ਭਾਗ 10 ਸ਼੍ਰੀ ਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਆਪਣੀ ਪੂੰਜੀ ਸਹੀ ਥਾਂ ਲਾਈਏ
ਗੁਰੂ ਬਾਲ ਪ੍ਰੀਤਮ ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਜਗਤ ਗੁਰੂ ਹਨ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਜਨਮ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ। ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਮਾਤਾ ਜੀ ਕ੍ਰਿਸ਼ਨ ਦੇਵੀ ਜੀ ਸਨ। ਵੱਡਾ ਭਰਾ ਰਾਮ ਰਾਇ ਸੀ। ਪਰ ਸੱਤਵੇਂ ਗੁਰੂ ਜੀ ਨੇ ਗੁਰਗੱਦੀ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ 8 ਨਵੰਬਰ 1661 ਈਸਵੀ ਨੂੰ ਦੇ ਦਿੱਤੀ। ਕੀਰਤਪੁਰ ਸਾਹਿਬ ਵਿੱਚ ਸੰਗਤੀ ਰੂਪ ਵਿੱਚ ਸੇਵਾ ਕਰਦੇ ਰਹੇ। 5 ਤੋ 8 ਸਾਲਾਂ ਦੀ ਉਮਰ ਤੱਕ ਸੰਗਤਾਂ ਦੀ ਸੇਵਾ ਕੀਤੀ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ। ਥੋੜੇ ਸਮੇਂ ਵਿੱਚ ਛੋਟੀ ਉਮਰ ਵਿੱਚ ਧਰਮ ਦਾ ਪ੍ਰਚਾਰ ਕੀਤਾ। ਜਿਵੇਂ ਬਾਲਾ ਪ੍ਰੀਤਮ ਜੀ ਨੇ ਸੰਗਤਾਂ ਤੇ ਗੁਰੂ ਗੱਦੀ ਦੀ ਸੇਵਾ ਕੀਤੀ। ਉਵੇਂ ਹੀ ਤੀਜੇ ਪਾਤਸ਼ਾਹ ਅਮਰਦਾਸ ਜੀ ਨੇ 96 ਸਾਲਾਂ ਦੀ ਉਮਰ ਵਿੱਚ ਸੰਗਤਾਂ ਤੇ ਗੁਰੂ ਗੱਦੀ ਦੀ ਸੇਵਾ ਕੀਤੀ। ਇੱਕ ਸ੍ਰੀ ਹਰਿ ਕ੍ਰਿਸ਼ਨ ਜੀ ਬਾਲਾ ਪ੍ਰੀਤਮ ਜੀ ਸਨ। ਦੂਜੇ ਤੀਜੇ ਪਾਤਸ਼ਾਹ ਅਮਰਦਾਸ ਬਜ਼ੁਰਗ ਸਨ। ਗੁਰੂ ਘਰ ਵਿੱਚ ਉਮਰ ਨਹੀਂ ਦੇਖੀ ਜਾਂਦੀ। ਸੇਵਾ ਦੀ ਲਗਨ ਭਾਵਨਾ ਪਿਆਰ ਦੇਖਿਆ ਜਾਂਦਾ ਹੈ।
ਸ੍ਰੀ ਹਰਿ ਕ੍ਰਿਸ਼ਨ ਜੀ ਧਿਅਈਏ ਜਿਸ ਡਿਠੈ ਸਭਿ ਦੁਖਿ ਜਾਇ।। ਹਰ ਰੋਜ਼ ਅਣਗਿਣਤ ਹਿਰਦਿਆਂ ਵਿਚੋਂ ਅਰਦਾਸਾਂ ਹੁੰਦੀਆਂ ਹਨ।
ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਉਨ੍ਹਾਂ ਦਾ ਸਥਾਨ ਹੈ। ਜਦੋਂ ਚੇਚਕ ਦੀ ਬਿਮਾਰੀ ਸਾਰੇ ਫੈਲ ਗਈ ਸੀ। ਗੁਰੂ ਜੀ ਲੋਕਾਂ ਦੀ ਸੇਵਾ ਕਰਦੇ ਸਨ। ਗੁਰੂ ਜੀ ਦੇ ਦਰਸ਼ਨ ਕਰਕੇ ਹੀ ਚੇਚਕ ਦੀ ਬਿਮਾਰੀ ਵਾਲੇ ਲੋਕ ਰਾਜ਼ੀ ਹੋ ਰਹੇ ਸਨ। ਤਨ, ਮਨ, ਧੰਨ ਨਾਲ ਹਰ ਵਰਗ ਦੇ ਲੋਕਾਂ ਦੀ ਸੇਵਾ ਕਰ ਰਹੇ ਸਨ। ਅੱਜ ਵੀ ਦੁੱਖਾਂ ਦਾ ਨਾਸ਼ ਕਰ ਰਹੇ ਹਨ। ਅੱਜ ਕੋਈ ਅੱਠਵੇਂ ਗੁਰੂ ਜੀ ਨੂੰ ਚੇਤੇ ਦੁੱਖਾਂ ਵਿੱਚ ਕਰੇ, ਉਸ ਦੇ ਦੁੱਖ ਦਰਦ ਕੱਟੇ ਜਾਂਦੇ ਹਨ। ਚੇਚਕ ਦੀ ਬਿਮਾਰੀ ਵਾਲੇ ਲੋਕਾਂ ਨੂੰ ਜਿਉਂ ਜਿਉਂ ਜਲ ਛੱਕਾ ਰਹੇ ਸਨ। ਬਿਮਾਰ ਲੋਕ ਠੀਕ ਹੋ ਰਹੇ ਸਨ। ਚੇਚਕ ਦੀ ਲਾਗ ਦੀ ਬਿਮਾਰੀ ਹੈ। ਬਹੁਤ ਲੋਕ ਚੇਚਕ ਨਾਲ ਮਰ ਰਹੇ ਸਨ। ਲੋਕਾਂ ਦੀ ਸੇਵਾ ਕਰਦੇ ਹੋਏ, ਗੁਰੂ ਜੀ ਦੇ ਵੀ ਚੇਚਕ ਹੋ ਗਈ। ਜਦੋਂ ਬਹੁਤ ਜ਼ਿਆਦਾ ਬਿਮਾਰ ਹੋ ਗਏ। ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਨੇ 6 ਅਪ੍ਰੈਲ 1664 ਈਸਵੀ ਨੂੰ ਗੁਰਗੱਦੀ ਨੌਵੇਂ ਪਾਤਿਸ਼ਾਹੀ ਤੇਗ਼ ਬਹਾਦਰ ਜੀ ਨੂੰ ਦੇ ਦਿੱਤੀ। 6 ਅਪ੍ਰੈਲ 1664 ਈਸਵੀ ਨੂੰ ਉਸੇ ਦਿਨ ਜੋਤੀ-ਜੋਤ ਸਮਾ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਬਾਣੀ ਨਹੀਂ ਹੈ। ਗੁਰੂ ਜੀ ਹਰਿ ਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ ਤੇ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਕੇ ਭਰਾ ਲੱਗੇ। ਗੁਰੂ ਤੇਗ਼ ਬਹਾਦਰ ਜੀ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਪੋਤੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਗੁਰ ਗੱਦੀ ਦਾਦੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਥਾਪ ਦਿੱਤੀ। ਉਸ ਸਮੇਂ ਹਰਿ ਕ੍ਰਿਸ਼ਨ ਸਾਹਿਬ ਜੀ 7 ਸਾਲਾਂ ਅੱਠ ਮਹੀਨਿਆਂ ਦੇ 2 ਦਿਨ ਦੇ ਸਨ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ ਸਬ ਤੋਂ ਛੋਟੀ ਉਮਰ ਦੇ ਗੁਰੂ ਸਨ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ।
ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ, ਹਰਿ ਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਤੱਕ ਔਰੰਗਜ਼ੇਬ ਭਾਰਤ ਦਾ ਬਾਦਸ਼ਾਹ ਸੀ। ਉਸ ਨੇ ਖ਼ੂਬ ਅੱਤਿਆਚਾਰ ਕੀਤੇ ਹਨ। ਆਪਣੇ ਪਰਿਵਾਰ ਦੇ ਸਾਰੇ ਜੀਅ ਰਿਸ਼ਤੇਦਾਰ ਮਾਰ ਦਿੱਤੇ ਸਨ। ਸਿੱਖ ਧਰਮ ਉੱਤੇ ਅੱਤਿਆਚਾਰ ਬਹੁਤ ਕੀਤਾ। ਗੁਰੂਆਂ ਨਾਲ ਔਰੰਗਜ਼ੇਬ ਟੱਕਰ ਲੈਂਦਾ ਰਿਹਾ ਹੈ। 

Comments

Popular Posts