ਭਾਗ 4 ਸ਼੍ਰੀ ਗੁਰੂ ਅੰਗਦ ਦੇਵ ਜੀ ਜਗਤ ਦੇ ਦੂਜੇ ਗੁਰੂ ਹਨ।ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਲਹਿਣਾ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਜਗਤ ਦੇ ਦੂਜੇ ਗੁਰੂ ਹਨ। ਸ੍ਰੀ ਗੁਰੂ ਨਾਨਕ ਦੇਵ ਦੀ ਗੁਰਗੱਦੀ ਦੇ ਬੈਠਣ ਵਾਲੇ ਦੂਜੇ ਗੁਰੂ ਅੰਗਦ ਸਾਹਿਬ ਜੀ ਸਿੱਖ ਜਗਤ ਦੇ ਦੂਜੇ ਗੁਰੂ ਲਹਿਣਾ ਜਾਂ ਗੁਰੂ ਅੰਗਦ ਦੇਵ ਜੀ ਦਾ ਜਨਮ ਤਾ ਮਾਰਚ 1504 ਈ. ਨੂੰ ਮੱਤੇ ਦੀ ਸਰਾਂ ਵਿਖੇ ਪਿਤਾ ਫੇਰੂ ਮੱਲ ਜੀ ਦੇ ਘਰ ਮਾਤਾ ਰਾਮੋਂ ਜੀ ਤੇ ਕਈਆਂ ਨੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਲਿਖਿਆ ਹੈ।  ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ` ਵਿਖੇ ਹੋਇਆ। ਗੁਰੂ ਅੰਗਦ ਦੇਵ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਸੰਘਰ ਪਿੰਡ ਵਿਖੇ ਹੋਇਆ। ਗੁਰੂ ਅੰਗਦ ਦੇਵ ਜੀ ਦੇ ਦੋ ਸਪੁੱਤਰ ਸ੍ਰੀ ਦਾਤੂ ਜੀ ਤੇ ਸ੍ਰੀ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ ਸਨ। ਗੁਰੂ ਅੰਗਦ ਦੇਵ ਜੀ ਘੋੜੇ ‘ਤੇ ਚੜ੍ਹ ਕੇ ਸ੍ਰੀ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਆਏ ਤਾਂ ਰਸਤੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਿਲ ਗਏ। ਗੁਰੂ ਜੀ ਘੋੜੇ ਅੱਗੇ-ਅੱਗੇ ਪੈਦਲ ਤੁਰ ਰਹੇ ਸਨ। ਪਤਾ ਲੱਗਾ ਜਿਸ ਦੇ ਦਰਸ਼ਨਾਂ ਨੂੰ ਆਏ ਹਨ। ਉਹੀ ਸ੍ਰੀ ਗੁਰੂ ਨਾਨਕ ਦੇਵ ਹਨ। ਗੁਰੂ ਜੀ ਦੇ ਚਰਨੀ ਲੱਗ ਗਏ। ਇਸ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ 1504 ਈਸਵੀ ਤੋਂ 1533 ਈਸਵੀ ਤੱਕ ਦੇਵੀ ਮਾਂ ਪੂਜਾ ਵਿੱਚ ਸਮਾਂ ਗੁਜ਼ਰਿਆ ਹੈ। ਮਾਤਾ ਦੇ ਭਗਤ ਸਨ। ਗੁਰੂ ਅੰਗਦ ਦੇਵ ਜੀ ਨੇ ਬਹੁਤਾ ਸਮਾਂ ਗੁਰੂ ਭਗਤੀ ਵਿੱਚ ਗੁਜ਼ਰਿਆ ਹੈ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ 1539 ਪ੍ਰਾਪਤ ਹੋਈ। ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਾ ਸਮਾਂ 1539 ਈਸਵੀ ਤੋਂ 1552 ਈਸਵੀ ਤੱਕ ਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ 1539 ਨੂੰ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਉਹ ਜਲਦੀ ਹੀ ਖਡੂਰ ਸਾਹਿਬ ਆ ਗਏ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ।

