ਭਾਗ 30 ਆਪਣੀ ਕੁੜੀ ਨਿਰੀ ਗਊ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਿੰਦਰ ਨੂੰ ਉਸ ਦੇ ਮਾਮਾ ਨੇ ਕਿਹਾ, “ ਮੈਂ ਕੁੜੀ ਕੈਨੇਡਾ ਪੜ੍ਹਨ ਨੂੰ ਭੇਜਣੀ ਹੈ। ਕੀ ਤੂੰ ਉਸ ਨੂੰ ਆਪਦੇ ਘਰ ਵਿੱਚ ਰੱਖ ਲਵੇਗਾ? “ “ ਮਾਮਾ ਜੀ ਘਰ ਰੱਖਣ ਦੀ ਕੋਈ ਤਕਲੀਫ਼ ਨਹੀਂ ਹੈ। ਇਹ ਕਿੰਨੇ ਸਾਲਾਂ ਦੀ ਹੈ? “ ਮਾਮੀ ਨੇ ਕਿਹਾ, “ ਇਹ 25 ਸਾਲਾਂ ਦੀ ਹੈ। ਇਸ ਨੇ ਇੰਗਲਿਸ਼ ਦੀ ਡਬਲ ਐਮ ਏ ਕਰ ਲਈ ਹੈ।   ਮਾਮੀ ਜੀ ਇਸ ਨੂੰ ਹੋਰ ਕੀ ਪੜ੍ਹਾਉਣਾ ਹੈ? ਤੁਸੀਂ ਇਸ ਲਈ ਮੁੰਡਾ ਦੇਖ ਕੇ, ਵਿਆਹ ਕਰ ਦੇਵੋ। ਮਾਮੇ ਨੇ ਕਿਹਾ, “ ਕੁੜੀ ਕੈਨੇਡਾ ਦੀ ਪੜ੍ਹਾਈ ਪੜ੍ਹਨਾ ਚਾਹੁੰਦੀ ਹੈ। ਭਾਣਜੇ ਆਪਾਂ ਨੂੰ ਕੀ ਹਰਜ ਹੈ? “ ਮਾਮੀ ਨੇ ਕਿਹਾ, “ ਕੁੜੀਆਂ ਵੀ ਕੈਨੇਡਾ ਵਿੱਚ ਆਪੇ ਕਮਾਈ ਕਰਕੇ ਪੜ੍ਹੀ ਜਾਂਦੀਆਂ ਹਨ। ਆਪਾਂ ਨੂੰ ਕੀ ਦੁੱਖ ਹੈ? ਇਸ ਨੇ ਆਈ ਲੇਟ ਵੀ ਕਰ ਲਈ ਹੈ। “ “ ਮਾਮੀ ਜੀ ਤੁਹਾਡੀ ਤੇ ਕੁੜੀ ਦੀ ਮਰਜ਼ੀ ਹੈ। ਜਿਵੇਂ ਵੀ ਕਰਨਾ ਹੈ। ਘਰੋਂ ਬਾਹਰ ਜਾ ਕੇ ਘਰ ਦੀ ਕੀਮਤ ਦਾ ਪਤਾ ਲੱਗਦਾ ਹੈ। ਰੋਟੀ ਲਈ ਹਰ ਰੋਜ਼ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ। ਮਾਮੀ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ। ਮਾਮੀ ਤੇ ਕੁੜੀ ਰਸੋਈ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ। ਨਿੰਦਰ ਨਾਲ ਵਾਲੇ ਕਮਰੇ ਵਿੱਚ ਸੀ। ਉਸ ਨੂੰ ਸੁਣ ਰਿਹਾ ਸੀ। ਕੁੜੀ ਕਹਿ ਰਹੀ ਸੀ, “ ਮੈਂ ਕੈਨੇਡਾ ਨਹੀਂ ਜਾਣਾ। ਕੀ ਮੈ ਬੱਚੀ ਹਾਂ? ਤੁਸੀਂ ਮੈਨੂੰ ਮੱਲੋ-ਮੱਲੀ ਧੱਕੇ ਨਾਲ ਕਿਉਂ ਭੇਜ ਰਹੇ ਹੋ? ਮੇਰੀ ਇੱਥੇ ਟੀਚਰ ਦੀ ਨੌਕਰੀ ਲੱਗੀ ਹੋਈ ਹੈ।  ਕੁੜੀਏ ਕੰਨ ਖ਼ੋਲ ਕੇ ਸੁਣ ਲੈ। ਤੈਨੂੰ ਇੱਥੋਂ ਬਾਹਰ ਭੇਜਣਾ ਹੈ। ਤੂੰ ਇੱਥੇ ਰਹਿਣ ਜੋਗੀ ਨਹੀਂ ਹੈ। ਤੇਰੀ ਇਸ ਨੌਕਰੀ ਦੀ ਅਸੀਂ ਕਮਾਈ ਨਹੀਂ ਖਾਣੀ।   ਤੁਸੀਂ ਮੈਨੂੰ ਕੈਨੇਡਾ ਵੀ ਭੇਜ ਦੇਵੋ। ਮੈਂ ਤਾਂ ਉਸੇ ਮੁੰਡੇ ਨਾਲ ਵਿਆਹ ਕਰਾਉਣਾ ਹੈ। ਉਹ ਕੈਨੇਡਾ ਆ ਜਾਵੇਗਾ। ਨਿੰਦਰ ਨੂੰ ਲਗਾਤਾਰ ਚਾਰ ਚਪੇੜਾਂ ਦੀ ਆਵਾਜ਼ ਸੁਣਾਈ ਦਿੱਤੀ। ਉਹ ਬੈੱਡ ਤੋਂ ਉੱਠ ਕੇ ਬੈਠ ਗਿਆ। ਉਹ ਉੱਧਰ ਨੂੰ ਜਾਣ ਹੀ ਲੱਗਾ ਸੀ। ਪਰ ਉਸ ਦੇ ਪੈਰ ਰੁਕ ਗਏ। ਉਹ ਸੋਚੀ ਪੈ ਗਿਆ, ਜਦੋਂ ਉਹ ਆਪਦੀ ਧੀ ਦੀ ਗੱਲ ਨਹੀਂ ਸੁਣ ਰਹੇ। ਤੇਰੀ ਕਿਉਂ ਗੱਲ ਸੁਣਨਗੇ? “ ਉਸ ਦਾ ਮਨ ਕੀਤਾ, ਮਾਮੀ ਨੂੰ ਕਹੇ, “ ਕੀ ਕੈਨੇਡਾ ਵਿੱਚ ਮੁੰਡਿਆ ਦੀ ਕਮੀ ਹੈ? ਕੈਨੇਡਾ ਵਿੱਚ ਤਾਂ ਸਾਰੇ ਦੇਸ਼ਾਂ ਤੋਂ ਵੱਧ ਛੜੇ ਹਨ। ਕੀ ਹਰ ਥਾਂ ਤੁਸੀਂ ਕੁੜੀ ਦੀ ਰਾਖੀ ਕਰਦੇ ਫਿਰੋਗੇ? ਇਹ ਉੱਥੇ ਜਾ ਕੇ, ਕੋਈ ਹੋਰ ਮੁੰਡਾ ਲੱਭ ਸਕਦੀ ਹੈ।

ਨਿੰਦਰ ਨੇ ਸਵੇਰੇ ਉੱਠ ਕੇ ਮਾਮਾ-ਮਾਮੀ ਨੂੰ ਬਹੁਤ ਗੱਲਾਂ ਸੁਣਾਈਆਂ। ਜੋ ਆਲੇ-ਦੁਆਲੇ ਉਸ ਨੇ ਕੈਨੇਡਾ ਵਿੱਚ ਸੁਣੀਆਂ, ਦੇਖੀਆਂ ਸਨ। ਉਸ ਨੇ ਦੱਸਿਆ, “ ਮਾਮਾ ਜੀ ਸਾਡੇ ਗੁਆਂਢ ਇੱਕ ਮੁੰਡਿਆਂ ਦਾ ਜੋੜਾ ਰਹਿੰਦਾ ਸੀ। ਪਤਾ ਲੱਗਾ, ਮੁੰਡਾ ਕੁੜੀ ਦੋਸਤ ਬਣ ਕੇ ਰਹੀ ਜਾਂਦੇ ਸਨ। ਉਹ ਕੁਆਰੇ ਸਨ।  “ “ ਮੱਲਾ ਆਪਣੀ ਕੁੜੀ ਹੋਰਾਂ ਕੁੜੀਆਂ ਵਰਗੀ ਨਹੀਂ ਹੈ। “ “ ਮਾਮੀ ਜੀ ਪੰਜਾਬੀ ਕੁਆਰੀ ਕੁੜੀ ਨੇ, ਟਰੱਕ ਡਰਾਈਵਰ ਰੱਖਿਆ ਹੋਇਆ ਸੀ। ਉਹ ਕਦੇ-ਕਦੇ ਆਉਂਦਾ ਸੀ। ਉਨ੍ਹਾਂ ਦੇ ਘਰ ਦੇ ਅੰਦਰ ਹੀ ਤਿੰਨ ਬੱਚੇ ਪੈਦਾ ਹੋਏ। ਕੁੜੀ ਨੇ ਇਕੱਲੀ ਨੇ, ਬਗੈਰ ਡਾਕਟਰੀ ਸਹਾਇਤਾ ਤੋਂ ਪੈਦਾ ਕਰਕੇ, ਅੰਦਰ ਹੀ ਮਾਰ ਕੇ, ਫ਼ਰੀਜਰ ਵਿੱਚ ਬਰਫ਼ ਵਾਂਗ ਜਮਾ ਦਿੱਤੇ। ਆਖ਼ਰੀ ਜਣੇਪੇ ਬਾਰੀ ਆਪ ਵੀ ਮਰ ਗਈ। ਉਸ ਦੀ ਲਾਸ਼ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। “ “ ਪੁੱਤ ਆਪਣੀ ਕੁੜੀ ਨਿਰੀ ਗਊ ਹੈ। ਜੇ ਤੂੰ ਘਰ ਨਹੀਂ ਰੱਖ ਸਕਦਾ। ਇਹ ਆਪੇ ਕਿਰਾਏ ਦਾ ਮਕਾਨ ਦੇਖ ਲਵੇਗੀ। ਬੱਸ ਇੱਕ ਬਾਰ ਕੈਨੇਡਾ ਪਹੁੰਚ ਜਵੇ। ਨਿੰਦਰ ਦਾ ਕਹਿਣ ਨੂੰ ਜੀਅ ਕਰਦਾ ਸੀ, “ ਕੈਨੇਡਾ ਵਿੱਚ ਜਾ ਕੇ ਭਾਵੇਂ ਧੱਕੇ ਖਾਵੇ। ਤੁਸੀਂ ਅਪਦੀ ਜਾਨ ਸੌਖੀ ਕਰੋ। ਲੋਕਾਂ ਮੂਹਰੇ ਸੱਚੇ ਹੋ ਜਾਵੋ। ਕੁੜੀ ਕੈਨੇਡਾ ਭੇਜ ਕੇ, ਉਸ ਦੀ ਜ਼ਿੰਦਗੀ ਬਣਾਂ ਦਿੱਤੀ ਹੈ। ਇਹ ਤਾਂ ਪਿੱਛੋਂ ਪਤਾ ਲੱਗਦਾ ਹੈ। ਜੋ ਘਰ ਛੱਡ ਕੇ ਉੱਥੇ ਬਾਹਰਲੇ ਦੇਸ਼ਾਂ ਵਿੱਚ ਬੀਤਦੀ ਹੈ।

ਕੁੜੀ ਦੇ ਸਾਰੇ ਪੇਪਰ ਬਣ ਗਏ ਸਨ। ਦਿੱਲੀ ਏਅਰਪੋਰਟ ਅੰਦਰ ਅੱਗੇ ਤੱਕ ਲੰਘ ਗਈ ਸੀ। ਚਾੜ੍ਹ ਕੇ, ਘਰ ਦੇ ਪਿੱਛੇ ਮੁੜ ਆਏ ਸਨ। ਨਿੰਦਰ ਨੇ ਸੁੱਖੀ ਨੂੰ ਫ਼ੋਨ ਕਰਕੇ ਕਿਹਾ, “ ਮਾਮੇ ਦੀ ਕੁੜੀ ਇੱਧਰੋਂ ਚੜ੍ਹਾ ਦਿੱਤੀ ਹੈ। ਤੂੰ ਏਅਰਪੋਰਟ ਤੋਂ ਘਰ ਲੈ ਆਵੀ। ਚੰਗੀ ਤਰਾਂ ਸੰਭਾਲ ਕਰੀਂ। ਸੁੱਖੀ ਉਸ ਨੂੰ ਏਅਰਪੋਰਟ ‘ਤੇ ਲੈਣ ਗਈ। ਕਈ ਘੰਟੇ ਏਅਰਪੋਰਟ ਵਿੱਚ ਲੱਭਦੀ ਰਹੀ। ਕੁੜੀ ਨਹੀਂ ਲੱਭੀ। ਸੁੱਖੀ ਨੇ ਨਿੰਦਰ ਨੂੰ ਫ਼ੋਨ ਕਰਕੇ ਕਿਹਾ, “ ਇੱਥੇ ਤਾਂ ਉਹ ਨਹੀਂ ਆਈ। ਮੈਂ ਤਾਂ ਉਸ ਨੂੰ ਲੱਭਣ ਨੂੰ ਪੂਰੀ ਦਿਹਾੜੀ ਲਾ ਦਿੱਤੀ। ਦਿੱਲੀ ਤੋਂ ਪਤਾ ਕੀਤਾ। ਪਤਾ ਲੱਗਾ ਇਸ ਨਾਮ ਦੀ ਕੁੜੀ ਜਹਾਜ਼ ਵਿੱਚ ਚੜ੍ਹੀ ਹੀ ਨਹੀਂ। ਸੀਟ ਬੁੱਕ ਕਰਾ ਕੇ 24 ਘੰਟਿਆਂ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਸੀਟ ਕੈਂਸਲ ਕਰਾ ਦਿੱਤੀ ਗਈ ਸੀ। ਪੈਸੇ ਵੀ ਵਾਪਸ ਹੋ ਗਏ ਹਨ।

 

 

Comments

Popular Posts