ਭਾਗ 19 ਸਹੁਰਿਆਂ ਦਾ ਡਰਾਮਾਂ ਖ਼ੂਬ ਗਰਮ ਰਹਿੰਦਾ ਹੈ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਐਸੇ ਵੀ ਪਰਿਵਾਰ ਹਨ। ਜਿੰਨਾ ਦੇ ਮੁੰਡੇ ਕੋਰੇ ਅਨਪੜ੍ਹ, ਆਵਾਰਾ ਤੇ ਅੱਤਵਾਦੀ, ਨਸ਼ੇਈ, ਸ਼ਰਾਬੀ ਹਨ। ਬੈਂਕਾਂ, ਲੋਕਾਂ ਦੇ ਪੈਸੇ ਗਹਿਣੇ ਲੁੱਟਦੇ ਹਨ। ਪੈਸੇ, ਗਹਿਣੇ ਲੁੱਟ ਕੇ, ਜ਼ਮੀਨ ਵਿੱਚ ਦੱਬੀ ਜਾਂਦੇ ਹਨ। ਫਿਰ ਉਹੀ ਪੈਸੇ ਨੂੰ ਕੱਢ-ਕੱਢ ਕੇ ਵਰਤ ਰਹੇ ਹਨ। ਮਹਿੰਗੀਆਂ ਕਾਰਾਂ ਖ਼ਰੀਦ ਕੇ, ਵੱਡੀਆਂ-ਵੱਡੀਆਂ-ਕੋਠੀਆਂ ਬਣਾਂ ਰਹੇ ਹਨ। ਉਦੋਂ ਅੱਤਵਾਦ ਸਮੇਂ ਕਤਲ, ਲੜਾਈਆਂ ਵੀ ਕਰਦੇ ਸਨ। ਕਦੇ ਜੇਲ ਦੇ ਅੰਦਰ, ਕਦੇ ਬਾਹਰ ਹੁੰਦੇ ਸਨ। ਉਨ੍ਹਾਂ ਮਗਰ ਪੁਲਿਸ ਲੱਗੀ ਹੋਈ ਸੀ। ਮੋਟਰਾਂ, ਖੂਹਾਂ, ਰਿਸ਼ਤੇਦਾਰੀਆਂ ਵਿੱਚ ਲੁੱਕ-ਲੁੱਕ ਕੇ ਦਿਨ ਕੱਟਦੇ ਸਨ। ਘਰ ਦੋ ਡੰਗ ਦੀ ਰੋਟੀ ਪੱਕਣੀ ਔਖੀ ਹੋਈ ਸੀ। ਕਿਸਮਤ ਨੇ ਰੰਗ ਦਿਖਾਇਆ। ਉਨ੍ਹਾਂ ਵਿਚੋਂ ਬਹੁਤੇ ਮੁੰਡਿਆਂ ਨੂੰ ਅਮਰੀਕਾ, ਕੈਨੇਡਾ ਵਾਲੀਆਂ ਕੁੜੀਆਂ ਮਿਲ ਗਈਆਂ। ਉਨ੍ਹਾਂ ਦੀ ਅਮਰੀਕਾ, ਕੈਨੇਡਾ ਆਉਣ ਦੀ ਲਾਟਰੀ ਲੱਗ ਗਈ। ਵਿਆਹ ਕਰਾ ਕੇ, ਅਮਰੀਕਾ, ਕੈਨੇਡਾ ਆ ਗਏ। ਬਰਥ ਡੇਟ, ਨਾਮ ਬਦਲ ਕੇ, ਐਬਰਸੀ ਵਿਚੋਂ ਲੰਘੇ ਹਨ। ਕਈ ਹੋਰ ਬਹਾਨੇ ਲਾ ਕੇ ਲੰਘੇ ਹਨ। ਉਦੋਂ ਪਤਨੀਆਂ ਰੱਬ ਵਰਗੀਆਂ ਲੱਗਦੀਆ ਸਨ। ਮਸੀਬਤ ਵਿਚੋਂ ਜਿਉਂ ਨਿੱਕਣਾਂ ਸੀ। ਹੁਣ ਉਹੀ ਔਰਤਾਂ ਲਈ ਮੁਸੀਬਤ ਬਣੇ ਹੋਏ ਹਨ। ਉਹੀ ਪਤੀ ਬਾਹਰ ਆ ਕੇ, ਪਤਨੀਆਂ ਤੇ ਥਰਡ ਡਿਗਰੀ ਪੁਲਿਸ ਦਾ ਫ਼ਾਰਮੂਲਾ ਵਰਤ ਰਹੇ ਹਨ। ਸਹੁਰਿਆਂ ਦਾ ਡਰਾਮਾਂ ਖ਼ੂਬ ਗਰਮ ਰਹਿੰਦਾ ਹੈ। ਕਈਆਂ ਨੇ ਭਾਰਤ ਦਾ ਬਾਡਰ ਪਾਰ ਕਰਕੇ, ਪਤਨੀਆਂ ਨੂੰ ਤਲਾਕ ਦੇ ਦਿੱਤੇ ਹਨ। ਅਮਰੀਕਾ, ਕੈਨੇਡਾ ਵਿੱਚ ਤਕਰੀਬਨ ਹਰ ਘਰ ਵਿੱਚ ਖ਼ੂਬ ਭੜਥੂ ਪੈਂਦਾ ਹੈ। ਸਹੁਰੇ, ਸੱਸ, ਨੂੰਹ, ਪਤੀ, ਨਣਦਾਂ ਦਾ ਡਰਾਮਾਂ ਖ਼ੂਬ ਗਰਮ ਰਹਿੰਦਾ ਹੈ। ਸਹੁਰੇ ਪਰਿਵਾਰ ਦੀ ਇਕੱਠੀ ਖਿਚੜੀ ਪੱਕਦੀ ਹੈ। ਇੰਨਾ ਵੱਲੋਂ ਬਹੂ ਨਾਲ ਖ਼ੂਬ ਕੁੱਤੇ ਖਾਣੀ ਹੁੰਦੀ ਹੈ। ਹਰ ਕੋਈ ਇੱਕ ਦੂਜੇ ਦੀ ਗਾਲ਼ਾਂ ਨਾਲ ਆਰਤੀ ਉੱਤਰਦਾ ਹੈ। ਹੇਠ ਉੱਤੇ ਹੁੰਦੇ ਹਨ। ਬੋਲ-ਕਬੋਲ ਬੋਲਦੇ ਹਨ। ਘਰ ਦੇ ਮੈਂਬਰ ਹੀ ਅਦਾਲਤਾਂ ਵਿੱਚ ਇੱਕ ਦੂਜੇ ਦੇ ਖ਼ਿਲਾਫ਼ ਤੁਰੇ ਫਿਰਦੇ ਹਨ। ਐਸੇ ਲੋਕਾਂ ਦੇ ਬੱਚੇ ਵੀ ਵੈਸੇ ਹੀ ਹਨ। ਅਮਰੀਕਾ, ਕੈਨੇਡਾ ਦੀਆਂ ਸੱਸਾਂ ਪੰਜਾਬ ਵਾਲੀਆਂ ਤੋਂ ਘੱਟ ਨਹੀਂ ਹਨ। ਅਮਰੀਕਾ, ਕੈਨੇਡਾ, ਭਾਰਤ ਵਿੱਚ ਪਤਨੀਆਂ, ਨੂੰਹਾਂ ਹੀ ਕਿਉਂ ਮਾਰੀਆਂ, ਜਾਲ਼ੀਆਂ, ਕਤਲ ਕੀਤੀਆਂ ਜਾਂਦੀਆਂ ਹਨ? ਸਹੁਰਿਆਂ ਵਿਚੋਂ ਸਹੁਰਾ, ਸੱਸ, ਪਤੀ, ਨਣਦਾਂ ਕਿਉਂ ਨਹੀਂ ਮੱਚਦੇ, ਮਰਦੇ? ਬਿਸਤਰਾ ਗੋਲ ਕਰਨ ਦਾ ਹੁਣ ਸਹੁਰਿਆਂ, ਪਤੀਆਂ ਦਾ ਨੰਬਰ ਹੈ। ਐਸੇ ਮਰਦ ਪਤਨੀ ਨੂੰ ਕਮਜ਼ੋਰ ਸਮਝਦੇ ਹਨ। ਔਰਤ ਪਿਆਰੀ, ਸਹਿਣਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਉਨ੍ਹਾਂ ਚਿਰ ਹੀ ਹੈ। ਜਿੰਨਾ ਚਿਰ ਅੰਦਰ ਔਰਤ ਦਾ ਜ਼ਮੀਰ ਸੁੱਤਾ ਹੋਇਆ ਹੈ। ਹਰ ਕਿਸੇ ਨੇ ਅੰਦਰ ਦੇ ਵਿਚਾਰਾਂ ਦੀ ਨੀਂਦ ਤੋਂ ਕਦੇ ਤਾਂ ਜਾਗਣਾ ਹੀ ਹੈ। ਹਰ ਚੀਜ਼ ਦਾ ਅੰਤ ਹੁੰਦਾ ਹੈ। ਸਮੇਂ ਨੂੰ ਉਡੀਕਣਾ ਪੈਂਦਾ ਹੈ। ਜੇ ਰਾਤ ਹੈ। ਦਿਨ ਨੇ ਚੜ੍ਹਨਾ ਹੀ ਹੈ। ਔਰਤ ਜਾਗੀ ਤਾਂ ਹੈ। ਉਸ ਨੂੰ ਪਤਾ ਹੈ। ਮੇਰੇ ਉੱਤੇ ਅੱਤਿਆਚਾਰ ਹੋ ਰਹੇ ਹਨ। ਅਜੇ ਸੁਰਤ ਉੱਠ ਕੇ, ਖੜ੍ਹੀ ਹੋ ਕੇ, ਤੁਰਨ ਨਹੀਂ ਲੱਗੀ। ਅਜੇ ਸ਼ਕਤੀ ਇਕੱਠੀ ਕਰ ਰਹੀ ਹੈ। ਜਦੋਂ ਧਰਤੀ ਦੀ ਹਿੱਕ ਵਿਚੋਂ ਜਵਾਹਰ ਭਾਟਾ ਫਟਦਾ ਹੈ। ਹਰਿਆਲੀ ਵੀ ਸੁਆਹ ਹੋ ਜਾਂਦੀ ਹੈ। ਔਰਤ ਦੀ ਸ਼ਾਂਤੀ ਕਰਕੇ ਹੀ ਦੁਨੀਆ ਵੱਸ ਰਹੀ ਹੈ। ਓਮ ਸ਼ਾਂਤੀ ਓ। ਨੂੰਹ ਨੇ ਸ਼ਾਂਤ ਹੀ ਰਹਿਣਾ ਹੈ। ਮਾਰ ਕੁੱਟ ਕਰਨਾ ਬਹੂ ਦਾ ਕੰਮ ਨਹੀਂ ਹੈ। ਘਰ ਵਸਾਉਣਾ, ਬੱਚੇ ਜੰਮਣੇ, ਨੌਕਰ ਸੇਵਾਦਾਰ ਬਣੇ ਰਹਿਣਾ ਵਹੁਟੀ ਦਾ ਲਕਸ਼ ਹੈ। ਸੱਸ ਦੀ ਉਮਰ ਹੋ ਗਈ ਹੈ। ਬੋਲੋ ਰਾਮ ਨਾਮ ਸੱਤ ਹੈ।

Comments

Popular Posts