ਭਾਗ 1-16 ਪਹਿਲੀ ਬਾਰ ਦੇਖਣ ਵਾਲੇ ਦੇ ਝੱਟ ਨਿਗ੍ਹਾ ਚੜ੍ਹ ਜਾਂਦਾ ਸੀ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਕਿਸੇ ਦੇ ਘਰ ਜਾ ਕੇ, ਕੁੱਝ ਸਮਾਂ ਰਹਿਣਾ ਹੋਵੇ। ਬਹੁਤ ਔਖਾ ਲੱਗਦਾ ਹੈ। ਆਪਦੇ ਘਰ ਹਰ ਕੋਈ ਮਾਲਕ ਹੁੰਦਾ ਹੈ। ਜਿੱਥੇ ਮਰਜ਼ੀ ਕੁੱਝ ਧਰੇ ਰੱਖੇ, ਬੈਠੇ, ਖੜ੍ਹੇ, ਖਾਵੇ, ਪੀਵੇ। ਦੂਜੇ ਦੇ ਘਰ ਪਾਣੀ ਵੀ ਅਗਲੇ ਦੀ ਮਰਜ਼ੀ ਨਾਲ ਪੀਣਾ ਪੈਂਦਾ ਹੈ। ਕਈ ਐਸੇ ਵੀ ਹਨ। ਨਿਰਮਲ ਵਰਗੇ, ਜੋ ਪਹਿਨ ਪੱਚਰ ਕੇ, ਤੋਰੇ -ਫੇਰੇ ਉੱਤੇ ਹੀ ਰਹਿੰਦੇ ਹਨ। ਭੂਆ, ਮਾਸੀਆਂ, ਮਾਮੀਆਂ ਤਾਂ ਆਪਦੀਆਂ ਲੋਟ ਨਹੀਂ ਆਉਂਦੀਆਂ। ਨਿਰਮਲ ਨੇ ਜਿਹੜੇ ਘਰ ਚਾਹ-ਪਾਣੀ, ਰੋਟੀ ਖਾਂਣਾਂ ਹੁੰਦਾ ਹੈ। ਉਸੇ ਨੂੰ ਭੂਆ, ਮਾਸੀ, ਮਾਮੀ ਬੱਣਾਂ ਲੈਂਦਾ ਹੈ। ਹਰ ਸ਼ਹਿਰ ਵਿੱਚ ਇਸ ਦੇ ਐਸੇ ਰਿਸ਼ਤੇ ਕਈ-ਕਈ ਕਾਇਮ ਕੀਤੇ ਹੋਏ ਹਨ। ਅਸਲੀ ਮਾਮਿਆਂ ਦਾ ਇਸ ਨੂੰ ਪਤਾ ਨਹੀਂ ਕਿਥੇ ਰਹਿੰਦੇ ਹਨ? ਕਦੇ ਸਕੀ ਮਾਂ ਦੀ ਖ਼ਬਰ ਨਹੀਂ ਲਈ ਸੀ। ਜਦੋਂ ਦਾ ਪਿੰਡੋਂ ਆਇਆ ਹੈ। ਇਸ ਲਈ ਮਾਂ ਤਾਂ ਉਦੋਂ ਦੀ ਹੀ ਮਰੀ ਹੋਈ ਸੀ। ਕਦੇ ਪਿੰਡ ਮਾਂ ਨੂੰ ਪੈਸਾ ਨਹੀਂ ਭੇਜਿਆਂ। ਮਾਂ ਨੂੰ ਵੀ ਪਤਾ ਨਹੀਂ। ਉਸ ਦੇ ਪੁੱਤਰ ਦਾ ਕੀ ਹਾਲ-ਚਾਲ ਹੈ? ਪੁੱਤਰਾਂ ਦੇ ਹੁੰਦੇ ਮਾਂ ਕੰਧਾਂ ਕੌਲਿਆਂ ਨਾਲ ਟਕਰਾ ਮਾਰਦੀ ਫਿਰਦੀ ਸੀ। ਸਕੀ ਮਾਂ ਦੀ ਕਦੇ ਸਾਰ ਨਹੀਂ ਲਈ। ਹੋਰ ਔਰਤਾਂ ਨਾਲ ਅੰਗਲੀਆਂ, ਸੰਗਲੀਆਂ ਜੋੜਦਾ ਫਿਰਦਾ ਸੀ। ਨਿਰਮਲ ਦਾ ਮਰਦਾਂ ਨਾਲ ਕੋਈ ਰਿਸ਼ਤਾ ਨਹੀਂ ਸੀ। ਮਰਦਾਂ ਦੀ ਘਰ ਵਿੱਚ ਚੱਲਦੀ ਕਿਥੇ ਹੈ? ਔਰਤ ਪ੍ਰਧਾਨ ਜ਼ਮਾਨਾ ਹੈ। ਮਰਦ ਭਾਵੇਂ ਪੀ ਕੇ, ਜ਼ਨਾਨੀ ਨੂੰ ਬੜਕਾਂ ਮਾਰੀ ਜਾਣ। ਜਦੋਂ ਸੁਰਤ ਸਿਰ ਹੁੰਦੇ ਹਨ। ਸਬ ਬੋਲਤੀ ਬੰਦ ਹੁੰਦੀ ਹੈ। ਜਿਸ ਘਰ ਵਿੱਚ ਪਹਿਲੀ ਬਾਰ ਕਿਸੇ ਨਾਲ ਵੀ ਜਾਂਦਾ ਸੀ। ਔਰਤ ਦਾਦ ਗੋਤ, ਪਿੰਡ ਪੁੱਛਦਾ ਸੀ। ਅਗਲੀ ਚਾਹੇ ਜੋ ਵੀ ਗੋਤ ਪਿੰਡ ਦੱਸ ਦੇਵੇ। ਉਸ ਨੂੰ ਕਹਿੰਦਾ, " ਤੂੰ ਤਾਂ ਮੇਰੀ ਮਾਂ ਦੇ ਪੇਕਿਆਂ ਵੱਲੋਂ ਲੱਗਦੀ ਹੈ। ਦੱਸ ਕੀ ਤੇਰੇ ਉਸ ਗੋਤ ਵਿੱਚ ਪੇਕੇ ਹਨ, ਜਾਂ ਸਹੁਰੇ ਹਨ? " ਅਗਲੀ ਕਹਿੰਦੀ, " ਮੇਰਾ ਇਹ ਗੋਤ, ਪਿੰਡ ਪੇਕਿਆਂ ਦਾ ਹੈ। ਉਸ ਨਾਲ ਮਾਸੀ ਕਹਿ ਕੇ ਗਲ਼ੇ ਮਿਲਦਾ ਸੀ। ਜੇ ਕੋਈ ਕਹਿ ਦੇਵੇ, " ਗੋਤ, ਪਿੰਡ ਵਿੱਚ ਮੇਰੇ ਸਹੁਰੇ ਹਨ। " ਅਗਲੀ ਨੂੰ ਮਾਮੀ ਕਹਿ ਕੇ, ਉਸ ਦੇ ਪੈਰ ਫੜਨ ਲੱਗਦਾ ਸੀ। ਪੈਰਾ ਤੇ ਪੈਣ ਤੋਂ ਪਹਿਲਾਂ ਹੀ, ਉਹ ਨਿਰਮਲ ਨੂੰ ਹਿੱਕ ਨਾਲ ਘੁੱਟ ਲੈਂਦੀ ਸੀ। ਨਾਨਕੇ ਘਰ ਹਰ ਗੁਸਤਾਖ਼ੀ ਕੀਤੀ ਮੁਆਫ਼ ਹੁੰਦੀ ਹੈ। ਨਾਨਕੀ ਲਾਡ ਵੀ ਵੱਧ ਲੜਾਏ ਜਾਂਦੇ ਹਨ।

ਨਿਰਮਲ 6 ਫੁੱਟ ਦਾ  27 ਸਾਲਾਂ ਦਾ ਉੱਚਾ ਭਰਮੇਂ ਸਰੀਰ ਦਾ ਨੌਜਵਾਨ ਸੀ। ਰੱਬ ਨੇ ਰੂਪ ਵੰਡਣ ਲੱਗੇ ਨੇ, ਇਸੇ ਨੂੰ ਰੂਪ ਦਾ ਢੇਰ ਲੱਗਾ ਦਿੱਤਾ ਸੀ। ਉਹ ਰੱਜ ਕੇ ਸੁਨੱਖਾ ਸੀ। ਮੰਨਣ ਵਾਲੀ ਗੱਲ ਹੈ। ਪੂਰੀ ਟੌਹਰ ਕੱਢ ਕੇ, ਨਿੱਖਰ ਕੇ ਰਹਿੰਦਾ ਸੀ। ਡੱਬ ਵਿੱਚ ਇੱਕ ਪਾਸੇ ਰਿਵਾਲਵਰ, ਦੂਜੇ ਪਾਸੇ ਬੋਤਲ ਦਿੱਤੀ ਹੁੰਦੀ ਸੀ। ਪਹਿਲੀ ਬਾਰ ਦੇਖਣ ਵਾਲੇ ਦੇ ਝੱਟ ਨਿਗ੍ਹਾ ਚੜ੍ਹ ਜਾਂਦਾ। ਦਿਲ ਨੂੰ ਭਾਅ ਜਾਂਦਾ। ਉਹ ਦੋਸਤੀ ਕਰਨ ਨੂੰ ਬਿੰਦ ਲਗਾਉਂਦਾ। ਇੱਕ ਦੋ ਦੋਸਤ ਨਾਲ ਜ਼ਰੂਰ ਰੱਖਦਾ ਸੀ। ਹੁਣ ਇਸ ਦੀ ਠਹਿਰ ਟਰਾਂਟੋ ਵਿੱਚ ਸੀ। ਇਸ ਘਰ ਵਾਲੀ ਔਰਤ ਬਲਵਿੰਦਰ ਨੂੰ ਮਾਮੀ ਬਣਾਇਆ ਹੋਇਆ ਸੀ। ਇਸ ਦੇ ਮਰਦ ਦਾ ਪਤਾ ਨਹੀਂ ਸੀ। ਉਹ ਮਰ ਗਿਆ ਸੀ। ਜਾਂ ਇਸ ਕੈਨੇਡੀਅਨ ਔਰਤ ਨੇ, ਘਰੋਂ ਭਜਾ ਦਿੱਤਾ ਸੀ। ਨਿਰਮਲ ਨੂੰ ਮਾਮਾ ਦੇਖੇ ਬਗੈਰ ਹੀ 35 ਕੁ ਸਾਲਾਂ ਦੀ ਮਾਮੀ ਮਿਲ ਗਈ ਸੀ। ਇਹ ਮਾਮੀ ਨਿਰਮਲ ਤੇ ਉਸ ਦੇ ਦੋਸਤਾਂ ਦੀ ਆਊ ਭਗਤ, ਇਸ ਤਰਾਂ ਕਰਦੀ ਸੀ। ਜਿਵੇਂ ਸੱਚ ਮੁਚ ਖ਼ੂਨ ਦੇ ਰਿਸ਼ਤੇ ਵਿਚੋਂ ਹੋਵੇ। ਦੂਜੇ ਦੋਨੇਂ ਦੋਸਤ ਗੈੱਸਟ ਰੂਮ ਵਿੱਚ ਰਹਿੰਦੇ ਸਨ। ਨਿਰਮਲ ਨੂੰ ਬਲਵਿੰਦਰ ਨੇ ਆਪਣਾ ਕਮਰਾ ਦਿੱਤਾ ਹੋਇਆ ਸੀ।

 
ਭਾਗ 2 ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ ਜਾਨੋਂ ਮਹਿੰਗੇ ਯਾਰ

-ਸਤਵਿੰਦਰ ਕੌਰ ਸੱਤੀ (  ਕੈਲਗਰੀ) ਕੈਨੇਡਾ satwinder_7@hotmail.com

ਨਿਰਮਲ ਇਸ ਮੂੰਹ ਬੋਲੀ ਮਾਮੀ ਬਲਵਿੰਦਰ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਵਿਆਹ ਵੀ ਨਿਰਮਲ ਦੀ ਕਿਸੇ ਮਾਸੀ ਦੀ ਕੁੜੀ ਦਾ ਸੀ। ਉਸ ਦੀ ਮਾਸੀ ਦੇ ਪੇਕੇ, ਬਲਵਿੰਦਰ ਦੇ ਸੌਹਰੇ ਇੱਕੋ ਪਿੰਡ ਸਨ। ਦੋਨੇਂ ਸਹੇਲੀਆਂ ਬਣ ਗਈਆਂ ਸਨ। ਵਿਆਹ ਵਿੱਚ ਬਲਵਿੰਦਰ ਦੀ ਪਟਰਾਣੀਆਂ ਵਾਂਗ ਟੌਹਰ ਕੱਢੀ ਹੋਈ ਸੀ। ਫੇਰਿਆਂ ਵੇਲੇ ਨਿਰਮਲ ਦੀ ਨਿਗ੍ਹਾ ਵਿੱਚ ਬਲਵਿੰਦਰ ਚੜ੍ਹ ਗਈ ਸੀ। ਜਦੋਂ ਉਸ ਨੇ ਬਲਵਿੰਦਰ ਨੂੰ ਵਿਆਹ ਵਾਲੀ ਕੁੜੀ ਦੇ ਦੁਆਲੇ ਦੇਖਿਆ ਸੀ। ਉਹ 5 ਕੁ ਫੁੱਟ ਦੀ ਔਰਤ ਠੁਮਕ ਠੁਮਕ   ਕਰਦੀ ਫਿਰਦੀ ਸੀ। ਉਸ ਦੀ ਅੱਡੀ ਨਿਰਮਲ ਦੇ ਸੀਨੇ ਉੱਤੇ ਵੱਜਦੀ ਸੀ। ਨਿਰਮਲ ਨੇ ਉਸ ਦੇ ਨਜ਼ਦੀਕ ਆਨੀਬਹਾਨੀ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸੀ। ਉਹ ਕਬੂਤਰ ਵਾਂਗ ਉਸ ਦੇ ਦੁਆਲੇ ਉਡਾਰੀਆਂ ਮਾਰਦਾ ਫਿਰਦਾ ਸੀ। ਬਲਵਿੰਦਰ ਨੂੰ ਵੀ ਵਿੜਕ ਲੱਗ ਗਈ ਸੀ। ਉਸ ਵੱਲ ਚੋਰ ਅੱਖ ਨਾਲ ਦੇਖ ਰਹੀ ਸੀ। ਨਿਰਮਲ ਉਸ ਨੂੰ ਅੱਖ ਦੇ ਇਸ਼ਾਰੇ ਨਾਲ ਹਾਲ ਵੀ ਪੁੱਛ ਗਿਆ ਸੀ। ਨਿਰਮਲ ਦੀਆਂ ਮੋਟੀਆਂ ਅੱਖਾਂ ਦਾ ਤੀਰ ਬਲਵਿੰਦਰ ਦੇ ਟਿਕਾਣੇ ਉੱਤੇ ਵੱਜ ਗਿਆ ਸੀ। ਉਹ ਬੌਂਦਲ ਜਿਹੀ ਗਈ ਸੀ। ਉਸ ਨੇ ਕਈ ਬਾਰ ਨਿਰਮਲ ਵੱਲ ਦੇਖਿਆ। ਉਹ ਉਸੇ ਨੂੰ ਹੀ ਦੇਖ ਰਿਹਾ ਸੀ। ਉਹ ਜਿਉਂ ਹੀ ਕਮਰੇ ਵਿੱਚੋਂ ਕੁੱਝ ਲੈਣ ਗਈ। ਨਿਰਮਲ ਉਸ ਦੇ ਮਗਰੇ, ਕਮਰੇ ਵਿੱਚ ਚਲਾ ਗਿਆ ਸੀ। ਉਹ ਇਸ ਘਰ ਦਾ ਭੇਤੀ ਸੀ। ਉਸ ਨੇ ਬਲਵਿੰਦਰ ਦਾ ਰਸਤਾ ਰੋਕ ਲਿਆ। ਉਸ ਨੇ ਨੇੜੇ ਨੂੰ ਹੋ ਕੇ ਕਿਹਾ, " ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ। ਆਪਾਂ ਪਹਿਲਾਂ ਵੀ ਕਿਤੇ ਮਿਲੇ ਹਾਂ। “ “  ਮੈਂ ਬਲਵਿੰਦਰ ਜੀ ਤੁਹਾਡੀ ਸੁਖਵਿੰਦਰ ਮਾਸੀ ਦੇ ਪਿੰਡ ਵਿਆਹੀ ਹਾਂ। ਜ਼ਰੂਰ ਜਾਣਦੇ ਹੋਵੋਗੇ। " " ਤੁਸੀਂ ਤਾਂ ਘਰ ਦੇ ਹੀ ਨਿਕਲੇ, ਮੇਰੀ ਮਾਮੀ ਲੱਗੇ। ਮੇਰਾ ਮਨ ਸੋਚ ਕੇ, ਉੱਸਲਵੱਟੇ ਲਈ ਜਾਂਦਾ ਸੀ। ਹੁਣ ਤੁਸੀਂ ਹੀ ਦੇਖ ਲਵੋ। ਮਨਾ ਨੂੰ ਮਨਾ ਦੇ ਰਾਹ ਹੁੰਦੇ ਹਨ। ਦਿਲ ਨੇ ਤੁਹਾਨੂੰ ਕਿੰਨੇ ਲੋਕਾਂ ਵਿਚੋਂ ਪਛਾਣ ਲਿਆ ਹੈ? ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ। ਸੱਚੀਂ ਤੁਸੀਂ ਬਹੁਤ ਖ਼ੂਬਸੂਰਤ ਹੋ। "

" ਸਾਰੇ ਮਰਦ ਇਹੀ ਕਹਿੰਦੇ ਹੁੰਦੇ ਹਨ। ਵੈਸੇ ਮੈਂ ਸੁੰਦਰ ਹੀ ਹਾਂ।". ਆਪ ਦੀ ਪ੍ਰਸੰਸਾ ਜਵਾਨ ਮਰਦ ਦੇ ਮੂੰਹੋਂ ਸੁਣ ਕੇ ਉਹ ਮਨ ਵਿੱਚ ਬਹੁਤ ਖ਼ੁਸ਼ ਹੋਈ। ਉਹ ਹਵਾ ਵਿੱਚ ਉੱਡੀ ਫਿਰਦੀ ਸੀ। ਉਸ ਨੂੰ ਜਾਣੀਦੀ, ਖੰਬ ਲੱਗ ਗਏ ਸਨ। ਉਸ ਮੁੱਛ ਫੁੱਟ ਗੱਭਰੂ ਵੱਲ ਦੇਖ ਕੇ, ਉਸ ਨੂੰ ਸਰੂਰ ਜਿਹਾ ਚੜ੍ਹ ਗਿਆ ਸੀ। ਬਲਵਿੰਦਰ ਦੀ ਅੱਖ ਵੀ ਉਸੇ ਉੱਤੇ ਟਿੱਕੀ ਹੋਈ ਸੀ। ਹੁਣ ਉਹ ਆਪ ਜਾਣ ਬੁੱਝ ਕੇ, ਉਸ ਦੇ ਦੁਆਲੇ ਮਹਿਮਾਨ ਬਾਜ਼ੀ ਕਰਦੀ ਹੋਈ ਘੁੰਮ ਰਹੀ ਸੀ। ਦੋਨੇਂ ਇੱਕ ਦੂਜੇ ਦੇ ਹੋਰ ਨੇੜੇ ਹੋ ਰਹੇ ਸਨ। ਓਪਰੀ ਜ਼ਨਾਨੀ ਦਾਣਾ ਪਾਵੇ ਤਾਂ, ਕੋਈ ਵੀ ਖ਼ੈਰ ਨਹੀਂ ਕਰਦਾ। ਲੋੜ ਬੰਦ ਜ਼ਨਾਨੀਆਂ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਦੋਨਾਂ ਨੂੰ ਇੱਕ ਦੂਜੇ ਤੋਂ ਬਗੈਰ ਕੋਈ ਹੋਰ ਨਹੀਂ ਦਿਸਦਾ ਸੀ। ਨਿਰਮਲ ਉਸ ਤੋਂ ਵੀ ਵੱਧ ਮਚਲਿਆ ਫਿਰਦਾ ਸੀ। ਖੇਡ ਮੰਗੀ ਦੇਖ ਕੇ, ਕਈ ਬਾਰ ਉਸ ਵਿੱਚ ਮੋਢਾ ਮਾਰ ਕੇ, ਖਹਿ ਗਿਆ ਸੀ। ਨੱਚਣ ਦੇ ਵੇਲੇ ਤੱਕ ਨਿਰਮਲ ਸ਼ਰਾਬ ਦੇ ਸਰੂਰ ਵਿੱਚ ਹੋ ਗਿਆ ਸੀ। ਮਾਮੀ ਨੱਚਦੀ ਦੇ ਨਾਲ ਨਿਰਮਲ ਨਾਲ ਨਾਲ ਗੇੜਾ ਦੇ ਜਾਂਦਾ ਸੀ। ਜਦੋਂ ਉਹ ਨੱਚਦੀ ਸੀ। ਜਾਣ ਕੇ ਨਾਲ ਨੱਚਦਾ ਸੀ। ਬਾਕੀ ਔਰਤਾਂ ਨਾਲ ਮਸ਼ਕਰੀਆਂ ਕਰੀ ਜਾਂਦਾ ਸੀ। ਉਹ ਵੀ ਇਸ ਨਾਲ ਘੁਲ-ਮਿਲ ਗਈਆਂ ਸਨ। ਇਸ ਨੂੰ ਟਿੱਚਰਾਂ ਕਰ ਰਹੀਆਂ ਸਨ। ਉਨ੍ਹਾਂ ਨੂੰ ਲੱਗਦਾ ਸੀ। ਇਹ ਵਿਆਹ ਵਿੱਚ ਕੋਈ ਖ਼ਾਸ ਬੰਦਾ ਹੈ। ਹਰ ਇੱਕ ਨੂੰ ਬੀਬੀ ਭੈਣ ਕਹਿਕੇ ਗੱਲ ਕਰਦਾ ਸੀ।

ਚੜ੍ਹਦੀ ਉਮਰ ਦੇ ਨੌਜਵਾਨਾਂ ਦੇ ਇਸ਼ਕ ਮੋੜਾਂ ਉੱਤੇ ਜਾਂ ਕਾਲਜ ਦੇ ਅੰਦਰ ਗੇਟ ਦੇ ਬਾਹਰ ਹੁੰਦੇ ਹਨ। ਅੱਜ ਕਲ ਇਸ਼ਕ ਫੇਸਬੁੱਕ, ਸਕਾਈਪ, ਫ਼ੋਨ ਉੱਤੇ ਹੁੰਦੇ ਹਨ। ਕਈਆਂ ਪੱਕੜ ਉਮਰਾਂ ਵਾਲਿਆਂ ਦੀ ਕਹਾਣੀ ਵੀ ਕਿਸੇ ਦੇ ਵਿਆਹ, ਸ਼ਾਦੀ ਵਿੱਚ ਲੋਟ ਆ ਜਾਂਦੀ ਹੈ। ਦੂਜੇ ਦਾ ਵਿਆਹ ਦੇਖ ਕੇ, ਲੂਰੀਆਂ ਉੱਠਣ ਲੱਗ ਜਾਂਦੀਆਂ ਹਨ। ਐਸੇ ਹਾਲਾਤ ਵਿੱਚ ਹਰ ਕੋਈ ਗਰਮ ਹੋ ਕੇ, ਚਾਰਜ ਹੋ ਜਾਂਦਾ ਹੈ। ਵਿਆਹ ਵਾਲਿਆਂ ਤੋਂ ਪਹਿਲਾਂ ਬਾਜ਼ੀ ਮਾਰਨ ਨੂੰ ਫਿਰਦੇ ਹੁੰਦੇ ਹਨ।

ਖਾਣਾ ਖਾਣ ਪਿੱਛੋਂ ਨਿਰਮਲ ਦੀ ਮਾਸੀ ਨੂੰ ਆਏ ਹੋਏ, ਮਹਿਮਾਨਾਂ ਦੇ ਮੰਜੇ ਬਿਸਤਰੇ ਦਾ ਫ਼ਿਕਰ ਹੋਣ ਲੱਗਾ ਸੀ। ਉਹ ਸਬ ਨੂੰ ਸੌਣ ਦੇ ਟਿਕਾਣੇ ਦੱਸ ਰਹੀ ਸੀ। ਬਲਵਿੰਦਰ ਦਾ ਘਰ ਉਸ ਦੇ ਘਰ ਨਾਲ ਹੀ ਸੀ। ਬਲਵਿੰਦਰ ਦੇ ਇਸ਼ਾਰੇ ਉੱਤੇ ਨਿਰਮਲ ਆਪ ਹੀ ਉਸ ਦੇ ਮਗਰ ਤੁਰ ਪਿਆ ਸੀ। ਉਸ ਦੇ ਦੋਸਤਾਂ ਨੇ ਵੀ ਉੱਥੇ ਹੀ ਟਿਕਾਣਾ ਕਰ ਲਿਆ ਸੀ। ਨਿਰਮਲ ਕੋਲ ਬਲਵਿੰਦਰ ਬਹੁਤ ਚਿਰ ਬੈਠੀ ਰਹੀ। ਬਲਵਿੰਦਰ ਤੇ ਉਹ ਇੱਧਰ-ਉੱਧਰ ਤੇ ਵਿਆਹ ਦੀਆ ਗੱਲਾਂ ਕਰਦੇ ਰਹੇ। ਜਦੋਂ ਸੌਣ ਦਾ ਸਮਾਂ ਹੋਇਆ। ਬਲਵਿੰਦਰ ਸਿਰਹਾਣਾ ਤੇ ਰਜਾਈ ਚੱਕ ਕੇ, ਕਮਰੇ ਵਿਚੋਂ ਜਾਣ ਹੀ ਲੱਗੀ ਸੀ। ਨਿਰਮਲ ਨੇ ਝੱਟ ਉਸ ਦੀ ਬਾਂਹ ਫੜ ਲਈ। ਉਸ ਨੂੰ ਕਿਹਾ, " ਮੈਨੂੰ ਇਕੱਲੇ ਨੂੰ ਛੱਡ ਕੇ, ਕਿਥੇ ਚੱਲੀ ਹੈ? " " ਮੈਂ ਸੋਫ਼ੇ ਉੱਤੇ ਸੌਣ ਚੱਲੀ ਹਾਂ। ਸੋਫ਼ੇ ਉੱਤੇ ਸੌਣ ਦੀ ਆਦਤ ਹੈ। ਤੁਸੀਂ ਆਰਾਮ ਕਰੋ। ਥੱਕੇ ਹੋਏ ਹੋ। "

" ਤੈਨੂੰ ਦੇਖ ਕੇ ਥਕੇਵਾਂ ਸਾਰਾ ਲਹਿ ਗਿਆ ਹੈ। ਹੁਣ ਆਰਾਮ ਕਿਥੇ ਹੋਣਾ ਹੈ? ਤੂੰ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਕਿਥੇ ਅੱਖ ਲੱਗਣੀ ਹੈ? " ਜਿਉਂ ਉਸ ਨੇ ਜ਼ੋਰ ਦੀ ਬਾਂਹ ਖਿੱਚੀ, ਉਹ ਉਸ ਉੱਤੇ ਜਾ ਡਿੱਗੀ। ਨਿਰਮਲ ਨੇ ਭਾਵੇਂ ਉਸ ਦੀ ਬਾਂਹ ਛੱਡ ਦਿੱਤੀ ਸੀ। ਉਹ ਚੁੰਬਕ ਵਾਂਗ ਉਸ ਦੀ ਹਿੱਕ ਉੱਤੇ ਪਈ ਸੀ। ਸ਼ਾਇਦ ਉੱਠਣਾ ਨਹੀਂ ਚਾਹੁੰਦੀ ਸੀ। ਨਿਰਮਲ ਨੇ ਦੋਨੇਂ ਮਜ਼ਬੂਤ ਬਾਂਹਾਂ ਉਸ ਦੇ ਦੁਆਲੇ ਵਗਲ਼ ਕੇ ਕਸ ਦਿੱਤੀਆਂ ਸਨ। ਬਲਵਿੰਦਰ ਕਿਸੇ ਸੁਖ ਵਿੱਚ ਗੁਆਚ ਗਈ ਸੀ। ਉਸ ਦੀਆਂ ਅੱਖਾਂ ਮਿਚ ਗਈਆਂ ਸਨ। ਉਸ ਨੂੰ ਇਸ ਤਰਾਂ ਦੇਖ ਕੇ, ਨਿਰਮਲ ਨੂੰ ਹੋਰ ਬੜ੍ਹਾਵਾ ਮਿਲ ਗਿਆ ਸੀ।

 

 
ਭਾਗ 3 ਦੋਸਤ ਉਹੀ ਜੋ ਦੂਜੇ ਨੂੰ ਮੁਸੀਬਤ ਸਮੇਂ ਕੰਮ ਆਵੇ ਜਾਨੋਂ ਮਹਿੰਗੇ ਯਾਰ

-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਬਲਵੀਰ ਨੇ ਸਿਮਰਨ ਨੂੰ ਪੁੱਛਿਆ, " ਯਾਰ ਇੱਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਕੀ ਤੂੰ ਕਿਸੇ ਦੀ ਦੋਸਤੀ ਨਿਭਦੀ ਦੇਖੀ ਹੈ?" ਸਿਮਰਨ ਨੇ ਜੁਆਬ ਦਿੱਤਾ, " ਮੈ ਤੈਨੂੰ ਜੇਬ ਵਿਚੋਂ ਪੰਜ ਡਾਲਰ ਖ਼ਰਚ ਕੇ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ। " ਯਾਰ ਪੰਜ ਡਾਲਰ ਮੇਰੇ ਉੱਤੇ ਖ਼ਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ। " " ਦੋਸਤੀ ਪੈਸਿਆਂ ਨਾਲ ਨਹੀਂ ਜੋਖੀਂ ਜਾਂਦੀ। ਟਿਕਟ 50 ਡਾਲਰ ਦੀ ਵੀ ਹੁੰਦੀ, ਪ੍ਰਵਾਹ ਨਹੀਂ ਸੀ। ਦੋਸਤ ਉਹੀ ਜੋ ਦੂਜੇ ਨੂੰ ਮੁਸੀਬਤ ਸਮੇਂ ਕੰਮ ਆਵੇ। ਦੋਸਤ ਦੀ ਇੱਜ਼ਤ ਨੂੰ ਆਪਦੀ ਇੱਜ਼ਤ ਸਮਝੇ। ਆਪਣਾ ਆਪ ਵਾਰ ਦੇਵੇਸਤੀ ਹੋ ਜਾਵੇ। ਦੋਸਤ ਨੂੰ ਕਿਸੇ ਵੀ ਮੁਸੀਬਤ ਤੇ ਉਲਝਣ ਵਿਚੋਂ ਬਾਹਰ ਕਰੇ। ਦੋਸਤੀ ਵਿੱਚ ਲਾਲਚ ਕੋਈ ਨਹੀਂ ਹੁੰਦਾ। ਕੁੜੀ ਦਾ ਕੁੜੀ ਨਾਲ, ਮੁੰਡੇ ਦੀ ਮੁੰਡੇ ਨਾਲ, ਕੁੜੀ ਮੁੰਡੇ ਵਿੱਚ ਵੀ ਪਵਿੱਤਰ ਰਿਸ਼ਤਾ ਹੋ ਸਕਦਾ ਹੈ। ਦੋਸਤੀ ਵਿੱਚ ਕਾਮ ਦੀ ਕੋਈ ਖਿੱਚ ਨਹੀਂ ਹੁੰਦੀ। ਦੋ ਦੋਸਤ ਇੱਕ ਦੂਜੇ ਦੇ ਸਰੀਰ ਨੂੰ ਹੱਥ ਵੀ ਨਹੀਂ ਲਗਾਉਂਦੇ। ਕੈਨੇਡਾ ਵਿੱਚ ਤਾਂ ਐਵੇਂ ਕਿਸੇ ਦੇ ਸਰੀਰ ਨੂੰ ਛੂਹਣ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ। ਉਸ ਤੇ ਮਾੜਾ ਛੱਕ ਕਿੱਤਾ ਜਾਂਦਾ ਹੈ। " " ਯਾਰ ਮੈ ਮਜ਼ਾਕ ਕਰਦਾ। ਮੈਨੂੰ ਸ਼ੋ ਬਹੁਤ ਚੰਗਾ ਲੱਗਾ। ਚਾਰ ਘੰਟੇ ਪਲ ਅੱਖ ਝੱਪਣ ਵਾਂਗ ਲੰਘ ਗਏ। ਚੰਗੇ ਮੀਡੀਏ ਦਾ ਰੋਲ ਨਿਭਾਉਣ ਵਾਲੇ ਵੀ ਕੌਮ ਤੇ ਵਿਰਸੇ ਨਾਲ ਦੋਸਤੀ ਹੀ ਨਿਭਾ ਰਹੇ ਹਨ। ਛੋਟੇ ਬੱਚੇ ਵੀ ਕਿੰਨੇ ਉਤਸ਼ਾਹ ਤੇ ਦਲੇਰੀ ਨਾਲ ਪ੍ਰੋਗਰਾਮ ਕਰਕੇ ਗਏ ਹਨ। ਇੱਕ ਵਾਰ ਲੱਗਾ ਕੇ ਪੰਜਾਬ ਦੇ ਹੀ ਕਿਸੇ ਮੇਲੇ ਵਿੱਚ ਆਏ ਹਾਂ। ਗਿੱਧੇ ਭੰਗੜੇ ਨੇ ਰੰਗ ਬੰਨ੍ਹ ਦਿੱਤਾ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਚੰਗਾ ਕਿੱਤਾ ਸ਼ੋ ਦੇਖ ਲਿਆ। ਬਲਵੀਰ ਨੇ ਕਿਹਾ, “ ਮੈ ਤਾਂ ਕਹਿਨਾ ਹਰ ਵੀਕਇੰਡ ਨੂੰ ਸਭਿਆਚਾਰਕ ਪ੍ਰੋਗਰਾਮ ਹੋਣੇ ਚਾਹੀਦੇ ਨੇ। ਕੈਨੇਡਾ ਦਾ ਮਹੋਲ ਹੀ ਐਸਾ ਹੈ। ਬੱਚੇ ਕੀ ਕਰਨ? ਆਪਾ ਆਪ ਪਿਛਲਾ ਸਾਰਾ ਕੁੱਝ ਭੁੱਲਦੇ ਜਾਂਦੇ ਹਾਂ। ਸਾਡੇ ਧਾਰਮਿਕ ਪ੍ਰਬੰਧਕ ਵੀ ਕੁੱਝ ਕਰ ਸਕਦੇ। ਢੋਲਕੀ ਛੈਣੇ ਖੜਕਾ ਕੇ, ਪੈਸੇ ਇਕੱਠੇ ਕਰਨ ਤੋ ਬਿਨਾਂ ਲੋਕਾਂ ਨੂੰ ਧਰਮ ਨਾਲ ਜੋੜ ਸਕਦੇ। ਪੈਸੇ ਇਕੱਠੇ ਕਰਨ ਵੇਲੇ ਧਾਰਮਿਕ ਲੀਡਰਾਂ ਨੂੰ ਪ੍ਰਵਾਹ ਨਹੀਂ ਹੁੰਦੀ। ਪੈਸੇ ਦੇਣ ਵਾਲਾ ਕੇਸ ਕੱਤਲ ਕਰਨ ਵਾਲਾ ਹੈ ਜਾਂ ਸ਼ਰਾਬੀ ਹੈ। ਜੇ ਉਹੀ ਮੋਨਾ ਬੰਦਾ ਮਹਾਰਾਜ ਪੜ੍ਹਨ ਲੱਗ ਜਾਵੇ। ਬੇਅਦਬੀ ਹੋ ਜਾਂਦੀ ਹੈ। ਬੰਦਾ ਮਾੜੇ ਕਰਮਾਂ ਵਾਲਾ ਗੁਰੂ ਨੇੜੇ ਕਿਵੇਂ ਹੋਵੇ? ਗੁਰੂ ਤਾਂ ਧਾਰਮਿਕ ਲੀਡਰਾਂ ਦੇ ਕਬਜ਼ੇ ਵਿੱਚ ਹੈ। ਜਿਉਂਦੇ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਮਰੇ ਬੰਦੇ ਦੀ ਲਾਸ਼ ਨੂੰ ਮੱਥਾ ਟਿਕਾਉਣ ਲਈ ਇਜਾਜ਼ਤ ਦੇ ਦਿੰਦੇ ਹਨ। ਮਰੇ ਬੰਦੇ ਦੀ ਅਰਥੀ ਚੱਕਣ, ਭੋਗ ‘ਤੇ ਵੀ ਪੌਂਡ, ਡਾਲਰ, ਨੋਟ ਝੜਦੇ ਹਨ। "

ਸਿਮਰਨ ਨੇ ਕਿਹਾ, " ਜੇ ਕਿਤੇ ਰੱਬ ਇੰਨਾ ਧਾਰਮਿਕ ਪ੍ਰਬੰਧਕਾਂ ਦੀ ਸੁਣਦਾ ਹੋਵੇ। ਤੂੰ ਮੈਂ ਤਾਂ ਭੁੱਖੇ ਹੀ ਮਰ ਜਾਈਏ। ਹੁਣ ਤੱਕ ਧਰਤੀ ਤੇ ਸਾਰੇ ਕਬਰਾਂ ਹੀ ਹੋਣੀਆਂ ਸੀ। ਰੋਜ਼ ਕੋਈ ਨਵਾਂ ਸਿਆਪਾ ਪਾ ਕੇ, ਬੰਦੇ ਧਰਮਾਂ ਪਿੱਛੇ ਭੜਵਾਕੇ, ਮਰਵਾਉਂਦੇ ਹਨ। ਪਰ ਰੱਬ ਬਹੁਤ ਪਿਆਰਾ, ਹਰ ਸ਼ੈ ਦੇ ਦਿੰਦਾ। ਮੰਗਣ ਦੀ ਲੋੜ ਵੀ ਨਹੀਂ ਪੈਂਦੀ। "

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।

ਰੱਬ ਮਾਂ ਤੋ ਵੀ ਨੇੜੇ ਸਕਾ ਦੋਸਤ ਲੱਗਦਾ। ਦੋਸਤ ਤੇਰੇ ਵਰਗੇ ਮੇਰੇ ਲਈ ਰੱਬ ਹੀ ਹਨ।"

ਸਿਮਰਨ ਬਲਵੀਰ ਨੂੰ ਆਪਦੇ ਘਰ ਲੈ ਗਿਆ। ਸਿਮਰਨ ਦਾ ਡੈਡੀ ਗੁਰਨਾਮ, ਉਸ ਦੀ ਉਡੀਕ ਕਰ ਰਿਹਾ ਸੀ। ਉਸ ਨੇ ਕਿਹਾ, " ਨੌਜਵਾਨੋ ਅੱਜ ਹਨੇਰਾ ਕਰ ਆਏ। ਤੁਹਾਨੂੰ ਦੇਖ ਕੇ ਮੈਨੂੰ ਆਪਦੇ ਜਵਾਨੀ ਦੇ ਦਿਨ ਚੇਤੇ ਆ ਜਾਂਦੇ ਹਨ। ਸਿਆਣੇ ਵੀ ਕਹਿੰਦੇ ਹਨ, “ ਇੱਕ ਤੇ ਇੱਕ ਗਿਆਰਾਂ ਹੁੰਦੇ ਹਨ। ਬਲਵੀਰ ਦਾ ਡੈਡੀ ਗੁਰਚਰਨ ਮੇਰੇ ਤੋਂ ਪਹਿਲਾ ਆਪ ਦੇ ਜੀਜੇ ਕੋਲ ਕੱਲਕੱਤੇ ਆਇਆ ਸੀ। ਉਸ ਦੇ ਜੀਜੇ ਨੇ ਬਹੁਤ ਮਦਦ ਕੀਤੀ। ਕਰਜ਼ਾ ਲੈ ਕੇ, ਪਹਿਲਾ ਟਰੱਕ ਲੈ ਦਿੱਤਾ। ਫਿਰ ਘਰ ਆਪ ਮਿਹਨਤ ਕਰਕੇ ਹੋਰ ਟਰੱਕ ਲੈ ਲਿਆ। ਪਿੰਡ ਆਪਣੀ ਕੰਧ ਸਾਂਝੀ ਹੈ। ਅਸੀਂ ਦੋਨੇਂ ਜਮਾਤੀ ਸੀ। ਪਰ ਮੈਂ ਉਸ ਤੋਂ ਛੇ ਮਹੀਨੇ ਛੋਟਾ ਹੋਣ ਦੇ ਬਾਵਜੂਦ ਵੀ ਚਾਚਾ ਲੱਗਦਾ ਸੀ। ਤੇਰਾ ਡੈਡੀ ਪਿੰਡ ਗਿਆ ਹੋਇਆ ਸੀ। ਮੇਰਾ ਵੀ ਜੀਅ ਕੀਤਾ। ਮੇਰੀ ਵੀ ਟੋਹਰ ਇੰਦਾ ਦੀ ਹੋਵੇ। ਮੈਂ ਗੁਰਚਰਨ ਨੂੰ ਕਿਹਾ," ਜੇ ਮੈ ਤੇਰੇ ਕੋਲ ਆਵਾਂ। ਕੀ ਤੂੰ ਮੈਨੂੰ ਵੀ ਰੋਟੀ ਪਾ ਦੇਵੇਗਾ? ਕੀ ਤੂੰ ਮੇਰੀ ਮੱਦਦ ਕਰੇਗਾ? ਪੱਤਾ ਤੈਨੂੰ ਹੈ। ਮੇਰੀ ਪੈਸੇ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਆਪਦੀ ਜ਼ਮੀਨ ਸਾਰੀ ਗਹਿਣੇ ਪਈ ਹੈ। ਮੈ ਲੇਲ੍ਹੜੀ ਜਿਹੀ ਉਸ ਅੱਗੇ ਕੀਤੀ। ਮੇਰੀ ਗੱਲ ਸੁਣ ਕੇ, ਉਸ ਦੀਆ ਅੱਖਾਂ ਵਿੱਚ ਹੂੰਝੂ ਆ ਗਏ। " ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ "  ਗੁਰਨਾਮ ਮੈ ਤੈਨੂੰ ਰੋਟੀ ਪਾਉਣ ਵਾਲਾ ਕੌਣ ਆ? ਤੂੰ ਜੀਅ ਸਦਕੇ ਆ। ਮਿਹਨਤ ਅੱਗੇ ਲੱਛਮੀ ਆਉਂਦੀ ਹੈ। ਚੱਲ ਬਿਸਤਰਾ ਬੰਨ੍ਹ ਨਾਲ ਤੁਰ ਪਾ।

ਮਾਂ ਨੇ ਮੈਨੂੰ ਪੁੱਛਿਆ, “ ਪੁੱਤ ਮੈਂ ਤੇਰੇ ਬਿਨ ਕਿਵੇਂ ਜੀਵਾਗੀ? ਤੂੰ ਹੀ ਮੇਰਾ ਆਸਰਾ ਹੈ। ਮੈ ਕੱਲੀ ਕਿਵੇਂ ਰਹਾਂਗੀ? " " ਮਾਂ ਮੈਂ ਤੈਨੂੰ ਆਪ ਦੇ ਕੋਲ ਬੁਲਾ ਲੈਣਾ। ਬੱਸ ਜਦੋਂ ਮੇਰਾ ਕਾਰੋਬਾਰ ਸ਼ੁਰੂ ਹੋ ਜਾਵੇ। ਸਭ ਦੁੱਖ ਟੁੱਟ ਜਾਣਗੇ। " ਮਾਂ ਨੇ ਮੈਨੂੰ ਪੁੱਛਿਆ, " ਨੂੰਹ ਮਾਪਿਆਂ ਨੂੰ ਗਈ। ਉਸ ਨੂੰ ਮੈਂ ਕੀ ਜੁਆਬ ਦੇਵਾਂਗੀ? " ਮੈ ਕਿਹਾ, " ਤਾਰੋ ਨੇ ਪੇਕੇ ਘਰ ਨਵ ਜੰਮੀ ਧੀ ਨਾਲ ਦੋ ਮਹੀਨੇ ਲਾਉਣੇ ਨੇ। ਮਾਂ ਤੂੰ ਜਾ ਕੇ ਮਿਲ ਆਇਆ ਕਰੀਂ। ਮੈਂ ਜਦ ਤੱਕ ਚਿੱਠੀ ਪਾ ਦੇਵਾਂਗਾ। ਉਹ ਆਪ ਸਿਆਣੀ ਹੈ। ਲੱਗਦਾ ਧੀ ਦਾ ਮੁਕੱਦਰ ਆਪਣੀ ਵੀ ਕਿਸਮਤ ਜਗਾ ਦੇਵੇਗਾ। ਮੈਨੂੰ ਗੁਰਚਰਨ ਕੋਲੋਂ ਆਸ ਦੀ ਕਿਰਨ ਦਿਸੀ ਹੈ। ਨਵਾਂ ਰਸਤਾ ਦਿਸਿਆ ਹੈ। ਸਦਮਾ ਵੀ ਕ੍ਰਿਸ਼ਨ ਭਗਵਾਨ ਵੱਲ ਤੁਰ ਗਿਆ ਸੀ। ਰੱਬ ਮੈਨੂੰ ਰਸਤਾ ਦਿਖਾ ਰਿਹਾ। ਰੱਬ ਆਪ ਬੰਦਿਆਂ ਵਿੱਚ ਦੀ ਹਾਜ਼ਰ ਹੋਕੇ ਹੀ ਮਦਦ ਕਰਦਾ ਹੈ। ਸੱਚ ਪੁੱਛੇ ਮਾਂ ਮੈਨੂੰ ਗੁਰਚਰਨ ਵਿਚੋਂ ਰੱਬ ਦੀ ਝਲਕ ਪਈ ਹੈ। ਮਹਾਰਾਜ ਵੀ ਕਹਿੰਦੇ ਹਨ।"

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ।। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ।। ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ।। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ।। ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ।। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ।।

ਮਾਂ ਨੇ ਅੱਖਾਂ ਪੂਜੀਆਂ, " ਪੁੱਤਰ ਜੇ ਤੂੰ ਜਾਣਾ ਹੀ ਹੈ। ਮੈਂ ਕੀ ਕਰ ਸਕਦੀ ਹਾਂ? ਮੈ ਤੇਰਾ ਮੁੜ ਕੇ ਆਉਣ ਦਾ ਰਸਤਾ ਦੇਖਦੀ ਰਹਾਂਗੀ। ਛੇਤੀ ਗੇੜਾ ਮਾਰੀ। ਨਿਰਮਲ ਅਜੇ ਬੱਚਾ ਹੈ। ਪਿੱਛੇ ਅਸੀਂ ਘਰ ਵਿਚ ਔਰਤਾਂ ਹੀ ਹਾਂ। ਗੁਰਚਰਨ ਨੇ ਮੈਨੂੰ ਕਿਹਾ, " ਮੈਨੂੰ ਟਰੈਕਟਰ ਹੀ ਚਲਾਉਣਾ ਆਉਂਦਾ। ਟਰੱਕ ਕਿਵੇਂ ਚਲਾਊ? " ਗੁਰਚਰਨ ਨੇ ਕਿਹਾ," ਟਰੱਕ ਚਲਾਉਣਾ ਸਿੱਖਾਂ ਦਿਆਂਗੇ। ਜੇ ਮਨ ਵਿੱਚ ਲਗਨ ਹੈ। ਕੋਈ ਕੰਮ ਔਖਾ ਨਹੀਂ ਹੈ। ਦੋ ਮਹੀਨਿਆਂ ਵਿੱਚ ਮੈਂ ਇਕੱਲਾ ਗੇੜਾ ਲਾਉਣ ਲੱਗ ਗਿਆ। ਤੇਰੇ ਡੈਡੀ ਨੇ ਆਪਦੇ ਘਰ ਉੱਤੇ ਮੈਨੂੰ ਕਰਜ਼ਾ ਦਿਵਾ ਕੇ ਟਰੱਕ ਲੈ ਦਿੱਤਾ। ਤੇਰੇ ਡੈਡੀ ਬਹੁਤ ਦਲੇਰ ਯਾਰ ਹਨ। ਸਮੁੰਦਰ ਵਾਂਗ ਵਿਸ਼ਾਲ ਦਿਲ ਹੈ। ਕੋਈ ਕਿਸੇ ਲਈ ਘਰ ਨੂੰ ਦਾਅ ‘ਤੇ ਨਹੀਂ ਲਾਉਂਦਾ। ਮੈਂ ਇਸ ਯਾਰ ਦੀ ਯਾਰੀ ਨੂੰ ਸਿਰ ਝੁਕਾਉਂਦਾ ਹਾਂ। ਮੇਰਾ ਯਾਰ ਹੀ ਮੇਰਾ ਰੱਬ ਹੈ। ਸਾਲ ਵਿੱਚ ਸਾਰਾ ਟੱਬਰ ਮੇਰੇ ਕੋਲ ਆ ਗਿਆ। ਦੂਜੇ ਸਾਲ ਸਿਮਰਨ ਆ ਗਿਆ। ਅਸੀਂ ਪੰਜਾਬੀ ਮੁੰਡੇ ਇਕੱਠੇ ਮਾਲ ਲੋਡ ਕਰਕੇ ਤੁਰਦੇ ਸੀ। ਇੱਕ ਪੰਜਾਬੀ, ਦੂਜੇ ਟਰੱਕਾਂ ਦੇ ਮਾਲਕ, ਸਾਡੇ ਵਿੱਚ ਇਤਫ਼ਾਕ ਵੀ ਬਹੁਤ ਸੀ। ਏਕੇ ਵਿੱਚ ਹੀ ਬਰਕਤ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ। ਅੱਧੀ ਰਾਤ ਨੂੰ ਜੇ ਮੈਨੂੰ ਉਹ ਬੁਲਾਵੇ, ਮੈ ਹਾਜ਼ਰ ਹੋਵਾਂਗਾ। "

ਸਿਮਰਨ ਨੇ ਕਿਹਾ," ਡੈਡੀ ਮੈ ਤੁਹਾਡੀ ਦੋਸਤੀ ਦੀ ਦਾਤ ਦਿੰਦਾ ਹਾਂ। ਰੱਬ ਕਰੇ, ਮੈਂ ਵੀ ਇਮਾਨਦਾਰੀ ਨਾਲ ਹਰ ਇੱਕ ਦਾ ਦੋਸਤ ਬਣਾ। ਕਿਉਂ ਬਈ ਬਲਵੀਰ ਤੇਰੀ ਕੀ ਸਲਾਹ ਹੈ? " " ਸਿਮਰਨ ਤੇਰੇ ਵਰਗਾ ਦੋਸਤ ਸੰਗ ਹੋਵੇ। ਫਿਰ ਮੈਨੂੰ ਹੋਰ ਕੁੱਝ ਨਹੀਂ ਚਾਹੀਦਾ। ਮੇਰੀ ਜਾਨ ਤੇਰੇ ਲਈ ਹਾਜ਼ਰ ਹੈ।"


ਭਾਗ 4 ਆਪ ਨੂੰ ਉੱਚਾ, ਸਮਝਦਾਰ ਕਹਾਉਣ ਲਈ ਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਲਾਜ, ਕਿੰਨੇ ਕੁ ਲੋਕਾਂ ਨੂੰ ਆਉਂਦੀ ਹੈ?ਇੱਜ਼ਤ ਬਣਾਉਣ ਲਈ ਕਿਤੇ ਆਪਣਾ ਹੀ ਝੁੱਗਾ ਚੌੜ ਤਾਂ ਨਹੀਂ ਕਰਾਈ ਜਾਂਦੇ। ਜੇ ਮੈ ਇਹ ਨਾਂ ਕੀਤਾ। ਜੇ ਕਿਸੇ ਦੇ ਦਿਨ-ਸੁੱਧ, ਪਾਰਟੀ, ਵਿਆਹ, ਬੱਚਾ ਜੰਮਣ, ਮਰਗ ਤੇ ਨਾਂ ਗਏ। ਲੋਕ ਕੀ ਕਹਿਣਗੇ? ਲੋਕਾਂ ਵਿੱਚ ਆਪ ਨੂੰ ਉੱਚਾ, ਸਮਝਦਾਰ ਕਹਾਉਣ ਲਈ, ਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ। ਵਾਧੂ ਦਾ ਲੋਕ ਦਿਖਾਵਾਂ, ਰਸਮਾਂ ਰਿਵਾਜ ਕਰਨ ਵਿੱਚ ਪੈਸਾ ਤੇ ਸਮਾਂ ਤਾਂ ਨਹੀਂ ਖ਼ਰਾਬ ਕਰੀ ਜਾਂਦੇ। ਕਈ ਲੋਕ ਸੇਵਾ ਕਰਨ ਵਿੱਚ ਮਨ ਦਾ ਪਰਚਾਵਾ ਕਰਦੇ ਹਨ। ਕਈ ਬੰਦੇ ਇਕੱਲੇ ਹੀ ਕਈ-ਕਈ ਕੰਮ ਕਰ ਲੈਂਦੇ ਹਨ। ਕਈ ਬੰਦੇ ਇਕੱਲੇ ਹੀ ਚਾਰ ਘਰ ਦੇ ਜੀਆਂ ਦਾ ਕੰਮ ਕਰ ਲੈਂਦੇ ਹਨ। ਕਈ ਐਸੇ ਵੀ ਹਨ। ਚੰਗੇ ਭਲੇ ਹੁੰਦੇ ਹੋਏ, ਆਪਣੀ ਕਿਰਿਆ ਵੀ ਨਹੀਂ ਸੋਧ ਸਕਦੇ। ਆਪਣੇ ਲਈ ਕਮਾਈ ਨਹੀਂ ਕਰ ਸਕਦੇ। ਆਪਦਾ ਪੇਟ ਦੂਜੇ ਦੇ ਸਿਰੋਂ ਬੈਠੇ ਭਰਦੇ ਹਨ। ਦੁਆਨੀ ਕਮਾਉਂਦੇ ਨਹੀਂ ਹਨ। ਨਾਂ ਹੀ ਆਪਣੇ ਉੱਤੇ ਕੋਈ ਪੈਸਾ ਖ਼ਰਚ ਸਕਦੇ ਹਨ। ਜਾਣ-ਬੁੱਝ ਕੇ ਵਿਹਲੇ ਰਹਿੰਦੇ ਹਨ। ਆਪ ਦੇ ਹਿੱਸੇ ਦੀ ਜ਼ੁੰਮੇਵਾਰੀ ਦਾ ਭਾਰ ਵੀ ਦੂਜੇ ਉੱਤੇ ਸਿੱਟ ਕੇ, ਨਿੱਸਲ ਹੋਏ ਰਹਿੰਦੇ ਹਨ। ਐਸੇ ਲੋਕਾਂ ਨੂੰ ਬੇਵਕੂਫ਼, ਚਲਾਕ, ਠੀਠ ਕੁੱਝ ਵੀ ਕਹਿ ਲਈਏ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਿਸ ਬੰਦੇ ਦੇ ਦੁਆਲੇ ਹੁੰਦੇ ਹਨ। ਉਸ ਦਾ ਜੋਕ ਵਾਂਗ ਰੱਜ ਕੇ ਖ਼ੂਨ ਚੂਸਦੇ ਹਨ। ਇਹੋ-ਜਿਹੇ ਲੋਕਾਂ ਨੂੰ ਢੂਹੀ ਕਟਾਉਣ ਵਾਲਾ ਕੋਈ ਨਾਂ ਕੋਈ ਲੱਭ ਜਾਂਦਾ ਹੈ। ਇਹੀ ਕੰਮ ਨਿਰਮਲ ਦਾ ਹੈ। ਪਹਿਲਾਂ ਮਾਂ ਦੇ ਮੂਹਰੇ ਐਸ਼ ਕੀਤੀ ਹੈ। ਉਸ ਨੇ ਪੁੱਤਰ ਕਰਕੇ, ਲਾਡਲਾ ਰੱਖਿਆ ਹੋਇਆ ਸੀ। ਕੁੱਝ ਗੁਰਨਾਮ ਨੇ ਵੀ ਇਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਸਨ। ਉਸ ਨੂੰ ਕੈਨੇਡਾ ਆਏ ਨੂੰ ਵੀ ਕੰਮ ਕਰਨ ਨੂੰ ਨਹੀਂ ਕਿਹਾ।

ਨਿਰਮਲ ਦਾ ਵੱਡਾ ਭਰਾ ਸਿਮਰਨ ਦਾ ਡੈਡੀ ਗੁਰਨਾਮ ਹੈ। ਪਹਿਲਾਂ ਕਲਕੱਤੇ ਟਰੱਕਾਂ ਦੇ ਕੰਮ ਵਿੱਚ ਮਿਹਨਤ ਕਰਕੇ ਕਾਮਜਾਬੀ ਹਾਸਲ ਕੀਤੀ। ਕੈਨੇਡਾ ਵਿੱਚ ਗੁਰਨਾਮ ਨਵੇਂ ਘਰਾਂ ਨੂੰ ਬਣਾਉਣ ਦਾ ਕੰਮ ਕਰਦਾ ਸੀ। ਇਸੇ ਵਿਚੋਂ ਬਹੁਤ ਕਮਾਈ ਸੀ। ਕੈਨੇਡਾ ਆ ਕੇ, ਉਸ ਨੇ ਨਿਰਮਲ ਨੂੰ ਮੰਗਾਇਆ। ਨਿਰਮਲ ਦੀਆਂ ਉਹੀ ਪਿੰਡ ਵਾਲੀਆਂ ਆਵਾਰਾ ਫਿਰਨ ਦੀਆਂ ਆਦਤਾਂ ਹੀ ਰਹੀਆਂ। ਉਸ ਨੂੰ ਹਰ ਰੋਜ਼ ਨਵੀਆਂ ਜ਼ਨਾਨੀਆਂ ਨੂੰ ਦੇਖਣ ਦਾ ਭੁਸ ਪੈ ਗਿਆ ਸੀ। ਉਸ ਨੂੰ ਨਵਾਂ ਚਿਹਰਾ ਨਵਾਂ ਸਰੀਰ ਚਾਹੀਦਾ ਸੀ। ਆਵਾਰਾ ਪਸੂਆਂ ਵਾਗ ਕਿਸੇ ਤੋਂ ਪਰਹੇਜ਼ ਨਹੀਂ ਕਰਦਾ ਸੀ। ਪਸੂ ਸ਼ਰੇਆਮ ਉਹੀ ਕਰਦੇ ਹਨ। ਜੋ ਬੰਦਾ ਲੁੱਕ ਛੁਪ ਕੇ ਕਰਦਾ ਹੈ। ਪਰ ਆਦਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਂਦੀਆਂ ਹਨ। ਗੁਰਨਾਮ ਆਪਣੇ ਪਰਿਵਾਰ ਤੇ ਨਿਰਮਲ ਦੇ ਪਰਿਵਾਰ ਦੀ ਦੇਖਭਾਲ ਵੀ ਕਰਦਾ ਸੀ। ਜੱਗੀ ਵੀ ਭਾਵੇਂ ਨੌਕਰੀਆਂ ਦੋ ਕਰਦੀ ਸੀ। ਫਿਰ ਵੀ ਉਹ ਇਕੱਲੀ ਪਰਿਵਾਰ ਦੀਆਂ ਸਾਰੀਆਂ ਜ਼ੁੰਮੇਵਾਰੀਆਂ ਨਹੀਂ ਸੰਭਾਲ ਸਕਦੀ ਸੀ। ਘਰ ਦੀਆਂ ਬੈਂਕ ਦੀਆਂ ਕਿਸ਼ਤਾਂ, ਬਿਜਲੀ, ਪਾਣੀ, ਗੈੱਸ ਦੇ ਬਿੱਲ, ਕਾਰ ਤੇ ਖਾਣ-ਪੀਣ ਦੇ ਖ਼ਰਚੇ ਮਾੜੇ ਬੰਦੇ ਨੂੰ ਦੱਬ ਲੈਂਦੇ ਹਨ। ਬਾਹਰਲੇ ਦੇਸਾਂ ਵਿੱਚ ਖ਼ਰਚਿਆਂ ਨਾਲ ਤਾਂ ਤਕੜੇ ਹੱਥੀ ਨਜਿੱਠਣਾ ਪੈਂਦਾ ਹੈ। ਬਹੁਤੇ ਖ਼ਾਲੀ ਹੱਥ ਆਉਂਦੇ ਹਨ। ਸਬ ਨੂੰ ਨੌਕਰੀ ਕਰਕੇ ਹੀ ਘਰ, ਪਰਿਵਾਰ ਚਲਾਉਣਾ ਪੈਂਦਾ ਹੈ। ਕਈ ਦਸਵਾਂ ਦੋਸਤ, ਕਮਾਈ ਦੇ ਹਰ ਰੁਪਏ, ਡਾਲਰ ਪਿੱਛੇ ਦਸਵਾਂ ਹਿੱਸਾ ਦਾਨ ਕਰਨ ਵਾਲੇ, ਕਹਾਉਣ ਵਾਲੇ, ਗੌਰਮਿੰਟ ਫ਼ੰਡ ਵਿੱਚੋਂ ਮਾਲ ਖਾਂਦੇ ਹਨ। ਚੰਗਾ ਜੀਵਨ ਜਿਊਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਬਾਹਰਲੇ ਦੇਸਾਂ ਵਿੱਚ ਰਹਿਣ ਵਾਲੇ ਬਹੁਤੇ ਲੋਕ ਮਿਹਨਤ ਕਰਕੇ ਖਾਂਦੇ ਹਨ। ਜੱਗੀ ਸਵੇਰੇ 5 ਵਜੇ ਸੁੱਤੀ ਉੱਠਦੀ ਸੀ। ਉਸੇ ਸਮੇਂ ਬਾਕੀ ਵੀ ਘਰ ਦੇ ਜੀਅ ਜਾਗਣੇ ਸ਼ੁਰੂ ਹੋ ਜਾਂਦੇ ਸਨ। ਜੱਗੀ ਨੂੰ ਆਪਦੇ ਬੱਚਿਆਂ ਲਾਲੀ ਤੇ ਮਿੱਠੂ ਨੂੰ ਜਗਾਉਣ ਲਈ ਕਈ ਬਾਰ ਕਮਰੇ ਵਿੱਚ ਜਾਣਾ ਪੈਂਦਾ ਸੀ। ਲਾਲੀ 6 ਸਾਲਾਂ ਦੀ ਸੀ। ਉਹ ਜੱਗੀ ਨਾਲ ਹੀ ਸੌਂਦੀ ਸੀ। ਲਾਲੀ ਦੇ ਜਨਮ ਪਿੱਛੋਂ 7 ਸਾਲਾਂ ਦਾ ਮਿੱਠੂ ਆਪਦੀ ਤਾਈ ਤਾਰੋ ਨਾਲ ਸਾਉਦੀ ਸੀ। ਜੱਗੀ ਨੂੰ ਤਾਰੋ ਤੇ ਗੁਰਨਾਮ ਦਾ ਲਈ ਲੰਚ ਵੀ ਸਵੇਰੇ ਹੀ ਬਣਾਉਣਾ ਪੈਂਦਾ ਸੀ। 3 ਘੰਟੇ ਰਸੋਈ ਵਿੱਚ ਹੀ ਲੰਘ ਜਾਂਦੇ ਸਨ। ਜੱਗੀ ਲਾਲੀ ਤੇ ਮਿੱਠੂ ਨੂੰ ਸਕੂਲ ਛੱਡ ਕੇ, ਆਪ ਕੰਮ ਤੇ ਚਲੀ ਜਾਂਦੀ ਸੀ। ਬੱਚੇ ਲੰਚ ਸਮੇਂ ਸਕੂਲ ਹੀ ਰਹਿੰਦੇ ਸਨ। ਕਈ ਮਾਪੇ ਲੰਚ ਸਮੇਂ ਬੱਚਿਆਂ ਨੂੰ ਸਕੂਲੋਂ ਘਰ ਲਿਆ ਕੇ, ਖਾਣਾ ਖੁਆ ਕੇ, ਫਿਰ ਸਕੂਲ ਛੱਡਦੇ ਸਨ। ਛੁੱਟੀ ਹੋਣ ਤੇ ਜਗੀ ਫਿਰ ਸਕੂਲੋਂ ਬੱਚਿਆਂ ਨੂੰ ਲੈ ਆਉਂਦੀ ਸੀ। ਉਸ ਨੇ ਨੌਕਰੀ ਐਸੀ ਲਈ ਸੀ। ਵੀਕਡੇਜ਼ ਵਿੱਚ ਬੱਚਿਆਂ ਨੂੰ ਸਕੂਲ ਛੱਡ ਤੇ ਚੱਕ ਸਕੇ। ਵੀਕਇੰਡ ਵਾਰ, ਐਂਤਵਾਰ ਨੂੰ ਦੋਂਨੇ ਦਿਨ ਹੋਰ ਜੌਬ ਕਰਦੀ ਸੀ। ਤਾਰੋ ਦਾ ਆਪ ਦਾ ਮੁੰਡਾ ਸਿਮਰਨ ਤੇ ਕੁੜੀ ਪਾਲੀ ਵੀ ਘਰ ਵਿੱਚ ਉਹੀ ਕੰਮ ਕਰਦੇ ਸਨ। ਜਿਸ ਬਗੈਰ ਸਰਦਾ ਨਹੀਂ ਸੀ। ਇਹ ਵੀ ਖਾਣਾ ਖਾਣ ਵੇਲੇ ਜੱਗੀ ਦੇ ਹੱਥਾਂ ਵੱਲ ਝਾਕਦੇ ਸਨ। ਜਾਂ ਫਿਰ ਬਾਹਰੋਂ ਫਾਸਟ ਫੂਡ ਖਾਂ ਲੈਂਦੇ ਸਨ।




ਭਾਗ 5 ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ   ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹੈਪੀ ਨੇ ਵਿਆਹ ਵਾਲੇ ਦਿਨ ਆਪਦੀ ਨਮੀ ਵਿਆਹੀ ਵਹੁਟੀ ਨੂੰ ਪੁੱਛਿਆ, " ਆਪਣਾ ਵਿਆਹ ਮਾਪਿਆ ਦੀ ਮਰਜ਼ੀ ਨਾਲ ਹੋਇਆ। ਕੀ ਤੂੰ ਖ਼ੁਸ਼ ਹੈ? ਕੀ ਤੈਨੂੰ ਮੈ ਤੇ ਹੋਰ ਸਾਰਾ ਕੁੱਝ ਪਸੰਦ ਹੈ? ਤੂੰ ਮੈਨੂੰ ਬਿਨਾਂ ਦੇਖਿਆ ਮੰਗਣਾ ਕਰਾ ਲਿਆ ਸੀ। ਮੰਗਣੇ ਪਿੱਛੋਂ ਕਿਸੇ ਕੰਮ ਮੈ ਤੇਰੇ ਘਰ ਆਇਆ ਸੀ ਤਾਂ ਤੇਰੇ ਦਰਸ਼ਨ ਹੋ ਗਏ। ਮੈ ਤੈਨੂੰ ਦੇਖਦਾ ਰਹਿ ਗਿਆ। ਮੇਰੀ ਕਿਸਮਤ ਕਿੰਨੀ ਚੰਗੀ ਹੈ। ਇਨ੍ਹੀਂ ਸੋਹਣੀ ਗੋਰੀ, ਚਿੱਟੀ, ਲੰਮੀ, ਤਿੱਖਾ ਨੱਕ ਰੱਬ ਨੇ ਤਰਾਸ਼ੀ ਹੈ। " ਹੈਪੀ ਨੂੰ ਜੁਆਬ ਵਿੱਚ ਰਾਣੋ ਨੇ ਕਿਹਾ, " ਮੇਰੇ ਮਾਪੇ ਧੀਆਂ ਤੋ ਮਰਜ਼ੀ ਨਹੀਂ ਪੁੱਛਦੇ। ਨਾ ਹੀ ਸਾਡੇ ਘਰ ਮਾਪਿਆ ਨਾਲ ਜੁਆਨ ਲੜਾਉਣ ਦਾ ਰਿਵਾਜ ਹੈ।

ਮੇਰੇ ਦਾਦਕਿਆਂ ਨਾਨਕਿਆਂ ਹੋਰ ਸਾਰੇ ਮੇਰੇ ਪਿਆਰਿਆ ਨੇ, ਤੁਹਾਨੂੰ ਮੇਰੇ ਲਈ ਚੁਣਿਆ ਹੈ। ਜਾਣਦੀ ਹੋਸ਼ ਹਵਾਸ ਵਿੱਚ ਮੈਨੂੰ ਤੁਹਾਡੇ ਹਵਾਲੇ ਕਰ ਦਿੱਤਾ ਹੈ। ਸ਼ੇਰ ਦੀ ਹੁਣ ਮਰਜ਼ੀ ਸ਼ਿਕਾਰ ਪਸੰਦ ਹੈ। ਸ਼ੇਰ ਆਪਣੇ ਸ਼ਿਕਾਰ ਤੋਂ ਮਰਜ਼ੀ ਨਹੀਂ ਪੁੱਛਦਾ। ਜਾਂ ਫਿਰ ਰਹਿਮ ਦੀ ਭੀਖ ਲਈ ਤਿਆਰ ਹੋ। ਬੱਸ ਜਾਨ ਬਖ਼ਸ਼ਦੋਂ ਤਰਲਾ ਕਰਦੀ ਆ ਤੁਹਾਡੇ ਅੱਗੇ। " ਸ਼ਾਇਦ ਹੈਪੀ ਆਪਣੇ ਆਪ ਨੂੰ ਸ਼ੇਰ ਹੀ ਸਮਝਣ ਲੱਗ ਗਿਆ ਸੀ। " ਤੂੰ ਗੱਲਾਂ ਬੜੀਆਂ ਮਜ਼ੇਦਾਰ ਕਰਦੀ ਹੈ। ਇੱਕ ਗੱਲ ਦੱਸ ਜੇ ਆਪਣਾ ਵਿਆਹ ਤੋ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ। ਜਾਂ ਮੈ ਤੈਨੂੰ ਵਿਆਹ ਤੋਂ ਪਹਿਲਾਂ ਮਿਲਣ ਲਈ ਕਹਿੰਦਾ। ਫਿਰ ਤਾਂ ਆਪਣੀ ਲਵ ਸਟੋਰੀ ਚੱਲ ਪੈਂਦੀ। " ਰਾਣੋ ਦਾ ਜ਼ੋਰ ਦੀ ਹਾਸਾ ਨਿਕਲ ਗਿਆ," ਪਾਪਾ ਨੂੰ ਪੱਤਾ ਲੱਗ ਜਾਂਦਾ ਤਾਂ ਗੋਲੀ ਆਰ ਪਾਰ ਕਰ ਦੇਣੀ ਸੀ। ਸਿਰਹਾਣੇ ਗੰਨ ਰੱਖ ਕੇ ਸੌੰਦੇ ਹਨ। ਮੂਵੀਆ ਡਰਾਮੇ ਦੱਸੀ ਤਾਂ ਜਾਂਦੇ ਨੇ। ਪਿਆਰ ਵਿੱਚ ਦੋਨੇਂ ਪਾਸੇ ਕੁੱਤੇ ਝਾਕ ਵਾਂਗ ਹੁੰਦਾ ਹੈ। ਕਿ ਸ਼ਾਇਦ ਗੱਲ ਹੁਣ ਬਣ ਜੇ, ਗੱਲ ਹੁਣ ਬਣ ਜੇ, ਇੱਕ ਦੂਜੇ ਪਿਛੇ  ਦਿਨ ਰਾਤ ਪੂਛ ਮਾਰਦੇ ਫਿਰਦੇ ਹਨ। ਜੇ ਅਗਲੇ ਨੂੰ ਹੋਰ ਵਧੀਆ ਮਿਲ ਜਾਵੇ, ਬੰਦਾ ਓਧਰ ਨੂੰ ਹੋ ਜਾਂਦਾ ਹੈ। ਜਿੱਥੇ ਸੋਹਣਾ ਰੂਪ ਦੇਖਿਆ ਉੱਥੇ ਧਰਨਾ ਧਰ ਲਿਆ। ਪਿਆਰ ਨਾਮ ਹੈ, ਗੁਲਛਰੇ ਉਡਾਉਣ ਦਾ। ਹਵਸ ਹੀ ਤਾਂ ਹੁੰਦੀ ਹੈ, ਬੰਦਨ ਵਿੱਚ ਬੱਝ ਕੇ ਪੂਰੀ ਕੀਤੀ ਜਾਵੇ ਸਮਾਜ ਵਿੱਚ ਗੰਦ ਨੀ ਪੈਦਾ। ਪਹਿਲਾਂ ਪਿਆਰ ਕੀਤਾ ਹੁੰਦਾ, ਅੱਜ ਹੋਟਲ ਬੁੱਕ ਕਰਾਉਣਾ ਪੈਣਾ ਸੀ। ਆਪਣਾ ਪੇਟੀਆਂ ਵਾਲੇ ਅੰਦਰ ਸਰ ਗਿਆ। ਨਾਲੇ ਇੱਕ ਗੱਲ ਕੰਨ ਖ਼ੋਲ ਕੇ ਸੁਣ ਲਵੋ, ਜੇ ਮੇਰੇ ਨਾਲ ਵਿਆਹ ਕਰਾਕੇ ਤੁਸੀਂ ਕੋਈ ਤਿੜ ਫਿੜ ਕੀਤੀ। ਪਾਪਾ ਤੁਹਾਨੂੰ ਨਹੀਂ ਛੱਡਦੇ। ਹੋਸ਼ ਵਿੱਚ ਰਹੋ। "

" ਇੱਕ ਦਾਤ ਦੇਣੀ ਪੈਣੀ ਆ। ਜੁਆਬ ਸੁਆਲ ਬੜੇ ਘੜ ਘੜ ਦਿਨੀਂ ਆ। ਅਸੀਂ ਤੈਨੂੰ ਪਹਿਲੀ ਰਾਤ ਪੇਟੀਆਂ ਸੰਭਾਲ ਦਿੱਤੀਆਂ। ਸੱਚ ਤੇਰੇ ਪਾਪਾ ਜਾਣੀਦੀ ਮੇਰੇ ਸਹੁਰਾ ਜੀ ਨੇ ਕਿਹਾ ਹੈ, “ ਕਲ ਸਵੇਰੇ ਦਿੱਲੀ ਐਬਰਸੀ ਜਾ ਕੇ ਲੋੜਦੀ ਕਾਰਵਾਈ ਕਰ ਆਈਏ। ਤੁਸੀਂ ਮੰਗਣੇ ਦੀ ਅਪਲਾਈ ਕੀਤੀ ਸੀ। ਮੈ ਇੰਟਰਵਿਊ ਵਿੱਚ ਕੁੱਝ ਗ਼ਲਤ ਕਹਿ ਦਿੱਤਾ। ਤੁਸੀਂ ਆਪ ਕੁੱਝ ਹੋਰ ਕਿਹਾ, ਮੇਰੇ ਤੋਂ ਕੁੱਝ ਹੋਰ ਕਹਾ ਦਿੱਤਾ। ਆਪਾ ਤੋਂ ਉਨ੍ਹਾਂ ਨੇ ਵਿਆਹ ਦੇ ਫ਼ੋਟੋ ਮੂਵੀ ਮੰਗੀ ਹੈ। ਕਲ ਜਾਂਦੀ ਹੋਈ, ਦਿੱਲੀ ਵਾਲੀ ਭਾਬੀ ਵੀ ਸੱਦਾ ਦੇ ਗਈ ਹੈ। ਰਾਤ ਉੱਥੇ ਰਹਾਂਗੇ। ਹਨੀਮੂਨ ਹੋ ਜਾਵੇਗਾ। " ਰਾਣੋ ਸਵੇਰੇ ਉੱਠ ਕੇ ਚੁਬਾਰੇ ਤੋ ਥੱਲੇ ਆਈ। ਥੱਲੇ ਪਹਿਲਾਂ ਹੀ ਉਸ ਦੀ ਉਡੀਕ ਹੋ ਰਹੀ ਸੀ। " ਮੰਮੀ ਜੀ ਪੈਰੀਂ ਪੈਣੀ ਆ। " ਮਨਦੀਪ ਕੌਰ ਨੇ ਵਹੁਟੀ ਨੂੰ ਕਿਹਾ, " ਬੁੱਢ ਸੁਹਾਗਣ ਹੋਵੇ, ਜੁਆਨੀਆਂ ਮਾਣੋ ਦੁੱਧੀਂ ਪੁੱਤੀਂ ਫਲੋਂ। ਰਾਣੋ 5 ਵੱਜ ਗਏ ਨੇਠੰਢੇ ਠੰਢੇ ਦਿੱਲੀ ਨੂੰ ਤੁਰ ਪਵੋ। ਦਿਨੇ ਗਰਮੀ ਹੋ ਜਾਂਦੀ ਹੈ। ਪਹਿਲਾਂ ਜ਼ਰੂਰੀ ਕੰਮ ਹੋ ਜਾਣ, ਵੇਲੇ ਨਾਲ ਪਹੁੰਚ ਗਏ, ਅੱਜ ਹੀ ਕੰਮ ਨਿਬੇੜ ਦਿਉ। ਹੈਪੀ ਨੇ ਤਿਆਰ ਹੋਣ ਨੂੰ ਬਿੰਦ ਲਾਉਣਾ "

ਮੰਮੀ ਬੱਸ ਮੈ ਵੀ  ਦਸ ਮਿੰਟ ਲਾਉਣੇ ਨੇ। ਜ਼ਰੂਰੀ ਖਾਣ ਵਾਲਾ ਸਮਾਨ ਪਾਣੀ, ਨਮਕੀਨ, ਮਿੱਠਾ ਗੱਡੀ ਵਿੱਚ ਰਖਾ ਦਿਉ।" ਭੋਲੀ ਤੇ ਪੰਮੀ ਤਿਆਰ ਹੋਈਆ ਬੈਠੀਆਂ ਸੀ। ਭੋਲੀ ਹੈਪੀ ਦੇ ਚਾਚੇ ਦੀ ਕੁੜੀ ਸੀ। ਪ੍ਰੀਤੀ ਹੈਪੀ ਦੀ ਭੈਣ ਸੀ, " ਕੈਨੇਡਾ ਵਾਲੀ ਭਾਬੀ ਅਸੀਂ ਨਾਲ ਜਾਣਾ। ਹੈਪੀ ਸਾਨੂੰ ਘੂਰੀ ਜਾਂਦਾ। ਭਾਬੀ ਲੈ ਚੱਲ ਨਾਲ।" " ਹਾਂ ਹਾਂ ਚੱਲੋ। ਸਗੋਂ ਮੰਮੀ ਤੁਸੀਂ ਵੀ ਚੱਲੋ। ਗੱਡੀ ਵਿੱਚ ਬੈਠੋ ਜਾ ਕੇ। " ਹੈਪੀ ਨੇ ਕਿਹਾ, " ਤੁਸੀਂ ਕੀ ਕਰੋਗੀਆਂ। ਪਹਿਲਾਂ ਹੀ ਗੱਡੀ ਵਿੱਚ ਚੜ ਕੇ ਬੈਠ ਗਈਆਂ। ਭਾਬੀ ਕੋਲ ਦੋ ਤਾਂ ਕਮਰੇ ਨੇ। ਸੌਣਾ ਔਖਾ ਹੋ ਜਾਣਾ ਹੈ। " ਪੰਮੀ ਨੇ ਕਿਹਾ, “ ਅਸੀਂ ਸਹੇਲੀਆਂ ਨੂੰ ਮਿਲਣਾ। ਵੀਰੇ ਅਸੀਂ ਨਵੀ ਭਾਬੀ ਨਾਲ ਸੌ ਜਾਣਾ। " ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, ਘੋੜਾ, ਪਸੂ, ਰਿਕਸ਼ਾ ਤੇ ਮੋਟਰਾਂ ਇੱਕੋ ਸੜਕ ਤੇ ਚੱਲਦੇ ਹਨ। ਪਤਾ ਨਹੀਂ ਕਿਥੇ ਸੜਕ ਦੇ ਵਿਚਕਾਰ ਖੱਡਾ ਆ ਜਾਵੇ? ਪੁਲ ਟੁੱਟ ਜਾਵੇ। ਐਕਸੀਡੈਂਟ ਹੋਇਆ ਪਿਆ ਹੋਵੇ। ਜਿਉਂਦੇ ਡਿੱਗੇ ਹੋਏ, ਮਰੇ ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ। ਗੱਡੀਆਂ ਉੱਤੋਂ ਦੀ ਲੰਘੀ ਜਾਂਦੀਆਂ ਹਨ। ਬੰਦੇ ਜਿਉਂਦੇ ਡਿੱਗੇ ਹੋਏ ਨੂੰ ਮਾਰ ਦਿੰਦੇ ਹਨ। ਸੋਚਦੇ ਹੋਣੇ ਹਨ। ਹੋਰ ਬਥੇਰੀ ਜਨਤਾ ਹੈ। ਸ਼ੜਕ ‘ਤੇ ਐਕਸੀਡੈਂਟ ਹੋਏ ਨੂੰ ਕੋਈ ਛੇਤੀ ਸਾਫ਼ ਨਹੀਂ ਕਰਦਾ। ਐਕਸੀਡੈਂਟ ਹੋਏ ਨੂੰ ਉਦੋਂ ਹੀ ਸਾਫ਼ ਨਹੀਂ ਕੀਤਾ ਜਾਂਦਾ। ਉਸ ਵਿੱਚ ਕੁੱਝ ਹੋਰ ਆ ਕੇ ਵੱਜਦਾ ਹੈ। ਕਈ ਗੱਡੀਆਂ ਬਗੈਰ ਹੈਡ ਲਾਈਟ ਤੋਂ ਚੱਲਦੀਆਂ ਹਨ।
ਕਈ ਗੱਡੀਆਂ ਸੜਕ ਤੇ ਦੋਨੇਂ ਪਾਸੇ ਐਕਸੀਡੈਂਟ ਹੋਣ ਨਾਲ ਮੂਦੀਆਂ ਹੋਈਆਂ ਪਈਆਂ ਸਨ। ਕਈਆਂ ਐਕਸੀਡੈਂਟ ਹੋਈਆਂ ਖੜ੍ਹੀਆਂ ਗੱਡੀਆਂ ਨੂੰ ਜੰਗ ਲੱਗਿਆ ਹੋਇਆ ਸੀ। ਪਤਾ ਨਹੀਂ ਕਦੋਂ ਦੀਆਂ ਖੜ੍ਹੀਆਂ ਸਨ। ਪੰਜਾਬ ਪੁਲਿਸ ਤੋਂ ਮਸਾਂ ਹੈਪੀ ਨੇ ਖਹਿੜਾ ਛਡਾਇਆ ਸੀ। ਰਸਤੇ ਵਿੱਚ ਦਿੱਲੀ ਦੇ ਰਸਤੇ ਵਿੱਚ ਮੋਟਰ-ਸਾਇਕਲਾਂ ਕੋਲ ਹੋਰ ਵੀ ਦੋ-ਦੋ ਪੁਲਿਸ ਵਾਲੇ ਨਾਕੇ ਲਾਈ ਖੜ੍ਹੇ ਮਿਲੇ। ਜੋ ਲੋਕਾਂ ਦਾ ਸਮਾਂ ਖ਼ਰਾਬ ਕਰਨ ਨੂੰ ਖੜ੍ਹੇ ਸਨ। ਲੋਕਾਂ ਤੋਂ ਪੈਸੇ ਬਟੋਰ ਰਹੇ ਸਨ। ਕਈ ਪੁਲਿਸ ਵਾਲਿਆਂ ਨੂੰ ਗੱਡੀਆਂ ਦੇ ਪੇਪਰ ਤਾਂ ਸ਼ਾਇਦ ਦੇਖਣੇ ਵੀ ਨਹੀਂ ਆਉਂਦੇ ਹੋਣੇ। ਬਈ ਕਿਹੜੀ ਤਰੀਕ ਨੂੰ ਇਸ਼ੂ ਹੋਏ ਹਨ? ਕਦੋਂ ਤੱਕ ਇਕਸਪੈਇਰੀ ਡੇਟ ਹੈ? ਕਈ ਤਾਂ ਪੁਲਿਸ ਵਾਲੇ ਸਪਾਰਸ਼ ਨਾਲ ਜਾਂ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਹਨ। ਹੁਣ ਲੋਕਾਂ ਦੀਆਂ ਹੀ ਜੇਬਾਂ ਕੱਟਣੀਆਂ ਹਨ। ਜਿਸ ਦੇਸ਼ ਦੇ ਜਿਆਦਾਤਰ ਕਾਨੂੰਨ ਵਾਲੇ ਆਪ ਹੀ ਭੁੱਖੇ-ਨੰਗੇ, ਬਲਾਤਕਾਰੀ, ਕਾਤਲ ਹੋਣ। ਬਹੁਤੇ ਪੁਲਿਸ ਵਾਲੇ , ਜੱਜ, ਵਕੀਲ ਐਸੇ ਹੀ ਤਾਂ ਹਨ। ਉੱਥੇ ਬਾਕੀ ਜਨਤਾ ਵੀ ਵਿੱਚ ਵੀ ਚੋਰ, ਲੁਟੇਰੇ, ਬੇਈਮਾਨ, ਬਲਾਤਕਾਰੀ, ਕਾਤਲ ਹੋਣਗੇ।

ਹੈਪੀ ਆਪ ਗੱਡੀ ਚਲਾ ਰਿਹਾ ਸੀ। ਉਸ ਨੂੰ ਕੋਈ ਕਾਹਲ ਨਹੀਂ ਸੀ। ਹੋਰ ਟਰੱਕ, ਕਾਰਾਂ, ਬੱਸਾਂ ਉਸ ਕੋਲੋਂ ਦੀ ਤੇਜ਼ ਰਫ਼ਤਾਰ ਵਿੱਚ ਲੰਘ ਰਹੇ ਸਨ। ਇੱਕ ਦੂਜੇ ਨੂੰ ਹਾਰਨ ਮਾਰ ਰਹੇ ਸਨ। ਇੰਨੇ ਹਾਰਨ ਸੁਣਾਈ ਦੇ ਰਹੇ ਸਨ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਇਹ ਹਾਰਨ ਕਿਉਂ ਤੇ ਕੀਹਦੇ ਲਈ ਵਜਾਏ ਜਾ ਰਹੇ ਹਨ? ਤੇਜ਼ ਜਾਂਦੀ ਗੱਡੀ ਅੱਗੋਂ ਵੀ ਲੋਕ ਭੱਜ ਕੇ ਲੰਘਣ ਦੀ ਕੋਸ਼ਿਸ਼ ਕਰ ਸਨ। ਦੁਪਹਿਰ ਹੋਣ ਨਾਲ ਬਹੁਤ ਗਰਮੀ ਹੋ ਗਈ ਸੀ। ਭੋਲੀ ਤੇ ਪ੍ਰੀਤ ਦੀ ਖਾਣ ਵੱਲ ਸੁਰਤ ਸੀ। ਹੈਪੀ ਨੇ ਦੋ ਬਾਰ ਕਾਰ ਹੋਟਲ ਤੇ ਖੜ੍ਹਾਈ ਸੀ। ਰੋਟੀ ਸਾਰਿਆਂ ਨੇ ਖਾ ਲਈ ਸੀ। ਜੂਸ ਠੰਢੇ ਪੀ ਕੇ ਵੀ ਪਿਆਸ ਨਹੀਂ ਬੁਝ ਰਹੀ ਸੀ। ਪ੍ਰੀਤ ਨੇ ਕਿਹਾ, “ ਵਿਰੇ ਹੋਰ ਜੂਸ ਪੀਣਾ ਹੈ। ਫਿਰ ਨਹੀਂ ਕਾਰ ਰੋਕਣ ਨੂੰ ਕਹਿੰਦੀ। ਹੈਪੀ ਨੇ ਕਿਹਾ, “ ਹੁਣ ਗੱਡੀ ਦਿੱਲੀ ਜਾ ਕੇ ਹੀ ਰੁਕੇਂਗੀ। ਇੰਨੀ ਤਾਂ ਬਰਫ਼ ਲੈ ਕੇ ਦਿੱਤੀ ਹੈ। ਇਸ ਨੂੰ ਖਾਈ ਜਾਵੋ। “  ਭੋਲੀ ਨੇ ਕਿਹਾ, “ ਬਰਫ਼ ਵੀ ਕਿਤੇ ਖਾ ਹੁੰਦੀ ਹੈ। ਦੰਦਾਂ ਨੂੰ ਠੰਢੀ ਲੱਗਦੀ ਹੈ। ਰਾਣੋਂ ਨੇ ਕਿਹਾ, “ ਉਹ ਸਾਹਮਣੇ ਜੂਸ ਦੀ ਰੇੜੀ ਵਾਲਾ ਦਿਸ ਰਿਹਾ ਹੈ। ਉਸ ਕੋਲੋਂ ਹੀ ਜੂਸ ਪੀ ਲੈਂਦੇ ਹਾਂ। ਹੈਪੀ ਜੂਸ ਵਾਲੇ ਨੂੰ ਦੇਖਣ ਲੱਗ ਗਿਆ। ਇੱਕ ਸਾਈਕਲ ਵਾਲਾ ਹੈਪੀ ਦੀ ਕਾਰ ਵਿੱਚ ਵੱਜ ਕੇ ਡਿਗ ਗਿਆ। ਉਸ ਕੋਲ ਹੋਰ ਕੋਈ ਨਹੀਂ ਰੁਕਿਆ। ਲੋਕ ਪਾਸੇ ਦੀ ਹੋ ਕੇ, ਟਰੱਕ, ਕਾਰਾਂ, ਬੱਸਾਂ ਲੰਘਾਉਣ ਲੱਗ ਗਏ ਸੀ। ਹੈਪੀ ਦੀ ਕਾਰ ਹੋਲੀ ਹੋਣ ਕਰਕੇ, ਉਹ ਬੰਦਾ ਬਚ ਗਿਆ। ਹੈਪੀ ਨੇ ਕਾਰ ਰੋਕ ਲਈ ਸੀ। ਉਸ ਨੂੰ ਪੁੱਛਿਆ, “ ਕਿੰਨੀ ਕੁ ਸੱਟ ਲੱਗੀ ਹੈ?” ਉਸ ਬੰਦੇ ਨੇ, ਫਟਾਫਟ ਆਪਦਾ ਸਾਈਕਲ ਖੜ੍ਹਾ ਕਰ ਲਿਆ। ਉਸ ਨੇ ਕਿਹਾ, “ ਕੋਈ ਸੱਟ ਨਹੀਂ ਲੱਗੀ। “ ਸਾਈਕਲ ਦੇ ਪੈਡਲ ਮਰਦਾ ਹੋਇਆ ਉਹ ਅੱਗੇ ਲੰਘ ਗਿਆ। ਪੰਮੀ ਹੁਣਾਂ ਨੂੰ ਪੀਣ ਲਈ ਜੂਸ ਮਿਲ ਗਿਆ।

ਹੈਪੀ ਸੋਚਦਾ ਸੀ। ਦਿੱਲੀ ਪਹੁੰਚਣ ਵਾਲੇ ਹਾਂ। ਅੱਗੇ ਰਸਤੇ ਵਿੱਚ ਹੜ੍ਹ ਆਏ ਹੋਏ ਸਨ। ਸਾਰੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਬੰਦ ਸਨ। ਖੇਤਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ। ਦੂਰ-ਦੂਰ ਤੱਕ ਟਰੱਕ, ਕਾਰਾਂ, ਬੱਸ ਖੜ੍ਹੇ ਸਨ। ਚਾਰੇ ਪਾਸੇ ਬੰਦੇ ਫਿਰਦੇ ਦਿਸ ਰਹੇ ਸਨ। ਲੋਕਾਂ ਨੂੰ ਪਾਣੀ ਵਿਚੋਂ ਨਿਕਲਣ ਦਾ ਰਾਹ ਨਹੀਂ ਦਿਸ ਰਿਹਾ। ਪਾਣੀ ਦਾ ਵਹਾ ਹੋਰ ਤੇਜ਼ ਹੋ ਰਿਹਾ ਸੀ। ਹਲਕੀਆਂ ਚੀਜ਼ਾਂ ਪਾਣੀ ਵਿੱਚ ਤਰਦੀਆਂ ਫਿਰਦੀਆਂ ਸਨ। ਲੋਕ ਗੱਡੀਆਂ ਪਿੰਡਾਂ ਵਿੱਚ ਦੀ ਕੱਢਣ ਦਾ ਯਤਨ ਕਰ ਰਹੇ ਸਨ। ਸੜਕਾਂ ਦਿਸ ਨਹੀਂ ਰਹੀਆਂ ਸਨ। ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉੱਥੇ ਹੀ ਥਾਉਂ ਥਾਂਈਂ ਖੜ੍ਹ ਗਏ ਸਨ। ਪਾਣੀ ਥੱਲੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਆਲ਼ੇ ਦੁਆਲੇ ਗ਼ਰਕਣ ਹੋਈ ਪਈ ਸੀ। ਕੁੱਝ ਕੁ ਘੰਟਿਆਂ ਵਿੱਚ ਗੰਦੀ ਹਵਾੜ ਮਾਰਨ ਲੱਗ ਗਈ ਸੀ। ਬਹੁਤ ਜਾਨਵਰ ਪਾਣੀ ਵਿੱਚ ਮਰ ਗਏ ਸਨ। ਕਈ ਬੰਦੇ ਵੀ ਮਰ ਗਏ ਸਨ। ਲੋਕ ਭੁੱਖ ਪਿਆਸ ਨਾਲ ਕੁਰਲਾ ਰਹੇ ਸਨ। ਅਜੇ ਤੱਕ ਕੋਈ ਮਦਦ ਲਈ ਨਹੀਂ ਪਹੁੰਚਿਆਂ ਸੀ। ਜੋ ਲੋਕ ਏਅਰਪੋਰਟ ਤੇ ਜਾ ਰਹੇ ਸਨ। ਉਹ ਸਬ ਤੋਂ ਕਾਹਲੇ ਸਨ। ਲੋਕਾਂ ਨੂੰ ਦਿੱਲੀ ਨਾਂ ਪਹੁੰਚਣ ਕਰਕੇ, ਜਹਾਜ਼ ਨਿਕਲਣ ਦਾ ਡਰ ਸੀ। ਸਬ ਨੂੰ ਆਪੋ ਆਪਣੀ ਪਈ ਸੀ। ਸਬ ਕੋਸਿਸਾਂ ਬੇਕਾਰ ਸਨ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਲੋਕ ਉੱਥੇ ਹੀ ਖੜ੍ਹੇ ਸਨ।





ਭਾਗ 6 ਠਾਣੇਦਾਰ ਸੜਕ ਤੇ ਚੁਰਾਹੇ ਵਿੱਚ ਖੜ੍ਹਾ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹੈਪੀ, ਭੋਲੀ ਤੇ ਪੰਮੀ ਨੂੰ ਨਾਲ ਲਿਜਾਣਾ ਨਹੀਂ ਚਾਹੁੰਦਾ ਸੀ। ਦੋਨੇਂ ਇੱਕ ਮਿੰਟ ਚੁੱਪ ਨਹੀਂ ਕਰਦੀਆਂ ਸੀ। ਗੱਲਾਂ ਕਰਦੀਆਂ ਸਾਹ ਨਹੀਂ ਲੈਂਦੀਆਂ ਸੀ। ਇਸ ਲਈ ਹੈਪੀ ਨੇ ਕਿਹਾ, " ਭੋਲੀ ਤੇ ਪੰਮੀ ਤੁਸੀਂ ਵੀ ਸੁਣ ਲਵੋ। ਤੁਸੀਂ ਮੇਰੇ ਨਾਲ ਨਹੀਂ ਜਾ ਸਕਦੀਆਂ। ਜਿਸ ਨੂੰ ਕੈਨੇਡਾ ਵਾਲੀ ਭਾਬੀ ਕਹਿ ਕੇ, ਮੱਖਣ ਲਾਈ ਜਾਂਦੀਆਂ ਹੋ। ਅਜੇ ਤਾਂ ਉਸ ਦੇ ਕੈਨੇਡਾ ਦੇ ਪੇਪਰ ਵੀ ਨਹੀਂ ਬਣੇ। ਰਾਣੋ ਨੇ ਪੁੱਛਿਆਂ, “  ਪੰਮੀ ਤੇਰਾ ਵੀਰਾ ਕੀ ਕਹਿੰਦਾ ਹੈ? ਇਸ ਨੂੰ ਦੱਸ ਦਿਉ, ਜਿਵੇਂ ਠਾਣੇਦਾਰ ਦੀ ਘਰਵਾਲੀ ਠਾਣੇਦਾਰਨੀ ਹੁੰਦੀ ਹੈ। ਉਵੇਂ ਹੀ ਕੈਨੇਡਾ ਵਾਲੇ ਨਾਲ ਵਿਆਹ ਕਰਾਕੇ, ਕੈਨੇਡਾ ਵਾਲੇ ਹੋ ਜਾਈਦਾ ਹੈ। ਕਾਰ ਵਿੱਚੇ ਬੈਠੀਆਂ ਰਹੋ, ਤੁਸੀਂ ਸਾਡੇ ਨਾਲ ਹੀ ਜਾਣਾ ਹੈ। ਆਪਾਂ ਗੱਲਾਂ ਮਾਰਦੀਆਂ ਜਾਵਾਂਗੀਆਂ। ਤੁਹਾਡੇ ਨਾਲ ਰਸਤਾ ਸੌਖਾ ਮੁੱਕ ਜਾਵੇਗਾ। ਹੈਪੀ ਨੇ ਮੇਰੇ ਨਾਲ ਐਸੀਆਂ ਹੀ ਚੁਬਵੀਆਂ ਗੱਲਾਂ ਕਰਨੀਆਂ ਹਨ। "

ਦਿੱਲੀ ਦੇ ਰਸਤੇ ਵਿੱਚ ਹਰਿਆਣਾ ਵੜਨ ਤੋਂ ਪਹਿਲਾਂ ਹੀ ਪੰਜਾਬ ਪੁਲੀਸ ਵਾਲੇ ਨਾਕਾ ਲਾਈ ਖੜ੍ਹੇ ਸੀ। ਇੱਕ ਹੌਲਦਾਰ ਨੇ ਹੈਪੀ ਦੀ ਕਾਰ ਨੂੰ ਹੱਥ ਦੇ ਕੇ ਰੋਕ ਲਿਆ। ਹੋਰ ਵੀ ਹੌਲਦਾਰ ਦੋ ਗੱਡੀਆਂ ਰੋਕੀ ਖੜ੍ਹੇ ਸਨ। ਉਹ ਤਾਂ ਰੋਜ਼ ਦੇ ਚੱਲਣ ਵਾਲੇ ਟੈਕਸੀ ਡਰਾਈਵਰ ਸਨ। ਉਨ੍ਹਾਂ ਨੇ ਮੁੱਠੀ ਵਿੱਚ ਹੀ ਸੌ-ਦੋ-ਸੌ ਰੁਪਏ ਪੁਲਿਸ ਵਾਲਿਆਂ ਨੂੰ ਦੇ ਦਿੱਤੇ। ਉਹ ਅੱਗੇ ਤੁਰਦੇ ਬਣੇ। ਜੋ ਡਰਾਈਵਰ ਅਮਰੀਕਾ, ਕੈਨੇਡਾ ਬਾਹਰ ਲਿਆਂ ਨੂੰ ਹੀ ਢੋਹਦੇ ਹਨ। ਉਨ੍ਹਾਂ ਦਾ ਪੱਕਾ ਅਸੂਲ ਕੀਤਾ ਹੁੰਦਾ ਹੈ। ਜਿੱਥੇ ਵੀ ਇਹ ਖਾਂਖੀ ਕੁੱਤੇ ਚੋਰ, ਰਿਸ਼ਤਵਤ ਲੈਣ ਨੂੰ ਪੰਜਾਬ ਪੁਲਿਸ ਵਾਲੇ ਝਾਕ ਵਿੱਚ ਖੜ੍ਹਦੇ ਹਨ। ਇੰਨਾ ਦੇ ਮੂੰਹ ਲੱਗਣ ਨਾਲੋਂ 7000 ਹਜ਼ਾਰ ਗੱਡੀ ਦੇ ਕਿਰਾਏ ਵਿੱਚੋਂ ਰੁਪਏ ਵਿਚੋਂ, 500 ਰੁਪਏ ਦੀ ਇੰਨਾ ਨੂੰ ਬੋਟੀ ਪਾ ਦਿੰਦੇ ਹਨ। ਇੰਨੇ ਕੁ ਦੀ ਪੰਜਾਬ ਦੇ ਡਰਾਈਵਰ ਨੂੰ ਅਮਰੀਕਾ, ਕੈਨੇਡਾ ਬਾਹਰ ਵਾਲੇ ਬੋਤਲ ਤੇ ਰੋਟੀ ਦੇ ਦੇ ਦਿੰਦੇ ਹਨ। ਇੱਕ ਖ਼ਾਖ਼ੀ ਵਰਦੀ ਵਾਲੇ ਨੇ ਚੂਹੇ ਦੀ ਪੂਛ ਵਾਗ ਖੜ੍ਹੀਆਂ ਕੀਤੀਆਂ  ਮੁੱਛਾਂ ਉੱਤੇ ਹੱਥ ਫੇਰਦੇ ਹੋਏ ਨੇ, ਹੈਪੀ ਨੂੰ ਕਿਹਾ, " ਤੁਸੀਂ ਬਾਹਰੋਂ ਆਏ ਲੱਗਦੇ ਹੋ। ਤੁਸੀਂ ਦੇਖਿਆ ਨਹੀਂ, ਪੰਜਾਬ ਦੇ ਡਰਾਈਵਰ ਚਾਹ-ਪਾਣੀ ਦੇ ਕੇ ਗਏ ਹਨ। ਚਲੋ ਕੱਢੋ 1000 ਰੁਪਿਆ। " ਰਾਣੋ ਤੇ ਹੈਪੀ ਦੀਆਂ ਅੱਖਾਂ ਮਿਲੀਆਂ। ਰਾਣੋ ਨੇ ਹੈਪੀ ਨੂੰ ਪੈਸੇ ਨਾਂ ਦੇਣ ਦਾ ਇਸ਼ਰਾ ਕੀਤਾ। ਹੈਪੀ ਨੇ ਕਿਹਾ, " ਮੇਰੇ ਕੋਲੋ ਤਾਂ ਮੇਰੀ ਘਰਵਾਲੀ ਦੇ ਖ਼ਰਚੇ ਪੂਰੇ ਨਹੀਂ ਹੁੰਦੇ। ਨਵਾਂ ਵਿਆਹ ਹੋਇਆ ਹੈ। ਪੌਡਰ, ਸੁਰਖ਼ੀ ਲੋਟ ਨਹੀਂ ਆਉਂਦਾ। ਤੁਹਾਡੇ ਵਾਂਗ ਇਹੀ ਜੇਬ ਵਿੱਚ ਧੇਲਾ ਨਹੀਂ ਛੱਡਦੀ। " ਹੋਰ ਸਿਪਾਹੀ ਕੋਲ ਆ ਗਿਆ ਸੀ। ਉਸ ਨੇ ਕਿਹਾ, " ਬਾਹਰਲੇ ਪੰਜਾਬ ਵਿੱਚ ਬਗੈਰ ਡਰਾਈਵਰ ਲਾਇਸੈਂਸ ਦੇ ਗੱਡੀਆਂ ਚਲਾਈ ਫਿਰਦੇ ਹਨ। ਲਾਇਸੈਂਸ ਸਣੇ ਕਾਗ਼ਜ਼ ਪੱਤਰ ਦਿਖਾਉ। ਹੈਪੀ ਨੇ ਲਾਇਸੈਂਸ ਸਣੇ ਕਾਗ਼ਜ਼ ਪੱਤਰ ਦਿਖਾਉਂਦੇ ਹੋਏ ਕਿਹਾ, " ਮੇਰੇ ਕੋਲੇ ਇੰਟਰ-ਨੈਸ਼ਨਲ ਲਾਇਸੈਂਸ ਹੈ। ਕੀ ਭਾਰਤ ਵਿੱਚ ਸਾਰੇ ਲਾਇਸੈਂਸ ਵਾਲੇ ਹੀ ਗੱਡੀਆਂ ਚਲਾਉਂਦੇ ਹਨ? "   " ਉਏ ਤੈਨੂੰ ਪਤਾ ਨਹੀਂ ਹੋਣਾ, ਇਹ ਵਰਦੀ ਪਾ ਕੇ, ਅਸੀਂ ਕੀ ਬਣ ਜਾਂਦੇ ਹਾਂ? ਅਸੀਂ ਕੈਨੇਡਾ, ਅਮਰੀਕਾ ਦੀ ਪੁਲੀਸ ਨਹੀਂ ਹਾਂ। ਉਹ ਹੱਥ ਕੜੀ ਲਗਾਉਣ ਵੇਲੇ ਵੀ ਮੁਜਰਮ ਨੂੰ ਪੁੱਛਦੇ ਹਨ, ਹਉਂ ਆਰ ਯੂ? ਯੂ ਆਰ ਅੰਡਰ ਅਰਿਸਟ। ਆਰ ਯੂ ਅੰਡਰ ਸਟੈਡ? ਚੱਲ ਤੂੰ ਤਾਂ ਵੱਡੇ ਸਾਹਿਬ ਕੋਲੇ ਚੱਲ। " ਕੀ ਵੱਡੇ ਸਾਹਿਬ ਦੀ ਮਰਜੀ ਤੋਂ ਬਗੈਰ ਪੰਜਾਬ ਪੁਲਿਸ ਵਾਲੇ ਹੌਲਦਾਰ ਸਿਪਾਹੀ ਥਾਂ-ਥਾਂ ਟਾਕੇ ਲਗਾ ਕਿ ਪਰਜਾ ਦੀਆਂ ਜੇਬਾ ਕੱਟਦੇ ਹਨ? ਇਹ ਸਬ ਰਲੇ-ਮਿਲੇ ਹਨ। ਸਬ ਮਿਲ ਵੰਡ ਕੇ ਛੱਕਦੇ ਹਨ। ਇਸੇ ਲਈ ਤਾਂ ਚਾਟੀ ਵਰਗੀਆਂ ਗੋਗੜਾ ਲਈ ਫਿਰਦੇ ਹਨ।

ਠਾਣੇਦਾਰ ਦਰਸ਼ਨ ਦਰਖ਼ਤ ਦੀ ਛਾਵੇਂ ਨਵੀਂ ਪੁਲੀਸ ਦੀ ਏ ਸੀ ਵਾਲੀ ਬੈਨ ਵਿੱਚ ਐਨਕਾਂ ਲਾਈ ਬੈਠਾ ਸੀ। ਐਸੇ ਜੇਬ ਚੋਰ, ਐਨਕਾਂ ਵੀ ਕਿਸੇ ਦੀਆਂ ਲਹਾ ਕੇ, ਆਪ ਲਾ ਲੈਂਦੇ ਹਨ। ਅਜੇ ਤਾਂ ਖ਼ਾਖ਼ੀ ਵਰਦੀ ਹੈ। ਜੇ ਕਿਤੇ ਆਮ ਕੱਪੜੇ, ਡਿਊਟੀ ਉੱਤੇ ਪਾਉਂਦੇ ਹੋਣ। ਲੋਕਾਂ ਦੇ ਕੱਛੇ ਤੱਕ ਲਹਾ ਲੈਣ। ਹੈਪੀ ਸਿਪਾਹੀ ਨਾਲ ਉੱਧਰ ਨੂੰ ਤੁਰ ਗਿਆ। ਠਾਣੇਦਾਰ ਨੇ ਪੇਪਰ ਬਗੈਰ ਦੇਖੇ ਹੀ ਹੈਪੀ ਨੂੰ ਕਿਹਾ, " ਯਾਰ ਚਾਹ ਪਾਣੀ ਦੇਂਦੇ। ਕਿਉਂ ਆਪ ਦਾ ਤੇ ਸਾਡਾ ਸਮਾਂ ਖ਼ਰਾਬ ਕਰਦਾਂ ਹੈ? ਤੈਨੂੰ ਨਹੀਂ ਪਤਾ, ਪੁਲੀਸ ਵਿੱਚ ਇਹ ਨਵੇਂ ਮੁੰਡੇ ਬਹੁਤ ਛੇਤੀ ਗਰਮੀ ਵਿੱਚ ਆ ਜਾਂਦੇ ਹਨ। ਠੰਢਿਆਂ ਜੋਗੇ ਪੈਸੇ ਫੜਾ ਦੇ। ਨਹੀਂ ਤਾਂ ਇਹ ਤੇਰਾ ਚਲਾਨ ਕੱਟ ਦੇਣਗੇ। ਕਚਹਿਰੀਆਂ ਵਿੱਚ ਬਾਹਰਲੇ ਬੰਦੇ ਗੇੜੇ ਮਾਰਦੇ ਚੰਗੇ ਨਹੀਂ ਲੱਗਦੇ। ਤੁਸੀਂ ਸਾਡੇ ਪੰਜਾਬ ਦੇ ਵਿੱਚ ਮਹਿਮਾਨ ਹੋ। " “ ਅਸੀਂ ਪੰਜਾਬ ਵਿੱਚ ਮਹਿਮਾਨ ਨਹੀਂ ਹਾ। ਪੰਜਾਬ ਦੀ ਧਰਤੀ ਸਾਡੀ ਮਾਂ ਹੈ। ਪੰਜਾਬ ਦਾ ਪਾਣੀ ਜੀਵਨ ਦਾਤਾ ਹੈ। ਸਾਡੀ ਇਹ ਜਨਮ ਭੂਮੀ ਹੈ। ਅਸੀਂ ਪੰਜਾਬ ਦੇ ਜੰਮ-ਪਲ ਹਾਂ। ਪੰਜਾਬ ਸਾਡਾ ਹੈ। “ ਹੈਪੀ ਪਿੱਛੇ ਆ ਕੇ ਰਾਣੋ, ਭੋਲੀ ਤੇ ਪੰਮੀ ਵੀ ਖੜ੍ਹ ਗਈਆਂ ਸਨ। ਪੰਮੀ ਨੇ ਕਿਹਾ, " ਹੈਪੀ ਵਿਰੇ ਇੰਨਾ ਨੇ ਤਾਂ 100 ਰੁਪਏ ਨਾਲ ਹੀ ਮੰਨ ਜਾਣਾ ਹੈ। ਤੂੰ ਪੈਸੇ ਫੜਾ ਮੈਂ ਇਸ ਦੀ ਫ਼ਿਲਮ ਸ਼ੂਟ ਕਰਦੀ ਹਾਂ। " ਭੋਲੀ ਨੇ ਕਿਹਾ, " ਮੈਂ ਪੁਲੀਸ ਵਾਲੇ ਨਾਲ ਇਸ ਦਾ ਹੱਥ ਫੜ ਕੇ ਖੜ੍ਹਦੀ ਹਾਂ। ਰਾਣੋ ਭਾਬੀ ਫ਼ੋਟੋ ਖਿੱਚੇਗੀ। ਅਸੀਂ ਸਬੂਤ ਸਣੇ, ਗੁਆਹੀ ਦੇਵਾਂਗੀਆਂ। ਫ਼ੋਟੋਆਂ ਸਬ ਅਖ਼ਬਾਰਾਂ ਵਿੱਚ ਤੇ ਫ਼ਿਲਮ ਬਣ ਕੇ ਟੀਵੀ ਵਾਲਿਆਂ ਨੂੰ ਦੇਵਾਂਗੀਆਂ। ਖ਼ਬਰ ਬਣੇਗੀ। ਹਰਿਆਣਾ ਦੇ ਬਾਡਰ ਉੱਤੇ, ਰਿਸ਼ਵਤ ਲੈਂਦੀ ਹੋਈ, ਪੰਜਾਬ ਪੁਲੀਸ ਪੰਜਾਬੀ ਮੁਟਿਆਰਾਂ ਨੇ ਕਾਬੂ ਕੀਤੀ ਹੈ। "

ਪ੍ਰੀਤੀ ਸਬ ਤੋਂ ਪਿੱਛੇ ਖੜ੍ਹੀ ਸੀ। ਉਹ ਪਿਛਲੀ ਸੀਟ ਤੇ ਸੁੱਤੀ ਪਈ ਸੀ। ਹੈਪੀ ਨੂੰ ਸਾਰੇ ਰਾਹ ਪਤਾ ਨਹੀਂ ਲੱਗਾ ਛੋਟੀ ਵੀ ਨਾਲ ਹੀ ਆ ਗਈ ਹੈ। ਉਸ ਨੇ ਕਿਹਾ, " ਮੈਂ ਵੀ ਸਬ ਕੁੱਝ ਦੇਖ ਰਹੀ ਹਾਂ। ਮੈਨੂੰ ਵੀ ਪਤਾ ਹੈ। ਤੁਸੀਂ ਮੇਰੇ ਵਿਰੇ ਤੋਂ ਰਿਸ਼ਵਤ ਮੰਗਦੇ ਹੋ। " ਠਾਣੇਦਾਰ ਦੀ ਆਵਾਜ਼ ਨੀਵੀਂ ਹੋ ਗਈ ਸੀ। ਉਸ ਨੇ ਹੈਪੀ ਨੂੰ ਲਾਇਸੈਂਸ ਸਣੇ ਕਾਗ਼ਜ਼ ਪੱਤਰ ਮੋੜਦੇ ਹੋਏ ਕਿਹਾ, " ਤੇਰੇ ਨਾਲ ਕੁੜੀਆਂ ਹਨ। ਇਸ ਲਈ ਤੈਨੂੰ ਛੱਡ ਰਿਹਾ ਹਾਂ। " ਹੈਪੀ ਨੇ ਕਿਹਾ, " ਇਹ ਤਾਂ ਕੁੜੀਆਂ ਨੇ, ਰੰਗ ਦਿਖਾਇਆ ਹੈ। ਤੂੰ ਮੇਰੇ ਹੱਥ ਨਹੀਂ ਦੇਖੇ। ਮੈਂ ਸਾਰੀ ਦੁਨੀਆ ਨੂੰ ਦੱਸਾਂਗਾ, “ਠਾਣੇਦਾਰ ਸੜਕ ਤੇ ਚੁਰਾਹੇ ਵਿੱਚ ਖੜ੍ਹਾ ਚਾਹ-ਪਾਣੀ ਲਈ ਲੋਕਾਂ ਤੋਂ ਜੇਬ ਖ਼ਰਚਾ ਮੰਗਦਾ ਹੈ।  ਤੇਰੇ ਵਰਗੇ ਹੋਰ ਵੀ ਨੰਗੇ ਹੋ ਜਾਣਗੇ। ਮੈਂ ਪੱਤਰਕਾਰ ਹਾਂ। ਸਵੇਰੇ ਆਪ ਦੀ ਫ਼ੋਟੋ ਖ਼ਬਰਾਂ ਵਿੱਚ ਦੇਖ ਲਵੀ। " ਠਾਣੇਦਾਰ ਲੇਲ੍ਹੜੀਆਂ ਕੱਢਣ ਲੱਗ ਗਿਆ ਸੀ, " ਮੇਰੀ ਨੌਕਰੀ ਚਲੀ ਜਾਵੇਗੀ। ਬਾਈ ਮੇਰੇ ਬੱਚੇ ਭੁੱਖੇ ਮਰ ਜਾਣਗੇ। " " ਅਸੀਂ ਵੀ ਕੀ ਕਰੀਏ? ਸਾਡਾ ਵੀ ਇਹ ਸ਼ੋਕ ਹੈ। ਜਿੱਧਰ ਦਾ ਕੈਨੇਡਾ ਤੋਂ ਪਿੰਡ ਆਇਆ ਸੀ। ਕੁੱਝ ਕਰਾਰਾ ਜਿਹਾ ਲਿਖਣ ਲਈ ਨਹੀਂ ਮਿਲਿਆ ਸੀ। ਆਪ ਦੀ ਸੁਹਾਗ-ਰਾਤ ਵਿੱਚੇ ਛੱਡ ਕੇ, ਹੁਣ ਤਾਂ ਤੇਰੀ ਲਿਖ ਦੇਵਾਂਗਾ। "

