ਭਾਗ 43 ਆਰ ਜੂ ਕੂਲ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਆਰ ਜੂ ਕੂਲ-ਕੂਲ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕੁੱਝ ਉਗਾਉਣਾਂ ਹੈ, ਤਾਂ ਬੀਜ ਤਾਂ ਆਪ ਨੂੰ ਬੀਜਣਾਂ ਪੈਣਾਂ ਹੈ। ਜੈਸਾ ਬੀਜ ਬਿਜਿਆ ਹੈ। ਉਗਣਾਂ ਵੀ ਹੈ। ਜੇ ਕੁੱਝ ਬਿਜਿਆ ਨਹੀਂ ਹੈ। ਘਾਹ, ਫੂਸ, ਨਿੱਕ, ਸੁਕ ਉਗਣੇ ਹਨ। ਜੇ ਰੱਬ ਦੀ ਪ੍ਰਸੰਸਾ ਕਰੀਏ। ਸ਼ਕਤੀਆਂ, ਧੰਨ, ਇੱਜ਼ਤ ਮਿਲ ਜਾਂਦੇ ਹਨ। ਬੰਦੇ ਨੇ ਜੋ ਦਿਮਾਗ ਵਿੱਚ ਡਾਉਨਲੋਡ ਕਰਨਾਂ ਹੈ। ਉਸ ਦਾ ਖਿਆਲ ਆਪ ਨੂੰ ਕਰਨਾਂ ਪੈਣਾਂ ਹੈ। ਕਈ ਬਾਰ ਕੁੱਝ ਗੱਲ਼ਤ ਡਾਉਨਲੋਡ ਹੋ ਜਾਵੇ। ਇੰਨਾਂ ਸਮਾਟ ਕੰਪਿਊਟਰ ਬੇਕਾਰ ਖ਼ਰਾਬ ਹੋ ਜਾਂਦਾ ਹੈ। ਗੁੱਸਾ, ਖੁਸ਼ੀ, ਇਮਾਨਦਾਰੀ, ਬਹਾਦਰੀ, ਮਿਹਨਤ ਕਰਨਾਂ ਬੰਦੇ ਦੇ ਵੱਸ ਹੈ। ਬੰਦਾ ਕੈਸਾ ਬੱਣਨਾਂ ਚਹੁੰਦਾ ਹੈ? ਕੁੱਝ ਗੱਲ਼ਤ ਹੋਣ ਨਾਲ ਬੰਦਾ ਪਾਗਲ ਹੋ ਸਕਦਾ ਹੈ। ਮਾਂਪੇ ਜੋ ਵੀ ਚੰਗਾ, ਮਾੜਾ ਕਰਦੇ ਹਨ। ਉਸ ਦਾ ਅਸਰ ਸਾਰੀ ਉਮਰ ਰਹਿੰਦਾ ਹੈ। ਖੁਦ ਮੈਂ ਨੂੰ ਮਿਟਾਉਣਾਂ ਹੈ। ਸਿਰਫ਼ ਗੁਰਦੁਆਰੇ ਹੀ ਨਹੀਂ, ਲੋਕ ਸੇਵਾ, ਵਲਟੀਅਰ ਹਰ ਥਾਂ ਤੇ ਵੀ ਕਰਨੀ ਹੈ। ਦਿਮਾਗ ਨੂੰ ਠੰਡਾ ਰੱਖਣਾਂ ਹੈ। ਇਹ ਕਿਸੇ ਡਾਕਟਰ ਨੇ ਨਹੀਂ ਦੱਸਣਾਂ। ਕੋਈ ਡਾਕਟਰ ਨਹੀਂ ਚਹੁੰਦਾ, ਮਰੀਜ਼ ਤੰਦਰੁਸਤ ਹੋ ਜਾਵੇ। ਉਸ ਦੀ ਅਮਦਨ, ਬਿਜ਼ਨਸ ਘੱਟ ਜਾਂਣਗੇ। ਪੈਸਾ ਸਬ ਨੂੰ ਪਿਆਰਾ ਹੈ। ਡਾਕਟਰ ਤਾਂ ਮਰੀਜ਼ ਦੀਆਂ ਦੋ ਗੱਲਾਂ ਹੀ ਸੁਣਦਾ ਹੈ। ਕਈ ਗੱਲਾਂ ਸੁਣ ਕੇ ਵੀ ਜੁਆਬ ਨਹੀਂ ਦਿੰਦਾ। ਦੋ ਹੋਰ ਪੁੱਛ ਲਵੋ। ਦਰਵਾਜ਼ਾ ਦਿਖਾ ਦਿੰਦਾ ਹੈ। ਮਰੀਜ਼ ਨੂੰ ਕੰਮਰੇ ਵਿਚੋਂ ਬਾਹਰ ਕੱਢਣ ਲਈ, ਆਪੇ ਡੋਰ ਖੋਲ ਕੇ ਖੜ੍ਹ ਜਾਂਦਾ ਹੈ। ਜੇ ਡਾਕਟਰ ਬੱਲਡ ਪ੍ਰੈਸ਼ਰ, ਸਟਰੈਸ, ਸ਼ੂਗਰ ਦੀ ਦੁਵਾਈ ਨਾਲ ਮਰੀਜ਼ ਦੀ ਪਰਚੀ ਤੇ ਲਿਖ ਕੇ ਦੇ ਦੇਵੇ। ਗੁੱਸਾ ਤੇ ਚਿੰਤਾ ਨਹੀਂ ਕਰਨੀ। ਸ਼ਾਂਤ ਰਹਿੱਣਾਂ ਹੈ। ਬੰਦੇ ਨੂੰ ਕਿਸੇ ਦੁਵਾਈ ਦੀ ਲੋੜ ਨਹੀਂ ਹੈ।

ਕਨੇਡਾ ਵਿੱਚ 67 ਸਾਲਾਂ ਦੇ ਲੋਕਾਂ ਨੂੰ ਰਿਟਾਇਰ ਕਰ ਦਿੰਦੇ ਹਨ। ਲੋਕ 1300 ਡਾਲਰ ਤੋਂ ਵੀ ਵੱਧ ਪੈਂਨਸ਼ਨ ਲੈਂਦੇ ਹਨ। ਨਾਲ-ਨਾਲ ਕੈਸ਼ ਕੰਮ ਕਰਨ ਲੱਗ ਜਾਂਦੇ ਹਨ। ਕਈ 67 ਸਾਲਾਂ ਦੇ ਮਾਂਪੇ, 45 ਸਾਲਾਂ ਦੇ ਪੁੱਤਰ ਨੂੰ ਅਜੇ ਵੀ ਕਮਾਂ ਕੇ ਦੇਈ ਜਾਂਦੇ ਹਨ। ਮਾਂਪੇ ਅਜੇ ਵੀ ਦੂਗਣਾਂ ਕਮਾਂ ਰਹੇ ਹਨ। ਕਈ ਪੁੱਤਰ ਦਾਰੂ ਪੀ ਕੇ ਘਰੇ ਲਿਟਦੇ ਹੁੰਦੇ ਹਨ। ਕਈ ਪੁੱਤਰ, ਪਤਨੀ ਨਾਲ ਮਿਲ ਕੇ, ਮਾਂਪਿਆਂ ਤੋਂ ਪੈਸੇ ਖਿੱਚੀ ਜਾਂਦੇ ਹਨ। ਇੱਕ ਕਨੇਡੀਅਨ ਕੁੜੀ ਨੇ, ਪੰਜਾਬੀ ਅੰਨਪੜ੍ਹ ਮੁੰਡੇ ਨਾਲ ਵਿਆਹ ਕਰਾ ਲਿਆ। ਮੁੰਡੇ ਨੂੰ ਮਗਰ ਲਾ ਲਿਆ ਹੈ। ਪਿੰਡ ਜਾਇਦਾਦ ਮੋਟੀ ਸੀ। ਉਸ ਕੁੜੀ ਦੀ ਲਾਟਰੀ ਲੱਗ ਗਈ। ਇੰਡੀਆ ਤੋਂ ਪੈਸੇ ਮੰਗਾਉਣ ਲੱਗ ਗਈ।। ਹਰ ਤੀਜੇ ਸਾਲ ਘਰ ਹੋਰ ਵੱਡਾ ਲੈ ਲੈਂਦੀ ਸੀ। ਪਿੰਡ ਘਰ, ਜਾਇਦਾਦ ਦਾ ਉਜਾੜਾ ਕਰ ਦਿੱਤਾ। ਮੁੰਡੇ ਦੇ ਮਾਂਪੇ ਵੇਚ, ਵੱਟ ਕੇ ਉਨਾਂ ਕੋਲ ਕਨੇਡਾ ਆ ਗਏ। ਦੋ ਮਹੀਨੇ ਘਰ ਨਹੀਂ ਰੱਖੇ। ਬਾਹਰ ਕੱਢ ਦਿੱਤੇ। ਹੁਣ ਲੋ-ਇੰਨਕਮ ਸ਼ੋਸਲ ਸਪੋਟ ਤੇ ਹਨ। " ਆਪਦੇ ਨੈਣ ਮੈਨੂੰ ਦੇਦੇ, ਤੂੰ ਮੱਟਕਾਂਉਂਦਾ ਫਿਰ। " ਜੇ ਕਿਸੇ ਬੰਦੇ ਨੂੰ ਕਹੋ, " ਤੈਨੂੰ ਜ਼ਜੀਰ ਨਾਲ ਬੰਨਣਾਂ ਹੈ। " ਬੰਦਾ ਜੁਆਬ ਦੇ ਦੇਵੇਗਾ, " ਨਹੀਂ ਐਸਾ ਨਹੀਂ ਹੋ ਸਕਦਾ। " ਜ਼ਜੀਰ ਲੋਹੇ ਦੀ ਨਹੀਂ ਸੋਨੇ ਦੀ ਹੋਵੇਗੀ। " " ਸੋਨੇ ਦੀ ਹੈ, ਤਾਂ ਥੋੜੀ ਮੋਟੀ ਹੋ ਜਾਵੇ। " ਲਾਲਚ ਕਰਦਿਆਂ ਨੇ, ਕੋਲ ਵਾਲਾ ਵੀ ਗੁਆ ਲਿਆ। ਦੁਨੀਆਂ ਵਿੱਚ ਦੋ ਤਰਾਂ ਬੰਦੇ ਹੀ ਖੁਸ਼ ਰਹਿੰਦੇ ਹਨ। ਜਾਂ ਨਿਰੇ ਪਾਗਲ ਜਾਂ ਬਹੁਤੇ ਗਿਆਨੀ। ਜੇ ਕੋਈ ਮਸੀਬਤ ਹੱਲ ਨਹੀਂ ਹੋ ਰਹੀ। ਗੁੱਸਾ ਦੱਬਦਾ ਨਹੀਂ ਹੈ। ਕਿਸੇ ਗਿਆਨੀ ਕੋਲ ਜਾ ਕੇ ਕੌਨਸਲਿੰਗ ਕਰਨੀ ਹੈ। ਦਿਮਾਗ ਠੰਡਾ ਕਰਨ ਦਾ ਰਸਤਾ ਲੱਭਣਾਂ ਹੈ। ਕਿਸੇ ਸਿਆਣੇ ਤੋਂ ਅਕਲ ਲੈ ਸਕਦੇ ਹਾਂ। ਕਿਤਾਬਾਂ, ਅਖ਼ਬਾਰਾਂ, ਧਰਮਿਕ ਗ੍ਰੰਥਾ ਵਿਚੋਂ ਗਿਆਨ ਲੈਣਾਂ ਚਾਹੀਦਾ ਹੈ। ਹੁਸ਼ਿਆਰ ਹੋਣਾਂ ਹੈ। ਦਿਮਾਗ ਸਿਧੇ ਪਾਸੇ ਚਲਾਉਣਾਂ ਹੈ।

ਲੋਕਾਂ ਨਾਲ ਲੜਨਾਂ ਨਹੀਂ ਹੈ। ਸੱਮਸਿਆ ਨਾਲ ਲੜਨਾਂ ਹੈ। ਸਮਸਿਆ ਨਾਲ ਫੇਸ ਕਰਨਾਂ ਹੈ। ਉਸ ਨਾਲ ਲੜਨਾਂ ਹੈ। ਉਸ ਤੇ ਕਬ਼ਜ਼ਾ ਕਰਨਾਂ ਹੈ। ਮਸੀਬਤ ਨੂੰ ਭੱਜਾਉਣਾਂ ਹੈ। ਗੁੱਸੇ ਨੂੰ ਛੱਡਣਾਂ ਹੈ। ਉਸ ਤੋਂ ਪਾਸਾ ਵੱਟਣਾਂ ਹੈ। ਗੁੱਸਾ ਕਰਨ ਵਾਲੇ ਨੂੰ ਛੱਡਣਾਂ ਨਹੀਂ ਹੈ। ਮਦੱਦ ਕਰਕੇ, ਉਸ ਦਾ ਵੀ ਗੁੱਸਾ ਵੀ ਹੱਟਾਉਣਾਂ ਹੈ। ਗੁੱਸਾ ਮਨ, ਸ਼ਰੀਰ ਨੂੰ ਸਾੜਦਾ ਹੈ। ਕੋਲ ਵਾਲੇ ਲੋਕਾਂ ਨੂੰ ਵੀ ਦੁੱਖ ਪਹੁੰਚਾਉਂਦਾ ਹੈ। ਲੋਕ ਤੁਹਾਡੇ ਬਾਰੇ ਕੀ ਕਹਿੰਦੇ ਹਨ? ਕੀ ਸੋਚਦੇ ਹਨ? ਲੋਕਾਂ ਨੂੰ ਕੰਟਰੌਲ ਨਹੀਂ ਕਰ ਸਕਦੇ। ਜਿੰਨੇ ਮੂੰਹ, ਉਨੀਆਂ ਗੱਲਾਂ ਹੋਣਗੀਆਂ। ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ। ਲੋਕਾਂ ਨੇ ਖੁਰਦਰੀ, ਕੋਰੀ, ਬੁਰੀ ਗੱਲ ਕਹਿੱਣੀ ਹੀ ਹੈ। ਦੂਜੇ ਦੀ ਗੱਲ ਦਾ ਰੀਐਕਟ ਨਹੀਂ ਕਰਨਾਂ। ਜਿਵੇਂ ਖੁਰਦਰੀ, ਕੋਰੀ, ਬੁਰੀ ਗੱਲ ਲੋਕ ਕਹਿੰਦੇ ਹਨ। ਉਸ ਦਾ ਜੁਆਬ ਨਹੀਂ ਦੇਣਾਂ। ਅੰਨੇ, ਬੋਲੇ ਬਣਨਾਂ ਹੈ। ਮਿੱਠੇ ਫ਼ਲ ਵਾਲੇ ਦਰਖੱਤ ਨੂੰ ਲੋਕ ਹਲੂਣਾਂ ਦਿੰਦੇ ਹਨ। ਰੋੜੇ, ਡਾਂਗਾਂ ਵੀ ਮਾਰਦੇ ਹਨ। ਉਹ ਦਰਖੱਤ ਝੁੱਕ ਜਾਂਦੇ ਹਨ। ਕਿਸੇ ਬੰਦੇ ਵਿੱਚ ਜਦੋਂ ਲੋਕਾਂ ਨੂੰ ਖ਼ਾਸ ਗੱਲ ਦਿਸਦੀ ਹੈ। ਉਹ ਚਰਚਾ ਸ਼ੁਰੂ ਕਰ ਦਿੰਦੇ ਹਨ। ਜੋ ਕੁੱਝ ਅੰਦਰ ਹੁੰਦਾ ਹੈ। ਬੰਦਾ ਉਗਲ ਦਿੰਦਾ ਹੈ।

