ਭਾਗ 48 ਬਰਾਤੀ ਬੱਣ ਕੇ ਨਹੀਂ ਚੱਲਣਾਂ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਸੇਵਾਦਾਰ ਬੱਣਨਾਂ ਹੈ, ਬਰਾਤੀ ਬੱਣ ਕੇ ਨਹੀਂ ਚੱਲਣਾਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਚਿਕਨਾਂ ਚੱਟ, ਸਾਫ਼-ਸੁਥਰੇ ਲੋਕ ਚੰਗੇ ਲੱਗਦੇ ਹਨ। ਬਿਮਾਰ ਲੋਕਾਂ ਨੂੰ ਕੋਈ ਪਸੰਧ ਨਹੀਂ ਕਰਦਾ। ਬੰਦਾ ਭਾਵੇਂ ਹਰ ਰੋਜ਼ ਬਿਮਾਰ ਦੇ ਬਹਾਨੇ ਹੀ ਬੱਣਾਂਉਂਦਾ ਹੋਵੇ। ਲੋਕ ਐਕਟਿਵ ਬੰਦਿਆਂ ਨੂੰ ਪਸੰਧ ਕਰਦੇ ਹਨ। ਭਾਂਵੇਂ ਬੰਦਾ ਕੰਮ ਆਪਦੇ ਹੀ ਕਰਦਾ ਹੋਵੇ। ਚਾਹੇ ਔਰਤ ਹੋਵੇ, ਚਾਹੇ ਬੰਦਾ ਹੋਵੇ। ਜਿਉਂਦਿਆਂ ਵਾਗ ਚੱਜ ਨਾਲ ਜਿਉਣਾਂ ਹੈ। ਜੀਵਨ ਦੇ ਹਰ ਸਾਹ ਨਾਲ ਆਪ ਨੂੰ ਤੇ ਹੋਰਾਂ ਨੂੰ ਪਿਆਰ ਕਰਨਾਂ ਹੈ। ਦੂਜਿਆਂ ਲਈ ਜਿਉਣਾਂ ਹੈ। ਆਪ ਲਈ ਤਾਂ ਹਰ ਕੋਈ ਜਿਉਂਦਾ ਹੈ। ਜਿਸ ਦਾ ਦਿਲ ਹੋਰਾ ਲਈ ਧੱੜਕਦਾ ਹੈ। ਉਹ ਹੀਰੋ ਹੁੰਦਾ ਹੈ। ਹੀਰੋ ਕਦੇ ਆਪ ਹੱਸਦਾ, ਕਦੇ ਹੱਸਾਉਂਦਾ ਹੈ। ਹੀਰੋ ਰੋਂਦਾ ਵੀ ਹੈ। ਲੋਕ ਨਾਲ ਰੋਂਦੇ ਹਨ। ਜੋ ਆਪਣਾਂ ਆਪ ਵੀ ਸੰਭਾਲ ਨਹੀਂ ਸਕਦਾ। ਉਹ ਜੀਰੋ ਹੁੰਦਾ ਹੈ। ਉਹ ਆਪਦਾ ਕੋਈ ਕੰਮ ਨਹੀਂ ਕਰਦਾ ਹੈ। ਦੂਜਿਆਂ ਲਈ ਤਾਂ ਕਰਨਾਂ ਹੀ ਕੀ ਹੈ? ਐਸੇ ਬੰਦੇ ਫੇਲੀਅਰ ਨੂੰ ਜਨਮ ਦਿੰਦੇ ਹਨ। ਗਰੀਬੀ ਲਈ ਗੈਬ ਰੱਖ ਲੈਂਦੇ ਹਨ। ਜਿਸ ਕੋਲ ਹੌਸਲਾ ਨਹੀਂ ਹੈ। ਉਸ ਕੋਲ ਕੁੱਝ ਵੀ ਨਹੀਂ ਹੈ। ਕੋਈ ਐਸੇ ਬੰਦੇ ਕੋਲ ਖੜ੍ਹਨਾਂ ਵੀ ਨਹੀਂ ਚਹੁੰਦਾ। ਇਸ ਲਈ ਪੱਕਾ ਕਰੋਂ। ਕੀ ਕਰਨਾਂ ਹੈ? ਕੁੱਝ ਪਹਿਲਾਂ ਤੋਂ ਚੰਗਾ ਕਰਨਾਂ ਹੈ।

ਹਰ ਆਏ ਦਿਨ ਉੱਨਤੀ ਕਰਨੀ ਹੈ। ਜੇ ਇੱਕ ਥਾਂ ਤੇ ਮਨ ਨਹੀਂ ਲਗਦਾ। ਜਗਾ ਬਦਲ ਦਿਉ। ਦੁਨੀਆਂ ਬਹੁਤ ਵੱਡੀ ਹੈ। ਦੁਨੀਆਂ ਤੇ ਕਰਨ ਲਈ ਬਹੁਤ ਕੁੱਝ ਹੈ। ਕਈਆਂ ਤੋਂ ਕਾਸੇ ਦੀ ਵੀ ਚੋਣ ਨਹੀਂ ਹੁੰਦੀ। ਐਸੇ ਸਮੇਂ ਉਨਾਂ ਲੋਕਾਂ ਨੂੰ ਮਿਲਿਆ ਜਾਵੇ। ਜੋ ਕਾਂਮਜ਼ਾਬ ਹਨ। ਜੋ ਸਾਡੇ ਆਪਦੇ ਹੀਰੋਂ ਹਨ। ਉਨਾਂ ਦੀ ਜੀਵਨੀ ਪੜ੍ਹੀ ਜਾਵੇ। ਮਨ ਪਸੰਧ ਬੰਦੇ ਦੀਆਂ ਪ੍ਰਾਪਤੀਆਂ ਬਾਰੇ ਜਾਂਣਕਾਰੀ ਲਈ ਜਾਵੇ। ਕਈ ਲੋਕਾਂ ਨੂੰ ਦੂਜਿਆਂ ਨੂੰ ਦੇਖ਼ ਕੇ, ਰੀਸ ਆਉਂਦੀ ਹੈ। ਰੀਸ ਕਰਨ ਵਿੱਚ ਹੋਈ ਗੱਲ਼ਤ ਗੱਲ ਨਹੀਂ ਹੈ। ਮੁਕਬਲਾ ਹੀ ਮਜ਼ਾ ਦਿੰਦਾ ਹੈ। ਮਕਸਤ ਆਪ ਨੂੰ ਹੈਲਥੀ ਤਾਕਤਵਾਰ ਬੱਣਾਂਉਣਾਂ ਹੈ। ਕੰਮਚੋਰ ਬੰਦੇ ਨੂੰ ਕੋਈ ਪਸੰਧ ਨਹੀਂ ਕਰਦਾ। ਵਧੀਆਂ ਘਰ, ਵਧੀਆਂ ਕਾਰਾਂ ਵਾਲੇ ਬੱਣਨਾਂ, ਵਧੀਆਂ ਸੁਪਨਾਂ ਹੈ। ਜਿੱਤਣਾਂ ਹੈ, ਤਾਂ ਗੇਮ ਆਪ ਨੂੰ ਸ਼ੁਰੂ ਕਰਨੀ ਪੈਣੀ ਹੈ। ਦੂਜਾ ਆਪਦੇ-ਆਪ ਲਈ ਖੇਡੇਗਾ। ਉਸ ਨਾਲ ਉਹ ਲੋਕ ਪ੍ਰੀਆ ਬੱਣੇਗਾ। ਲੋਕਾਂ ਦੇ ਹਰਮਨ ਪਿਆਰੇ ਬੱਣਨਾਂ ਹੈ। ਹੀਰੋ ਬੱਣਨਾਂ ਪਵੇਗਾ। ਬੱਚਾ ਨਹੀਂ ਬੱਣਨਾਂ। ਨਾਂ ਹੀ ਬੱਚੇ ਬੱਣ ਕੇ ਰੋਂਦੇ ਰਹਿੱਣਾਂ ਹੈ। ਫੈਸ਼ਨ ਤਾਂ ਪੈਸੇ ਨਾਲ ਹੋਵੇਗਾ। ਪੈਸਾ ਹੀ ਤਾਂ ਇੱਜ਼ਤ ਕਰਾਂਉਂਦਾ ਹੈ। ਜੇ ਅੱਕਲ ਵੀ ਕੰਮ ਕਰਦੀ ਹੈ। ਅਸੀਂ ਹੋਰਾਂ ਦੀ ਇੱਜ਼ਤ ਕਰਨੀ ਹੈ। ਤਾਂਹੀ ਆਪ ਨੂੰ ਇੱਜ਼ਤ ਮਿਲਣੀ ਹੈ।

