ਭਾਗ 32 ਘਰ ਦੇ ਅੰਦਰ ਤੇ ਆਲ਼ੇ ਦੁਆਲੇ ਦਾ ਕੂੜਾ ਬਾਹਰ ਕਿਉਂ ਨਹੀਂ ਸਿੱਟਦੇ? ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁੱਡੀ ਨੇ ਕਮਰੇ ਦੀ ਬਾਰੀ ਤੇ ਦਰ ਖੁੱਲ੍ਹੇ ਹੀ ਰੱਖੇ ਹੋਏ ਸਨ। ਕਮਰੇ ਵਿੱਚੋਂ ਕਿਰਾਏਦਾਰਾਂ ਦੀ ਸਰੀਰ ਦੀ ਗੰਧ ਦੀ ਵਾਸ਼ਨਾ ਆਉਣੋਂ ਨਹੀਂ ਹਟੀ ਸੀ। ਉਸ ਦਾ ਮੁੰਡਾ, ਕੁੜੀ ਘਰ ਵਾਪਸ ਆ ਗਏ ਸਨ। ਮੁੰਡੇ ਨੇ ਕਿਹਾ,” ਮੰਮ ਮੇਰੇ ਕਮਰੇ ਵਿੱਚੋਂ ਸਟਿੰਕ ਕਾਹਦੀ ਆਉਂਦੀ ਹੈ। ਗੁੱਡੀ ਨੂੰ ਉਹ ਰਾਤ ਯਾਦ ਆਈ। ਜਿਸ ਦਿਨ ਉਹ ਕਿਰਾਏਦਾਰਮਰਦ-ਔਰਤ ਉਸ ਦੇ ਰੂਮ ਵਿੱਚ ਸੁੱਤੇ ਸਨ। ਉਸ ਨੇ ਕਿਹਾ, “ ਮੈਨੂੰ ਲੱਗਦਾ ਹੈ। ਤੇਰੇ ਬੈੱਡ ਦੀ ਚਾਦਰ, ਰਜਾਈ, ਸਿਰਹਾਣਾ ਧੌਣ ਵਾਲੇ ਹਨ। ਇੰਨਾ ਨੂੰ ਮਸ਼ੀਨ ਵਿੱਚ ਧੋਣ ਨੂੰ ਪਾ ਦੇ ਤੂੰ ਨਵੇਂ ਲੈ ਲਾ। ਅਜੇ ਵੀ ਉਹ ਕਹੀ ਜਾਂਦਾ ਸੀ, “ ਮੈਨੂੰ ਲੱਗਦਾ ਹੈ। ਗੰਦਾ ਮੁਸ਼ਕ ਬੇਸਮਿੰਟ ਵਿੱਚੋਂ ਆਉਂਦਾ ਹੈ। ਮੰਮੀ ਤੁਸੀਂ ਜਾ ਕੇ ਚੈੱਕ ਕਰੋਂ। ਮੈਂ ਇਸ ਤਰਾਂ ਸਾਹ ਨਹੀਂ ਲੈ ਸਕਦਾ। ਗੁੱਡੀ ਨੇ ਬੇਸਮਿੰਟ ਵਾਲਿਆਂ ਨੂੰ ਕਈ ਫੋਨ ਕੀਤੇ। ਅੱਗੇ ਮਸ਼ੀਨ ਬੋਲੀ ਜਾਂਦੀ ਸੀ, “ ਪੂਰਾ ਮੈਸੇਜ ਛੱਡ ਦਿਉ। ਛੇਤੀ ਫ਼ੋਨ ਕਰਾਂਗੇ। ਦੋ ਦਿਨ ਲੰਘ ਗਏ ਸਨ। ਕੋਈ ਫ਼ੋਨ ਨਹੀਂ ਆਇਆ ਸੀ। ਉਸ ਨੇ ਘਰ ਥੱਲੇ ਪੈੜਚਾਲ ਸੁਣ ਕੇ, ਦਰਵਾਜ਼ਾ ਖੜਕਾ ਦਿੱਤਾ। ਔਰਤ ਨੇ ਅੰਦਰੋਂ ਕਿਹਾ, “ ਕੌਣ ਹੈ? ਮੈਂ ਅਜੇ ਡੋਰ ਨਹੀਂ ਖ਼ੋਲ ਸਕਦੀ। ਮੈਂ ਨਹਾ ਰਹੀ ਹਾਂ। ਬਾਥਰੂਮ ਤਾਂ ਦੂਜੇ ਪਾਸੇ ਹੈ। ਇਸ ਦੀ ਆਵਾਜ਼ ਕਿਚਨ ਵਿੱਚੋਂ ਆ ਰਹੀ ਸੀ। ਗੁੱਡੀ ਨੇ ਕਿਹਾ, “ ਮੈਂ ਹਾਂ। ਪਰ ਤੂੰ ਤਾਂ ਰਸੋਈ ਵਿੱਚੋਂ ਬੋਲ ਰਹੀ ਹੈ। ਮੈਂ ਜ਼ਰੂਰੀ ਗੱਲ ਕਰਨੀ ਹੈ। ਪਰ ਅੰਦਰੋਂ ਕੋਈ ਜੁਆਬ ਨਹੀਂ ਆਇਆ। ਗੁੱਡੀ ਨੇ ਚਾਬੀ ਲਾ ਕੇ, ਦਰਵਾਜ਼ਾ ਖ਼ੋਲ ਲਿਆ। ਉਹ ਔਰਤ ਟੀਵੀ ਦੇਖਦੀ ਹੋਈ, ਸੋਫ਼ੇ ਉੱਤੇ ਬੈਠੀ ਰੋਟੀ ਖਾ ਰਹੀ ਸੀ। ਉਹ ਕੜਕ ਕੇ ਬੋਲੀ, “ ਤੂੰ ਮੇਰੇ ਘਰ ਵਿੱਚ ਕਿਵੇਂ ਆ ਗਈ ਹੈ? ਤੈਨੂੰ ਪਤਾ ਨਹੀਂ, 24 ਘੰਟੇ ਪਹਿਲਾਂ ਮਕਾਨ ਮਾਲਕ ਨੂੰ ਨੋਟਸ ਦੇਣਾ ਪੈਂਦਾ ਹੈ। ਤਾਂ ਕਿਰਾਏਦਾਰ ਦੇ ਘਰ ਜਾ ਸਕਦਾ ਹੈ। ਗੁੱਡੀ ਨੇ ਕਿਹਾ, “ ਮੈਂ ਦੋ ਦਿਨਾਂ ਦੀ ਫ਼ੋਨ ਕਰ ਰਹੀਂ ਹਾਂ। ਕੀ ਤੂੰ ਪੰਜਾਬੀਆ ਦਾ ਧੱਕਾ ਨਹੀਂ ਜਾਣਦੀ? ਮੈਂ ਇੱਕ ਮਿੰਟ ਦਾ ਨੋਟਸ ਨਹੀਂ ਦੇ ਸਕਦੀ। ਇਹ ਅਜੇ ਵੀ ਮੇਰੀ ਪਰਾਪਟੀ ਹੈ। ਘਰ ਵਿੱਚ ਇੰਨੀ ਗੰਦੀ ਵਾਸ਼ਨਾ ਆ ਰਹੀ ਹੈ। ਮੈਂ ਪੁਲਿਸ ਸੱਦ ਕੇ, ਹੁਣੇ ਇਸ ਜਗਾ ਨੂੰ ਸੀਲ ਕਰਾ ਸਕਦੀ ਹਾਂ। ਇੱਥੇ ਹੋ ਕੀ ਰਿਹਾ ਹੈ? ਘਰ ਦੇ ਅੰਦਰ ਆਲ਼ੇ ਦੁਆਲੇ ਇੰਨਾ ਕੂੜਾ ਖਿੰਡਿਆਂ ਪਿਆ ਹੈ, ਤੁਸੀਂ ਕੂੜਾ ਬਾਹਰ ਕਿਉਂ ਨਹੀਂ ਸਿੱਟਦੇ? “ 

ਗੁੱਡੀ ਦੋਨੇਂ ਕਮਰਿਆਂ ਵੱਲ ਨੂੰ ਤੁਰ ਪਈ। ਉਹ ਔਰਤ ਬੋਲੀ, “ ਤੂੰ ਚੱਲੀ ਕਿਧਰ ਨੂੰ ਹੈ? ਮੇਰਾ ਪ੍ਰਾਈਵੇਟ ਸਮਾਨ ਪਿਆ ਹੈ। “ “ ਮੈਂ ਆਪਦੇ ਘਰ ਨੂੰ ਚੈੱਕ ਕਰ ਰਹੀ ਹਾਂ। ਇਸ ਕਮਰੇ ਨੂੰ ਤੂੰ ਲੌਕ ਲੱਗਾ ਲਿਆ ਹੈ। ਇਸ ਦਾ ਲੌਕ ਖ਼ੋਲ। ਇਹ ਕਮਰਾ ਮੁੰਡੇ ਦੇ ਰੂਮ ਦੇ ਥੱਲੇ ਹੈ। ਇੱਥੋਂ ਕਾਸੇ ਦੀ ਹਵਾੜ੍ਹ ਉੱਪਰ ਰੂਮ ਵਿੱਚ ਜਾਂਦੀ ਹੈ। “ “ ਇਹ ਮੇਰਾ ਤੇ ਮੇਰੇ ਪਤੀ ਦਾ ਕਮਰਾ ਹੈ। ਜਿਵੇਂ ਅੱਜ ਤੂੰ ਧੱਕੇ ਨਾਲ ਘਰ ਆ ਵੜੀ। ਤੇਰਾ ਕੀ ਪਤਾ, ਕਦੋਂ ਧਾਵਾ ਬੋਲ ਦੇਵੇ। ਦਰਾਂ ਨੂੰ ਲੌਕ ਤਾਂ ਲਾਇਆ ਹੈ। ਮੇਰਾ ਪਤੀ ਘਰੋਂ ਬਾਹਰ ਗਿਆ ਹੈ। ਕਮਰੇ ਵਿੱਚ ਕੋਈ ਨਹੀਂ ਹੈ। ਚਾਬੀ ਉਸੇ ਕੋਲ ਹੈ। ਗੁੱਡੀ ਨੇ ਦਰਾਂ ਨੂੰ ਧੱਕਾ ਮਾਰਿਆ। ਅੰਦਰ ਭੱਜ ਦੌੜ ਸ਼ੁਰੂ ਹੋ ਗਈ। ਗੁੱਡੀ ਨੇ ਪੁੱਛਿਆ, “ ਇਹ ਅੰਦਰ ਕੌਣ ਹੈ? ਲੱਗਦਾ ਹੈ, ਕੋਈ ਕੰਧਾਂ ਵਿੱਚ ਟੱਕਰਾਂ ਮਾਰ ਰਿਹਾ ਹੈ। ਗੁੱਡੀ ਦੀ ਨਿਗ੍ਹਾ ਲੱਕੜੀ ਦੀ ਬਣੀ ਫਲੋਰ ਉਤੇ ਗਈ। ਸਾਰੇ ਪਾਸੇ ਵਾਲ ਹੀ ਵਾਲ ਪਏ ਸਨ। ਬਾਹਰੋਂ ਇੱਕ ਮਰਦ ਅੰਦਰ ਆਇਆ। ਉਸ ਨੇ ਦੋਂਨਾਂ ਨੂੰ ਹੈਲੋ ਕਿਹਾ, ਆ ਕੇ ਉਹੀ ਦਰਵਾਜ਼ਾ ਖ਼ੋਲ ਦਿੱਤਾ। ਦੋ ਬਿੱਲੀਆਂ, ਦੋ ਕੁੱਤੇ ਆ ਕੇ ਉਸ ਦੀਆ ਲੱਤਾਂ ਨੂੰ ਚੂੰਬੜ ਗਏ। ਉਹ ਭੁੰਜੇ ਹੀ ਲਿਟ ਗਿਆ। ਬਿੱਲੀਆਂ, ਕੁੱਤੇ ਉਸ ਉੱਤੇ ਛਾਲਾਂ ਮਾਰਨ ਲੱਗੇ। ਉਸ ਨੂੰ ਚੱਟਣ ਲੱਗੇ। ਗੁੱਡੀ ਨੇ ਉਸ ਨੂੰ ਪੁੱਛਿਆ, “ ਤੂੰ ਕੌਣ ਹੈ? “ “ ਮੈਂ ਨਵਾ ਕਿਰਾਏਦਾਰ ਹਾਂ। ਇਸ ਮਕਾਨ ਮਾਲਕ ਨੇ ਮੈਨੂੰ 1000 ਡਾਲਰ ਨੂੰ ਇਹ ਕਮਰਾ ਦਿੱਤਾ ਹੈ। 400 ਡਾਲਰ ਦੋ ਬਿੱਲੀਆਂ, ਦੋ ਕੁੱਤਿਆ ਦਾ ਹੀ ਰਿੰਟ ਹੈ। ਕੀ ਤੈਨੂੰ ਵੀ ਰਿੰਟ ਤੇ ਕਮਰਾ ਚਾਹੀਦਾ ਹੈ? ਇਹ ਮਕਾਨ ਮਾਲਕ ਕਹਿੰਦੀ ਸੀ, “ ਅਸੀਂ ਤਾਂ ਸੋਫ਼ੇ ਉੱਤੇ ਸੌਂ ਜਾਂਦੇ ਹਾਂ। ਦੂਜਾ ਕਮਰਾ ਵਿਹਲਾ ਹੀ ਹੈ।

