ਭਾਗ 38 ਧਰਮੀ ਬਹਿਰੂਪੀਏ ਵੀ ਹੁੰਦੇ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਧਰਮੀ ਬਹਿਰੂਪੀਏ ਵੀ ਹੁੰਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਫੋਕਸ ਆਪਦੇ ਤੇ ਰੱਖਣਾਂ ਹੈ। ਆਪ ਨੂੰ ਦੇਖੀਏ। ਮੈਂ ਕੀ ਚੰਗਾ ਕਰਨਾਂ ਹੈ? ਲੋਕਾਂ ਨੂੰ ਚੰਗੇ ਬੱਣਾਂਉਣ ਦਾ ਠੈਕਾ ਨਹੀਂ ਲੈਣਾਂ। ਆਪਦੇ ਵਿੱਚ ਹੀ ਬਥੇਰੇ ਔਗੁਣ ਹਨ। ਕਦੇ ਬੁੱਕਲ ਵਿੱਚ ਮੂੰਹ ਦੇ ਕੇ, ਆਪਦੀਆਂ ਆਦਤਾਂ ਦੇਖੀਏ। ਜਿੰਦਗੀ ਵਿੱਚ ਕੀ ਗੱਲਤੀਆਂ ਕੀਤੀਆਂ ਹਨ? ਕੀ ਹੋਰਾਂ ਦਾ ਨੁਕਸਾਨ ਕੀਤਾ ਹੈ। ਉਸ ਦਾ ਪਛਤਾਤਾਵਾਂ ਕਰਨਾਂ ਹੈ। ਅੱਗੇ ਨੂੰ ਚੰਗੇ ਕੰਮ ਕਰਨੇ ਹਨ। ਆਪਦੇ ਗੁਣਾਂ, ਧੰਨ ਦੇ ਖ਼ਰਚੇ ਤੇ ਬੱਚਤ ਤੇ ਧਿਆਨ ਰੱਖਣਾਂ ਹੈ। ਸ਼ਕਤੀ ਦੀ ਗੱਲਤ ਵਰਤੋਂ ਨਹੀਂ ਕਰਨੀ। ਕਿਸੇ ਨੂੰ ਦੁੱਖੀ ਨਹੀਂ ਕਰਨਾਂ। ਕਿਤੇ ਕਿਸੇ ਨੂੰ ਰਸਤੇ ਤੇ ਲਿਉਣ ਲਈ, ਆਪ ਤਾਂ ਕੁਰਾਹੇ ਨਹੀਂ ਪੈ ਗਏ। ਕਿਤੇ ਮੈਂ ਕੋਈ ਗੱਲਤ ਕੰਮ ਤਾਂ ਨਹੀਂ ਕਰੀ ਜਾਂਦਾ। ਸਮਾਜ ਸੁਧਾਰਨ ਦੇ ਚੱਕਰ ਵਿੱਚ ਕਿਤੇ ਮੈਂ ਆਪ ਤਾਂ ਭੱਟਕ ਨਹੀਂ ਗਿਆ। ਕਿਤੇ ਲੋਕਾਂ ਨੂੰ ਮਾਰੀ-ਕੁੱਟੀ, ਕੱਤਲ ਤਾਂ ਨਹੀਂ ਕਰੀ ਜਾਂਦੇ। ਐਸੇ ਵੀ ਲੋਕ ਹਨ। ਜਿੰਨਾਂ ਦਾ ਧਰਮ ਤਾਂ ਚੁਣਿਆਂ ਹੈ। ਪਰ ਹੋਰਾਂ ਨਾਲ ਪਾਣੀ ਵਿੱਚ ਘੁਲਣ ਵਰਗੇ ਹੁੰਦੇ ਹਨ। ਕੋਈ ਮਾਂਣ, ਘੁੰਡ ਨਹੀਂ ਹੁੰਦਾ। ਲਚਕੀਲੇ, ਮਿਲਣਸਾਰ, ਦੂਜਿਆਂ ਨੂੰ ਸਤਿਕਾਰ ਦਿੰਦੇ ਹਨ। ਦੂਜਿਆਂ ਲਈ ਜਿਉਂਦੇ ਹਨ।