ਜੇ ਚਾਰ ਬੰਦਿਆਂ ਵਿੱਚ ਖੜ੍ਹੇ ਹਾਂ। ਦੇਖ਼ਣ ਵਾਲੇ ਨੂੰ ਐਸਾ ਨਾਂ ਲੱਗੇ। ਬੰਦਾ ਲੁੱਕਦਾ ਫਿਰਦਾ ਹੈ। ਹੋਰਾਂ ਦੇ ਆਸਰੇ ਜਿਉ ਰਿਹਾ ਹੈ। ਬੱਚੂ ਬੱਣਿਆ ਹੋਇਆ ਹੈ। ਜੇ ਅਜੇ ਵੀ ਕਿਸੇ ਦੇ ਸਹਾਰੇ ਜਿਉਂਦਾ ਹੈ। ਸਾਨੂੰ ਕੁੱਝ ਐਸਾ ਕਰਨਾਂ ਚਾਹੀਦਾ ਹੈ। ਸਬ ਦੇ ਹਰਮਨ ਪਿਆਰੇ ਬੱਣ ਜਾਈਏ। ਅੱਗੇ ਹੋ ਕੇ ਆਪਦੀ ਜੁੰਮੇਬਾਰੀ ਸਮਝੀਏ। ਜੋ ਘਰ ਨੂੰ ਚਲਾਉਂਦਾ ਹੈ। ਪੂਰੇ ਪਰਿਵਾਰ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਹੈ। ਉਸ ਦੀ ਇਜ਼ੱਤ ਹੁੰਦੀ ਹੈ। ਸਤਿਕਾਰ ਹੁੰਦਾ ਹੈ। ਜਿੰਦਗੀ ਵਿੱਚ ਮਾਸਟਰ ਬੱਣਨਾਂ ਹੈ। ਮਹਿਮਾਨਾਂ ਦੀ ਦੇਖ਼-ਭਾਲ ਕਰਦੇ ਹੋਏ ਮੁੱਖੀ ਬਣੇ ਰਹਿਣਾਂ ਹੈ। ਜੋ ਹਰ ਕੰਮ ਨੂੰ ਚਾਅ ਨਾਲ ਕਰਦਾ ਹੈ। ਉਹ ਆਪ ਤਾਂ ਖੁਸ਼ ਹੁੰਦਾ ਹੀ ਹੈ। ਜੋ ਉਸ ਨੂੰ ਦੇਖ਼ ਰਹੇ ਹੁੰਦੇ ਹਨ। ਉਹ ਵੀ ਦੇਖ਼ਦੇ ਰਹਿ ਜਾਂਦੇ ਹਨ। ਉਸ ਤੋਂ ਸੇਵਾ ਭਾਵਨਾਂ ਦੀ ਆਦਤ ਸਿੱਖਦੇ ਹਨ। ਮਹਿਮਾਨ ਬਾਜੀ ਕਰਨੀ ਚਾਹੀਦੀ ਹੈ। ਜੋ ਮਹਿਮਾਨ ਬਾਜੀ ਕਰਦਾ ਹੈ। ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਧਰਵਾਸ ਮਿਲਦਾ ਹੈ। ਐਸੇ ਲੋਕ ਦੇ ਸੇਵਾ ਭਾਂਵਨਾਂ ਅੰਦਰ ਹੁੰਦੀ ਹੈ।

ਫਰਿਸ਼ਤੇ ਬੱਣਨਾਂ ਹੈ। ਸਾਊ ਬਣੇ ਰਹਿੱਣਾਂ ਹੈ। ਜੋ ਲੋਕ ਬੋਲਦੇ ਨਹੀਂ ਹਨ। ਉਹ ਬਹੁਤ ਸ਼ਕਤੀ ਸ਼ਾਲੀ ਲੱਗਦੇ ਹਨ। ਬੋਲਣ ਦੀ ਬਜਾਏ। ਹੱਥਾਂ-ਪੈਰਾਂ ਤੇ ਧਿਅਨ ਰੱਖਣਾਂ ਹੈ। ਹੱਥਾਂ-ਪੈਰਾਂ ਵਿੱਚ ਬਰਕੱਤ ਕਰਨੀ ਹੈ। ਗੁਲਾਮ ਨਹੀਂ ਬੱਣਨਾਂ। ਰਾਜ ਕਰਨਾਂ ਹੈ। ਰਾਜ ਤਾਂਹੀਂ ਤਾਂ ਹੋਵੇਗਾ। ਜਦੋਂ ਆਪਣੇ-ਆਪ ਵਿੱਚ ਰਾਜੇ ਬਣਾਂਗੇ। ਰਾਜੇ ਨੂੰ ਪਰਜਾ ਲਈ ਕੀ-ਕੀ ਕਰਨਾਂ ਪੈਂਦਾ ਹੈ? ਦੂਰ ਜਾਂਣ ਦੀ ਲੋੜ ਨਹੀਂ ਹੈ। ਆਪਣੇ ਵੱਲ ਦੇਖੀਏ। ਅਸੀਂ ਕੀ ਉਮੀਦ ਰੱਖਦੇ ਹਾਂ। ਬਸ ਉਹੀ ਕਰਨਾਂ ਹੈ। ਇਮਾਨਦਾਰ ਜੀਵਨ ਦਾ ਸਫ਼ਰ ਤਹਿ ਕਰਨਾਂ ਹੈ। ਪਜ਼ੀਸ਼ਨ ਤੇ ਬਣੇ ਰਹਿੱਣਾਂ ਹੈ। ਜਿੰਦਗੀ ਦੀ ਸਹੀ ਲਈਨ ਪੱਕੜਨੀ ਹੈ।

ਜੁੰਮੇਬਾਰ ਬਣ ਕੇ, ਮਹਿਮਾਨ ਦਾ ਇਤਜ਼ਾਮ ਕਰਨਾਂ ਹੈ। ਸੇਵਾਦਾਰ ਬੱਣਨਾਂ ਹੈ, ਬਰਾਤੀ ਬੱਣ ਕੇ ਨਹੀਂ ਚੱਲਣਾਂ ਹੈ।

ਬਰਾਤੀਆਂ ਨੂੰ ਦੇਖਿਆ ਹੋਣਾਂ ਹੈ। ਉਹ ਹੱਥ ਲਟਕਾਈ ਪਿਛੇ-ਪਿਛੇ ਤੁਰੇ ਜਾਂਦੇ ਹਨ। ਕੋਈ ਪ੍ਰਬੰਦ ਕਰਨ ਦਾ ਫ਼ਿਕਰ ਨਹੀਂ ਹੁੰਦਾ। ਬਰਾਤੀਆਂ ਨੇ ਭੋਜਨ ਤਿਆਰ ਨਹੀਂ ਕਰਨਾਂ ਹੁੰਦਾ। ਬਰਾਤੀਆਂ ਨੇ ਦੀਆਂ ਤੇ ਵੱਧ ਤੋਂ ਵੱਧ ਭੋਜਨ ਖਾਂਣਾਂ ਹੁੰਦਾ ਹੈ। ਹਰ ਚੀਜ਼ ਵਿੱਚ ਨੁਕਸ ਕੱਢਣੇ ਹੁੰਦੇ ਹਨ। ਕੁੜੀ ਵਾਲਿਆਂ ਨੂੰ ਕਈ ਬਰਾਤੀ ਨੀਚਾ ਦਿਖਾਉਂਦੇ ਹਨ। ਐਸੇ ਲੋਕ ਕੁੜੀ ਵਾਲਿਆਂ ਦਾ ਜਲੂਸ ਨਹੀਂ ਕੱਢਦੇ। ਆਪਦਾ ਜਲੂਸ ਕੱਢ ਦਿੰਦੇ ਹਨ। ਕੁੜੀ ਵਾਲੇ ਤਾਂ ਸਭ ਦੀ ਸੇਵਾ ਕਰਦੇ ਹਨ। ਹੱਥ ਬੰਨ ਕੇ ਕਹੇ, ਸੁਣੇ ਦੀ ਮੁਆਫ਼ੀ ਮੰਗਦੇ ਹਨ।

ਇੱਕ ਬਹੁਤ ਗਰੀਬ ਪਰਿਵਾਰ ਸੀ। ਉਹ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ। ਉਨਾਂ ਦੀਆਂ ਔਰਤਾਂ ਨਰਮਾਂ ਚੁੰਗਦੀਆਂ ਸਨ। ਮੱਕੀ ਦੀਆਂ ਛੱਲੀਆਂ ਤੋੜਦੀਆਂ ਸਨ। ਬੰਦੇ ਬਾਹੀ, ਫ਼ਸਲਾਂ ਦੀ ਬੀਜਾਈ, ਕੱਟਾਈ ਕਰਦੇ ਸਨ। ਉਨਾਂ ਦੀ ਕੁੜੀ ਦੇ ਵਿਆਹ ਵਿੱਚ ਜੋ ਬਰਾਤੀ ਆਏ ਸਨ। ਲਾੜੇ ਸਣੇ ਅੰਨਦਾ ਤੇ ਖੜ੍ਹੇ ਹੋ ਗਏ। ਲਾੜੇ ਦੇ ਪਿਉ ਨੇ ਕਿਹਾ, " ਸਾਨੂੰ ਸਕੂਟਰ ਚਾਹੀਦਾ ਹੈ। ਤੁਹਾਡੇ ਕੋਲੋ ਘੰਟੇ ਵਿੱਚ ਦੋ ਬਾਰੀ ਮੰਗ ਚੁੱਕੇ ਹਾ। " ਕੁੜੀ ਦੇ ਪਿਉ ਨੇ ਕਿਹਾ, " ਅਸੀਂ ਤਾਂ ਗਰੀਬ ਬੰਦੇ ਹਾਂ। ਦਿਹੜੀਆਂ ਕਰਨ ਵਾਲਾ ਸਕੂਟਰ ਕਿਥੋਂ ਦੇਵੇਗਾ? " " ਸਾਨੂੰ ਹੁਣੇ ਵਿਚੋਲੇ ਨੇ ਦੱਸਿਆ ਹੈ, " ਜਿੰਨਾਂ ਦੇ ਤੁਸੀਂ ਕੰਮ ਕਰਦੇ ਹੋ। ਉਨਾਂ ਦੇ ਘਰ ਦੋ ਨਵੇਂ ਸਕੂਟਰ ਖੜ੍ਹੇ ਹਨ। " ਇੱਕ ਸਾਨੂੰ ਦੇ ਦੇਵੋ। ਦਿਹੜੀਆਂ ਕਰਕੇ, ਮੂਲ-ਵਿਆਜ ਮੋੜ ਦਿਉ। " ਲਾੜਾ ਬਰਾਤੀਆਂ ਸਣੇ ਅੰਨਦਾ ਤੋਂ ਭੱਜਣ ਨੂੰ ਤਿਆਰ ਖੜ੍ਹਾ ਸੀ। " ਕੁੜੀ ਨੇ ਪਹਿਲਾਂ ਮੁੰਡੇ ਦਾ ਬਾਪ, ਫਿਰ ਬਰਾਤੀ ਤੇ ਲਾੜੇ ਨੂੰ ਵੀ ਖੜ੍ਹਦਾ ਦੇਖਿਆ। ਕੁੜੀ ਉਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, " ਮੈਂ ਐਸੇ ਬੰਦੇ ਨਾਲ ਵਿਆਹ ਨਹੀਂ ਕਰਾਉਣਾਂ। ਜਿਸ ਨੂੰ ਮੇਰੀ ਨਹੀਂ ਸਕੂਟਰ ਦੀ ਲੋੜ ਹੈ। ਮੈਂ ਇਸ ਨਾਲ ਵਿਆਹ ਨਹੀਂ ਕਰਾਂਉਣਾਂ। " ਉਹ ਅੰਨਦ ਕਾਰਜ ਵਿੱਚੇ ਛੱਡ ਕੇ, ਘਰ ਦੇ ਕਮਰੇ ਵਿੱਚ ਚਲੀ ਗਈ। ਪਿੰਡ ਦੇ ਲੋਕਾਂ ਨੇ, ਬਰਾਤੀਆਂ ਨੂੰ ਇੱਜ਼ਤ ਨਾਲ ਤੋਰ ਦਿੱਤਾ। ਕੋਈ ਮਾਰ ਕੁੱਟ ਨਹੀਂ ਕੀਤੀ। ਹੱਥ ਬੰਨ ਕੇ, ਬਰਾਤੀਆਂ ਨੂੰ ਕਿਹਾ, " ਜਿਥੋਂ ਸਕੂਟਰ ਮਿਲਦਾ ਹੈ। ਉਥੋਂ ਲੈ ਲਵੋ। "

