ਭਾਗ 2 ਜੋਗੀ, ਦੇਵਤੇ, ਮਨੁੱਖ ਮਾਇਆ ਤੋਂ ਠੱਗੇ ਜਾਂਦੇ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਜਿਸ ਮਨੁੱਖ ਨੇ ਮਾਇਆ ਨਾਲ ਪਿਆਰ ਪਾਇਆ, ਮਾਇਆ ਨੇ ਉਸੇ ਨੂੰ ਹੀ ਖਾ ਲਿਆ। ਜਿਸ ਨੇ  ਆਦਰ ਦੇ ਕੇ ਆਪਣੇ ਕੋਲ ਬਿਠਾਇਆ, ਉਸ ਨੂੰ ਮਾਇਆ ਨੇ ਬੜਾ ਡਰਾਇਆ ਹੈ। ਭਰਾ ਮਿੱਤਰ ਪਰਵਾਰ ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ ਵੇਖ ਕੇ ਆਪੋ ਵਿਚ ਲੜ ਪੈਂਦੇ ਹਨ। ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ। ਸਾਰੇ ਮਾਇਆ ਨੂੰ ਵੇਖ ਕੇ ਬਹੁਤ ਮਸਤ ਹੋ ਜਾਂਦੇ ਹਨ। ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ ਮਾਇਆ ਦੇ ਹੱਥੀਂ ਠੱਗੇ ਜਾਂਦੇ ਹਨ। ਤਿਆਗੀ ਬਣ ਕੇ ਤੁਰੇ ਫਿਰਦੇ ਹਨ, ਉਨ੍ਹਾਂ ਨੂੰ ਕਾਮ-ਵਾਸ਼ਨਾ ਆ ਦਬਾਉਂਦੀ ਹੈ। ਅਨੇਕਾਂ ਬੰਦੇ  ਗ੍ਰਹਿਸਤੀ ਪਿਆਰ ਦਾ ਅਨੰਦ ਮਾਣਦੇ ਹਨ, ਉਨ੍ਹਾਂ ਨੂੰ ਇਹ ਬਹੁਤ ਦੁਖੀ ਕਰਦੀ ਹੈ। ਅਨੇਕਾਂ ਬੰਦੇ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਬਹੁਤ ਦੁਖੀ ਕਰਦੀ ਹੈ। ਸਤਿਗੁਰੂ ਦੇ ਚਰਨੀ ਲੱਗਣ ਕਰਕੇ ਸਾਨੂੰ ਪ੍ਰਮਾਤਮਾ ਨੇ, ਮਾਇਆ ਤੋਂ ਬਚਾ ਲਿਆ ਹੈ।
ਤਪ ਕਰ ਰਹੇ ਤਪੱਸਵੀਆਂ ਨੂੰ ਮਾਇਆ ਨੇ ਕੁਰਾਹੇ ਪਾ ਦਿੱਤਾ ਹੈ। ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ ਮਾਇਆ ਠੱਗੇ ਗਏ ਹਨ। ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਆਕਾਸ਼ ਦੇ ਦੇਵਤੇ ਭੀ ਠੱਗੇ ਜਾ ਰਹੇ ਹਨ। ਸਾਨੂੰ ਤਾਂ ਸਤਿਗੁਰ ਨੇ ਆਪਣਾ ਹੱਥ ਦੇ ਕੇ ਮਾਇਆ ਤੋਂ ਬਚਾ ਲਿਆ ਹੈ। ਜੋ ਮਨੁੱਖ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਕੇ, ਰੱਬੀ ਗੁਣ ਪਾ ਲੈਂਦਾ ਹੈ। ਮਾਇਆ ਉਸ ਦੀ ਦਾਸੀ ਬਣ ਕੇ ਕੰਮ ਕਰਦੀ ਹੈ। ਹੱਥ ਜੋੜਦੀ ਹੈ। ਮਾਇਆ ਭਗਤ ਦੀ ਸੇਵਾ ਕਰਦੀ ਹੈ। ਉਸ ਅੱਗੇ ਬੇਨਤੀ ਕਰਦੀ ਹੈ। ਰੱਬੀ ਗੁਣਾਂ ਵਾਲੇ ਭਗਤ ਨੂੰ ਮਾਇਆ ਕਹਿੰਦੀ ਹੈ, ਮੈਂ ਉਹੀ ਕੰਮ ਕਰਾਂਗੀ ਜੋ ਤੂੰ ਆਖੇਂਗਾ। ਸਤਿਗੁਰ ਨਾਨਕ ਜੀ ਦੇ ਸੇਵਕ ਦੇ ਉੱਤੇ ਮਾਇਆ ਅਸਰ ਨਹੀਂ ਪਾਉਂਦੀ। ਪ੍ਰਭੂ-ਪਤੀ ਮਿਲਣ ਨਾਲ ਰੱਬ ਨੇ ਮਾਇਆ ਤੋਂ ਬਚਾ ਲਿਆ ਹੈ। ਆਸਾ ਤ੍ਰਿਸ਼ਨਾ, ਇਸ ਦੁੱਖ ਕਲੇਸ਼ ਨਾਲ ਮਰ ਗਏ ਹਨ। ਧਰਮ-ਰਾਜ ਦੀ ਭੀ ਧੌਂਸ ਨਹੀਂ ਰਹਿੰਦੀ। ਰੱਬ ਨੇ ਇੰਨਾ ਤੋਂ ਬਚਾ ਕੇ, ਸੁਚੱਜੀ ਸਿਆਣੀ ਬਣਾਂ ਲੈਣਾ ਹੈ। ਲੋਕੋ ਸੁਣੋ, ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਪਿਆਰ ਦਾ ਅਨੰਦ ਰਸ ਮਾਣਿਆ ਜਾਂਦਾ ਹੈ। ਭੈੜੇ ਭਾਵ ਮਾਰ ਲਏ ਹਨ। ਵੈਰੀ ਮੁਕਾ ਲਏ ਹਨ ਸਤਿਗੁਰੂ ਨੇ, ਪ੍ਰਮਾਤਮਾ ਦੇ ਨਾਮ ਦੀ ਦਾਤਿ ਮਿਲਣ ਨਾਲ ਸਭ ਤੋਂ ਪਹਿਲਾਂ ਹਉਮੈ ਨੂੰ ਪਿਆਰ ਕਰਨਾ ਛੱਡ ਦਿੱਤਾ ਜਾਂਦਾ ਹੈ। ਦੂਜਾ ਲੋਕਾਂ ਦੀਆ ਰਸਮਾਂ ਛੱਡੀਆਂ ਹਨ। ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇੱਕੋ ਜਿਹੇ ਸਮਝ ਲਏ ਜਾਂਦੇ ਹਨ। ਗੁਰੂ ਨੂੰ ਮਿਲ ਕੇ ਰੱਬੀ ਗੁਣਾਂ ਨਾਲ ਸਾਂਝ ਪਾ ਲਈਏ। ਅਡੋਲ ਸਥਿਤੀ ਮਨ ਕੋਠੜੀ ਵਿੱਚ ਹੈ। ਮਨ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪ੍ਰਮਾਤਮਾ ਦੇ ਮਿਲਾਪ ਦਾ ਅਨੰਦ ਵਾਜਾ ਵੱਜਣ ਲੱਗ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚਾਰ ਨੂੰ ਵਿਚਾਰ ਕੇ, ਅੰਦਰ ਬੇਅੰਤ ਸ਼ਾਂਤੀ ਪੈਦਾ ਹੋ ਜਾਂਦੀ ਹੈ। ਉਹ ਜੀਵ ਆਤਮਾ, ਭਾਗਾਂ ਵਾਲੀ ਹੈ। ਜੋ ਪ੍ਰਭੂ ਪਤੀ ਦੇ ਪਿਆਰ ਰੰਗ ਨਾਲ ਰੰਗੀ ਗਈ ਹੈ। ਨਾਨਕ ਜੀ ਦਾ ਭਗਤ ਰੱਬ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਹੈ।
ਜੋ ਮਨੁੱਖ ਪ੍ਰਮਾਤਮਾ ਦੀ ਸਿਫ਼ਤ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ। ਉਹ ਸੰਸਾਰ ਬਚ ਕੇ, ਪਾਰ ਲੰਘ ਜਾਂਦਾ ਹੈ। ਉਹ ਨਾਂ ਜੰਮਦਾ ਹੈ ਨਾਂ ਮਰਦਾ ਹੈ ਉਹ ਜਗਤ ਵਿਚ ਮੁੜ ਮੁੜ ਆਉਂਦਾ, ਜਾਂਦਾ ਨਹੀਂ ਹੈ। ਉਹ ਸਦਾ ਰੱਬ ਦੀ ਯਾਦ ਵਿਚ ਲੀਨ ਰਹਿੰਦਾ ਹੈ। ਆਤਮਾ ਦੇ ਕੰਮ ਆਉਣ ਵਾਲੀ ਪ੍ਰਭੂ ਦੀ ਭਗਤੀ ਹੀ ਮਿੱਠੇ ਸੁਭਾਅ ਵਾਲੀ ਇਸਤਰੀ ਹੈ। ਜੋ ਰੂਪ ਵਿਚ ਬੇਮਿਸਾਲ ਹੈ। ਭਗਤੀ ਆਚਰਨ ਵਿਚ ਮੁਕੰਮਲ ਹੈ। ਜਿਸ ਹਿਰਦੇ ਵਿਚ ਭਗਤੀ ਵੱਸਦੀ ਹੈ ਉਹ ਮਨ ਪ੍ਰਸੰਸਾ ਕਰਾਉਣ ਵਾਲਾ ਬਣ ਜਾਂਦਾ ਹੈ। ਕਿਸੇ ਵਿਰਲੇ ਬੰਦੇ ਨੇ ਗੁਰੂ ਦੀ ਸਰਨ ਪੈ ਕੇ, ਭਗਤੀ ਪ੍ਰਾਪਤ ਕੀਤੀ ਹੈ। ਸਤਿਗੁਰੂ ਨੂੰ ਮਿਲ ਕੇ, ਭਗਤੀ ਕੀਤਿਆਂ, ਵਿਆਹ ਸ਼ਾਦੀਆਂ ਹਰ ਕੰਮ, ਥਾਂ ਤੋਂ ਭਗਤੀ ਸੋਹਣੀ, ਪਿਆਰੀ ਲੱਗਦੀ ਹੈ।
 

 

 

 

 

 

 

 

 
 


 

 

 

 

 

 

 

 

Comments

Popular Posts