ਬੰਦੇ ਤੇ ਨਿਰਭਰ ਹੈ। ਬੰਦੇ ਨੂੰ ਗੁੱਸਾ ਆਉਂਦਾ ਹੈ, ਜਾਂ ਬੰਦਾ ਗੁੱਸਾ ਕਰਦੇ ਹਾਂ। ਪਤੀ-ਪਤਨੀ ਇੰਨਾਂ ਪਿਆਰ ਹੁੰਦੇ ਹੋਏ ਵੀ ਇੱਕ ਦੂਜੇ ਦੀ ਵਧੀਕੀ ਨਹੀਂ ਜਰਦੇ। ਵਿਧਰੋਹ ਕਰਦੇ ਹਨ। ਗੁੱਸੇ ਨੂੰ ਵੀ ਆਪਦੇ ਅੰਦਰ ਦਾਖ਼ਲ ਨਹੀਂ ਹੋਣ ਦੇਣਾਂ। ਉਸ ਦਾ ਗੁਲਾਮ ਨਹੀ ਹੋਣਾਂ। ਗੁੱਸੇ ਤੇ ਕਾਬੂ ਕਰਨਾਂ ਹੈ। ਜੇ ਧਿਆਨ ਦੇਵੇ, ਬੰਦਾ ਕੁੱਝ ਵੀ ਕਰ ਸਕਦਾ ਹੈ। ਕਈ ਲੋਕ ਤਾਂ ਓਵਰ ਐਕਟਿੰਗ ਕਰਨ ਲੱਗ ਜਾਂਦੇ ਹਨ। ਦੇਵੀ ਦਾ ਸੱਸ ਨਾਲ ਝਗੜਾ ਹੋ ਗਿਆ। ਸੱਸ ਨੇ ਆਪਦੀ ਬਹੂ ਨੂੰ ਕਿਹਾ, " ਤੂੰ ਕੁੱਤੀ ਹੈ। " ਦੇਵੀ ਨੇ ਕਿਹਾ, " ਤੂੰ ਹੋਵੇਗੀ। ਤੇਰੀ ਮਾਂ ਹੋਵੇਗੀ। ਤੇਰਾ ਖਾਂਨਦਾਨ ਹੋਵੇਗਾ। " ਦੇਵੀ ਤੇ ਪਤੀ ਨੇ, ਮਾਂ ਦੇ ਨਾਲ ਦੇਵੀ ਨੂੰ ਲੜਦੇ ਦੇਖ਼ਿਆ। ਉਸ ਨੇ ਕਿਹਾ, " ਜੇ ਮੇਰੇ ਘਰ ਵਿੱਚ ਰਹਿੱਣਾਂ ਹੈ। ਮੇਰੀ ਮਾਂ ਦੇ ਮੂਹਰੇ ਨਹੀਂ ਬੋਲ ਸਕਦੀ। " ਪਤੀ ਸੱਸ ਨਾਲ ਲੜ ਕੇ, ਦੇਵੀ ਨੇ, ਮਾਂ ਨੂੰ ਫੋਨ ਕੀਤਾ। ਮਾਂ ਨੂੰ ਕਿਹਾ, " ਮਾਂ ਮੈਂ ਇਥੇ ਪਤੀ ਦੇ ਘਰ ਨਹੀਂ ਰਹਿ ਸਕਦੀ। ਮੈਂ ਤੇਰੇ ਕੋਲ ਆ ਰਹੀ ਹਾਂ। " " ਤੇਰੇ ਪਤੀ ਨੂੰ ਐਥੇ ਹੀ ਠੀਕ ਕਰਨਾਂ ਹੈ। ਮੈਂ ਵੀ ਤੇਰੇ ਕੋਲ ਆ ਰਹੀ ਹਾਂ। ਦੋਂਨੇ ਮਿਲ ਕੇ ਠੀਕ ਕਰਾਂਗੀਆਂ। " ਘਰ ਅਰਾਮ ਕਰਨ ਲਈ ਹੁੰਦਾ ਹੈ। ਘਰ ਦੇ ਝਗੜੇ ਨੇ, ਇੱਕ ਹੋਰ ਮਸੀਬਤ ਸਹੇੜ ਲਈ ਸੀ। ਅੱਗੇ ਤਾਂ ਇੱਕ ਹੀ ਸੀ। ਹੁਣ ਦੋ ਹੋ ਜਾਂਣਗੀਆਂ। ਕਿਸੇ ਦੇ ਘਰ ਦੇ ਕਲੇਸ਼ ਦਾ ਲੋਕ ਫ਼ੈਇਦਾ ਉਠਾਲਦੇ ਹਨ। ਬਹੁਤੇ ਮਾਂਪੇ, ਦੋਸਤ, ਰਿਸ਼ਤੇਦਾਰ ਅੱਗ ਤੇ ਤੇਲ ਪਾਉਣ ਵਾਲੇ ਹੁੰਦੇ ਹਨ। ਉਨਾਂ ਨੂੰ ਥੋੜਾ ਜਿਹਾ ਕੰਮ ਜਾਂ ਘਰ ਦਾ ਕਲੇਸ਼ ਦੱਸੋ। ਉਹ ਲੜਨ ਦੇ ਕਈ ਤਰੀਕੇ ਦੱਸ ਦਿੰਦੇ ਹਨ। ਜਦੋਂ ਦੂਜੇ ਦੇ ਵੱਸ ਵਿੱਚ ਹਾਂ। ਮਨ ਦੁੱਖੀ ਹੈ। ਘਰ ਵਿੱਚ ਅਜ਼ਾਦੀ ਚਾਹੀਦੀ ਹੈ। ਜੇਲ ਤੇ ਘਰ ਵਿੱਚ ਇਹੀ ਫ਼ਰਕ ਹੈ। ਜੇਲ ਵਿੱਚ ਬਾਹਰੋਂ ਕੁੰਡੀ ਲੱਗਦੀ ਹੈ। ਚਾਬੀ ਕਿਸੇ ਕੋਲ ਹੁੰਦੀ ਹੈ। ਬੰਦਾ ਮਰਜ਼ੀ ਨਾਲ ਬਾਹਰ ਨਹੀਂ ਜਾ ਸਕਦਾ। ਘਰ ਦੀ ਕੁੰਡੀ ਅੰਦਰੋਂ ਲੱਗਦੀ ਹੈ। ਚਾਬੀ ਆਪਦੇ ਕੋਲ ਹੁੰਦੀ ਹੈ। ਬੰਦਾ ਅਜ਼ਾਦ ਹੁੰਦਾ ਹੈ।

ਕੋਈ ਵੀ ਛੋਟੀ ਜਿਹੀ ਗੱਲ ਜਿੰਦਗੀ ਬਦਲ ਸਕਦੀ ਹੈ। ਮਰਜ਼ੀ ਆਪਦੀ ਹੈ। ਕਿਸੇ ਦੀ ਨਿੱਕੀ ਜਿਹੀ ਗੱਲ ਦਾ ਗੁੱਸਾ ਕਰਕੇ, ਆਪ ਦਾ ਸ਼ਰੀਰ ਖ਼ਰਾਬ ਕਰਨਾਂ ਹੈ। ਜਾਂ ਹੱਸ ਕੇ ਗੱਲ ਨੂੰ ਟਾਲ ਦੇਣਾਂ ਹੈ। ਖੁਸ਼ ਹੋਣਾਂ ਸਿਖੀਏ ਬਹੁਤ ਮਸੀਬਤਾਂ ਤੋਂ ਬਚ ਸਕਦੇ ਹਾਂ। ਜਿਵੇਂ ਪੈਸਾ-ਪੈਸਾ ਜੋੜ ਕੇ, ਸੈਕੜੇ, ਹਜ਼ਾਰ ਬਣਾਂ ਸਕਦੇ ਹਾਂ। ਗੁੱਸਾ ਛੱਡਦੇ ਜਾਵੋ। ਜਿੰਦਗੀ ਸੌਖੀ ਹੋ ਜਾਵੇਗੀ। ਜੇ ਜੀਵਨ ਸੁਖੀ ਹੋ ਜਾਵੇਗਾ। ਬੰਦਾ ਖੁਸ਼ ਰਹਿੱਣ ਲੱਗ ਜਾਂਦਾ ਹੈ। ਗੁੱਸਾ ਦੂਜਿਆਂ ਤੇ ਆਉਂਦਾ ਹੈ। ਕਿਉਂਕਿ ਲੋਕ ਸਾਡੇ ਅਨਕੂਲ ਨਹੀਂ ਚੱਲਦੇ। ਸਾਡੀ ਨਹੀਂ ਸੁਣਦੇ। ਆਪਦੀ ਮਰਜ਼ੀ ਕਰਦੇ ਹਨ। ਕਈ ਲੋਕਾਂ ਨੂੰ ਠੀਕ ਕਰਨਾਂ ਚਹੁੰਦੇ ਹਨ। ਕਿਸੇ ਦੂਜੇ ਨੂੰ ਸੁਧਾਰ ਨਹੀਂ ਸਕਦੇ। ਜਦੋਂ ਬੰਦਾ ਆਪ ਨੂੰ ਸੁਧਾਰ ਨਹੀਂ ਸਕਦਾ। ਦੂਜੇ ਤੁਹਾਡੇ ਆਖ਼ੇ ਕਿਉਂ ਲੱਗੇਗਾ? ਇਹ ਜਰੂਰ ਹੋ ਸਕਦਾ ਹੈ। ਜਦੋਂ ਬੰਦਾ ਆਪ ਵਧੀਆਂ ਸਲੂਕ ਕਰਦਾ ਹੈ। ਦੂਜੇ ਲੋਕ ਉਸ ਦੀ ਪ੍ਰਸੰਸਾ ਕਰਦੇ ਹਨ। ਉਸ ਵਰਗੇ ਬੱਣਨ ਦੀ ਕੋਸ਼ਸ਼ ਕਰਦੇ ਹਨ। ਲੋਕ ਉਸ ਦੀਆਂ ਉਦਾਰਣਾਂ ਹੋਰਾਂ ਨੂੰ ਦਿੰਦੇ ਹਨ। ਬੰਦੇ ਦੇ ਦਿਮਾਗ ਵਿੱਚ ਬਹੁਤ ਸ਼ਕਤੀ, ਖ਼ਜ਼ਾਨੇ ਦੱਬੇ ਪਏ ਹਨ। ਜ਼ੋਰ ਦੇ ਕੇ, ਸੋਚ ਕੇ ਬਾਹਰ ਕੱਢਣੇ ਹਨ। ਬੰਦਾ ਆਪਦਾ ਦਿਮਾਗ 3% ਵੀ ਨਹੀਂ ਵਰਤਦਾਂ। ਬਾਕੀ ਸਬ ਲੋਕਾਂ ਦੀ ਰੀਸ, ਨਕਲ ਕਰਦਾ ਹੈ। ਕਿਤਾਬਾਂ ਵਿੱਚੋਂ ਪੜ੍ਹਦਾ ਹੈ। ਬੰਦਾ ਕਾਪੀ ਕਰੀ ਜਾਂਦਾ ਹੈ। ਜੇ ਇੱਕ ਗੁੱਸਾ ਕਰਦਾ ਹੈ। ਮੂਹਰਲਾ ਬੰਦਾ ਹੋਰ ਗੁੱਸਾ ਕਰਦਾ ਹੈ। ਜੇ ਕੋਈ ਗਾਲ਼ ਕੱਢਦਾ ਹੈ। ਦੂਜਾ ਬੰਦਾ ਚਾਰ ਕੱਢਦਾ ਹੈ। ਇਸ ਤਰਾਂ ਬੰਦੇ ਦੀ ਸ਼ਕਤੀ ਬੇਕਾਰ ਜਾਂਦੀ ਹੈ। ਹੰਕਾਰ ਮਾਂਣ ਛੱਡ ਕੇ, ਬੰਦਾ ਇਮਾਨਦਾਰੀ ਨਾਲ ਜੀਵੇ, ਜਿੰਦਗੀ ਬਦਲ ਜਾਵੇਗੀ। ਗਿਆਨ ਦਾ ਹੋਣਾਂ ਬਹੁਤ ਜਰੂਰੀ ਹੈ। ਗਿਆਨੀ ਜਾਂਣਦਾ ਹੈ? ਕੀ ਚੰਗਾ, ਮਾੜਾ ਹੇ। ਕਿਹੜੀ ਗੱਲ ਦਾ ਨੁਕਸਾਨ ਹੈ? ਐਸਾ ਬੰਦਾ ਹੱਤਿਆ, ਚੋਰੀ, ਕਲੇਸ਼ ਨਹੀਂ ਕਰਦਾ। ਬਦਲਾ ਨਹੀਂ ਲੈਂਦਾ। ਆਪ ਬਦੀਕੀ ਜ਼ਰ ਜਾਂਦਾ ਹੈ।