ਕਿਸੇ ਦੂਜੇ ਨੂੰ ਨਹੀਂ, ਆਪ ਨੂੰ ਸਿਆਣੇ ਬਣਾਈਏ। ਆਪ ਨੂੰ ਚਾਨਣ-ਮੁਨਆਰਾ ਬੁਣਾਉਣਾਂ, ਆਪ ਹੀਰਾ ਸਮਝਣਾਂ ਹੈ। ਆਲੇ ਦੁਆਲੇ ਨੂੰ ਬਿਚਾਰਾਂ ਨਾਲ ਜਾਗਰਤ ਕਰਨਾਂ ਹੈ। ਜਿੰਨਾਂ ਵੀ ਗਿਆਨ ਲੱਭ ਸਕੀਏ। ਗਿਆਨ ਹਰ ਤਰੀਕੇ ਨਾਲ ਲੈਣਾਂ ਹੈ। ਫਿਰ ਹੋਰਾਂ ਨੂੰ ਵੱਡਣਾਂ ਹੈ। ਸਾਊ ਸ਼ਕਲ ਦੇਖ਼ ਕੇ ਹੀ ਮੂਹਰਲੇ ਨੂੰ ਸ਼ਾਂਤੀ ਆ ਜਾਵੇ। ਦੇਖਿਆ ਹੋਣਾਂ ਹੈ। ਕਈ ਚੇਹਰੇ ਐਸੇ ਹੁੰਦੇ ਹਨ। ਉਨਾਂ ਨੂੰ ਦੇਖ਼ ਕੇ ਮਨ ਨੂੰ ਸਕੂਨ ਮਿਲਦਾ ਹੈ।

ਸਰੀਰ ਤੋਂ ਕੰਮ ਲੈਣਾਂ ਹੈ। ਮਹਾਨ ਆਤਮਾਂ ਬੱਣਨਾਂ ਹੈ। ਮੈਂ ਸਪੂਰਨ ਹਾਂ। ਆਪਦੇ ਸਰੀਰ ਨੂੰ ਪਿਆਰ ਕਰਨਾਂ ਹੈ। ਪਰ ਉਸ ਨੂੰ ਪੱਕੜਨਾਂ ਨਹੀਂ ਹੈ। ਸਰੀਰ ਨੂੰ ਮੋਹ ਨਹੀਂ ਕਰਨਾਂ। ਮਰਨ ਤੋਂ ਨਹੀਂ ਡਰਨਾਂ। ਸਰੀਰ ਦਾ ਮਾਲਕ ਬੱਣ ਕੇ ਜਿਉਣਾਂ ਹੈ। ਚੰਗਾ ਸੋਚਣਾ ਹੈ। ਕਿਸੇ ਤੋਂ ਡਰ ਨਹੀਂ ਲੱਗੇਗਾ। ਸੋਚਣਘ ਹੈ, ਕੁਦਰਤ ਮੇਰੇ ਲਈ ਬਣੀ ਹੈ। ਰੱਬ ਦਾ ਮੇਰੇ ਤੇ ਹੱਥ ਹੈ। ਰੱਬ ਮੇਰੇ ਅੰਗ ਸੰਗ ਹੈ। ਰੱਬ ਨੂੰ ਆਪਦੇ ਵਿੱਚ ਹਾਜ਼ਰ ਸਮਝਣਾਂ ਹੈ। ਮੂਹਰੇ ਵਾਲੇ ਵਿੱਚ ਵੀ ਰੱਬ ਦੇਖ਼ਣਾਂ ਹੈ। ਦੁਨੀਆਂ ਦੀ ਹਰ ਚੀਜ਼ ਮੇਰੇ ਲਈ ਬਣੀ ਹੈ। ਦੁਨੀਆਂ ਮੈਨੂੰ ਇੰਨਾਂ ਕੁੱਝ ਦੇ ਰਹੀ ਹੈ। ਮੈਂ ਦੁਨੀਆਂ ਲਈ ਕੁੱਝ ਕਰਨਾਂ ਹੈ। ਕੁੱਝ ਕਰਦੇ-ਕਰਦੇ ਜਿਉਣਾ ਹੈ। ਮਰਦੇ ਦਮ ਤੱਕ ਸਰੀਰ ਤੋਂ ਕੰਮ ਲੈਣਾਂ ਹੈ। ਦੂਜਿਆਂ ਵਿਹਲੇ ਲੋਕਾਂ ਨੂੰ ਦੇਖ਼ ਕੇ, ਆਪਦੇ ਕੰਮ ਨਹੀਂ ਰੋਕਣੇ। ਕਿਸੇ ਨੂੰ ਬਲੇਮ ਨਹੀਂ ਕਰਨਾਂ। ਤੂੰ ਇਹ ਕੰਮ ਕੀਤਾ। ਤਾਂ ਮੈਂ ਰੀਸ ਕੀਤੀ। ਰੀਸ ਫ਼ੈਇਦੇ ਲਈ ਕਰਨੀ ਹੈ। ਨੁਕਸਾਨ ਨਹੀਂ ਕਰਾਂਉਣਾਂ। ਆਪ ਨੂੰ ਬਦਲਣਾਂ ਹੈ। ਆਪ ਜਾਗਣਾਂ ਹੈ।

Comments

Popular Posts