ਭਾਗ 5 ਹੀਰੋ ਲੰਗੂਰ ਵਾਂਗ ਐਕਟਰਸ ਦੇ ਅੱਗੇ ਪਿੱਛੇ ਫਿਰਦਾ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਗੁਡੀ ਨੂੰ ਕੰਮ ਤੋਂ ਛੁੱਟੀ ਸੀ। ਉਹ ਘਰ ਦੇ 20 ਕੰਮ ਕਰ ਚੁੱਕੀ ਸੀ। ਉਸ ਕੋਲ ਬਿਦ ਦੀ ਵਿਹਲ ਨਹੀਂ ਸੀ। ਜੀਤ ਟੀਵੀ ਮੂਹਰੇ ਸੋਫ਼ੇ ਉੱਤੇ ਲੰਬਾ ਪੈ ਗਿਆ ਸੀ। ਦਿਨ ਦੇ 12 ਵਜੇ ਸੁੱਤਾ ਉੱਠਿਆ ਸੀ। ਰੋਟੀ ਵੀ ਟੀਵੀ ਮੂਹਰੇ ਬੈਠ ਕੇ ਖਾਦੀ ਸੀ। ਨਹਾਉਣ ਦਾ ਮੂਡ ਨਹੀਂ ਲੱਗਦਾ ਸੀ। ਤੀਜੀ ਫ਼ਿਲਮ ਡੀਵੀਡੀ ਪਲੇਅਰ ਉੱਤੇ ਚੱਲ ਰਹੀ ਸੀ। ਹੀਰੋ, ਐਕਟਰਸ ਫ਼ਿਲਮ ਦੇ ਵਿਚਲੇ ਬੰਦੇ ਬਦਲ ਗਏ ਸਨ। ਸਬ ਵਿੱਚ ਇੱਕੋ ਗੱਲ ਸੀ। ਫ਼ਿਲਮ ਦਾ ਹੀਰੋ ਗਲੀ ਦੇ ਆਵਾਰਾ ਗੁੰਡਿਆਂ ਵਾਲੇ ਕੰਮ ਕਰਦਾ, ਮਾਰ-ਧਾੜ, ਤੇ ਐਕਟਰਸ ਨੂੰ ਪੁਟਾਉਣ ਦੇ ਤਰੀਕੇ ਵਰਤਦਾ ਹੈ। ਜੇ ਐਕਟਰਸ ਜਾਂ ਉਸ ਦੇ ਮਾਂ-ਬਾਪ ਤਿੜ-ਫਿੜ ਕਰਦੇ ਹਨ। ਹੀਰੋ ਐਕਟਰਸ ਨੂੰ ਗੁੰਡਿਆਂ ਵਾਂਗ ਉੱਠਾ ਕੇ ਲੈ ਜਾਂਦਾ ਹੈ। ਹੀਰੋ ਗੁੰਡਿਆਂ ਵਾਂਗ ਗਾਲ਼ਾਂ ਕੱਢਦਾ ਹੈ। ਅਸਲ ਜਿੰਦਗੀ ਵਿੱਚ ਐਕਟਰਸ ਭਾਵੇਂ ਹੀਰੋ ਨੰਬਰ ਵੰਨ ਦੀ ਬੇਟੀ ਜਾਂ ਪਤਨੀ ਹੋਵੇ। ਸਬ ਜਿਸਮ ਦਾ ਦਿਖਾਵਾ ਕਰਕੇ, ਲੋਕ ਨੂੰ ਮੋਹਦੀਆਂ ਹਨ। ਸਾਰੀਆਂ ਹੀ ਨਵੀਆਂ ਪੁਰਾਣੀਆਂ ਐਕਟਰਸ ਇਸ ਤਰਾਂ ਦੇ ਕੱਪੜਿਆਂ ਵਿੱਚ ਹੁੰਦੀਆਂ ਹਨ। ਜਿਵੇਂ ਪੂਲ ਵਿੱਚ ਤੈਰਨ ਆਈਆਂ ਹੋਣ। ਲੱਲੂ ਬਣੇ ਹੀਰੋ ਦਾ ਹਾਲ ਤਾਂ ਦਿਸਦਾ ਹੁੰਦਾ ਹੈ। ਹੀਰੋ ਲੰਗੂਰ ਵਾਂਗ ਐਕਟਰਸ ਦੇ ਅੱਗੇ ਪਿੱਛੇ ਫਿਰਦਾ ਹੈ। ਫ਼ਿਲਮ ਦੇਖਣ ਵਾਲੇ ਦੇ ਪਸੀਨੇ ਛੁੱਟ ਜਾਂਦੇ ਹਨ। ਬੰਦੇ ਨੂੰ ਇਸ ਤਰਾਂ ਲੱਗਦਾ ਹੈ। ਸਕਰੀਨ ਵਿੱਚੋਂ ਨਿਕਲ ਕੇ ਐਕਟਰਸ ਕੋਲ ਆ ਗਈ ਹੈ। ਫਿਰ ਤਾਂ ਸੋਫ਼ਾ, ਬੈੱਡ ਔਰਤ ਤੋਂ ਘੱਟ ਨਹੀਂ ਲੱਗਦਾ। ਬੰਦਾ ਮੂਧਾ ਹੋ ਕੇ, ਉਸੇ ਨੂੰ ਜੱਫੀਆਂ ਪੱਪੀਆਂ ਕਰਨ ਲੱਗ ਜਾਂਦਾ ਹੈ। ਇਹ ਹਾਲ ਆਮ ਜੰਨਤਾ ਦਾ ਫਿਲਮਾਂ ਦੁਆਰਾ ਫਿਲਮਾਇਆ ਜਾਂਦਾ ਹੈ।

ਜੀਤ ਨੂੰ ਗੁਡੀ ਬਾਰੇ ਪਤਾ ਹੀ ਨਹੀਂ ਸੀ। ਉਹ ਵੀ ਘਰ ਫਿਰ ਰਹੀ ਹੈ। ਜੀਤ ਦਾ ਫ਼ਿਲਮ ਵੱਲ ਡੂੰਘਾ ਧਿਆਨ ਸੀ। ਕਈ ਬਾਰ ਉੱਠ ਕੇ ਗਾਣੇ ਨਾਲ ਨੱਚਣ ਲੱਗ ਜਾਂਦਾ ਸੀ। ਉਸ ਅੱਗੇ ਸ਼ਰਾਬ ਵਾਲੀ ਬੋਤਲ ਪਈ ਸੀ। ਜਦੋਂ ਕੋਈ ਮੂਵੀ ਵਿੱਚ ਸਿਗਰਟ ਪੀਂਦਾ ਸੀ। ਉਸ ਦਾ ਵੀ ਜੀਅ ਕਰ ਆਉਂਦਾ ਸੀ। ਉਹ ਬਾਹਰ ਜਾ ਕੇ, ਸਿਗਰਟ ਦੇ ਕਸ਼ ਪੀ ਆਉਂਦਾ ਸੀ। ਇਹੀ ਕੁੱਝ ਕਰਦੇ ਨੂੰ 35 ਸਾਲ ਹੋ ਗਏ ਸਨ। ਸਾਰੇ ਲੱਛਣ ਵੈਲੀਆਂ ਵਾਲੇ ਸਨ। ਰਾਤ ਦਾ ਇੱਕ ਵੱਜ ਗਿਆ ਸੀ। ਟੀਵੀ ਉਵੇਂ ਹੀ ਬੱਜੀ ਜਾਂਦਾ ਸੀ। ਗੁਡੀ ਨੇ ਕੋਲ ਆ ਕੇ ਕਿਹਾ, “ ਇਹ ਕੰਜਰ ਖ਼ਾਨਾਂ ਕਦੋਂ ਬੰਦ ਹੋਣਾ ਹੈ? ਮਿਊਜ਼ਿਕ ਨਾਲ ਕੰਧਾਂ ਹਿੱਲ ਰਹੀਆਂ ਹਨ। ਐਸੀਆਂ ਡਰਾਉਣੀਆਂ ਆਵਾਜ਼ਾਂ ਤੋਂ ਦਿਲ ਡਰਦਾ ਹੈ। “ “ ਜਿਸ ਨੂੰ ਨੀਂਦ ਆਉਂਦੀ ਹੈ। ਉਹ ਸੂਲੀ ਉੱਤੇ ਵੀ ਸੌਂ ਜਾਂਦੇ ਹਨ। ਕੰਨਾਂ ਵਿੱਚ ਉਂਗਲੀਆਂ ਦੇ ਕੇ ਸੌ ਜਾ। ਗੁਡੀ ਨੇ ਟੀਵੀ ਤੇ ਡੀਵੀਡੀ ਪਲੇਅਰ ਦੀਆਂ ਤਾਰਾਂ ਲਾਹ ਦਿੱਤੀਆਂ। ਤਾਰਾਂ ਆਪਣੇ ਰੂਮ ਵਿੱਚ ਲੈ ਗਈ। ਜੀਤ ਨੇ ਟੀਵੀ ਵਿੱਚ ਲੱਤ ਮਾਰੀ, ਉਹ ਕੰਧ ਵਿੱਚ ਭੁੱਜੇ ਡਿਗ ਪਿਆ। ਮਿੱਟੀ ਦੀ ਕੰਧ ਵਿੱਚ ਗਲੀ ਹੋ ਗਈ ਸੀ। ਕੈਨੇਡਾ ਵਿੱਚ ਜਿਆਦਾਤਰ ਕੰਧਾਂ ਮਿੱਟੀ ਦੀਆ ਹਨ। ਇੱਕ ਇੰਚ ਮੋਟੀਆਂ ਹੀ ਹਨ। ਇੱਕ ਘੁਸਨ ਮਾਰਿਆ, ਆਰ-ਪਾਰ ਹੋ ਜਾਂਦਾ ਹੈ। ਟੀਵੀ ਦੀ ਸਕਰੀਨ ਡਿਗ ਕੇ ਟੁੱਟ ਗਈ। ਦੋਨਾਂ ਨੂੰ ਬੜੇ ਸਕੂਨ ਦੀ ਨੀਂਦ ਆ ਗਈ। ਇੰਨਾ ਖੜਕਾ, ਦੜ ਕਾ ਹੋਇਆ ਸੀ। ਇਹ ਆਮ ਜਿਹੀ ਗੱਲ ਸੀ। ਜੀਤ ਦੇ ਮਾਂ-ਬਾਪ ਤੇ ਦੋਨੇਂ ਬੱਚੇ ਬੇਫ਼ਿਕਰ ਸੌਂ ਰਹੇ ਸਨ। ਦੂਜੇ ਦਿਨ ਗੁਡੀ ਨੌਕਰੀ ਤੇ ਚਲੀ ਗਈ। ਜੀਤ ਸੁੱਤਾ ਉੱਠਿਆ। ਦੋ ਚਾਰ ਸਟੋਰਾਂ ਵਿੱਚ ਫ਼ੋਨ ਕੀਤਾ। ਟੀਵੀ ਦੀ ਪ੍ਰਾਈਸ ਚੈੱਕ ਕੀਤੀ। ਪਹਿਲੇ ਵਾਲੇ ਤੋਂ ਵੀ ਵੱਡਾ ਟੀਵੀ ਲੈ ਆਇਆ ਸੀ। ਜਿਸ ਵਿੱਚ ਇੰਟਰਨੈੱਟ ਵੀ ਚੱਲਦਾ ਸੀ। ਉਸ ਵਿੱਚ ਕੈਮਰਾ ਵੀ ਸੀ। ਬੰਦਾ ਨੈੱਟ ਨਾਲ ਕਮਰੇ ਰਾਹੀ ਇੱਕ ਦੂਜੇ ਨੂੰ ਦੇਖ ਕੇ ਗੱਲਾਂ ਕਰ ਸਕਦਾ ਹੈ। ਜਦੋਂ ਉਹ ਘਰ ਵਾਪਸ ਆਈ। ਉਸ ਨੇ ਟੀਵੀ ਸਟੈਂਡ ਉੱਤੇ ਪਿਆ ਨਵਾਂ ਟੀਵੀ ਦੇਖਿਆ। ਕੰਧ ਦੀ ਗਲੀ ਗੁਡੀ ਨੇ ਚੂਨਾ ਮਿੱਟੀ ਨਾਲ ਮੁੰਦ ਦਿੱਤੀ ਸੀ। ਕੰਧਾਂ ਵਿੱਚ ਐਸੀਆਂ ਕਈ ਗਲੀਆਂ ਪਹਿਲਾਂ ਵੀ ਘਰ ਵਿੱਚ ਨਿਕਲ ਚੁੱਕੀਆਂ ਸਨ। ਜੀਤ ਨੇ ਗੁਡੀ ਨੂੰ ਕਿਹਾ, “  ਇਹ ਟੀਵੀ ਤੇਰੇ ਕਰਕੇ ਲਿਆ ਹੈ। ਤੇਰੇ ਲੰਚ ਟਾਈਮ ਵੇਲੇ ਇੰਦੇ ਉੱਤੇ ਗੱਲਾਂ ਕਰਿਆ ਕਰਾਂਗੇ।   ਬੱਸ ਇਹੀ ਕੰਮ ਬਾਕੀ ਸੀ। ਟੀਵੀ ਤੇ ਡੀਵੀਡੀ ਪਲੇਅਰ, ਸ਼ਰਾਬ ਉੱਤੇ ਪੈਸੇ ਖ਼ਰਚੀ ਚੱਲ। ਕੀ ਕਦੇ ਬਿਲ-ਬੱਤੀਆਂ ਦਾ ਵੀ ਫਿਕਰ ਹੋਇਆ ਹੈ? ਰਾਤ ਨੂੰ ਕੀ ਖਾਣਾ ਹੈ?

 

Comments

Popular Posts