ਭਾਗ 35 ਪਤੀ-ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ?  ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੀਤ ਤੇ ਉਸ ਦੇ ਮੰਮੀ-ਡੈਡੀ ਨੂੰ ਕੁੜੀ ਦੇ ਘਰ ਬੈਠਿਆਂ ਬਹੁਤ ਦਿਨ ਹੋ ਗਏ ਸਨ। ਥੋੜੇ ਦਿਨ ਹੀ ਖੀਰ ਕੜਾਹ, ਪੂਰੀਆਂ ਮਿਲਦੇ ਹਨ। ਇੱਕ ਦੋ ਦਿਨ ਮਹਿਮਾਨ ਹੁੰਦਾ ਹੈ। ਫਿਰ ਮਹਿਮਾਨ ਬੋਝ ਬਣ ਜਾਂਦਾ ਹੈ। ਜੇ ਮਹਿਮਾਨ ਨੇ ਜ਼ਿਆਦਾ ਚਿਰ ਰਹਿਣਾ ਹੋਵੇ। ਆਪਣੇ ਕੰਮ ਆਪ ਕੲਨੇ ਚਾਹੀਦੇ ਹਨ। ਘਰ ਵਾਲਿਆਂ ਦੀ ਚਾਕਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਾਂ ਫਿਰ ਬਗੈਰ ਅਗਲੇ ਦੇ ਕਹੇ ਆਪਣੇ ਆਪ ਚਲੇ ਜਾਣਾ ਚਾਹੀਦਾ ਹੈ। ਇਸ ਦੁਨੀਆ ਉੱਤੇ ਆਪਦਾ ਤੇ ਆਪਦੇ ਪਰਿਵਾਰ ਦਾ ਬੋਝ ਮਸਾਂ ਉਠਾ ਹੁੰਦਾ ਹੈ। ਕਿਸੇ ਤੀਜੇ ਨੂੰ ਹਿੱਕ ਉੱਤੇ ਨਹੀਂ ਬੈਠਾ ਹੁੰਦਾ। ਜੀਤ ਦਾ ਜੀਜਾ ਭਾਵੇਂ ਇੰਨਾ ਮੂਹਰੇ ਨਹੀਂ ਬੋਲਦਾ ਸੀ। ਪਰ ਉਸ ਨੇ ਦੇਖਿਆਂ, ਜਦੋਂ ਉਹ ਆਪਦੇ ਬੱਚਿਆਂ ਨੂੰ ਘੂਰਦਾ ਸੀ। ਉਨ੍ਹਾਂ ਦੇ ਨਾਨਾਂ ਨਾਨੀ ਵਿੱਚ ਦਖ਼ਲ ਦਿੰਦੇ ਸਨ। ਸਗੋਂ ਕੋਲੋਂ ਬੱਚਿਆਂ ਨੂੰ ਪੈਸੇ ਵੀ ਦਿੰਦੇ ਸਨ। ਪਤੀ-ਪਤਨੀ ਦੀ ਗੱਲ ਵਿੱਚ ਵੀ ਦਖ਼ਲ ਦਿੰਦੇ ਸਨ। ਪਤੀ-ਪਤਨੀ ਦੀ ਕਿਸੇ ਗੱਲ ਦਾ ਪਰਦਾ ਨਹੀਂ ਰਹਿੰਦਾ ਸੀ। ਬੱਚੇ ਤੇ ਉਸ ਦੀ ਪਤਨੀ, ਉਸ ਤੋਂ ਡਰਨੋਂ ਹੱਟ ਗਏ ਸਨ। ਉਸ ਨੇ ਇੱਕ ਰਾਤ ਮੰਮੀ-ਡੈਡੀ, ਜੀਤ ਨੂੰ ਕਿਹਾ, “ ਮੈਂ ਤੁਹਾਡੀ ਬਹੁਤ ਚਿਰ ਮਦਦ ਕਰ ਦਿੱਤੀ ਹੈ। ਤੁਸੀਂ ਆਪਦੇ ਲਈ ਰਹਿਣ ਦਾ ਕੋਈ ਹੋਰ ਪ੍ਰਬੰਧ ਕਰ ਲਵੋ। ਮੇਰੇ ਦੋਸਤ ਦੀ ਬੇਸਮਿੰਟ ਵਿਹਲੀ ਪਈ ਹੈ। ਤੁਸੀਂ ਆਪਦੇ ਘਰ ਕਿਉਂ ਨਹੀਂ ਮੁੜ ਜਾਂਦੇ? ਗ਼ੁੱਸਾ ਇੱਕ ਦੋ ਦਿਨਾਂ ਦਾ ਹੁੰਦਾ ਹੈ।   ਜੀਤ ਨੇ ਕਿਹਾ, “ ਮੇਰ ਗ਼ੁੱਸਾ ਉੱਤਰਨ ਨੂੰ ਸਾਲ ਲੱਗ ਜਾਂਦੇ ਹਨ। ਮੈਂ ਘਰ ਨਹੀਂ ਮੁੜਨਾ। ਬੇਸਮਿੰਟ ਲੈ ਦਿਉ। ਜੀਤ ਦੀ ਭੈਣ ਨੇ ਕਿਹਾ, “ ਜੇ ਤੂੰ ਘਰ ਨਹੀਂ ਮੁੜਨਾ. ਤਾਂ ਤਲਾਕ ਦਾ ਕੇਸ ਕਰਦੇ। ਘਰ ਵਿੱਚੋਂ ਵੀ ਅੱਧ 5 ਲੱਖ ਡਾਲਰ ਮਿਲ ਜਾਵੇਗਾ। ਤੂੰ ਬੇਸਮਿੰਟ ਵਿੱਚ ਜ਼ਰੂਰ ਧੱਕੇ ਖਾਣੇ ਹਨ।

ਜੀਤ ਦੀ ਮੰਮੀ ਨੇ ਕਿਹਾ, “ ਮੇਰੇ ਕੋਲੋਂ ਹਨੇਰ ਕੋਠੜੀ, ਬੇਸਮਿੰਟ ਵਿੱਚ ਨਹੀਂ ਰਹਿ ਹੋਣਾ। ਮੇਰੀ ਇੰਡੀਆ ਦੀ ਮਹਿੰਗੀ ਹੀ ਟਿਕਟ ਲੈ ਦਿਉ। ਮੇਰਾ ਵੀਜ਼ਾ ਕਲ ਆ ਗਿਆ ਹੈ।   ਜੀਤ ਦੀ ਮੰਮੀ, ਮੈਂ ਟਿਕਟਾਂ ਅੱਜ ਹੀ ਲੈ ਆਉਣੀਆਂ ਹਨ। ਜਦੋਂ ਦੀਆ ਵੀ ਛੇਤੀ ਤੋਂ ਛੇਤੀ ਮਿਲਦੀਆਂ ਹਨ। ਕੈਨੇਡਾ ਵਿੱਚੋਂ ਭੱਜ ਚੱਲੀਏ। ਬੈਂਕ ਵਿਚੋਂ ਪੈਨਸ਼ਨ ਕੁੜੀਆਂ ਕਢਾਈ ਜਾਣਗੀਆਂ।   ਕੀ ਤੁਸੀਂ ਮੈਨੂੰ ਇਕੱਲੇ ਨੂੰ ਛੱਡ ਕੇ ਇੰਡੀਆ ਚਲੇ ਜਾਵੋਗੇ? ਮੇਰਾ ਅਜੇ ਪੀ ਆਰ ਕਾਰਡ ਨਹੀਂ ਬੱਣਿਆ। ਉਦੋਂ ਤੱਕ ਮੈਂ ਆਪਦੇ ਦੋਸਤ ਨਾਲ ਰਹਿ ਲੈਂਦਾ ਹਾਂ। ਉਹ ਵੀ ਇਕੱਲਾ ਹੀ ਰਹਿੰਦਾ ਹੈ। ਉਸ ਦੇ ਦੋ ਬੱਚੇ ਮੁੰਡਾ ਕੁੜੀ ਮਾਂ ਨਾਲ ਰਹਿੰਦੇ ਹਨ। ਵੱਡੇ ਮੁੰਡੇ 25 ਸਾਲਾਂ ਦੇ ਨੂੰ 2 ਸਾਲਾਂ ਲਈ ਜੇਲ ਹੋ ਗਈ ਸੀ। ਉਸ ਨੇ ਆਪਦੀ ਗਰਲ ਫਰਿੰਡ ਗੋਰੀ ਨੂੰ ਕੁੱਟ ਦਿੱਤਾ ਸੀ। ਹੁਣ ਉਸ ਕੋਲ ਮੇਰੇ ਵਰਗੇ ਖਾਣ-ਪੀਣ ਵਾਲੇ ਬੈਠਦੇ ਹਨ। ਮੈਂ ਤਲਾਕ ਤੇ ਘਰ ਵਿੱਚੋਂ ਹਿੱਸਾ ਲੈਣ ਦਾ ਕੇਸ ਤਾਂ ਕਰ ਦੇਵਾਂ। ਮੇਰੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਹਨ। ਨਾਂ ਹੀ ਮੇਰੇ ਕੋਲ ਨੌਕਰੀ ਹੈ। “ “ ਇਹ ਭੈਣ ਕਦੋਂ ਕੰਮ ਆਵੇਗੀ? ਉਧਾਰੇ ਪੈਸਾ ਮੈਂ ਦੇ ਦੇਵਾਂਗੀ। ਜਦੋਂ ਤੈਨੂੰ ਘਰ ਮਿਲ ਗਿਆ। ਵੇਚ ਕੇ ਮੇਰੇ ਤੇ ਵਕੀਲ ਦੇ ਪੈਸੇ ਮੋੜ ਦੇਵੀ। ਮੈਂ ਵਿਆਜ ਲਵਾਂਗੀ। “ “ ਘਰ ਵਿਚੋਂ ਮਿਲੇ ਸਾਰੇ ਪੈਸੇ ਮੈਂ ਤੁਹਾਨੂੰ ਹੀ ਦੇ ਦੇਣੇ ਹਨ। ਮੈਂ ਹੁਣ ਇੰਡੀਆ ਰਹਾਂਗਾ।

ਜੀਤ ਦੇ ਮੰਮੀ ਡੈਡੀ 2 ਅਟੈਚੀ ਚੱਕ ਕੇ, ਦੂਜੇ ਦਿਨ ਇੰਡੀਆ ਨੂੰ ਚੜ੍ਹ ਗਏ ਸਨ। ਜੀਤ ਨੇ ਆਪਦੀ ਭੈਣ ਦੇ ਕਹੇ ਤੋਂ ਆਪਦੀ ਪਤਨੀ ਉੱਤੇ ਕੇਸ ਕਰ ਦਿੱਤਾ ਸੀ। ਆਪ ਦੋਸਤ ਦੇ ਘਰ ਰਹਿਣ ਲਈ ਚਲਾ ਗਿਆ। ਯਾਰਾਂ ਨਾਲ ਬਹਾਰਾਂ ਹੁੰਦੀਆਂ ਹਨ। ਪੱਕੇ ਯਾਰ ਵੀ ਕਰਮਾਂ ਨਾਲ ਬਰਾਬਰ ਦੇ ਟੱਕਰੇ ਸਨ। ਰੂਹ ਦੀ ਖ਼ੁਰਾਕ ਸ਼ਰਾਬ ਤੇ ਨਸ਼ੇ ਸਾਰੀ ਰਾਤ ਖਾਂਦੇ ਪੀਂਦੇ ਸਨ। ਨਚਾਰਾਂ ਵਾਂਗ ਸਾਰੀ ਰਾਤ ਨੱਚਦੇ ਸਨ। ਮਨ ਪ੍ਰਚਾਵੇ ਲਈ ਮੁੱਲ ਦੀ ਜ਼ਨਾਨੀ ਲੈ ਆਉਂਦੇ ਸਨ। ਇੰਨਾ ਨਾਲ ਇੱਕ ਹੋਰ 65 ਕੁ ਸਾਲਾਂ ਦਾ ਸਰਪੰਚ ਰਲਿਆ ਹੋਇਆ ਸੀ। ਉਸ ਨੇ ਆਪਦੀ ਪਹਿਲੀ ਘਰ ਵਾਲੀ ਨੂੰ ਕੈਨੇਡਾ ਆ ਕੇ, ਤਲਾਕ ਦੇ ਦਿੱਤਾ ਸੀ। ਪਹਿਲੀ ਦੇ 30 ਸਾਲਾਂ ਦੀ ਕੁੜੀ ਸੀ। ਮੁੰਡਾ ਜੰਮਣ ਲਈ ਜੱਟ 20 ਕੁ ਸਾਲਾਂ ਦੀ ਬ੍ਰਾਹਮਣੀ, ਇੰਡੀਆ ਤੋਂ ਵਿਆਹ ਕੇ ਲੈ ਆਇਆ ਸੀ। ਜਿਸ ਦਾ ਹੁਣ 10 ਸਾਲਾਂ ਦਾ ਮੁੰਡਾ ਸੀ। ਉਹ ਆਪਣੇ ਘਰ ਵੀ ਇਸ ਮੁੰਡੀਰ ਦੀ ਢਾਹੁਣੀ ਨੂੰ ਬਠਾਉਂਦਾ ਸੀ। ਪਤੀ ਮੁੰਡਿਆਂ ਤੋਂ ਸ਼ਰਾਬ ਤੇ ਨਸ਼ੇ ਖਾਂਦਾ ਪੀਂਦਾ ਸੀ। ਆਪ ਜਾਣ ਬੁੱਝ ਕੇ, ਨਸ਼ੇ ਵਿੱਚ ਸੌਂ ਜਾਂਦਾ ਸੀ। ਵਟੇ ਵਿੱਚ ਆਪਣੀ ਘਰਵਾਲੀ ਨੂੰ ਇੰਨਾ ਦੀ ਸੇਵਾ ਕਰਨ ਲਾ ਦਿੰਦਾ ਸੀ। ਬੱਚਾ ਵਿਗੜ ਜਾਵੇ। ਮਾਪੇ ਕੁੱਟ ਮਾਰ ਕੇ ਮੋੜ ਲੈਂਦੇ ਹਨ। ਮਾਪੇਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਕੁੱਝ ਹੱਦ ਤੱਕ ਸਿਧਾ ਵੀ ਕਰ ਲੈਂਦੇ ਹਨ। ਜੇ ਹੁੱਡ 20, 25, 30 ਸਾਲ ਤੋਂ ਉੱਤੇ ਬੰਦਾ ਬੇਲਗ਼ਾਮ ਹੋ ਕੇ ਵਿਗੜ ਜਾਵੇ। ਐਸਾ ਬੰਦਾ ਆਵਾਰਾ ਸਾਨ੍ਹ ਵਰਗਾ ਹੁੰਦਾ ਹੈ। ਬੰਨਿਆਂ, ਕੁੱਟਿਆ, ਮਾਰਿਆ ਲੋਟ ਨਹੀਂ ਆਉਂਦਾ। ਹੋਰ ਖੌਰੂ ਪਾਉਂਦਾ ਹੈ। ਜੋ ਸਮਾਜ ਤੇ ਆਲ਼ੇ ਦੁਆਲੇ ਲਈ ਖ਼ਤਰਾ ਬਣ ਜਾਂਦਾ ਹੈ। ਐਸੇ ਬੰਦੇ ਦਾ ਇੱਕੋ ਇਲਾਜ ਹੈ। ਕੰਮ ਤੇ ਜੋੜੀ ਰੱਖੋ। ਜਾਂ ਜੇਲ ਦੀਆਂ ਸੀਖਾਂ ਅੰਦਰ ਡਿੱਕ ਦੇਵੋ।

