ਭਾਗ 27 ਨਸ਼ੇ ਵਿੱਚ ਚੀਜ਼ਾਂ ਗੁਵਾਉਂਦਾ ਹੈ। ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਨਸ਼ੇ ਵਿੱਚ ਬੰਦਾ ਚੀਜ਼ਾਂ ਗੁਵਾਉਂਦਾ ਹੈ, ਜਦੋਂ ਸੁਰਤ ਆਉਂਦੀ ਹੈ ਤਾਂ ਚੀਜ਼ਾਂ ਲੱਭਦਾ ਫਿਰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਸ਼ਰਾਬੀ, ਨਸ਼ੇ ਖਾਂਣ ਵਾਲੇ ਤਾਂ ਸੁਣਦੇ ਹੀ ਨਹੀਂ ਹੁੰਦੇ। ਨਸ਼ੇ ਵਿੱਚ ਬੰਦਾ ਆਪਦੀਆਂ ਚੀਜ਼ਾਂ ਗੁਵਾਉਂਦਾ ਹੈ। ਜਦੋਂ ਸੁਰਤ ਆਉਂਦੀ ਹੈ। ਤਾਂ ਚੀਜ਼ਾਂ ਲੱਭਦਾ ਫਿਰਦਾ ਹੈ। ਉਸ ਨੂੰ ਨੁਕਸਾਨ ਹੋਏ ਦਾ ਖਿਆਲ ਵੀ ਹੁੰਦਾ ਹੈ। ਅਫ਼ਸੋਸ ਵੀ ਹੁੰਦਾ ਹੈ। ਪਰ ਹਲਾਤ ਬਸ ਵਿੱਚ ਨਹੀਂ ਹੁੰਦੇ। ਐਸੇ ਲੋਕਾਂ ਦਾ ਇਲਾਜ ਕਰਾਉਣਾਂ ਬਹੁਤ ਜਰੂਰੀ ਹੈ। ਹੁੰਦਾ ਹੈ। ਸ਼ਰਾਬੀ, ਨਸ਼ੇ ਖਾਂਣ ਵਾਲੇ ਬਿਮਾਰ ਹਨ। ਸ਼ਰਾਬ, ਨਸ਼ੇ ਕਰਨ ਵਾਲਿਆਂ ਨੇ, ਹਰ ਦੇਸ਼ ਦਾ ਮਹੌਲ ਖ਼ਰਾਬ ਕੀਤਾ ਹੋਇਆ ਹੈ। ਆਪਦੀ ਹਾਲਤ ਤਾਂ ਵਿਗੜਦੇ ਹੀ ਹਨ। ਪਰਿਵਾਰ ਦਾ ਢਾਚਾ ਖ਼ਰਾਬ ਕਰਦੇ ਹਨ। ਘਰ ਦੇ ਜੀਅ ਸੁਕਣੇ ਪੈ ਜਾਂਦੇ ਹਨ। ਨਸ਼ੇ ਖਾ ਕੇ ਪਏ ਰਹਿੰਦੇ ਹਨ। ਕੰਮ ਨਹੀਂ ਕਰਦੇ। ਪੈਸੇ ਖ਼ਰਾਬ ਕਰਦੇ ਹਨ। ਬੱਚੇ ਭੁੱਖੇ ਮਰਦੇ ਹਨ। ਭਾਰਤ ਸਰਕਾਰ ਪਤਾ ਨਹੀਂ ਸੁੱਤੀ ਪਈ ਹੇ। ਜਾਂ ਗੌਰਮਿੰਟ ਵੀ ਨਸ਼ੇ ਖਾ ਕੇ ਕੰਡੇ ਵਿੱਚ ਹੈ। ਦੇਸ਼ ਦੇ ਬਹੁਤੇ ਰੋਟੀ ਦੀ ਥਾਂ ਲੋਕ ਸ਼ਰਾਬ, ਨਸ਼ੇ ਕਰਦੇ ਹਨ। ਕਿਉਂਕਿ ਸ਼ਰਾਬ, ਨਸ਼ੇ ਤਾਂ ਗੌਰਮਿੰਟ ਬਣਨ ਵਾਲੇ ਵੋਟਾਂ ਵੇਲੇ ਵੰਡਦੇ ਹਨ। ਕਨੇਡਾ ਗੌਰਮਿੰਟ ਤੇ ਪਰਾਈਵੇਟ ਸੰਸਥਾਵਾਂ ਨਸ਼ੇ ਛੁਡਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ। ਕਨੇਡਾ ਗੌਰਮਿੰਟ ਤੇ ਪਰਾਈਵੇਟ ਸੰਸਥਾਵਾਂ ਨੇ ਸ਼ਰਾਬੀ ਨਸ਼ੇ ਕਰਨ ਵਾਲਿਆਂ ਨੂੰ ਬਚਾਉਣ ਲਈ ਬਿਲਡਿੰਗ ਲਈਆਂ ਹੋਈਆਂ ਹਨ। ਜਿੰਨਾਂ ਵਿੱਚ ਨਸ਼ੇ ਕਰਨ ਵਾਲੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

ਡਾਕਟਰ, ਨਰਸਾ, ਕੌਨਸਲਰ ਮਦਦ ਕਰਦੇ ਹਨ। ਥਾਂ-ਥਾਂ ਕਲਾਸਾਂ ਲਗਾਉਂਦੇ ਹਨ। ਸ਼ਰਾਬ, ਨਸ਼ੇ ਤੋਂ ਹੋਣ ਵਾਲੇ ਨੁਕਾਸਾਨ ਦੀ ਜਾਣਕਾਰੀ ਦਿੰਦੇ ਹਨ। ਇਲਾਜ਼ ਕਰਦੇ ਹਨ। ਨਸ਼ੇ ਕਰਨ ਵਾਲਿਆਂ ਨੂੰ ਪਹਿਲਾਂ ਤਿਆਰ ਕੀਤਾ ਜਾਂਦਾ ਹੈ। ਉਨਾਂ ਨੂੰ ਬਾਰ-ਬਾਰ ਪੁੱਛਿਆ ਜਾਂਦਾ ਹੈ, " ਕੀ ਤੂੰ ਆਪਦੀ ਮਰਜ਼ੀ ਨਾਲ ਸ਼ਰਾਬ, ਨਸ਼ੇ ਛੱਡਣੇ ਚਹੁੰਦਾ ਹੈ? ਕੀ ਤੇਰਾ ਆਪਦਾ ਮਨ ਨਸ਼ੇ ਛੱਡਣ ਨੂੰ ਕਰਦਾ ਹੈ?" ਜੇ ਭਾਂਡਾ ਸਾਫ਼ ਹੋਵੇਗਾ। 'ਤੇ ਸਿਧਾ ਹੋਵੇਗਾ। ਤਾਂਹੀਂ ਭਾਂਡੇ ਵਿੱਚ ਕੁੱਝ ਟਿਕੇਗਾ। ਬੰਦੇ ਦੇ ਮਨ ਵਿੱਚ ਆਪਣੇ ਆਪ ਕਿਸੇ ਚੀਜ਼ ਦੀ ਭੁੱਖ ਲਗੇ। ਤਾਂਹੀਂ ਜੀਭ ਨੂੰ ਸੁਆਦ ਆਉਂਦਾ ਹੈ। ਜਿਸ ਕੰਮ ਨੂੰ ਚਾਅ ਨਾਲ ਕੀਤਾ ਜਾਵੇ। ਉਹ ਕੰਮ ਛੇਤੀ ਨਿਬੜਦਾ ਹੈ। ਉਸ ਕੰਮ ਵਿੱਚ ਜੀਅ ਵੀ ਲੱਗਦਾ ਹੈ। ਬੰਦਾ ਲੰਬੇ ਸਮੇਂ ਤੱਕ ਕਰਦਾ ਥੱਕਦਾ ਨਹੀਂ ਹੈ। ਜੇ ਕਿਸੇ ਕੋਲ ਜੌਬ ਨਹੀਂ ਹੈ। ਕਈ ਸ਼ਰਾਬ, ਨਸ਼ੇ ਛੱਡਾਉਣ ਦੀ ਮੁਫ਼ਤ ਸੇਵਾ ਕਰ ਰਹੇ ਹਨ। ਕਈ ਪੈਸੇ ਵੀ ਲੈਂਦੇ ਹਨ। ਸ਼ਰਾਬ, ਨਸ਼ੇ ਕਰਨ ਵਾਲਿਆਂ ਨੂੰ ਉਥੇ ਬਿਡ ਦਿੰਦੇ ਹਨ। ਖਾਂਣਾਂ, ਦੁਵਾਈਆਂ ਦਿੰਦੇ ਹਨ। ਸ਼ਰਾਬ, ਨਸ਼ੇ ਕਰਨ ਵਾਲਿਆਂ ਨੂੰ ਥੋੜੇ ਨਸ਼ੇ ਵਾਲੀਆਂ ਦੁਵਾਈਆਂ ਦਿੰਦੇ ਹਨ। ਫਿਰ ਘਟ ਕਰਦੇ ਹੋਏ, ਬੰਦ ਕਰ ਦਿੰਦੇ ਹਨ।

ਸ਼ਰਾਬ, ਨਸ਼ੇ ਕਰਨ ਵਾਲਿਆਂ ਦੇ ਪਰਿਵਾਰਾਂ ਦੀਆਂ ਵੀ ਕਲਾਸਾ ਲਗਾਉਂਦੇ ਹਨ। ਉਨਾਂ ਨੂੰ ਸਮਝਾਉਂਦੇ ਹਨ। ਸ਼ਰਾਬ, ਨਸ਼ੇ ਕਰਨ ਵਾਲਿਆਂ ਨਾਲ ਸ਼ਾਾਤ, ਚੁਪ, ਦੂਰ ਕਿਵੇਂ ਰਹਿੱਣਾਂ ਹੈ? ਕਈ ਕਹਿੰਦੇ ਹਨ, " ਕਨੇਡਾ ਪਰਿਵਾਰਾਂ ਨੂੰ ਤੋੜਦਾ ਹੈ। " ਬਿਲਕੁਲ ਐਸਾ ਨਹੀਂ ਹੈ। ਕਨੇਡਾ ਪਰਿਵਾਰਾਂ ਨੂੰ ਬੰਦਿਆਂ ਵਾਂਗ ਜਿਉਣਾਂ ਸਿਖਾਉਂਦਾ ਹੈ। ਕਈ ਬੰਦੇ ਜਾਨਵਰਾਂ ਵਾਲੀ ਹਾਲਤ ਵਿੱਚ ਜਿਉਂਦੇ ਹਨ। ਸ਼ਰਾਬ ਤੇ ਨਸ਼ੇ ਕਰਨ ਵਾਲੇ ਆਪਦੇ ਪਰਿਵਾਰਾਂ ਦਾ ਜੋ ਹਾਲ ਕਰਦੇ ਹਨ। ਉਸ ਤੋਂ ਬਗੈਰ ਲੋਕ ਵੀ ਐਸੇ ਪਰਿਵਾਰਾਂ ਨੂੰ ਨਫ਼ਰਤ ਨਾਲ ਦੇਖ਼ਦੇ ਹਨ। ਜਿਵੇਂ ਘਰ ਦੇ ਸੋਫ਼ੀ ਬੰਦੇ ਸ਼ਰਾਬ ਤੇ ਨਸ਼ੇ ਖਾਂਣ ਵਾਲਿਆਂ ਦੇ ਜੁੰਮੇਬਾਰ ਹੋਣ।