 

 
ਭਾਗ 7 ਕਈ ਜੰਨਤਾ ਦੇ ਮਾਲ ਨਾਲ ਮੂਛਾਂ ਥੱਦੀਆਂ ਕਰਦੇ ਹਨ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਿਰਮਲ ਦੇ ਨਾਲ ਵਾਲਾ, ਇੱਕ ਉਸ ਦਾ ਯਾਰ ਬਲਵੀਰ, ਸਿਰੇ ਦਾ ਸ਼ਰਾਬੀ ਹੈਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ ਹੈਲੁੱਚੇ ਨੂੰ ਲੂਚਾ 100 ਕੋਹ ਦਾ ਗੇੜ ਪਾ ਕੇ ਵੀ ਮਿਲ ਜਾਂਦਾ ਹੈ। ਨਿਰਮਲ ਵਾਂਗ ਇਹ ਵੀ ਔਰਤਾਂ ਨਾਲ ਗੰਢ ਤੋਪਾ ਲਗਾਉਣ ਨੂੰ ਬਿੰਦ ਲਗਾਉਂਦਾ ਹੈ। ਔਰਤਾਂ ਨੂੰ ਝੱਟ ਮੂੰਹ ਬੋਲੀ ਭੈਣ ਬੱਣਾਂ ਲੈਂਦਾ ਹੈਜੇ ਕਿਤੇ ਕਿਸੇ ਔਰਤ ਨੂੰ ਮਸੀਬਤ ਵਿੱਚ ਦੇਖਦਾ, ਉਸ ਨੂੰ  ਕੰਮਜੋਰ ਸਮਝ ਕੇ. ਝੱਟ ਭੈਣ ਕਹਿਕੇ ਨੇੜਤਾ ਵਧਾ ਲੈਂਦਾ ਹੈ ਉਦਾਂ ਤਾਂ ਕੋਈ ਵੀ ਔਰਤ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀ। ਮਰਦਾਂ ਨੂੰ ਲੱਗਦਾ ਹੁੰਦਾ ਹੈ। ਹਰ ਔਰਤ ਹੀ ਕੰਮਜੋਰ ਹੈ। ਜਿਸ ਔਰਤ ਦੇ ਆਲੇ-ਦੁਆਲੇ ਕੋਈ ਢੰਗ ਦਾ ਮਰਦ ਬਾਪ, ਭਰਾ, ਪਤੀ, ਪੁੱਤਰ ਨਹੀਂ ਦਿੱਸਦਾਇਕੱਲੀ ਔਰਤ ਦੇਖ ਕੇ, ਹਰ ਕੋਈ ਉਸ ਦਾ ਖ਼ਸਮ ਜਾਂ ਮੂੰਹ ਬੋਲਿਆ ਭਰਾ ਬੱਣਨ ਲਈ ਤਿਆਰ ਹੋ ਜਾਂਦਾ ਹੈ। ਰਸਤਾ ਸਾਫ਼ ਦੇਖ਼ਕੇ, ਇਹ ਬਲਬੀਰ ਵਰਗੇ ਕੱਛਾਂ ਮੁੰਨਣ ਨੂੰ  ਬੁੱਕਲ ਵਿੱਚ ਵੜਨ ਦੀ ਕੋਸ਼ਸ਼ ਕਰਦੇ ਹਨ। ਬਲਵੀਰ ਵੀ ਕੈਲਗਰੀ ਵਿੱਚ ਰਹਿੰਦਾ ਹੈ। ਇੱਕ ਔਰਤ ਨੇ ਪ੍ਰਧਾਂਨ ਸਣੇ ਹੋਰ ਕਈ ਡੋਲਕੀਆਂ, ਵਾਜਿਆਂ ਵਾਗ ਖੜ੍ਹਕਾ ਦਿੱਤੇ ਸਨ। ਅਵਤਾਰ ਨੇ, ਤਾਂ ਉਸ ਔਰਤ ਅੱਗੇ ਹੱਥ ਬੰਨ ਕੇ ਕਿਹਾ ਸੀ, “ ਤੂੰ ਤਾਂ ਸਾਡੇ ਮਰਦਾਂ ਦੇ ਪੈਰਾਂ ਥੱਲਿਉ ਮਿੱਟੀ ਕੱਢ ਦਿੱਤੀ ਹੈ। ਸਾਨੂੰ ਦਾੜ੍ਹੀਆਂ ਵਾਲਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। “ ਸੁਕਰ ਰੱਬ ਦਾ ਪ੍ਰਧਾਂਨ ਜਿਉਂਦੇ ਜੀਅ ਸੁਰਤ ਆ ਗਈ। ਇਹ ਜੋ ਪੈਰਾਂ ਥੱਲੇ ਮਿੱਟੀ ਹੈ। ਇਹ ਕਿਸੇ ਵੀ ਸਮੇਂ, ਉਤੇ ਵੀ ਆ ਸਕਦੀ ਹੈ। ਉਸ ਔਰਤ ਨੂੰ ਬੇਸਹਾਰਾ ਸਮਝ ਕੇ, ਇਹ ਬਲਬੀਰ ਢਾਸਣਾਂ ਦੇਣ ਲਈ, ਆਪਦੇ ਜਾਂਣੀ ਉਸ ਵੱਲ ਹੋ ਗਿਆ ਸੀ। ਬਲਬੀਰ ਤਿੰਨਾਂ ਵਿਚੋ ਨਾਂ ਤੇਰਾਂ ਵਿਚੋ, ਜ਼ਮੀਨ ਉਤੇ ਚਲਦੇ ਦੇ ਪੈਰ ਥਿੜਕਦੇ ਹਨ। ਆਪ ਮੂਧੇ ਮੂੰਹ ਹਰ ਰੋਜ਼ ਡਿੱਗਿਆ ਪਿਆ ਹੁੰਦਾ ਹੈ। ਲੋਕਾਂ ਤੋਂ ਰੋਜ਼ ਜੁੱਤੀਆਂ ਖਾਂਦਾ ਹੈ।
ਕੈਨੇਡਾ ਦੀ ਜਿੰਦਗੀ ਹੀ ਐਸੀ ਹੈ। ਨੌਕਰੀ ਪੇਸ਼ਾ ਲੋਕ ਹਨ। ਆਪਦੇ ਹੀ ਕੰਮ ਨਹੀਂ ਮੁੱਕਦੇ, ਕਿਸੇ ਕੋਲ ਖੜ੍ਹਨ ਦਾ ਸਮਾਂ ਨਹੀਂ ਹੈ। ਜੋ ਕਿਸੇ ਦੂਜੇ ਦੀ ਗੱਲ ਵਿੱਚ ਦਖ਼ਲ ਦਿੰਦਾ ਹੈ।  ਉਹ ਮੂਰਖ ਹੁੰਦਾ ਹੈ। ਇਸ ਦੁਨੀਆਂ ਉਤੇ ਆਪਣੇ ਤਾਂ ਆਪਦੇ ਨਹੀਂ ਬੱਣਦੇ। ਬਲਬੀਰ ਨੂੰ ਮੂੰਹ ਬੋਲੀ ਭੈਣ ਨਾਲ ਗੱਲਾਂ ਕਰਨ ਦਾ ਹੋਰ ਤਾਂ ਕੋਈ ਮੌਕਾ ਨਹੀਂ ਲੱਗਦਾ ਸੀ। ਜਦੋਂ ਵੀ ਕੋਈ ਗੁਰਦੁਆਰੇ ਦੇ ਵਿੱਚ ਗਰਮਾਂ-ਗਰਮ ਮਾਮਲਾ ਹੁੰਦਾਗੁਰਦੁਆਰੇ ਸਾਹਿਬ ਦੇ ਸੇਵਾਦਾਰਾਂ ਦੀਆਂ ਚੁਗਲੀਆਂ ਕਰਦਾ ਸੀਆਪਦੇ ਜਾਂਣੀ ਜਜੂਸੀ ਕਰਦਾ ਸੀਉਹ ਔਰਤ ਨੇ ਬਹੁਤ ਬਾਰ ਉਸ ਨੂੰ ਮੂੰਹ ਤੋੜਵਾਂ ਜੁਆਬ ਵੀ ਦਿੱਤਾ, ਉਸ ਨੁੰ ਕਿਹਾ, “ ਮੈਂ ਸਾਨ੍ਹਾਂ ਦੇ ਭੇੜ ਤੋਂ ਕੀ ਲੈਣਾਂ ਹੈ? “ ਕਨੇਡਾ ਦੀ ਸੰਗਤ ਨੇ ਕਿਸੇ ਪ੍ਰਬੰਧਕਿ ਤੋਂ ਕੀ ਸੇਵਾ ਕਰਾਂਉਣੀ ਹੈ? ਸਬ ਹੱਡ ਭੰਨਵੀਂ ਮਿਹਨਤ ਕਰਦੇ ਹਨ। ਰੋਜੀ-ਰੋਟੀ ਕਮਾਂਉਂਦੇ ਹਨ। ਲੋਕਾਂ ਦੇ ਮਾਲ ਵਿੱਚੋ ਖੀਰ-ਕੜਾਹ, ਵਿਹਲੀਆਂ ਖਾਂਣ ਵਾਲੇ, ਆਪ ਨੂੰ ਗੁਰਦੁਆਰੇ ਦੇ ਵਿੱਚ ਸੇਵਾਦਾਰ ਦੱਸਦੇ ਹਨ। ਗੁਰਦੁਆਰੇ ਦੇ ਆਪ ਨੂੰ ਧੱਕੇ ਨਾਲ ਸੇਵਾਦਾਰ ਕਹਾਉਣ ਵਾਲੇ, ਦੂਜੇ ਬੰਦੇ ਨੂੰ ਆਪ ਤੋਂ ਘਟੀਆ ਹੀ ਸਮਝਦੇ ਹਨ। ਆਪ ਤੋਂ ਕੰਮਜੋਰ ਦੂਜੇ ਨੂੰ ਸਮਝ ਕੇ, ਸਾਨ੍ਹਾਂ ਵਾਂਗ ਖਹਿੰਦੇ ਹਨ।
ਇਸ ਬਾਰ ਵੀ ਗੁਰਦੁਆਰੇ ਦੇ ਵਿੱਚ ਐਸੇ ਸੇਵਾਦਾਰਾਂ ਦੀਆਂ ਤਿੰਨ ਪਾਰਟੀਆਂ ਡਟੀਆਂ ਹੋਈਆਂ ਸਨ। ਤਿੰਨ ਪਾਰਟੀਆਂ ਦਾ ਤੋਰੀ ਫੁਲਕਾ, ਗੁਰਦੁਆਰੇ ਦੀ ਵਿੱਚੋਂ ਸੰਗਤ ਦੀ ਗੋਲਕ ਸਿਰੋਂ ਚੱਲਦਾ ਹੈ। ਕਈਆਂ ਦੇ ਤਾਂ ਘਰ ਤੇ ਬਿਜ਼ਨਸ ਹੀ ਪੇਡ-ਆਫ਼ ਗੋਲਕ ਵਿਚੋਂ ਹੋ ਗਏ ਹਨ। ਜਿੰਨਾ ਸੇਵਾਦਾਰਾਂ ਨੂੰ ਚਿੱਟੇ, ਨੀਲੇ ਕੱਪੜੇ ਪਾ ਕੇ, ਹਰ ਹਫ਼ਤੇ 60 ਹਜ਼ਾਰ ਡਾਲਰ ਸੰਗਤ ਦੀ ਗੋਲਕ  ਵਿਚੋਂ ਮਿਲਦਾ ਹੈ। ਉਨ੍ਹਾਂ ਸੇਵਾਦਾਰਾਂ ਚਿੱਟੇ, ਨੀਲੇ ਕੱਪੜਿਆਂ ਵਾਲਿਆਂ ਤੋਂ ਤਾਂ ਗਾਲ਼ਾਂ ਛੱਡ ਕੇ, ਚਾਹੇ ਬੰਦਾ ਮਰਵਾ ਲਵੋ। ਹਰ ਰੋਜ਼ ਅਲੱਗ-ਅਲੱਗ ਰੇਡੀਉ ਉੱਤੇ ਰੱਜ ਕੇ, ਦੂਜੀ ਪਾਰਟੀ ਨੂੰ ਭੰਡਦੇ ਹਨ। ਅਕਾਲ ਤਖ਼ਤ ਦਾ ਜਥੇਦਾਰ ਵੀ ਕਾਤਲ ਹੀ ਸੀ। ਕੱਤਲ ਦੀ ਕੈਦ ਕੱਟ ਚੁੱਕਾ ਸੀ। ਜਿਸ ਕੌਮ ਦੇ ਆਗੂ ਐਸੇ ਕਾਤਲ ਲੁਟੇਰੇ ਹਨ। ਬਾਕੀ ਕੌਮ ਤੋਂ ਕੈਸੀ ਉਮੀਦ ਰੱਖੀ ਜਾ ਸਕਦੀ? ਕਈ ਜਨਤਾ ਦੇ ਮਾਲ ਨਾਲ ਮੁੱਛਾਂ ਥੱਕੀਆਂ ਕਰਦੇ ਹਨ।
ਬਲਵੀਰ ਨੇ ਉਸ ਔਰਤ ਨੂੰ ਹਰ ਬਾਰ ਦੀ ਤਰਾਂ ਆਦਤ ਮੁਤਾਬਿਕ ਫ਼ੋਨ ਕਰ ਕੇ ਕਿਹਾ, ‘ ਤੂੰ ਮੇਰੀਆਂ ਦੋਨਾਂ ਭੈਣਾਂ ਵਰਗੀ ਹੈ। ਸਗੋਂ ਉਨ੍ਹਾ ਦੇ ਵੀ ਊਤੋ ਦੀ ਹੈ। ਤੈਨੂੰ ਪਹਿਲੀ ਬਾਰ ਇੱਕ ਗੱਲ ਕਹਿਣੀ ਹੈ। ਮੈਂ ਰਿਸਟੋਰਿੰਟ ਲਿਆ ਹੈ। 9 ਕੁ ਹਜ਼ਾਰ ਡਾਲਰ ਚਾਹੀਦਾ ਹੈ। ਤੂੰ ਮੈਨੂੰ ਪੈਸੇ ਦੇਂਦੇ।  ਉਸ ਔਰਤ ਦਾ ਜੀਅ ਤਾਂ ਕੀਤਾ ਸੀ ਕਹੇ, “ ਡਾਲਰ ਦੇਣ ਲਈ ਬੈਂਕਾਂ ਹਨ।   ਪਰ ਉਸ ਨੇ ਬਹਾਨਾ ਮਾਰਦੀ ਨੇ ਕਿਹਾ, “ ਅਸੀਂ ਤਾਂ ਇੰਡੀਆ ਚੱਲੇ ਹਾਂ। ਘਰ ਦੇ ਪਹਿਲਾਂ ਚਲੇ ਗਏ ਹਨ। ਉੱਥੇ ਗਿਆ ਦਾ ਬਹੁਤ ਖ਼ਰਚਾ ਹੋ ਜਾਂਦਾ ਹੈ।   ਬਲਵੀਰ ਨੇ ਸੋਚਿਆ, ਹੁਣ ਮੌਕਾ ਹੈ। ਉਸ ਨੇ ਝੱਟ ਮੂੰਹ ਬੋਲੀ ਭੈਣ ਨੂੰ ਕਹਿ ਦਿੱਤਾ, “ ਤੂੰ ਮੇਰੇ ਵੀਡੀਉ ਸਟੋਰ ਤੇ ਆ ਜਾ, ਇਸ ਸਮੇਂ ਬੰਦ ਹੈ। ਆਪਣੇ ਵਿੱਚ ਕੀ ਪਰਦਾ ਹੈ?ਸਕੀਆਂ ਮਾਂ-ਭੈਣਾਂ, ਜੋ ਸਦਾ ਹੀ ਇਸ ਦੇ ਦੁਆਲੇ ਰਹਿੰਦੀਆਂ ਹਨ। ਬਲਵੀਰ ਉਨ੍ਹਾਂ ਦੀ ਵੀ ਕੋਈ ਕਸਰ ਨਹੀਂ ਛੱਡਦਾ ਹੋਣਾ। ਐਸੇ ਮਰਦ ਲਈ ਮਾਂ-ਭੈਣ ਸਬ ਔਰਤਾਂ ਰੰਡੀ ਬਰਾਬਰ ਹਨ।  ਭਰਾ ਹਰ ਰੋਜ਼ ਅਖਾਬਾਰਾਂ ਦੀਆਂ ਸੁਰਖੀ ਵਿੱਚ ਹੁੰਦੇ ਹਨ।
 ਤਿੰਨ ਪਾਰਟੀਆਂ ਡੱਟੀਆਂ ਹੋਈਆਂ ਸਨ। ਤਿੰਨ ਪਾਰਟੀਆਂ ਦਾ ਤੋਰੀ ਫੁਲਕਾ, ਗੁਰਦੁਆਰੇ ਦੀ ਵਿੱਚੋਂ ਸੰਗਤ ਦੀ ਗੋਲਕ ਸਿਰੋ ਚੱਲਦਾ ਹੈ। ਕਈਆਂ ਦੇ ਤਾਂ ਘਰ ਤੇ ਬਿਜ਼ਨਸ ਹੀ ਪੇਡ-ਔਫ਼ ਗੋਲਕ ਵਿਚੋਂ ਹੋ ਗਏ ਹਨ। ਜਿੰਨਾਂ ਸੇਵਾਦਾਰਾਂ ਨੂੰ ਚਿੱਟੇ, ਨੀਲੇ ਕੱਪੜੇ ਪਾ ਕੇ, ਹਰ ਹਫ਼ਤੇ 60 ਹਜਾਰ ਡਾਲਰ ਸੰਗਤ ਦੀ ਗੋਲਕ  ਵਿਚੋ ਮਿਲਦਾ ਹੈ। ਉਨਾਂ ਸੇਵਾਦਾਰਾਂ ਚਿੱਟੇ, ਨੀਲੇ ਕੱਪੜਿਆਂ ਵਾਲਿਆਂ ਤੋਂ ਤਾਂ ਗਾਲਾਂ ਛੱਡ ਕੇ, ਚਾਹੇ ਬੰਦਾ ਮਰਵਾਂ ਲਵੋ। ਹਰ ਰੋਜ਼ ਅੱਲਗ-ਅੱਲਗ ਰੇਡੀਉ ਉਤੇ ਰੱਜ਼ ਕੇ, ਦੂਜੀ ਪਾਰਟੀ ਨੂੰ ਭੰਡਦੇ ਹਨ। ਅਕਾਲ਼ ਤੱਖ਼ਤ ਦਾ ਜੱਥੇਦਾਰ ਰਣਜੀਤ ਸਿੰਘ ਵੀ ਕਾਤਲ ਹੀ ਸੀ। ਕੱਤਲ ਦੀ ਕੈਦ ਕੱਟ ਚੁੱਕਾ ਸੀ। ਹੁਣ ਬਲਵੰਤ ਸਿੰਘ ਰਾਜੂਆਣੇ ਵਾਲੇ ਨੂੰ ਅਕਾਲ ਤੱਖ਼ਤ ਦਾ ਜੱਥੇਦਾਰ ਬੱਣਾਉਣ ਨੂੰ ਸੰਗਤ ਤਿਆਰ ਸੀ। ਜਿਸ ਕੌਮ ਦੇ ਆਗੂ ਐਸੇ ਕਾਤਲ ਲੁੱਟੇਰ ਹਨ। ਬਾਕੀ ਕੌਮ ਤੋਂ ਕੈਸੀ ਉਮੀਦ ਰੱਖੀ ਜਾ ਸਕਦੀ? ਜੰਨਤਾ ਦੇ ਮਾਲ ਨਾਲ ਮੂਛਾਂ ਥੱਦੀਆਂ ਕਰਦੇ ਹਨ।
ਬਲਵੀਰ ਨੇ ਉਸ ਔਰਤ ਨੂੰ ਹਰ ਬਾਰ ਦੀ ਤਰਾਂ ਆਦਤ ਮੁਤਾਬਿਕ ਫੋਨ ਕਰਕੇ ਕਿਹਾ, ‘ ਤੂੰ ਮੇਰੀਆਂ ਦੋਨਾਂ ਭੈਣਾਂ ਵਰਗੀ ਹੈ। ਸਗੋਂ ਉਨਾਂ ਦੇ ਵੀ ਉਤੋ ਦੀ ਹੈ। ਤੈਨੂੰ ਪਹਿਲੀ ਬਾਰ ਇੱਕ ਗੱਲ ਕਹਿੱਣੀ ਹੈ। ਮੈਂ ਰਿਸਟੋਰਿੰਟ ਲਿਆ ਹੈ। 9 ਕੁ ਹਜਾਂਰ ਡਾਲਰ ਚਾਹੀਦਾ ਹੈ। ਤੂੰ ਮੈਨੂੰ ਪੈਸੇ ਦੇਦੇ। ‘ ਉਸ ਔਰਤ ਦਾ ਜੀਅ ਤਾਂ ਕਿੱਤਾ ਸੀ ਕਹੇ, “ ਡਾਲਰ ਦੇਣ ਲਈ ਬੈਂਕਾਂ ਹਨ। “  ਪਰ ਉਸ ਨੇ ਬਹਾਨਾਂ ਮਾਰਦੀ ਨੇ ਕਿਹਾ, “ ਅਸੀਂ ਤਾਂ ਇੰਡੀਆ ਚੱਲੇ ਹਾਂ। ਘਰਦੇ ਪਹਿਲਾਂ ਚਲੇ ਗਏ ਹਨ। ਉਥੇ ਗਿਆਂ  ਦਾ ਬਹੁਤ ਖ਼ਰਚਾ ਹੋ ਜਾਂਦਾ ਹੈ। “  ਬਲਵੀਰ ਨੇ ਸੋਚਿਆ, ਹੁਣ ਮੌਕਾ ਹੈ। ਉਸ ਨੇ ਝੱਟ ਮੂੰਹ ਬੋਲੀ ਭੈਣ ਨੂੰ ਕਹਿ ਦਿੱਤਾ, “ ਤੂੰ ਮੇਰੇ ਵੀਡੀਉ ਸਟੋਰ ਤੇ ਆ ਜਾ, ਇਸ ਸਮੇਂ ਬੰਦ ਹੈ। ਮੈਂ ਤੇਰਾ ਫਲਾਣਾ ਥੋਕ ਮਾਰ ਦਿੰਦਾਂ ਹਾਂ। “ ਸਕੀਆਂ ਮਾ-ਭੈਣਾਂ, ਜੋ ਸਦਾ ਹੀ ਇਸ ਦੇ ਦੁਆਲੇ ਰਹਿੰਦੀਆਂ ਹਨ। ਬਲਵੀਰ ਉਨਾਂ ਦੀ ਵੀ ਕੋਈ ਕਸਰ ਨਹੀਂ ਛੱਡਦਾ ਹੋਣਾਂ ਐਸੇ ਮਰਦ ਲਈ ਮਾ-ਭੈਣ ਸਬ ਔਰਤਾਂ ਰੰਡੀ ਬਰਾਬਰ ਹਨ।
 
 
 
 


ਭਾਗ 8 ਯਾਰ ਦਿਲ ਆਪੇ ਤੋਂ ਬਾਹਰ, ਬੇਕਾਬੂ ਹੋ ਜਾਂਦਾ ਹੈ ਜਾਨੋਂ ਮਹਿੰਗੇ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪੂਰੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਸਾਰੇ ਗੌਰਮਿੰਟ ਦੇ ਆਫ਼ੀਸ ਤਕਰੀਬਨ ਡਾਊਨ ਟਾਊਨ ਵਿੱਚ ਹੀ ਹਨ। ਡਾਊਨ ਟਾਊਨ ਦੀ ਉਸਾਰੀ ਕੈਨੇਡਾ ਦੇ ਜਨਮ ਵੇਲੇ ਦੀ ਹੋਈ ਹੈ। ਉਦੋਂ ਜਿੱਥੇ ਦਫ਼ਤਰ ਬਣਾਂ ਦਿੱਤੇ ਹਨ। ਅੱਜ ਤੱਕ ਉੱਥੇ ਹੀ ਹਨ। ਹੋਰ ਵੀ ਬਹੁਤੇ ਬਿਜ਼ਨਸ ਇੰਨਾ ਲੰਬੇ, ਉੱਚੇ ਟਾਵਰਾਂ ਵਿੱਚ ਹੀ ਚੱਲ ਰਹੇ ਹਨ। ਹੁਣ ਵੀ ਹੋਰ ਨਵੇਂ ਟਾਵਰ ਵੀ ਬਣ ਰਹੇ ਹਨ। ਪੁਰਾਣਿਆਂ ਨੂੰ ਉਦੇੜ ਕੇ ਰੈਨੂਵੇਸ਼ਨ ਕਰ ਰਹੇ ਹਨ। ਡਾਊਨ ਟਾਊਨ ਵਿੱਚ ਕਾਰ ਪਾਰਕਿੰਗ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਕਾਰ ਪਾਰਕਿੰਗ ਮਹਿੰਗੀ ਵੀ ਹੈ। ਕਾਰ ਪਾਰਕ ਗ਼ਲਤ ਜਗਾ ਲੱਗੀ ਹੋਵੇ। ਕਾਰ ਪਾਰਕਿੰਗ ਕੰਟਰੋਲ ਵਾਲਿਆਂ ਦੀ ਕਾਰ ਨੂੰ ਦੋਨੇਂ ਪਾਸੀ ਫ਼ੋਟੋ ਕੈਮਰੇ ਲੱਗੇ ਹਨ। ਕੈਮਰੇ ਨਾਲ ਕਾਰ ਦੀ ਫ਼ੋਟੋ ਤੇ ਜੁਰਮਾਨੇ ਦੀ ਟਿਕਟ ਘਰ ਡਾਕ-ਮੇਲ ਵਿੱਚ ਭੇਜ ਦਿੰਦੇ ਹਨ। ਜਾਂ ਕਾਰ ਨੂੰ ਟੋ ਕਰਕੇ, ਕਾਰ ਪਾਊਡ ਵਿੱਚ ਲੈ ਜਾਂਦੇ ਹਨ। ਕਾਰ ਵਾਲਾ ਬੰਦਾ ਜ਼ਰਮਾਨਾਂ ਭਰਕੇ ਵੀ ਦੋ ਦਿਨ ਕਾਰ ਬਾਹਰ ਕਰਾਉਣ ਨੂੰ ਖ਼ਰਾਬ ਕਰਦਾ ਹੈ। ਕਈ ਡਾਊਨ ਟਾਊਨ ਵਿੱਚ ਕਾਰ ਚਲਾਉਣੀ ਮੁਸ਼ਕਲ ਸਮਝਦੇ ਹਨ। ਕਈ ਸੜਕਾਂ ਵਨਵੇ ਹਨ। ਡਾਊਨ ਟਾਊਨ ਵਿੱਚ ਸਿਟੀ ਟਰੇਨ ਦੀਆਂ ਲਾਈਨਾਂ ਵੀ ਬਣੀਆਂ ਹੋਈਆਂ ਹਨ। ਇਸ ਲਈ ਬਹੁਤੇ ਲੋਕ, ਪਬਲਿਕ ਬੱਸਾਂ ਤੇ ਟਰੇਨ ਵਿੱਚ ਜਾਣਾ ਪਸੰਦ ਕਰਦੇ ਹਨ। ਬੱਸ ਤੋਂ ਟਰੇਨ ਛੇਤੀ-ਤੇਜ਼ ਵੀ ਪਹੁੰਚਦੀ ਹੈ। ਸਵੇਰੇ ਸਾਮ ਵੱਧ ਲੋਕ ਕੰਮਾਂ ਵਾਲੇ ਹੁੰਦੇ ਹਨ। ਸਵੇਰੇ-ਸਾਮ ਸਿਟੀ ਟਰੇਨ ਹਰ ਤਿੰਨ ਮਿੰਟ ਵਿੱਚ ਆ ਜਾਂਦੀ ਹੈ। ਦੁਪਹਿਰ ਤੇ ਰਾਤ ਦੀ ਸਰਵਿਸ 10 ਤੋਂ 13 ਮਿੰਟ ਦੀ ਹੈ। ਟਰੇਨ ਦੂਜੇ ਪਾਸੇ ਅਖੀਰ ਵਾਲੇ ਸਟੇਸ਼ਨ ‘ਤੇ ਘੰਟੇ ਕੁ ਵਿੱਚ ਪਹੁੰਚ ਜਾਂਦੀ ਹੈ। ਕੈਲਗਰੀ ਦੇ ਚਾਰੇ ਪਾਸੇ ਦੀ ਸ਼ਹਿਰ ਦੀ ਆਵਾਜਾਈ ਨੂੰ ਟਰੇਨ ਦੁਆਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ ਲੋਕ ਬੱਸਾਂ ਤੇ ਟਰੇਨਾਂ ਵਿੱਚ ਖੜ੍ਹ ਕੇ ਜਾਂਦੇ ਹਨ। ਸੈਂਡਲ ਟਾਊਨ ਤੋਂ ਟਰੇਨ ਤੁਰੀ ਸੀ। ਅੱਧੀਆਂ ਕੁ ਸੀਟਾਂ ਖ਼ਾਲੀ ਸਨ। ਮੈਕਨਾਈਟ ਸਟੇਸ਼ਨ ਤੇ ਆ ਕੇ, ਟਰੇਨ ਰੁਕੀ। ਨਿਰਮਲ, ਬਲਵੀਰ, ਰਣਵੀਰ ਟਰੇਨ ਵਿੱਚ ਚੜ੍ਹ ਗਏ। ਬਲਵੀਰ ਦੇ ਹੱਥ ਵਿੱਚ ਕੌਫ਼ੀ ਦਾ ਕੱਪ ਸੀ। ਰਾਤ ਦੀ ਪੀਤੀ ਸ਼ਰਾਬ ਦਾ ਮੁਸ਼ਕ ਹਟਾਉਣ ਦਾ ਇਹ ਚੰਗਾ ਢੰਗ ਸੀ। ਇਹ ਭਾਵੇਂ ਤਿੰਨੇ ਹੀ ਦੇਖਣ ਵਾਲੇ ਸਿਆਣੇ ਹੋ ਗਏ ਲੱਗਦੇ ਸਨ। ਇੰਨਾ ਦੀ ਕਾਲਜੀਏਟ ਵਾਲੀ ਉਮਰ ਨਹੀਂ ਸੀ। ਨਾਂ ਹੀ ਇੰਨਾ ਨੇ ਕਦੇ ਕਾਲਜ ਦਾ ਦਾਖਲਾ ਲਿਆ ਸੀ। ਝਾਤੀਆਂ ਮਾਰਨ ਲਈ ਕਾਲਜ ਦੇ ਦੁਆਲੇ ਜ਼ਰੂਰ ਗੇੜੇ ਦਿੰਦੇ ਹਨ। ਇਹ ਪਤਾ ਕਰਨ ਲਈ ਵੀ, ਕੌਣ ਕੀਹਦੇ ਨਾਲ ਜਾਂਦੀ ਹੇ? ਪਰ ਅੱਜ ਵੀ ਕੁੜੀਆਂ ਨੂੰ ਦੇਖ ਕੇ, ਇੰਨਾ ਦਾ ਦਿਲ ਆਪੇ ਤੋਂ ਬਾਹਰ ਬੇਕਾਬੂ ਹੋ ਜਾਂਦਾ ਹੈ। ਤਿੰਨਾਂ ਨੇ ਟਰੇਨ ਵਿੱਚ ਚੜ੍ਹ ਕੇ, ਚਾਰੇ ਪਾਸੇ ਦੇਖਿਆ। ਚਸਕਾ ਪੂਰਾ ਕਰਨ ਲਈ ਹੁਣ ਇਹ ਕਦੇ-ਕਦੇ, ਪਬਲਿਕ ਸਰਵਿਸ ਬੱਸ ਟਰੇਨ ਵਿੱਚ ਧੱਕੇ ਖਾਣ ਨੂੰ ਚੜ੍ਹਦੇ ਸਨ। ਕਈ ਔਰਤਾਂ ਮਰਦ ਜਿੰਨਾ ਨੇ ਨੇੜੇ ਹੀ ਉੱਤਰਨਾ ਹੁੰਦਾ ਹੈ। ਉਹ ਖੜ੍ਹ ਕੇ ਹੀ ਸਫ਼ਰ ਕਰਦੇ ਹਨ।

ਨਿਰਮਲ ਗੋਰੀ ਕੋਲ ਜਾ ਖੜ੍ਹਾ ਹੋਇਆ। ਜਿਉਂ ਟਰੇਨ ਤੁਰਨ ਲੱਗੀ। ਝਟਕਾ ਲੱਗਾ, ਕੁੱਝ ਜਾਣ-ਬੁੱਝ ਕੇ ਵੀ ਨਿਰਮਲ ਨੇ ਪੈਰਾਂ ਤੋਂ ਨਿਕਲਣ ਦਾ ਬਹਾਨਾ ਕੀਤਾ। ਮੂਧੇ-ਮੂੰਹ ਗੋਰੀ ਦੇ ਉੱਤੇ ਜਾ ਡਿੱਗਾ। ਗੋਰੀ ਵੀ ਛੇ ਫੁੱਟ ਲੰਬੀ ਤੇ ਮਜ਼ਬੂਤ ਸੀ। ਉਸ ਨੇ ਹੈਂਡਲ ਨੂੰ ਹੱਥ ਪਾਏ ਹੋਏ ਸਨ। ਜੇ ਗੋਰੀ ਥੋੜੇ ਜਿਹਾ ਵੀ ਇੱਧਰ-ਉੱਧਰ ਹੋ ਜਾਂਦੀ, ਨਿਰਮਲ ਦਾ ਨੱਕ-ਮੂੰਹ-ਮੱਥਾ ਫੁੱਟ ਜਾਣਾ ਸੀ। ਗੋਰੀ ਨੇ ਗ਼ੁੱਸਾ ਨਹੀਂ ਕੀਤਾ। ਕਈ ਬਾਰ ਅਚਾਨਕ ਐਸਾ ਹੋ ਜਾਂਦਾ ਹੈ। ਨਿਰਮਲ ਨੇ ਮੁਸਕਰਾ ਕੇ ਸੌਰੀ ਕਹਿ ਦਿੱਤਾ ਸੀ। ਨਿਰਮਲ ਵੱਲ ਗੋਰੀ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਬਲਵੀਰ ਨੇ ਦੇਖਿਆ ਦੋ ਪੰਜਾਬੀ ਕੁੜੀਆਂ ਖੜ੍ਹੀਆਂ ਹਨ। ਉਹ ਉਨ੍ਹਾਂ ਕੋਲ ਜਾ ਖੜ੍ਹਾ ਹੋਇਆ। ਉਹ ਉਨ੍ਹਾਂ ਨੂੰ ਦਾਅ ਲੱਗਦੇ ਹੀ ਦੇਖ ਲੈਂਦਾ ਸੀ। ਬਲਵੀਰ ਦੇ ਹੱਥ ਵਿੱਚ ਕੌਫ਼ੀ ਦਾ ਕੱਪ ਫੜਨ ਦਾ ਹੋਰ ਵੀ ਕਾਰਨ ਸੀ। ਇਹ ਕਿਸੇ ਕੁੜੀ ਉੱਤੇ ਕੌਫ਼ੀ ਡੋਲ ਕੇ, ਗੱਲਾਂ ਕਰਨ ਦਾ ਬਹਾਨਾ ਲੱਭ ਲੈਂਦਾ ਸੀ। ਅਗਲੇ ਸਟੇਸ਼ਨ ਤੇ ਟਰੇਨ ਰੁਕ ਕੇ ਤੁਰੀ ਸੀ। ਉਸ ਦੇ ਝਟਕੇ ਦਾ ਬਹਾਨਾ ਬਣਾਉਂਦੇ ਹੋਏ, ਬਲਵੀਰ ਨੇ ਕੌਫ਼ੀ ਦੀ ਛੱਲ ਇੱਕ ਕੁੜੀ ਉੱਤੇ ਪਾ ਦਿੱਤੀ। ਉਸ ਦੇ ਬੋਲਣ ਤੋਂ ਵੀ ਪਹਿਲਾਂ ਹੀ ਸੌਰੀ ਕਹਿ ਦਿੱਤਾ। ਕੁੜੀ ਨੇ ਉਸ ਵੱਲ ਧਿਆਨ ਦੇਣ ਦੀ ਬਜਾਏ, ਬਾਹਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ। ਉਸ  ਨੂੰ ਪਤਾ ਹੀ ਨਹੀਂ ਲੱਗਾ ਸੀ। ਉਸ ਦੇ ਖੁੱਲ੍ਹੇ ਵਾਲਾਂ ਦੇ ਵਿੱਚ ਤੇ ਜੈਕਟ ਦੇ ਪਿਛਲੇ ਪਾਸੇ ਕੌਫ਼ੀ ਡੁੱਲ੍ਹ ਗਈ ਹੈ। ਉਸ ਦੇ ਪਿੱਛੇ ਖੜ੍ਹੀ ਕੁੜੀ ਦੇ ਹੱਥ ਵਿੱਚ ਅੰਗਰੇਜ਼ੀ ਦਾ ਡੇਲੀ ਮੈਟਰੋ ਨਿਊਜ਼ ਪੇਪਰ ਸੀ। ਜੋ ਅਖ਼ਬਾਰ ਵੰਡਣ ਵਾਲੇ ਨੇ, ਮੁਫ਼ਤ ਵਿੱਚ ਦਿੱਤਾ ਸੀ। ਉਸ ਨੇ ਉਸ ਨਾਲ ਡੁੱਲ੍ਹੀ ਕੌਫ਼ੀ ਸਾਫ਼ ਕਰ ਦਿੱਤੀ। ਇਹੀ ਦੋਨੇਂ ਹਰਕਤਾਂ ਪੰਜਾਬ ਦੀ ਬੱਸ ਵਿੱਚ ਹੋਈਆਂ ਹੁੰਦੀਆਂ। ਦੋਨਾਂ ਦੀਆਂ ਗੱਲਾਂ ਉੱਤੇ ਥੱਪੜ ਛਪੇ ਹੋਣੇ ਸੀ।

