ਭਾਗ 50 ਬੱਚੇ ਬੁੱਢੇ ਮਾਂਪਿਆਂ ਨੂੰ ਪਾਲ਼ ਨਹੀਂ ਸਕਦੇ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਬੱਚੇ ਬੁੱਢੇ ਮਾਂਪਿਆਂ ਨੂੰ ਪਾਲ਼ ਨਹੀਂ ਸਕਦੇ ਸੱਚ ਆਖਾਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕਨੇਡਾ, ਅਮਰੀਕਾ ਵਰਗੇ ਦੇਸ਼ ਵਿੱਚ ਮਿਹਨਤ ਦੀ ਕਮਾਂਈ ਕਰਕੇ, ਉਮਰ ਵਿੱਚ ਮਸਾਂ ਘਰ ਬੱਣਦਾ ਹੈ। ਕਿਸ਼ਤਾ ਉਤਰਦੀਆਂ ਹਨ। ਬੁੱਢਾ ਹੋ ਕੇ, ਬੰਦਾ ਆਪਦੇ ਕਮਾਂਏ ਹੋਏ, ਘਰ ਵਿੱਚ ਸਕੂਨ ਨਾਲ ਬੈਠੇ। ਬੱਚਿਆਂ ਦੀ ਮਰਜ਼ੀ ਹੈ। ਉਹ ਮਾਂਪਿਆਂ ਦੇ ਨਾਲ ਰਹਿੱਣ ਜਾਂ ਅਲੱਗ ਹੋ ਜਾਂਣ। ਲਾਲਚ ਵਿੱਚ ਬੰਦੇ ਦੀ ਸੋਚ ਬੰਦ ਹੋ ਜਾਂਦੀ ਹੈ। ਜਦੋਂ ਬੰਦਾ ਲਾਲਚ ਵਿੱਚ ਆ ਜਾਂਦਾ ਹੈ। ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਇੱਕ ਦਿਨ ਗੈਰੀ ਦੇ ਡੈਡੀ ਨੂੰ ਬੁੱਢੇ ਬੰਦਿਆਂ ਤੋਂ ਨਵੀਂ ਗੱਲ ਦਾ ਪਤਾ ਲੱਗਾ। ਜੋ ਉਸ ਨੂੰ ਪਹਿਲਾਂ ਪਤਾ ਨਹੀਂ ਸੀ। ਉਸ ਨੇ ਘਰ ਆ ਕੇ, ਆਪਦੀ ਪਤਨੀ ਨੂੰ ਦੱਸਿਆ, " ਜੇ ਘਰ ਨਾਂਮ ਨਾਂ ਹੋਵੇ। ਸਾਢੇ ਤਿੰਨ ਸੌ ਡਾਲਰ ਹੋਰ ਮਿਲ ਸਕਦੇ ਹਨ। ਗੌਰਮਿੰਟ ਕਿਰਾਏ ਦੇ ਘਰ ਦਾ ਇੱਕ ਬੰਦੇ ਨੂੰ ਦਿੰਦੀ ਹੈ। ਘਰ ਗੈਰੀ ਦੇ ਨਾਂ ਕਰਾਉਣਾਂ ਪੈਣਾਂ ਹੈ। " ਗੈਰੀ ਦੀ ਮੰਮੀ ਦਾ ਸਿਰ ਘੁੰਮ ਗਿਆ। ਉਸ ਨੇ ਕਿਹਾ, " ਜੇ 700 ਡਾਲਰ ਦੋਨਾਂ ਦਾ ਹੋਰ ਆ ਸਕਦਾ ਹੈ। ਇੰਨੇ ਸਾਲ ਜੋਬ ਕੀਤੀ ਹੈ। ਕਿੰਨਾਂ ਟੈਕਸ ਦਿੱਤਾ ਹੈ। ਛੱਡਣਾਂ ਕਿਉਂ ਹੈ? ਗੈਰੀ ਕਿਹੜਾ ਬਾਹਰ ਦਾ ਹੈ? ਆਖਰ ਨੂੰ ਘਰ ਉੱਸੇ ਨੂੰ ਹੀ ਦੇਣਾਂ ਹੈ। " " ਸਵੇਰੇ ਸਾਜਰੇ ਹੀ ਉਸੇ ਕੁੜੀ ਕੋਲ ਚਲਦੇ ਹਾਂ। ਜਿਸ ਨੇ ਪੈਨਸ਼ਨ ਦੇ ਫਾਰਮ ਭਰੇ ਸੀ। ਮੈਂ ਫੋਨ ਕਰਕੇ, ਉਸ ਨੂੰ ਦੱਸ ਦਿੰਦਾ ਹਾਂ। ਜੋ ਵੀ ਕੰਮ ਹੋਵੇ। ਜਿੰਨੀ ਛੇਤੀ ਨਿਬੜ ਜਾਵੇ। ਉਨਾਂ ਹੀ ਚੰਗਾ ਹੈ। "

