ਭਾਗ 40 ਸ਼ਰਧਾ ਵਿੱਚ ਅੰਨ੍ਹੀ ਜਨਤਾ ਤੇ ਸਰਕਾਰ ਦਾ ਕਾਨੂੰਨ ਪਖੰਡੀਆਂ, ਧਰਮੀਆਂ ਦੇ ਕਹਿਰ ਤੋਂ ਡਰਦੇ ਸਾਧਾਂ ਦੇ ਖ਼ਿਲਾਫ਼ ਨਹੀਂ ਬੋਲਦੇ  ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿਸ ਨੂੰ ਨੌਕਰੀ ਨਹੀਂ ਲੱਭਦੀ। ਘਰਦਿਆਂ ਨੇ ਘਰੋਂ ਕੱਢ ਦਿੱਤਾ ਹੈ। ਜੇ ਵਿਆਹ ਨਹੀਂ ਹੁੰਦਾ। ਪੀਲੇ, ਚਿੱਟੇ, ਨੀਲੇ ਕੱਪੜੇ ਪਾ ਲਵੋ। ਦੁਨੀਆ ਪੈਰ ਚੁੰਮਣ ਲੱਗ ਜਾਵੇਗੀ। ਮਾਇਆ ਤੇ ਜ਼ਨਾਨੀਆਂ ਛੱਪਰ ਪਾੜ ਕੇ ਨਹੀਂ, ਮਹਿਲਾਂ ਦੇ ਦਰਵਾਜ਼ੇ ਵਿੱਚ ਦੀ ਛਣਕਦੀਆਂ ਆਉਂਦੀਆਂ ਹਨ। ਆਪ ਨੂੰ ਸਾਧੂ, ਮਹਾਤਮਾਂ, ਸੁਆਮੀ ਜੀ ਕਹਾਉਣ ਲੱਗ ਸਕਦੇ ਹੋ। ਐਸੇ ਹੀ ਬਥੇਰੇ ਪਤਾ ਨਹੀਂ ਕਿਹੜੀ ਊਚੀ ਪਦਵੀ ਪਾਈ ਬੈਠੇ ਹਨ? ਕਿਸੇ ਕੁੱਝ ਕਹਿ ਕੇ ਦੇਖੋ। ਗ਼ੁੱਸੇ ਵਿੱਚ ਮੱਕੀ ਦੇ ਦਾਣੇ ਨੂੰ ਤੱਤੀ ਰੇਤ ਲੱਗਣ ਵਾਂਗ ਬੁੜ੍ਹਕਦੇ ਹਨ। ਉਵੇਂ ਹੀ ਚਿੱਟੇ ਦੰਦ ਦਿਖਾ ਕੇ, ਦੰਦੀਆਂ ਚੜ੍ਹਾਉਂਦੇ ਹਨ। ਕਈ ਧਰਮੀ ਬੰਦੇ ਬਹੁਤ ਪੁੱਠੇ ਕੰਮ ਕਰਦੇ ਹਨ। ਲੋਕ ਤੇ ਸਰਕਾਰ ਉਨ੍ਹਾ ਉੱਤੇ ਸ਼ੱਕ ਨਹੀਂ ਕਰਦੇ। ਸਗੋਂ ਅਦਾਲਤਾਂ ਦੇ ਜੱਜ, ਵਕੀਲ, ਗਵਾਹ, ਪੁਲੀਸ ਵਾਲੇ, ਇੰਨਾ ਦੇ ਸ਼ਰਧਾਲੂ ਹੁੰਦੇ ਹਨ। ਇਸ ਲਈ ਇਹ ਸਾਧ, ਮਹਾਤਮਾਂ, ਸੁਆਮੀ ਜੀ, ਹਰ ਕੇਸ ਵਿੱਚੋਂ ਬਰੀ ਹੋ ਜਾਂਦੇ ਹਨ। ਇੰਨਾ ਖ਼ਿਲਾਫ਼ ਭਾਰਤ ਵਰਗੇ ਦੇਸ਼ਾਂ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦਾ। ਭਾਰੀ ਮਾਤਰਾਂ ਵਿੱਚ ਸ਼ਰਧਾ ਵਿੱਚ ਅੰਨ੍ਹੀ ਜਨਤਾ ਸਰਕਾਰ ਦਾ ਕਾਨੂੰਨ ਪਖੰਡੀਆਂ, ਧਰਮੀਆਂ ਦੇ ਕਹਿਰ ਤੋਂ ਡਰਦੇ ਸਾਧਾਂ ਦੇ ਖ਼ਿਲਾਫ਼ ਨਹੀਂ ਬੋਲਦੇ ਹਨ। ਸਾਧਾਂ ਦੇ ਮਗਰ ਲੱਗੇ ਹਨ। ਜੋ ਬੰਦਾ ਆਪ ਦੇ ਲਈ ਆਪ ਤਨ ਢੱਕਣ ਤੇ ਦੋ ਰੋਟੀਆਂ ਦਾ ਕੰਮ ਨਹੀਂ ਕਰ ਸਕਦਾ। ਘਰ ਚਲਾ ਕੇ, ਬਾਲ ਬੱਚਾ ਨਹੀਂ ਪਾਲ ਸਕਦਾ। ਉਹ ਕਿਸੇ ਹੋਰ ਉੱਤੇ ਕਿਹੜੀ ਤੋਪ ਚਲਾ ਦੇਵੇਗਾ? ਲੋਕਾਂ ਨੂੰ ਲੱਗਦਾ ਹੈ, ਕਿਤੇ ਸਾਧ ਸਰਾਪ ਹੀ ਨਾਂ ਦੇ ਦੇਣ। ਜਿਸ ਦੇ ਹੱਥ ਪੈਰ ਕੰਮ ਨਹੀਂ ਕਰਦੇ। ਕੀ ਐਸਾ ਸਾਧ ਜੀਭ ਦੇ ਨਾਲ ਜ਼ੁਬਾਨ ਹਿਲਾ ਕੇ, ਜ਼ਮੀਨ, ਸਮਾਨ ਹੇਠ ਉੱਤੇ ਕਰਕੇ, ਪਰਲੋ ਲਿਆ ਦੁੱਗਾ? ਜੇ ਕੋਈ ਇੰਨਾ ਖ਼ਿਲਾਫ਼ ਬੋਲਦਾ ਹੈ। ਉਸ ਦੀਆਂ ਹੱਡੀਆਂ ਵੀ ਨਹੀਂ ਲੱਭਦੀਆਂ। ਕੋਈ ਇੰਨਾ ਨੂੰ ਛੇਤੀ ਹੱਥ ਨਹੀਂ ਪਾਉਂਦਾ। ਜੇ ਕੋਈ ਸ਼ੇਰ ਦੀ ਪੂਛ ਨੂੰ ਹੱਥ ਲਗਾਉਣ ਦਾ ਜਤਨ ਕਰੇ। ਉਸ ਦੀ ਬੋਟੀ ਨਹੀਂ ਬਚਦੀ। ਸਮਗਲਰ ਦੇ ਮਾਮਲੇ ਵਿੱਚ ਇਹ ਬਹੁਤ ਵੱਡੇ ਪੱਧਰ ਉੱਤੇ ਸੈਕਸ, ਡਰੱਗ ਤੇ ਔਰਤਾਂ, ਬੱਚੇ ਬਲੈਕ ਕਰਦੇ ਹਨ। ਲੋਕਾਂ ਵਿੱਚ ਜਿਸਮ, ਨਸ਼ੇ ਵੇਚਦੇ ਹਨ।

ਧਰਮ ਦਾ ਕੋਈ ਵੀ ਪ੍ਰਚਾਰ ਦੁਨੀਆ ਉੱਤੇ ਨਹੀਂ ਹੈ। ਨਾਂ ਹੀ ਕੋਈ ਕਿਸੇ ਨੂੰ ਸਵਰਗ, ਨਰਕ ਤੋਂ ਬਚਾ ਸਕਦਾ ਹੈ। ਰੱਬ ਦੇ ਨਾਮ ਉੱਤੇ ਚੰਦਾ ਇਕੱਠਾ ਕਰਨ ਨੂੰ ਬਣਾਏ ਮੰਦਰਾਂ ਵਿੱਚ ਪੱਥਰਾਂ ਉੱਤੇ ਮੱਥੇ ਰਗੜਨ ਨਾਲ ਮੱਥੇ ਦਾ ਮੁਕੱਦਰ ਨਹੀਂ ਬਦਲ ਸਕਦਾ। ਲੋਕਾਂ ਦਾ ਦਿੱਤਾ ਪੂਜਾ, ਦਾਨ ਖਾ ਕੇ, ਵਿਹਲੇ ਸਾਧਾ ਦੀਆ ਗੋਗੜਾਂ ਜ਼ਰੂਰ ਵੱਡੀਆਂ ਹੋਈ ਜਾਂਦੀਆਂ ਹਨ। ਮੱਥੇ ਦੀਆਂ ਲਿਖੀਆਂ ਲਕੀਰਾਂ ਨਹੀਂ ਘਸਦੀਆਂ। ਸਬ ਕੁੱਝ ਆਪਦੇ ਪਿੰਡੇ ਉੱਤੇ ਹੰਢਾਉਣਾ ਪੈਣਾ ਹੈ। ਇਹ ਸਬ ਨੇ, ਆਪਣੇ ਜੀਵਨ ਨਾਲ ਭੋਗਣਾ ਹੈ। ਕਈਆਂ ਨੂੰ ਜ਼ਿੰਦਗੀ ਵਿੱਚ ਦੁੱਖ ਜਾ ਸੁੱਖ ਹੀ ਮਿਲਦੇ ਲੱਗਦੇ ਹਨ। ਇਹੀ ਜੀਵਨ ਦਾ ਲੇਖਾ ਜੋਖਾ ਹੈ। ਬਿੱਲੀਆਂ, ਕੁੱਤਿਆਂ, ਪੰਛੀਆਂ ਨੂੰ ਭੁੱਖੇ ਤੇ ਪਿਆਸੇ, ਠੰਢ ਤੇ ਗਰਮੀ ਵਿੱਚ ਫਿਰਦੇ ਦੇਖਦੇ ਹਾਂ। -50, -60 ਡਿਗਰੀ ਸੈਂਟੀਗ੍ਰੇਡ ਟਿਮਪ੍ਰੈਚਰ ਵਿੱਚ ਵੀ ਜਿਉਂ ਰਹੇ ਹਨ। ਇਹ ਕੋਈ ਸਜਾ ਭੁਗਤ ਰਹੇ ਹਨ। -0 ਫਰੀਜ਼ਰ ਵਿੱਚ ਬਰਫ਼ ਜੰਮ ਜਾਂਦੀ ਹੈ। -10 ਡਿਗਰੀ ਸੈਂਟੀਗ੍ਰੇਡ ਵਿੱਚ 10 ਮਿੰਟ ਹੱਥ ਨਹੀਂ ਰੱਖ ਸਕਦੇ। ਬਰਫ਼ ਨੂੰ ਕੁੱਝ ਮਿੰਟ ਫੜ ਕੇ ਨਹੀਂ ਰੱਖ ਸਕਦੇ। ਜੇ ਜਿਉਂ ਦਾ ਬੰਦਾ, ਜੋ ਤੁਰਿਆ ਫਿਰਦਾ ਹੈ। ਫ਼ਰੀਜ਼ਰ ਵਿੱਚ ਨਹੀਂ ਰਹਿ ਸਕਦਾ। ਟਿੱਕ ਕੇ ਬੈਠਣਾ, ਸੌਣਾ ਨਾਂ ਔਖਾ ਹੈ। ਲੋਕ ਬਰਫ਼ ਵਿੱਚ ਮਰ ਜਾਂਦੇ ਹਨ। ਹੇਮਕੁੰਟ ਵਾਲੇ ਯਾਤਰੀਆਂ ਦੀ ਹਾਲਤ ਸਬ ਨੇ ਦੇਖੀ ਹੈ। ਕਿਸੇ ਨੇ ਇਹ ਕਦੇ ਵੀ ਨਹੀਂ ਦੇਖਿਆ ਹਿਮਾਲੀਆ ਜਾਂ ਕਿਸੇ ਹੋਰ ਬਰਫ਼ੀਲੀ ਥਾਂ ਉੱਤੇ, ਕਈ ਦਿਨਾਂ, ਮਹੀਨਿਆਂ, ਸਾਲਾਂ ਤੋਂ ਬੰਦਾ ਬੈਠਾਂ ਰੱਬ-ਰੱਬ ਕਰਦਾ ਹੋਵੇ। ਕਿਤਾਬਾਂ ਵਿੱਚ ਲਿਖਿਆ ਹੋਇਆ ਪੜ੍ਹਿਆ ਜ਼ਰੂਰ ਹੈ। ਬਹੁਤੇ ਲਿਖਾਰੀ ਗੱਪਾਂ ਵੀ ਲਿਖਦੇ ਹਨ। ਇੰਨੀ ਠੰਢ ਵਿੱਚ ਬੰਦੇ ਦੇ ਸਾਹ ਰੁਕ ਜਾਂਦੇ ਹਨ। ਖ਼ੂਨ ਜੰਮ ਕੇ ਬਰਫ਼ ਬਣ ਜਾਂਦਾ ਹੈ। ਚਮੜੀ ਤਾਜ਼ੀ ਤੇ ਜਿੰਦਾ ਨਹੀਂ ਰਹਿ ਸਕਦੀ। ਦਿਮਾਗ਼ ਡੈਮੇਜ ਹੋ ਜਾਂਦਾ। ਬੰਦੇ ਨੂੰ ਰੱਬ ਕਿਵੇਂ ਚੇਤੇ ਆਵੇਗਾ?

