਕਰਦੇ ਹੋ? “ ਗਾਮੇ ਨੇ ਬਲਦੇਵ ਦੇ ਦੋ ਚਪੇੜਾਂ ਮਾਰ ਦਿੱਤੀਆਂ। ਪੁਲੀਸ ਦਾ ਨਾਮ ਸੁਣਕੇ, ਸਾਰੇ ਭਟਕ ਗਏ। ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋ ਗਏ। ਸਬ ਨੂੰ ਚੀਕਦਿਆਂ, ਲੜਦਿਆਂ ਨੂੰ ਸਾਹ ਚੜ੍ਹ ਗਏ। ਬੰਨਸੂ, ਬੱਤਾ ਤੇ ਤਾਰੋ, ਗਾਮੇ ਵੱਲ ਸਨ। ਬਹੁਤ ਭੜਥੂ ਪਿਆ। ਟੇਬਲ, ਕੁਰਸੀਆਂ, ਭਾਂਡੇ ਟੁੱਟ ਗਏ। ਬਲਦੇਵ, ਨੇਕ, ਨਿਰਮਲ ਆਪ ਦਾ ਸਮਾਨ ਛੱਡ ਕੇ, ਭੱਜ ਗਏ। ਉਨ੍ਹਾਂ ਨੇ ਗੁਰਦੁਆਰੇ ਸਾਹਿਬ ਜਾ ਕੇ ਸਾਹ ਲਿਆ। ਗਾਮੇ ਦੇ ਦੋਸਤ ਨੂੰ ਫ਼ੋਨ ਕਰ ਕੇ, ਸਾਰੀ ਗੱਲ ਦੱਸੀ। ਉਸ ਕੋਲ ਦੋ ਕਮਰੇ ਵਿਹਲੇ ਪਏ ਸਨ। ਉਸ ਨੇ ਤਿੰਨਾਂ ਨੂੰ ਆਪਦੇ ਘਰ ਰੱਖ ਲਿਆ। ਜਦੋਂ ਵੀ ਕੋਈ ਨੁਕਸਾਨ ਪਹੁੰਚਾਏਗਾ, ਨੇੜੇ ਦਾ ਹੀ ਪੰਗਾ ਲਏਗਾ। ਸਬ ਤੋਂ ਨੇੜੇ ਦਾ ਦੋਸਤ, ਰਿਸ਼ਤੇਦਾਰ ਹੀ ਹੋਵੇਗਾ। ਆਪਣੇ ਦੋਸਤ, ਰਿਸ਼ਤੇਦਾਰ ਨੂੰ ਹੀ ਪਤਾ ਹੁੰਦਾ ਹੈ। ਤੁਹਾਡੀ ਦੁਖਦੀ ਰਗ ਕਿਹੜੀ ਹੈ? ਤੁਹਾਡੀਆਂ ਜੜਾਂ ਕਿੰਨੀਆਂ ਕੁ ਡੂੰਘੀਆਂ ਹਨ? ਆਪਣਾ ਦੋਸਤ, ਰਿਸ਼ਤੇਦਾਰ ਹੀ ਜਾਣਦਾ ਹੁੰਦਾ ਹੈ। ਆਪਣਾ ਹੀ ਬੰਦਾ ਘਰ ਦਾ ਭੇਤੀ ਹੁੰਦਾ ਹੈ। ਭੇਤ ਬਗੈਰ ਪਾੜ ਨਹੀਂ ਲੱਗਦਾ। ਭੇਤੀ ਆਪਣਾ ਦੋਸਤ, ਰਿਸ਼ਤੇਦਾਰ ਹੀ ਚੋਰ, ਕਾਤਲ, ਦਿਲ, ਤਨ ਤੇ ਸੱਟ ਮਾਰਨ ਵਾਲਾ ਹੁੰਦਾ ਹੈ।

Comments

Popular Posts