ਦੂਜੇ ਦਿਨ ਉਹ 9 ਵਜੇ ਪੰਜਾਬੀ ਕੁੜੀ ਕੋਲ ਚਲੇ ਗਏ। ਜੋ ਇੰਮੀਗ੍ਰੇਟ ਲੋਕਾਂ ਦੀ ਆਪਣੀ ਪੰਜਾਬੀ ਭਾਸ਼ਾ ਵਿੱਚ ਮਦੱਦ ਕਰਦੀ ਸੀ। ਗੈਰੀ ਦੀ ਮੰਮੀ ਨੇ ਉਸ ਨੂੰ ਕਿਹਾ, " ਅਸੀਂ ਦੋਂਨੇ ਗੌਰਮਿੰਟ ਤੋਂ ਕਿਰਾਇਆ ਲੈਣਾਂ ਚਹੁੰਦੇ ਹਾਂ। ਉਸ ਦੀ ਐਪਲੀਕੇਸ਼ਨ ਭਰਨੀ ਹੈ। ਘਰ ਸਾਡੇ ਨਾਂ ਹੈ। " " ਜੇ ਘਰ ਤੁਹਾਡੇ ਨਾਂ ਹੈ। ਤੁਹਾਨੂੰ ਇਹ ਪੈਸੇ ਨਹੀਂ ਮਿਲ ਸਕਦੇ। " " ਮਿਲ ਸਕਦੇ ਹਨ। ਜੇ ਘਰ ਮੁੰਡੇ ਨੂੰ ਗਿਫ਼ਟ ਕਰ ਦੇਈਏ। ਇੱਕ ਡਾਲਰ ਲੈ ਕੇ, ਉਸ ਦੇ ਨਾਂਮ ਕਰਨਾਂ ਪਵੇਗਾ। " " ਠੀਕ ਹੈ। ਮੈਂ ਐਪਲੀਕੇਸ਼ਨ ਨਹੀਂ ਭਰ ਸਕਦੀ। ਪਹਿਲਾਂ ਘਰ ਮੁੰਡੇ ਦੇ ਨਾਂਮ ਕਰ ਦਿਉ। ਫਿਰ ਮੇਰੇ ਕੋਲ ਆ ਜਾਂਣਾਂ " ਉਹ ਵਕੀਲ ਕੋਲ ਗਏ। ਗੈਰੀ ਵੀ ਚਲਾ ਗਿਆ। ਵਕੀਲ ਨੇ ਗੈਰੀ ਨੂੰ ਬਾਹਰ ਹੀ ਬੈਠਣ ਨੂੰ ਕਿਹਾ। ਉਸ ਨੇ, ਦੋਂਨਾਂ ਪਤੀ-ਪਤਨੀ ਨੂੰ ਬਾਰੀ-ਬਾਰੀ ਪੁੱਛਿਆ, " ਘਰ ਨਾਂਮ ਹੁੰਦੇ ਹੀ, ਤੁਹਾਡਾ ਮੁੰਡਾ ਧੋਖਾ ਕਰ ਸਕਦਾ ਹੈ। ਤੁਹਾਨੂੰ ਘਰੋਂ ਕੱਢ ਸਕਦਾ ਹੈ। ਕੀ ਤੁਸੀਂ ਇਹ ਸੋਚਿਆ ਹੈ? " ਗੈਰੀ ਦੇ ਡੈਡੀ ਨੇ ਕਿਹਾ, " ਉਹ ਸਾਡਾ ਖੂਨ ਹੈ। ਘਰੋਂ ਕਿਉ ਕੱਢੇਗਾ? " " ਹਾਂ ਜੀ ਮੇਰਾ ਪਤੀ ਠੀਕ ਕਹਿੰਦਾ ਹੈ। ਤੁਸੀ ਘਰ ਉਸ ਦੇ ਨਾਂ ਕਰ ਦਿਉ। " " ਕੀ ਤੁਸੀਂ ਹੋਸ਼ ਵਿੱਚ ਹੋ? ਮੈਨੂੰ ਸਮਝ ਨਹੀਂ ਲੱਗੀ। 10 ਲੱਖ ਡਾਲਰ ਦਾ ਘਰ ਮੁੰਡੇ ਦੇ ਨਾਂ ਕਿਉਂ ਕਰ ਰਹੇ ਹੋ? ਕਿਤੇ ਤੁਸੀਂ ਧਰਮਿਕ ਯਾਤਰਾ ਤੇ ਤਾਂ ਨਹੀਂ ਚੱਲੇ? " " ਪੂਰੀ ਹੋਸ਼ ਹੈ ਜੀ। ਅਸੀਂ ਕਿਤੇ ਨਹੀਂ ਚਲੇ। ਅਜੇ ਤਾਂ ਮੈਂ ਆਪਦੇ ਪੋਤੇ ਪਾਲਣੇ ਹਨ। ਪੋਤਿਆਂ ਦਾ ਦਾਦਾ-ਦਾਦੀ ਕਰਦਿਆਂ ਦਾ ਪੋਤਿਆਂ ਦਾ ਮੂੰਹ ਸੁੱਕਦਾ ਹੈ। " ਵਕੀਲ ਨੇ ਗੈਰੀ ਨੂੰ ਅੰਦਰ ਸੱਦ ਕੇ, ਘਰ ਦੇ ਪੇਪਰਾਂ ਤੇ ਸਾਈਨ ਕਰਾ ਲਏ ਸਨ। ਘਰ ਗੈਰੀ ਦੇ ਨਾਂ ਹੋ ਗਿਆ ਸੀ।

ਗੌਰਮਿੰਟ ਵੱਲੋਂ ਅੱਗਲੇ ਮਹੀਨੇ ਤੋਂ 700 ਡਾਲਰ ਦਾ ਕਿਰਾਏ ਵਿੱਚ ਵਾਧਾਂ ਹੋ ਗਿਆ ਸੀ। ਗੈਰੀ ਦੀ ਮੰਮੀ ਇੱਕ ਦਿਨ ਬਹੁਤ ਬਿਮਾਰ ਸੀ। ਉਸ ਨੇ ਗੈਰੀ ਨੂੰ ਕਿਹਾ, " ਗੈਰੀ ਮੈਨੂੰ ਡਾਕਟਰ ਦੇ ਲੈ ਚੱਲ। ਚੱਕਰ ਆ ਰਹੇ ਹਨ। " " ਮੰਮੀ ਬਾਹਰ ਦੀ ਹਵਾ ਖਾਇਆ ਕਰੋ। ਸਬ ਚੱਕਰ ਹੱਟ ਜਾਂਣਗੇ। ਨਾਲੇ ਵਾਕ ਹੋ ਜਾਵੇਗੀ। ਬੱਸ ਚੜ੍ਹ ਕੇ, ਡਾਕਟਰ ਦੇ ਚੱਲੇ ਜਾਵੋ। ਡੈਡੀ ਤੁਸੀਂ ਨਾਲ ਚੱਲੇ ਜਾਵੋ। ਆਊਟਿੰਗ ਹੋ ਜਾਵੇਗੀ। ਮੰਮੀ ਨੂੰ ਕੰਪਪਨੀ ਮਿਲ ਜਾਵੇਗੀ। ਘਰ ਕੀ ਕਰਨਾਂ ਹੈ? " " ਤੇਰੀ ਨਾਂ ਤੋਂ ਤੁਰ ਨਹੀਂ ਹੁੰਦਾ। ਤੁਸੀਂ ਦੋਂਨੇਂ ਹੀ ਘਰ ਰਹੋ। ਮੈਂ ਤੁਰ ਕੇ ਦੁਵਾਈਆਂ ਦੀ ਦੁਕਾਂਨ ਤੋਂ ਦੁਵਾਈ ਫੜ ਲਿਉਂਦਾ ਹਾਂ। " " ਗੈਰੀ ਠੀਕ ਕਹਿੰਦਾ ਹੈ। ਦੋਂਨੇਂ ਤੁਰ ਕੇ, ਬੱਸ ਫੜ ਲੈਂਦੇ ਹਾਂ। ਦੋ ਘੰਟੇ ਆਉਣ ਜਾਂਣ ਦੇ ਲੱਗਣੇ ਹਨ। ਮੈਨੂੰ ਹਵਾ ਲੱਗ ਕੇ, ਤਾਜ਼ਗੀ ਮਿਲ ਜਾਵੇਗੀ। ਡਾਕਟਰ ਦੇ ਵੀ ਦੋ ਘੰਟੇ ਵੇਟ ਕਰਨੀ ਪੈਣੀ ਹੈ। ਗੈਰੀ ਇੰਨਾਂ ਚਿਰ ਉਥੇ ਕੀ ਕਰੇਗਾ? " ਉਸ ਨੂੰ ਘੁੰਮੇਰ ਨਾਲ ਉਲਟੀ ਵੀ ਲੱਗ ਗਈ ਸੀ। ਇੱਕ ਦੂਜੇ ਦੀ ਬਾਂਹ ਫੜ ਕੇ, ਦੋਂਨੇਂ ਘਰੋਂ ਬਾਹਰ ਨਿੱਕਲ ਗਏ। ਬਸ ਚੜ੍ਹਨ ਨੂੰ 20 ਮਿੰਟ ਖੜ੍ਹੇ ਰਹੇ। ਅੱਗੇ ਡਾਕਟਰ ਦੇ ਬਹੁਤ ਭੀੜ ਸੀ। ਪੇਟ ਖ਼ਾਲੀ ਹੋ ਗਿਆ ਸੀ। ਉਲਟੀ ਰੁਕ ਗਈ ਸੀ।