ਆਪਦੇ ਬਿਚਾਰਾਂ ਤੇ ਧਿਆਨ ਦੇਣਾਂ ਹੈ। ਕਿਸੇ ਦਾ ਬੁਰਾ, ਮਾੜਾ ਨਹੀਂ ਸੋਚਣਾਂ। ਕਿਸੇ ਤੇ ਕਰੋਧ, ਗੁੱਸਾ ਨਹੀਂ ਕਰਨਾਂ। ਢਹਿੰਦੀ ਕਲਾ ਵਿੱਚ ਨਹੀਂ ਸੋਚਣਾਂ। ਆਪਦੀ ਸ਼ਕਤੀ ਫਾਲਤੂ ਕੰਮਾਂ ਵਿੱਚ ਖ਼ਰਾਬ ਨਹੀਂ ਕਰਨੀ ਹੈ। ਠੀਕ ਸੋਚਣਾਂ ਹੈ। ਗਿਆਨ ਵਾਲੀਆਂ ਗੱਲਾਂ ਕਰਨੀਆਂ, ਸੁਣਨੀਆਂ ਹਨ। ਦੂਜਿਆਂ ਤੇ ਧਿਆਨ ਕੇਂਦਰਤ ਨਹੀਂ ਕਰਨਾਂ। ਆਪ ਨੂੰ ਦੇਖਣਾਂ ਹੈ। ਮੈਂ ਕੀ ਚੰਗਾ ਕੀਤਾ ਹੈ? ਧਰਮੀ ਹੋਣਾਂ ਚੰਗੀ ਗੱਲ ਹੈ। ਅੱਖਾਂ ਮੀਚ ਕੇ ਸ਼ਰਧਾ ਕਰਨੀ, ਧਰਮ ਦੇ ਨਾਂਮ ਤੇ ਦੰਗੇ ਕਰਨ, ਬੰਦੇ ਮਾਰਨ, ਭੰਨ, ਤੋੜ, ਅੱਗਾਂ ਲਾ ਕੇ, ਨੁਕਸਾਨ ਕਰਨ ਵਾਲਾ ਧਰਮੀ ਨਹੀਂ ਹੋ ਸਕਦਾ। ਬਹੁਤ ਵੱਡਾ ਪਾਪ ਹੈ। ਗਾਂਣੇ, ਫਿਲਮਾਂ, ਡਰਾਮੇਂ ਐਸੇ ਬੱਣ ਰਹੇ ਹਨ। ਕਈ ਨੇ ਸਿੱਖ ਗੰਨ ਚੱਕ ਕੇ ਕਿਸੇ ਨੂੰ ਵੀ ਮਾਰਨ ਵਾਲੇ ਨੂੰ ਕਿਹਾ ਹੈ। ਸਿੱਖਾਂ ਨੂੰ ਖਾੜਕੂ, ਅੱਤਿਵਾਦੀ, ਵੱਖਵਾਦੀ, ਗੰਨਾਂ ਵਾਲੇ, ਵੱਡੀਆਂ-ਵੱਡੀਆਂ ਮੂੱਛਾਂ ਵਾਲੇ ਡਾਕੂਆਂ ਵਾਂਗ ਡਰਾਂਉਣੇ ਦਿਖਾਉਂਦੇ ਹਨ। ਕੋਈ ਵੀ ਗੁੰਡਾ ਗਰਦੀ ਨਹੀਂ ਸਹਿੰਦਾ। ਕੀ ਧਰਮੀਆਂ ਦਾ ਇਹੀ ਰੋਲ ਹੈ? ਸਿੱਖ ਦਾ ਮਤਲੱਬ ਹਰ ਆਏ ਦਿਨ ਸਿੱਖਣਾਂ ਹੈ। ਕੀ ਸਿੱਖ ਨੇ ਕਨੂੰਨ ਹੱਥਾਂ ਵਿੱਚ ਲੈ ਕੇ, ਹਰ ਬਲਾਤਕਾਰੀ, ਚੋਰੀ, ਨਸ਼ੇ ਰੋਕਣ ਲਈ ਮੁਜ਼ਰਮਾਂ ਦੇ ਗੋਲ਼ੀ ਮਾਰਨੀ ਹੈ? ਤਾਂ ਕੇ ਪੁਲੀਸ ਤੇ ਪਬਲਿਕ ਉਸ ਨੂੰ ਨੋਚ-ਨੋਚ ਕੇ ਮਾਰ ਦੇਵੇ। ਮਜ਼ਰਮਾਂ ਉਦੋਂ ਤੱਕ ਨਹੀਂ ਹੈ। ਜਦ ਤੱਕ ਅਦਾਲਤ ਵਿੱਚ ਸਾਬਤ ਨਾਂ ਹੋ ਜਾਵੇ। ਕੀ ਉਨਾਂ ਦੀਆ ਮਾੜੀਆਂ ਆਦਤਾਂ ਗਿਆਨ ਨਾਲ ਠੀਕ ਕਰਨੀਆਂ ਹਨ?

ਬੰਦੇ ਨਹੀਂ ਮਾਰਨੇ। ਕੀ ਸਿੱਖ ਡਾਕੂ ਹਨ? ਮੜਸਾ ਮਾਰ ਕੇ, ਮੂੰਹ ਸਿਰ ਲਪੇਟਿਆ। ਜਿੰਨੂੰ ਮਾਰਜ਼ੀ ਸੋਧਾ ਲਾ ਦੇਣ। ਇੱਕ ਤਾਂ ਕੱਪੜੇ ਐਸੇ ਪਾਏ ਹੁੰਦੇ ਹਨ। ਹੱਥ ਵਿਚ ਡਾਂਗ, ਬਦੂੰਕ ਰੱਖ ਕੇ, ਆਪ ਨੂੰ ਲੋਕਾਂ ਦੇ ਪਹਿਰੇਦਾਰ ਸਮਝਦੇ ਹਨ। ਕੀ ਲੋਕ ਆਪਦੀ ਰਾਖ਼ੀ ਨਹੀਂ ਕਰ ਸਕਦੇ? ਪਹਿਲਾਂ ਆਪਦੀ ਹਾਲਤ ਦੇਖ਼ਣ ਦੀ ਲੋੜ ਹੈ। ਸਿੱਖ ਅੱਜ ਕਰ ਕੀ ਰਹੇ ਹਨ? ਜ਼ਹਿਰ ਖਾ ਕੇ ਆਪੇ ਮਰੀ ਜਾਂਦੇ ਹਨ। ਆਪ ਕਿਥੇ ਖੜ੍ਹੇ ਹਨ? ਕੀ ਆਪਦੀ ਰਾਖੀ ਕਰ ਚੁੱਕੇ ਹੋ? ਕੀ ਆਪ ਸੁਧਰ ਗਏ ਹੋ? ਕੀ ਕਦੇ ਕਿਸੇ ਨਾਲ ਆਪ ਸ਼ਰੀਰਕ ਸਬੰਧ ਨਹੀਂ ਕੀਤਾ? ਕੀ ਕਦੇ ਕੋਈ ਗੱਲਤੀ ਨਹੀਂ ਕੀਤੀ? ਇਹ ਜਰੂਰ ਦੇਖਿਆ ਹੈ। ਗੁਰਦੁਆਰਿਆਂ ਵਿੱਚ ਬੈਠੇ ਲੋਕਾਂ ਦੀ ਪੂਜਾ ਦਾ ਮਾਲ ਖਾਂਦੇ ਹਨ। ਗੁਰੂ ਗ੍ਰੰਥਿ ਸਾਹਿਬ, ਗੀਤਾ, ਕੁਰਾਨ ਵਿੱਚ ਕਿਤੇ ਨਹੀਂ ਲਿਖਿਆ। ਕਿਸੇ ਬੰਦੇ ਨੂੰ ਜਾਨੋਂ ਮਾਰ ਦੇਵੋ।

ਅਮਰੀਕਾ ਨਿਊਜੋਰਿਕ ਵਿੱਚ ਸਤਬੰਰ 11, 2001 ਨੂੰ ਵਲਡ ਟਰੇਡ ਸੈਂਟਰ ਟਵਿੰਨ ਟਾਵਰ ਨਾਲ ਕੀ ਹੋਇਆ? ਟਵਿੰਨ ਟਾਵਰ ਢਹਿ-ਢੇਰੀ ਹੋ ਗਏ। ਉਸ ਤੇ ਅਟੈਕ ਕਿਉਂ ਹੋਇਆ? ਬੇਕਸੂਰ ਲੋਕਾਂ ਨੂੰ ਕਾਹਦੀ ਸਜ਼ਾ ਮਿਲੀ ਸੀ? ਕਿਹੜੇ ਲੋਕ ਦਹਿਸ਼ਤ ਫ਼ੈਲਾਉਂਦੇ ਹਨ? ਇਹ ਬੰਦੇ ਮਾਰਨ ਵਾਲੇ ਕੌਣ ਲੋਕ ਹਨ? ਬਿਲਡਿੰਗ 7 ਤੇ ਟਵਿੰਨ ਟਾਵਰ ਦੇ ਅੰਦਰ 6000 ਤੋਂ ਵੀ ਕਿਤੇ ਵੱਧ ਲੋਕ ਸਨ। ਤਿੰਨਾਂ ਵਿੱਚ 3000 ਤੋਂ ਵੱਧ ਲੋਕ ਮਰੇ ਸਨ। ਅੱਗ ਬੁਝਾਉਣ ਵਾਲੇ 343, ਪੁਲਿਸ ਵਾਲੇ 60 ਵੱਧ ਵੀ ਮਰ ਗਏ ਸਨ। ਐਬੂਲੈਂਸ ਵਾਲਿਆਂ ਦੀ ਗਿਣੱਤੀ ਨਹੀਂ ਹੈ। ਪਹਿਲੇ 10 ਮਿੰਟਾਂ ਵਿੱਚ 3000 ਐਮਰਜੈਂਸੀ ਕਾਲ ਆ ਗਈਆਂ ਸਨ। ਲਗਾਤਾਰ ਐਮਰਜੈਂਸੀ ਕਾਲ ਜਾ ਰਹੀਆਂ ਸਨ। ਲੋਕ ਖੜ੍ਹੇ ਦੇਖਦੇ ਰਹਿ ਗਏ। ਮਦੱਦ ਕਰਨੀ ਚਹੁੰਦੇ ਸਨ। ਅੱਗ ਦੀਆਂ ਲਪਟਾਂ ਦੇਖ਼ ਕੇ, ਮਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰ ਨਹੀਂ ਸਕੇ। ਕਈ ਬਿਲਡਿੰਗ 7 ਤੇ ਟਵਿੰਨ ਟਾਵਰਜ ਵਿੱਚ ਜੌਬ ਤੇ ਗਏ ਸਨ। ਕਈ ਕਸਟਮਰ, ਵਿਜ਼ਟਰ ਸਨ।

ਇੰਨਾਂ ਵਿੱਚ ਝੁਲਸੇ ਤੇ ਮਰਨ ਵਾਲੇ ਲੋਕਾਂ ਨੇ ਕੀ ਕਸੂਰ ਕੀਤਾ ਸੀ? ਉਹ ਦਿਨ ਵੀ 11 ਸਤਬੰਰ ਸੀ। ਪਹਿਲੇ ਜਹਾਜ਼ ਦੀ ਫਲਾਇਟ ਦਾ ਨੰਬਰ ਵੀ 11 ਸੀ। ਇਹ ਜਹਾਜ਼ ਸਵੇਰੇ 8:45 ਵਜੇ ਵੱਜਾ ਸੀ। ਉਸ ਨੂੰ ਅੱਗ ਲੱਗੀ ਹੋਈ ਸੀ। ਦੂਜੇ ਟਾਵਰ ਵਿੱਚ ਇਕ ਹੋਰ ਜਹਾਜ਼ ਉਦੋਂ ਹੀ 9:02 ਵੱਜਾ। ਸਵੇਰ ਦਾ ਸਮਾਂ ਸੀ। ਲੋਕ ਕੰਮਾਂ ਲਈ ਆ ਰਹੇ ਸਨ। ਜ਼ਿਆਦਾਤਰ ਲੋਕ ਡਾਊਨਟਾਊਨ ਵਿੱਚ ਸਨ। ਟਵਿੰਨ ਟਾਵਰਜ਼ ਨੂੰ ਅੱਗ ਲੱਗ ਗਈ। ਇਨਾਂ ਦੀਆਂ 110 ਮੰਜਲੀਆਂ ਸਨ। ਦੋਂਨੇਂ ਬਿਲਡਿੰਗ ਦੇਖ਼ਦੇ-ਦੇਖ਼ਦੇ ਹੀ ਜਹਾਜ਼ ਸਣੇ, ਅੱਗ ਲੱਗਣ ਨਾਲ ਡਿੱਗੀਆਂ ਤੇ ਖੱਤਮ ਹੋ ਗਈਆਂ। ਕੀ ਜਹਾਜ਼ ਦੇ ਪਾਲਿਟ ਇੰਨੇ ਵਿਲ ਟ੍ਰੇਡ ਸਨ? ਜਹਾਜ਼ ਦਾ ਮੂੰਹ ਟਵਿੰਨ ਟਾਵਰਜ ਦੇ ਥੱਲੇ ਵੱਲ ਕਰਕੇ, ਅੰਦਰ ਥੱਲੇ ਤੱਕ ਧੁਸਦੇ ਗਏ। 7 ਘੰਟਿਆ ਪਿਛੋਂ 47 ਮੰਜ਼ਲੀ ਬਿਲਡਿੰਗ 7 ਵੀ ਸ਼ਾਮ ਨੂੰ 5 ਵਜੇ 7 ਮਿੰਟ ਵਿੱਚ ਭਸਮ ਹੋ ਗਈ। ਇਸ ਵਿੱਚ ਜਹਾਜ਼ ਨਹੀਂ ਵੱਜਿਆ ਸੀ। ਜਹਾਜ਼ ਮਾਰਨ ਦਾ ਇਰਾਦਾ ਹੋਣਾਂ ਹੈ। ਕੀ ਇਸ ਬਿਲਡਿੰਗ 7 ਦੀ ਗੈਸ ਲੀਕ ਹੋਈ ਸੀ? ਕੀ ਤਿੰਨਾਂ ਬਿਲਡਿੰਗਾਂ ਵਿੱਚ ਪਹਿਲਾਂ ਹੀ ਬੰਬ ਫਿੱਟ ਸੀ? ਤਾਂਹੀ ਕਲੈਪ ਹੋ ਗਈਆਂ। ਕੀ ਟਈਮਰ ਲੱਗਾ ਹੋਣ ਕਰਕੇ, ਤੀਜੀ ਬਿਲਡਿੰਗ 7 ਵੀ ਖਤਮ ਹੋ ਗਈ? ਕੀ ਗੈਸ ਤੇ ਬਿੱਜਲੀ ਕਰਕੇ ਅੱਗ ਨੂੰ ਵੜਾਵਾ ਮਿਲਿਆ? ਇੰਨੀ ਜ਼ੋਰ ਨਾਲ ਜਹਾਜ਼ ਵੱਜਣ ਨਾਲ ਬਿਲਬਿੰਗ ਹਿਲ ਗਈਆਂ ਸਨ। ਸ਼ੀਸ਼ੇ ਟੁੱਟਣੇ ਸ਼ੁਰੂ ਹੋ ਗਏ ਸਨ। ਜਦੋਂ ਟਵਿੰਨ ਟਾਵਰ ਕਲੈਪ ਹੋਏ ਸਨ। ਨਾਲ ਲਗਦੀਆਂ ਬਿਲਡਿੰਗਾਂ ਚੈਕ ਕਰਨੀਆਂ ਸਨ। ਕਿਤੇ ਬੰਬ ਜਾਂ ਗੈਸ ਲੀਕ ਤਾਂ ਨਹੀਂ ਹੈ। ਹੋ ਸਕਦਾ ਹੈ। ਤੀਜੀ ਬਿਲਡਿੰਗ 7 ਬਚ ਜਾਂਦੀ। ਤੀਜੀ ਬਿਲਡਿੰਗ 7 ਬਗੈਰ ਚੈਕ ਕਰਨ ਤੇ ਅਣਗਹਿਲੀ ਨਾਲ ਭਸਮ ਹੋਈ ਹੈ।

ਉਨਾਂ ਵਿੱਚ ਪਲੇਨ ਕਿਵੇਂ ਵੱਜੇ? ਇਹ ਗੱਲਤੀ ਨਹੀਂ ਸੀ, ਸਾਜ਼ਸ਼ ਸੀ। ਕੀ ਜਹਾਜ਼ਾਂ ਵਿੱਚ ਬਹੁਤ ਸਾਰਾ ਬਰੂਦ ਵੀ ਸੀ? ਜਹਾਜ਼ਾਂ ਵਿੱਚ ਪੈਟਰੌਲ ਤਾਂ ਸੀ ਹੀ। ਦੋ ਜਹਾਜ਼ ਹਾਈਜੈਕ ਹੋਏ ਸਨ। ਜਹਾਜ਼ ਹਾਈਜੈਕ ਵੀ ਸਾਜ਼ਸ਼ ਨਾਲ ਹੋਏ ਹੋਣੇ ਹਨ। ਏਅਰਪੋਰਟ ਦੇ ਕਰਮਚਾਰੀ ਵੀ ਰਲੇ ਹੋ ਸਕਦੇ ਹਨ। ਦੋਂਨਾਂ ਪਾਲਿਟ ਦੀ ਟ੍ਰੇਨਿੰਗ ਇਸੇ ਮਕਸਦ ਨੂੰ ਰੱਖ ਕੇ ਹੋਈ ਹੋਣੀ ਹੈ। ਜਾਂ ਦੋਂਨੇ ਪਾਲਿਟ ਨੇ ਜਹਾਜ਼ ਉਡਣ ਪਿਛੋਂ ਜਹਾਜ਼ ਤੇ ਕਬਜ਼ਾ ਕੀਤਾ। ਬਾਰੀ-ਬਾਰੀ ਟਵਿੰਨ ਟਾਵਰਜ਼ ਵਿੱਚ ਵੱਜੇ। ਕਿਹੜੇ ਸਿਰ ਫਿਰੇ ਦੀ ਕਰਤੂਤ ਸੀ? ਜਿਸ ਨੇ ਵੀ ਇਹ ਕਰਤੂਤ ਕੀਤੀ ਸੀ। ਬਹੁਤ ਨਿੰਦਣ ਯੋਗ ਹੈ। ਮਿਹਨਤੀ ਮਜ਼ਦੂਰਾਂ ਨੂੰ ਮਾਰ ਕੇ, ਬਹੁਤ ਵੱਡਾ ਪਾਪ ਕੀਤਾ ਸੀ। ਲੋਕ ਮੱਚਦੇ ਲੋਕਾਂ ਦੀ ਮਦੱਦ ਕਰਨ ਨੂੰ, ਮੱਚਦੀ ਬਿਲਡਿੰਗਾਂ ਦੇ ਅੰਦਰ, ਬਾਹਰ ਪਹੁੰਚ ਗਏ ਸਨ। ਬਹੁਤ ਪੁਲਿਸ, ਐਬੂਲੈਂਸ, ਅੱਗ ਬੁਝਾਉਣ ਵਾਲੇ ਕਰਮਚਾਰੀ ਝੁਲਸੇ ਗਏ ਸਨ। ਕਰਮਚਾਰੀਆਂ ਤੇ ਪਬਲਿਕ ਦੀਆਂ ਗੱਡੀਆਂ ਮੱਚ ਗਈਆਂ ਸਨ। ਐਮਰਜੈਂਸੀ ਵਾਲੇ ਕਰਮਚਾਰੀ, ਟਵਿੰਨ ਟਾਵਰਜ਼ ਦੇ ਵਰਕਰ ਵਿਚੇ ਮਰ ਗਏ। ਕਈਆਂ ਨੇ ਛਾਲਾਂ ਮਾਰ ਦਿੱਤੀਆਂ। ਕਈ ਬਚ ਗਏ। ਕਈ ਮਰ ਗਏ। ਕਈਆਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਐਲਾਵੇਟਰ ਬਿੱਜਲੀ ਨਾਲ ਚੱਲਦੀਆਂ ਹਨ। ਬਿੱਜਲੀ ਬੰਦ ਹੋਣ ਨਾਲ ਐਲਾਵੇਟਰ ਦੇ ਡੋਰ ਨਹੀਂ ਖੁੱਲਦੇ। ਜੇ ਬਹੁਤ ਜ਼ੋਰ ਲਾਈਏ ਡੋਰ ਖੋਲ ਸਕਦੇ ਹਾਂ। ਦਰਵਾਜ਼ੇ ਵੀ ਲੌਕਡ ਹੋ ਗਏ ਸਨ। ਕਈ ਡੋਰਾਂ ਦੇ ਚੂੰਬਰ ਲੱਗਾ ਹੁੰਦਾ ਹੈ। ਸੈਂਸਰ ਦਰਵਾਜ਼ਾ ਆਪੇ ਖੁਲਣ ਵਾਲੀ ਮਸ਼ੀਨ ਲੱਗੀ ਹੁੰਦੀ ਹੈ। ਜੋ ਬਿੱਜਲੀ ਬੰਦ ਹੋਣ ਨਾਲ ਬੰਦ ਹੋ ਗਈਆਂ ਸਨ।

ਚਾਰੇ ਪਾਸੇ ਧੂੰਆਂ ਤੇ ਗਰਦ, ਡਸਟ ਫੈਲ ਗਈ ਸੀ। ਸਾਰਾ ਵਾਤਾਵਰਨ ਹਨੇਰੀ ਵਰਗਾ ਸੀ। ਮਦੱਦ ਕਰਨ ਵਾਲੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਸੀ। ਕਈ ਦਮ ਘੁੱਟ ਕੇ, ਕਈ ਮਟੀਰੀਅਲ ਥੱਲੇ ਦੱਬ ਗਏ ਸਨ। ਸੈਕੜਿਆਂ ਬੰਦਿਆਂ, ਔਰਤਾਂ ਨੇ ਛਾਂਲਾਂ ਮਾਰ ਦਿੱਤੀਆ ਸਨ। ਕਈ ਅੰਦਰ ਫਸੇ ਹੋਏ ਸੋਚ ਰਹੇ ਸਨ। ਥੋੜੀ ਜਿਹੀ ਹੀ ਅੱਗ ਲੱਗੀ ਹੈ। ਧੂੰਆਂ ਅੰਦਰ ਨਾਂ ਆਵੇ। ਉਨਾਂ ਨੇ ਦਰ ਬੰਦ ਕਰ ਲਏ ਸਨ। ਫਿਰ ਵੀ ਸਾਰੇ ਪਾਸੇ ਧੂੰਆਂ ਗਰਦ ਸੀ। ਅੰਦਰ ਛੱਤ ਤੇ ਪਾਣੀ ਦੀਆਂ ਟੂਟੀਆਂ ਲੱਗੀਆਂ ਹੁੰਦੀਆਂ ਹਨ। ਕਈ ਖੁੱਲ ਨਹੀਂ ਰਹੀਆਂ ਸਨ। ਕਦੇ ਵਰਤਣ ਨਾਂ ਕਰਕੇ, ਸਮੇਂ-ਸਮੇਂ ਤੇ ਚੈਕਿੰਗ ਨਾਂ ਹੋਣ ਕਰਕੇ, ਜਾਂਮ ਹੋਈਆਂ ਸਨ। ਵੈਸੇ ਵੀ ਪਾਣੀ ਦੀ ਸਪਲਾਈ ਪਾਈਪਾਂ ਪਾਟਣ ਨਾਲ ਬੰਦ ਹੋ ਗਈ ਹੋਣਾਂ ਹੈ। ਲੋਕਾਂ ਨੇ ਮਿੱਟੀ ਚੂਨੇ ਦੀਆਂ ਬੱਣੀਆਂ ਸ਼ੀਟ ਦੀਆਂ ਕੰਧਾਂ ਪਾੜ ਦਿੱਤੀਆਂ ਸਨ। ਪੌੜੀਆਂ ਰਾਹੀਂ ਉਤਰਨ ਦੀ ਕੋਸ਼ਸ਼ ਕਰ ਰਹੇ ਸਨ। ਲੋਕ ਬਚਣ ਦੇ ਨਵੇਂ-ਨਵੇ ਤਜ਼ਰਬੇ ਲੱਭ ਰਹੇ ਸਨ। ਸੋਚ ਕੇ ਦੇਖ਼ੀਏ, ਉਨਾਂ ਲੋਕਾਂ ਤੇ ਕੀ ਬੀਤੀ ਹੋਵੇਗੀ? ਮਰਨ ਸਮੇਂ ਜੀਵਨ ਨਾਲ ਲੜਨਾਂ ਬਹੁਤ ਔਖਾ ਹੈ। ਮੌਤ ਨੂੰ ਮੂਹਰੇ ਦੇਖ਼ਕੇ, ਜਿੰਨਾਂ ਨੇ ਫੋਨ ਕਰਕੇ, ਆਪਣਿਆਂ ਨੂੰ ਖ਼ਬਰ ਕਰ ਦਿੱਤੀ ਹੋਣੀ ਹੈ। ਉਨਾਂ ਤੇ ਕੀ ਬੀਤੀ ਹੋਣੀ ਹੈ? ਆਪਦੇ ਬਚਾ ਲਈ ਰਸਤਾ ਲੱਭਦੇ ਸਨ। ਮਸੀਬਤ ਵਿੱਚ ਫਸੇ, ਬਗੈਰ ਧਰਮ ਪੁਛੇ, ਇੱਕ ਦੂਜੇ ਦੀ ਮਦੱਦ ਕਰ ਰਹੇ ਸਨ। ਇੱਕ ਦੂਜੇ ਦੀ ਮਦੱਦ ਨਾਲ ਕਈ ਬਚ ਗਏ ਸਨ। ਕਈ ਮਦੱਦ ਕਰਦੇ ਵਿਚੇ ਮਰ ਗਏ। 9:58 ਵਜੇ ਦੋਂਨੋਂ ਬਿਲਡਿੰਗ ਢੇਰੀ ਹੋ ਗਈਆਂ ਸਨ। ਲੋਕਾਂ ਦੇ ਦਿਲ ਕੰਭ ਗਏ ਸਨ। ਪੂਰੀ ਦੁਨੀਆਂ ਕੰਭ ਗਈ ਸੀ। ਕੀ ਇੰਨੀਆਂ ਉਚੀਆਂ ਬਿਲਡਿੰਗ ਬਣਾਂਉਣੀਆਂ ਚਾਹੀਦੀਆਂ ਹਨ?