ਸਵੇਰੇ-ਸਵੇਰੇ ਹਰ ਕਿਸੇ ਨੂੰ ਆਪੋ-ਆਪਣੇ ਕੰਮਾਂ ਉੱਤੇ ਜਾਣ ਦੀ ਕਾਹਲੀ ਹੁੰਦੀ ਹੈ। ਸਾਮ ਨੂੰ ਬੰਦਾ ਥੱਕਿਆ ਹੁੰਦਾ ਹੈ। ਘਰ ਪਹੁੰਚਣ ਦੀ ਕਾਹਲ ਹੁੰਦੀ ਹੈ। ਸਮਾਂ ਖ਼ਰਾਬ ਹੋਣ ਦੇ ਡਰੋਂ ਕੋਈ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾਜੇ ਕਿਸੇ ਦਾ ਹੱਥ, ਮੋਢਾ ਬੱਸ ਤੇ ਟਰੇਨ ਦੀ ਭੀੜ ਵਿੱਚ ਲੱਗ ਵੀ ਜਾਂਦਾ ਹੈ। ਅੱਖੋਂ ਉਹਲੇ ਕਰਕੇ, ਅਣਡਿੱਠ ਕੀਤਾ ਜਾਂਦਾ ਹੈ। ਇਹ ਸਬ ਕੁੱਝ ਚੀਨਣ ਕੁੜੀ ਬੈਠੀ ਦੇਖ ਰਹੀ ਸੀ।  ਉਸ ਨੇ ਇੰਨਾ ਤਿੰਨਾਂ ਨੂੰ ਇਕੱਠੇ ਸਟੇਸ਼ਨ ਉੱਤੇ ਖੜ੍ਹੇ ਗੱਲਾਂ ਕਰਦੇ ਵੀ ਦੇਖਿਆਂ ਸੀ। ਉਸ ਕੁੜੀ ਨਾਲ ਜਾ ਕੇ, ਰਣਵੀਰ ਬੈਠ ਗਿਆ ਸੀ। ਚੀਨਣ ਕੁੜੀ ਦੇ ਸਕੱਲਟ ਪਾਈ ਹੋਈ ਸੀ। ਰਣਵੀਰ ਦੀ ਨਿਗ੍ਹਾ ਬਾਰ-ਬਾਰ ਉਸ ਦੇ ਨੰਗੇ ਪੱਟਾਂ ਉੱਤੇ ਜਾਂਦੀ ਸੀ। ਉਹ ਬੌਂਦਲਿਆ ਹੋਇਆ, ਕਦੇ ਦਾੜ੍ਹੀ ਤੇ ਕਦੇ ਮੁੱਛਾਂ ਨੂੰ ਪਲੋਸ ਰਿਹਾ ਸੀ। ਟੇਢੀ ਅੱਖ ਨਾਲ ਚੀਨਣ ਵੱਲ ਦੇਖ ਰਿਹਾ ਸੀ। ਦਾੜ੍ਹੀ ਤੇ ਮੁੱਛਾਂ ਵਧੀਆਂ ਦਿਖਾ ਕੇ, ਜਵਾਨ ਹੋਣ ਦਾ ਅਹਿਸਾਸ ਜਿੱਤਾ ਕੇ, ਕਿਸੇ ਪੰਜਾਬੀ ਔਰਤ ਨੂੰ ਭਾਵੇਂ ਪਟਿਆਂ ਜਾ ਸਕਦਾ ਹੋਣਾ ਹੈ। ਚੀਨਣਾਂ ਨੇ ਤਾਂ ਆਪ ਦੇ ਮਰਦਾਂ ਦੇ ਛਾਤੀ ਦੇ ਵਾਲ ਨਹੀਂ ਆਏ ਦੇਖੇ। ਮੈਦਾਨ ਵਾਂਗ ਸਾਫ਼ ਹੁੰਦੇ ਹਨ। ਜੰਗਲ ਵਿੱਚ ਅੱਜ ਕਲ ਕਿਹੜੀ ਗੁਆਚਦੀ ਹੈ? ਚੀਕਨੇ ਮਾਲ ਦਾ ਫ਼ੈਸ਼ਨ ਹੈ। ਚੀਨਣ ਉਸ ਦੀਆਂ ਹਰਕਤਾਂ ਤੋਂ ਹੱਸੀ। ਰਣਵੀਰ ਦਾ ਮਨ ਵੀ ਉਸ ਨੂੰ ਹੱਸਦੀ ਦੇਖ ਕੇ, ਗਦ-ਗਦ ਹੋ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ। ਉਸ ਦਾ ਹੱਥ ਕਦੋਂ ਦਾੜ੍ਹੀ ਵਿੱਚੋਂ ਨਿਕਲ ਕੇ, ਚੀਨਣ ਦੇ ਗੋਰੇ ਪੱਟਾਂ ਉੱਤੇ ਫਿਰਨ ਲੱਗਾਉਦੋਂ ਹੀ ਪਤਾ ਲੱਗਾ, ਜਦੋਂ ਕੜਾਕ ਕਰਦੀਆਂ ਦੋ ਚਪੇੜਾਂ ਗੱਲ ਉੱਤੇ ਲੱਗੀਆਂ। ਪਬਲਿਕ ਵਿੱਚੋਂ ਕਿਸੇ ਨੇ ਟਰੇਨ ਦੀ ਐਮਰਜੈਂਸੀ ਚੇਨ ਖਿੱਚ ਦਿੱਤੀ ਸੀ। ਟਰੇਨ ਇੱਕੋ ਝਟਕੇ ਨਾਲ ਖੜ੍ਹ ਗਈ। ਸਾਰੀ ਗੱਲ ਹਵਾ ਦੇ ਬੁੱਲੇ ਵਾਂਗ ਫੈਲ ਗਈ। ਪੁਲਿਸ ਤੋਂ ਪਹਿਲਾਂ ਰੇਲਵੇ ਦੀ ਸਕਿਉਰਿਟੀ ਨੇ ਆ ਕੇ, ਰਣਵੀਰ ਨੂੰ ਹੱਥਕੜੀ ਲੱਗਾ ਲਈ ਸੀ। ਪੁਲਿਸ ਆਫ਼ੀਸਰ ਨੇ, ਉਸ ਉੱਤੇ ਪਬਲਿਕ ਵਿੱਚ ਔਰਤ ਨਾਲ ਛੇੜ-ਛਾੜ ਕਰਨ ਦਾ ਚਾਰਜ ਲਾ ਦਿੱਤਾ ਸੀ। ਉਸ ਨੂੰ ਜੇਲ ਅੰਦਰ ਕਰ ਦਿੱਤਾ।

 
ਭਾਗ 9 ਬੰਦਾ ਡਰਦਾ- ਡਰਦਾ ਅੱਕ ਕੇ ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ ਜਾਨੋਂ ਮਹਿੰਗੇ ਯਾਰ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਿਰਮਲ ਘਰ ਨਹੀਂ ਵੜਦਾ ਸੀ। ਇਸ ਦਾ ਜ਼ਿਆਦਾ ਸਮਾਂ ਪਬਲਿਕ ਥਾਵਾਂ ਉੱਤੇ ਲੰਘਦਾ ਸੀ। ਬਲਵੀਰ ਤੇ ਰਣਵੀਰ ਨਾਲ ਕੋਰਟ, ਅਦਾਲਤਾਂ ਵਿੱਚ ਤੁਰਿਆ ਫਿਰਦਾ ਸੀ। ਕੇਸ ਇੱਕ ਦਾ ਹੁੰਦਾ ਸੀ। ਤਿੰਨੇ ਇੱਕ ਸਾਥ ਜਾਂਦੇ ਸਨ। ਕੈਨੇਡਾ ਦੇ ਝਮੇਲੇ ਆਪ ਦੀ ਪਰਪਾਟੀ, ਜ਼ਮੀਨਾਂ ਬਾਰੇ ਘੱਟ ਹੁੰਦੇ ਹਨ। ਬਹੁਤੇ ਕੇਸ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੋਣ ਵਾਲੇ ਹੁੰਦੇ ਹਨ। ਧਾਰਮਿਕ ਥਾਵਾਂ, ਗੁਰਦੁਆਰੇ, ਪ੍ਰਾਈਵੇਟ ਸਕੂਲਾਂ ਦੀ ਗੌਰਮਿੰਟ ਤੋਂ ਗਰਾਂਟ ਲੈ ਕੇ ਖਾਂ ਜਾਂਦੇ ਹਨ। ਖਾਂਦੇ ਵੀ ਇਸ ਤਰਾਂ ਰਹਿੰਦੇ ਸਨ। ਬਿਲਡਿੰਗ ਦਾ ਢਾਂਚਾ ਵੀ ਬਣ ਜਾਂਦਾ ਹੈ। ਇਸੇ ਦੀ ਲੁੱਟ-ਲੁੱਟਣ ਲਈ ਇੱਕ ਦੂਜੇ ਦੀਆਂ ਪਗਾਂ ਉਤਾਰ ਕੇ, ਬੜਾ ਮਜ਼ਾ ਲੈਂਦੇ ਸਨ। ਬਲਵੀਰ ਤੇ ਰਣਵੀਰ ਨੂੰ ਪੰਗਾ ਲਏ ਬਗੈਰ ਚੱਜ ਨਾਲ ਨੀਂਦ ਨਹੀਂ ਆਉਂਦੀ ਸੀ। ਦੋਨੇਂ ਹੀ ਹੋਸ਼ ਵਿੱਚ ਨਹੀਂ ਰਹਿੰਦੇ ਹਨ। ਬਲਵੀਰ ਨੂੰ ਸ਼ਰਾਬ ਦਾ ਸਰੂਰ ਨਹੀਂ ਉੱਤਰਦਾ ਸੀ। ਰਣਵੀਰ ਜਨਤਾ ਦੀ ਮਾਇਆ ਦਾ ਸਰੂਰ ਟਿਕਣ ਨਹੀਂ ਦਿੰਦਾ ਸੀ। ਜਿਸ ਦਿਨ ਰਣਵੀਰ ਨੂੰ ਹੱਥਕੜੀ ਲੱਗੀ ਸੀ। ਉਸ ਦਿਨ ਵੀ ਤਰੀਕ ਸੀ। ਵੈਸੇ ਤਾਂ ਨਿੱਤ ਕੋਈ ਨਾਂ ਕੋਈ ਪੰਗਾ ਖੜ੍ਹਾ ਰੱਖਦੇ ਸਨ। ਕਈ ਇੰਨਾ ਦੇ ਸਾਥੀ ਗੁਰਦੁਆਰੇ ਦੇ ਵਿੱਚ ਵੀ ਕਿਰਪਾਨਾਂ ਚਲਾ ਕੇ, ਮਨ ਦੀਆਂ ਡਿੰਜਾਂ ਲਹਾਉਂਦੇ ਸਨ। ਜੂਥ ਦੇ ਨੌਜਵਾਨ ਆਪਣੇ ਨਵੇਂ-ਨਵੇਂ ਨਾਮ ਦੇ ਝੰਡੇ ਥੱਲੇ ਖੁੱਲ੍ਹੇਆਮ ਗੁੰਡਾ ਗਰਦੀ ਕਰਦੇ ਹਨ। ਇਹ ਗੁਰਦੁਆਰੇ ਦੇ ਵਿੱਚ ਸੇਵਾਦਾਰ ਹਨ। ਸੰਗਤ ਨਾਲ ਲੜਕੇ, ਸੰਗਤ ਦੇ ਹੀ ਸਿਰ ਪਾੜ ਕੇ, ਸੰਗਤ ਦਾ ਪੈਸਾ ਹੀ ਕੋਰਟ ਵਿੱਚ ਲਾਉਂਦੇ ਹਨ। ਸਰਕਾਰਾਂ, ਵਕੀਲਾਂ, ਜੱਜਾਂ ਨੂੰ ਹੋਰ ਕਾਮਯਾਬ ਕਰਨ ਵਿੱਚ ਸੰਗਤ ਦਾ ਪੈਸਾ ਡੋਨੇਸ਼ਨ ਕਰਦੇ ਹਨ। ਸ਼ਰੀਫ਼ ਲੋਕਾਂ ਦੇ ਸਿਰ ਪਾੜਦੇ ਹਨ। ਲੋਕਾਂ ਉੱਤੇ ਆਪਦੇ ਡਰ ਦਾ ਹਊਆ ਜਮਾਂ ਕੇ, ਰੱਖਣਾ ਚਾਹੁੰਦੇ ਹਨ। ਬਹੁਤੇ ਲੋਕ ਐਸੇ ਬਦਮਾਸ਼ ਗੁਰਦੁਆਰੇ ਦੇ ਸੇਵਾਦਾਰਾਂ ਤੋਂ ਡਰਦੇ ਪਾਸਾ ਵਟਦੇ ਹਨ। ਡਰ ਵੀ ਉਨ੍ਹਾਂ ਚਿਰ ਹੀ ਲੱਗਦਾ ਹੈ। ਜਿੰਨਾ ਚਿਰ ਬੰਦਾ ਲੋਕਾਂ ਤੋਂ ਸ਼ਰਮਾਉਂਦਾ ਹੈ। ਜਾਂ ਮਨ ਵਿੱਚ ਦੂਜੇ ਦੇ ਤਕੜੇ ਹੋਣ ਦਾ ਭਰਮ ਬਣਿਆ ਹੈ। ਇੱਕ ਬਾਰ ਸ਼ਰਮ ਦਾ ਘੁੰਡ ਚੱਕਿਆਂ ਗਿਆ। ਆਪ ਨੂੰ ਮੂਹਰਲੇ ਤੋਂ ਕਮਜ਼ੋਰ ਸਮਝਣ ਦਾ ਵਹਿਮ ਨਿਕਲ ਗਿਆ। ਬੰਦਾ ਡਰਦਾ- ਡਰਦਾ ਅੱਕ ਕੇ, ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ। ਫਿਰ ਨਿਰਮਲ, ਬਲਵੀਰ ਤੇ ਰਣਵੀਰ ਵਰਗੇ, ਆਪਣੇ ਅਸਲੀ ਖ਼ਸਮ ਨੂੰ ਛੱਡ ਕੇ, ਅਦਾਲਤਾਂ ਵਿੱਚ ਧੱਕੇ ਖਾਂਦੇ ਸਨ। ਜਦੋਂ ਇਕੱਠ ਵਿੱਚ ਇੱਕ ਧੱਕਾ ਪੈ ਜਾਵੇ। ਪੈਰ ਉੱਖੜ ਜਾਂਦੇ ਹਨ।

ਬੰਦਾ ਜਾਨਵਰ ਤੋਂ ਵੱਧ ਖ਼ਤਰਨਾਕ, ਲਾਲਚੀ, ਧੋਖੇ ਵਾਜ ਹੈ। ਆਪਦਾ ਰਸਤਾ ਸਿਧਾ ਕਰਨ ਲਈ ਕੋਈ ਹਰਕਤ ਕਰ ਸਕਦਾ ਹੈ। ਕਿਸੇ ਨੂੰ ਵੀ ਮਾਰ, ਗਿਰਾ, ਪਿਛਾੜ ਸਕਦਾ ਹੈ। ਬੇਈਮਾਨੀ ਕਰਕੇ ਲੁੱਟ ਕੇ ਬਰਬਾਦ ਕਰ ਸਕਦਾ ਹੈ। ਲੋਕ ਰੱਬ ਤੋਂ ਵੀ ਨਹੀਂ ਡਰਦੇ। ਉਸ ਦੇ ਨਾਮ ਪਿੱਛੇ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਲੱਭ ਲੈਂਦੇ ਹਨ। ਕਈਆਂ ਸੇਵਾਦਾਰ ਨੇ, ਆਪਣੇ ਘਰ ਵਿੱਚ ਸਬ ਤੋਂ ਛੋਟੇ ਕਮਰੇ ਵਿੱਚ ਗੁਰੂ ਗ੍ਰੰਥਿ ਸਾਹਿਬ ਨੂੰ ਰੱਖਿਆ ਹੁੰਦਾ ਹੈ। ਐਸੇ ਲੋਕਾਂ ਨੇ ਗੁਰਦੁਆਰਾ ਘਰ ਹੀ ਖੋਲਿਆਂ ਹੋਇਆ ਹੁੰਦਾ ਹੈ। ਆਇਆ ਗਿਆ ਵੀ 5, 10 ਡਾਲਰ ਮੱਥਾ ਟੇਕੀ ਜਾਂਦਾ ਹੈ। ਇੰਨਾ ਲਈ ਬਾਬਾ ਨਾਨਕ ਜੀ ਕਮਾਊ ਪੁੱਤ ਹੈ। ਗੌਰਮਿੰਟ ਨੂੰ ਲਿਖਾਇਆ ਹੁੰਦਾ ਹੈ। ਕਮਰਾ ਗੁਰੂ ਗ੍ਰੰਥਿ ਸਾਹਿਬ ਨੂੰ ਕਿਰਾਏ ਉੱਤੇ ਦਿੱਤਾ ਹੁੰਦਾ ਹੈ। ਬਾਬੇ ਦੇ ਕਿਰਾਏ ਵਿੱਚ ਘਰ ਦਾ ਟੈਕਸ 2 ਤੋਂ 10 ਹਜ਼ਾਰ ਡਾਲਰ ਸਾਲ ਦਾ ਮੁਆਫ਼ ਹੋ ਜਾਂਦਾ ਹੈ। ਬਿਜਲੀ, ਪਾਣੀ, ਹੀਟ ਦਾ ਗੈੱਸ ਦਾ ਬਿੱਲ 500 ਮਹੀਨੇ ਦਾ ਗੁਰਦੁਆਰੇ ਦੇ ਕਿਰਾਏ ਵਿੱਚ ਮੁਆਫ਼ ਹੋ ਜਾਂਦਾ ਹੈ। ਜਿੱਡਾ ਵੱਡਾ ਘਰ, ਉਡਾ ਵੱਡਾ ਟੈਕਸ ਤੇ ਹੋਰ ਬਿੱਲ ਮੁਆਫ਼ ਹੋ ਜਾਂਦੇ ਹਨ। ਬਹੁਤੇ ਐਸੇ ਬੰਦੇ ਆਪ ਨੂੰ ਸਿੱਖ, ਗੁਰਮੁਖ ਕਹਾਉਂਦੇ ਹਨ। ਲੋਕਾਂ ਰਾਮ ਖਿੰਡਾਉਣਾ ਜਾਨਾਂ ਹੈ। ਜੋ ਬਹੁਤੇ ਧਰਮੀ ਹਨ। ਇਹ ਰੱਬ ਤੋ ਨਹੀਂ ਡਰਦੇ। ਇਹ ਜਾਣਦੇ ਹਨ। ਰੱਬ ਤਾਂ ਸ਼ਰੀਫ਼ ਬੰਦਿਆਂ ਨੂੰ ਡਰਾਉਣ ਤੇ ਲੁੱਟਣ ਦਾ ਢੌਂਗ ਹੈ। ਰੱਬ ਤਾਂ ਗੁਰਦੁਆਰੇ ਵਿੱਚ ਕਿਰਪਾਨਾਂ ਚੱਲਦੀਆਂ ਤੇ ਪਗਾਂ ਲਹਿੰਦੀਆਂ ਦੇਖ ਕੇ, ਆਪਣੀ ਇੱਜ਼ਤ ਬਚਾਉਂਦਾ ਫਿਰਦਾ ਹੈ। ਜੇ ਇਹ ਰੱਬ ਤਾਕਤਵਰਾਂ ਤੋਂ ਡਰਦਾ ਨਾਂ ਹੋਵੇ, ਹਜ਼ਾਰਾਂ ਦੀ ਸੰਗਤ ਵਿੱਚ ਇਹ ਮੁੱਠੀ ਭਰ ਬਦਮਾਸ਼ ਹੁੱਲੜ ਬਾਜੀ ਨਹੀਂ ਕਰ ਸਕਦੇ। ਸੰਗਤ ਨੂੰ ਆਪਣੀ ਇੱਜ਼ਤ ਬਚਾਉਣ ਦੀ ਪਈ ਹੁੰਦੀ ਹੈ। ਐਸੇ ਗੁੰਡਿਆਂ ਨੂੰ ਕਿਸੇ ਕੋਲ ਮੂੰਹ ਤੋੜਵਾਂ ਜੁਆਬ ਦੇਣ ਦੀ ਹਿੰਮਤ ਨਹੀਂ ਹੁੰਦੀ।

  
ਭਾਗ 10 ਸਰੀਰ ਨੂੰ ਤਾਜਾਂ, ਤੰਦਰੁਸਤ, ਚੱਲਦਾ ਰੱਖਣ ਲਈ, ਵਧੀਆਂ ਤਾਜ਼ੀ ਖ਼ੁਰਾਕ ਖਾਣ ਦੀ ਲੋੜ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਿਰਮਲ ਲੋਕਾਂ ਦੇ ਭਾਂਡੇ ਚੱਟਦਾ ਫਿਰਦਾ ਸੀ। ਉਹ ਕੋਈ ਨੌਕਰੀ ਨਹੀਂ ਕਰਦਾ ਸੀ। ਉਸ ਦੇ ਦੋ ਬੱਚੇ ਮੁੰਡਾ, ਕੁੜੀ ਸਨ। ਨਿਰਮਲ ਦੀ ਪਤਨੀ ਜਗੀ ਹੀ ਬੱਚਿਆਂ ਨੂੰ ਸੰਭਾਲਦੀ ਸੀ। ਉਹ ਦੋ ਨੌਕਰੀਆਂ ਕਰ ਕਰਦੀ ਸੀ। ਬੱਚਿਆਂ ਦੇ ਖ਼ਰਚੇ ਤੋਰਦੀ ਸੀ। ਨਿਰਮਲ ਦੇ ਭਰਾ ਦਾ ਪਰਿਵਾਰ ਵੀ ਨਾਲ ਹੀ ਰਹਿੰਦਾ ਸੀ। ਉਸ ਦੇ ਮੁੰਡਾ, ਕੁੜੀ ਸਨ। ਉਸ ਦੀ ਪਤਨੀ ਤਾਰੋ ਨੂੰ ਅਧਰੰਗ ਹੋ ਗਿਆ ਸੀ। ਉਸ ਦੇ ਹਿੱਸੇ ਦਾ ਕੰਮ ਵੀ ਜੱਗੀ ਨੂੰ ਕਰਨਾ ਪੈਂਦਾ ਸੀ। ਉਸ ਨੂੰ ਸੰਭਾਲਣਾ ਪੈਂਦਾ ਸੀ। ਸਗੋਂ ਉਸ ਦੇ ਖਾਣ-ਪੀਣ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ। ਨਰਸ ਇਸ ਨੂੰ ਨਹਾ ਕੇ, ਸਾਫ਼ ਕੱਪੜੇ ਪੁਆ ਜਾਂਦੀ ਸੀ। ਤਾਰੋ ਦੇ ਸੌਣ ਲਈ ਉਸ ਨੂੰ ਕੰਪਿਊਟਰ ਵਾਲਾ ਕਮਰਾ ਦਿੱਤਾ ਹੋਇਆ ਸੀ। ਉਸ ਦੀਆਂ ਲੱਤਾਂ ਤੋਂ ਬਿਲਕੁਲ ਚੱਲ ਨਹੀਂ ਹੁੰਦਾ ਸੀ। ਬਾਕੀ ਸਾਰੇ ਕਮਰੇ ਉੱਪਰਲੀ ਮੰਜ਼ਲ ਉੱਤੇ ਜਾਂ ਬੇਸਮਿੰਟ ਵਿੱਚ ਸਨ। ਤਾਰੋਂ ਪੌੜੀਆਂ ਚੜ੍ਹ-ਉੱਤਰ ਨਹੀਂ ਸਕਦੀ ਸੀ। ਔਖੀ ਹੋ ਕੇ ਆਪ ਹੀ ਵੀਲ ਚੇਅਰ ਉੱਤੇ ਬੈਠਦੀ ਸੀ। ਕਿਉਂਕਿ ਉਸ ਦੇ ਡਾਕਟਰ ਦਾ ਕਹਿਣਾ ਸੀ, “ ਇੰਨੀ ਕੁ ਹਿੰਮਤ ਵੀਲ ਚੇਅਰ ਉੱਤੇ ਬੈਠਣ-ਊਠਣਾ ਦੀ ਕਰਨੀ ਜ਼ਰੂਰੀ ਹੈ। ਬਾਥਰੂਮ ਵੀ ਆਪ ਜਾਣਾ ਚਾਹੀਦਾ ਹੈ। ਤਾਰੋਂ ਦੇ ਬਿਮਾਰ ਹੋਣ ਪਿੱਛੋਂ ਹੀ ਨਹਾਉਣ ਲਈ ਬਾਥਰੂਮ ਉਸ ਦੇ ਕਮਰੇ ਨਾਲ ਬਣਾਇਆ ਸੀ। ਬਾਥਰੂਮ ਇਸ ਤਰਾਂ ਦਾ ਸੀ। ਉਸ ਨੂੰ ਇਕੱਲੇ ਜਾਣ ਵਿੱਚ ਵੀ ਮੁਸ਼ਕਲ ਨਹੀਂ ਆਉਂਦੀ ਸੀ। ਜੱਗੀ ਦੀ ਮਿਹਰਬਾਨੀ ਕਰਕੇ ਹੀ ਇਹ ਘਰ ਵਿੱਚ ਸੀ। ਜੇ ਨੌਜਵਾਨ ਬੱਚਿਆਂ ਤੇ ਪਤੀ ਦੇ ਬੱਸ ਪੈ ਜਾਂਦੀ। ਸ਼ਾਇਦ ਤਾਰੋਂ ਨੂੰ ਕਿਸੇ ਬਿਮਾਰਾਂ ਦੇ ਸੈਂਟਰ ਵਿੱਚ ਸਦਾ ਲਈ ਛੱਡ ਦਿੰਦੇ। ਸਰੀਰ ਦੇ ਗਲੇ, ਸੁੱਕੇ ਅੰਗ ਨੂੰ ਕੱਟ ਕੇ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਉਵੇਂ ਦੁਨੀਆ ਦੇ ਰਿਸ਼ਤੇ ਹਨ। ਜਿਸ ਅੰਗ, ਰਿਸ਼ਤੇ ਦੀ ਲੋੜ ਨਹੀਂ ਹੈ, ਉਸ ਨੂੰ ਸੰਭਾਲਣ ਦੀ ਲੋੜ ਨਹੀਂ ਹੈ। ਲੋਕ ਬਹੁਤ ਸਿਆਣੇ ਹੋ ਗਏ ਹਨ। ਦੂਜੇ ਦੀ ਹੈਡਕ ਨਹੀਂ ਲੈਂਦੇ।

ਇੰਨੇ ਵੱਡੇ ਘਰ ਦੇ ਖ਼ਰਚੇ ਇੱਕ ਜਾਣੇ ਦੀ ਕਮਾਈ ਨਾਲ ਕਿਥੇ ਚੱਲਦੇ ਹਨ? ਨਿਰਮਲ ਨੇ ਨੌਕਰੀ ਕਰਕੇ, ਕਮਾਈ ਕਿਥੋਂ ਕਰਨੀ ਹੈ? ਉਸ ਦਾ ਫੇਰਾ-ਤੋਰਾ ਨਹੀਂ ਮੁੱਕਦਾ ਸੀ। ਕੈਲਗਰੀ ਆਪਸ ਆ ਕੇ, ਆਪਦੇ ਘਰ ਹੀ ਮਹਿਮਾਨਾਂ ਵਾਂਗ ਰਹਿੰਦਾ ਸੀ। ਵਿਹਲੀਆਂ ਖਾਂ-ਪੀ ਕੇ, ਫਿਰ ਕਿਸੇ ਹੋਰ ਰਾਹ ਤੁਰ ਜਾਂਦਾ ਸੀ। ਉਸ ਨੂੰ ਲੋਕਾਂ ਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਸੁਣਾਉਣ ਦਾ ਸ਼ੌਕ ਸੀ। ਇੰਨੇ ਚਿਰ ਤੋਂ ਲੋਕਾਂ ਦੇ ਲਿਖੇ ਸੋਹਲੇ, ਲਿਖਾਰੀ ਸਭਾ ਵਿੱਚ ਸਟੇਜਾਂ ਤੋਂ ਸੁਣਾਉਂਦਾ ਸੀ। ਆਪ ਨੂੰ ਅੱਜ ਤੱਕ ਕੋਈ ਅੱਖਰ ਲਿਖਣਾ ਨਹੀਂ ਆਇਆ ਸੀ। ਜੈਸੇ ਲੋਕ ਅੱਗੇ ਬੈਠੇ ਹੁੰਦੇ, ਵੈਸਾ ਹੀ ਸੁਣਾਉਂਦਾ ਸੀ। ਨਿਰਮਲ ਔਰਤਾਂ ਨੂੰ ਉਨ੍ਹਾਂ ਦੀ ਪ੍ਰਸੰਸਾ ਵਾਲੇ ਟੱਪੇ ਲੱਭ ਕੇ, ਸੁਣਾਉਂਦਾ ਸੀ। ਔਰਤਾਂ ਨੂੰ ਖ਼ੁਸ਼ ਕਰਕੇ, ਆਪਦੇ ਮਗਰ ਲਾ ਲੈਂਦਾ ਸੀ। ਤਾਂਹੀਂ ਘਰ-ਘਰ ਨਿਉਂਦੇ ਖਾਂਦਾ ਫਿਰਦਾ ਸੀ। ਉਸ ਨੂੰ ਆਪਣੇ ਘਰ ਦੇ ਅੱਗੇ-ਪਿੱਛੇ ਦਾ ਕੋਈ ਫ਼ਿਕਰ ਨਹੀਂ ਸੀ। ਹੋਰਾਂ ਔਰਤਾਂ ਦੇ ਲੱਕ, ਨੱਕ, ਮੱਥੇ, ਪਰਾਂਦੇ ਦੀ ਪ੍ਰਸੰਸਾ ਕਰਦਾ ਥੱਕਦਾ ਨਹੀਂ ਸੀ।

ਜਿਸ ਘਰ ਦੇ ਪਤੀ-ਪਤਨੀ ਸਾਥ ਨਾਂ ਦਿੰਦੇ ਹੋਣ। ਦੋਨਾਂ ਦੀ ਜ਼ੁੰਮੇਵਾਰੀ ਚੱਕਣੀ ਇੱਕ ਲਈ ਬਹੁਤ ਔਖੀ ਹੈ। ਨਿਰਮਲ ਦੀ ਪਤਨੀ ਜੱਗੀ ਦਾ ਆਪਦਾ ਪੇਕਿਆਂ ਦਾ ਪਰਿਵਾਰ ਵੀ ਬਹੁਤ ਵੱਡਾ ਸੀ। ਸਾਰੇ ਕੈਨੇਡਾ, ਅਮਰੀਕਾ ਤੇ ਕੁੱਝ ਅਜੇ ਇੰਡੀਆ ਵਿੱਚ ਹੀ ਸਨ। ਉਸ ਨੂੰ ਵੀ ਉਨ੍ਹਾਂ ਕੋਲ ਜਾਣਾ ਪੈਂਦਾ ਸੀ। ਜੱਗੀ ਨੂੰ ਉੱਥੇ ਕਿਸੇ ਦੇ ਵਿਆਹ ਜਾਂ ਉਝ ਕਿਸੇ ਕੰਮ ਜਾਣਾ ਪੈਂਦਾ ਸੀ। ਜੋ ਲੋਕ ਸੇਵਾ ਉੱਤੇ ਹੋ ਜਾਣ ਉਹ ਆਪਣੇ ਸਰੀਰ ਦਾ ਖ਼ਿਆਲ ਨਹੀਂ ਰੱਖਦੇ। ਲੋਕਾਂ ਵਿੱਚ ਆਪਣਾ ਨੱਕ ਉੱਚਾ ਰੱਖਣਾ ਹੁੰਦਾ ਹੈ। ਹੋਰਾਂ ਵਾਂਗ ਜੱਗੀ ਨੂੰ ਵੀ ਇਹੀ ਲੱਗਦਾ ਸੀ। ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਕਾਰਜ ਮੇਰੇ ਬਗੈਰ ਸਿਰੇ ਨਹੀਂ ਚੜ੍ਹਨੇ। ਐਸੇ ਕੰਮਾਂ ਲਈ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੀ ਸੀ। ਆਪਦੇ ਖਾਣ-ਪੀਣ, ਪਹਿਨਣ ਦੇ ਬਜਟ ਵਿੱਚੋਂ ਪੈਸੇ ਬਚਾਉਂਦੀ ਸੀ। ਇਸ ਲਈ ਖਾਣਾ-ਪੀਣਾ, ਪਹਿਨਣਾ ਕੋਈ ਬਹੁਤਾ ਚੰਗਾ ਨਹੀਂ ਸੀ। ਜੇ ਚੰਗਾ ਖਾਣਾ ਦੁੱਧ, ਘਿਉ, ਫਲ, ਸਬਜ਼ੀਆਂ ਢਿੱਡ ਭਰਕੇ ਰੋਟੀ ਨਾਂ ਖਾਂਦੀ ਜਾਵੇ। ਬੰਦੇ ਦਾ ਖ਼ੂਨ, ਅੰਦਰਾਂ, ਮਾਸ ਸੁੱਕ ਜਾਂਦੇ ਹਨ। ਇਸ ਸਰੀਰ ਨੂੰ ਤਾਜਾਂ, ਤੰਦਰੁਸਤ, ਚੱਲਦਾ ਰੱਖਣ ਲਈ, ਵਧੀਆਂ ਤਾਜ਼ੀ ਖ਼ੁਰਾਕ ਖਾਣ ਦੀ ਲੋੜ ਹੈ। ਕਮਾਈ ਕਰਨ ਲਈ ਚੰਗੇ ਤੰਦਰੁਸਤ ਸਰੀਰ ਦੀ ਲੋੜ ਹੈ। ਜੱਗੀ ਦਾ ਭੁੱਖੇ ਰਹਿ ਕੇ, ਅੰਦਰ ਸੁੱਕਿਆ ਪਿਆ ਸੀ। ਬੱਚੇ ਵੀ ਬਹੁਤੇ ਤੰਦਰੁਸਤ ਨਹੀਂ ਸਨ। ਜਨਮ ਸਮੇਂ ਤੋਂ ਹੀ ਦੋਨੇਂ ਬੱਚਿਆਂ ਦੀ ਨਿਗ੍ਹਾ ਕਮਜ਼ੋਰ ਸੀ। ਇਹ ਇੱਕੋ ਪਰਿਵਾਰ ਹੈ। ਅਕਲਾਂ ਸ਼ਕਲਾਂ ਤੋਂ ਪਤਾ ਲੱਗਦਾ ਸੀ। ਆਪਦੇ ਬੱਚਿਆਂ ਦੀਆਂ ਪਾਟੀਆਂ ਜੁਰਾਬਾਂ ਨੂੰ ਵੀ ਟੰਕੇ ਲਾ ਕੇ ਪਵਾਉਂਦੀ ਸੀ। ਪਰ ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜੋੜੇ-ਜਾਮੇ ਦੇਣ ਵਿੱਚ ਪਿੱਛੇ ਨਹੀਂ ਹਟਦੀ ਸੀ। ਲੋਕ ਆਪਦੀਆਂ ਲੋੜਾਂ, ਆਪ ਪੂਰੀਆਂ ਕਰ ਸਕਦੇ ਹਨ। ਪਰ ਲੋਕਾਂ ਕਰਕੇ, ਸਰੀਰ ਖ਼ਰਾਬ ਹੋ ਜਾਵੇ। ਕੋਈ ਵੀ ਠੀਕ ਨਹੀਂ ਕਰ ਸਕਦਾ। ਲੋਕਾਂ ਦਾ ਫ਼ਿਕਰ ਛੱਡ ਕੇ, ਆਪਦੀ ਸਹਿਤ ਤੇ ਆਪਦੇ ਪਰਿਵਾਰ ਦਾ ਖ਼ਿਆਲ ਰੱਖਿਆ ਜਾਵੇ। ਇਹੀ ਬਹੁਤ ਵੱਡੀ ਘਾਲਣਾਂ ਹੈ। ਜਾਨ ਹੈ ਤਾਂ ਜਹਾਨ ਹੈ।
    
ਭਾਗ 11 ਧਰਮ ਦੇ ਨਾਮ ਉੱਤੇ ਡਰੱਗ ਤੇ ਸਰੀਰਾਂ ਦਾ ਧੰਦਾ ਧਰਮ ਦੇ ਝੰਡੇ ਥੱਲੇ ਕੀਤਾ ਜਾਂਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਕਹਿੰਦੇ ਹੋਰ ਕੁੱਝ ਹਨ। ਕਰਦੇ ਕੁੱਝ ਹੋਰ ਹਨ। ਦੱਸਦੇ ਹੋਰ ਹਨ। ਅਪਦੇ ਸਬ ਕਾਸੇ ਉੱਤੇ, ਪੋਚਾ ਮਾਰ ਦਿੰਦੇ ਹਨ। ਕਈ ਉਸੇ ਉੱਤੇ ਜ਼ਕੀਨ ਕਰ ਲੈਂਦੇ ਹਨ। ਜੋ ਮੂਹਰੇ ਦਿਸਦਾ ਹੈ। ਅਸਲ ਵਿੱਚ ਕੁੱਝ ਹੋਰ ਹੁੰਦਾ ਹੈ। ਉੱਤੇ ਪੱਟੀਆਂ, ਹੇਠਾਂ ਕੱਟੀਆਂ। ਕਈ ਵਾਲ ਤਾਂ ਬਹੁਤ ਸੋਹਣੇ ਸਜਾ ਲੈਂਦੇ ਹਨ। ਉੱਪਰੋਂ ਢੱਕ ਕੇ ਰੱਖਦੇ ਹਨ। ਸਿਰ ਨੂੰ ਹਵਾ ਨਹੀਂ ਲੱਗਣ ਦਿੰਦੇ। ਥੱਲੇ ਜੂਆਂ ਪਈਆਂ ਹੁੰਦੀਆਂ ਹਨ। ਚਿੱਟੇ ਕੱਪੜੇ, ਸਿਰ ਦੇ ਵਾਲ ਤੇ ਲੰਬੀ ਦਾੜ੍ਹੀ ਵਧੀ ਦੇਖ ਕੇ, ਸਬ ਨੂੰ ਬਾਬਾ ਸਮਝ ਲੈਂਦੇ ਹੋ। ਐਸਾ ਤਾਂ ਰਜਨੀਸ਼ ਓਸ਼ੋ ਵੀ ਸੀ। ਉਸ ਵਰਗੇ ਹੋਰ ਬਥੇਰੇ, ਸਾਧ ਡੇਰੇ ਬਣਾਈ ਬੈਠੇ ਹਨ। ਜੋ ਡੇਰਿਆਂ ਵਿੱਚ ਰੰਗ ਰਲੀਆਂ ਮਨਾਉਂਦੇ ਹਨ। ਉਸ ਦੀ ਸ਼ਰਨ ਵਿੱਚ ਕਾਲੇ, ਗੋਰੇ, ਭਾਰਤੀ ਹਰ ਨਸਲ, ਹਰ ਜਾਤ ਦੇ ਸਨ। ਉਸ ਨਾਲ ਰਲ ਕੇ ਲੋਕ ਡਰੱਗ ਖਾਂਦੇ-ਪੀਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਨਸ਼ੇ ਕਰ ਕੇ, ਨੱਚਦੇ-ਟੱਪਦੇ ਸਨ। ਕਈ ਨੰਗੇ ਹੋ ਕੇ, ਗਰੁੱਪ ਸੈਕਸ ਖੇਡਦੇ ਸਨ। ਕਾਮ ਦੇ ਸਤਾਏ ਲੋਕ ਉਸ ਦੇ ਆਸ਼ਰਮ ਵਿੱਚ ਜਾ ਕੇ ਹਵਸ ਮਿਟਾਉਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਕਾਨੂੰਨ ਦੀ ਉਲੰਘਣਾ ਖੁੱਲ ਕੇ ਕੀਤੀ ਜਾਂਦੀ ਸੀ। ਪੁਲਿਸ ਵਾਲੇ ਉਸ ਨੂੰ ਹੱਥ ਨਹੀਂ ਪਾਉਂਦੇ ਸੀ। ਵੱਡੇ ਰਹੀਸ, ਫਿਲਮਾ ਬਣਾਉਣ ਵਾਲੇ ਉਸ ਕੋਲ ਆਉਦੇ ਸਨ। ਧਰਮ ਦੇ ਨਾਮ ਉੱਤੇ ਡਰੱਗ ਤੇ ਸਰੀਰਾਂ ਦਾ ਧੰਦਾ ਧਰਮ ਦੇ ਝੰਡੇ ਥੱਲੇ ਆਸ਼ਰਮ ਵਿੱਚ ਹੁੰਦਾ ਹੈ। ਦੁਨੀਆ ਭਰ ਦੇ ਕਿਸੇ ਵੀ ਧਰਮ ਨੂੰ ਜਾਚ ਲਵੋ। ਧਰਮੀ ਪਾਦਰੀ, ਪੰਡਤ, ਗਿਆਨੀ ਸਬ ਛੜੇ ਰੱਖੇ ਜਾਂਦੇ ਹਨ। ਧਰਮੀ ਪਾਦਰੀਆਂ, ਪੰਡਤਾਂ, ਗਿਆਨੀਆਂ ਨੂੰ ਪਿੰਡ ਦੀ ਸ਼ਾਮਲਾਟ, ਮੰਦਰ, ਗੁਰਦੁਆਰੇ ਵਾਂਗ ਹੀ  ਸਮਝ ਕੇ ਹੀ ਵਰਤਿਆ ਜਾਂਦਾ ਹੈ। ਇਹ ਪੈਸੇ ਲੈ ਕੇ, ਲੋਕ ਸੇਵਾ ਦੇ ਕੰਮ ਕਰਕੇ, ਖ਼ੁਸ਼ ਬਹੁਤ ਰਹਿੰਦੇ ਹਨ। ਇੰਨਾ ਦੇ ਕਿਹੜਾ ਬਾਲ ਰੋਂਦੇ ਹਨ? ਲੋਕਾਂ ਦੀ ਵਧੀ ਪਨੀਰੀ ਦੇਖ ਕੇ, ਜਿਉਂਦੇ ਹਨ। ਸਬ ਧਰਮੀ ਛੜੇ ਵੱਧ ਬਿਜ਼ਨਸ ਚਲਾਉਣ ਲਈ ਰੱਖਦੇ ਹਨ। ਧਰਮ ਦੇ ਪਿੱਛੇ ਲੱਗਣ ਵਾਲੀਆਂ ਬਹੁਤੀਆਂ ਔਰਤਾਂ ਹੀ ਹੁੰਦੀਆਂ ਹਨ। ਜੋ ਮਰਦਾਂ ਤੋਂ ਵੱਧ ਚੜ ਕੇ, ਧਾਰਮਿਕ ਥਾਵਾਂ ਉੱਤੇ ਜਾਂਦੀਆਂ ਹਨ। ਸ਼ਾਇਦ ਇਸੇ ਕਰਕੇ, ਕਈ ਮੁਸਲਮਾਨ ਧਰਮਾਂ ਵਾਲੇ ਔਰਤ ਨੂੰ ਮਸੀਤ ਵਿੱਚ ਮਰਦਾਂ ਦੇ ਸਾਹਮਣੇ ਨਹੀਂ ਜਾਣ ਦਿੰਦੇ। ਵਿੱਚਕਾਰ ਪਰਦਾ ਕਰਦੇ ਹਨ। ਕਈਆਂ ਅੱਗੇ ਸੈਕਸ ਦੀ ਗੱਲ ਸ਼ੁਰੂ ਕਰਨ ਦੀ ਲੋੜ ਹੈ। ਹਰ ਬੰਦਾ ਇਸ ਵਿੱਚੋਂ ਸੁਆਦ ਲੈਂਦਾ ਹੈ। ਪਰਦੇ ਪਿੱਛੇ ਸਬ ਚੱਲਦਾ ਹੈ। ਹਨ। ਸਾਰੇ ਹੀ ਲੋਕਾਂ ਅੱਗੇ ਦੁੱਧ ਧੋਤੇ ਬਣੇ ਰਹਿੰਦੇ ਹਨ।

ਜੱਗੀ ਨੇ ਬੇਸਮਿੰਟ ਦਾ ਇੱਕ ਕਮਰਾ 600 ਡਾਲਰ ਨੂੰ ਸੈਰਾਂ ਨੂੰ ਰਿੱਟ ਤੇ ਦਿੱਤਾ ਸੀ। ਇਹ ਕੁੜੀ ਈਰਾਨ ਤੋਂ ਸੀ। ਉਹ ਸਿਰ ਦੇ ਉੱਤੇ ਦੂਹਰੀ ਬਾਰ ਘੁੰਮਾਂ ਕੇ ਰੁਮਾਲ ਬੰਨ੍ਹਦੀ ਸੀ। ਪੜ੍ਹਨ ਦੀ ਖ਼ਾਤਰ ਕੈਨੇਡਾ ਆਈ ਸੀ। ਪਾਰਟ ਟਾਈਮ ਕੰਮ ਵੀ ਕਰਦੀ ਸੀ। ਸੈਰਾਂ ਦਾ ਕੋਈ ਹੋਰ ਸਹਾਰਾ ਨਹੀਂ ਸੀ। ਸੈਰਾਂ ਪਾਲੀ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਉਸ ਨੂੰ ਪਾਲੀ ਘਰ ਲੈ ਆਈ ਸੀ। ਜੱਗੀ ਨੇ ਉਸ ਦੀਆਂ ਮਜਬੂਰੀਆਂ ਸੁਣ ਕੇ, ਉਸ ਨੂੰ ਘਰ ਰੱਖ ਲਿਆ ਸੀ। ਪਾਲੀ ਦਾ ਰੂਮ ਵੀ ਬੇਸਮਿੰਟ ਵਿੱਚ ਹੀ ਸੀ। ਜਿਸ ਦਿਨ ਸੈਰਾਂ ਘਰ ਵਿੱਚ ਮੂਵ ਹੋਈ ਸੀ। ਉਸੇ ਦਿਨ ਪਾਲੀ ਦਾ ਜਨਮ ਦਿਨ ਸੀ। ਸਿਮਰਨ ਘਰ ਲੇਟ ਆਇਆ ਸੀ। ਉਹ ਪਾਲੀ ਨੂੰ ਹੈਪੀ ਬਰਥਡੇ ਕਹਿਣ ਲਈ ਆ ਗਿਆ। ਸੈਰਾਂ ਤੇ ਪਾਲੀ ਟੀਵੀ ਦੇਖ ਰਹੀਆਂ ਸੀ। ਸਿਮਰਨ ਨੂੰ ਦੇਖ ਕੇ, ਸੈਰਾਂ ਆਪਦੇ ਕਮਰੇ ਵਿੱਚ ਚਲੀ ਗਈ। ਸਿਮਰਨ ਦੇ ਉੱਥੋਂ ਜਾਣ ਪਿੱਛੋਂ ਸੈਰਾਂ ਨੇ ਪਾਲੀ ਨੂੰ ਕਿਹਾ, “ ਇੱਥੇ ਤਾਂ ਘਰ ਵਿੱਚ ਮਰਦ ਰਹਿੰਦਾ ਹੈ। ਬਾਥਰੂਮ ਵੀ ਜੂਝ ਕਰਦਾ ਹੋਵਾਂਗਾ। ਮੈਂ ਇੱਥੇ ਨਹੀਂ ਰਹਿ ਸਕਦੀ। ਮੇਰੀ ਮਾਂ ਦਾ ਕਹਿਣਾ ਹੈ, “ਓਪਰੇ ਮਰਦ ਕੋਲ ਰਹਿਣਾ ਵੀ ਹਰਾਮ ਹੈ। ਇਸ ਲਈ ਮੈਂ ਟੈਕਸੀ ਨੂੰ ਫ਼ੋਨ ਕਰ ਦਿੱਤਾ ਹੈ। ਹੁਣੇ ਇੱਥੋਂ ਜਾ ਰਹੀ ਹਾਂ। “  ਜੱਗੀ ਤੇ ਤਾਰੋ ਨੇ ਸੈਰਾਂ ਨੂੰ ਬਹੁਤ ਸਮਝਾਇਆ। ਬਈ ਮਰਦਾਂ ਬਗੈਰ ਦੁਨੀਆ ਨਹੀਂ ਚੱਲਦੀ। ਮਰਦਾਂ ਕੋਲੋਂ ਭੱਜ ਕੇ ਜਾਣ ਲਈ ਕਿਸੇ ਪਾਸੇ ਵੀ ਥਾਂ ਨਹੀਂ ਹੈ। ਉਹ ਨਹੀਂ ਮੰਨੀ। ਬਹੁਤਾ ਨੇੜੇ ਰਹਿਣ ਵਾਲੇ ਮਰਦ ਦੁਆਰਾ ਸ਼ਾਇਦ ਉਸ ਦੀ ਮਾਂ ਦੇ ਨਾਲ ਕੋਈ ਮਾੜੀ ਘਟਨਾ ਵਰਤੀ ਹੋਵੇ। ਉਹ ਜਿਸ ਟੈਕਸੀ ਵਿੱਚ ਰਾਤ ਨੂੰ ਇਕੱਲੀ ਗਈ। ਉਸ ਟੈਕਸੀ ਨੂੰ ਮਰਦ ਚਲਾ ਰਿਹਾ ਸੀ। ਮੋਟਲ ਵਿੱਚ ਕਮਰੇ ਦੀ ਬੁਕਿੰਗ ਕਰਨ ਵਾਲਾ ਵੀ ਮਰਦ ਸੀ। ਕਮਰੇ ਦੀ ਸਫ਼ਾਈ ਕਰਨ ਵਾਲਾ ਵੀ ਮਰਦ ਸੀ। ਦੂਜੇ ਦਿਨ ਜੱਗੀ ਪੀਜ਼ਾ ਲੈਣ ਗਈ। ਸੈਰਾਂ ਰਿਸਟੋਰਿੰਟ ਵਿੱਚ ਬੋਸ ਨਾਲ ਤੇ ਨਾਲ ਕੰਮ ਕਰਨ ਵਾਲੇ ਮਰਦ ਨਾਲ, ਲੰਚ ਖਾ ਰਹੀ ਸੀ। ਜੱਗੀ ਉਸ ਕੋਲ ਰੁਕ ਗਈ। ਸੈਰਾਂ ਜੱਗੀ ਨੂੰ ਦੇਖ ਕੇ ਘਬਰਾ ਗਈ। ਜੱਗੀ ਨੇ ਉਸ ਨੂੰ ਪੁੱਛਿਆ, “ ਕੀ ਇਹ ਮਰਦ ਨਹੀਂ ਹਨ? “ ਸੈਰਾਂ ਨੇ ਝੱਟ ਕਹਿ ਦਿੱਤਾ, “ ਇਹ ਮੇਰਾ ਬੋਸ ਹੈ। ਇਹ ਮੇਰੇ ਨਾਲ ਕੰਮ ਕਰਦਾ ਹੈ। ਆਪਦੀ ਮਰਜ਼ੀ ਹੋਵੇ ਤਾਂ ਮੱਛੀ ਕੰਢੇ ਸਣੇ ਵੀ ਖਾਦੀ ਜਾਂਦੀ ਹੈ। ਫਿਰ ਵੀ ਕੰਢਾਂ ਗਲ਼ ਵਿੱਚ ਨਹਿਂ ਫਸਦਾ।
 
ਭਾਗ 12 ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ, ਮੂੰਹ ਫੂਕਣ ਤੋਂ ਵੀ ਨਹੀਂ ਡਰਦਾ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਬਲਵੀਰ ਨਿਰਮਲ ਦਾ ਗੁਆਂਢੀ ਸੀ। ਬਲਵੀਰ ਦਾ ਡੈਡੀ ਗੁਰਚਰਨ ਤੇ ਗੁਰਨਾਮ ਪੁਰਾਣੇ ਦੋਸਤ ਸਨ। ਇੱਕੋ ਪਿੰਡ ਦੇ ਸਨ। ਬਲਵੀਰ, ਨਿਰਮਲ ਤੇ ਇਸ ਦਾ ਭਤੀਜਾ ਸਿਮਰਨ ਦੋਸਤ ਸਨ। ਇੰਨਾ ਨੂੰ ਫਿਰਨਾ ਤੁਰਨ ਦਾ ਚਸਕਾ ਸੀ। ਬਲਵੀਰ ਤੇ ਉਸ ਦੇ ਡੈਡੀ ਗੁਰਚਰਨ ਵਿੱਚ ਜ਼ਮੀਨ, ਅਸਮਾਨ ਦਾ ਫ਼ਰਕ ਸੀ। ਬਲਵੀਰ ਦਾ ਡੈਡੀ ਬਹੁਤ ਸਾਊ ਬੰਦਾ ਸੀ। ਹਰ ਲੋੜ ਬੰਦ ਬੰਦੇ ਦੀ ਮਦਦ ਕਰਦਾ ਸੀ। ਬਲਵੀਰ ਸਿਰੇ ਦਾ ਵੈਲੀ ਸੀ। ਇਹ ਤਿੰਨੇ ਹਰ ਬਾਰ ਨਿਰਮਲ ਕੇ ਘਰ ਇਕੱਠੇ ਬੈਠਦੇ ਸਨ। ਸ਼ਰਾਬ ਪੀਂਦੇ ਸਨ। ਖਾਣ-ਪੀਣ ਦਾ ਪ੍ਰਬੰਧ ਸਿਮਰਨ ਦੇ ਘਰੋ ਹੋ ਜਾਂਦਾ ਸੀ। ਬਲਵੀਰ ਦਾ ਘਰ ਦਾ ਠੇਕਾ ਸੀ। ਨਿਰਮਲ ਤੇ ਸਿਮਰਨ ਉਸ ਦੇ ਗਾਹਕ ਵੀ ਸਨ। ਬਲਵੀਰ ਦੀ ਨਿਰਮਲ ਦੀ ਪਤਨੀ ਜੱਗੀ ਉੱਤੇ ਵੀ ਅੱਖ ਰੱਖਦਾ ਸੀ। ਪਹਿਲੀ ਬਾਰ ਜੱਗੀ ਕੇ ਘਰ ਜਾਣ ਕੇ, ਉਸ ਵਿੱਚ ਸਿੱਧਾ ਹੀ ਜਾ ਵੱਜਿਆ ਸੀ। ਅਚਾਨਕ ਜੱਗੀ ਦੀਆਂ ਚੀਕਾਂ ਨਿਕਲ ਗਈਆਂ ਸਨ। ਬਲਵੀਰ ਦੀ ਹਰਕਤ ਉੱਤੇ ਨਿਰਮਲ ਨੂੰ ਭੋਰਾ ਵੀ ਛੱਕ ਨਹੀਂ ਹੋਇਆ ਸੀ। ਨਿਰਮਲ ਨੇ ਜੱਗੀ ਨੂੰ ਕਿਹਾ ਸੀ, “ ਬਲਵੀਰ ਦੀ ਤਾਂ ਪੀਤੀ ਹੈ। ਖਾਦੀ-ਪੀਤੀ ਵਾਲਿਆਂ ਤੋਂ ਪਰੇ ਰਹੀਦਾ ਹੈ। ਤੂੰ ਤਾਂ ਸੋਫ਼ੀ ਹੈ। ਤੂੰ ਪੀਤੀ ਤੋਂ ਬਗੈਰ ਹੀ ਵਿੱਚ ਵੱਜਦੀ ਫਿਰਦੀ ਹੈ। ਹੋਸ਼ ਵਿੱਚ ਰਿਹਾ ਕਰ। ਨਿਰਮਲ ਗੱਲ ਕਹਿ ਕੇ, ਸ਼ਰਾਬੀ ਹੋਇਆ ਸੋਫ਼ੇ ਉੱਤੇ ਲਟਕ ਗਿਆ ਸੀ।

 ਜਦੋਂ ਵੀ ਨਿਰਮਲ ਘਰ ਹੁੰਦਾ ਸੀ। ਸ਼ਰਾਬੀ ਹੋਇਆਂ ਇਸੇ ਤਰਾਂ ਕਰਦਾ ਸੀ। ਨਿਰਮਲ, ਜੱਗੀ ਨਾਲ ਕਮਰੇ ਵਿਚ ਜਾਣ ਦੀ ਲੋੜ ਮਹਿਸੂਸ ਨਹੀਂ ਕਰਦਾ ਸੀ। ਇੱਧਰੋਂ-ਉਧਰੋਂ ਲੋਕਾਂ ਦੇ ਘਰਾਂ ਵਿੱਚੋਂ ਹੀ ਹਲਵਾਈ ਦੀ ਕੁੱਤੀ ਵਾਂਗ ਰੱਜ ਕੇ ਨਿਕਲਦਾ ਸੀ। ਸਿਮਰਨ ਬਾਹਰ ਸਿਗਰਟ ਪੀਣ ਗਿਆ ਸੀ। ਮੁੜ ਕੇ ਹੀ ਨਹੀਂ ਆਇਆ ਸੀ। ਕਿਤੇ ਚਲਾ ਗਿਆ ਸੀ। ਰਾਤ ਵੀ ਵੱਡੀ ਹੋ ਗਈ ਸੀ। ਗੁਰਨਾਮ, ਤਾਰੋਂ ਤੇ ਬੱਚੇ ਸੌਂ ਗਏ ਸਨ। ਨਿਰਮਲ ਦੀ ਇਹ ਗੱਲ ਬਲਵੀਰ ਨੇ ਵੀ ਸੁਣ ਲਈ ਸੀ। ਉਹ ਹੱਥ ਬੰਨ੍ਹ ਕੇ ਖੜ੍ਹ ਗਿਆ। ਉਸ ਨੇ ਕਿਹਾ,” ਮੈਂ ਮੁਆਫ਼ੀ ਮੰਗਦਾ ਹਾਂ। ਮੇਰੇ ਤੋਂ ਗੱਲ਼ਤੀ ਹੋਈ ਹੈ। ਹੋ ਸਕਦਾ ਹੈ। ਮੇਰਾ ਵੀ ਕਸੂਰ ਸੀ। ਜੱਗੀ ਕਿਚਨ ਵਿੱਚ ਕੰਮ ਕਰਨ ਜਾ ਲੱਗੀ ਸੀ। ਜੱਗੀ ਨੇ ਉਨ੍ਹਾਂ ਦੋਨਾਂ ਵੱਲ ਬਾਰੀ-ਬਾਰੀ ਦੇਖਿਆ। ਗੱਲ ਕਰਕੇ ਬਲਵੀਰ ਨੇ ਜੱਗੀ ਵੱਲ ਦੇਖਿਆ। ਜੱਗੀ ਨੂੰ ਆਪਦੇ ਵੱਲ ਦੇਖ਼ਦੀ ਦੇਖ ਕੇ, ਬਲਵੀਰ ਨੇ ਅੱਖ ਮਾਰੀ। ਬਲਵੀਰ ਦੇ ਜੱਗੀ ਵਿੱਚ ਸਿੱਧਾ ਵੱਜਣ ਨਾਲੋਂ ਅੱਖ ਦਾ ਤੀਰ ਵਾਰ ਕਰ ਗਿਆ ਸੀ। ਬਲਵੀਰ ਨੇ ਜੱਗੀ ਨੂੰ ਆਪਦੇ ਵੱਲ ਦੇਖਦੀ ਦੇਖ ਕੇ, ਉਸ ਦੇ ਪੈਰ ਫੜਨ ਦਾ ਬਹਾਨਾ ਕੀਤਾ। ਜੱਗੀ ਨੇ ਉਸ ਨੂੰ ਝੁਕੇ ਹੋਏ ਨੂੰ ਬਾਂਹਾਂ ਤੋਂ ਫੜ ਲਿਆ। ਉਸੇ ਸਮੇਂ ਬਲਵੀਰ ਆਪਦੀ ਖੇਡ-ਖੇਡ ਗਿਆ। ਉਸ ਨੇ ਜੱਗੀ ਨੂੰ ਝੱਟ ਜੱਫੀ ਪਾ ਲਈ। ਸ਼ਰਾਬ ਪੀਤੀ ਦਾ ਬਹਾਨਾ ਕਰਕੇ, ਬੰਦੇ ਉਹ ਕੰਮ ਕਰਦੇ ਹਨ। ਜਿਸ ਨੂੰ ਸੋਫ਼ੀ ਕਰਨ ਦਾ ਹੌਸਲਾ ਨਹੀਂ ਪੈਂਦਾ। ਕਰਦਾ, ਕਤਰਦਾ ਤਾਂ ਸਬ ਕੁੱਝ ਬੰਦਾ ਜਾਣ ਬੁੱਝ ਕੇ ਹੈ। ਨਾਮ ਸ਼ਰਾਬ ਦਾ ਲੱਗਦਾ ਹੈ। ਜ਼ਿਆਦਾ ਤਰ ਬੰਦੇ ਦਾਰੂ ਪੀ ਕੇ ਲੜਦੇ, ਗਾਲ਼ਾਂ ਕੱਢਦੇ ਹਨ। ਰੁੱਸਿਆਂ ਨੂੰ ਮਨਾਉਂਦੇ ਹਨ। ਕਈ ਜ਼ਨਾਨੀ ਉੱਤੋਂ ਦੀ ਹੱਥ ਫੇਰ ਕੇ, ਇਹ ਕੰਮ ਵੀ ਕਰ ਜਾਂਦੇ ਹਨ। ਕਈ ਤਾਂ ਹੱਥ ਲਵਾਉਣ ਨੂੰ ਜਾਣ ਕੇ ਤਿਆਰ ਬੈਠੀਆਂ ਹੁੰਦੀਆਂ ਹਨ। ਔਰਤ-ਮਰਦ ਮਾਪਿਆਂ, ਰਿਸ਼ਤੇਦਾਰਾਂ,ਵਿਚੋਲਿਆਂ ਦੀ ਮਰਜ਼ੀ ਦੇ ਔਰਤ-ਮਰਦ ਨਾਲ ਘਰ ਵਸਾ ਕੇ ਬੱਚੇ ਜੰਮ ਸਕਦੇ ਹਨ। ਜੇ ਔਰਤ-ਮਰਦ ਇੱਕ ਦੂਜੇ ਨੂੰ ਬਗੈਰ ਦੇਖੇ, ਇੱਕੋ ਝਟਕੇ ਨਾਲ ਪਹਿਲੀ ਰਾਤ ਹੀ ਸਰੀਰਕ ਸਬੰਧ ਕਰਕੇ, ਪਤੀ-ਪਤਨੀ ਦੀ ਉਪਾਧੀ, ਪਦਵੀ ਦੇ ਦਿੰਦੇ ਹਨ। ਐਸੇ ਲੋਕਾਂ ਨੂੰ ਕਿਸੇ ਹੋਰ ਤੋਂ ਵੀ ਓਪਰਾ ਨਹੀਂ ਮਹਿਸੂਸ ਹੋਣਾ ਚਾਹੀਦਾ। ਜੱਗੀ ਨੇ ਥੋੜ੍ਹਾ ਜਿਹਾ ਵਿਰੋਧ ਕੀਤਾ। ਫਿਰ ਉਸ ਨੂੰ ਵੀ ਬਲਵੀਰ ਦੇ ਸ਼ਰਾਬ ਪੀਤੀ ਦੇ ਸਾਹਾਂ ਵਿਚੋਂ ਨਸਾ ਹੋਣ ਲੱਗ ਗਿਆ। ਬਲਵੀਰ ਨਾਲ ਉਹ ਕਮਰੇ ਵਿੱਚ ਚਲੀ ਗਈ। ਜੱਗੀ ਨੂੰ ਬੱਤੀ ਬੰਦ ਵਿੱਚ ਬਲਵੀਰ ਤੇ ਨਿਰਮਲ ਦੇ ਸਾਥ ਦਾ ਬਹੁਤਾ ਫ਼ਰਕ ਨਹੀਂ ਲੱਗਾ। ਜੱਗੀ ਦੀ ਅੱਖ ਖੁੱਲ੍ਹੀ, ਬਲਵੀਰ ਮੂਧੇ-ਮੂੰਹ ਉਸ ਨਾਲ ਪਿਆ ਸੀ। ਜੱਗੀ ਨੇ ਸ਼ਰਾਬੀ ਬਲਵੀਰ ਨੂੰ ਮਸਾਂ ਧੱਕੇ ਮਾਰ ਕੇ ਉਠਾਲ਼ ਕੇ, ਘਰੋਂ ਬਾਹਰ ਕੀਤਾ। ਗੁਆਂਢ ਵਿੱਚ ਉਧਾਰ ਬਣਿਆਂ ਹੀ ਹੈ। ਸਿਆਣੇ ਕਹਿੰਦੇ ਹਨ, “ ਗੁਆਂਢ ਵਿੱਚ ਵਿਗਾੜਨੀ ਨਹੀਂ ਚਾਹੀਦੀ। ਕਿਸੇ ਵੀ ਸਮੇਂ ਕੋਈ ਵੀ ਲੋੜ, ਮੁਸੀਬਤ ਪੈ ਸਕਦੀ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ।

ਮਿੱਠੀ ਤੱਤੀ ਖੀਰ ਭਾਫਾਂ ਛੱਡਦੀ ਖਾਣ ਨੂੰ ਦੇਖ ਕੇ, ਭੁੱਖੇ ਬੰਦੇ ਦੀ ਜੀਭ ਮੂਤਣ ਲੱਗ ਜਾਂਦੀ ਹੈ। ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ ਮੂੰਹ ਫੂਕਣ ਤੋਂ ਵੀ ਨਹੀਂ ਡਰਦਾ। ਉਵੇਂ ਇਸ਼ਕ-ਹਵਸ ਦਾ ਸਾੜਿਆ ਬੰਦਾ ਮੁਸੀਬਤਾਂ ਤੋਂ ਨਹੀਂ ਡਰਦਾ। ਤਾਂਹੀ ਤਾਂ ਪਤੀ-ਪਤਨੀ ਕੋਹਾਂ ਦੂਰ ਰਹਿਕੇ, ਕਿਸੇ ਹੋਰ ਔਰਤ-ਮਰਦ ਨਾਲ ਨਵੇਂ ਤੇ ਤਾਜ਼ੇ ਸਬੰਧ ਬਣਾਂ ਲੈਂਦੇ ਹਨ। ਕਈ ਤਾਂ ਥਾਂ-ਕੁਥਾਂ ਤੇ ਬੱਚੇ ਵੀ ਪੈਦਾ ਕਰੀ ਜਾਂਦੇ ਹਨ। ਕਈਆਂ ਔਰਤਾਂ ਨੇ, ਐਸੇ ਬੱਚੇ ਜੰਮ ਕੇ, ਪਾਲਨ ਦਾ ਘਰ ਹੀ ਆਸ਼ਰਮ ਖੋਲਿਆਂ ਹੁੰਦਾ ਹੈ। ਦਿਨ ਦੇ ਚਾਨਣ ਵਿੱਚ ਲੋਕਾਂ ਦੇ ਹੋਰ ਲੱਛਣ ਹੁੰਦੇ ਹਨ। ਹਨੇਰੇ ਵਿੱਚ ਤੇ ਲੁੱਕ ਛੁਪ ਕੇ, ਲੋਕ ਉਹੀ ਸਬ ਕੁੱਝ ਕਰਦੇ ਹਨ। ਜੋ ਕਿਸੇ ਹੋਰ ਸਾਹਮਣੇ ਕਰ ਹੀ ਨਹੀਂ ਸਕਦੇ। ਇੱਜ਼ਤ ਦੀ ਦੁਹਾਈ ਪਾਉਣ ਵਾਲੇ ਹੀ, ਇੱਜ਼ਤ ਦੇ ਵਪਾਰੀ ਹੁੰਦੇ ਹਨ। ਇੱਜ਼ਤ ਨੂੰ ਮੰਨੋਂਰੰਜ਼ਨ ਬਣਾਉਂਦੇ ਹਨ। ਤਾਂਹੀਂ ਤਾਂ ਸਕੇ ਭਰਾ ਦੀ ਵਿਧਵਾ ਨਾਲ ਦਿਉਰ, ਜੇਠ ਦੀ ਰਾਤ ਰੰਗੀਨ ਹੋ ਜਾਂਦੀ ਹੈ। ਜੋ ਭਰਾ ਦੀ ਵਿਧਵਾ ਨਾਲ ਰੰਗ ਰਲੀਆਂ ਜਾਇਜ਼ ਪਤਨੀ ਬਣਾਂ ਕੇ ਨਜਾਇਜ਼ ਜਾਂ ਲੁੱਕ ਕੇ ਮਨਾਉਂਦੇ ਹਨ। ਭਰਾ ਦੇ ਜਿਉਂਦੇ ਤੋਂ ਕੀ ਖ਼ੈਰ ਕਰਦੇ ਹੋਣਗੇ? ਕੁਛ-ਕੁਛ ਤੋਂ ਪਹਿਲੇ ਵੀ ਹੋਤਾਂ ਹੋਗਾ। ਦਿਉਰ, ਜੇਠ, ਭਰਜਾਈ ਮੇ ਹਾਸਾ ਠੱਡਾ, ਮਜਾਕ ਚਲਤਾ ਹੋਗਾ। ਜੇ ਸਕਾ ਭਰਾ, ਭਰਾ ਦੀ ਪਤਨੀ ਨੂੰ ਮੰਨੋਂਰੰਜ਼ਨ ਸਮਝ ਸਕਦਾ ਹੈ। ਬਲਵੀਰ ਵਰਗੇ ਯਾਰ, ਯਾਰ ਦੇ ਘਰ ਦੀਆਂ ਔਰਤਾਂ ਨਾਲ ਮਨ ਬਹਿਲਾਉਂਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ? ਬਹੁਤੇ ਸਿਆਣੇ ਕਹਿੰਦੇ ਹਨ, “ ਔਰਤ ਦੇ ਥਾਂ-ਥਾਂ ਧੱਕੇ, ਖੇਹ ਖਾਣ ਨਾਲੋਂ ਘਰ ਦੀ ਇੱਜ਼ਤ ਨੂੰ ਘਰ ਵਿੱਚ ਸੰਭਾਲ ਲਵੋ। ਘਰ ਵਿੱਚ ਤਾਕਤ ਬਾਰ ਕੁਕੜ-ਮਰਦ ਹੈ। ਘਰ ਹੀ ਮੁਰਗੀ-ਔਰਤ ਦਬੋਚ ਲਵੋ।

 
  
ਭਾਗ 13 ਸਰਕਾਰੀ ਮਾਲ ਪਬਲਿਕ ਦਾ ਧੰਨ-ਮਾਲ ਹੁੰਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਬਹੁਤੇ ਲੋਕ ਸਰਕਾਰੀ ਮਾਲ ਖਾ ਕੇ ਬਹੁਤ ਖ਼ੁਸ਼ ਹੁੰਦੇ ਹਨ। ਸਰਕਾਰੀ ਮਾਲ ਪਬਲਿਕ ਦਾ ਧੰਨ-ਮਾਲ ਹੁੰਦਾ ਹੈ। ਜਿਸ ਦੇ ਹਿੱਸੇ ਆਉਂਦਾ ਹੈ। ਹੱਥ ਲੱਗ ਜਾਂਦਾ ਹੈ। ਉਹ ਆਪ ਨੂੰ ਕਿਸਮਤ ਵਾਲਾ ਸਮਝ ਕੇ, ਉਸ ਉੱਤੇ ਸੱਪ ਵਾਂਗ ਫਨ ਖਿਲਾਰ ਕੇ ਬੈਠ ਜਾਂਦਾ ਹੈ। ਇਹ ਸਰਕਾਰੀ ਮਾਲ ਲੋਕਾਂ ਤੋਂ ਇਕੱਠਾ ਕੀਤਾ ਹੁੰਦਾ ਹੈ। ਉਹ ਚਾਹੇ ਲੋਕ ਆਪ ਮੰਦਰ, ਗੁਰਦੁਆਰੇ ਨੂੰ ਦਾਨ ਕਰ ਦੇਣ। ਭਾਵੇਂ ਸਰਕਾਰ ਨੇ, ਟੈਕਸ, ਜੁਰਮਾਨੇ ਦੁਆਰਾ ਇਕੱਠਾ ਕੀਤਾ ਹੋਵੇ। ਇਹ ਮਾਲ ਲੱਗਦਾ ਮੁਫ਼ਤ ਦਾ ਹੁੰਦਾ ਹੈ। ਖ਼ੂਨ ਪਸੀਨਾ ਤਾਂ ਲੋਕਾਂ ਦਾ ਹੀ ਹੁੰਦਾ ਹੈ। ਭਾਵੇਂ ਕਿਤੇ ਲੰਗਰ ਦੇ ਭੰਡਾਰੇ ਚੱਲਦੇ ਹੋਣ। ਸਰਕਾਰ ਦਾ ਖ਼ਜ਼ਾਨਾ ਹੋਵੇ।

