ਭਾਗ 44 ਸਕੂਲਾਂ, ਕਾਲਜ਼ਾਂ ਵਿੱਚ ਕੀ, ਕੀ ਪੜ੍ਹਾਇਆ ਜਾਂਦਾ ਹੈ? ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਸਕੂਲਾਂ, ਕਾਲਜ਼ਾਂ ਵਿੱਚ ਕੀ, ਕੁੱਝ ਕੰਮ ਦਾ ਵੀ ਪੜ੍ਹਾਇਆ ਜਾਂਦਾ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਭਾਰਤ ਵਰਗੇ ਦੇਸ਼ ਵਿੱਚ ਜੋ ਸਕੂਲਾਂ, ਕਾਲਜ਼ਾਂ ਵਿੱਚ ਪੜ੍ਹਾਇਆ ਜਾਂਦਾ ਹੈ। ਉਸ ਦਾ ਬੰਦੇ ਨੂੰ ਕੀ ਫ਼ੈਇਦਾ ਹੈ? ਕੀ ਉਸ ਪੜ੍ਹਾਈ ਨੂੰ ਜਿੰਦਗੀ ਵਿੱਚ ਵਰਤੀਦਾ ਹੈ? ਸਕੂਲਾਂ, ਕਾਲਜ਼ਾਂ ਵਿੱਚ ਕੀ, ਕੀ ਪੜ੍ਹਾਇਆ ਜਾਂਦਾ ਹੈ? ਉਸ ਦੇ ਕੀ ਫ਼ੈਇਦੇ ਹਨ? ਜੇ ਉਹ ਜੀਵਨ ਵਿੱਚ ਕੰਮ ਨਹੀ ਆਉਣੀ। ਐਸੀ ਪੜ੍ਹਾਈ ਪੜ੍ਹ ਕੇ, ਕਿਹੜੇ ਕੰਮ ਹੈ? ਐਸੀ ਪੜ੍ਹਾਈ ਕਿਉਂ ਪੜ੍ਹਨੀ ਹੈ? ਸਕੂਲਾਂ, ਕਾਲਜ਼ਾਂ ਵਿੱਚ ਕੀ, ਕੁੱਝ ਕੰਮ ਦਾ ਵੀ ਪੜ੍ਹਾਇਆ ਜਾਂਦਾ ਹੈ?


ਜਿਵੇਂ ਡਾਕਟਰ, ਇੰਜ਼ਨੀਅਰ, ਨਰਸਾਂ ਦੀ ਪੜ੍ਹਾਈ ਹੈ। ਸਕੂਲਾਂ ਤੇ ਕਾਲਜ਼ਾਂ ਵਿੱਚ ਐਸੀ ਟ੍ਰੇਨਿਗ ਸ਼ੁਰੂ ਹੋਣੀ ਚਾਹੀਦੀ ਹੈ। ਕੁੜੀਆਂ-ਮੁੰਡਿਆਂ ਨੂੰ ਸ਼ੁਰੂ ਦੀਆਂ ਕਲਾਸਾਂ ਵਿੱਚ ਹੀ ਕਿੱਤਿਆਂ ਬਾਰੇ ਹੀ ਸਿੱਖਾਉਣਾਂ ਚਾਹੀਦਾ ਹੈ। ਤਾਂਕਿ ਪੱਕੀ ਜੜ ਲੱਗ ਜਾਵੇ। ਖੇਤੀਬਾੜੀ, ਰਸੋਈ, ਕੱਢਾਈ, ਸਿਲਾਈ, ਮਕਾਂਨ ਦੀ ਤਿਆਰੀ ਕਰਨੀ, ਕਾਰਪੈਂਟਰ, ਮਕੈਨਿਕ ਜਿੰਦਗੀ ਦਾ ਹਰ ਤਜ਼ਰਬਾਂ ਸਕੂਲਾਂ, ਕਾਲਜ਼ਾਂ ਵਿੱਚ ਕੀਤਾ ਜਾਵੇ। ਸਟੂਡੈਂਟਸ ਥੇਟਰ ਵਿਚ ਮੂਵੀ ਦੇਖ਼ਣ ਦੀ ਥਾਂ ਸਕੂਲਾਂ, ਕਾਲਜ਼ਾਂ ਵਿੱਚ ਜਾਂਣਗੇ। ਮੈਥ, ਪੰਜਾਬੀ, ਅੰਗਰੇਜ਼ੀ, ਹਿੰਦੀ ਜਾਂ ਕੋਈ ਹੋਰ ਭਾਸ਼ਾ ਸਿੱਖੀ ਹੋਈ, ਸਾਡੇ ਕੰਮ ਆਉਂਦੀ ਹੈ। ਹਿਸਾਬ, ਕਿਤਾਬ ਜਿੰਦਗੀ ਵਿੱਚ ਚੱਲਦਾ ਰਹਿੰਦਾ ਹੈ। ਹਰ ਭਾਸ਼ਾ ਬੋਲਣ ਵਿੱਚ ਕੰਮ ਆਉਂਦੀ ਹੈ।