ਉਸ ਔਰਤ ਦਾ ਪਤੀ ਵੀ ਆ ਗਿਆ ਸੀ। ਗੁੱਡੀ ਨੇ ਕਿਹਾ, “ ਇਹ ਕਦੋਂ ਦੀ ਮਕਾਨ ਮਾਲਕ ਬਣ ਗਈ ਹੈ? ਇਹ ਆਪ ਰਿੰਟ ਤੇ ਮੇਰੇ ਮਕਾਨ ਵਿੱਚ ਰਹਿੰਦੀ ਹੈ। ਪਹਿਲੇ ਮਹੀਨੇ ਦਾ ਹੀ ਰਿੰਟ ਨਹੀਂ ਦਿੱਤਾ। ਔਰਤ ਦੇ ਪਤੀ ਨੇ ਕਿਹਾ, “ ਇਹ ਜਗਾ ਸਾਡੀ ਹੈ। ਕਿਰਾਏ ਉੱਤੇ ਲਈ ਹੈ। ਅਸੀਂ ਜੋ ਮਰਜ਼ੀ ਕਰੀਏ। “ “ ਤੁਸੀਂ ਮੇਰੇ ਘਰ ਨੂੰ ਪਸ਼ੂਆਂ ਦਾ ਵਾੜਾ ਬਣਾਂ ਕੇ ਰੱਖ ਦਿੱਤਾ ਹੈ। ਮੈਂ ਤੁਹਾਡਾ ਸਮਾਨ ਚੱਕ ਕੇ ਬਾਹਰ ਮਾਰਨ ਲੱਗੀ ਹਾਂ। ਇੰਨਾ ਬਿੱਲੀਆਂ, ਕੁੱਤਿਆ ਦੀ ਆਵਾਜ਼ ਕਿਉਂ ਨਹੀਂ ਆਈ? “  ਇਹ ਬੋਲਦੇ ਨਹੀਂ ਹਨ। ਇੰਨਾ ਦੀ ਜ਼ੁਬਾਨ ਕਟਵਾਈ ਹੋਈ ਹੈ। ਗੁੱਡੀ ਉਸ ਬੰਦੇ ਵੱਲ ਨੂੰ ਹੋ ਗਈ। ਉਸ ਨੇ ਕਿਹਾ, “ ਮੈਨੂੰ ਡਰਾਈਵਿੰਗ ਲਾਇਸੈਂਸ ਜਾਂ ਹੋਰ ਕੋਈ ਆਪਦੀ ਐਡੀ ਦਿਖਾ। ਮੈਂ ਪੁਲਿਸ ਨੂੰ ਫ਼ੋਨ ਕਰਨ ਲੱਗੀ ਹਾਂ। ਇੰਨਾ ਨੇ ਥਾਂ-ਥਾਂ ਮਲ-ਮੂਤਰ ਕੀਤਾ ਹੋਇਆ ਹੈ। ਸਾਰੀ ਬੇਸਮਿੰਟ ਵਿੱਚ ਕਾਰਪਿਟ, ਕੰਧਾਂ ਬਿੱਲੀਆਂ, ਕੁੱਤਿਆ ਨੇ ਨੂੰਹੁਦਰਾਂ ਨਾਲ ਪਾੜ ਦਿੱਤੇ ਹਨ। ਤੈਨੂੰ ਖ਼ਰਚਾ ਭਰਨਾ ਪਵੇਗਾ। ਉਹ ਬੰਦਾ ਆਪਦਾ ਸਮਾਨ ਵੀ ਛੱਡ ਗਿਆ। ਬਿੱਲੀਆਂ, ਕੁੱਤੇ ਲੈ ਕੇ ਚਲਾ ਗਿਆ। ਔਰਤ ਮਰਦ ਵੀ ਆਪਣਾ ਸਮਾਨ ਇਕੱਠਾ ਕਰਨ ਲੱਗ ਗਏ।

 

 

 

Comments

Popular Posts