ਗੁੱਡੀ ਨੂੰ ਵਿੜਕ ਲੱਗ ਗਈ ਸੀ। ਤਲਾਕ ਦਾ ਕੇਸ ਕੋਰਟ ਵਿੱਚ ਲੱਗ ਗਿਆ ਹੈ। ਜੀਤ ਦੇ ਵਕੀਲ ਦਾ ਬੰਦਾ ਕੇਸ ਦੇ ਪੇਪਰ ਦੇਣ ਨੂੰ ਆਥਣ ਸਵੇਰ ਦਰਾਂ ਮੂਹਰੇ ਆਉਂਦਾ ਸੀ। ਘਰ ਦੀ ਬਿੱਲ ਮਾਰਦਾ ਸੀ। ਪਰ ਉਹ ਡੋਰ ਨਹੀਂ ਖੋਲਦੀ ਸੀ। ਇੱਕ ਦਿਨ ਉਸ ਦਾ ਮੁੰਡਾ ਘਰ ਸੀ। ਉਸ ਨੇ ਕਿਸੇ ਹੋਰ ਦੇ ਭੁਲੇਖੇ, ਦਰ ਖ਼ੋਲ ਕੇ, ਪੇਪਰ ਫੜ ਲਏ। ਗੁੱਡੀ ਜਦੋਂ ਕੰਮ ਤੋਂ ਆਈ। ਪੇਪਰ ਉਸ ਦੇ ਟੇਬਲ ਉੱਤੇ ਪਏ ਸਨ। ਉਸ ਨੇ 7 ਕੁ ਪੇਜ ਦੇ ਸਾਰੇ ਪੇਪਰ ਪੜ੍ਹ ਲਏ ਸਨ। ਜਿਸ ਵਿੱਚ ਤਲਾਕ, ਘਰ ਵੇਚਣ, ਤੇ ਬੱਚਿਆਂ ਦਾ ਖ਼ਰਚਾ ਲੈਣ ਦਾ ਦਾਬਾ ਕੀਤਾ ਹੋਇਆ ਸੀ। ਇਹ ਪੇਪਰ ਮਹੀਨਾ ਕੁ ਪਹਿਲਾਂ ਦੇ ਬਣੇ ਹੋਏ ਸਨ। ਉਸ ਨੇ ਜੀਤ ਦੇ ਵਕੀਲ ਨੂੰ ਕਈ ਬਾਰ ਫ਼ੋਨ ਕੀਤਾ। ਵਕੀਲਾਂ ਕੋਲ ਫ਼ੋਨ ਉੱਤੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਉਹ ਉਸ ਦੇ ਦਫ਼ਤਰ ਵਿੱਚ ਚਲੀ ਗਈ। ਮੂਹਰੇ ਬੈਠੀ ਸੈਕਟਰੀ ਉਸ ਨੂੰ ਵਕੀਲ ਦੇ ਕਮਰੇ ਵਿੱਚ ਲੈ ਗਈ। ਵਕੀਲ ਨੇ ਪੁੱਛਿਆ, “ ਕੀ ਤੂੰ ਜੀਤ ਦੀ ਪਤਨੀ ਹੈ? ਤੂੰ ਇਸ ਤਰਾਂ ਆਪਦੇ ਪਤੀ ਦੇ ਵਕੀਲ ਕੋਲ ਨਹੀਂ ਆ ਸਕਦੀ। ਤੂੰ ਮੇਰੇ ਨਾਲ ਗੱਲ ਨਹੀਂ ਕਰ ਸਕਦੀ। ਗੁੱਡੀ ਨੇ ਕਿਹਾ, ਜੇ ਜੀਤ ਨੂੰ ਤੂੰ ਮੇਰਾ ਪਤੀ ਕਹਿ ਰਿਹਾ ਹੈ। ਕੀ ਤੈਨੂੰ ਪਤਾ ਨਹੀਂ? ਪਤੀ-ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ? “ ਪਤਾ ਹੈ, ਹੁਣ ਉਸ ਨੇ ਤੇਰੇ ਖ਼ਿਲਾਫ਼ ਮੇਰੇ ਦੁਆਰਾ ਕੇਸ ਕੀਤਾ ਹੈ। “ “ ਸ਼ਰਾਬ ਦੇ ਨਸ਼ੇ ਵਿੱਚ ਜੀਤ ਨੇ, ਕਲ ਰਾਤ ਮੇਰੇ ਨਾਲ ਵੈਲੇਨ ਟਾਈਨ ਡੇ ਮਨਾਇਆ ਹੈ। ਖੂਬ ਪਿਆਰ ਕੀਤਾ। ਹੁਣ ਵੀ ਮੇਰੇ ਕਮਰੇ ਵਿੱਚ ਸੁੱਤਾ ਪਿਆ ਹੈ। “ “ ਕੀ ਤੁਸੀਂ ਸਰੀਰਕ ਸਬੰਧ ਕੀਤਾ ਹੈ? “ ਗੁੱਡੀ ਨੂੰ ਪਤਾ ਸੀ। ਬਾਜ਼ੀ ਮੇਰੇ ਹੱਥ ਆ ਗਈ ਹੈ। ਜੀਤ ਤੇ ਵਕੀਲ ਉੱਲੂ ਬਣ ਗਏ ਹਨ। ਉਸ ਨੇ ਕਿਹਾ, “ ਤੈਨੂੰ ਕਿਸੇ ਪਤਨੀ ਤੋਂ ਇਹ ਗੱਲ ਪੁੱਛਦੇ ਸ਼ਰਮ ਨਹੀਂ ਆਉਂਦੀ। ਮੈਂ ਤੈਨੂੰ ਝੂਠਾ ਕੇਸ ਲਗਾਉਣ ਦੇ ਚੱਕਰ ਵਿੱਚ ਜੇਲ਼ ਕਰਾਂ ਸਕਦੀ ਹਾਂ। ਤੂੰ ਡਾਲਰ ਬਟੋਰਨ ਨੂੰ ਜਾਹਲੀ ਕੇਸ ਬਣਾਉਂਦਾ ਹੈ। ਤੂੰ ਹੀ ਮੈਨੂੰ ਦਸ ਦੇ, ਮੈਂ ਕੀ ਕੇਰਾਂ? ਕੇਸ ਚਲਦੇ ਵਿੱਚ ਮੇਰੇ ਘਰ ਅੰਦਰ ਆਉਣ ਤੇ ਰੇਪ ਦਾ ਕੇਸ ਵੀ ਜੀਤ ‘ਤੇ ਪਾ ਸਕਦੀ ਹਾਂ। ਉਹ ਉੱਠ ਕੇ ਖੜ੍ਹਾ ਹੋ ਗਿਆ। ਵਕੀਲ ਨੇ ਕਿਹਾ, ਇਹ ਮੇਰਾ ਬਿਜ਼ਨਸ ਨਹੀਂ ਹੈ। ਜਦੋਂ ਪਤੀ-ਪਤਨੀ ਦੀ ਸੁਲ੍ਹਾ ਹੋ ਗਈ ਹੈ, ਮੈਂ ਕੇਸ ਖ਼ਾਰਜ ਕਰ ਦੇਵਾਂਗਾ। ਅੱਗੇ ਨੂੰ ਜੀਤ ਦਾ ਕੇਸ ਮੈਂ ਨਹੀਂ ਲੈਂਦਾ। ਤੈਨੂੰ ਤਕਲੀਫ਼ ਦੇਣ ਦੀ ਮੁਆਫ਼ੀ ਚਾਹੁੰਦਾ ਹਾਂ।

 

 

 

 

Comments

Popular Posts