ਘਰ ਵਾਪਸ ਆਉਂਦਿਆਂ ਨੂੰ ਸ਼ਾਮ ਹੋ ਗਈ ਸੀ। ਗੈਰੀ ਪਿਜ਼ਾ ਖਾ ਰਿਹਾ ਸੀ। ਦੋਂਨੇ ਗੈਰੀ ਦੇ ਮੂਹਰੇ ਸੋਫ਼ੇ ਤੇ ਬੈਠ ਗਏ। ਉਸ ਨੂੰ ਪਿਜ਼ਾ ਖਾਂਦੇ ਦੇਖ਼ ਰਹੇ ਸਨ। ਜਿਵੇਂ ਕੁੱਤਾ ਹੱਡੀ ਵੱਲ ਦੇਖ਼ਦਾ ਹੈ। ਦੋਂਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਗੈਰੀ ਦੇ ਡੈਡੀ ਨੇ ਕਿਹਾ, " ਜੇ ਕੋਈ ਪਿਜ਼ੇ ਦਾ ਪੀਸ ਬਚਦਾ ਹੈ। ਸਾਨੂੰ ਵੀ ਦੇਦੇ। " " ਮੁੱਕ ਗਿਆ ਹੈ। ਤੁਸੀਂ ਮੀਟ ਵਾਲਾ ਖਾਂਣਾਂ ਵੀ ਨਹੀਂ ਸੀ। ਮੰਮੀ ਤਾਂ ਬਿਮਾਰ ਹੈ। ਮੰਮੀ ਇਥੇ ਮੈਂ ਖਾ ਰਿਹਾਂ ਹਾਂ। ਬਾਥਰੂਮ ਕੋਲ ਬੈਠ ਜਾਵੋ। ਕੋਲ ਕੋਈ ਭਾਂਡਾ ਰੱਖ ਲਵੋ। ਮੰਮੀ ਕਿਤੇ ਕਰਪਿਟ ਤੇ ਉਲਟੀ ਨਾਂ ਕਰ ਦਿਉ। ਡੈਡੀ ਤੁਸੀਂ ਗੁਰਦੁਆਰੇ ਰੋਟੀ ਖਾ ਆਵੋ। ਪੰਜ ਮਿੰਟ ਦਾ ਰਸਤਾ ਹੈ। " " ਹੁਣ ਤਾਂ ਮੇਰੀ ਭੁੱਖ ਮਰ ਗਈ ਹੈ। ਤੇਰੀ ਮੰਮੀ ਨੇ, ਦੁਵਾਈ ਖਾਦੀ ਕਰਕੇ, ਹੁਣ ਚਾਹ ਵੀ ਪਚ ਜਾਵੇਗੀ। ਤੇਰੀ ਮੰਮੀ ਨੂੰ ਚਾਹ ਬੱਣਾਂ ਕੇ ਦਿੰਦਾ ਹਾਂ। ਇੱਕ ਪਾਣੀ ਦਾ ਪਾ ਕੇ, ਕੱਪ ਦੁੱਧ ਦਾ ਪਾ ਦੇਵਾਗਾ। ਕੁੱਝ ਤਾਂ ਤਾਕਤ ਮਿਲੇਗੀ। " " ਦੁੱਧ ਮੁੱਕਿਆ ਹੋਇਆ ਹੈ। ਦੋ ਵੱਡੇ ਕੈਨ ਚਾਰ-ਚਾਰ ਕਿਲੋ ਦੇ ਦੁੱਧ ਦੇ ਲੈ ਆਉਂਦੇ। ਤੁਸੀਂ ਬਾਹਰੋਂ ਆਏ ਹੋ। " " ਮੈਂ ਤਾਂ ਤੇਰੀ ਮੰਮੀ ਦੀ ਬਾਂਹ ਫੜ ਕੇ ਮਸਾਂ ਘਰ ਲੈ ਕੇ ਆਂਦਾ ਹੈ। ਮੈਨੂੰ ਪਤਾ ਨਹੀਂ ਸੀ। ਦੁੱਧ ਲਿਉਣ ਵਾਲਾ ਹੈ। ਤੇਰੇ ਕੋਲ ਗੱਡੀ ਹੈ। ਦੁੱਧ ਲਿਆ ਕੇ ਦੇਦੇ। " " ਮੈਂ ਤਾ ਥੱਕਿਆ ਆਂਇਆ ਹਾਂ। ਮੇਰੇ ਕੋਲੋ ਹੁਣੇ ਸਟੋਰ ਨਹੀਂ ਜਾ ਹੁੰਦਾ ਹੈ। ਗੈਸ ਬਿੱਜਲੀ ਤੇ ਪਾਣੀ ਦਾ 500 ਡਾਲਰ ਦਾ ਬਿੱਲ ਭਰਨ ਵਾਲਾ ਹੈ। ਤਰੀਕ ਲੰਘੀ ਨੂੰ ਹਫ਼ਤਾ ਹੋ ਗਿਆ। " " ਤੇਰਾ ਡੈਡੀ ਭਰ ਦਿੰਦਾ ਹੈ। ਤੁਸੀਂ ਮੁੰਡੇ ਨੂੰ ਸੌਂ ਲੈਣ ਦੇਵੇ। ਮੇਰਾ ਚਾਹ ਪੀਣ ਨੂੰ ਜੀਅ ਨਹੀਂ ਕਰਦਾ। ਮੈਨੂੰ ਪਾਣੀ ਦੀ ਘੁੱਟ ਚਾਹੀਦੀ ਹੈ। ਨੀਂਦ ਆਉਂਦੀ ਹੈ। " ਬੱਚੇ ਬੁੱਢੇ ਮਾਂਪਿਆਂ ਨੂੰ ਪਾਲ਼ ਨਹੀਂ ਸਕਦੇ। ਮਾਂਪੇ ਬੱਚਿਆ ਨੂੰ ਰਾਈ ਜਿੱਡੇ ਤੋਂ ਬ੍ਰਿਛ ਜਿੱਡਾ ਕਰਦੇ ਹਨ। ਬਈ ਠੰਡੀ ਛਾਂ ਦੇਣਗੇ। ਬੱਚੇ ਮਾਂਪਿਆਂ ਦੀਆਂ ਲਾੜਾਂ ਚੱਟਦੇ ਹਨ। ਬੱਚੇ ਮਾਂਪਿਆਂ ਤੋਂ ਪਾਸਾ ਵੱਟਦੇ ਹਨ। ਬੱਚਿਆ ਨੂੰ ਲੱਗਦਾ ਹੈ। ਮਾਂਪੇ ਬੌਦਰ ਕਰਦੇ ਹਨ। ਦਖ਼ਲ ਅੰਨਦਾਜ਼ੀ ਕਰਦੇ ਹਨ। ਹੁਣ ਮਾਪੇਂ ਫਾਲਤੂ ਹਨ। ਸਾਨੂੰ ਪਾਲ ਦਿੱਤਾ ਹੈ। ਮਾਂਪਿਆਂ ਦੀ ਜੁੰਮੇਬਾਰੀ ਖ਼ਤਮ ਹੈ। ਹੁਣ ਨੌਜੁਵਾਨ ਹੋ ਗਏ ਹਾਂ। ਉਨਾਂ ਦੀਆਂ ਆਪਦੀਆਂ ਜੁੰਮੇਬਾਰੀਆਂ ਹਨ। ਪਰਿਵਾਰ ਹਨ। ਨੌਜੁਵਾਨ ਨੂੰ ਲੱਗਦਾ ਹੈ। ਮਾਪੇਂ ਨੌਜੁਵਾਨਾਂ ਤੇ ਬੋਝ ਹਨ। ਕੀ ਮਾਂਪਿਆਂ ਨੇ, ਨੌਜੁਵਾਨ ਤੇ ਬੋਝ ਬਣਨਾਂ ਹੈ? ਕੀ ਮਾਂਪਿਆਂ ਨੇ, ਜੁੰਮੇਬਾਰੀ ਉਠਾਉਂਦੇ ਰਹਿ ਕੇ, ਪੈਰਾਂ ਤੇ ਖੜ੍ਹ ਕੇ, ਆਪਦੀ ਇੱਜ਼ਤ ਕਾਇਮ ਰੱਖਣੀ ਹੈ?

ਦੂਜੇ ਦਿਨ ਛੋਟੇ ਮੁੰਡੇ ਦਾ ਜਨਮ ਦਿਨ ਸੀ। ਘਰ ਵਿੱਚ ਉਸ ਦੇ ਸਕੂਲ ਦੇ ਦੋਸਤ ਆ ਗਏ ਸਨ। ਘਰ ਪਾਰਟੀ ਰੱਖੀ ਹੋਈ। ਗੈਰੀ ਨੇ ਮੰਮੀ ਡੈਡੀ ਨੂੰ ਉਸੇ ਦਿਨ ਦੱਸਿਆ ਸੀ, " ਮੰਮੀ ਡੈਡੀ ਘਰ ਬੱਚਿਆਂ ਦੀ ਪਾਰਟੀ ਰੱਖ ਹੈ। ਕਿਤੇ ਤੁਸੀਂ ਬੱਚਿਆਂ ਨਾਲ ਬੱਚੇ ਨਾਂ ਬੱਣ ਜਾਇਉ। ਬੱਚਿਆਂ ਨੂੰ ਮੋਜ਼ ਮਸਤੀ ਕਰਨ ਦਿਉ। " " ਮੈਂ ਤਾਂ ਬਿਮਾਰ ਹਾਂ। ਅੰਦਰ ਕੰਮਰੇ ਵਿੱਚ ਹੀ ਰਹਾਂਗੀ। ਤੇਰੇ ਡੈਡੀ ਨੇ, ਗੁਰਦੁਆਰੇ ਚਲੇ ਜਾਂਣਾ ਹੈ। " ਦੇਵੀ ਵੀ ਪਾਲਟੀ ਵਿੱਚ ਵਿਜਟ ਕਰਨ ਆਈ ਸੀ। ਦੇਵੀ ਬੱਚਿਆ ਤੇ ਪਤੀ ਤੋਂ ਅਲੱਗ ਰਹਿੰਦੀ ਸੀ। 10 ਕੁ ਬੱਚੇ ਇਕੱਠੇ ਹੋ ਗਏ ਸਨ। ਉਨਾਂ ਨੂੰ ਫਾਸਟ ਫੂਡ ਰਿਸਟੋਰਿੰਟ ਵਿੱਚ ਗੈਰੀ ਲੈ ਗਿਆ ਸੀ। ਉਥੇ ਬੱਚੇ ਪਾਰਟੀ ਦਾ ਮਜ਼ਾ ਲੈ ਰਹੇ ਸਨ। ਉਨਾਂ ਨੇ ਬਰਗਰ, ਫਰਾਈਜ਼, ਕੋਲਡ ਡ੍ਰਿੰਕ ਪਿਛੋਂ ਆਈਸਕ੍ਰੀਮ ਖਾਂਦੀ। ਉਨਾਂ ਦੇ ਮਾਂਪੇ ਆ ਕੇ ਬੱਚਿਆਂ ਨੂੰ ਲੈ ਕੇ ਚਲੇ ਗਏ। ਦੇਵੀ ਆਪਦੇ ਘਰ ਚਲੀ ਗਈ। ਬੱਚੇ ਡੈਡੀ ਨਾਲ ਘਰ ਆ ਗਏ। ਘਰ ਆਕੇ, ਵੱਡੀ ਰਾਤ ਤੱਕ ਖੱਪ ਪਾਉਂਦੇ ਰਹੇ। ਗੇਰੀ ਨੇ ਮੰਮੀ ਨੂੰ ਨਹੀਂ ਪੁੱਛਿਆ, " ਮੰਮੀ ਤੇਰਾ ਕੀ ਹਾਲ ਹੈ? ਕੀ ਕੁੱਝ ਖਾਂਦਾ? " ਗੈਰੀ ਦੇ ਡੈਡੀ ਨੇ ਚੋਲਾਂ ਵਿੱਚ ਮੂੰਗੀ-ਮਸਰੀ ਦੀ ਦਾਲ, ਲੂਣ, ਮਿਰਚ ਪਾ ਕੇ, ਚੂਲੇ ਤੇ ਉਬਲਣੀ ਰੱਖ ਦਿੱਤੀ। ਉਸ ਨੂੰ ਖਿਚੜੀ ਬੱਣਾਂ ਕੇ ਦੇ ਦਿੱਤੀ।

ਸਵੇਰੇ ਉਠ ਕੇ, ਗੈਰੀ ਦੇ ਡੈਡੀ ਨੇ ਕਿਹਾ, " ਪੁੱਤ ਤੂੰ ਹੋਰਾ ਨੂੰ ਪਾਰਟੀਆਂ ਕਰਦਾ ਹੈ। ਤੇਰੀ ਮਾਂ ਭੁੱਖੀ ਬਿਮਾਰ ਅੰਦਰ ਪਈ ਰਹੀ। " " ਡੈਡੀ ਮੇਰੀ ਜਿੰਦਗੀ ਹੈ। ਮੈਂ ਜੋ ਮਰਜ਼ੀ ਕਰਾਂ। ਤੁਸੀਂ ਮੇਰੀ ਪਸਨਲ ਲਈਫ਼ ਤੋਂ ਕੀ ਲੈਣਾਂ ਹੈ? ਮੈਂ ਤੁਹਾਨੂੰ ਰੋਟੀਆਂ ਪਕਾ ਕੇ ਨਹੀਂ ਦੇ ਸਕਦਾ। " " ਬਿਮਾਰ ਬੰਦੇ ਨੂੰ ਅਰਾਮ ਚਾਹੀਦਾ ਹੈ। ਤੁਸੀਂ ਰਾਤ ਦੇ ਬਾਰਾਂ ਵਜੇ ਤੱਕ ਖੱਪ ਪਾਈ ਰੱਖੀ ਹੈ। ਰਾਤ ਨੀਂਦ ਮੈਨੂੰ ਵੀ ਨਹੀਂ ਆਈ। " " ਇਹ ਮੇਰਾ ਘਰ ਹੈ। ਮੈਂ ਆਪਦੇ ਘਰ ਕੁੱਝ ਵੀ ਕਰ ਸਕਦਾ ਹਾਂ। : ਗੈਰੀ ਦੀ ਮੰਮੀ ਨੇ ਕਿਹਾ, " ਬਿਮਾਰ ਹੋਣ ਕਰਕੇ, ਖੱਪ ਚੰਗੀ ਨਹੀਂ ਲੱਗਦੀ ਸੀ। ਇਸ ਕਰਕੇ ਤੇਰੇ ਡੈਡੀ ਨੇ ਕਿਹਾ ਹੈ। ਇੱਕ ਘਰ ਵਿੱਚ ਇਕੱਠੇ ਰਹਿੰਦੇ ਹਾਂ। ਇੱਕ ਦੂਜੇ ਦਾ ਖਿਆਲ ਰੱਖਣਾਂ ਚਾਹੀਦਾ ਹੈ। ਇਹ ਘਰ ਸਾਡਾ ਵੀ ਹੈ। ਸਾਨੂੰ ਵੀ ਅਰਾਮ ਚਾਹੀਦਾ ਹੈ। " " ਮੰਮੀ, ਡੈਡੀ ਇਹ ਮੇਰਾ ਘਰ ਹੈ। ਤੁਸੀ ਅਲੱਗ ਹੋ ਜਾਵੋ। ਇਸੇ ਵਿੱਚ ਭਲਾ ਹੈ। " " ਅਸੀਂ ਕਿਧਰ ਨੂੰ ਜਾਂਵਾਂਗੇ। ਅਸਲ ਵਿੱਚ ਤਾਂ ਇਹ ਘਰ ਸਾਡਾ ਹੈ। " " ਹੁਣ ਇਸ ਦਾ ਮਾਲਕ ਮੈਂ ਹਾਂ। ਤੁਸੀਂ ਜਿਧਰ ਮਰਜ਼ੀ ਜਾਵੋ। ਮੈਨੂੰ ਰੋਜ਼ ਦੀ ਕਿਚ-ਕਿਚ ਚੰਗੀ ਨਹੀਂ ਲੱਗਦੀ। ਆਪਦਾ ਸਮਾਨ ਚੱਕੋ। ਰਸਤਾ ਨਾਪੋ। ਕਿਤੇ ਮੈਨੂੰ ਪੁਲਿਸ ਨਾਂ ਸੱਦਣੀ ਪਵੇ। ਪੁਲਿਸ ਵਾਲੇ ਆ ਕੇ, ਧੱਕੇ ਮਾਰ ਕੇ, ਤੁਹਾਨੂੰ ਮੇਰੇ ਘਰੋਂ ਕੱਢ ਦੇਣਗੇ। " ਗੈਰੀ ਨੇ ਕੰਮਰੇ ਵਿੱਚੋਂ ਅਟੈਚੀ ਚੱਕ ਕੇ, ਦਰਾਂ ਮੂਹਰੇ ਰੱਖ ਦਿੱਤੇ ਸਨ।