ਹਿਸਟਰੀ ਵਿੱਚ ਰਾਜਿਆ, ਮਾਹਾਰਾਜਿਆਂ ਦੇ ਜਨਮ, ਮਰਨ ਦਿਨਾਂ ਦੇ ਰੱਟੇ ਲਾਏ ਜਾਂਦੇ ਹਨ। ਉਨਾਂ ਨੇ, ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਕੀ ਬੱਚੇ ਹੋਏ? ਅਕਬਰ, ਔਰਗਜ਼ੇਬ, ਹਿਮਾਯੂ, ਸ਼ਾਹਜਾਂਹਾਂ ਵਰਗਿਆਂ ਨੂੰ ਪੜ੍ਹ ਕੇ, ਜੀਵਨ ਵਿੱਚ ਕਿਹੜੀ ਨੌਕਰੀ ਲੱਗਣ ਵਾਲੀ ਹੈ? ਐਸੀਆਂ ਗੱਲਾਂ ਤੋਂ ਸਟੂਡੈਂਟਸ ਨੂੰ ਕੀ ਫ਼ੈਇਦਾ ਹੋਣ ਵਾਲਾ ਹੈ? ਕੀ ਹੁਣ ਦੇ ਨੌਜੁਵਾਨਾਂ ਨੇ, ਰਾਜਿਆ, ਮਾਹਾਰਾਜਿਆਂ ਦੀਆਂ ਗੱਦੀਆਂ ਤੇ ਬੈਠਣਾਂ ਹੈ? ਕੀ ਨੌਜੁਵਾਨਾਂ ਨੇ, ਜੰਗਾਂ ਲੜਨੀਆਂ ਹਨ? ਐਸੀ ਪੜ੍ਹਾਈ ਦਾ ਨੌਜੁਵਾਨਾਂ ਨੂੰ ਕੀ ਫੈਇਦਾ ਹੈ? ਮਰਨ ਵਾਲੇ ਮਰ ਗਏ। ਕਦੋਂ ਤੱਕ ਉਨਾਂ ਨੂੰ ਰੋਣਾਂ ਹੈ? ਮਰੇ ਦੀ ਕੀ ਤਰੀਫ਼ ਕਰਨੀ ਹੈ? ਉਹ ਖ਼ਲਾਸ, ਫਨੀਸ਼ ਹੋ ਗਿਆ। ਜਿਸ ਤੋਂ ਟੱਕੇ ਨਹੀਂ ਕਮਾਂ ਸਕਦੇ। ਅੰਨ ਨਹੀਂ ਪੈਦਾ ਕਰ ਸਕਦੇ। ਢਿੱਡ ਨਹੀਂ ਭਰ ਸਕਦੇ। ਉਸ ਨਾਲ ਮਗਜ ਕਿਉਂ ਮਾਰਿਆ ਜਾਵੇ? ਕਨੇਡਾ ਦੇ ਸਕੂਲਾਂ, ਕਾਲਜ਼ਾਂ ਵਲੋਂ 13 ਸਾਲਾਂ ਦੇ ਸਟੂਡੈਂਟਸ ਨੂੰ ਜੌਬ ਕਰਨ ਲਈ ਕਿਹਾ ਜਾਂਦਾ ਹੈ। 100 ਘੰਟੇ ਕੰਮ ਕਰਨਾਂ ਪੈਦਾ ਹੈ। ਜਿਸ ਦੇ 100 ਨੰਬਰ ਮਿਲਦੇ ਹਨ। ਕੰਮ ਸਿੱਖਾਉਣ ਦੇ ਪ੍ਰੋਜਿਕਟ ਦਿੱਤੇ ਜਾਂਦੇ ਹਨ। ਸਟੂਡੈਂਟਸ ਵੱਲੋਂ ਨਵੀਆਂ ਖੋਜ਼ਾ ਕੀਤੀਆਂ ਜਾਦੀਆਂ ਹਨ।

ਭੂਗੋਲ-ਯੌਗਰਫ਼ੀ ਦੀ ਕਲਾਸ ਵਿੱਚ ਇਹ ਦੱਸਿਆ ਜਾਂਦਾ ਹੈ। ਕਿਥੇ, ਕਿਹੜੇ ਦੇਸ਼ ਵਿੱਚ ਕੀ, ਕੀ ਫ਼ਲ, ਅਨਾਜ਼, ਕਿਹੜੇ ਮੌਸਮ ਵਿੱਚ ਹੁੰਦੇ ਹਨ? ਫ਼ਲ, ਅਨਾਜ਼, ਦੇਸ਼ਾਂ, ਮੌਸਮ ਦਾ ਗਿਆਨ ਤਾਂ ਹੋ ਜਾਂਦਾ ਹੈ। ਸਾਇੰਸ ਵਿੱਚ ਟੀਚਰ ਗੈਸਾਂ ਤੇ ਹੀ ਪ੍ਰਯੋਗ ਕਰਾਈ ਜਾਂਦੇ ਹਨ। ਸਟੂਡੈਂਟਸ ਨੂੰ ਭਵਿੱਖ ਵਿੱਚ ਕੁੱਝ ਵੀ ਕੰਮ ਨਹੀਂ ਆਉਂਦਾ। 14 ਸਾਲ ਸਕੂਲਾਂ, ਕਾਲਜ਼ਾਂ ਵਿੱਚ ਜਾ ਕੇ ਵੀ ਕੁੱਝ ਪੱਲੇ ਨਹੀਂ ਪੈਂਦਾ। ਇਸੇ ਲਈ ਭਾਰਤ ਵਰਗੇ ਦੇਸ਼ ਦੇ ਸਕੂਲਾਂ, ਕਾਲਜ਼ਾਂ ਦੇ ਪੜ੍ਹੇ-ਲਿਖੇ ਸਟੂਡੈਂਟਸ, ਅੰਨਪੜ੍ਹਾ ਤੋਂ ਮਾੜੀ ਜਿੰਦਗੀ ਜੀਅ ਰਹੇ ਹਨ। ਉਨਾਂ ਦੇ ਨਖ਼ਰੇ ਊਚੇ ਹੋ ਗਏ ਹਨ। ਦਿਮਾਗ ਖ਼ਾਲੀ ਹਨ। ਪੜ੍ਹੇ-ਲਿਖੇ ਤੋਂ ਅੰਨਪੜ੍ਹ ਚੰਗੇ ਹਨ। ਅੰਨਪੜ੍ਹ ਕੋਈ ਵੀ ਕੰਮ ਕਰ ਸਕਦੇ ਹਨ।

ਭਾਰਤ ਵਰਗੇ ਦੇਸ਼ ਦੇ ਸਕੂਲਾਂ, ਕਾਲਜ਼ਾਂ ਵਿੱਚ ਅੰਗਰੇਜ਼ੀ ਦੇ ਪੀਰੜ ਵਿੱਚ ਪ੍ਰੋਫੈਸਰ ਆਉਂਦੇ ਹਨ। ਉਹ ਆ ਕੇ, ਅੰਗਰੇਜ਼ੀ ਦੇ ਲੈਸਨ ਵਾਲੀ ਕਿਤਾਬ ਖੋਲ ਕੇ, ਪੀਰੜ ਖਤਮ ਹੋਣ ਤੱਕ, ਕਿਤਾਬ ਨੂੰ ਨਾਵਲ ਵਾਂਗ ਪੜ੍ਹੀ ਜਾਂਦੇ ਹਨ। ਜਰਨਲ ਨੌਲਜ਼ ਦੀ ਕੋਈ ਗੱਲ ਨਹੀਂ ਕਰਦੇ। ਜਦੋਂ ਸੁੱਖੀ ਕਾਲਜ਼ ਜਾਂਦੀ ਸੀ। ਉਸ ਦੇ ਅੰਗਰੇਜ਼ੀ ਵਾਲੇ ਪ੍ਰੋਫੈਸਰ ਕਲਾਸ ਵਿੱਚ ਆਉਂਦੇ ਸਨ। ਕਾਲਸ ਵਿੱਚ ਆ ਕੇ, ਕਟਰ, ਬਟਰ ਸ਼ੁਰੂ ਕਰ ਦਿੰਦੇ ਸਨ। ਕੱਖ ਪੱਲੇ ਨਹੀਂ ਪੈਂਦਾ ਸੀ। ਅੰਗਰੇਜ਼ੀ ਦੇ ਪ੍ਰੋਫੈਸਰ ਕਲਾਸ ਵਿੱਚ ਆਪਦੀ ਹੀ ਅੰਗਰੇਜ਼ੀ ਝਾੜਦੇ ਸਨ। ਜਿਵੇਂ ਰੱਟਾ ਲਾ ਕੇ ਆਏ ਹੋਣ। ਸਟੂਡੈਂਟ ਨੂੰ ਬੋਲਣ ਨਹੀਂ ਦਿੰਦੇ ਸਨ। ਨਾਂ ਕੋਈ ਦੂਜੀ ਗੱਲ ਕਰਦੇ ਹਨ। ਕਾਲਜ਼ ਵਿੱਚ ਕਈ ਪ੍ਰੋਫੈਸਰ ਤਾਂ ਸਟੂਡੈਂਟ ਦਾ ਨਾਂ ਨਹੀਂ ਜਾਂਣਦੇ ਹੁੰਦੇ। ਸਟੂਡੈਂਟ ਲਈ ਉਸਤਾਦ ਦਾ ਕੋਈ ਪਿਆਰ, ਮਿਲ ਵਰਤਣ ਨਹੀਂ ਹੈ। ਜਿਥੇ ਕੋਈ ਇੱਕ ਦੂਜੇ ਦੀਆਂ ਭਾਵਨਾਵਾਂ ਨਹੀਂ ਸਮਝਦਾ। ਉਥੇ ਕੁੱਝ ਪੱਲੇ ਨਹੀਂ ਪੈਂਦਾ।

ਇੰਗਲਿਸ਼ ਦੀ ਕਲਾਸ ਵਿੱਚ ਇੱਕ ਦੂਜੇ ਦੀ ਹਾਜ਼ਰੀ ਬੋਲੀ ਜਾਂਦੀ ਸੀ। ਬੀ ਏ ਪਾਰਟ ਵੰਨ, ਬੀ ਏ ਪਾਰਟ ਟੂ ਵਿੱਚ ਘੱਟ ਤੋਂ ਘੱਟ 80 ਸਟੂਡੈਂਟਸ ਸਨ। ਅੱਧੇ ਕੁ ਹੀ ਕਲਾਸ ਵਿੱਚ ਹੁੰਦੇ ਸਨ। ਬਾਕੀ ਦੇ ਬਾਹਰ ਕੰਨਟੀਨ, ਪਾਰਕ ਵਿੱਚ ਬੈਠੇ ਹੁੰਦੇ ਸਨ। ਕੀ ਪ੍ਰੋਫੈਸਰ ਨੂੰ ਕਿਸੇ ਦੂਜੇ ਸਟੂਡੈਂਟ ਦੀ ਪ੍ਰੋਕਸੀ ਕਰਕੇ, ਸਟੂਡੈਂਟਸ ਦੀ ਹਾਜ਼ਰੀ ਬੋਲਣ ਦਾ ਪਤਾ ਨਹੀਂ ਲੱਗਦਾ ਸੀ? ਸਬ ਪਤਾ ਸੀ। ਉਹ ਵੀ ਕੋਈ ਹੈਡਕ ਨਹੀਂ ਚਹੁੰਦੇ ਸੀ। ਪ੍ਰੋਫੈਸਰ ਨੂੰ ਚਾਹੀਦਾ ਸੀ। ਉਹ ਅੰਗਰੇਜ਼ੀ ਦੀ ਕਲਾਸ ਵਿੱਚ ਅੰਗਰੇਜ਼ੀ ਵਿੱਚ ਹੀ ਗੱਲ ਕਰਨ। ਅੱਜ ਕੀ ਤਰੀਕ ਹੈ? ਕੀ ਦਿਨ ਹੈ? ਕਿਹੜਾ ਮਹੀਨਾਂ ਹੈ। ਮੌਸਮ ਕੀ ਹੈ? ਕੀ ਖਾਦਾ ਹੈ? ਕਿਹੋ ਜਿਹੇ ਕੱਪੜੇ ਪਾਏ ਹਨ। ਪਰਿਵਾਰ ਵਿੱਚ ਕੌਣ-ਕੌਣ ਹੈ? ਜੇ ਐਸੀਆਂ ਗੱਲਾਂ ਕਲਾਸ ਵਿੱਚ ਅੰਗਰੇਜ਼ੀ ਵਿੱਚ ਕੀਤੀਆਂ ਜਾਂਦੀਆਂ। ਸਟੂਡੈਂਟਸ ਉਤਸ਼ਾਹਤ ਹੋ ਕੇ, ਗੱਲਾਂ ਦੇ ਜੁਆਬ ਅੰਗਰੇਜ਼ੀ ਵਿੱਚ ਦਿੰਦੇ। ਕੋਈ ਐਸੈ-ਆਰਟੀਕਲਜ਼, ਸਟੋਰੀਜ਼ ਨੂੰ ਚੇਤੇ ਕਰਨ ਲਈ ਰੱਟੇ ਲਗਾਉਣ ਦੀ ਲੋੜ ਨਹੀਂ ਸੀ। ਪੰਜਾਬੀ, ਹਿੰਦੀ ਦੇ ਮਜ਼ਬੂਨ ਵਾਲੇ ਸਟੂਟੈਂਡਸ ਨਾਲ, ਜੇ ਅੰਗਰੇਜ਼ੀ ਵਾਲੇ ਪ੍ਰੋਫੈਸਰ ਵੀ ਪੰਜਾਬੀ, ਹਿੰਦੀ ਵਿੱਚ ਗੱਲਾਂ ਕਰੀ ਜਾਂਣ। ਅੰਗਰੇਜ਼ੀ ਦੀ ਕਲਾਸ ਦਾ ਕੀ ਫ਼ੈਇਦਾ ਹੈ? ਟੂਸ਼ਨ ਵਾਲੇ ਵੀ ਮਿਹਨਤੀ ਨਹੀਂ ਹੈ। ਉਸ ਨੂੰ ਤਾਂ ਫੀਸ ਚਾਹੀਦੀ ਹੈ। ਕੋਈ ਪੜ੍ਹੇ ਜਾਂ ਨਾਂ। ਕੋਈ ਸੱਤਵੀ, ਅੱਠਵੀਂ, ਨੋਵੀਂ ਕਲਾਸ ਦਾ ਹੋਵੇ। ਸਬ ਨੂੰ ਇਕੋ ਸਟੋਰੀ ਯਾਦ ਕਰਨ ਨੂੰ ਦਿੱਤੀ ਜਾਂਦੀ ਹੈ। ਸਟੂਟੈਂਡ ਟੈਸਟ ਭਾਂਵੇਂ ਨਕਲ ਮਾਰ ਕੇ ਰੋਜ਼ ਲਿਖੀ ਜਾਵੇ। ਹੈਰਾਨੀ ਦੀ ਗੱਲ ਹੈ। ਅੱਠ ਸਾਲ ਕਲਾਸ ਵਿੱਚ 45 ਮਿੰਟ ਅੰਗਰੇਜ਼ੀ ਪੜ੍ਹਨ ਪਿਛੋਂ ਵੀ ਕਈਆਂ ਤੋਂ ਮੂੰਹ ਖੋਲ ਕੇ, ਅੰਗਰੇਜ਼ੀ ਵਿੱਚ ਕੁੱਝ ਵੀ ਬੋਲਿਆ ਨਹੀਂ ਜਾਂਦਾ। " ਆਈ ਲਵ ਜੂ " ਕਹਿੱਣਾਂ ਆਉਂਦਾ ਹੁੰਦਾ ਹੈ। ਇੰਨਾਂ ਜਰੂਰ ਕਹਿ ਦਿੰਦੇ ਹਨ, " ਨੌ ਇੰਗਲਿਸ਼। " ਸੁੱਖੀ ਨਾਲ ਵੀ ਇਦਾ ਹੀ ਹੋਇਆ ਸੀ। ਜਦੋਂ ਕਨੇਡਾ ਆਉਣ ਲਈ ਪਲੇਨ ਵਿੱਚ ਆਈ ਸੀ। ਹੋਸਟਸ ਗੋਰੀ ਸੀ। ਸੁੱਖੀ ਕੋਲੋ ਚਾਹ " ਟੀ " " ਬਾਥਰੂਮ " ਤੋਂ ਬਗੈਰ ਕੁੱਝ ਬੋਲਿਆ ਹੀ ਨਹੀਂ ਗਿਆ। ਜਦੋਂ ਉਹ ਕਨੇਡਾ ਆਈ। ਉਸ ਨੂੰ ਇੰਗਲਿਸ਼ ਬੋਲਣ ਵਿੱਚ ਸੰਗ ਲੱਗਦੀ ਸੀ। ਕਿਉਂਕਿ ਇੰਗਲਿਸ਼ ਦੇ ਸ਼ਬਦ ਮੁੱਕ ਜਾਂਦੇ ਸਨ। ਸਟੋਰ ਜਾ ਕੇ, ਕੈਸ਼ੀਅਰ ਨੂੰ ਇੰਗਲਿਸ਼ ਬੋਲ ਕੇ, ਚੀਜ਼ਾਂ ਦੀ ਪੇਮਿੰਟ ਕਰਨੀ ਔਖੀ ਲੱਗਦੀ ਸੀ।

ਕਨੇਡਾ ਆ ਕੇ, ਸੁੱਖੀ ਨੂੰ ਇੰਗਲਿਸ਼ ਕਲਾਸ ਵਿੱਚ ਜਾਂਣਾਂ ਪਿਆ। ਕਲਾਸ ਵਿੱਚ ਜ਼ਿਆਦਾ-ਤਰ ਏਸ਼ੀਅਨ ਸਨ। ਜੋ 18 ਸਾਲਾਂ ਤੋਂ 60 ਸਾਲਾਂ ਦੇ ਸਨ। ਛੇ ਘੰਟੇ ਦੀ ਕਲਾਸ ਵਿੱਚ ਇੰਗਲਿਸ਼ ਹੀ ਬੋਲੀ ਜਾਂਦੀ ਸੀ। ਟੀਚਰ ਇੰਨੀ ਚੰਗੀ ਤਰਾਂ ਗੱਲ-ਬਾਤ ਇੰਗਲਿਸ਼ ਵਿੱਚ ਕਰਦੇ ਸੀ। ਸਾਰੀ ਸਮਝ ਲੱਗਦੀ ਸੀ। ਉਹੀ ਗੱਲਾਂ ਪੂਰਾ ਹਫ਼ਤਾ ਇੰਗਲਿਸ਼ ਵਿੱਚ ਕਰਦੇ ਸੀ। ਘਰ ਜਾ ਕੇ, ਕੀ-ਕੀ ਕੀਤਾ, ਕੀ ਖਾਦਾ, ਕਦੋਂ ਸੁੱਤੇ, ਕਦੋਂ ਉਠੇ, ਕੈਸਾ ਵੈਦਰ ਹੇ? ਇੰਗਲਿਸ਼ ਵਿੱਚ ਸਾਰੀ ਕਲਾਸ ਨੂੰ ਪੁੱਛਿਆ ਜਾਂਦਾ ਸੀ। ਇੰਗਲਿਸ਼ ਵਿੱਚ ਗੱਲ ਕਰਦੇ ਕਈ ਸਟੂਡੈਂਟ ਉਕਦੇ ਸਨ। ਗੋਰੇ, ਗੋਰੀਆਂ ਟੀਚਰ ਬਿਲਕੁਲ ਮਜਾਂਕ ਨਹੀਂ ਉਡਾਉਂਦੇ ਸਨ। ਬਾਰ-ਬਾਰ ਬੋਲਣਾਂ ਸਿੱਖਾਂਉਂਦੇ ਸਨ। ਇਸ ਦੇ ਨਾਲ-ਨਾਲ ਭਾਰਤ ਦੇ ਟੀਚਰਾਂ ਦੀ ਗੈਰ ਜੁੰਮੇਬਾਰੀ ਦੀ ਗੱਲ ਜਰੂਰ ਕੀਤੀ ਜਾਂਦੀ ਸੀ। ਇੰਨੇ ਤਾਕਤਵਾਰ ਦੇਸ਼ ਨੂੰ ਵਾੜ ਹੀ ਖਾਈ ਜਾਂਦੀ ਹੈ। ਸੁੱਖੀ ਨੇ ਫਾਸਟ ਫੂਡ ਪਿਜ਼ਾ, ਬਰਗਰ ਰਿਸਟੋਰਿੰਟ ਤੇ ਕੰਮ ਕੀਤਾ। ਕਿਸੇ ਗੋਰੇ, ਕਾਲੇ ਕਸਟਮਰਜ਼ ਨੇ, ਉਸ ਦੀ ਇੰਗਲਿਸ਼ ਦਾ ਮਜ਼ਾਕ ਨਹੀ ਬੱਣਾਇਆ। ਸਗੋਂ ਕੁੱਝ ਨਾਂ ਕੁੱਝ ਸੁੱਖੀ ਨੇ, ਕਸਟਮਰਜ਼ ਬਹੁਤ ਕੁੱਝ ਇੰਗਲਿਸ਼ ਦਾ ਸਿੱਖਿਆ। ਸਾਰੀ ਉਮਰ ਸਿੱਖਣਾਂ ਹੀ ਹੈ। ਸਕੂਲਾਂ, ਕਾਲਜ਼ਾਂ ਵਿੱਚੋਂ ਨਿੱਕਲ ਕੇ, ਜਿੰਦਗੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਦੁਨੀਆਂ ਹੀ ਜਿੰਦਗੀ ਜਿਉਣਾਂ ਸਿੱਖਾਉਂਦੀ ਹੈ। ਪਤੀ-ਪਤਨੀ, ਘਰ, ਪਰਿਵਾਰ ਬੱਚਿਆਂ ਦੀ ਜੁੰਮੇਬਾਰੀ ਲੋਕਾਂ ਤੋਂ ਹੀ ਸਿੱਖਦੇ ਹਾਂ। ਰੁਜ਼ਗਾਰ ਬਾਰੇ ਵੀ ਲੋਕ ਹੀ ਤਜ਼ਰਬਾਂ ਸਿੱਖਾਉਂਦੇ ਹਨ। ਐਸੇ ਸਿਨਿਆਸੀ ਬਣੀਏ। ਦੁਨੀਆਂ ਵਿੱਚ ਪੈਰ ਜੰਮੇ ਰਹਿੱਣ। ਲੋਕ ਲਈ ਸਾਫ਼ ਸ਼ੀਸ਼ਾ, ਚੰਗੀ ਉਦਾਰਣ ਬੱਣੀਏ। ਡੱਟ ਕੇ ਜੀਵੀਏ।

ਪੜ੍ਹਾਈ ਵਿੱਚ ਪੂਰੇ ਨੰਬਰ ਨਹੀਂ ਆਏ। ਪਾਸ ਨਹੀਂ ਹੋਏ। ਕਿਸੇ ਸਬਜੈਕਿਟ ਵਿੱਚੋਂ ਫੇਲ ਹੋ ਗਏ। ਪੜ੍ਹਾਈ ਕਰਕੇ ਵੀ ਕਾਂਮਜ਼ਾਬ ਨਹੀਂ ਹੋਏ। ਪੜ੍ਹਾਈ ਦੇ ਬਰਾਬਰ ਦੀ ਨੌਕਰੀ ਨਹੀਂ ਮਿਲੀ। ਸ਼ਾਦੀ ਨਹੀ ਹੋ ਰਹੀ। ਪਤੀ-ਪਤਨੀ ਛੱਡ ਕੇ ਚਲੇ ਗਏ। ਕੋਈ ਮਰ ਗਿਆ। ਕੀ ਆਤਮ ਹੱਤਿਆ ਕਰਨੀ ਠੀਕ ਹੈ? ਕੀ ਮਾਂਪੇ, ਲੋਕ ਵੀ ਆਤਮ ਹੱਤਿਆ ਕਰ ਲੈਣ? ਕੀ ਆਤਮ ਹੱਤਿਆ ਕਰਕੇ, ਸਬ ਹਾਂਸਲ ਹੋਣ ਵਾਲਾ ਹੈ? ਜੇ ਕੁੱਝ ਮਿਲਣ ਦੀ ਬਜਾਏ ਖੋਣ ਵਾਲਾ ਹੈ। ਉਹੀ ਗੱਲਤ ਕਿਉਂ ਕਰਨਾਂ ਹੈ? ਜੋ ਪਹਿਲਾਂ ਹੀ ਗੱਲਤ ਕਰ ਚੁੱਕੇ ਹੋ। ਗੱਲਤੀਆਂ ਤੋਂ ਬੰਦਾ ਤਜ਼ਰਬਾ ਸਿੱਖਦਾ ਹੈ। ਐਕਸਪੀਰੀਅਸ ਹੋ ਜਾਂਦਾ ਹੈ। ਬੰਦਾ ਉਹ ਗੱਲਤੀ ਮੁੜ ਕੇ ਨਹੀਂ ਕਰਦਾ। ਕਦੇ ਕੋਈ ਫੇਲ ਨਹੀਂ ਹੁੰਦਾ। ਸ਼ਰਮਾਂਉਣਾਂ ਛੱਡੀਏ। ਸਾਨੂੰ ਆਪਦੀ, ਘਰ ਦੀ, ਆਲੇ ਦੁਆਲੇ ਸਫ਼ਾਈ ਕਰਨੀ ਆਉਂਦੀ ਹੈ। ਮਿੱਠਾ ਬੋਲਣਾਂ, ਸੁਣਨਾਂ ਆਉਂਦਾ ਹੈ। ਲੋਕਾਂ ਨੂੰ ਮਿਲੀਏ। ਲੋਕ ਸਾਡਾ ਬਿਜ਼ਨਸ ਹਨ। ਲੋਕ ਹੀ ਸਾਨੂੰ ਪੈਸੇ ਦਿੰਦੇ ਹਨ। ਆਪਦੀ ਗੱਲ ਲੋਕਾਂ ਨੂੰ ਦੱਸਣ ਦੀ ਕੋਸ਼ਸ਼ ਕਰੀਏ। ਲੋਕ ਜਰੂਰ ਮਦੱਦ ਦੇਣਗੇ। ਮਦੱਦ ਮੰਗਣ ਆਏ ਨੂੰ ਕਿਸੇ ਨੂੰ ਵੀ ਲੋਕ ਖ਼ਾਲੀ ਹੱਥ ਨਹੀਂ ਮੋੜਦੇ। ਲੋਕਾਂ ਅੱਗੇ ਦਿਲ ਖੋਲਣ ਦੀ ਲੋੜ ਹੈ।

ਅਸੀਂ ਸੋਚਦੇ ਹਾਂ, ਜਿਵੇਂ ਮੈਂ ਸੋਚਾ, ਉਵੇਂ ਹੀ ਹੋਵੇਗਾ। ਜੋ ਮੈਂ ਚਹੁੰਦਾ ਹਾਂ। ਉਹੀ ਮਿਲ ਜਾਵੇਗਾ। ਮੈਂ ਉਸ ਚੀਜ਼ ਨੂੰ ਹਾਂਸਲ ਕਰ ਲਵਾਂਗਾ। ਹਾਰ ਲਈ ਵੀ ਤਿਆਰ ਰਹਿੱਣਾਂ ਚਾਹੀਦਾ ਹੈ। ਸਾਨੂੰ ਚੰਗੇ ਬੂਰੇ ਲਈ ਤਿਆਰ ਰਹਿੱਣਾਂ ਚਾਹੀਦਾ ਹੈ। ਜਿੰਦਗੀ ਵਿੱਚ ਕਿਤੇ ਵੀ ਕਿਸੇ ਸਮੇਂ ਵੀ ਹਾਰ, ਜਿੱਤ, ਮੌਤ, ਥੋਖਾ, ਇਨਾਂਮ ਮਿਲ ਸਕਦੇ ਹਨ। ਪੂਰੇ ਦਿਨ ਵਿੱਚ ਬਹੁਤ ਕੰਮ ਖ਼ਰਾਬ ਹੋ ਜਾਂਦੇ ਹਨ। ਅਨੇਕਾਂ ਕੰਮਾਂ ਵਿੱਚ ਸਫ਼ਲ ਹੋ ਜਾਂਦੇ ਹਾਂ। ਬਹੁਤ ਪਿਆਰੇ ਮਿਲ ਵੀ ਜਾਂਦੇ ਹਨ। ਵਿਛੜ ਵੀ ਜਾਂਦੇ ਹਨ। ਜੀਵਨ ਵਿੱਚ ਫੇਲ ਪਾਸ ਹੋਣਾਂ ਹੀ ਹੈ। ਕਿਚਨ ਵਿੱਚ ਹਰ ਰੋਜ਼ ਖਾਂਣਾ ਬੱਣਾਂਉਂਦੇ ਹਾਂ। ਮਾੜਾ ਜਿਹਾ ਧਿਆਨ ਇਧਰ-ਉਧਰ ਹੋਣ ਨਾਲ ਖਾਂਣਾ ਸੜ ਸਕਦਾ ਹੈ। ਬੇਸੁਆਦਾ ਬੱਣ ਸਕਦਾ ਹੈ। ਉਸ ਵਿੱਚ ਥੋੜਾ ਹੋਰ ਮਸਾਲਾ, ਲੂਣ, ਮਿਰਚ, ਮਿੱਠਾ, ਘਿਉ ਪਾਵੋ। ਜੇ ਖਾਂਣਾ ਬਹੁਤਾ ਨਹੀਂ ਸੜਿਆ। ਖਾ ਲਵੋ। ਜੇ ਖਾਂਣ ਵਾਲਾ ਨਹੀਂ ਹੈ। ਫਿਰ ਤੋਂ ਹੋਰ ਬਣਾਂ ਸਕਦੇ ਹਾਂ। ਕੁੱਝ ਹਲਕਾ, ਫੁਲਕਾ ਸਬਜ਼ੀਆਂ, ਫ਼ਲ, ਬ੍ਰਿਡ, ਲੂਣ, ਮਿੱਠੇ ਵਾਲੇ ਚਾਵਲ ਖਾ ਸਕਦੇ ਹਾਂ। ਕਈ ਬੰਦੇ ਪਾਣੀ ਪੀ ਕੇ ਸੌਂਦੇ ਹਨ। ਕਈਆਂ ਨੂੰ ਪਾਣੀ ਵੀ ਨਹੀਂ ਮਿਲਦਾ। ਸੁੱਖੀ ਨੇ ਸ਼ਾਮ ਨੂੰ ਦਾਲ ਬੱਣਾਂਈ। ਚੂਲੇ ਤੋਂ ਉਤਾਰ ਕੇ ਟੇਬਲ ਤੇ ਰੱਖਣ ਹੀ ਲੱਗੀ ਸੀ। ਪਤੀਲਾ ਹੱਥੋਂ ਛੁੱਟ ਗਿਆ ਸੀ। ਅੱਧੀ ਦਾਲ ਡੁੱਲ ਗਈ। ਹੋਰ ਬਣਾਂਉਣ ਦਾ ਮੂਡ ਨਹੀਂ ਸੀ। ਰਾਤ ਵੀ ਹੋ ਗਈ ਸੀ। ਖਾਂਣੇ ਦਾ ਸਮਾਂ ਵੀ ਹੋ ਗਿਆ ਸੀ। ਉਸ ਨੇ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ। ਰਾਤ ਦੀ ਰੋਟੀ ਦਾ ਬਹੁਤ ਵਧੀਆ ਸਰ ਗਿਆ ਸੀ। ਸਵੇਰੇ ਉਠ ਕੇ ਕੰਮ ਤੇ ਲਿਜਾਂਣ ਲਈ ਸਨਵਿਚ ਬਣਾਂ ਲਈਆਂ ਸੀ। ਕਈ ਬਾਰ ਸਮਝੌਤਾ ਵੀ ਕਰਨਾਂ ਪੈਂਦਾ ਹੈ। ਸਰਫ਼ੇ ਨਾਲ ਚੱਲਣਾਂ ਪੈਂਦਾ ਹੈ। ਜੋ ਲੋਕ ਥੋੜੇ ਜਿਹੇ ਸਜਮ ਨਾ ਚੱਲਦੇ ਹਨ। ਬੱਚਤ ਕਰਦੇ ਹੋਏ, ਮਹਿਲ ਉਸਾਰ ਲੈਂਦੇ ਹਨ। ਹਰ ਇੱਛਾ ਪੂਰੀ ਕਰਨ ਲਈ ਸਜਮ ਵਿੱਚ ਵੀ ਖੁਸ਼ ਰਹਿੰਦੇ ਹਨ। ਅਸੀਂ ਕੁੱਝ ਵੀ ਕਰ ਸਕਦੇ ਹਾਂ। ਸਜਮ, ਕਜੂਸੀ ਵੀ ਕਰਨੀ ਚਾਹੀਦੀ ਹੈ। ਜੋੜਨ ਦੀ ਆਦਤ ਬੱਣਦੀ ਹੈ।

ਪੱਸ਼ੂਆਂ ਦਾ ਦੁੱਧ ਚੋਇਆ ਜਾਂਦਾ ਹੈ। ਜੇ ਕਦੇ ਸਾਲ ਵਿੱਚ ਇੱਕ ਬਾਰ ਪੱਸ਼ੂ ਨੇ, ਲੱਤ ਮਾਰ ਕੇ, ਦੁੱਧ ਡੋਲ ਦਿੱਤਾ। ਕੀ ਪੱਸ਼ੂ ਜਾਂ ਆਪਦੀ ਜਾਨ ਲੈ ਲਵੋਗੇ? ਕੀ ਉਸ ਪੱਸ਼ੂ ਨੂੰ ਕੁੱਟ-ਕੁੱਟ ਮਾਰ ਦੇਵੋਗੇ। ਤਾਂ ਕਿ ਇੱਕ ਵੀ ਬੂੰਦ ਮੁੜ ਕੇ ਦੁੱਧ ਦੀ ਨਾਂ ਮਿਲ ਸਕੇ। ਜੇ ਨੁਕਸਾਨ ਹੋ ਗਿਆ। ਉਸ ਦੇ ਮਗਰ ਹੀ ਹੋਰ ਜਾਂਣ-ਬੁੱਝ ਕੇ ਨੁਕਸਾਨ ਨਹੀਂ ਕਰਨਾਂ ਹੈ। ਕੋਈ ਵੀ ਨੁਕਸਾਨ ਹੋ ਗਿਆ ਹੈ। ਕੀ ਕਿਸੇ ਦੀ ਜਾਨ ਲੈਣੀ ਹੈ? ਜੇ ਕੋਈ ਆਤਮ-ਹੱਤਿਆ ਕਰੇ। ਵਿੱਚ ਵਿਚਾਲੇ ਬਚ ਜਾਏ। ਉਸ ਦਾ ਬੋਝ ਕੌਣ ਚੱਕੇਗਾ? ਜੇ ਆਪੇ ਆਪਦੀਆਂ ਜੁੰਮੇਬਾਰੀਆਂ ਕੰਟਰੌਲ ਵਿੱਚ ਨਹੀਂ ਹੋ ਰਹੀਆਂ। ਹੋਰ ਇਹ ਕਿਹਦੀ ਜੁੰਮੇਬਾਰੀ ਹੈ? ਕੀ ਸਾਡੇ ਦਾਦੇ, ਪੜ-ਦਾਦੇ ਵੀ ਕੰਮਜ਼ੋਰ ਸਨ? ਜੇ ਉਹ ਵੈਸੇ ਜ਼ਮਾਨੇ ਵਿੱਚ ਜਿੰਦਗੀ ਕੱਟ ਗਏ। ਹੁਣ ਤਾਂ ਸਹੂਲਤਾਂ ਹੀ ਬਹੁਤ ਹਨ। ਰੱਬ ਦਾ ਸ਼ੁਕਰ ਕਰਿਆ ਕਰੋ। ਜਾਨ ਹੈ ਤਾਂ ਜਹਾਨ ਹੈ। ਜਿੰਨੇ ਵੀ ਨੁਕਸਾਨ ਹੋਈ ਜਾਂਣ, ਜਿੱਤਣ ਤੱਕ ਜੀਵਨ ਦਾ ਡਰਾਮਾਂ ਖੇਡਣਾਂ ਹੈ। ਮਰਨਾਂ ਨਹੀਂ ਹੈ। ਮੈਂਦਾਨ ਛੱਡ ਕੇ ਭੱਜਣਾਂ ਨਹੀਂ ਹੈ।

ਕਈ ਲੋਕ ਆਪ ਨੂੰ ਕੋਸੀ ਜਾਂਦੇ ਹਨ। ਮੇਰੀ ਕਿਸਮਤ ਖ਼ਰਾਬ ਹੈ। ਲੋਕ ਲੱਕੀ ਹਨ। ਮੈਨੂੰ ਕੰਮ ਨਹੀਂ ਮਿਲ ਸਕਦਾ। ਹਰ ਬਾਰ ਇੰਟਰਵਿਊ ਵਿੱਚੋਂ ਫੇਲ ਹੋ ਜਾਂਦਾ ਹਾਂ। ਦੁਨੀਆਂ ਨਹੀਂ ਮੁੱਕ ਗਈ। ਦੁਨੀਆਂ ਬਹੁਤ ਵੱਡੀ ਹੈ। ਮਨ ਵਿੱਚ ਚੰਗੇ ਬਿਚਾਰ ਬਣਾਂਉਣੇ ਹਨ। ਇਹ ਵੀ ਡਰੀਮ ਨਹੀਂ ਬੱਣਾਂਉਣਾਂ। ਨੌਕਰੀ ਮੈਨੂੰ ਹੀ ਮਿਲੇਗੀ। ਹੌਸਲਾਂ ਬਹੁਤ ਬੱਣ ਜਾਵੇਗਾ। ਹਵਾ ਵਿੱਚ ਮਹਿਲ ਨਹੀਂ ਬੱਣਾਂਉਣੇ। ਕੰਮ ਨੂੰ ਕਰਨ ਦਾ ਤਜ਼ਰਬਾ, ਜੂਨਨ ਹੈ। ਤਾਂ ਜੌਬ ਮਿਲੇਗੀ। ਜੇ ਪਤਾ ਹੈ। ਕੋਈ ਇਹ ਕੰਮ ਨਹੀਂ ਕਰ ਸਕਦਾ। ਉਸ ਨੂੰ ਕਿਸੇ ਨੇ ਕੰਮ ਦੇਣਾਂ ਹੀ ਕਿਉ ਹੈ? ਇਸ ਲਈ ਕਦੇ ਵੀ ਘਰ ਦੇ ਰੋਂਣੇ-ਧੋਣੇ ਇੰਟਰਵਿਊ ਲੈਣ ਵਾਲੇ ਬੌਸ, ਲੋਕਾਂ ਨਾਲ ਨਹੀਂ ਰੋਣੇ। ਮੂੰਹ ਵਿਚੋਂ ਜੋ ਵੀ ਨਿੱਕਲਦਾ ਹੈ। ਬੌਸ ਜਾਂ ਹੋਰ ਕਿਸੇ ਨੇ ਕੀ ਲੈਣਾਂ ਹੈ? ਨਿਗਟਿਵ ਬਿਚਾਰ ਸੁਣ ਕੇ, ਮੂਹਰੇ ਵਾਲਾ ਸੋਚਦਾ ਹੈ। ਇਹ ਮੇਰੇ ਕੀ ਕੰਮ ਆਵੇਗਾ ਹਨ? ਉਸ ਨੂੰ ਤਾਂ ਆਪਦੇ ਬਿਜ਼ਨਸ ਤੱਕ ਮਤਲੱਬ ਹੈ। ਬੌਸ, ਲੋਕਾਂ ਨੂੰ ਕੰਮ ਦਾ ਤਜ਼ਰਬਾ, ਨੌਲਜ਼, ਹੌਸਲਾਂ ਚੰਗੇ ਬਿਚਾਰ ਦੱਸਣੇ ਪੈਣੇ ਹਨ। ਤਾਂਹੀ ਉਹ ਆਪਦਾ ਬਿਜ਼ਨਸ ਤਜ਼ਰਬੇ ਕਾਰ ਦੇ ਹੱਥਾਂ ਵਿੱਚ ਦੇਣਗੇ। ਆਪਦੇ ਸ਼ਾਨਦਾਰ ਫੀਊਚਰ ਨੂੰ ਕਾਂਮਜ਼ਾਬ ਕਰਨਾਂ ਹੈ। ਕੰਮ ਸ਼ੁਰੂ ਕਰਨਾਂ ਹੈ। ਉਸ ਨੂੰ ਉਨਤੀ ਵੱਲ ਲੈ ਕੇ ਜਾਂਣਾਂ ਹੈ। ਕੰਮ ਚੰਗੀ ਤਰਾਂ ਕਰਨ ਲਈ ਨਵੇਂ ਤਰੀਕੇ ਲੱਭਣੇ ਹਨ। ਸ਼ਰੀਰ ਨੂੰ ਕੰਮ ਕਰਨ ਲਈ ਉਤਸ਼ਾਹਤ, ਕੰਨਰੌਲ ਕਰਕੇ ਕੰਮ ਕਰਨਾਂ ਹੈ। ਨਵੀਂ ਟ੍ਰੇਨਿੰਗ ਲੈਂਦੇ ਰਹਿੱਣਾਂ ਹੈ।
 


 

Comments

Popular Posts