ਬਗੈਰ ਗੁਨਾਹ ਸਾਬਤ ਹੋਏ ਹੀ ਜਦੋਂ ਕਿਸੇ ਬੰਦੇ ਨੂੰ ਮੁਜਰਮ ਸਮਝ ਕੇ ਕੈਨੇਡਾ, ਅਮਰੀਕਾ ਦੀਆਂ ਜੇਲਾ ਅੰਦਰ ਲਿਜਾਇਆ ਜਾਂਦਾ ਹੈ। ਉਸ ਦਿਨ ਲੌਕਅੱਪ ਵਿੱਚ ਬੰਦੇ ਨਾਲ ਪਸ਼ੂਆਂ ਵਾਲਾ ਵਰਤਾ ਕੀਤਾ ਜਾਂਦਾ ਹੈ। ਪਹਿਲੇ ਛੇ ਘੰਟੇ ਤੋਂ 36 ਕੁ ਘੰਟੇ ਬਹੁਤ ਭਾਰੂ ਬਣਦੇ ਹਨ। ਇੰਨਾ ਘੰਟਿਆਂ ਵਿੱਚ ਲੌਕਅੱਪ ਵਿੱਚ ਜਿੱਥੇ ਚਾਰੇ ਪਾਸੇ ਸੀਮਿੰਟ ਦੀਆਂ ਕੰਧਾਂ ਅੰਦਰ ਵੀ ਮੋਟੇ ਸ਼ੀਸ਼ੇ ਤੇ ਲੋਹੇ ਦੀਆਂ ਸੀਖਾਂ ਹੁੰਦੀਆਂ ਹਨ। ਜਿੱਥੇ ਬਹੁਤ ਘੱਟ ਆਕਸੀਜਨ ਹੁੰਦੀ ਹੈ। ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਕੈਨੇਡਾ, ਅਮਰੀਕਾ ਦੀਆਂ ਜੇਲਾ ਵਿੱਚ ਵੀ ਬੰਦਿਆਂ ਨੂੰ ਕਾਲੀ ਕੋਠੜੀ ਵਿੱਚ ਤਾੜਿਆਂ ਜਾਂਦਾ ਹੈ। ਖਾਣ ਨੂੰ ਸੁੱਕੀਆਂ ਬਿਰਿਡ ਪਾਣੀ ਨਾਲ ਦਿੱਤੀਆਂ ਜਾਂਦੀਆਂ ਹਨ। 14x4 ਫੁੱਟ ਦੇ ਖੁੱਡਿਆਂ ਵਿੱਚ 6 ਔਰਤਾਂ ਮਰਦ ਵਾੜੇ ਹੁੰਦੇ ਹਨ। ਵਿਚੇ ਲੈਟਰੀਨ ਹੁੰਦੀ ਹੈ। ਇਥੇ ਬੰਦਾ ਨਹਾ ਨਹੀਂ ਸਕਦਾ। ਇੰਨਾ ਚੰਗਾ ਹੈ। ਔਰਤ ਮਰਦ ਅਲੱਗ-ਅਲੱਗ ਤਾੜੇ ਹੁੰਦੇ ਹਨ। ਕਈ ਤਾਂ ਆਪਦਾ ਮੂੰਹ ਮੱਥਾ ਸੀਮਿੰਟ ਦੀਆਂ ਕੰਧਾਂ, ਸ਼ੀਸ਼ੇ ਤੇ ਲੋਹੇ ਦੀਆਂ ਸੀਖਾਂ ਨਾਲ ਮਾਰ-ਮਾਰ ਲਹੂ ਲੋਹਾਣ ਕਰ ਲੈਂਦੇ ਹਨ। ਇੱਕ ਦੂਜੇ ਨੂੰ ਕੁੱਟਦੇ-ਮਾਰਦੇ ਹਨ। ਕੋਈ ਉਨ੍ਹਾਂ ਦੀ ਖ਼ਬਰ ਨਹੀਂ ਲੈਂਦਾ। ਕਰਮਚਾਰੀ ਬੰਦਿਆਂ ਦੇ ਚੀਕ ਚਿਹਾੜੇ ਨੂੰ ਬਿਲਕੁਲ ਨਹੀਂ ਗੌਲ਼ਦੇ। ਸ਼ਰੀਫ਼ ਤੇ ਬਦਮਾਸ਼ ਦੀ ਕਾਨੂੰਨ ਦੇ ਕਰਮਚਾਰੀਆਂ ਨੂੰ ਕੋਈ ਪਹਿਚਾਣ ਨਹੀਂ ਹੈ। ਜਿਸ ਔਰਤ ਮਰਦ ਨੇ ਕਦੇ ਨਸ਼ਾ ਨਹੀਂ ਕੀਤਾ। ਉਨ੍ਹਾਂ ਲਈ ਐਸੀ ਗੰਦੀ ਘੱਟ ਆਕਸੀਜਨ ਵਾਲੀ ਥਾਂ ‘ਤੇ ਰਹਿਣਾ ਬਹੁਤ ਮੁਸੀਬਤ ਬਣ ਜਾਂਦਾ ਹੈ। ਜਦੋਂ ਪੱਕੀ ਜੇਲ ਹੋ ਜਾਂਦੀ ਹੈ। ਫਿਰ ਜਮਾਈਆਂ ਵਾਂਗ ਸੇਵਾ ਕਰਦੇ ਹਨ। ਰਣਵੀਰ ਨੂੰ ਜੇਲ ਵਿੱਚ ਗਏ ਨੂੰ ਮਹੀਨਾ ਹੋ ਗਿਆ ਸੀ। ਅਗਲੀ ਤਰੀਕ ਪਿੱਛੋਂ, ਹੋਰ-ਹੋਰ ਚਾਰ ਤਰੀਕਾਂ ਪੈ ਗਈਆਂ ਸਨ। ਅਦਾਲਤ ਵਿੱਚ ਗੋਰੀ ਹਾਜ਼ਰ ਨਹੀਂ ਹੋਈ। ਅਖੀਰ ਰਣਵੀਰ ਨੂੰ ਰਿਹਾਈ ਦੇ ਦਿੱਤੀ। ਗੋਰੀਆਂ ਚਿੱਟੀਆਂ ਲੱਤਾਂ ਦੇਖਣ ਦੇ ਸ਼ਕੀਨ, ਹੋਰ ਬਥੇਰੇ ਜੇਲ ਯਾਤਰਾ ਕਰਦੇ ਰਹਿੰਦੇ ਹਨ। ਗੌਰਮਿੰਟ ਦਾ ਰਾਸ਼ਨ ਖਾਣ ਨੂੰ ਮਿਲਿਆ ਸੀ। ਤਿੰਨੇ ਵੇਲੇ ਵਿਹਲੇ ਨੂੰ ਖਾਣ ਨੂੰ ਮਿਲ ਜਾਂਦਾ ਸੀ। ਕੈਨੇਡਾ ਦੀਆਂ ਜੇਲਾਂ ਵਿੱਚ ਤਾਂ ਸਹੁਰੇ ਘਰ ਦੇ ਜਮਾਈ ਤੋਂ ਵੀ ਵੱਧ ਸੇਵਾ ਕਰਦੇ ਹਨ। ਬਰੇਕ-ਫਾਸਟ, ਲੰਚ, ਡਿਨਰ ਵਿੱਚ ਆਂਡੇ, ਮੀਟ, ਫਰੂਟ, ਤਾਜ਼ਾ ਸੈਲਡ, ਹਰੀਆਂ, ਕੱਚੀਆਂ ਸਬਜ਼ੀਆਂ ਖਾਣ ਨੂੰ, ਜੂਸ, ਦੁੱਧ ਫ਼ਿਲਟਰ ਕੀਤਾ ਪਾਣੀ ਪੀਣ ਨੂੰ ਮਿਲਦਾ ਹੈ। ਹਰ ਰੋਜ਼ ਧੋਤੇ ਕੱਪੜੇ ਪਾਉਣ ਨੂੰ ਮਿਲਦੇ ਹਨ। ਛੱਤ ਸਿਰ ਤੇ ਹੁੰਦੀ ਹੈ। ਜੇਲ ਵਿੱਚ ਇੱਕ ਪੈਸਾ ਕਮਾਉਣ ਖ਼ਰਚਣ ਦਾ ਫ਼ਿਕਰ ਨਹੀਂ ਹੁੰਦਾ। ਵਿਹਲੇ ਬੰਦੇ ਨੂੰ ਮਜ਼ਦੂਰੀ ਕਰਨ ਵਾਲੇ ਤੋਂ ਵਧੀਆ ਖਾਣ, ਪੀਣ, ਪਹਿਨਣ ਨੂੰ ਮਿਲਦਾ ਹੈ। ਪਰ ਜੇਲਾਂ ਵਿੱਚ ਵੀ ਕਈ ਸਰੀਫ਼ ਬੰਦੇ ਮਜਦੂਰੀ ਕਰਦੇ ਹਨ। ਕੈਨੇਡਾ ਵਿੱਚ ਹੋਮਲਿਸ ਬੰਦੇ ਜਾਣ ਕੇ, ਪੰਗਾ ਲੈ ਕੇ, ਜੇਲ ਵਿੱਚ ਜਾਂਦੇ ਹਨ। ਕਾਨੂੰਨ ਤੋੜ ਕੇ, ਜੇਲ ਜਾਂਦੇ ਹਨ। ਰਣਵੀਰ ਨੂੰ ਬੱਚਿਆਂ ਤੇ ਪਰਿਵਾਰ ਦਾ ਵੀ ਫ਼ਿਕਰ ਨਹੀਂ ਸੀ। ਮਾਂ-ਬਾਪ, ਪਤਨੀ ਤਾਂ ਰਹਿੰਦੇ ਹੀ ਗੁਰਦੁਆਰੇ ਹਨ। ਬੱਚੇ ਵੀ ਉੱਥੇ ਹੀ ਛਕਦੇ ਹਨ। ਐਸੇ ਲੋਕਾਂ ਨੇ ਗੁਰਦੁਆਰੇ ਨੂੰ ਬੱਚਿਆਂ ਦੇ ਖੇਡਣ ਦਾ ਪਲੇ-ਗਰਾਂਊਡ ਤੇ ਡੇ-ਕੇਅਰ ਸੈਂਟਰ ਬਣਾਇਆ ਹੋਇਆ ਹੈ। ਬੱਚੇ ਕੁੱਝ ਭੰਨ ਤੋੜ ਦੇਣ, ਸੰਗਤ ਸਿਰੋਂ ਹੀ ਠੀਕ ਕਰਨਾ ਹੁੰਦਾ ਹੈ। ਰੱਬ ਦੇ ਸਰਕਾਰੀ ਖ਼ਜ਼ਾਨੇ ਭਰਨ ਵਾਲੇ ਜਿਉਂਦੇ ਰਹਿਣ। ਦਾਨੀ ਸੰਗਤਾਂ ਵੱਲੋਂ ਗੁਰਦੁਆਰੇ ਸਾਹਿਬ ਦੀ ਲੰਗਰ ਚਲਾਉਣ ਵਾਲੀ ਪ੍ਰਥਾ ਬਹੁਤ ਸ਼ਲਾਘਾਂ ਜੋਗ ਹੈ। ਭੁੱਖਿਆਂ ਨੂੰ ਖਾਣ ਨੂੰ ਰਿਜਕ ਮਿਲਦਾ ਹੈ। ਕਈ ਗੁਰਦੁਆਰੇ ਸਾਹਿਬ ਵਿੱਚ ਸੌਣ ਨੂੰ ਛੱਤ ਵੀ ਮਿਲਦੀ ਹੈ। ਬਹੁਤ ਚੰਗਾ ਉਧਮ ਹੈ। ਸਿੱਖ ਧਰਮ ਤੋਂ ਬਗੈਰ ਹੋਰ ਕਿਤੇ ਐਸੀ ਸਹੂਲਤ ਨਹੀਂ ਹੈ।

ਕੋਲੋਂ ਰਾਸ਼ਨ ਖੁਆ ਕੇ, ਜੋ ਇੰਨਾ ਦਾ ਪੇਟ ਪਾਲਦੇ ਹਨ। ਕਈ ਸਾਧ ਤੇ ਲੋਕ ਪੇਟੂ ਹੀ ਹਨ। ਕਈ ਉਨ੍ਹਾਂ ਨੂੰ ਹੀ ਅੱਖਾਂ ਦਿਖਾਉਂਦੇ ਹਨ। ਲੰਬੀ ਦਾੜ੍ਹੀ ਰੱਖ ਕੇ ਚਿੱਟੇ, ਨੀਲੇ, ਪੀਲੇ ਕੱਪੜੇ ਪਾਉਣ ਦੀ ਲੋੜ ਹੈ। ਫਿਰ ਜਨਤਾ ਨੂੰ ਲੁੱਟਣ ਦੀ ਖੁੱਲ ਖੇਡ ਹੋ ਜਾਂਦੀ ਹੈ। ਕਈ ਕਹਿੰਦੇ ਹਨ, “ ਅਸੀਂ ਤਾਂ ਦਾਨ ਕਰਨਾ ਸੀ ਕਰ ਦਿੱਤਾ। ਕੋਈ ਵੀ ਖਾਈ ਜਾਵੇ। ਸਾਡੇ ਵੱਲੋਂ ਘਰ ਲੈ ਜਾਵੇ। ਮੁੜ ਕੇ ਦੁਕਾਨ ਤੇ ਰੱਖ ਕੇ ਵੇਚ ਦੇਵੇ। ਸਾਨੂੰ ਕੀ ਹੈ? “ ਐਸੇ ਦਾਨ ਵਲ਼ੋਂ ਕੀ ਖੜ੍ਹਾ ਹੈ? ਜੋ ਥਾਏਂ ਨਹੀਂ ਪਿਆ। ਜਿਸ ਦਾਨ ਨੂੰ ਰੱਜੇ ਹੋਏ, ਬੰਦੇ ਖਾਈ ਜਾਣ। ਦਾਨ ਦਾ ਮਤਲਬ ਹੈ। ਲੋੜ ਬੰਦ ਦੀ ਗਰਜ਼ ਸਾਰਨੀ ਹੈ। ਪਿੰਗਲੇ ਦੀ ਸੰਭਾਲ ਕਰ ਦੇਵੋ। ਜੇ ਕੋਈ ਭੁੱਖਾ ਹੈ। ਉਸ ਦੇ ਮੂੰਹ ਵਿੱਚ ਅੰਨ ਦਾ ਦਾਣਾ ਪਾ ਦੇਵੋ। ਪਿਆਸੇ ਨੂੰ ਪਾਣੀ ਪਿਲਾ ਦੇਵੋ। ਨੰਗੇ ਬੰਦੇ ਨੂੰ ਕੱਪੜਾ ਦੇ ਦੇਵੋ। ਕਿਸੇ ਨੂੰ ਸਿਰ ਦੇ ਲਈ ਛੱਤ ਦੇ ਦੇਵੋ। ਦਰ ਉੱਤੇ ਆਏ ਮੰਗਤੇ ਨੂੰ ਕਈ ਖ਼ੈਰ ਨਹੀਂ ਪਾਉਂਦੇ। ਕਿਸੇ ਨੂੰ ਪਾਣੀ ਦੀ ਘੁੱਟ ਪੀਣ ਨੂੰ ਨਹੀਂ ਦਿੰਦੇਘਰ ਦੇ ਅੰਦਰ ਤਾਂ ਕਿਸੇ ਨੂੰ ਨਹੀਂ ਵਾੜਦੇ। ਰੋਟੀ, ਮੰਜਾ, ਬਿਸਤਰਾ ਦੇਣਾ ਬਹੁਤ ਔਖੀ ਗੱਲ ਹੈ। ਇਸ ਤਰਾਂ ਦਾ ਦਾਨ ਲੋਕੀਂ ਕਰਨਾ ਨਹੀਂ ਚਾਹੁੰਦੇ। ਬਹੁਤੇ ਲੋਕ ਦਾਨ ਉੱਥੇ ਕਰਦੇ ਹਨ। ਜਿੱਥੇ ਉਨ੍ਹਾਂ ਨੂੰ ਕੋਈ ਦੇਖਣ ਵਾਲਾ ਹੋਵੇ। ਹੋਰਾਂ ਨੂੰ ਸੱਦਾ ਦੇ ਕੇ, ਇਕੱਠ ਕਰਦੇ ਹਨ। ਰੇਡੀਉ, ਸਪੀਕਰਾਂ ਵਿੱਚ ਬੁਲਵਾਉਂਦੇ। ਅਰਦਾਸ ਵਿੱਚ ਦਾਨੀ ਸੱਜਣਾਂ ਦੇ ਨਾਮਾਂ ਦਾ ਹੋਕਾ ਦਿੰਦੇ ਹੋਏ, ਭਾਈ ਜੀ ਦਾ ਸਾਹ ਸੁੱਕ ਜਾਂਦਾ ਹੈ। ਦਾਨੀ ਸੱਜਣਾਂ ਦੀ ਲੰਬੀ ਅਰਦਾਸ ਸੁਣਨ ਵਾਲੇ ਵੀ ਡਿੱਗਣ ਵਾਲੇ ਹੋ ਜਾਂਦੇ ਹਨ। ਰੇਡੀਉ, ਸਪੀਕਰਾਂ, ਅਰਦਾਸਾਂ ਵਿੱਚ ਸੰਗ ਪਾੜ-ਪਾੜ ਦੱਸਣ ਨਾਲ ਕੀ ਲੋਕ ਸੋਨੇ ਦਾ ਤਗਮਾ ਦੇ ਦੇਣਗੇ? ਅਰਦਾਸ ਆਪਦੇ ਸੁਖ ਲਈ ਕੀਤੀ ਜਾਂਦੀ ਹੈ। ਨਾਂ ਕਿ ਲੋਕਾਂ ਨੂੰ ਸੁਣਾਉਣ ਲਈ ਕੀਤੀ ਜਾਂਦੀ ਹੈ।

ਜਾਨਵਰ, ਪਸੂਆਂ, ਮੱਛੀਆਂ ਦੀਆਂ ਨਸਲਾਂ, ਭੁੱਖੇ ਮਰ ਕੇ, ਦੁਨੀਆ ਤੋਂ ਮਰ ਮੁੱਕ ਕੇ, ਖ਼ਤਮ ਹੋ ਰਹੀਆਂ ਹਨ। ਭਾਰਤ ਵਿੱਚ ਬਹੁਤ ਤਰਾਂ ਦੇ ਜਾਨਵਰ, ਪਸੂ ਨਹੀਂ ਦਿਸਦੇ। ਖੇਤਾਂ ਵਿੱਚੋਂ ਬਿਜਾਈ ਕਟਾਈ ਸਮੇਂ ਕੋਈ ਦਾਣਾ ਖਾਣ ਨੂੰ ਨਹੀਂ ਮਿਲਦਾ। ਨਵੇਂ ਸਾਧਨਾਂ ਨਾਲ ਬਿਜਾਈ ਕਟਾਈ ਹੁੰਦੀ ਹੈ। ਬੀਜਣ ਵੇਲੇ ਡੂੰਗੀ ਮਿੱਟੀ ਵਿੱਚ ਦਾਣੇ ਪਾਏ ਜਾਂਦੇ ਹਨ। ਉਨ੍ਹਾਂ ਬੇਜ਼ਬਾਨਿਆਂ ਨੂੰ ਦਾਨ ਕਰਨ ਦਾ ਫ਼ਾਇਦਾ ਹੈ। ਜੋ ਕਮਾਈ ਨਹੀਂ ਕਰ ਸਕਦੇ। ਉਹ ਹੱਟੀ ਤੋਂ ਆਪ ਖ਼ਰੀਦ ਕੇ ਨਹੀਂ ਖਾ ਸਕਦੇ। ਜਾਨਵਰ ਤਾਂ ਕੰਕਰ ਖਾ ਕੇ ਵੀ ਢਿੱਡ ਭਰ ਲੈਂਦੇ ਹਨ। ਭੁੱਖੇ ਜਾਨਵਰ, ਪਸੂ, ਮੱਛੀਆਂ ਇੱਕ ਦੂਜੇ ਨੂੰ ਖਾਂਦੇ ਹਨ। ਬੰਦੇ ਨੂੰ ਵੀ ਜੇ ਖਾਣ ਨੂੰ ਨਾਂ ਮਿਲੇ, ਇੱਕ ਦੂਜੇ ਨੂੰ ਖਾ ਜਾਣਗੇ। 36 ਪਦਾਰਥਾਂ ਦੇ ਹੁੰਦੇ ਹੋਏ ਵੀ, ਕਈ ਬੰਦੇ ਨੂੰ ਬੰਦੇ ਖਾਣ ਨੂੰ ਫਿਰਦੇ ਰਹਿੰਦੇ ਹਨ। ਪਿੰਗਲਿਆਂ, ਜਾਨਵਰਾਂ, ਪਸੂਆਂ, ਮੱਛੀਆਂ ਨੂੰ ਜਿਸ ਦਿਨ ਆਪ ਹੱਥਾਂ ਨਾਲ ਖਾਂਣਾਂ-ਦਾਣਾਂ ਦੇਣ ਲੱਗ ਜਾਵਾਂਗੇ। ਉਸ ਦਿਨ ਰੱਬ ਦੀ ਰਹਿਮਤ ਜ਼ਰੂਰ ਹੋਵੇਗੀ। ਮੁਰਗ਼ੀ ਆਂਡੇ ਦੇਣੋਂ ਹੱਟ ਜਾਵੇ। ਬੰਦਾ ਉਸ ਦਾ ਚੋਗ ਬੰਦ ਕਰ ਦਿੰਦਾ ਹੈ। ਮੁਰਗ਼ੀ ਰਿਨ ਕੇ ਖਾ ਜਾਂਦਾ ਹੈ। ਦੁਧਾਰੂ ਪੱਛੂ ਦੁੱਧ ਦੇਣੋਂ ਹੱਟ ਜਾਵੇ। ਹੋਰ ਪੱਛੂ ਕੰਮ ਦਾ ਨਾਂ ਰਹੇ। ਵੱਢਣ ਵਾਲਿਆਂ ਨੂੰ ਦੇ ਕੇ, ਪੈਸੇ ਵੱਟ ਲਏ ਜਾਂਦੇ ਹਨ। ਜੇ ਮਾਪੇ ਬੁੱਢੇ ਹੋ ਜਾਣ, ਬੱਚੇ ਉਨ੍ਹਾਂ ਨੂੰ ਨਾਂ ਸੰਭਾਲਣ, ਕੋਈ ਹੈਰਾਨੀ ਦਾ ਗੱਲ ਨਹੀਂ ਹੈ। ਇਹ ਦੁਨੀਆ ਇਸੇ ਤਰਾਂ ਚੱਲਦੀ ਹੈ। ਸੇਵਾ ਤੇ ਅਹਿਸਾਨ ਕਰਨ ਵਾਲੇ ਦੇ ਛਿੱਤਰ ਪੈਂਦੇ ਹਨ। ਬੇਗਾਨਿਆਂ ਦੀਆਂ ਲਾੜਾ ਚੱਟਦੇ ਹਨ।
                                                            


ਭਾਗ 14 ਕੀ ਔਰਤ ਐਡੀ ਬਿਚਾਰੀ, ਕਮਜ਼ੋਰ ਹੈ? ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਨਿਰਮਲ ਨੂੰ ਆਪਦੇ ਬੱਚਿਆਂ ਦਾ ਭੋਰਾ ਵੀ ਫ਼ਿਕਰ ਨਹੀਂ ਸੀ। ਇਹ ਵੀ ਨਹੀਂ ਪਤਾ ਸੀ। ਉਹ ਕਿਹੜੀ ਕਲਾਸ ਵਿੱਚ ਪੜ੍ਹਦੇ ਹਨ। ਜਦੋਂ  ਉਹ ਘਰ ਜਾਂਦਾ ਸੀ। ਬੱਚੇ ਸਕੂਲ ਗਏ ਹੁੰਦੇ ਸਨ। ਜਾਂ ਸੁੱਤੇ ਹੁੰਦੇ ਸੀ। ਜੱਗੀ ਵੀ ਕਈ ਬਾਰ ਘਰ ਨਹੀਂ ਹੁੰਦੀ ਸੀ। ਨੌਕਰੀ ਤੇ ਕਿਸੇ ਹੋਰ ਘਰ ਦੇ ਕੰਮ ਜਾਂ ਸਟੋਰ ਕੁੱਝ ਖ਼ਰੀਦਣ ਗਈ ਹੁੰਦੀ ਸੀ। ਤਕਰੀਬਨ ਹਰ ਕਲਚਰ ਵਿੱਚ ਬੱਚਿਆਂ ਦੀ ਜ਼ੁੰਮੇਵਾਰੀ ਔਰਤ ਦੀ ਸਮਝੀ ਜਾਂਦੀ ਹੈ। ਕੈਨੇਡਾ ਗੌਰਮਿੰਟ ਵੀ ਬੱਚਿਆਂ ਦਾ ਪਾਲਣ-ਪੋਸਣ ਮਾਂ ਨੂੰ ਹੀ ਸੰਭਾਲਦੀ ਹੈ। ਪਤੀ-ਪਤਨੀ ਦਾ ਤਲਾਕ ਹੋ ਜਾਵੇ। ਬੱਚੇ ਮਾਂ ਨੂੰ ਦੇ ਦਿੱਤੇ ਜਾਂਦੇ ਹਨ। ਬੱਚੇ ਦੇ 18 ਸਾਲਾਂ ਦੇ ਹੋਣ ਤੱਕ, ਪਾਲਨ, ਪੜ੍ਹਾਉਣ ਦੀ ਮਾਂ ਜ਼ੁੰਮੇਵਾਰ ਬਣ ਜਾਂਦੀ ਹੈ। ਇੰਨਾ ਥੋੜ੍ਹਾ ਕਿ ਮਰਦ ਨੇ ਦਾਣਾਂ ਪਾ ਕੇ ਬੀਜ ਪੈਦਾ ਕਰ ਦਿੱਤਾ। ਔਰਤ ‘ਤੇ ਕਿੱਡੀ ਮਿਹਰਬਾਨੀ ਕਰ ਦਿੱਤੀ। ਜੇ ਇਸ ਵਿੱਚ ਵੀ ਮਰਦ ਨੂੰ ਆਪਣੇ ਸੁਆਦ ਦਾ ਲਾਲਚ ਨਾਂ ਹੁੰਦਾ। ਇਸ ਨੇ ਔਰਤ ਕੋਲੋਂ ਛੂ-ਮੰਤਰ ਹੋ ਜਾਣਾ ਸੀ। ਫਿਰ ਔਰਤ ਦੇ ਥੱਲੇ ਲੱਗਣ ਦੀ ਬਿਲਕੁਲ ਲੋੜ ਨਹੀਂ ਸੀ।  ਮਰਦ ਐਡਾ ਸ਼ੈਤਾਨ ਹੈ। ਕਦੇ ਜ਼ਨਾਨੀ ਦੇ ਹੱਥ ਨਾਂ ਲੱਗਦਾ। ਨਿਰਮਲ ਵਰਗੇ, ਹੁਣ ਆਨੀ-ਬਹਾਨੀ ਕੋਈ ਨਾਂ ਕੋਈ ਜ਼ਨਾਨੀ ਨੂੰ ਪਲੋਸ ਹੀ ਲੈਂਦੇ ਹਨ। ਸਮਾਜ ਮਹਾਤਮਾਂ ਬੁੱਧ ਦੇ ਬੁੱਤ ਦੀ ਪੂਜਾ ਕਰਦਾ ਹੈ। ਉਸ ਨੇ ਕੀ ਐਸਾ ਚਮਤਕਾਰ ਕਰ ਦਿੱਤਾ? ਜੋ ਅੱਜ ਦਾ ਮਰਦ ਨਹੀਂ ਕਰਦਾ। ਉਹ ਵੀ ਬੱਚੇ ਤੇ ਔਰਤ ਨੂੰ ਬੇਸਹਾਰਾ ਛੱਡ ਕੇ, ਮਨ ਦੀ ਸ਼ਾਂਤੀ ਲਈ ਜੰਗਲਾਂ ਵਿੱਚ ਚਲਾ ਗਿਆ ਸੀ।

ਜਿਵੇਂ ਅੱਜ ਦੇ ਮਰਦ ਬਾਲ-ਬੱਚਾ, ਮਾਪੇ, ਪਤਨੀ ਛੱਡ ਕੇ, ਦੁਬਈ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਆਏ ਹੋਏ ਹਨ। ਕਈ ਤਾਂ ਅਮਰੀਕਾ, ਕੈਨੇਡਾ ਬਾਲ ਬੱਚੇ ਛੱਡ ਕੇ ਕਿਤੇ ਹੋਰ ਪਾਸੇ ਖਿਸਕ ਜਾਂਦੇ ਹਨ। ਘਰੋ ਨਿਕਲਣ, ਕਮਾਈ ਕਰਨ ਦਾ ਚੰਗਾ ਬਹਾਨਾ ਲੱਭਾ ਹੈ। ਜਿਸ ਨੇ ਘਰ ਖੇਤੀ ਬਾੜੀ ਦਾ ਕੰਮ ਹੁੰਦੇ ਹੋਏ, ਪੰਜਾਬ ਵਿੱਚ ਡੱਕਾ ਨਹੀਂ ਤੋੜਿਆ, ਉਹ ਬਾਹਰਲੇ ਦੇਸਾਂ ਵਿੱਚ ਕੀ ਰੰਗ ਲਾ ਦੇਣਗੇ? ਨਿਰਮਲ ਵਾਂਗ ਬਹੁਤੇ ਤਾਂ ਗੋਰੀਆਂ, ਕਾਲੀਆਂ, ਦੇਸੀਆਂ ਦੇ ਨਿੱਕਰਾਂ ਦੇ ਰੰਗ ਦੇਖਦੇ ਫਿਰਦੇ ਹਨ। ਆਪਦਾ ਜਿਸਮ ਰੰਡੀਆਂ ਵਾਂਗ ਵੇਚਦੇ ਹਨ। ਮਿੰਟਾਂ ਵਿੱਚ ਅਗਲੀ ਤੋਂ ਨੋਟ ਬਟੋਰ ਲੈਂਦੇ ਹਨ। ਫਿਰ ਚਾਹੇ ਬਿਮਾਰੀ ਲੁਆ ਕੇ, ਮੂੰਹ ਅੱਡ ਕੇ ਪਏ ਰਹਿਣ। ਬਾਹਰਲੇ ਦੇਸਾਂ ਵਿੱਚ ਮਰਦਾਂ ਦੀ ਹਨੇਰੀ ਆਈ ਹੋਈ ਹੈ। ਵੈਸੇ ਤਾਂ ਭਾਰਤ ਵਿੱਚ ਵੀ ਇਹੀ ਹਾਲ ਹੈ। ਹਰ ਪਾਸੇ ਹਰ ਜਗਾ ਮਰਦ ਹੀ ਫਿਰਦੇ ਹਨ। ਮਾਡਰਨ ਮਾਪਿਆਂ ਨੇ ਧੀਆਂ ਕੁੱਖ ਵਿੱਚ ਮਾਰ ਕੇ ਸ਼ੇਰ ਪੁੱਤ ਜੰਮੇ ਹਨ। ਹੁਣ ਉਨ੍ਹਾਂ ਸ਼ੇਰਾਂ ਤੋਂ ਡਰਦੇ ਲੁੱਕਦੇ ਫਿਰਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਬਾਜਰਾ, ਬੱਸਾਂ, ਵਿਆਹਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਮਰਦ ਹੀ ਇੱਧਰ-ਉੱਧਰ ਖੜ੍ਹੇ ਔਰਤਾਂ ਨੂੰ ਤਾੜਦੇ ਹਨ। ਜਿਵੇਂ ਹੁਣੇ ਨਜ਼ਰਾਂ ਮਿਲੀਆਂ, ਮਨ ਚਾਹੀ ਔਰਤ ਦੀ ਬਾਂਹ ਫੜ੍ਹ ਕੇ ਲੈ ਜਾਣਗੇ। ਔਰਤ ਹਰ ਥਾਂ ਹਰ ਦੇਸ਼ ਵਿੱਚ ਆਪਣੀ ਜਾਨ, ਇੱਜ਼ਤ ਬਚਾਉਂਦੀ ਫਿਰਦੀ ਹੈ। ਹਰ ਥਾਂ ਉੱਤੇ ਔਰਤਾਂ  ਨੂੰ ਹੀ ਕਿਹਾ ਜਾਂਦਾ ਹੈ, “ ਇਕੱਲੀਆਂ ਨਾ ਜਾਵੋ, ਹਨੇਰੀਆਂ, ਸੁੰਨੀਆਂ ਥਾਵਾਂ ਤੇ ਨਾਂ ਜਾਵੋ। ਜਿਵੇਂ ਮਰਦ ਬਘਿਆੜ ਹੈ। ਜੋ ਔਰਤ ਨੂੰ ਚੀਰ-ਫਾੜ ਕੇ ਖਾਣ ਲਈ ਹਰ ਪਾਸੇ ਤਿਆਰ ਬੈਠੇ ਹਨ। ਕੀ ਔਰਤ ਐਡੀ ਬਿਚਾਰੀ, ਕਮਜ਼ੋਰ ਹੈ? ਜੋ ਮਰਦ ਤੋਂ ਡਰਦੀ ਬਚਦੀ ਫਿਰਦੀ ਹੈ।

ਕੁੱਝ ਕੁ ਔਰਤਾਂ ਜੋ ਆਜ਼ਾਦ ਹੋ ਗਈਆਂ ਹਨ। ਉਹ ਨਿਰਮਲ ਵਰਗੇ ਤੋਂ ਨਿੱਤ ਆਪਣਾ-ਆਪ ਜਾਂਣੇ-ਅਜਾਂਣੇ ਵਿੱਚ ਲੁਟਾਉਂਦੀਆਂ ਹਨ। ਮੂੰਹ ਫੱਟ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ। ਕਦੇ ਕਿਸੇ ਔਰਤ ਨੂੰ ਆਂਟੀ, ਅੰਮਾ ਕਹਿ ਕੇ ਦੇਖਣਾ। ਅਗਲੀ ਸੰਗੀਂ ਫੜ ਲਵੇਗੀ। ਸਬ ਪ੍ਰਸੰਸਾ ਕਰਕੇ, ਮਿੱਠੀਆਂ-ਮਿੱਠੀਆਂ ਮਾਰਕੇ ਹੀ ਲੁੱਟਦੇ ਹਨ। ਹਰ ਕੋਈ ਥੋੜ੍ਹੀ ਜਿਹੀ ਪ੍ਰਸੰਸਾ ਦਾ ਭੁੱਖਾ ਹੁੰਦਾ ਹੈ। ਨਿਰਮਲ ਨੂੰ ਪਤਾ ਸੀ। ਔਰਤ ਦੀ ਕਿਹੜੀ ਰਗ ਫੜਨੀ ਹੈ? ਉਹ ਹਰ ਔਰਤ ਨੂੰ ਮਿਲ ਕੇ, ਇਹੀ ਕਹਿੰਦਾ ਸੀ, “ ਤੇਰੇ ਵਰਗੀ ਹੋਰ ਕੋਈ ਨਹੀਂ ਹੈ। ਤੂੰ ਹੀ ਸਾਰੀਆਂ ਤੋਂ ਜਵਾਨ, ਸੋਹਣੀ ਲੱਗਦੀ ਹੈ। ਅਗਲੀ ਨੂੰ ਇਹ ਕਹਿ ਕੇ ਚਾਹੇ ਪੂਰੀ ਲੁੱਟ ਲਵੋ। ਨਿਰਮਲ ਵਿਨੀਪੈਗ ਵਿੱਚ ਲਿਖਾਰੀ ਸਭਾ ਉੱਤੇ ਗਿਆ ਹੋਇਆ ਸੀ। ਕ੍ਰਿਸਮਸ ਦੇ ਦਿਨ ਸਨ। ਛੁੱਟੀਆਂ ਹੋਣ ਕਰਕੇ, ਕਈ ਗੁਆਂਢਣਾਂ, ਸਹੇਲੀਆਂ ਨੂੰ ਵੀ ਲੈ ਕੇ ਆ ਗਈਆਂ ਸਨ। ਉੱਥੇ ਕਿਸੇ ਨੇ ਦੇਸ਼ ਭਗਤੀ ਦੀ ਕਵਿਤਾ ਬੋਲੀ। ਕਿਸੇ ਨੇ ਕੁਦਰਤ, ਆਕਾਸ਼, ਫੁੱਲਾਂ, ਬਨਸਪਤੀ, ਪੰਛੀਆਂ ਦੀ ਪ੍ਰਸੰਸਾ ਕੀਤੀ। ਬਲਵੀਰ, ਸਿਮਰਨ, ਰਣਵੀਰ ਵਾਹ-ਵਾਹ ਕਰਨ ਨੂੰ, ਗਾਉਣ ਵਾਲੇ ਦਿਆਂ ਢੋਲਕੀ, ਛਾਣੇ ਵਾਲਿਆਂ ਵਾਂਗ ਨਾਲ ਹੀ ਗਏ ਹੋਏ ਸਨ। ਹਰ ਬੰਦੇ ਦੇ ਬੋਲਣ ਪਿੱਛੋਂ ਤਾੜੀਆਂ ਤੇ ਸੀਟੀਆਂ, ਕੂਕਾਂ ਮਾਰ ਦਿੰਦੇ ਸਨ। ਨਿਰਮਲ ਤਾਂ ਕਦੇ ਔਰਤਾਂ ਦੀ ਘੱਗਰੀ ਦੇ ਬਾਹਰ ਨਹੀਂ ਆਇਆ ਸੀਉਸ ਨੇ ਉੱਚਾ ਹੱਥ ਕਰਕੇ, ਹੇਕ ਲਾ ਕੇ ਗਾਇਆ।

ਤੇਰੀ ਸੁੱਥਣ ਵਿੱਚ ਥੱਬਾ-ਥੱਬਾ ਵੱਲ ਨੀ। ਮੈ ਦੇਖ-ਦੇਖ ਕੇ ਹੀ ਗਿਆ ਥੱਕ ਨੀ।

ਤੇਰਾ ਲੱਕ ਇੰਨਾ ਭਾਰ ਕਿਵੇਂ ਚੱਕ ਦਾ? ਇਹ ਹੁਲਾਰਿਆਂ ਦੇ ਨਾਲ ਨਹੀਂ ਥੱਕਦਾ।

ਉੱਤੋਂ ਕੁੜਤੀ ਸੁਮਾਂਵੇਂ ਤੂੰ ਪੂਰੀ ਤੰਗ ਨੀ। ਪਜਾਮੀ ਨੇ ਕੀਤਾ ਸਾਹ ਮੇਰਾ ਬੰਦ ਨੀ।

ਤੈਨੂੰ ਦੇਖ-ਦੇਖ ਕੇ ਮੇਰਾ ਸਾਹ ਸੁੱਕਦਾ। ਤੇਰਾ ਹਾਲ ਪੁੱਛਣੇ ਨੂੰ ਤੇਰੇ ਕੋਲੇ ਰੁਕਦਾ।

ਜਿਉਂ ਹੀ ਨਿਰਮਲ ਸਟੇਜ ਤੋਂ ਉੱਤਰਿਆ, ਸਾਰੀਆਂ ਹੀ ਜ਼ਨਾਨੀਆਂ ਸੁੱਥਣ ਵਿਚਲੇ ਵੱਲ ਦਿਖਾਉਣ ਨੂੰ ਨਿਰਮਲ ਦੇ ਦੁਆਲੇ ਹੋ ਗਈਆਂ। ਸੁੱਥਣਾਂ, ਪਜਾਮੀਆਂ, ਕੁੜਤੀਆਂ ਦੇ ਵਿੱਚੋਂ ਦੀ ਲੰਘ ਕੇ, ਉਹ ਔਰਤਾਂ ਦੇ ਦਿਲ ਵਿੱਚ ਜਾ ਵੜਿਆ ਸੀ। ਕੋਈ ਉਸ ਨੂੰ ਫ਼ੋਨ ਨੰਬਰ ਪੁੱਛ ਰਹੀ। ਕੋਈ ਫ਼ੋਨ ਨੰਬਰ ਲਿਖ ਕੇ, ਉਸ ਦੇ ਹੱਥ ਵਿੱਚ ਹੀ ਫੜਾ ਰਹੀ ਸੀ। ਔਰਤਾਂ ਇੱਕ ਦੂਜੇ ਤੋਂ ਮੂਹਰੇ ਹੋ ਕੇ, ਉਸ ਉੱਤੇ ਡਿੱਗਣ ਨੂੰ ਤਿਆਰ ਸਨ। ਕਈਆਂ ਨੇ ਤਾਂ ਆਪਣੇ ਘਰ ਰੋਟੀ ਤੇ ਆਉਣ ਦਾ ਸਦਾ ਵੀ ਦੇ ਦਿੱਤਾ ਸੀ। ਜੋ ਘਰ ਸੁੱਥਣਾਂ, ਪਜਾਮੀਆਂ, ਕੁੜਤੀਆਂ ਪਈਆਂ ਸੀ। ਉਨ੍ਹਾਂ ਦਾ ਵੀ ਮੇਚਾ ਦੇਣਾ ਹੋਣਾ ਹੈ। ਔਰਤਾਂ ਨੂੰ ਬੇਵਕੂਫ਼ ਬਣੀਆਂ ਦੇਖ ਕੇ ਬਲਵੀਰ, ਸਿਮਰਨ, ਰਣਵੀਰ ਇੱਕ ਦੂਜੇ ਨਾਲ, ਹੱਥਾਂ ਦੇ ਪੰਜੇ ਮਿਲਾ ਰਹੇ ਸਨ।

