ਭਾਗ 7 ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- satwinder_7@hotmail.com 

ਗੁਰੂ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ  ਸਿਮਿਰਿ  ਤਿਸੁ ਸਦਾ ਸਮ੍ਹਹਾਲੇ

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।

ਹਾੜ ਦਾ ਮਹੀਨਾ ਤਪਦਾ ਸੂਰਜ ਗਰਮ ਤਪਦਾ ਦੇਖ ਦੇਖ ਗੁਰੂ ਠੰਢਾ ਚੰਦੂ ਦਾ ਹਿਰਦਾ ਤਪਦਾ

ਭਾਣਾ ਤੇਰਾ ਪਿਆਰਾ ਲੱਗਦਾ ਮਿੱਠਾ ਲੱਗਦਾ ਤੱਤੀ ਤਵੀ ਤੇ ਬੈਠਾਂ ਗੁਰੂ ਜਰਾਂ ਨੀਂ ਤਪਦਾ

ਰੱਬ ਰੱਬ ਕਹੇ ਪਿਆਰਾ ਸਿਦਕੋ ਨੀਂ ਡੋਲਦਾ ਜਗਤ ਦਾ ਗੁਰੂ ਪੰਜਵਾਂ ਪਾਤਸ਼ਾਹ ਲੱਗਦਾ

ਚੰਦੂ ਪਾਪੀ ਨੇ ਜ਼ੁਲਮ ਪਾਪ ਨੂੰ ਕਮਾ ਲਿਆ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬਠਾਲਿਆ

ਤੱਤੀ ਤਵੀ ਦਾ ਰੰਗ ਲਾਲਾ ਅੰਗਿਆਰ ਹੋਗਿਆ ਪਿੰਡਾਂ ਮਹਾਰਾਜ ਦf ਲਾਲੋ ਲਾਲ ਹੋ ਗਿਆ

ਤੱਤੇ ਰੇਤ ਨੂੰ ਗੁਰੂ ਜੀ ਦੇ ਸਿਰ ਵਿੱਚ ਪਾਇਆ ਚੰਦੂ ਦੀਵਾਨ ਦਾ ਗੁਰੂ ਨੂੰ ਦੇਖ ਹਿਰਦਾ ਕੰਬਿਆ

ਪੰਜਵੇਂ ਪਾਤਸ਼ਾਹ ਨੂੰ ਤਵੀ ਤੋਂ ਥੱਲੇ ਲਾਲਿਆ ਫਿਰ ਪਾਪੀਆਂ ਤੱਤੇ ਪਾਣੀ ਦਾ ਦੇਗਾ ਉਬਾਲਿਆ

ਪਾਤਸ਼ਾਹ ਨੂੰ ਪਾਣੀ ਉੱਬਲਦੇ ਵਿੱਚ ਬਠਾਲਿਆ ਤੱਤੇ ਪਾਣੀ ਵਿਚੋਂ ਵੀ ਕੱਢਣ ਦਾ ਹੁਕਮ ਕਰਿਆ

ਤੱਪ ਕੇ ਸਰੀਰ ਦਾ ਮਾਸ ਹੱਡੀਆਂ ਤੋਂ ਅਲੱਗ ਹੋ ਗਿਆ ਤਪਦਾ ਸਰੀਰ ਠੰਢੇ ਪਾਣੀ ਵਿੱਚ ਠੇਲ੍ਹਿਆ

ਰਾਵੀ ਦਰਿਆ ਨੇ ਗੁਰੂ ਨੂੰ ਗਲਵੱਕੜੀ ਵਿੱਚ ਲੈ ਲਿਆ ਸੱਤੀ ਗੁਰੂ ਜੀ ਨੇ ਸ਼ਹੀਦੀ ਨੂੰ ਸੀ ਪਾਲਿਆ

ਗੁਰੂ ਜੀ ਨੇ ਸ਼ਹੀਦਾਂ ਦਾ ਸਿਰਤਾਜ ਕਹਾ ਲਿਆ ਅੰਬਰ ਤੇ ਹਰ ਗੁਰੂ ਪਿਆਰਾ ਅੱਜ ਵੀ ਰੋਇਆ

ਸਤਵਿੰਦਰ ਕੌਰ ਨੇ ਸਿਰ ਗੁਰੂ ਨੂੰ ਝੁਕਾਇਆ ਸੰਗਤਾਂ ਨੇ ਲੋਕਾਂ ਨੂੰ ਠੰਢਾ ਜਲ ਪਿਲਾਆਇਆ।

 

ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਸਤਿਗੁਰੂ ਜੀ ਦਾ ਜਨਮ ਗੋਇੰਦਵਾਲ ਵਿਚ ਅਪ੍ਰੈਲ ਮਹੀਨੇ ਵਿਚ 1563 ਈਸਵੀ ਨੂੰ ਹੋਇਆ ਹੈ ਗੁਰੂ ਅਰਜਨ ਦੇਵ ਜੀ ਦੇ ਪਿਤਾ ਚੌਥੇ ਪਾਤਸ਼ਾਹ ਰਾਮਦਾਸ ਜੀ ਹਨ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਚ ਹੋਇਆ ਮਾਤਾ ਭਾਨੀ ਜੀ ਤੀਜੇ ਸੁਤਗੁਰੂ ਰਾਮਦਾਸ ਜੀ ਦੀ ਪੁੱਤਰੀ ਸੀ ਗੁਰੂ ਅਰਜਨ ਦੇਵ ਜੀ ਦੇ ਹੋਰ ਦੋ ਭਰਾ ਪ੍ਰਥੀ ਚੰਦ ਤੇ ਮਹਾਂਦੇਵ ਜੀ ਸਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਗੰਗਾ ਜੀ ਨਾਲ ਹੋਇਆ ਹੈ ਚੌਥੇ ਪਾਤਸ਼ਾਹ ਰਾਮਦਾਸ ਜੀ ਨੇ, ਬਾਬਾ ਬੁੱਢਾ ਜੀ ਦੁਆਰਾ ਗੁਰਗੱਦੀ ਅਰਜਨ ਦੇਵ ਜੀ ਨੂੰ ਸਤੰਬਰ 1581 ਈਸਵੀ ਨੂੰ ਸੌਪ ਦਿੱਤੀ ਆਪ ਜੀ ਦਾ ਗੁਰਤਾ ਗੱਦੀ ਦਾ ਸਮਾਂ 24 ਸਾਲ 9 ਮਹੀਨੇ 2 ਦਿਨ ਹੈ ਇਸ ਤੋਂ ਪਿੱਛੋਂ ਗੁਰਗੱਦੀ ਆਪਣੇ ਸਪੁੱਤਰ ਹਰਗੋਬਿੰਦ ਜੀ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਵਿਚ ਸੌਂਪ ਦਿੱਤੀ ਇਸ ਜਗਾ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਥੱਲੇ ਚੌਥੇ ਪਾਤਸ਼ਾਹ ਰਾਮਦਾਸ ਜੀ ਨੇ ਸਰੋਵਰ ਦੀ ਖੁਦਵਾਈ ਕਰਵਾਈ ਸੀ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਦੀ ਸੇਵਾ ਕਰਕੇ, ਸਰੋਵਰ ਨੂੰ ਪੂਰਾ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮਿੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਮੁਅਈਨ-ਉਲ-ਅਸਲਾਮ ਤੋਂ ਕਰਵਾਇਆ ਸ੍ਰੀ ਹਰਮਿੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਦਾ ਮਤਲਬ ਸੀ ਸਾਰੇ ਧਰਮਾਂ ਦਾ ਸਾਂਝਾਂ ਹਰਮਿੰਦਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸ ਗੁਰੂ ਕੱਲੇ ਸਿੱਖਾਂ ਦੀ ਜਗੀਰ ਨਹੀਂ ਹੈ ਗੁਰੂਆਂ ਦੇ ਸ਼ਬਦ ਬਚਨ ਕੁਲ ਦੁਨੀਆ ਨੂੰ ਸੇਧ ਦੇਣ ਲਈ ਹਨ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸੁਣ ਕੇ ਜੀਵਨ ਸਫਲਾ ਕਰ ਲਿਆ ਉਸ ਲਈ ਆਪਣਾ ਸਰੀਰ, ਪਰਵਾਰ, ਘਰ ਹੀ ਤੀਰਥ ਹੈ ਬਾਣੀ ਤਪਦੇ ਹਿਰਦੇ ਨੂੰ ਠਾਰਦੀ ਹੈ

ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਪੁੱਤਰ ਹਨ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਹਨ ਤੀਜੇ ਪਾਤਸ਼ਾਹ ਅਮਰਦਾਸ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ ਜਹਾਂਗੀਰ ਨੇ ਗੁਰੂ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਜ਼ਰਤ ਮੁਹੰਮਦ ਦੇ ਸ਼ਬਦ ਦਰਜ਼ ਕਰਨ ਲਈ ਕਿਹਾ ਜੋ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਚੰਦੂ ਆਪਣੀ ਲੜਕੀ ਦਾ ਵਿਆਹ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਜਦੋਂ ਦੋਨਾਂ ਨੂੰ ਜੁਆਬ ਮਿਲ਼ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੂੰ ਇੰਨਾ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤੱਤੀ ਤਵੀ ਉੱਤੇ ਬਠਾਇਆ, ਸੀਸ ਉੱਤੇ ਤੱਤੀ ਰੇਤ ਪਾਈ ਉੱਬਲਦੇ ਪਾਣੀ ਵਿਚ ਰੱਖਿਆ ਗੁਰੂ ਅਰਜਨ ਦੇਵ ਜੀ 1606 ਈਸਵੀ ਮਈ ਦੇ ਮਹੀਨੇ ਵਿਚ ਸ਼ਹੀਦੀ ਪਾ ਗਏ ਉਦੋਂ ਗੁਰੂ ਜੀ 42 ਸਾਲ 1 ਮਹੀਨਾ 27 ਦੀਨ ਦੇ ਸਨ ਸਵੇਰੇ ਹਨੇਰੇ ਵਿੱਚ ਹੀ ਹਕੂਮਤ ਨੇ ਗੁਰੂ ਜੀ ਨੂੰ ਠੰਢੇ ਰਾਵੀ ਨਦੀ ਦੇ ਪਾਣੀ ਵਿੱਚ ਰੋਡ ਦਿੱਤਾ ਤਸੀਹੇ ਸਹਿੰਦੇ ਵੀ ਗੁਰੂ ਅਰਜਨ ਦੇਵ ਜੀ ਦੇਵ ਜੀ ਇਲਾਹੀ ਬਾਣੀ ਗਾ ਰਹੇ ਸਨ

ਆਸਾ ਘਰੁ ੭ ਮਹਲਾ ੫ ਹਰਿ ਕਾ ਨਾਮੁ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਂਈ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ਰਹਾਉ ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ੪੨੯੩ {ਪੰਨਾ 394}

ਉਸ ਤੋਂ ਵੀ ਵੱਧ ਕਹਰਿ 4 ਜੂਨ 1984 ਨੂੰ ਸ੍ਰੀ ਹਰਮਿੰਦਰ ਸਾਹਿਬ ਵਿਚ ਹੋਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ ਮਨਾਉਣ ਆਈਆਂ ਅਨੇਕਾਂ ਸੰਗਤਾਂ ਨੂੰ ਬਰੂਦ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਬਹੁਤ ਲੋਕਾਂ ਦੇ ਜ਼ਿੰਦਾ ਸਰੀਰ ਅੰਗ ਹੀਣ ਹੋ ਕੇ ਤੜਫ਼-ਤੜਫ਼ ਜਾਨਾਂ ਤੋੜ ਗਏ ਸਨ ਅਨੇਕਾਂ ਟਰੱਕ ਭਰ ਕੇ ਜਿਉਂਦੇ, ਤੜਫ਼ਦੇ ਲੋਕ ਕੀਤੇ ਦੂਰ ਲੱਜਾ ਕੇ, ਸਾੜ ਦਿੱਤੇ ਗਏ ਸਨ ਅੱਜ ਵੀ ਅਨੇਕਾਂ ਲੋਕ ਆਪਣੇ ਮਰਿਆ ਦੇ ਸੇਕ ਵਿਚ ਸੜ ਰਹੇ ਹਨ ਦਰਦਾਂ ਦਾ ਦੁੱਖ ਭੋਗ ਰਹੇ ਹਨ

ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੇ ਆਪ ਜ਼ੁਬਾਨੀ ਉਚਾਰਿਆ ਬਾਬਾ ਬੁੱਢਾ ਜੀ ਨੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਚ 1604 ਇਸਵੀ ਨੂੰ ਪਹਿਲੀ ਵਾਰ ਪ੍ਰਕਾਸ਼ ਕੀਤਾ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲੇ ੫ ਥੱਲੇ ਦਰਜ ਹੈ

ਰਾਮਕਲੀ ਮਹਲਾ ੫ ਸਗਲ ਸਿਆਨਪ ਛਾਡਿ ਕਰਿ ਸੇਵਾ ਸੇਵਕ ਸਾਜਿ ਅਪਨਾ ਆਪੁ ਸਗਲ ਮਿਟਾਇ ਮਨ ਚਿੰਦੇ ਸੇਈ ਫਲ ਪਾਇ ਹੋਹੁ ਸਾਵਧਾਨ ਅਪੁਨੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀ ਜਾਨੈ ਕੋਇ ਸਤਗੁਰੁ ਨਿਰੰਜਨੁ ਸੋਇ ਮਾਨੁਖ ਕਾ ਕਰਿ ਰੂਪੁ ਨ ਜਾਨੁ ਮਿਲੀ ਨਿਮਾਨੇ ਮਾਨੁ ਗੁਰ ਕੀ ਹਰਿ ਟੇਕ ਟਿਕਾਇ ਅਵਰ ਆਸਾ ਸਭ ਲਾਹਿ ਹਰਿ ਕਾ ਨਾਮੁ ਮਾਗੁ ਨਿਧਾਨੁ ਤਾ ਦਰਗਹ ਪਾਵਹਿ ਮਾਨੁ ਗੁਰ ਕਾ ਬਚਨੁ ਜਪਿ ਮੰਤੁ ਏਹਾ ਭਗਤਿ ਸਾਰ ਤਤੁ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ੨੮੩੯ {ਪੰਨਾ 895}

ਮਹਲਾ 1 ਪਹਲੇ ਗੁਰੂ ਜੀ ਦੀ ਬਾਣੀ ਹੈ ਜਿਸ ਵੀ ਗੁਰੂ ਦੀ ਹੋਵੇ, ਮਹਲਾ 1, 2, 3, 4, 5, 9 ਇਸ ਦਾ ਮਤਲੱਬ ਉਸ ਗੁਰੂ ਦੀ ਬਾਣੀ ਹੈ ਛੇਵੇ ਗੁਰੂ ਜੀ, ਸੱਤਵੇਂ ਗੁਰੂ ਜੀ ਤੇ ਅੱਠਵੇਂ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਹੀਂ ਹੈ ਪਰ ਸਾਰੇ ਗੁਰੂ ਇਕੋ ਰੱਬੀ ਜੋਤ ਰੂਪ ਹਨ ਸਭ ਦਾ ਇਕੋ ਵਿਚਾਰ, ਮੱਕਸਦ, ਸੇਧ ਇਕੋ ਹਨ

ਰਾਮਕਲੀ ਮਹਲਾ ੫ ਅਸਟਪਦੀ ੴ ਸਤਿਗੁਰ ਪ੍ਰਸਾਦਿ ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ਮੇਰਾ ਗੁਰੁ ਪਰਮੇਸਰੁ ਸੁਖਦਾਈ ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ {ਪੰਨਾ 915}

Comments

Popular Posts