ਭਾਗ 2 ਫਲਾਈਂਗ ਸਕੁਏਡ ਜਾਂ ਮਸੂਮ ਵਿਦਿਆਰਥੀਆਂ 'ਤੇ ਹਮਲਾਵਰ


ਬੁੱਝੋ ਮਨ ਵਿੱਚ ਕੀ?

ਫਲਾਈਂਗ ਸਕੁਏਡ ਜਾਂ ਮਸੂਮ ਵਿਦਿਆਰਥੀਆਂ 'ਤੇ ਹਮਲਾਵਰ ਹਨ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਸਕੂਲਾਂ, ਕਾਲਜ਼ਾਂ ਦੀ ਪੜ੍ਹਾਈ ਵਿੱਚ ਰੱਟਾ ਲਗਾਉਂਣਾਂ ਪੈਂਦਾ ਹੈ। ਅੱਜ ਦੇ ਸਟੂਡੈਂਟ ਟੀਚਰ ਤੋਂ ਵੱਧ ਗਿਆਨ ਰੱਖਦੇ ਹਨ। ਟੀਚਰ 50 ਸਾਲ ਪੁਰਣਾਂ ਪੜ੍ਹਾ ਰਹੇ ਹਨ। ਕੋਈ ਵੀ ਪੈਹਿਰਾ, ਆਰਟੀਕਲ ਕੁਝ ਵੀ ਉਵੇਂ ਹੀ ਰੱਟਾ ਲਾ ਕੇ ਨਹੀਂ ਲਿਖਿਆ ਜਾ ਸਕਦਾ। ਇਸੇ ਨੂੰ ਨਕਲ ਕਰਨਾ ਕਹਿੰਦੇ ਹਨ। ਨਕਲ ਕਰਨੀ ਤਾਂ ਆਪੇ ਟੀਚਰ ਸਿਖਾਉਂਦੇ ਹਨ। ਕੋਈ ਐਸਾ ਤਰੀਕਾ ਨਹੀਂ ਦੱਸਦੇ। ਬਈ ਗੱਲਾਂ ਇਹੀ ਲਿਖਣੀਆਂ ਹਨ। ਲਈਨਾ ਭਾਵੇਂ ਇਧਰ-ਉਧਰ, ਉਪਰ, ਥੱਲੇ ਹੋ ਜਾਣ। ਸਕੂਲਾਂ, ਕਾਲਜ਼ਾਂ ਵਿੱਚ ਸਪੈਲਿੰਗ ਟੈਸਟ ਲਏ ਜਾਂਦੇ ਹਨ। ਕਿਸੇ ਵਿਦਿਆਰਥੀਆਂ ਨੂੰ ਯਾਦ ਹੋਏ ਨਹੀਂ, ਟੀਚਰ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਅੱਗਲੇ ਦਿਨ ਦਾ ਹੋਮਵਰਕ ਹੋਰ ਦੇ ਦਿੱਤਾ ਜਾਂਦਾ ਹੈ। ਕਈ ਰੱਟਾ ਲਗਾ ਕੇ ਡੰਗ ਸਾਰੀ ਜਾਂਦੇ ਹਨ। ਕਈਆਂ ਦਾ ਬਗੈਰ ਯਾਦ ਕਰੇ ਸਰੀ ਜਾਂਦਾ ਹੈ। ਹੂ-ਬਹੂ ਲਿਖਣ ਲਈ ਨਕਲ ਹੀ ਮਾਰਨੀ ਪੈਂਦੀ ਹੈ। ਉਨ੍ਹਾਂ ਸਟੂਡੈਂਟ ਨੂੰ ਦੂਜੀ, ਤੀਜੀ ਬਾਰ ਯਾਦ ਕਰਕੇ ਸਪੈਲਿੰਗ ਟੈਸਟ ਦੇਣ ਬਾਰੇ ਨਹੀਂ ਕਿਹਾ ਜਾਂਦਾ। ਜੀਵਨ ਐਸਾ ਹੀ ਬੱਣਦਾ ਜਾਂਦਾ ਹੈ। ਬਗੈਰ ਕੰਮ ਕੀਤੇ ਵੀ ਸਰੀ ਜਾਂਦਾ ਹੈ। ਕੀ ਟੀਚਰ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਇਗਜ਼ਾਮ ਦੇਣ ਲਈ ਤਿਆਰ ਕਰਦੇ ਹਨ? ਕੀ ਸਕੂਲਾਂ, ਕਾਲਜ਼ਾਂ ਵਿੱਚ ਹਰ ਸਟੂਡੈਂਟਸ ਦਾ ਧਿਆਨ ਟੀਚਰ ਬਾਰਬਰ ਰੱਖਦੇ ਹਨ? ਕੀ ਟੀਚਰ ਸਾਰਿਆਂ ਵਿਦਿਆਰਥੀਆਂ ਦੀ ਮਦਦ ਕਰਨ ਦੀ ਕੋਸ਼ਸ਼ ਕਰਦੇ ਹਨ? ਕਈ ਸਟੂਡੈਂਟ ਜਾਬਤਾ ਪੂਰਾ ਕਰਨ ਨੂੰ ਪਿਛੇਂ ਹੀ ਬੈਠੇ ਰਹਿੰਦੇ ਹਨ। ਕਿਸੇ ਵਿਦਿਆਰਥੀਆਂ ਨੂੰ ਸਬਕ ਕਿਉਂ ਚੇਤੇ ਨਹੀਂ ਹੋ ਰਿਹਾ ਹੁੰਦਾ? ਉਨਾਂ ਸਟੂਡੈਂਟਸ ਦੀ ਕੀ ਮਜ਼ਬੂਰੀ ਹੈ? ਦਿਮਾਗ ਵਿੱਚ ਗੱਲ ਨਹੀਂ ਪੈ ਰਹੀ ਜਾਂ ਘਰ ਦਾ ਕੋਈ ਪ੍ਰੇਸ਼ਰ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਬਣਾਉਣ ਲਈ ਉਤਸ਼ਾਹਤ ਕਰਨਾਂ ਚਾਹੀਦਾ ਹੈ। ਅੰਗਰੇਜ਼ੀ ਪੜ੍ਹਾਉਂਦੇ ਸਮੇਂ ਇੱਕ ਦਿਨ ਰੰਗ ਯਾਦ ਕਰਾਏ ਜਾਣ। ਫਿਰ ਜਾਨਵਰਾਂ ਦੇ ਨਾਂ, ਫਰਨੀਚਰ, ਕਿਚਨ ਦਾ ਸਮਾਨ ਇੱਕ-ਇੱਕ ਗੁਰਪ ਨੂੰ ਲੈ ਕੇ ਯਾਦ ਕਰਨਾ ਸੌਖਾ ਹੈ।

ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਮਾਪਿਆ ਦਾ ਦਬਾ, ਪੜ੍ਹਾਈ ਦਾ ਬੋਝ ਇਮਤਿਹਾਨ ਦਾ ਫਿਕਰ ਹੁੰਦਾ ਹੈ। ਵਿਦਿਆਰਥੀਆਂ ਨੂੰ ਪੇਪਰ ਲਿਖਣ ਲਈ ਤਿੰਨ ਘੰਟੇ ਦਿੱਤੇ ਜਾਂਦੇ ਹਨ। ਤਿੰਨ ਘੰਟਿਆਂ ਵਿੱਚ ਪੂਰੇ ਸਾਲ ਦੀ ਪੜ੍ਹਾਈ ਬਾਰੇ ਲਿਖਿਆ ਜਾਂਦਾ ਹੈ। ਪੇਪਰਾਂ ਵਿੱਚ ਪਤਾ ਨਹੀਂ ਪ੍ਰਸ਼ਨ ਕਿਥੋਂ ਕਿਤਾਬ ਵਿੱਚੋਂ ਆ ਜਾਣ? ਕਈ ਬਾਰ ਤਾਂ ਦੋ, ਤਿੰਨ ਪ੍ਰਸ਼ਨ ਇਕੋਂ ਕਹਾਣੀ, ਚੈਪਟਰ ਵਿਚੋਂ ਆ ਜਾਂਦੇ ਹਨ। ਕਈ ਬਾਰ ਸਾਰੇ ਹੀ ਪ੍ਰਸ਼ਨ ਪਿੱਛੋਂ, ਵਿਚਕਾਰੋਂ, ਮੂਹਰੇ ਤੋਂ ਕਿਤਾਬ ਵਿੱਚੋਂ ਆ ਜਾਂਦੇ ਹਨ। ਜਿਸ ਦਿਨ ਉਹ ਸਬਕ ਪੜ੍ਹਾਇਆ ਗਿਆ ਸੀ। ਜੇ ਉਸ ਦਿਨ ਕਿਸੇ ਕਾਰਨ ਕਰਕੇ ਵਿਦਿਆਰਥੀ ਸਕੂਲ, ਕਾਲਜ ਨਾ ਗਿਆ ਹੋਵੇ। ਐਸੀ ਹਾਲਤ ਹੋਵੇ ਤਾਂ ਵਿਦਿਆਰਥੀਆਂ ਦੀ ਕੀ ਹਾਲਤ ਹੋਵੇਗੀ? ਕਈ ਬਾਰ ਵਿਦਿਆਰਥੀ ਇਮਤਿਹਾਨ ਵਾਲੇ ਦਿਨ ਬਿਮਾਰ ਹੋ ਜਾਂਦੇ ਹਨ। ਵਿਦਿਆਰਥੀਆਂ ਨੂੰ ਜੇ ਇਮਤਿਹਾਨ ਵਾਲੇ ਦਿਨ ਕਿਸੇ ਦੇ ਵਿਆਹ ਜਾਂ ਕੋਈ ਹੋਰ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਤਿੰਨ ਘੰਟੇ ਦੇ ਇਮਤਿਹਾਨ ਦੀ ਥਾਂ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਪੜਾਈ ਦੇਖਣੀ ਚਾਹੀਦੀ ਹੈ। ਹਰ ਹਫਤੇ, ਮਹੀਨੇ ਦੇ ਟੈਸਟਾਂ ਦਾ ਹਿਸਾਬ ਵੀ ਰੱਖਿਆ ਜਾਣਾਂ ਚਾਹੀਦਾ ਹੈ। ਵਿਦਿਆਰਥੀ ਚਾਅ ਨਾਲ ਹਰ ਟੈਸਟ ਦੇਣ। ਵਿਦਿਆਰਥੀਆਂ ਨੂੰ ਮਿਹਨਤ ਦਾ ਫਲ ਮਿਲ ਜਾਵੇ। ਤਿੰਨ ਘੰਟੇ ਦੇ ਇਮਤਿਹਾਨ ਦਾ ਡਰ ਵਿਦਿਆਰਥੀਆਂ ਦੇ ਮਨ ਤੇ ਨਾ ਹੋਵੇ। ਤਿੰਨ ਘੰਟੇ ਦਾ ਇਮਤਿਹਾਨ ਵਿਦਿਆਰਥੀਆਂ ਲਈ ਪਹਾੜ ਵਰਗਾ ਹੈ।

ਪੂਰਾ ਸਾਲ ਖਰਾਬ ਹੋ ਜਾਂਦਾ ਹੈ। ਵਿਦਿਆਰਥੀਆਂ ਨੂੰ ਬਹੁਤੀ ਨਮੋਸ਼ੀ ਉਦੋਂ ਹੁੰਦੀ ਹੈ। ਜਦੋਂ ਕੋਈ ਵੀ ਟਾਈ, ਸੂਟ, ਬੂਟ ਪਾਈ, ਇਮਤਿਹਾਨ ਵਿੱਚ ਆ ਧਮਕਦਾ ਹੈ। ਜਿਵੇਂ ਬਰਾਤੀ ਸਜ ਕੇ ਆਉਂਦੇ ਹਨ। ਕਦੇ ਉਹ ਖੂੰਜੇ, ਉਹ ਖੂੰਜੇ ਵਿੱਚ ਖੜ ਕੇ ਵਿਦਿਆਰਥੀਆਂ ਵੱਲ ਚੋਰਾਂ ਵਾਂਗ ਝਾਕਦੇ ਹਨ। ਜਿਵੇਂ ਕੁਝ ਚੱਕ ਕੇ ਭੱਜਣਾ ਹੋਵੇ। ਜਿਸ ਵਿਦਿਆਰਥੀਆਂ ਨੂੰ ਮਨ ਕਰੇ ਖੜਾ ਕਰਦੇ ਹਨ। ਪੁੱਛਦੇ ਹਨ, " ਕੋਈ ਪਰਚੀ ਹੈ? " ਕਈ ਤਾਂ ਇੰਨੇ ਖੜੂਸ ਹੁੰਦੇ ਹਨ। ਵਿਦਿਆਰਥੀਆਂ ਦੀ ਤਲਾਸ਼ੀ ਲੈਣ ਲੱਗ ਜਾਂਦੇ ਹਨ। ਵਿਦਿਆਰਥੀਆਂ ਦੀ ਬੇਇੱਜਤੀ ਤਾਂ ਹੁੰਦੀ ਹੀ ਹੈ। ਉਹ ਫਿਰ ਪੇਪਰ ਤੇ ਸਹੀ ਤਰਾਂ ਲਿਖ ਨਹੀਂ ਸਕਦੇ। ਫਲਾਈਂਗ ਦਾ ਡਰਾਮਾ ਦੇਖ ਕੇ ਸਬ ਕੁਝ ਭੁੱਲ ਜਾਂਦਾ ਹੈ। ਸਮਾਂ ਖਰਾਬ ਹੁੰਦਾ ਹੈ। ਅੱਧਾ ਘੰਟਾ ਇਹੀ ਡਰਾਮੇ ਵਿੱਚ ਨਿਕਲ ਜਾਂਦਾ ਹੈ। ਫਿਰ ਡਿਊਟੀ ਦੇ ਰਹੇ ਸਟਾਫ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ। ਵਿਦਿਆਰਥੀਆਂ ਨੂੰ ਇਸ ਤਰਾ ਲੱਗਦਾ ਹੈ। ਜਿਵੇਂ ਫਸਲ ਵਿੱਚ ਸਾਨ੍ਹ ਵੜ ਗਏ ਹੋਣ। ਵਿਦਿਆਰਥੀਆਂ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਇਮਤਿਹਾਨ ਦੇਣ ਲਈ ਮਨ ਸ਼ਾਂਤ ਤੇ ਡਰ ਰਹਿਤ ਚਾਹੀਦਾ ਹੁੰਦਾ ਹੈ। ਫਲਾਈਂਗ ਸਕੁਏਡ ਡਾਕੂਆਂ ਵਾਂਗ ਇਕੋਂ ਇਮਤਿਹਾਨ ਕਈਂ ਟੋਲੇ ਬਰਾਤੀਆਂ ਵਾਂਗ ਆਉਂਦੇ ਹਨ। ਕੀ ਫਲਾਈਂਗ ਸਕੁਏਡ ਦਾ ਆਉਣਾ ਬਹੁਤਾ ਜਰੂਰੀ ਹੈ? ਜੋ ਡਿਊਟੀ ਕਰ ਰਹੇ ਟੀਚਰ ਹਨ। ਕੀ ਉਨ੍ਹਾਂ ਟੀਚਰਾਂ ਤੇ ਯਕੀਨ ਨਹੀਂ ਹੈ? ਫਲਾਈਂਗ ਸਕੁਏਡ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਸਮਾਂ ਖਰਾਬ ਕਰਦੇ ਹਨ। ਵਿਦਿਆਰਥੀਆਂ ਵਿੱਚ ਸਹਿਮ ਪੈਦਾ ਕਰਦੇ ਹਨ। ਫਲਾਈਂਗ ਸਕੁਏਡ ਜਾਂ ਮਸੂਮ ਵਿਦਿਆਰਥੀਆਂ 'ਤੇ ਹਮਲਾਵਰ ਹੁੰਦੇ ਹਨ।

ਅਬਦੁਲ ਕਲਾਮ ਭਾਰਤ ਦਾ 11ਵਾਂ ਰਾਸ਼ਟਰਪਤੀ 25 ਜੁਲਾਈ 2002 ਤੋਂ 25 ਜੁਲਾਈ 2007 ਰਹੇ ਹਨ। ਡਾਕਟਰ ਅਬਦੁਲ ਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ। ਅਬਦੁਲ ਕਲਾਮ ਨੇ ਪੰਛੀਆਂ ਨੂੰ ਅਕਾਸ਼ ਵਿੱਚ ਉੱਡਦੇ ਦੇਖ਼ਿਆ। ਆਪਦੀ ਟੀਚਰ ਨੂੰ ਪੁੱਛਿਆ. " ਇਹ ਪੰਛੀ ਉੱਡ ਕਿਵੇਂ ਰਹੇ ਹਨ? " ਟੀਚਰ ਨੂੰ ਕੋਈ ਚੱਜ ਦਾ ਜੁਆਬ ਨਹੀਂ ਆਇਆ ਸੀ। ਵੱਡੇ ਹੋ ਕੇ ਪਾਇਲਟ ਬਣਨ ਲਈ ਇੰਟਰਵਿਊ ਦੇਣ ਗਏ। ਅਬਦੁਲ ਕਲਾਮ ਤੋਂ ਪਹਿਲੇ ਬੰਦਿਆਂ ਨੂੰ ਨੌਕਰੀ ਮਿਲ ਗਈ। ਅਬਦੁਲ ਕਲਾਮ ਨੇ ਇੱਕ ਦਿਨ ਹੈਲੀਕਾਪਟਰ ਤਿਆਰ ਕਰ ਲਿਆ। ਅਬਦੁਲ ਕਲਾਮ ਦੇ ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿੰਦੇ ਸਨ।. ਗਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਆਪਣੀ ਸਿੱਖਿਆ ਜਾਰੀ ਰੱਖਣ ਲਈ ਅਖ਼ਬਾਰ ਵੰਡਣ ਦਾ ਕੰਮ ਕੀਤਾ ਸੀ।

ਪੂਰੀ ਉਮਰ ਪੁਰਾਣੇ ਡਰ ਨੂੰ ਮਨ ਵਿੱਚੋਂ ਕੱਢ ਨਹੀਂ ਸਕਦੇ। ਕਿਸੇ ਦੀ ਜਿੰਦਗੀ, ਕੰਮ ਦੀ ਸ਼ੁਰੂਆਤ ਕੈਸੀ ਹੋਈ ਹੈ। ਉਸ ਦਾ ਅਸਰ ਸਦਾ ਰਹਿੰਦਾ ਹੈ। ਜੇ ਕੰਮ ਨੂੰ ਉਤਸ਼ਾਹ ਨਾਲ ਕੀਤਾ ਜਾਵੇ। ਸਫਲਤਾ, ਧੰਨ ਮਿਲਣ ਦੇ ਨਾਲ ਸਮਾਂ ਵੀ ਚੰਗਾ ਗੁਜਰਦਾ ਹੈ। ਇਹ ਬੰਦਿਆ ਦੁਆਰਾ ਹੋਣਾ ਹੈ। ਦੇਖਣਾ ਇਹ ਹੈ। ਜਿਨ੍ਹਾਂ ਬੱਚਿਆਂ ਨੂੰ ਸ਼ੁਰੂ ਤੋਂ ਬੰਦੇ ਬਣਾਉਣ ਨੂੰ ਲੱਗੇ ਹਾਂ। ਉਨ੍ਹਾਂ ਨੂੰ ਪਾਲ ਕਿਵੇਂ ਰਹੇ ਹਾਂ? ਕਿਸੇ ਨੂੰ ਵੀ ਹਰ ਗੱਲ ਹਰ ਘਟਨਾ ਯਾਦ ਨਹੀਂ ਰਹਿੰਦੀ। ਜੋ ਯਾਦ ਰਹਿ ਜਾਂਦੀ ਹੈ। ਉਹ ਕਦੇ ਦਿਮਾਗ ਵਿਚੋਂ ਨਹੀਂ ਭੁੱਲਦੀ। ਕਿਸੇ ਦੇ ਮੂਹਰੇ ਚਾਰ ਗੱਲਾਂ ਕਰੀਏ। ਕੋਈ ਹੀ ਦਿਮਾਗ ਵਿੱਚ ਪੈਂਦੀ ਹੈ। ਇਹ ਨਹੀਂ ਪਤਾ ਚਾਰੇ ਗੱਲਾਂ ਚੰਗੀਆਂ ਸਨ ਜਾਂ ਮਾੜੀਆਂ ਸਨ। ਹੁਣ ਆਪੇ ਸੋਚੀਏ ਕਿਹੜੀਆਂ ਗੱਲਾਂ ਕਰਨ ਦਾ ਲਾਭ ਹੈ? ਜੇ ਮਨ ਵਿੱਚ ਦਰਦ, ਦੁੱਖ, ਡਰ, ਖੁਸ਼ੀ ਨਾਲ ਬਚਪਨ ਗੁਜਰਿਆ ਹੈ। ਬੱਚੇ ਨੂੰ ਉਹ ਸਬ ਯਾਦ ਰਹਿੰਦਾ ਹੈ।

ਕੋਈ ਗ਼ਲਤ ਨਹੀਂ ਹੈ। ਸਾਰੇ ਆਪਣੀ ਜਗਾ ਠੀਕ ਹਨ। ਸੁਖ ਵਿੱਚ ਖੁਸ਼ੀ ਹੁੰਦੀ ਹੈ। ਦਰਦ, ਦੁੱਖ, ਡਰ, ਧੋਖਾ ਕਰਨ ਵਿੱਚ ਮਨ ਡੋਲਦਾ ਹੈ। ਜਿੰਦਗੀ ਨੂੰ ਔਖਾ ਕੰਮਾਂ ਵਿੱਚ ਕੱਟਦੇ ਹਾਂ, ਤਾਂ ਜੀਵਨ ਸੌਖਾ ਹੋ ਜਾਵੇਗਾ। ਔਖੇ ਕੰਮ ਕਰਨ ਦੀ ਆਦਤ ਨਾਲ ਹਰ ਕੰਮ ਸੌਖਾ ਲੱਗਣ ਲਗ ਜਾਂਦਾ ਹੈ। ਜੀਵਨ ਸੌਖਾ ਕੱਟਦੇ ਹਾਂ। ਤਾਂ ਜਿੰਦਗੀ ਬਹੁਤ ਔਖੀ ਕੱਟਦੀ ਹੈ। ਹਰ ਕੰਮ ਔਖਾ ਲੱਗਦਾ ਹੈ। ਮਿਹਨਤ ਬੰਦੇ ਨੂੰ ਸੁਖ, ਸੰਤੁਸ਼ਟੀ ਮਿਲਦੀ ਹੈ। ਹੀਰੇ ਲਈ ਕਿੰਨਾ ਕੁਝ ਹੋ ਰਿਹਾ ਹੈ। ਕੋਹੇਨੂਰ ਕਿੰਨਿਆਂ ਦੇ ਸਿਰ ਤੇ ਸੱਜਿਆ। ਕੀ ਉਹ ਉਨ੍ਹਾਂ ਦਾ ਬਣ ਗਿਆ। ਕਿੰਨੇ ਖੂਨ ਹੋਏ ਹਨ? ਲੋਕ ਇਸ ਪਿੱਛੇ ਭੱਜਦੇ ਹਨ। ਅੱਗੇ ਨੂੰ ਵੀ ਲੋਕ ਹੀਰੇ ਲਈ ਮਰਨ ਲਈ ਤਿਆਰ ਹਨ। ਕੀ ਹੀਰੇ ਦੀ ਕੀਮਤ ਜਾਨ ਤੋਂ ਵੱਧ ਹੈ? ਉਹ ਤਾਂ ਕੱਚ ਹੈ। ਉਸ ਨੂੰ ਹੀਰਾ ਕਹੋ ਜਾਂ ਪੱਥਰ, ਦਿਮਾਗ ਸੋਨੇ ਨੂੰ ਵੀ ਮਿੱਟੀ ਸਮਝ ਸਕਦਾ ਹੈ। ਕਿਸੇ ਝੁੰਗੀ ਵਾਲੇ ਗਰੀਬ ਮਜਦੂਰ ਨੂੰ ਚਾਹੇ ਹੀਰਾ, ਚਾਹੇ ਅਮਰੀਕਨ ਡਾਲਰ ਦੇ ਦੇਵੋ। ਉਹ ਉਸ ਦੀ ਕੀਮਤ ਨਹੀਂ ਜਾਣਦਾ। ਉਸ ਨੇ ਇਨ੍ਹਾਂ ਵੱਲ ਦੇਖਣਾ ਵੀ ਨਹੀਂ ਹੈ। ਕਿਸੇ ਵੱਡੇ ਤੋਂ ਬੱਚਿਆਂ ਨੇ ਕੀ ਲੈਣਾ ਹੈ? ਉਨ੍ਹਾਂ ਨੂੰ ਕਿਸੇ ਦਾ ਡਰਾਵਾ ਨਾਂ ਦਿੱਤਾ ਜਾਵੇ। ਕਿਸੇ ਨੂੰ ਰੱਬ ਬਣਾਂ ਕਿ ਨਾਂ ਦਿਖਾਇਆ ਜਾਵੇ। ਬੱਚੇ ਨੂੰ ਚੰਗੇ ਮਾੜੇ ਦੀ ਪਛਾਣ ਅਸੀਂ ਆਪ ਦੱਸਦੇ ਹਾਂ। ਉਸ ਦਾ ਮਨ ਤਾਂ ਸ਼ੀਸ਼ੇ ਵਾਗ ਸਾਫ ਹੈ। ਸ਼ੈਤਾਂਨੀਆ ਬੰਦਾ ਹੀ ਸਿਖਾਉਂਦਾ ਹੈ।

Comments

Popular Posts