ਭਾਗ 15 ਨੇਤਾ, ਸਮਾਜ ਸੁਧਾਰਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਦੇ ਵਿੱਚੇ ਰਲ ਜਾਂਦੇ ਹਨ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਜਿੰਨਾ ਸਮਾਜ ਦਾ ਰੂਪ-ਰੰਗ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਨੇ, ਜ਼ਾਹਿਰ ਕਰਕੇ ਨੰਗਾ ਕੀਤਾ ਹੈ। ਕਦੇ ਕਿਸੇ ਨੇਤਾ, ਸੈਂਸਰ ਵਾਲੇ, ਸਮਾਜ ਸੁਧਾਰਕ ਨੇ ਨਹੀਂ ਕੀਤਾ। ਸਗੋਂ ਸੈਂਸਰ ਵਾਲੇ, ਨੇਤਾ, ਸਮਾਜ ਸੁਧਾਰਕ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਮਗਰ ਕੁੱਤਿਆਂ ਵਾਂਗ ਲੱਗ ਜਾਂਦੇ ਹਨ। ਲਿਖਤਾਂ, ਗਾਣਿਆਂ, ਫ਼ਿਲਮਾਂ ਦੀ ਚੀਰ-ਫਾੜ ਕਰਨ ਦੀ ਪੂਰੀ ਵਾਹ ਲਗਾਉਂਦੇ ਹਨ। ਜੇ ਕੋਈ ਬਲਾਤਕਾਰ ਹੋਏ ਦੀ ਫ਼ਿਲਮ ਬਣਾਉਣ ਦਾ ਯਤਨ ਕਰਦਾ ਹੈ। ਉਸੇ ਦੀ ਹਾਲਤ ਉਹ ਕਰ ਦਿੰਦੇ ਹਨ। ਜੋ ਬਲਾਤਕਾਰੀਆਂ ਦੀ ਹੋਣੀ ਚਾਹੀਦੀ ਹੈ। ਬਹੁਤੇ ਨੇਤਾ, ਸਮਾਜ ਸੁਧਾਰਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਦੇ ਵਿੱਚੇ ਰਲ ਜਾਂਦੇ ਹਨ। ਸਮਾਜ ਸੁਧਾਰ ਕਰਨ ਵਾਲੇ ਹੀ ਗਾਹ ਪਾ ਕੇ ਰੱਖਦੇ ਹਨ। ਜਿਸ ਨੂੰ ਦਬਾਇਆ, ਛੁਪਾਇਆ ਜਾਂਦਾ ਹੈ। ਉਹੀ ਵੱਧ ਖਿੱਲਰਦਾ ਹੈ। ਬਲੈਕ ਵੀ ਉਹੀ ਚੀਜ਼ ਦੀ ਹੁੰਦੀ ਹੈ। ਜਿਸ ਦੀ ਮੰਗ ਵੱਧ ਹੋਵੇ। ਨਸ਼ਿਆਂ ਨੂੰ ਰੋਕਣ ਦੀਆਂ ਲੋਕ ਗੱਲਾਂ ਕਰਕੇ ਹੀ ਛੱਡ ਦਿੰਦੇ ਹਨ। 2% ਘਰ ਨੂੰ ਛੱਡ ਕੇ, ਹਰ ਘਰ ਵਿੱਚ ਸ਼ਰਾਬ ਪੀਤੀ ਜਾਂਦੀ ਹੈ। ਤੰਬਾਕੂ, ਭੰਗ-ਸੁੱਖਾ, ਡੋਡੇ ਹੋਰ ਕਈ ਨਸ਼ੇ ਖਾਧੇ-ਪੀਤੇ ਜਾਂਦੇ ਹਨ। ਇਸ ਦੀ ਵਿੱਕਰੀ ਕੌਣ ਕਰਦਾ ਹੈ? ਸਮਾਜ ਦੇ ਬੰਦੇ ਹੀ ਉਪਜ ਪੈਦਾ ਕਰਦੇ ਹਨ। ਮੰਗ ਵੀ ਲੋਕ ਹੀ ਕਰਦੇ ਹਨ। ਲੋਕ ਹੀ ਵੇਚਦੇ, ਖ਼ਰੀਦਦੇ ਹਨ। ਉਨ੍ਹਾਂ ਪੈਸਾ ਸਾਰੇ ਟੱਬਰ ਦੀ ਖ਼ੁਰਾਕ ਦੁੱਧ, ਘਿਉ, ਅੰਨ ਉੱਤੇ ਨਹੀਂ ਲੱਗਦਾ। ਜਿੰਨਾ ਇੱਕ ਅਮਲੀ ਬੰਦਾ ਨਸ਼ੇ ਖਾ ਕੇ, ਉਡਾ ਦਿੰਦਾ ਹੈ। ਨਸ਼ੇ ਖਾ ਕੇ ਬਲਾਤਕਾਰ ਕੀਤੇ ਜਾਂਦੇ ਹਨ। ਬਲਵੀਰ ਇੰਨਾ ਸ਼ਰਾਬੀ ਹੁੰਦਾ ਹੈ। ਉਦੋਂ ਤੱਕ ਪੀਂਦਾ ਹੈ। ਜਦ ਤੱਕ ਡਿਗ ਨਾਂ ਪਵੇ। ਡਿੱਗੇ ਹੋਏ ਨੂੰ ਚੱਕ ਕੇ, ਕਈ ਬਾਰ ਲੋਕ ਜਾਂ ਪੁਲਿਸ ਵਾਲੇ ਘਰ ਛੱਡ ਕੇ ਜਾਂਦੇ ਹਨ। ਘਰ ਦੇ ਅੰਦਰ ਮਸਾਂ ਵੜਦਾ ਹੈ। ਅੰਦਰ ਦਰਾਂ ਮੂਹਰੇ ਡਿਗ ਪੈਂਦਾ ਹੈ। ਆਪਣੇ ਬੈੱਡ ਤੱਕ ਨਹੀਂ ਜਾ ਸਕਦਾ। ਕਈ ਬਾਰ ਤਾਂ ਪਤਨੀ ਨੂੰ ਵੀ ਪਤਾ ਨਹੀਂ ਲੱਗਦਾ। ਸਾਰੀ ਰਾਤ ਬੈੱਡ ਦੇ ਦੂਜੇ ਪਾਸੇ ਹੀ ਡਿੱਗਿਆ ਪਿਆ ਰਹਿੰਦਾ ਹੈ। ਸ਼ਰਾਬੀ ਹੋਇਆ, ਨਿੱਕੇ ਬੱਚੇ ਵਾਂਗ ਬਿਸਤਰਾ ਗਿੱਲਾ ਹੀ ਰੱਖਦਾ ਹੈ। ਬਾਥਰੂਮ ਵਿੱਚ ਜਾ ਕੇ ਕੱਪੜੇ ਤੇ ਲੈਟਰੀਨ ਸੀਟ ਭਿਉਂ ਕੇ ਗਿੱਲੀ ਕਰ ਦਿੰਦਾ ਹੈ। ਬਲਵੀਰ ਦੀ ਰਾਖੀ ਉਸ ਦੇ ਮਾਂ-ਬਾਪ, ਪਤਨੀ ਨੂੰ ਬੱਚੇ ਵਾਂਗ ਕਰਨੀ ਪੈਂਦੀ ਹੈ। ਉਹ ਡਰਦੇ ਰਹਿੰਦੇ ਹਨ। ਕਿਤੇ ਬਲਵੀਰ ਡਿਗ ਨਾਂ ਪਵੇ। ਡਿਗ ਗਿਆ ਤਾਂ ਮੂੰਹ ਮੱਥਾ ਨਾਂ ਭੰਨਾਂ ਲਵੇਗਾ। ਬੈੱਡ ਉੱਤੇ ਪਿਸ਼ਾਬ ਨਾਂ ਕਰ ਦੇਵੇ। ਇਹ ਨਹੀਂ ਪਤਾ ਐਸੇ ਕਿੰਨੇ ਕੁ ਹਨ? ਦੋ ਅੱਖਾਂ ਦੇ ਹੁੰਦੇ ਹੋਏ, ਨਸ਼ੇ ਦੀ  ਹਾਲਤ ਵਿੱਚ ਜਿੰਨਾ ਨੂੰ ਸਬ ਕੁੱਝ ਦਿਸਣੋਂ ਹੱਟ ਜਾਂਦਾ ਹੈ। ਆਪ ਬਲਵੀਰ ਪੈਰਾਂ ਤੋਂ ਨਿਕਲ ਕੇ, ਡਿਗਦਾ ਫਿਰਦਾ ਹੈ। ਲੋਕਾਂ ਦੀਆਂ ਧੀਆਂ-ਭੈਣਾਂ ਦਾ ਖ਼ਿਆਲ ਨਹੀਂ ਰਹਿੰਦਾ। ਬਲਵੀਰ ਚਾਰ ਪੈੱਗ ਪੀ ਕੇ, ਮਚਲਾ ਹੋ ਕੇ, ਜਾਣ-ਪਛਾਣ ਵਾਲੀਆਂ ਔਰਤਾਂ ਨੂੰ ਵੀ ਛੇੜਨ ਵਿੱਚ ਗੁਰੇਜ਼ ਨਹੀਂ ਕਰਦਾ। ਜੇ ਕੋਈ ਗਲ਼ ਪੈ ਜਾਵੇ। ਹੱਥ ਬੰਨ੍ਹ ਕੇ ਕਹਿੰਦਾ ਹੈ, “ ਮੁਆਫ਼ ਕਰੋ ਜੀ, ਖਾਦੀ ਪੀਤੀ ਵਿੱਚ ਗ਼ਲਤੀ ਹੋ ਗਈ। ਤੇਰੀ ਸ਼ਕਲ ਮੇਰੀ ਪਤਨੀ ਨਾਲ ਮਿਲਦੀ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾਂ ਹਾਂ। ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹੈ। ਜਿਉਂਦੀ ਪਤਨੀ ਦੇ ਹੱਡ ਗੰਗਾ ਪਾਈ ਫਿਰਦਾ ਹੈ। ਪਤਨੀ ਦੇ ਵੀ ਐਸੇ ਹੀ ਲੱਛਣ ਹਨ। ਐਧਰ ਉੱਧਰ ਹੱਥ ਪੱਲਾ ਮਾਰਨ ਨਾਲ ਬਹੁਤੀ ਬਾਰ ਗੱਲ ਬਣ ਜਾਂਦੀ ਹੈ। ਲੋੜ ਬੰਦਾਂ ਦਾ ਵੀ ਘਾਟਾ ਨਹੀਂ ਹੈ। ਅਗਲੀਆਂ ਵੀ ਬਲਵੀਰ ਨੂੰ ਸ਼ਰਾਬੀ ਸਮਝ ਕੇ, ਮਤਲਬ ਕੱਢ ਲੈਂਦੀਆਂ ਹਨ। ਨਸ਼ੇ ਵਿੱਚ ਵੀ ਸਬ ਕੁੱਝ ਪਤਾ ਹੀ ਹੁੰਦਾ ਹੈ। ਕੋਈ ਐਡਾ ਸ਼ਰਾਬੀ ਵੀ ਨਹੀਂ ਹੁੰਦਾ। ਬਈ ਇਹ ਨਾਂ ਪਤਾ ਲੱਗੇ ਉਹ ਪੂਜਾ ਪਾਠ ਦੀ ਸੰਗਤ ਕਰ ਰਿਹਾ ਹੈ। ਜਾਂ ਕਿਸੇ ਔਰਤ ਦੇ ਕੱਪੜੇ ਉਤਾਰ ਰਿਹਾ ਹੈ। ਮੰਨ ਵੀ ਲਈਏ। ਨਸ਼ੇ ਵਿੱਚ ਸੁਰਤ ਨਹੀਂ ਹੁੰਦੀ। ਦਿਸਣੋਂ ਹੱਟ ਜਾਂਦਾ ਹੈ। ਸਕੀ ਮਾਂ ਦੀ ਕਿਵੇਂ ਪਛਾਣ ਆ ਜਾਂਦੀ ਹੈ? ਉਸ ਦਾ ਰੇਪ ਕਿਉਂ ਨਹੀਂ ਕਰਦਾ? ਸਕੀ ਮਾਂ ਨੂੰ ਬੁੱਢੀ ਵੀ ਮੰਨ ਲਈਏ। ਬਾਹਰੋਂ ਦੂਜੀ ਔਰਤ ਬੁੱਢੀ ਵੀ ਨਾਲ ਲੱਗ ਜਾਵੇ, ਸੁਆਦ ਆ ਜਾਂਦਾ ਹੈ। ਕੀ ਸਿਆਣੇ ਸੱਚ ਕਹਿੰਦੇ ਹਨ? “ ਜੁਵਾਨ ਪੁੱਤ ਕੋਲ ਮਾਂ ਨੂੰ, ਬਾਪ ਕੋਲ ਜਵਾਨ ਧੀ ਨੂੰ ਨਹੀਂ ਸੌਣਾ ਨਹੀਂ ਚਾਹੀਦਾ। ਲੋਕ ਗ਼ਲਤੀਆਂ ਕਰਕੇ, ਤਜਰਬਿਆਂ ਤੋਂ ਹੀ ਸਿਆਣੇ ਬਣਦੇ ਹਨ। ਕਾਮ ਨੂੰ ਇਸ਼ਕ ਕਹਿੰਦੇ ਹਨ। ਜਦੋਂ ਕਾਮ ਦਾ ਭੂਤ ਸੁਆਰ ਹੁੰਦਾ ਹੈ। ਬੰਦਾ ਅੰਨ੍ਹਾ ਹੁੰਦਾ ਹੈ। ਉਮਰ, ਰੰਗ, ਜਾਤ ਦਾ ਖ਼ਿਆਲ ਨਹੀਂ ਰਹਿੰਦਾ। ਬੰਦਾ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਦਾ ਫਿਰਦਾ ਹੈ। ਬਲਵੀਰ ਵਰਗਿਆਂ ਨੂੰ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਨ ਦੀ ਲੋੜ ਨਹੀਂ ਪੈਂਦੀ।

ਕਈ ਔਰਤਾਂ ਅੱਖਾਂ ਉੱਤੇ ਸੁਰਮਾ ਲਾ ਕੇ, ਅੱਖਾਂ ਮਟਕਾਉਂਦੀਆਂ ਫਿਰਦੀਆਂ ਹਨ। ਘਰ ਵਾਲਾ ਭੌਂਦੂ ਬਣਿਆਂ ਟੀਵੀ ਉੱਤੇ ਨਾਚੀਆਂ ਦੇਖਦਾ ਰਹਿੰਦਾ ਹੈ। ਪਤਨੀ ਹਾਰ ਸਿਗਾਰ ਕਰਕੇ, ਬਾਹਰ ਦੀ ਹਵਾ ਫੱਕਣ ਜਾਂਦੀ ਹੈ। ਕਈਆਂ ਦੇ ਕੱਪੜੇ ਐਸੇ ਪਾਏ ਹੁੰਦੇ ਹਨ। ਸਰੀਰ ਢੱਕਣ ਦੀ ਥਾਂ, ਅੰਗ ਨੰਗੇ ਕਰਕੇ ਦਿਖਾਏ ਜਾਂਦੇ ਹਨ। ਪਤੀ ਤੇ ਬਲਵੀਰ ਵਰਗਿਆਂ ਨੂੰ ਔਰਤ ਖ਼ੂਬ ਬੇਵਕੂਫ਼ ਬਣਾਉਂਦੀ ਹੈ। ਇੱਕ ਔਰਤ ਪਿੱਛੇ ਬਲਵੀਰ ਵਰਗੇ ਕਈ ਬੰਦੇ ਲੱਗ ਜਾਂਦੇ ਹਨ। ਮਰਦ-ਔਰਤ ਇਹੀ ਸੋਚੀ ਜਾਂਦੇ ਹਨ। ਮੈਂ ਉਸ ਨੂੰ ਲੁੱਟ ਲਿਆ। ਲੁਟਾਈ ਦੋਨੇਂ ਹੀ ਜਾਂਦੇ ਹਨ। ਆਪਣਾ ਹੀ ਹਿਸਾਬ ਲਗਾਉਂਦੇ ਰਿਹਾ ਕਰੋ। ਕਿਤੇ ਬਲਵੀਰ ਤੇ ਨਿਰਮਲ ਵਾਲੀ ਤਾਂ ਨੀ ਹੋ ਰਹੀ।

ਆਪ ਕੀ ਨਿਗਾਹੇ ਕਹੀ ਔਰ, ਨਿਸ਼ਨਾਂ ਕਹੀ ਔਰ ਹੈ।

ਆਪ ਕੇ ਖ਼ੁਦ ਕੇ ਘਰ ਮੇ ਗੁਸ ਗਿਆ ਕੋਈ ਔਰ ਹੈ।

ਇਰਾਦਾ ਤੋ ਇਮਾਨਦਾਰੀ ਛੋਡ ਕਰ ਕੋਈ ਔਰ ਹੈ।

ਆਪ ਕੀ ਚੀਜ਼ ਉਠਾ ਕੇ ਲੇ ਗਿਆ ਕੋਈ ਔਰ ਹੈ।

ਅੱਖਾਂ ਵਾਲਿਆਂ ਤੋਂ ਅੰਨ੍ਹੇ ਲੋਕ ਸੁਚੇਤ ਹੁੰਦੇ ਹਨ। ਦੋ ਬੰਦੇ ਬਗੈਰ ਅੱਖਾਂ ਵਾਲੇ ਸਨ। ਉਹ ਰੱਸੀ ਫੜ ਕੇ, ਕੁੱਤਿਆਂ ਪਿੱਛੇ ਚੱਲ ਰਹੇ ਸਨ। ਉਨ੍ਹਾਂ ਦੋਨੇਂ ਅੰਨ੍ਹੇ ਬੰਦਿਆਂ ਦੀ ਮਦਦ ਕੁੱਤੇ ਕਰ ਰਹੇ ਸਨ। ਕੁੱਤਿਆਂ ਨੂੰ ਸਰਵਿਸ ਡੌਗ ਕਹਿੰਦੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ ਵਿੱਚ ਟਰੇਨਿੰਗ ਦੇਣ ਵਾਲਿਆਂ ਵੱਲੋਂ, ਕੁੱਤਿਆਂ ਨੂੰ ਉਵੇਂ ਹੀ ਮੁਡ ਤੋਂ ਸਿਖਾਇਆ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਪੇ ਪੂਰੀ ਵਾਹ ਲਾ ਕੇ, ਚੰਗੇ ਇਨਸਾਨ ਬਣਾਉਂਦੇ ਹਨ। ਇਹ ਅੰਨ੍ਹੇ ਬੰਦਿਆਂ ਨੂੰ ਰਸਤਾ ਦਿਖਾਉਂਦੇ ਹਨ। ਕੁੱਤਿਆਂ ਨੂੰ ਟਰੇਨਿੰਗ ਦੇ ਕੇ, ਬੰਦੇ ਬਣਿਆਂ ਜਾਂਦਾ ਹੈ।

ਕੈਲਗਰੀ ਸਿਟੀ ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਉਨ੍ਹਾਂ ਦੋਨੇਂ ਅੰਨ੍ਹੇ ਬੰਦਿਆਂ ਨੂੰ ਪਤਾ ਲੱਗ ਗਿਆ। ਟਰੇਨ ਸਟੇਸ਼ਨ ਉੱਤੇ ਆ ਕੇ ਰੁਕ ਗਈ ਹੈ। ਭਾਵੇਂ ਉਨ੍ਹਾਂ ਨੂੰ ਕੁੱਤੇ ਟਰੇਨ ਦੇ ਦਰਵਾਜ਼ੇ ਵੱਲ ਖਿੱਚੀ ਲਈ ਜਾਂਦੇ ਸਨ। ਫਿਰ ਵੀ ਅੰਨ੍ਹੇ ਬੰਦਿਆਂ ਨੇ, ਟਰੇਨ ਦੇ ਦਰਵਾਜ਼ੇ ਨੂੰ ਟੋਹ ਕੇ, ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਟਰੇਨ ਵਿੱਚ ਚੜ੍ਹ ਗਏ। ਵਿਹਲੀ ਸੀਟ ਨਾਂ ਹੋਣ ਕਰਕੇ, ਦਰਵਾਜੇ ਕੋਲ ਦੇਂਨੇ ਲੱਤਾਂ ਉੱਤੇ ਖੜ੍ਹੇ ਸਫ਼ਰ ਕਰ ਰਹੇ ਸਨ। ਅੱਖਾਂ ਵਾਲਿਆ ਨੂੰ ਅੰਨ੍ਹਿਆਂ ਉਤੇ ਭੋਰਾ ਤਰਸ ਨਹੀਂ ਆ ਰਿਹਾ ਸੀ। ਦੋ-ਦੋ ਅੱਖਾਂ ਵਾਲਿਆਂ ਨੂੰ ਦੁਨੀਆਂ ‘ਤੇ ਸਹੀਂ ਗ਼ਲਤ ਦੀ ਪਹਿਚਾਣ ਨਹੀਂ ਹੈ। ਦੋ-ਦੋ ਅੱਖਾਂ ਵਾਲੇ ਲੋਕ ਸੀਟਾਂ ਮੱਲੀ ਬੈਠੇ ਸਨ। ਸਫ਼ਰ ਭਾਵੇਂ 30 ਮਿੰਟ ਦਾ ਹੀ ਸੀ। ਸਿਟੀ ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਰਸਤੇ ਵਿੱਚ ਚਾਰ ਸਟੇਸ਼ਨ ਆਏ। ਹਰ ਬਾਰ ਟਰੇਨ ਰੁਕਦੀ ਗਈ। ਉਹ ਬੰਦੇ ਸਬ ਤੋਂ ਪਿੱਛੋਂ ਚੜ੍ਹੇ ਸਨ। ਅੰਦਰ ਵਾਲੇ ਬੰਦਿਆਂ ਨੂੰ ਉਨ੍ਹਾਂ ਦਾ ਉਡੀਕਾਂ ਲੱਗਦਾ ਸੀ। ਹਰ ਬਾਰ ਕੁੱਤੇ ਤੇ ਉਹ ਟਰੇਨ ਵਿਚੋਂ ਬਾਹਰ ਨਿਕਲ ਕੇ ਖੜ੍ਹ ਜਾਂਦੇ ਸਨ। ਬਾਕੀ ਬੰਦਿਆਂ ਦੇ ਉੱਤਰਨ ਪਿੱਛੋਂ, ਫਿਰ ਕੁੱਤੇ ਉਨ੍ਹਾਂ ਨੂੰ ਟਰੇਨ ਦੇ ਡੱਬੇ ਵਿੱਚ ਚੜ੍ਹਾ ਲੈਂਦੇ ਸਨ। ਸੀਟਾਂ ਉੱਤੇ ਜੋ ਅੱਖਾਂ ਵਾਲੇ ਬੈਠੇ ਸਨ। ਕਿਸੇ ਦੇ ਮਨ ਵਿੱਚ ਤਰਸ ਨਹੀਂ ਆਇਆ। ਅੱਖਾਂ ਤੋਂ ਦੇਖਣ ਵਾਲੇ ਸੁਜਾਖੇ ਬੰਦੇ ਇੰਨਾ ਅੰਨ੍ਹੇ ਸੂਰ ਦਾਸਾਂ ਨੂੰ ਬੈਠਣ ਦੀ ਜਗਾ ਦੇ ਦਿੰਦੇ। ਕੋਲ ਹੀ ਉਸੇ ਟਰੇਨ ਦੇ ਡੱਬੇ ਵਿੱਚ ਬੈਠੇ ਬਲਵੀਰ, ਸਿਮਰਨ, ਨਿਰਮਲ ਤੇ ਰਣਵੀਰ ਕੋਕ ਵਾਲੀ ਬੋਤਲ ਵਿੱਚੋਂ ਬਾਰੀ-ਬਾਰੀ ਦਾਰੂ ਪੀ ਰਹੇ ਸਨ। ਬਲਵੀਰ ਵਰਗੇ ਨਸ਼ੇ ਵਿੱਚ ਅੰਨ੍ਹੇ ਹੁੰਦੇ ਹਨ। ਕਈ ਲੋਕ ਹਰ ਵੇਲੇ ਅੱਖਾਂ ਬੰਦ ਰੱਖਦੇ ਹਨ। ਆਲੇ-ਦੁਆਲੇ ਕੁੱਝ ਹੋਈ ਜਾਵੇ ਨਹੀਂ ਦੇਖਦੇ।



ਭਾਗ 16 ਦੇਸ਼ ਦਾ ਕਾਨੂੰਨ ਆਪ ਹੀ ਭੁੱਖਾ ਨੰਗਾ, ਬਲਾਤਕਾਰੀ, ਕਾਤਲ ਹੋਵੇ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, ਘੋੜਾ, ਪਸੂ, ਰਿਕਸ਼ਾ ਤੇ ਮੋਟਰਾਂ ਇੱਕੋ ਸੜਕ ਤੇ ਚੱਲਦੇ ਹਨ। ਪਤਾ ਨਹੀਂ ਕਿਥੇ ਸੜਕ ਦੇ ਵਿਚਕਾਰ ਖੱਡਾ ਆ ਜਾਵੇ? ਪੁਲ ਟੁੱਟ ਜਾਵੇ। ਐਕਸੀਡੈਂਟ ਹੋਇਆ ਪਿਆ ਹੋਵੇ। ਜਿਉਂਦੇ ਡਿੱਗੇ ਹੋਏ, ਮਰੇ ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ। ਗੱਡੀਆਂ ਉੱਤੋਂ ਦੀ ਲੰਘੀ ਜਾਂਦੀਆਂ ਹਨ। ਬੰਦੇ ਜਿਉਂਦੇ ਡਿੱਗੇ ਹੋਏ ਨੂੰ ਮਾਰ ਦਿੰਦੇ ਹਨ। ਸੋਚਦੇ ਹੋਣੇ ਹਨ। ਹੋਰ ਬਥੇਰੀ ਜਨਤਾ ਹੈ। ਸ਼ੜਕ ‘ਤੇ ਐਕਸੀਡੈਂਟ ਹੋਏ ਨੂੰ ਕੋਈ ਛੇਤੀ ਸਾਫ਼ ਨਹੀਂ ਕਰਦਾ। ਐਕਸੀਡੈਂਟ ਹੋਏ ਨੂੰ ਉਦੋਂ ਹੀ ਸਾਫ਼ ਨਹੀਂ ਕੀਤਾ ਜਾਂਦਾ। ਉਸ ਵਿੱਚ ਕੁੱਝ ਹੋਰ ਆ ਕੇ ਵੱਜਦਾ ਹੈ। ਕਈ ਗੱਡੀਆਂ ਬਗੈਰ ਹੈਡ ਲਾਈਟ ਤੋਂ ਚੱਲਦੀਆਂ ਹਨ।

ਕਈ ਗੱਡੀਆਂ ਸੜਕ ਤੇ ਦੋਨੇਂ ਪਾਸੇ ਐਕਸੀਡੈਂਟ ਹੋਣ ਨਾਲ ਮੂਦੀਆਂ ਹੋਈਆਂ ਪਈਆਂ ਸਨ। ਕਈਆਂ ਐਕਸੀਡੈਂਟ ਹੋਈਆਂ ਖੜ੍ਹੀਆਂ ਗੱਡੀਆਂ ਨੂੰ ਜੰਗ ਲੱਗਿਆ ਹੋਇਆ ਸੀ। ਪਤਾ ਨਹੀਂ ਕਦੋਂ ਦੀਆਂ ਖੜ੍ਹੀਆਂ ਸਨ। ਪੰਜਾਬ ਪੁਲਿਸ ਤੋਂ ਮਸਾਂ ਹੈਪੀ ਨੇ ਖਹਿੜਾ ਛਡਾਇਆ ਸੀ। ਰਸਤੇ ਵਿੱਚ ਦਿੱਲੀ ਦੇ ਰਸਤੇ ਵਿੱਚ ਮੋਟਰ-ਸਾਇਕਲਾਂ ਕੋਲ ਹੋਰ ਵੀ ਦੋ-ਦੋ ਪੁਲਿਸ ਵਾਲੇ ਨਾਕੇ ਲਾਈ ਖੜ੍ਹੇ ਮਿਲੇ। ਜੋ ਲੋਕਾਂ ਦਾ ਸਮਾਂ ਖ਼ਰਾਬ ਕਰਨ ਨੂੰ ਖੜ੍ਹੇ ਸਨ। ਲੋਕਾਂ ਤੋਂ ਪੈਸੇ ਬਟੋਰ ਰਹੇ ਸਨ। ਕਈ ਪੁਲਿਸ ਵਾਲਿਆਂ ਨੂੰ ਗੱਡੀਆਂ ਦੇ ਪੇਪਰ ਤਾਂ ਸ਼ਾਇਦ ਦੇਖਣੇ ਵੀ ਨਹੀਂ ਆਉਂਦੇ ਹੋਣੇ। ਬਈ ਕਿਹੜੀ ਤਰੀਕ ਨੂੰ ਇਸ਼ੂ ਹੋਏ ਹਨ? ਕਦੋਂ ਤੱਕ ਇਕਸਪੈਇਰੀ ਡੇਟ ਹੈ? ਕਈ ਤਾਂ ਪੁਲਿਸ ਵਾਲੇ ਸਪਾਰਸ਼ ਨਾਲ ਜਾਂ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਹਨ। ਹੁਣ ਲੋਕਾਂ ਦੀਆਂ ਹੀ ਜੇਬਾਂ ਕੱਟਣੀਆਂ ਹਨ। ਜਿਸ ਦੇਸ਼ ਦੇ ਜਿਆਦਾਤਰ ਕਾਨੂੰਨ ਵਾਲੇ ਆਪ ਹੀ ਭੁੱਖੇ-ਨੰਗੇ, ਬਲਾਤਕਾਰੀ, ਕਾਤਲ ਹੋਣਬਹੁਤੇ ਪੁਲਿਸ ਵਾਲੇ , ਜੱਜ, ਵਕੀਲ ਐਸੇ ਹੀ ਤਾਂ ਹਨ। ਉੱਥੇ ਬਾਕੀ ਜਨਤਾ ਵੀ ਵਿੱਚ ਵੀ ਚੋਰ, ਲੁਟੇਰੇ, ਬੇਈਮਾਨ, ਬਲਾਤਕਾਰੀ, ਕਾਤਲ ਹੋਣਗੇ।

ਹੈਪੀ ਆਪ ਗੱਡੀ ਚਲਾ ਰਿਹਾ ਸੀ। ਉਸ ਨੂੰ ਕੋਈ ਕਾਹਲ ਨਹੀਂ ਸੀ। ਹੋਰ ਟਰੱਕ, ਕਾਰਾਂ, ਬੱਸਾਂ ਉਸ ਕੋਲੋਂ ਦੀ ਤੇਜ਼ ਰਫ਼ਤਾਰ ਵਿੱਚ ਲੰਘ ਰਹੇ ਸਨ। ਇੱਕ ਦੂਜੇ ਨੂੰ ਹਾਰਨ ਮਾਰ ਰਹੇ ਸਨ। ਇੰਨੇ ਹਾਰਨ ਸੁਣਾਈ ਦੇ ਰਹੇ ਸਨ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਇਹ ਹਾਰਨ ਕਿਉਂ ਤੇ ਕੀਹਦੇ ਲਈ ਵਜਾਏ ਜਾ ਰਹੇ ਹਨ? ਤੇਜ਼ ਜਾਂਦੀ ਗੱਡੀ ਅੱਗੋਂ ਵੀ ਲੋਕ ਭੱਜ ਕੇ ਲੰਘਣ ਦੀ ਕੋਸ਼ਿਸ਼ ਕਰ ਸਨ। ਦੁਪਹਿਰ ਹੋਣ ਨਾਲ ਬਹੁਤ ਗਰਮੀ ਹੋ ਗਈ ਸੀ। ਭੋਲੀ ਤੇ ਪ੍ਰੀਤ ਦੀ ਖਾਣ ਵੱਲ ਸੁਰਤ ਸੀ। ਹੈਪੀ ਨੇ ਦੋ ਬਾਰ ਕਾਰ ਹੋਟਲ ਤੇ ਖੜ੍ਹਾਈ ਸੀ। ਰੋਟੀ ਸਾਰਿਆਂ ਨੇ ਖਾ ਲਈ ਸੀ। ਜੂਸ ਠੰਢੇ ਪੀ ਕੇ ਵੀ ਪਿਆਸ ਨਹੀਂ ਬੁਝ ਰਹੀ ਸੀ। ਪ੍ਰੀਤ ਨੇ ਕਿਹਾ, “ ਵਿਰੇ ਹੋਰ ਜੂਸ ਪੀਣਾ ਹੈ। ਫਿਰ ਨਹੀਂ ਕਾਰ ਰੋਕਣ ਨੂੰ ਕਹਿੰਦੀ। ਹੈਪੀ ਨੇ ਕਿਹਾ, “ ਹੁਣ ਗੱਡੀ ਦਿੱਲੀ ਜਾ ਕੇ ਹੀ ਰੁਕੇਂਗੀ। ਇੰਨੀ ਤਾਂ ਬਰਫ਼ ਲੈ ਕੇ ਦਿੱਤੀ ਹੈ। ਇਸ ਨੂੰ ਖਾਈ ਜਾਵੋ।   ਭੋਲੀ ਨੇ ਕਿਹਾ, “ ਬਰਫ਼ ਵੀ ਕਿਤੇ ਖਾ ਹੁੰਦੀ ਹੈ। ਦੰਦਾਂ ਨੂੰ ਠੰਢੀ ਲੱਗਦੀ ਹੈ। ਰਾਣੋਂ ਨੇ ਕਿਹਾ, “ ਉਹ ਸਾਹਮਣੇ ਜੂਸ ਦੀ ਰੇੜੀ ਵਾਲਾ ਦਿਸ ਰਿਹਾ ਹੈ। ਉਸ ਕੋਲੋਂ ਹੀ ਜੂਸ ਪੀ ਲੈਂਦੇ ਹਾਂ। ਹੈਪੀ ਜੂਸ ਵਾਲੇ ਨੂੰ ਦੇਖਣ ਲੱਗ ਗਿਆ। ਇੱਕ ਸਾਈਕਲ ਵਾਲਾ ਹੈਪੀ ਦੀ ਕਾਰ ਵਿੱਚ ਵੱਜ ਕੇ ਡਿਗ ਗਿਆ। ਉਸ ਕੋਲ ਹੋਰ ਕੋਈ ਨਹੀਂ ਰੁਕਿਆ। ਲੋਕ ਪਾਸੇ ਦੀ ਹੋ ਕੇ, ਟਰੱਕ, ਕਾਰਾਂ, ਬੱਸਾਂ ਲੰਘਾਉਣ ਲੱਗ ਗਏ ਸੀ। ਹੈਪੀ ਦੀ ਕਾਰ ਹੋਲੀ ਹੋਣ ਕਰਕੇ, ਉਹ ਬੰਦਾ ਬਚ ਗਿਆ। ਹੈਪੀ ਨੇ ਕਾਰ ਰੋਕ ਲਈ ਸੀ। ਉਸ ਨੂੰ ਪੁੱਛਿਆ, “ ਕਿੰਨੀ ਕੁ ਸੱਟ ਲੱਗੀ ਹੈ?” ਉਸ ਬੰਦੇ ਨੇ, ਫਟਾਫਟ ਆਪਦਾ ਸਾਈਕਲ ਖੜ੍ਹਾ ਕਰ ਲਿਆ। ਉਸ ਨੇ ਕਿਹਾ, “ ਕੋਈ ਸੱਟ ਨਹੀਂ ਲੱਗੀ। “ ਸਾਈਕਲ ਦੇ ਪੈਡਲ ਮਰਦਾ ਹੋਇਆ ਉਹ ਅੱਗੇ ਲੰਘ ਗਿਆ। ਪੰਮੀ ਹੁਣਾਂ ਨੂੰ ਪੀਣ ਲਈ ਜੂਸ ਮਿਲ ਗਿਆ।

ਹੈਪੀ ਸੋਚਦਾ ਸੀ। ਦਿੱਲੀ ਪਹੁੰਚਣ ਵਾਲੇ ਹਾਂ। ਅੱਗੇ ਰਸਤੇ ਵਿੱਚ ਹੜ੍ਹ ਆਏ ਹੋਏ ਸਨ। ਸਾਰੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਬੰਦ ਸਨ। ਖੇਤਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ। ਦੂਰ-ਦੂਰ ਤੱਕ ਟਰੱਕ, ਕਾਰਾਂ, ਬੱਸ ਖੜ੍ਹੇ ਸਨ। ਚਾਰੇ ਪਾਸੇ ਬੰਦੇ ਫਿਰਦੇ ਦਿਸ ਰਹੇ ਸਨ। ਲੋਕਾਂ ਨੂੰ ਪਾਣੀ ਵਿਚੋਂ ਨਿਕਲਣ ਦਾ ਰਾਹ ਨਹੀਂ ਦਿਸ ਰਿਹਾ। ਪਾਣੀ ਦਾ ਵਹਾ ਹੋਰ ਤੇਜ਼ ਹੋ ਰਿਹਾ ਸੀ। ਹਲਕੀਆਂ ਚੀਜ਼ਾਂ ਪਾਣੀ ਵਿੱਚ ਤਰਦੀਆਂ ਫਿਰਦੀਆਂ ਸਨ। ਲੋਕ ਗੱਡੀਆਂ ਪਿੰਡਾਂ ਵਿੱਚ ਦੀ ਕੱਢਣ ਦਾ ਯਤਨ ਕਰ ਰਹੇ ਸਨ। ਸੜਕਾਂ ਦਿਸ ਨਹੀਂ ਰਹੀਆਂ ਸਨ। ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉੱਥੇ ਹੀ ਥਾਉਂ ਥਾਂਈਂ ਖੜ੍ਹ ਗਏ ਸਨ। ਪਾਣੀ ਥੱਲੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਆਲ਼ੇ ਦੁਆਲੇ ਗ਼ਰਕਣ ਹੋਈ ਪਈ ਸੀ। ਕੁੱਝ ਕੁ ਘੰਟਿਆਂ ਵਿੱਚ ਗੰਦੀ ਹਵਾੜ ਮਾਰਨ ਲੱਗ ਗਈ ਸੀ। ਬਹੁਤ ਜਾਨਵਰ ਪਾਣੀ ਵਿੱਚ ਮਰ ਗਏ ਸਨ। ਕਈ ਬੰਦੇ ਵੀ ਮਰ ਗਏ ਸਨ। ਲੋਕ ਭੁੱਖ ਪਿਆਸ ਨਾਲ ਕੁਰਲਾ ਰਹੇ ਸਨ। ਅਜੇ ਤੱਕ ਕੋਈ ਮਦਦ ਲਈ ਨਹੀਂ ਪਹੁੰਚਿਆਂ ਸੀ। ਜੋ ਲੋਕ ਏਅਰਪੋਰਟ ਤੇ ਜਾ ਰਹੇ ਸਨ। ਉਹ ਸਬ ਤੋਂ ਕਾਹਲੇ ਸਨ। ਲੋਕਾਂ ਨੂੰ ਦਿੱਲੀ ਨਾਂ ਪਹੁੰਚਣ ਕਰਕੇ, ਜਹਾਜ਼ ਨਿਕਲਣ ਦਾ ਡਰ ਸੀ। ਸਬ ਨੂੰ ਆਪੋ ਆਪਣੀ ਪਈ ਸੀ। ਸਬ ਕੋਸਿਸਾਂ ਬੇਕਾਰ ਸਨ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਲੋਕ ਉੱਥੇ ਹੀ ਖੜ੍ਹੇ ਸਨ।

Comments

Popular Posts