ਭਾਗ 22 ਹਰ ਬੰਦਾ ਆਪਦੀ ਪ੍ਰਾਈਵੇਸੀ ਚਾਹੁੰਦਾ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਜੀਤ ਤੇ ਉਸ ਦੇ ਮੰਮੀ, ਡੈਡੀ ਲੜ ਕੇ ਘਰੋਂ ਨਿੱਕਲ ਗਏ ਸਨ। ਇੰਨੀ ਛੇਤੀ ਇੰਡੀਆ ਵੀ ਨਹੀਂ ਜਾ ਸਕਦੇ ਸਨ। ਅਚਾਨਕ ਇੰਡੀਆ ਜਾਣ ਲਈ ਟਿਕਟ ਤੇ ਖ਼ਰਚੇ ਲਈ ਪੈਸੇ ਚਾਹੀਦੇ ਹਨ। ਇੰਡੀਆ ਦੀਆ ਇੰਨੀ ਛੇਤੀ ਸਸਤੀਆਂ ਟਿਕਟਾਂ ਕਿਥੇ ਮਿਲਦੀਆਂ ਹਨ? ਡੇਢ ਗੁਣਾਂ ਡਾਲਰ ਇੱਕ ਜਾਣੇ ਦੇ ਦੇਣੇ ਸੌਖੇ ਨਹੀਂ ਹਨ। ਇਸ ਲਈ ਪਿਉ, ਮਾਂ, ਪੁੱਤ ਰੁੱਸ ਕੇ, ਕੁੜੀ ਦੇ ਜਾ ਬੈਠੇ ਸਨ। ਕੈਨੇਡਾ ਵਿੱਚ ਲੋਕ ਰਿਸ਼ਤੇਦਾਰਾਂ ਨਾਲ ਘੱਟ ਹੀ ਸਮਾਂ ਬਿਤਾਉਂਦੇ ਹਨ। ਕੋਈ ਕਿਸੇ ਨੂੰ ਬਗੈਰ ਫ਼ੋਨ ਕੀਤੇ, ਘਰ ਨਹੀਂ ਵੜਨ ਦਿੰਦਾ। ਕਈ ਘਰ ਹੀ ਹੁੰਦੇ ਹਨ। ਦਰ ਨਹੀਂ ਖੋਲ੍ਹਦੇ। ਕਈ ਫ਼ੋਨ ਨਹੀਂ ਚੁੱਕਦੇ। ਬਈ ਕੋਈ ਕੰਮ ਹੀ ਹੋਵੇਗਾ। ਚੰਗਾ ਹੀ ਹੈ। ਚਾਰ ਦਿਨ ਦੁੱਖ-ਸੁੱਖ ਕਰ ਲੈਣਗੇ। ਮਸਾਂ ਮੇਲੇ ਹੋਏ ਸਨ। ਵੈਸੇ ਤਾਂ ਇਸ ਕੁੜੀ ਨਾਲ ਵੀ ਆਉਣੀ ਜਾਣੀ ਬੰਦ ਸੀ। ਜਿਸ ਨੇ ਇਹ ਸਾਰੇ ਕੈਨੇਡਾ ਸੱਦੇ ਸਨ। ਉਹ ਵੱਡਾ ਜਮਾਈ ਤੇ ਧੀ ਸਨ। ਉਨ੍ਹਾਂ ਨੇ ਛੋਟੀ ਕੁੜੀ ਦਾ ਰਿਸ਼ਤਾ ਆਪਦੇ ਦੋਸਤ ਦੀ ਘਰਵਾਲੀ ਦੇ ਭਰਾ ਨਾਲ ਕੀਤਾ ਸੀ। ਉਸ ਦੇ ਬਦਲੇ ਵੱਟਾ-ਸੱਟਾ ਕੀਤਾ ਸੀ। ਜਮਾਈ ਨੇ ਦੋਸਤ ਦੀ ਘਰਵਾਲੀ ਦੀ ਭਰਜਾਈ ਦੇ ਭਰਾ ਤੋਂ ਦੋਸਤ ਦੀ ਕੁੜੀ ਇੰਡੀਆ ਤੋਂ ਸੱਦਣੀ ਸੀ। ਪਹਿਲਾਂ ਉਹ ਅਪਲਾਈ ਨਹੀਂ ਕਰ ਸਕਦਾ ਸੀ। ਉਮਰ ਘੱਟ ਸੀ। ਜਦੋਂ ਅੱਗਲੇ ਦਾ ਆਪਦਾ ਬੰਦਾ ਆ ਗਿਆ। ਉਹ ਮੁੱਕਰ ਗਏ। ਐਸੇ ਰਿਸ਼ਤਿਆਂ ਪਿੱਛੇ ਧੂਤਕੜੇ ਘਰ-ਘਰ ਪੈਂਦੇ ਹਨ। ਡੰਗਰਾਂ ਦੇ ਵਪਾਰ ਵਾਂਗ, ਕੁੜੀਆਂ, ਮੁੰਡਿਆਂ, ਵਿਧਵਾ, ਵਿਆਹੇ, ਕੁਆਰੇ ਸਬ ਕੈਨੇਡਾ, ਅਮਰੀਕਾ ਆਉਣਾ ਚਾਹੁੰਦੇ ਹਨ। ਲੋਕ ਕਿਸੇ ਵੀ ਉਮਰ ਦੇ ਨਾਲ ਵਿਆਹ ਦੀ ਸੌਦੇ ਬਾਜ਼ੀ ਕਰਨ ਨੂੰ ਤਿਆਰ ਬੈਠੇ ਹਨ।