ਐਸੀਆਂ ਹਰਕੱਤਾਂ ਕਰਨ ਵਾਲਾ, ਕੀ ਸ਼ਾਂਤ ਰਹਿ ਸਕਦਾ ਹੈ? ਕੀ ਲੋਕਾਂ ਦੀ ਦਰਸੀਸਾਂ ਲੈ ਕੇ, ਅਰਾਮ ਦੀ ਨੀਂਦ ਆ ਸਕਦੀ ਹੈ? ਲੋਕ ਇਕੋ ਜਿਹੇ ਨਹੀਂ ਹਨ। ਕਈਆਂ ਦਾ ਦਿਮਾਗ ਪੱਸ਼ੂਆਂ ਵਰਗਾ ਹੈ। ਕਈ ਬੰਦੇ ਦੇਵਤਿਆਂ ਵਰਗੇ ਹਨ। ਕਿਸੇ ਦੇ ਅੰਦਰ ਦਾ ਭੇਤ ਨਹੀਂ ਬੁੱਝ ਸਕਦੇ।

ਕੋਈ ਵੀ ਧਰਮ ਮਾੜਾ ਨਹੀਂ ਹੈ। ਧਰਮੀ ਬਣ ਕੇ ਪਾਪ ਕਰਨਾਂ। ਮਾੜੀਆਂ ਸਾਜਸ਼ਾ ਕਰਨੀਆ। ਧਰਮ ਦਾ ਬਾਂਣਾਂ ਪਾ ਕੇ, ਲੋਕਾਂ ਵਿੱਚ ਬਿਚਰ ਕੇ, ਛੂਰੀ ਪਿੱਠ ਮਾਰਨੀ। ਕਿਧਰ ਦੀ ਭਗਤੀ ਹੈ। ਐਸਾ ਕਰਕੇ, ਕੀ ਸੁਵਰਗ ਮਿਲ ਜਾਵੇਗਾ? ਜੇ ਕਿਸੇ ਨੇ ਆਪਦਾ ਪਰਿਵਾਰ ਪਾਲਣ ਲਈ ਪੈਸੇ ਲੈ ਕੇ ਲੋਕਾਂ ਦੀ ਜਾਨ ਲੈ ਲਈ। ਕੀ ਐਸੇ ਪੈਸੇ ਨਾਲ ਉਸ ਦੇ ਬੱਚੇ ਖੁਸ਼ ਰਹਿ ਸਕਦੇ ਹਨ? ਐਸੀ ਤਬਾਹੀ ਕਰਨ ਵਾਲੇ ਦੇ ਬੱਚੇ ਕੈਸੇ ਹੋਣਗੇ? ਸਮਾਜ ਦੇ ਲੋਕਾਂ ਨੂੰ ਐਸੇ ਪੱਸ਼ੂਆਂ ਵਰਗੇ ਲੋਕਾਂ ਤੇ ਨਿਗਾ ਰੱਖਣੀ ਚਾਹੀਦੀ ਹੈ। ਆਪਦੇ ਆਲੇ-ਦੁਆਲੇ ਦਾ ਵੀ ਖਿਆਲ ਰੱਖਣਾਂ ਚਾਹੀਦਾ ਹੈ। ਸਾਡੇ ਦੁਆਲੇ ਕੌਣ ਲੋਕ ਹਨ? ਉਹ ਕੀ ਕਰਦੇ ਹਨ? ਕਿਤੇ ਲੋਕਾਂ ਲਈ ਖ਼ਤਰਨਾਕ ਤਾਂ ਨਹੀਂ ਹਨ? ਆਪ ਵੀ ਚੰਗੇ ਇਨਸਾਨ ਬਣੀਏ। ਕਿਸੇ ਨੂੰ ਦੁੱਖੀ ਕਰਕੇ, ਕੋਈ ਸੁਖੀ ਨਹੀਂ ਹੋ ਸਕਦਾ। ਚੰਗਾ ਸਮਾਜ ਬਣਾਉਣ ਲਈ ਸਾਨੂੰ ਇੱਕ ਦੂਜੇ ਦਾ ਖਿਆਲ ਰੱਖਣਾਂ ਪੈਣਾਂ ਹੈ। ਜਿਵੇਂ ਅਸੀ ਮਸੀਬਤ ਵਿੱਚ ਬਗੈਰ ਧਰਮ ਦੇਖ਼ੇ ਲੋਕਾਂ ਦੀ ਸੇਵਾ ਕਰਦੇ ਹਾਂ।




 

Comments

Popular Posts