ਮਹੌਲੀ ਕੋਲ ਖਰੜ ਸ਼ਰਾਬ, ਨਸ਼ੇ ਛੱਡਣ ਦਾ ਕੇਂਦਰ ਸੀ। ਹੁਣ ਸ਼ਾਇਦ ਬੰਦ ਹੋ ਗਿਆ ਹੈ। ਫਰੀਦਕੋਰਟ ਵਿੱਚ ਖੋਲਿਆ ਗਿਆ ਹੈ। ਉਹ ਤਾਂ ਘਰੋਂ ਆ ਕੇ, ਨਸ਼ੇ ਵਿੱਚ ਬੰਦੇ ਨੂੰ ਚੱਕ ਕੇ ਵੀ ਲੈ ਜਾਂਦੇ ਸਨ। ਇਸ ਤਰਾਂ ਕੋਈ ਨਸ਼ਾਂ ਨਹੀਂ ਛੱਡਦਾ। ਅਵਾਰਾ ਪਸ਼ੂ ਨੂੰ ਕਿੱਲੇ ਨਾਲ ਨੂੜ ਲਈਏ। ਜਦੋਂ ਵੀ ਦਾਅ ਲੱਗਦਾ ਹੈ। ਉਹ ਰੱਸਾ ਤੁੜਾ ਕੇ ਭੱਜਦਾ ਹੈ। ਘਰ ਵਾਲਿਆਂ ਨੂੰ ਪਹਿਲਾਂ 50 ਹਜ਼ਾਰ ਰੂਪੀਆਂ ਜਮਾਂ ਕਰਾਂਉਣਾਂ ਪੈਂਦਾ ਸੀ। ਫਿਰ ਬੰਦੇ ਨੂੰ ਨਸ਼ੇ ਛੱਡਣਉਣ ਵਾਲੇ ਕੇਂਦਰ ਵਿੱਚ ਰੱਖਦੇ ਸਨ। ਬੰਦਿਆਂ ਤੋਂ ਰਸੋਈ, ਸਫ਼ਾਈ ਦਾ ਕੰਮ ਕਰਾਇਆ ਜਾਂਦਾ ਸੀ। ਕੰਮ ਕਰਨਾਂ ਚੰਗੀ ਗੱਲ ਹੈ। ਜੇ ਕੋਈ ਗਲ਼ਤੀ ਕਰਦਾ ਸੀ। ਸਜਾ ਵੀ ਮਿਲਦੀ ਸੀ। ਸਿੱਧੀ ਖੜ੍ਹੀ ਇੱਟ ਜਾਂ ਕਿੱਲੇ ਤੇ ਬੈਠਾਇਆ ਜਾਂਦਾ ਸੀ। ਉਸ ਨਾਲ ਥੱਲੇ ਦਰਦ ਬਹੁਤ ਹੁੰਦਾ ਸੀ। ਲੈਟਰੀਨ ਜਾਣ ਵਿੱਚ ਤਫ਼ਲੀਫ਼ ਹੁੰਦੀ ਸੀ। ਫੋਕਸ ਨਸ਼ੇ ਛੱਡਾਉਣ ਤੋਂ ਪਰੇ ਹੋ ਜਾਂਦਾ ਸੀ। ਇਹ ਗੱਲ ਜਿਸ ਮੁੰਡੇ ਨੇ ਮੈਨੂੰ ਦੱਸੀ। ਉਹ ਗੱਲ ਕਰਨ ਤੋਂ ਪਹਿਲਾਂ ਰੋਂਣ ਲੱਗ ਗਿਆ। ਮੈਂ ਉਸ ਨੂੰ ਕਿਹਾ, " ਜੇ ਕੁੱਝ ਐਸਾ ਹੈ। ਤੂੰ ਮੈਨੁੰ ਦੱਸਣ ਨੂੰ ਰਹਿੱਣ ਦੇ। " " ਖੜ੍ਹੀ ਇੱਟ ਜਾਂ ਕਿੱਲੇ ਤੇ ਘੰਟਾ ਬੈਠਾਈ ਰੱਖਦੇ ਸੀ। ਹੋਰ ਵੀ ਬਹੁਤ ਕੁੱਝ ਦੱਸ ਨਹੀਂ ਸਕਦਾ। " ਉਸ ਮੁੰਡੇ ਨੇ, ਉਥੋਂ ਨਸ਼ੇ ਛੱਡਣ ਦੇ ਕੇਂਦਰ 'ਚ ਨਿੱਕਲ ਕੇ, ਚਾਰ ਸਾਲ ਰੱਜ ਕੇ ਸ਼ਰਾਬ ਪੀਤੀ। ਹੁਣ ਕਨੇਡਾ, ਕੈਲਗਰੀ ਵਿੱਚ Alcoolique Anonyme ਸਿਰਫ਼ ਡਾਕਟਰ, ਨਰਸਾ, ਕੌਨਸਲਰ ਮਦਦ ਨਾਲ ਸ਼ਰਾਬ ਛੱਡ ਦਿੱਤੀ। ਉਥੇ ਜਾ ਕੇ ਨਹੀਂ ਰਿਹਾ। ਕਈ ਬਾਰ ਗਲ਼ਤੀ ਨਾਲ 3, 4 ਮਹੀਨੇ ਪਿਛੋਂ ਸ਼ਰਾਬ ਪੀ ਵੀ ਲੈਂਦਾ ਹੈ। ਹਫ਼ਤਾ ਭਰ ਫਿਰ ਕਮਲਾ ਹੋਇਆ ਰਹਿੰਦਾ ਹੈ। ਫਿਰ ਕਲਾਸ ਹਰ ਰੋਜ਼ ਇੱਕ ਘੰਟੇ ਦੀ ਲਗਾਉਂਦਾ ਹੈ। ਫਿਰ ਠੀਕ ਹੋ ਜਾਂਦਾ ਹੈ। ਐਸੇ ਲੋਕਾਂ ਨੂੰ ਸ਼ਾਬਾਸ਼ੀ, ਹੱਲਾਸ਼ੇਰੀ ਤੇ ਇੱਜ਼ਤ ਦੇਣੀ ਹੈ।

ਨਸ਼ੇ ਛੱਡਣ ਵਾਲੇ ਵਿਆਕਤੀ ਦੀ ਮਦਦ ਕਰਨੀ ਹੈ। ਉਸ ਨੂੰ ਪਿਆਰ ਦਾ ਸਾਥ ਦੇਣਾਂ ਹੈ। ਨਸ਼ਿਆਂ ਨਾਲ ਸ਼ਰੀਰ ਟੁੱਟਾ ਹੁੰਦਾ ਹੈ। ਉਨਾਂ ਨੂੰ ਸਜਾ ਦੇਕੇ, ਨਫ਼ਰਤ ਕਰਕੇ ਹੋਰ ਦੁੱਖੀ ਨਹੀਂ ਕਰਨਾਂ। ਨਰਮੀ ਨਾਲ ਸ਼ਹਿਣਸ਼ੀਲਤਾ ਰੱਖਦੇ ਹੋਏ। ਉਸ ਨੂੰ ਪੂਰਾ ਸਾਥ ਦੇਣਾਂ ਹੈ। ਨਸ਼ੇ ਛੱਡਣ ਨੂੰ ਬਹੁਤ ਜ਼ਿਆਦਾ ਤਕਲੀਫ਼ ਵਿਚੋਂ ਗੁਜ਼ਰਨਾਂ ਪੈਂਦਾ ਹੈ। ਨਸ਼ਾ ਛੱਡਣ ਦੀ ਕੋਸ਼ਸ਼ ਕਰਨ ਸਮੇਂ ਉਨਾਂ ਦੀ ਜਾਨ ਨਿਕਲਦੀ ਹੈ। ਜਾਨ ਟੁੱਟਣ ਨਾਲ ਤੋੜ ਲਗਦੀ ਹੈ। ਚਾਹ ਪੀਣ ਵਾਲੇ ਚਾਹ ਛੱਡ ਕੇ ਦੇਖ਼ ਲੈਣ। ਕੀ ਹੁੰਦਾ ਹੈ? ਐਸੇ ਸਮੇਂ ਆਪ ਨੂੰ ਕਿਸੇ ਕੰਮ ਵਿੱਚ ਲਗਾ ਦਿਉ। ਜਦੋਂ ਘਰ ਤੋਂ ਬਾਹਰ ਜਾਂ ਜੌਬ ਤੇ ਹੁੰਦੇ ਹਾਂ। ਉਦੋਂ ਚਾਹ ਚੇਤੇ ਨਹੀਂ ਆਉਂਦੀ। ਵਿਹਲੇ ਸਮੇਂ ਚਾਹ ਪੀਣ ਨੂੰ ਜੀਅ ਕਰਦਾ ਹੈ। ਚਾਹ ਥਕੇਵਾਂ ਨਹੀਂ ਲਹੁਉਂਦੀ। ਚਾਹ ਦੀ ਜਗਾ ਗਰਮ ਦੁੱਧ, ਪਾਣੀ ਵੀ ਉਹੀ ਅਸਰ ਕਰਦਾ ਹੈ। ਨਸ਼ੇ ਛੱਡਣ ਵਾਲਿਆਂ ਨੂੰ ਮਿੱਠਾ ਵੀ ਖਾਂਣ ਨੂੰ ਦਿੱਤਾ ਜਾਂਦਾ ਹੈ। ਜਦੋਂ ਬੰਦੇ ਦਾ ਨਸ਼ਾ ਕਰਨ ਨੂੰ ਜੀਅ ਕਰਦਾ ਹੈ। ਢਿੱਡ ਵਿੱਚਲੇ ਕੀੜੇ ਦਾਲ-ਰੋਟੀ ਹੋਰ ਭੋਜਨ ਦੀ ਥਾਂ ਨਸ਼ੇ ਤੇ ਲੱਗ ਜਾਂਦੇ ਹਨ। ਬੰਦੇ ਦਾ ਨਸ਼ਾ ਖਾਂਣ-ਪੀਣ ਨੂੰ ਜੀਅ ਕਰਦਾ ਹੈ। ਨਸ਼ੇ ਖਾਂਣ ਨਾਲ ਦਿਮਾਗ ਦੇ ਅੰਦਰ ਐਸੇ ਕੈਮੀਕਲ ਪੈਦਾ ਹੋਏ ਹੁੰਦੇ ਹਨ। ਜੋ ਨਸ਼ੇ ਦੀ ਲੋੜ ਪੂਰੀ ਹੁੰਦੇ ਹੀ ਦਿਮਾਗ ਨੂੰ ਕਾਬੂ ਵਿੱਚ ਕਰ ਲੈਂਦੇ ਹਨ। ਪਹਿਲਾਂ ਬੰਦਾ ਥੋੜਾ ਨਸ਼ਾ ਕਰਦਾ ਹੈ। ਇਕੋ ਪਿਗ ਪੀਂਦਾ ਹੈ। 2,3, 4 ਗਿੱਣਤੀ ਭੁੱਲ ਜਾਂਦੀ ਹੈ।

ਜਦੋਂ ਕੋਈ ਨਸ਼ੇ ਵਿੱਚ ਹੁੰਦਾ ਹੈ। ਉਸ ਨੂੰ ਸੌਂ ਲੈਣ ਦੇਵੋ। ਉਸ ਨਾਲ ਗੱਲ ਜਾਂ ਬਹਿਸ ਨਹੀਂ ਕਰਨੀ। ਕਿਉਕਿ ਉਸ ਦਾ ਦਿਮਾਗ ਉਸ ਦੇ ਬਸ ਵਿੱਚ ਨਹੀਂ ਹੁੰਦਾ। ਨਸ਼ਿਆਂ ਦਾ ਕਾਬੂ ਹੁੰਦਾ ਹੈ। ਐਸੀ ਹਾਲਤ ਵਿੱਚ ਬੰਦਾ ਪਾਗਲ ਹੁੰਦਾ ਹੈ। ਲੜਾਈ, ਮਾਰ-ਕੁੱਟ, ਕੱਤਲ, ਤੋੜ ਭੰਨ ਕੁੱਝ ਵੀ ਕਰ ਸਕਦਾ ਹੈ। ਸ਼ਰਾਬੀ, ਨਸ਼ੇ ਖਾਦੇ ਸਮੇ ਜਾਂ ਨਾਂ ਖਾਂਦੇ ਸਮੇਂ, ਨਸ਼ਿਆਂ ਦੀ ਵਰਤੋਂ ਕਰਨ ਵਾਲੇ ਬੰਦੇ ਤੋਂ ਦੂਰ ਰਹੋ। ਕਈ ਬਾਰ ਸ਼ਰਾਬੀ, ਨਸ਼ੇ ਖਾਣ ਵਾਲੇ ਸੋਫ਼ੀ ਸਮੇਂ ਚਿੜਚੜੇ ਹੁੰਦੇ ਹਨ। ਉਹ ਵੀ ਕੋਈ ਵੀ ਭਾਂਣਾਂ ਵਰਤਾ ਸਕਦੇ ਹਨ। ਐਸੇ ਬੰਦਿਆਂ ਨੂੰ ਲੋੜੀਦੇ ਕੰਮ ਆਪੇ ਕਰਨ ਦਿਉ। ਉਨਾਂ ਦੇ ਕੰਮ ਕਰਕੇ, ਉਨਾਂ ਨੂੰ ਹੈਡੀਕੈਪ, ਅੰਗਹੀਣ ਨਾਂ ਬਣਾਂਵੋ। ਜਿੰਨਾਂ ਚਿਰ ਆਪਦਾ ਖਾਂਣਾਂ ਬਣਾਉਣਗੇ। ਆਪਦੇ ਕੱਪੜੇ ਧੋਣਗੇ। ਬਿਸਤਰਾ ਸਾਫ਼ ਕਰਨਗੇ। ਨਸ਼ੇ ਖਾਂਣ ਵਾਲੇ ਸੁਰਤ ਵਿੱਚ ਰਹਿੱਣਗੇ।

ਸ਼ਰਾਬੀ, ਨਸ਼ੇ ਖਾਂਣ ਵਾਲੇ ਨਾਲ ਗੁੱਸੇ ਵਿੱਚ ਜੋ ਗੱਲ ਕਰਦਾ ਹੈ। ਨੁਕਸਾਨ ਗੁੱਸਾ ਕਰਨ ਵਾਲੇ ਦਾ ਹੁੰਦਾ ਹੈ। ਜੋ ਡਾਂਟ ਸੁਣਦਾ ਹੈ। ਕੀ ਪਤਾ ਉਸ ਦਾ ਧਿਆਨ ਕਿਤੇ ਹੋਰ ਹੋਵੇ। ਉਹ ਸੁਣ ਹੀ ਨਾਂ ਰਿਹਾ ਹੋਵੇ। ਕਈ ਲੋਕ ਆਪ ਹੀ ਕਹਿੰਦੇ ਹਨ, " ਗੱਲ ਦੁਵਾਰਾ ਦੱਸਣਾਂ। ਮੈਂ ਸੁਣਿਆਂ ਨਹੀਂ ਹੈ। ਧਿਆਨ ਕਿਤੇ ਹੋਰ ਸੀ। " ਸ਼ਰਾਬੀ, ਨਸ਼ੇ ਖਾਂਣ ਵਾਲੇ ਤਾਂ ਸੁਣਦੇ ਹੀ ਨਹੀਂ ਹੁੰਦੇ। ਨਸ਼ੇ ਵਿੱਚ ਬੰਦਾ ਆਪਦੀਆਂ ਚੀਜ਼ਾਂ ਗੁਵਾਉਂਦਾ ਹੈ। ਜਦੋਂ ਸੁਰਤ ਆਉਂਦੀ ਹੈ। ਤਾਂ ਚੀਜ਼ਾਂ ਲੱਭਦਾ ਫਿਰਦਾ ਹੈ। ਉਸ ਨੂੰ ਨੁਕਸਾਨ ਹੋਏ ਦਾ ਖਿਆਲ ਵੀ ਹੁੰਦਾ ਹੈ। ਅਫ਼ਸੋਸ ਵੀ ਹੁੰਦਾ ਹੈ। ਪਰ ਹਲਾਤ ਬਸ ਵਿੱਚ ਨਹੀਂ ਹੁੰਦੇ। ਐਸੇ ਲੋਕਾਂ ਦਾ ਇਲਾਜ ਕਰਾਉਣਾਂ ਬਹੁਤ ਜਰੂਰੀ ਹੈ। ਹੁੰਦਾ ਹੈ। ਸ਼ਰਾਬੀ, ਨਸ਼ੇ ਖਾਂਣ ਵਾਲੇ ਬਿਮਾਰ ਹਨ। ਜੇ ਕੋਈ ਗਲ਼ਤੀ ਕਰਦਾ ਹੈ। ਉਸ ਗਲ਼ਤੀ ਨੂੰ ਭੰਡਣਾਂ ਨਹੀਂ ਹੈ। ਉਛਲਣਾਂ ਨਹੀਂ ਹੈ।

Comments

Popular Posts