ਆਪਦੇ ਘਰ ਵਰਗੀ ਰੀਸ ਨਹੀਂ ਹੁੰਦੀ। ਦੂਜੇ ਦੇ ਘਰ ਥੁੱਕਣ ਦਾ ਵੀ ਡਰ ਹੁੰਦਾ ਹੈ। ਆਪਣੇ ਘਰ ਹੁਣ ਆਉਣਾ, ਮੁਸ਼ਕਲ ਲੱਗਦਾ ਸੀ। ਇਹ ਇੱਕ ਬਾਰ ਘਰੋਂ ਨਿਕਲ ਗਏ ਸਨ। ਇਹ ਫਿਰ ਗੁੱਡੀ ਨੂੰ ਜਾ ਕੇ ਲਿਆਉਣੇ ਪੈਂਦੇ ਸਨ। ਐਸਾ ਡਰਾਮਾਂ ਕਈ ਬਾਰ ਕਰ ਚੁੱਕੇ ਸਨ। ਗੁੱਡੀ ਵੀ ਇਸ ਬਾਰ ਦੇਖਣਾ ਚਾਹੁੰਦੀ ਸੀ। ਘਰੋਂ ਬਾਹਰ ਨਿਕਲਿਆ ਨੂੰ ਲੋਕ ਕਿੰਨਾ ਚਿਰ ਆਪਦੇ ਘਰ ਰੱਖ ਲੈਣਗੇ? ਇਹ ਕੋਈ ਪਹਿਲੀ ਬਾਰ ਨਹੀਂ ਸੀ। ਜੁਆਕਾਂ ਵਾਗ ਘਰੋਂ ਰੁੱਸ ਕੇ, ਆਮ ਹੀ ਚਲੇ ਜਾਂਦੇ ਸੀ। ਬੱਚੇ ਮਾਪਿਆਂ ਵਾਂਗ ਕਰਦੇ ਹਨ। ਜੀਤ ਦੀ ਮਾਂ ਵੀ ਪੇਕੇ ਸਹੁਰਿਆਂ ਵਿੱਚ ਨਹੀਂ ਵੱਸਦੀ ਸੀ। ਇਕੱਲ ਖੋਰ ਸੀ। ਸਬ ਤੋਂ ਅਲੱਗ ਹੀ ਰਹਿੰਦੀ ਸੀ। ਚਾਰ ਭਰਾਵਾਂ, ਤਿੰਨ ਦੇਵਾਰਾਂ ਸੱਸ, ਸਹੁਰੇ ਵਿੱਚੋਂ ਕਿਸੇ ਨਾਲ ਨਹੀਂ ਬਣਦੀ ਸੀ। ਕਿਸੇ ਨਾਲ ਦਾਲ ਰੋਟੀ ਦੀ ਸਾਂਝ ਨਹੀਂ ਸੀ। ਐਸੀ ਧੱਕੜ ਜ਼ਨਾਨੀ ਨੂੰਹ ਨੂੰ ਕੀ ਜਾਣਦੀ ਹੈ? “  ਨੂੰਹ ਕਿਹੜਾ ਘੱਟ ਕਹਾਉਂਦੀ ਸੀ? “ ਸੱਸੇ ਨੀ ਬਾਰਾਂ ਤਾਲੀਏ, ਮੈਂ ਤੇਰਾ ਤਾਲੀ ਆਈ। ਜੀਤ ਦਾ ਡੈਡੀ ਵੀ ਪਤਨੀ ਤੋਂ ਇੱਕ ਲੂੰ ਘੱਟ ਨਹੀਂ ਸੀ। ਇਹ ਵੀ ਨਾਂ ਹੀ ਸਾਲ਼ਿਆ ਨਾਂ ਭਾਈਆਂ ਦਾ ਸੀ। ਸਬ ਨਾਲ ਡਾਂਗ ਖੜ੍ਹੀ ਰੱਖਦਾ ਸੀ।