ਭਾਈ ਗੁਰਦਾਸ ਜੀ ਨੇ ਗੁਰਗੱਦੀ ਦੇਣ ਬਾਰੇ ਇੰਝ ਲਿਖਿਆ ਹੈ।

ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰੀ ਛਤਰ ਫਿਰਾਇਆ।

ਜੋਤੀ ਜੋਤੀ ਮਿਲਾਕੇ, ਸਤਿਗੁਰ ਨਾਨਕ ਰੂਪ ਵਟਾਇਆ।

ਲਖਿ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ

ਕਾਇਆ ਪਲਟਿ ਸਰੂਪ ਬਣਾਇਆ। ਅਤੇ

ਗੁਰੂ ਅੰਗਦੁ ਗੁਰੁ ਅੰਗੁ ਤੇ, ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ।

ਜੋਤੀ ਜੋਤਿ ਜਗਾਇਅਨੁ, ਦੀਵੇ ਤੇ ਦੀਵਾ ਬਲਿਆ।

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ

ਸਹਿ ਟਿਕਾ ਦਿਤੋਸੁ ਜੀਵਦੈ॥

ਗੁਰੂ ਅੰਗਦ ਦੇਵ ਜੀ ਸਮੇਂ ਮੁਗ਼ਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੀ ਚਲਾਈ ਰੀਤ ਮੁਤਾਬਕ ਗੁਰੂ ਅੰਗਦ ਸਾਹਿਬ ਜੀ ਲੰਗਰ ਪੰਗਤ ਦੀ ਪ੍ਰਥਾ ਚਲਾਈ। ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਗੁਰਮੁਖੀ ਲਿਪੀ ਦੀ ਸਥਾਪਨਾ ਕੀਤੀ। ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਖਡੂਰ ਸਾਹਿਬ ਜੋਤੀ ਜੋਤ 1552 ਸਮਾਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਉੜੀਆਂ ਨਾਲ ਸਲੋਕ ਲਗਾਏ। ਜਿਸ ਇੱਕ ਵਾਰ` ਦੀਆਂ ਪਉੜੀਆਂ ਤੇ ਆਸ ਕਰ ਕੇ ਇੱਕੋ ਮਹੱਲੇ ਦੀਆਂ ਰਚਨਾ ਹਨ। ਸਲੋਕ ਹੋਰ ਗੁਰੂ ਸਾਹਿਬਾਨ ਦੇ ਵੀ ਨਾਲ ਲਗਾਏ ਗਏ।

 ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ {ਪੰਨਾ 463} ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜਾਰਾਂ ਸੂਰਜ ਚੜੇ ਹੋਣ। ਨਾਨਕ ਦੁਨੀਆਂ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥ ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥

 ਗੁਰੂ ਅੰਗਦ ਦੇਵ ਜੀ ਦੀ ਬਾਣੀ ਬਹੁਤ ਸੌਖੀ ਸਮਝ ਆ ਜਾਂਦੀ ਹੈ। ਅਖੀ ਬਾਝਹੁ ਵੇਖਣਾ ਵਿਣ ਕੰਨਾ ਸੁਨਣਾ। ਪੈਰਾ ਬਾਝਹੁ ਚਲਣਾ ਵਿਣ ਹਥ ਕਰਣਾ॥ (ਵਾਰ ਮਾਝ) ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥ ਆਸਕ ਏਹ ਨਾ ਆਖੀਐ ਜਿ ਲੇਖੇ ਵਰਤੈ ਸੋਇ॥ਇਹ ਜਗੁ ਸੁਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸ਼॥ ਇਕਨ ਹੁਕਮਿ ਸਮਾਏ ਲਏ ਇਕਨ੍ਹਾਂ ਹੁਕਮੇ ਕਰੇ ਵਿਣਾਸੁ॥ ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ (ਪੰਨਾ 653) ਮਹਲਾ ੨ ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ ਗੁਰੂ ਅੰਗਦ ਦੇਵ ਜੀ ਦੀ ਲਿਖ ਰਹੇ ਹਨ ਕੇ ਜੇ ਕੋਈ ਗਿਆਨ ਬਿਨ  ਸਖਣਾ ਕਿਸੇ ਕਿਸਮ ਦਾ ਕੋਈ ਕੰਮ ਵੀ ਕਰਦਾ ਹੈ

 

Comments

Popular Posts