ਦਿਲ ਮਨ ਮਰਜ਼ੀ ਦੀਆ ਪੁਗਾਉਂਦਾ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਕਿਆ ਕਰੀਏ ਦਿਲ ਬੜਾ ਬੇਈਮਾਨ ਬਣਦਾ।

ਦਿਲ ਮਨ ਮਰਜ਼ੀ ਦੀਆ ਪੁਗਾਉਂਦਾ।

ਕੋਈ ਕਹੇ ਦਿਲ ਟੁੱਟ ਕੇ ਨੀ ਜੁੜਦਾ ।

ਕੋਈ ਘੂਰ ਦੇਵੇ ਦਿਲ ਰਾਈ ਜਿੰਨਾ ਘਟਦਾ ।

ਦਿਲ ਪ੍ਰਸੰਸਾ ਸੁਣ ਬਲੂਨ ਵਾਗ ਫੁੱਲਦਾ।

ਆਵਾਜ਼ , ਕੱਦ , ਅੱਖ, ਦਿਲ ਤੇ ਡੁੱਲ੍ਹਦਾ ।

ਚਿਕਨੀ ਥਾਂ ਦੇਖ ਦਿਲ ਝੱਟ ਤਿਲਕ ਦਾ ।

ਦਿਲ ਨਿੱਕੀ ਨਿੱਕੀ ਗੱਲ ‘ਤੇ ਰੁੱਸਦਾ ਦਾ ।

ਬੁੱਢਿਆਂ ਲਈ ਦਿਲ ਖਿਡਾਉਣਾ ਬਣਦਾ ।

ਜਵਾਨਾ ਦਾ ਦਿਲ ਹੱਥੋ ਹੱਥੀ ਖੇਡਦਾ।

ਬੱਚਿਆਂ ਦਾ ਦਿਲ ਤਾਂ ਰਹੇ ਡਰਦਾ।

ਫ਼ੌਜੀ ਦਾ ਦਿਲ ਸਰਹੱਦ ‘ਤੇ ਰਹਿੰਦਾ ।

ਡਰਾਈਵਰ ਦਾ ਦਿਲ ਸੜਕ ਤੇ ਰਹਿੰਦਾ ।

ਡਾਕਟਰ ਦਾ ਦਿਲ ਸਬ ਤੋਂ ਮਹਾਨ ਹੁੰਦਾ ।

ਵਕੀਲ ਦਾ ਦਿਲ ਦਿਲ ਦੀਆਂ ਪੜ੍ਹਦਾ ।

ਲੀਡਰ ਦਾ ਦਿਲ ਦਿਲਾਂ ਦਾ ਵਪਾਰ ਕਰਦਾ ।

ਕਬਰਾਂ ਵਲਿਆਂ ਦਾ ਦਿਲ ਨਿੱਤ ਮਰਦਾ ।

ਆਸ਼ਕਾਂ ਦਾ ਦਿਲ ਸੋਹਣਿਆਂ ਤੇ ਮਰਦਾ ।

ਸਤਵਿੰਦਰ ਦਿਲ ਦਿਲ ਨੂੰ ਸਲਾਮ ਕਰਦਾ ।
ਸੱਤੀ ਦਾ ਦਿਲ ਲੋਕਾਂ ਦੇ ਪੈਰਾਂ ਵਿੱਚ ਰੁਲਦਾ ।

Comments

Popular Posts