ਗੱਲ ਮਜ਼ੇ ਦੀ ਹੋਈ, ਛੋਟੇ ਜਮਾਈ ਨੇ ਦੇਖਿਆ, ਇੰਨਾ ਦੇ ਘਰਦੇ ਜੀਅ ਵਾਪਸ ਵਿੱਚ ਹੀ ਪਾਟ ਗਏ ਹਨ। ਉਸ ਨੇ ਆਪ ਨੂੰ ਮਹਾਨ ਸਮਝ ਕੇ, ਝੱਟ ਆਪਦੇ ਘਰ ਸ਼ਰਨ ਦੇ ਦਿੱਤੀ। ਹਜ਼ਾਰ ਡਾਲਰ ਖ਼ਰਚੇ ਪਾਣੀ ਦੇ ਫੜ ਕੇ, ਜੇਬ ਵਿੱਚ ਪਾ ਲਏ। ਇੰਨਾ ਦੇਸ਼ਾਂ ਵਿੱਚ ਕਿਸੇ ਤੀਜੇ ਬੰਦੇ ਨੂੰ ਘਰ ਰੱਖਣਾ ਬਹੁਤ ਔਖਾ ਹੈ। ਹਰ ਬੰਦਾ ਆਪਦੀ ਪ੍ਰਾਈਵੇਸੀ ਚਾਹੁੰਦਾ ਹੈ। 6 ਸਾਲਾਂ ਦਾ ਬੱਚਾ ਆਪਣਾ ਅਲੱਗ ਕਮਰਾ ਮੰਗਦਾ ਹੈ। ਜੇ ਦੋ ਬੱਚੇ ਹਨ, ਤਾਂ ਦੋ ਕਮਰੇ ਬੱਚਿਆਂ ਨੂੰ ਚਾਹੀਦੇ ਹਨ। ਘਰ ਤਿੰਨ ਮਹਿਮਾਨ ਆ ਜਾਣ, ਤਿੰਨ ਹੋਰ ਕਮਰੇ ਕਿਸੇ ਕੋਲ ਵਾਧੂ ਨਹੀਂ ਹੁੰਦੇ। ਮਹਿਮਾਨ ਵੀ ਆਪ ਨੂੰ ਅਲੱਗ ਚਹੁੰਦੇ ਹਨ।

ਧੀ-ਜਮਾਈ ਦੇ ਘਰ ਮਾਪੇਂ ਇੱਕ ਕਮਰੇ ਵਿੱਚ ਵੀ ਸੌਂ ਨਹੀਂ ਸਕਦੇ। ਨੱਕ ਬਹੁਤਾ ਊਚਾ ਹੋਣ ਕਾਰਨ ਕੱਟਿਆ ਜਾਣ ਦਾ ਡਰ ਹੁੰਦਾ ਹੈ। ਲੋਕਾਂ ਦੇ ਚੱਕਰ ਵਿੱਚ ਬੰਦਾ ਆਜ਼ਾਦ ਸੋਚ ਨਹੀਂ ਸਕਦਾਆਪਣੀ ਆਦਤ ਮੁਤਾਬਿਕ, ਜੀਤ ਸ਼ਰਾਬੀ ਹੋਇਆ, ਸੋਫ਼ੇ ਉੱਤੇ ਹੀ ਲਿਟਦਾ ਰਹਿੰਦਾ ਸੀ। ਤਿੰਨਾਂ ਵਿੱਚ ਕੋਈ ਨੌਕਰੀ ਨਾਂ ਕਰਦਾ ਹੋਣ ਕਰਕੇ, ਦਿਨ ਰਾਤ ਘਰ ਹੀ ਰਹਿੰਦੇ ਸਨ। ਰੋਜ਼ ਮੂੰਗੀ ਦੀ ਦਾਲ ਨਾਲ ਚੌਲ ਦੇ ਦਿੰਦੇ ਸਨ। ਡੰਗਰਾਂ ਨੂੰ ਵੀ ਬੰਦਾ ਤਿੰਨੇ ਵੇਲੇ ਅਲੱਗ ਕਿਸਮ ਦਾ ਚਾਰਾ ਪਾਉਂਦਾ ਹੈ।

 

 

 

Comments

Popular Posts