ਗੈਰੀ ਦੇ ਡੈਡੀ, ਮੰਮੀ ਨੂੰ ਰਸਤਾ ਨਹੀਂ ਲੱਭ ਰਿਹਾ ਸੀ। ਗੈਰੀ ਦੇ ਡੈਡੀ ਨੇ, ਉਸੇ ਬੰਦੇ ਨੂੰ ਫੋਨ ਕਰਕੇ ਕਿਹਾ, " ਤੇਰੀ ਸਲਾਹ ਦੇਣ ਨਾਲ, ਮੈਂ 700 ਡਾਲਰ ਖ਼ਾਤਰ, 10 ਲੱਖ ਡਾਲਰ ਦਾ ਘਰ ਮੁੰਡੇ ਦੇ ਨਾਂ ਕਰ ਦਿੱਤਾ ਸੀ। ਹੁਣ ਮੁੰਡਾ ਸਾਨੂੰ ਘਰੋਂ ਕੱਢਦਾ ਹੈ। " " ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਮੈਂ ਤੁਹਾਨੂੰ ਲੈਣ ਆਉਂਦਾ ਹਾਂ। ਇੱਕ ਸਕੀਮ ਹੋਰ ਵੀ ਹੈ। ਮੁੰਡੇ ਨੂੰ ਕਹੋ, " ਸੱਦ ਲੈ ਪੁਲਿਸ " ਜੇ ਪੁਲਿਸ ਵਾਲਿਆਂ ਨੂੰ ਸੱਦ ਕੇ, ਮੁੰਡਾ ਘਰੋਂ ਕੱਢ ਦੇਵੇ। ਸ਼ਰਮ ਦੀ ਕੋਈ ਗੱਲ ਨਹੀਂ ਹੈ। ਗੌਰਮਿੰਟ ਤੁਹਾਨੂੰ ਮੁਫ਼ਤ ਦਾ ਘਰ ਵੀ ਦੇਵੇਗੀ। ਤੁਸੀ ਪੁਲਿਸ ਵਾਲਿਆਂ ਨੂੰ ਕਹਿ ਦਿਉ, " ਰਹਿੱਣ ਲਈ ਕੋਈ ਜਗਾ ਨਹੀਂ ਹੈ। " ਉਹ ਆਪੇ ਸਿਧਾ ਸ਼ੈਲਟਰ ਵਿੱਚ ਲੈ ਜਾਂਣਗੇ। ਬਾਕੀ ਕੰਮ ਗੌਰਮਿੰਟ ਕਰੇਗੀ। " " ਠੀਕ ਹੈ। ਤੇਰੀ ਇਹ ਸਕੀਮ ਵੀ ਵਰਤ ਲੈਂਦਾਂ ਹਾਂ। " ਗੈਰੀ ਦੇ ਡੈਡੀ ਨੇ ਗੈਰੀ ਨੂੰ ਕਿਹਾ, " ਅਸੀਂ ਆਪਦਾ ਘਰ ਨਹੀਂ ਛੱਡਣਾਂ। ਤੂੰ ਸੱਦ ਲੈ ਪੁਲਿਸ। " " ਅੱਛਾ ਤੁਹਾਡੀ ਮਰਜੀਂ ਇਹੀ ਹੈ ਤਾਂ ਮੈਂ ਪੁਲਿਸ ਸੱਦ ਲੈਂਦਾਂ ਹਾਂ। " ਉਸ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ। ਦੋ ਪੁਲਿਸ ਵਾਲੇ ਆ ਗਏ ਸਨ। ਪੁਲਿਸ ਵਾਲਿਆਂ ਨੇ ਪੁੱਛਿਆਂ, " ਘਰ ਦਾ ਮਾਲਕ ਕੌਣ ਹੈ? " " ਮੈੰ ਮਾਲਕ ਹਾਂ। ਇਹ ਮੇਰੇ ਡੈਡੀ, ਮੰਮੀ ਹਨ। ਮੇਰੇ ਆਪਦੇ ਬੱਚੇ ਹਨ। ਮੈਂ ਇੰਨਾਂ ਨੂੰ ਹੋਰ ਆਪਦੇ ਨਾਲ ਨਹੀਂ ਰੱਖ ਸਕਦਾ। " " ਤੁਸੀਂ ਸੀਨੀਅਰ ਹੋ। ਬਹੁਤ ਬੁੱਢੇ ਲਗਦੇ ਹੋ। ਮੁਆਫ਼ ਕਰਨਾਂ। ਤੁਹਾਨੂੰ ਪਤੀ-ਪਤਨੀ ਨੂੰ ਘਰੋਂ ਜਾਂਣਾਂ ਪੈਣਾਂ ਹੈ। ਕਿਥੇ ਜਾਵੋਗੇ? ਕੀ ਕੋਈ ਰਹਿੱਣ ਲਈ ਥਾਂ ਹੈ? " " ਅਸੀਂ 70 ਸਾਲਾਂ ਦੇ ਹਾਂ। ਸਾਡੇ ਲਈ ਕੋਈ ਥਾਂ ਨਹੀਂ ਹੈ। " " ਕੀ ਸੀਨੀਅਰ ਸ਼ੈਲਟਰ ਵਿੱਚ ਜਾ ਸਕਦੇ ਹੋ? " " ਕੁੱਝ ਵੀ ਹੋਇਆ। ਸਾਨੂੰ ਘਰ ਚਾਹੀਦਾ ਹੈ। ਜਿਥੇ ਅਸੀਂ ਅਰਾਮ ਨਾਲ ਰਹਿ ਸਕੀਏ। " ਦੋਂਨਾਂ ਨੂੰ ਗੌਰਮਿੰਟ ਹਾਊਸ ਮਿਲ ਗਿਆ ਸੀ। ਉਹ ਤਜੌਰੀ ਘਰ ਹੀ ਭੁੱਲ ਗਏ ਸਨ। ਜਿਸ ਵਿੱਚ ਚਾਲੀ ਹਜਾਂਰ ਡਾਲਰ ਸੀ। ਹਫ਼ਤੇ ਪਿਛੋਂ ਗੈਰੀ ਦੇ ਡੈਡੀ, ਮੰਮੀ ਗੈਰੀ ਤੋਂ ਤਜੌਰੀ ਲੈਣ ਗਏ। ਗੈਰੀ ਨੇ ਕਿਹਾ, " ਇਥੇ ਕੋਈ ਤਜੌਰੀ ਨਹੀਂ ਹੈ। ਮੈਂ ਤਜੌਰੀ ਅਟੈਚੀਆਂ ਵਿੱਚ ਹੀ ਪਾ ਦਿੱਤੀ ਸੀ। ਜੇ ਮੁੜ ਕੇ ਇਥੇ ਆਏ। ਮੈਂ ਪੁਲਿਸ ਸੱਦ ਲੈਣੀ ਹੈ।" ਉਹ ਰੋਂਦੇ ਹੋਏ, ਘਰੋਂ ਚਲੇ ਗਏ। ਦੋਂਨਾਂ ਦੇ ਹੱਥ ਖ਼ਾਲੀ ਸਨ। ਪੂਰੀ ਉਮਰ ਦੀ ਕਮਾਂਈ ਪੁੱਤ ਨੇ ਸੰਭਾਲ ਲਈ ਸੀ। ਔਲਾਦ ਤੇ ਧੰਨ ਜਿਉਂਦਿਆਂ ਦਾ ਛੁੱਟ ਗਿਆ ਸੀ। ਪਤੀ-ਪਤਨੀ ਲਚਾਰ ਸਨ। ਇੱਕ ਦੂਜੇ ਨੂੰ ਹੋਸਲਾ ਵੀ ਨਹੀਂ ਦੇ ਸਕਦੇ ਹਨ। ਦੁਨੀਆਂ ਪਰਿਵਾਰ ਤੋਂ ਹਾਰੇ ਹੋਏ। ਦੋਂਨੇਂ ਗੁਰਦੁਆਰੇ ਸਾਹਿਬਾ ਦੀ ਪਿਛਲੀ ਕੰਧ ਨਾਲ ਢੋਹ ਲਾ ਕੇ ਬੈਠ ਗਏ। ਵਿਸਾਖੀ ਦਾ ਮਹੀਨਾਂ ਚੜ੍ਹਿਆ ਸੀ। ਗ੍ਰੰਥੀ ਸਾਹਿਬਾਨ ਜੀ ਪੜ੍ਹ ਰਹੇ ਸਨ। ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ਪੁਤ੍ਰ ਕਲਤ੍ਰ ਸੰਗਿ ਧਨਾ ਹਰਿ ਅਵਿਨਾਸੀ ਓਹੁ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ੩॥ {ਪੰਨਾ 133}

Comments

Popular Posts