ਗਿਆਨੀਆਂ ਦਾ ਸੰਗ ਕਰਨਾਂ ਹੈ। ਕਿਸੇ ਤੋਂ ਡਰਨਾਂ ਨਹੀਂ ਹੈ। ਅਗਿਆਨਤਾ ਕਰਕੇ ਹੀ ਗੁੱਸਾ ਆਉਂਦਾ ਹੈ। ਬੰਦਾ ਚਿੰਤਾ ਕਰਦਾ ਹੈ। ਜੇ ਬੰਦਾ ਇਸ ਤੋਂ ਮੁੱਕਤ ਹੋ ਜਾਵੇ। ਮਨ ਅਜ਼ਾਦ ਹੋ ਜਾਵੇਗਾ। ਮਨ ਦੇ ਸਾਰੇ ਡਰ ਮੁੱਕ ਜਾਂਣਗੇ। ਬੰਦਾ ਬਿਲਕੁਲ ਕੂਲ ਡਾਉਨ ਹੋ ਜਾਵੇਗਾ। ਚੰਗੇ ਪਾਸੇ ਬੰਦਾ ਸ਼ਕਤੀਆਂ ਵਰਤ ਕੇ, ਜੀਵਨ ਸੁਖੀ ਕਰ ਸਕਦਾ ਹੈ। ਪਿਆਰ ਵਿੱਚ ਰਹਿੱਣਾਂ ਹੈ। ਪਿਆਰ ਨਾਲ ਕੋਈ ਵੀ ਕੰਮ ਕਿਸੇ ਤੋਂ ਕਰਾ ਸਕਦੇ ਹਾਂ। ਪਿਆਰ ਨਾਲ ਕਿਸੇ ਦਾ ਦਿਲ ਜਿੱਤ ਸਕਦੇ ਹਾਂ। ਕਰੋਧ ਨਹੀਂ ਕਰਨਾਂ ਹੈ। ਪ੍ਰੇਮ ਬਹੁਤ ਤਾਕਤਵਾਰ ਹੈ। ਇੱਕ ਨੋਬਲ ਥੋਟ ਚਾਹੀਦੀ ਹੈ। ਵੱਡਿਆਂ ਦਾ ਸਤਿਕਾਰ ਕਰਨਾਂ। ਬੱਚਿਆਂ ਨੂੰ ਪਿਆਰ ਕਰਨਾਂ। ਰੱਬ ਨੂੰ ਯਾਦ ਕਰਨਾਂ ਹੈ। ਉਸ ਦੀ ਪ੍ਰਸੰਸਾ ਕਰਨੀ ਹੇ। ਚੋਰੀ, ਬੇਈਮਾਨੀ, ਬੁਰਿਆਈ ਨਹੀਂ ਕਰਨੀ। ਹੱਕ ਦੀ ਕਮਾਂਈ ਕਰਨੀ ਹੈ। ਲੋੜਬੰਦਾ ਨੂੰ ਹੀ ਦਾਨ ਕਰਨਾਂ ਹੈ। ਕਿਸੇ ਨੂੰ ਭੀਖ ਨਹੀਂ ਦੇਣੀ। ਕੰਮ ਵੱਲ ਪ੍ਰੇਰਤ ਕਰਨਾਂ ਹੈ। ਕਿਸੇ ਨਾਲ ਇਰਾਖ਼ਾ ਨਹੀਂ ਕਰਨੀ। ਆਪ ਚੰਗੇ ਕੰਮ ਕਰਦੇ ਹੋਏ। ਲੋਕਾਂ ਨੂੰ ਸਿਧੇ ਰਸਤੇ ਪਾਉਣਾਂ ਹੈ। ਰੱਬ ਇੱਕ ਹੈ। ਉਹ ਸਬ ਦਾ ਦਾਤਾ ਹੈ। ਉਸ ਦੀ ਰਜ਼ਾ ਵਿੱਚ ਰਹਿੱਣਾਂ ਹੇ।

Comments

Popular Posts