ਸਾਧ ਬੜੇ ਢੌਂਗ, ਪਖੰਡ, ਨਖ਼ਰੇ ਕਰਦੇ ਹਨ। ਗੁੱਡੀ ਕੇ ਪਿੰਡ ਵੀ ਇੱਕ ਮੰਗਣ ਵਾਲਾ ਸਾਧ ਆ ਗਿਆ। ਉਸ ਨੇ ਦੇਖਿਆ ਲੋਕ ਬੜੀ ਸੇਵਾ ਕਰਦੇ ਹਨ। ਸਾਧ ਕਿਸੇ ਦੇ ਖੂਹ ਉੱਤੇ ਬੈਠ ਗਿਆ। ਉਸ ਖੂਹ ਵਾਲਿਆਂ ਦੇ ਸਾਰੇ ਮਰਦ ਛੜੇ ਸਨ। ਚਾਰਾਂ ਵਿੱਚੋਂ ਇੱਕ ਵਿਆਹਿਆ ਸੀ। ਘਰ ਕੋਈ ਮਨ ਪ੍ਰਚਾਉਣ ਤੇ ਰੋਟੀਆਂ ਥੱਪਣ ਵਾਲੀ ਵੀ ਚਾਹੀਦੀ ਸੀ। ਖੂਹ ਉੱਤੇ ਹੋਰ ਵੀ ਆਲ਼ੇ ਦੁਆਲੇ ਦੇ ਸੀਰੀ, ਕਾਮੇ, ਬੰਦੇ ਆ ਜਾਂਦੇ ਸਨ। ਦੇਸੀ ਸ਼ਰਾਬ ਕੱਢਦੇ ਸਨ। ਮਚਲੀਆਂ ਔਰਤਾਂ ਚੌਗੀਆਂ, ਘਾਹ ਖੋਤਣ ਵਾਲੀਆਂ ਵੀ ਦਰਖਤਾਂ ਦੀ ਠੰਢੀ ਛਾਵੇਂ ਬੈਠਣ, ਪਾਣੀ ਪੀਣ ਆ ਜਾਂਦੀਆਂ ਸਨ। ਬਹੁਤ ਹਾਸਾ-ਮਜ਼ਾਕ ਚੱਲਦਾ ਸੀ। ਚੰਗੀ ਮਹਿਫ਼ਲ, ਰੌਣਕ ਲੱਗਦੀ ਸੀ। ਇਸ ਸਾਧ ਦਾ ਬੜਾ ਜੀਅ ਲੱਗਿਆ ਹੋਇਆ ਸੀ। ਇਸ ਨੇ ਔਰਤਾਂ-ਮਰਦਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਪ ਸ਼ੁਰੂ ਕਰ ਦਿੱਤੇ। ਜੋਗੀ ਦੀ ਪੂਜਾ ਹੋਣ ਲੱਗੀ। ਹੁਣ ਇੱਥੇ ਦੁੱਧ, ਖੀਰ, ਸੇਵੀਆਂ, ਖੜ੍ਹਾ, ਮਿੱਠੀਆਂ, ਮਿੱਸੀਆਂ ਰੋਟੀਆਂ, ਗੁਲਗੁਲੇ ਚੜ੍ਹਨ ਲੱਗੇ ਸਨ। ਗੁੱਡੀ ਦੀ ਦਾਦੀ ਵੀ ਹੋਰਾਂ ਬੂੜੀਆਂ ਦੇ ਨਾਲ ਨਿੱਤ ਸਾਧ ਦੇ ਦਰਸ਼ਨਾਂ ਨੂੰ ਜਾਂਦੀ ਸੀ। ਹੱਟੇ-ਕੱਟੇ ਸਾਧ ਨੂੰ ਦੇਖ ਕੇ, ਕੁੜੀਆਂ, ਬੂੜੀਆਂ ਸਬ ਹਰੀਆਂ ਹੋ ਜਾਂਦੀਆਂ ਸਨ। ਸਾਧ ਖੂਹ ਤੇ ਬੈਠਾ ਸੀ। ਮੱਝ ਨੂੰ ਝੋਟਾ ਹਰੀ ਕਰਦਾ ਸੀ। ਅੱਖਾਂ ਮਟਕਾ ਕੇ, ਮੁੰਡਾ-ਕੁੜੀ ਵਿਆਹ ਕਰਾਉਂਦੇ ਸੀ। ਮੁੰਡਾ ਜੰਮਣ ਨੂੰ ਜ਼ੋਰ ਬਹੂ ਮੁੰਡੇ ਦਾ ਲੱਗਦਾ ਸੀ। ਨਾਮ ਸਾਧ ਦਾ ਲੱਗਦਾ ਸੀ। ਔਰਤਾਂ ਸਾਧ ਦੀ ਸੇਵਾ ਕਰਦੀਆਂ ਸੀ। ਸੁੱਖ ਪੂਰੀ ਹੋਣ ਨਾਲ, ਸਾਧ ਦੀ ਬੱਲੇ-ਬੱਲੇ ਹੋ ਰਹੀ ਸੀ। ਪਿੰਡ ਸਾਰਾ ਵੱਸ ਗਿਆ। ਖੂਹ ਵਾਲਿਆਂ ਦੇ ਤਿੰਨ ਛੜੇ ਤੇ ਸਾਧ ਸਣੇ ਕੁਆਰੇ ਸਨ। ਪਿੰਡ ਦੀਆਂ ਔਰਤਾਂ ਰਸਤੇ ਵਿੱਚ ਤਾਂ ਘੁੰਡ ਕੱਢ ਕੇ ਜਾਂਦੀਆਂ ਸਨ। ਖੂਹ ਉੱਤੇ ਜਾ ਕੇ ਨਸੰਗ ਹੋ ਕੇ, ਸਾਧ ਦੀ ਸੇਵਾ ਕਰਦੀਆਂ ਸਨ। ਲੱਤਾਂ ਬਾਂਹਾਂ ਘੁੱਟਦੀਆਂ ਸਨ। ਦੁੱਧ-ਘਿਉ ਚਾਰਦੀਆਂ ਸਨ। ਛੜਿਆਂ ਦੀ ਸੇਵਾ ਹੋਣ ਨਾਲ ਉਨ੍ਹਾ ਦੀ ਮੌਜ ਬਣ ਗਈ ਸੀ। ਜੋ ਪਤੀ ਵਰਤਾ ਤੇ ਕੁਆਰੀਆਂ ਔਰਤਾਂ ਪਾਸਾ ਵੱਟ ਕੇ, ਦਿਨ ਦੇ ਚਾਨਣੇ ਕੋਲੋਂ ਦੀ ਲੰਘ ਜਾਂਦੀਆਂ ਸਨ। ਉਹ ਹੁਣ ਅੱਧੀ ਰਾਤ ਨੂੰ ਖੂਹ ਉੱਤੇ ਦੀਵਾ ਜਗਾ ਕੇ, ਰੱਖਣ ਆਉਂਦੀਆਂ ਸਨ। ਚਾਂਦ ਤੇ ਦੀਵੇ ਦੇ ਚਾਨਣੇ ਆ ਕੇ, ਛੜਿਆਂ ਦਾ ਮੱਥਾ, ਮੁੱਖ ਚੁੰਮਦੀਆਂ ਸਨ। ਆਪਣੇ ਜਾਗੇ ਭਾਗਾਂ ਨੂੰ ਸੁਲਾਉਂਦੀਆਂ ਸਨ। ਛੜਿਆਂ ਤੇ ਸਾਧ ਦੇ ਗੁਣ ਗਾ ਕੇ ਅਸੀਸਾਂ ਦਿੰਦੀਆਂ ਸਨ। ਕਈ ਕੁਆਰੀਆਂ ਨੇ ਨਾਂ ਵਿਆਹ ਕਰਾਉਣ ਦੀ ਸੁਗੰਧ ਖਾ ਲਈ ਸੀ। ਵਿਆਹੀਆਂ ਨੇ ਪਤੀਆਂ ਦਾ ਖਹਿੜਾ ਛੱਡ ਦਿੱਤਾ ਸੀ। ਸਾਧਾਂ ਦਾ ਤਾਂ ਨਾਮ ਬਦਨਾਮ ਹੈ। ਹਰ ਬੰਦਾ ਆਪ ਉਸ ਕੋਲ ਅੱਧੀ ਰਾਤ ਨੂੰ ਵੀ ਚਲਾ ਜਾਂਦਾ ਹੈ। ਜਿੱਥੇ ਮਨ ਨੂੰ ਸਕੂਨ, ਸੁਖ, ਅਨੰਦ ਮਿਲਦਾ ਹੈ। ਮਨ ਪਰਚਾਵਾ ਹੁੰਦਾ ਹੈ।

Comments

Popular Posts