ਕਿਸਾਨ ਰੱਬ ਤੇ ਬਾਦਲ ਵੱਲ ਝਾਕੀ ਜਾਂਦਾ ਹੈ। ਕਦੋਂ ਫ਼ਸਲ ਨੂੰ ਪਾਣੀ ਦਿੰਦੇ ਹਨ? http://www.punjabilekhak.com/details.php?id=1376

http://www.punjabilekhak.com/details.php?id=1376
ਜੇ ਖੇਤੀ ਘਾਟੇ ਦਾ ਸੌਂਦਾ ਹੁੰਦੀ - ਸਤਵਿੰਦਰ ਕੌਰ ਸੱਤੀ ਕੈਲਗਰੀ.
satwinder_7@hotmail.com
ਜੇ ਖੇਤੀ ਘਾਟੇ ਦਾ ਸੌਂਦਾ ਹੁੰਦੀ। ਸਾਡੇ ਦਾਦੇ, ਪ੍ਰਦਾਦੇ ਕਦੋਂ ਦੇ ਖੇਤਾਂ ਦੀ ਵਾਹੀ, ਬੀਜ-ਬੀਜਾਈ ਛੱਡ ਦਿੰਦੇ। ਉਨਾਂ ਨੇ ਇਸੇ ਤੋਂ ਵੱਡੀਆਂ ਜ਼ਮੀਨਾਂ ਖ੍ਰੀਦੀਆਂ ਹਨ। ਜੋ ਜ਼ਮੀਨ ਅੱਜ 3 ਕਰੋੜ ਨੂੰ ਕਿੱਲਾ ਹੈ। ਕਈ ਥਾੜਾ ਉਤੇ ਗਜ਼ਾ ਦੇ ਹਿਸਾਬ ਨਾਲ ਵਿਕਦੀ ਹੈ। ਇੰਨੀ ਮਹਿੰਗੀ ਧਰਤੀ ਬੰਜਰ ਜਾਂ ਘਾਟਾ ਨਹੀਂ ਦੇ ਸਕਦੀ। ਇਹ ਮੇਰੇ ਵੀ ਪਰਿਵਾਰ ਦਾ ਜੱਦੀ ਕਿੱਤਾ ਹੈ। ਅਸੀਂ ਅੱਜ ਵੀ ਜ਼ਮੀਨ ਵੇਚੀ ਨਹੀਂ ਹੈ। ਸਗੋਂ ਪੇਕੇ ਸੌਹੁਰਿਆਂ ਦੀ ਜ਼ਮੀਨ ਤਾਇਆਂ ਚਾਚਿਆ ਨੂੰ ਆਪਣੇ ਗੁਜ਼ਾਰੇ ਚਲਾਉਣ ਨੂੰ ਦਿੱਤੀ ਹੋਈ ਹੈ। ਉਹ ਜ਼ਮੀਨ ਵਾਹ ਰਹੇ ਹਨ। ਉਹ ਵੀ ਕਹਿੰਦੇ ਹਨ, " ਹਾਏ ਕੁੱਖ ਬੱਚਦਾ ਨਹੀਂ ਹੈ। ਉਜੜ ਗਏ, ਫੱਕਾ ਪੱਲੇ ਨਹੀਂ ਪਿਆ। " ਇਹ ਖਾਂਦੇ ਪੀਂਦੇ ਛੱੜਾ ਮਾਰਦੇ ਹਨ। ਅਸੀਂ ਪ੍ਰਦੇਸੀ, ਬਗੈਰ ਜ਼ਮੀਨ ਤੋਂ ਬਗੈਰ ਵੱਡੇਰਿਆਂ ਦੇ ਜੱਦੀ ਘਰ ਤੋਂ, ਦਿਹਾੜੀਆਂ ਜੋਤੇ ਕਰਕੇ, ਘਰ ਪਰਿਵਾਰ ਚਲਾ ਰਹੇ ਹਾਂ। ਘੱਟ ਤੋਂ ਘੱਟ 3 ਹਜ਼ਾਰ ਮਹੀਨੇ ਦਾ ਖ਼ਰਚਾ ਹੈ। ਇੰਡੀਆਂ ਵੀ ਬੱਚਤ ਕਰਕੇ, ਦੋ ਤਿੰਂਨ ਸਾਲੀ ਗੇੜਾ ਮਾਰੀਦਾ ਹੈ। ਜੇ ਕੁੱਝ ਬੱਚਦਾ ਨਹੀਂ ਹੈ। ਬੰਜਰ ਕਿਉਂ ਨਹੀਂ ਪਈ ਰਹਿੱਣ ਦਿੰਦੇ? ਕੋਈ ਆਜੜੀ ਉਥੇ ਉਗੇ ਘਾਹ ਨਾਲ ਆਪਣੇ ਪੱਸ਼ੂ ਚਾਰ ਸਕਦਾ ਹੈ। ਪਿੰਡ ਜਾਂਦੇ ਹਾਂ। ਰੋਟੀਆਂ ਜਰੂਰ ਦੇ ਦਿੰਦੇ ਹਨ। ਦਾਲ-ਸਬਜ਼ੀ, ਹਰੀ ਮਿਰਚ, ਧਨੀਆਂ, ਮੂਲੀਆ ਸਲਮਗਮ, ਗੋਭੀ ਘਰ ਦਾ ਨਹੀਂ ਬੀਜਦੇ। ਸਾਨੂੰ ਆਪ ਨੂੰ ਚਾਹ ਪਾਣੀ ਦਾ ਸਮਾਨ, ਦੁੱਧ ਵੀ ਬਜ਼ਾਰੋ ਖ੍ਰੀਦ ਕੇ ਲੈ ਕੇ ਜਾਂਣਾਂ ਪੈਂਦਾ ਹੈ। ਸਾਰੇ ਖੇਤ ਵਿੱਚ ਝੋਨਾਂ, ਕੱਣਕ ਹੀ ਸਿੱਟ ਦਿੰਦੇ ਹਨ। ਝੋਨੇ ਨੂੰ ਪਾਣੀ ਦੇ ਨੱਕੇ ਬਾਦਲ ਪਰਿਵਾਰ ਮੋੜ ਦੇਵੇਗਾ। ਨਾਂ ਘਰ ਦੇਸੀ ਘਿਉ ਹੈ। ਪੱਸ਼ੂ ਘਰ ਹੁੰਦੇ ਹੋਏ, ਸਾਰਾ ਦੁੱਧ ਡੈਅਰੀ ਵਿੱਚ ਜਾਂਦਾ ਹੈ। ਹੁਣ ਤਾਂ ਘਰਾਂ ਵਿੱਚ ਪੱਸ਼ੂ ਵੀ ਨਹੀਂ ਹਨ। ਜੇ ਦੇਸੀ ਘਿਉ ਖਾਂਣਾਂ ਹੈ। ਵੇਰਕਾ ਵਾਲੇ ਹਨ। ਬਜ਼ਾਰੋ ਖ੍ਰੀਦ ਲੈ ਕੇ ਆਵੋ। ਜੇ ਜ਼ਮੀਨ ਕਿਸੇ ਹੋਰ ਨੂੰ ਦੇਣ ਦੀ ਗੱਲ ਕਰਦੇ ਹਾਂ। ਸਿਆਪਾ ਪਾ ਕੇ ਬੈਠੇ ਜਾਂਦੇ ਹਨ। ਜਦੋਂ ਲੋਕ ਬੱਲਦਾ ਨਾਲ ਇੱਕ ਚਊ, ਹੱਲ ਨਾਲ ਖੇਤੀ ਕਰਦੇ ਸਨ। ਇੱਕ ਬੰਦਾ ਹੀ ਜ਼ਮੀਨ ਵਹੁਉਂਦਾ ਸੀ। ਇੱਕ ਇੱਕ ਟਿੰਡਾਂ ਦੇ ਘੇੜ ਨਾਲ ਖਾਲ ਰਾਹੀਂ ਦੂਰ ਤੱਕ ਪਾਣੀ ਲੈ ਕੇ ਜਾਂਦੇ ਸਨ। ਕਈ ਥਾਵਾਂ ਉਤੇ ਅੱਜ ਵੀ ਖੇਤੀ ਮੀਂਹਾਂ ਉਤੇ ਨਿਰਭਰ ਕਰਦੀ ਹੈ। ਭਾਵੇਂ ਫ਼ਸਲ ਦਾ ਝਾੜ ਘੱਟ ਸੀ। ਕਿਸਾਨ ਨੂੰ ਬੱਚਤ ਤਾਂ ਹੁੰਦੀ ਸੀ। ਅੱਗੇ ਇੱਕ ਬੰਦਾ ਖੇਤੀ ਕਰਕੇ ਘਰ ਵਿੱਚ ਆਪਣੇ 12 ਬੱਚੇ ਪਾਲਦਾ ਸੀ। ਨਾਲ ਸਾਂਝੀਂ ਸੀਰੀ, ਆੜਤੀਆਂ, ਵੱਟੇ ਸੱਟੇ ਵਿੱਚ ਹੋਰ ਚੀਜ਼ਾਂ ਦਾ ਆਪਣੇ ਅੰਨਾਜ਼ ਨਾਲ ਲੈਣ-ਦੇਣ ਕਰਦਾ ਸੀ। ਬਹੁਤ ਸੌਖਾ ਸੋਹਣਾਂ ਸਮਾਂ ਲੰਘੀ ਜਾਂਦਾ ਸੀ। ਅੱਜ ਟਰੈਕਟਰ ਨੂੰ ਹੱਲ ਵੀ 20 ਲੱਗੇ ਹੋਏ ਹਨ। ਕਿਸਾਨ ਬੀਜ ਵੀ ਟਰੈਕਟਰ ਨਾਲ ਜ਼ਮੀਨ ਵਿੱਚ ਪਾਉਂਦਾ ਹੈ। ਪਾਣੀ ਦੇਣ ਲਈ ਮੋਟਰਾਂ ਹਨ। ਹੁਣ ਆਪ ਕਿਸਾਨ ਮੇਹਨਤ ਨਹੀਂ ਕਰਨਾਂ ਚਹੁੰਦਾ। ਖੇਤੀ ਖ਼ਸਮਾਂ ਸੇਤੀ ਹੈ। ਕਿਸਾਨ ਦੇ ਹੱਡ ਹਰਾਮ ਹੋ ਗਏ ਹਨ। ਮੇਹਨਤ ਕਰਨ ਤੋਂ ਕੱਤਰੋਂਉਂਦੇ ਹਨ। ਜੋ ਮੇਹਨਤ ਕਰਦੇ ਹਨ। ਦੱਬ ਕੇ ਕੰਮ ਕਰਦੇ ਹਨ, ਰੱਜ ਕੇ ਖਾਂਦੇ, ਹੁੰਢੋਉਂਦੇ ਹਨ। ਮੈਂ ਵੀ ਕਿਸਾਨ ਪਰਿਵਾਰ ਵਿਚੋਂ ਹਾਂ। ਅਸੀਂ ਵੀ ਜੱਟ ਹਾਂ। ਮੇਰੇ ਸੌਹੁਰਾ 1950 ਵਿੱਚ ਪਟਨੇ ਚਲੇ ਗਏ ਸੀ। ਮੇਰੇ ਪਾਪਾ ਜੀ ਤੇ ਉਨਾਂ ਦੇ ਦੋ ਹੋਰ ਭਰਾ 1960 ਵਿੱਚ ਕੱਲਕੱਤੇ ਟਰੱਕਾਂ ਦਾ ਬਿਜ਼ਨਸ ਕਰਨ ਚਲੇ ਗਏ ਸਨ। ਉਦੋਂ ਦੀ ਜ਼ਮੀਨ ਛੋਟੇ ਚਾਚੇ ਕੋਲ ਹੈ। ਘਰੋਂ ਖਾਲੀ ਹੱਥ ਗਏ ਸਨ। ਪਹਿਲਾਂ ਲੋਕਾਂ ਨਾਲ ਕੰਮ ਕੀਤਾ। ਟਰੱਕਾਂ ਨੂੰ ਚਾਲੂ ਕੀਤਾ। ਟਰੱਕਾਂ ਨੂੰ ਚੱਲਦੇ ਰੱਖਣ ਲਈ ਦਿਨ ਰਾਤ ਵਿੱਚ ਕੋਈ ਫ਼ਰਕ ਨਹੀ ਸਮਝਿਆ। ਸਗੋਂ ਰਾਤਾਂ ਨੂੰ ਵੱਧ ਕੰਮ ਕੀਤਾ ਹੈ। ਮੈਂ ਤਾਂ ਕੋਈ ਘਾਟਾ ਨਹੀਂ ਦੇਖਿਆ। ਨੋਟਾਂ ਨਾਲ ਟਰੰਕ ਝੋਲੇ ਭਰੇ ਰਹਿੰਦੇ ਸਨ। 1984 ਤੋਂ ਸਾਡਾ ਕਨੇਡਾ ਨਾਲ ਵਾਹ ਪੈ ਗਿਆ ਹੈ। ਇਥੇ ਵੀ ਘਰੋਂ ਖਾਲੀ ਹੱਥ ਆਏ ਸਨ। ਘਰ ਦਾ ਹਰ ਜੀਅ ਅੱਲਗ ਅੱਲਗ ਕਿਸਮ ਦੀਆਂ ਨੌਕਰੀਆ ਕਰਦੇ ਹਨ। ਰੈਟੋਰੈਂਟ, ਫੈਕਟਰੀਆਂ, ਡਰਾਈਵਰੀ , ਕਨੇਡਾ ਸਕੇਊਰਟੀ ਦੀਆ ਨੌਕਰੀਆ ਕਰਦੇ ਹਾਂ। ਇੰਨਾਂ ਸਬ ਦੇ ਮਾਲਕ ਮਜ਼ਦੂਰਾਂ ਦੇ ਨਾਲ ਕੰਮ ਸ਼ੁਰੂ ਕਰਦੇ ਹਨ। ਪੂਰਾ ਦਿਨ ਸਿਰ ਉਤੇ ਘੁੰਮਦੇ ਰਹਿੰਦੇ ਹਨ। ਕਰੋੜਾ, ਅਰਬਾ ਦੇ ਮਾਲਕ, ਕੋਈ ਨਖ਼ਰਾ ਨਹੀਂ ਹੈ। ਮੇਰਾ ਇੱਕ ਚਾਚਾ ਖੇਤੀ ਕਰਦਾ ਸੀ। ਅੱਗੇ ਉਸ ਨੂੰ ਹਾੜੀ ਸੌਣੀ ਦੀ ਕਟਾਈ ਸਮੇਂ ਖੇਤ ਹੀ ਸੌਣਾਂ ਪੈਂਦਾ ਸੀ। ਕਈ ਬਾਰ ਸੀਰੀ, ਭਈਏ, ਗੁਆਂਢੀਂ ਹੀ ਲੁੱਟ ਲੈਂਦੇ ਹਨ। ਮੈਂ ਪੰਜਾਬ ਵਿੱਚ ਅੱਖਾਂ ਨਾਲ ਦੇਖ ਕੇ ਆਈ ਹਾਂ। ਹੁਣ ਹੋਰ ਵੀ ਕੋਈ ਇਸ਼ਤੇਦਾਰ ਖੇਤ ਨਹੀਂ ਜਾਂਦੇ। ਨਾਂ ਫ਼ਸਲ ਆਪ ਬੀਜਦੇ, ਨਾਂ ਕੱਟਦੇ, ਨਾਂ ਸੰਭਾਲਦੇ, ਨਾਂ ਵੇਚਦੇ ਹਨ। ਖੇਤੀ ਘਾਟੇ ਦਾ ਸੌਂਦਾ ਨਹੀਂ ਹੈ। ਕੱਲੇ ਚਾਵਲ ਦੀ ਖੇਤੀ ਹੀ ਰੰਗ ਨਹੀਂ ਲਗਾਉਂਦੀ। ਹੋਰ ਬਥੇਰੀਆਂ ਫ਼ਸਲਾ ਬੀਜ ਸਕਦੇ ਹਨ।
ਸੰਨ 2000 ਤੋਂ ਅਸੀਂ ਚਾਰ ਗੁਆਂਢੀਂ ਹਾਂ। ਮੇਰਾ ਘਰ ਵਿੱਚਕਾਰ ਹੈ। ਅਸੀ ਚਾਰੇ ਘਰ ਖਾਂਣ ਵਾਲੀਆਂ ਪੱਤੇਦਾਰ ਸਬਜੀਆਂ ਘਰ ਬੀਜ਼ਦੇ ਹਾਂ। ਨਾਲੇ ਨੌਕਰੀਆਂ ਵੀ ਕਰਦੇ ਹਾਂ। ਘਰ ਦੇ ਰਸੋਈ ਦੇ ਕੰਮ ਪਿਛੋਂ, ਮੈਂ ਵਿਹਲਾ ਸਮਾਂ ਗਾਰਡਨ ਜਾ ਲਿਖਣ ਵਿੱਚ ਗੁਜ਼ਾਰਦੀ ਹਾਂ। ਮੇਰੀ ਗਾਰਡਨ ਦੀ ਉਪਜ ਉਨਾਂ ਤੋਂ ਜ਼ਿਆਦਾ ਹੁੰਦੀ ਹੈ। ਉਹ ਤਿੰਨੇ ਬੰਦੇ ਹਨ। ਮੈਂ ਮੱਕੀ ਦੇ ਦਾਣਿਆ ਦੀ ਮੁੱਠੀ ਭਰ ਕੇ ਖਿਲਾਰ ਦਿੱਤੀ। ਇੱਕ ਇੱਕ ਦਾਣਾ ਹਰਾ ਹੋ ਗਿਆ। ਹਰ ਟਾਂਡੇ ਨੂੰ ਇੱਕ ਗਿੱਠ ਤੋਂ ਵੱਡੀਆਂ ਛੱਲੀਆਂ ਲੱਗੀਆਂ। ਸਰਦੀ ਪੈਣ ਤੋਂ ਪਹਿਲਾਂ ਤਿੰਨ ਮਹੀਨਿਆਂ ਵਿੱਚ ਪਾਲਕ ਹੀ ਘੱਟ ਤੋਂ ਘੱਟ ਅੱਠ ਬਾਰ ਫੁੱਟ ਜਾਂਦੀ ਹੈ। ਮੰਜੇ ਕੁ ਜਿੰਨੇ ਥਾਂ ਵਿਚੋਂ ਇੱਕ ਬਾਰ ਵਿੱਚ 10 ਕਿਲੋਗ੍ਰਾਮ ਦੇ ਨੇੜ ਪਾਲਕ ਉਤਰਦੀ ਹੈ। ਉਨੇ ਹੀ ਪਦੀਨਾਂ ਧਨੀਆਂ ਸਰੋਂ, ਮੇਥੀ ਹੁੰਦੇ ਹਨ। ਰਾਮ ਤੋਰੀਆਂ ਇੱਕ ਵੇਲ ਨੂੰ 10 ਲੱਗੀਆਂ ਹੁੰਦੀਆਂ ਹਨ। ਟਮਟਰਾਂ ਦਾ ਬੂਟਾ ਫ਼ਲ ਨਾਲ ਪੁਰਾ ਲਾਲੋ-ਲਾਲ ਹੋ ਕੇ, ਝੁੱਕ ਜਾਂਦਾ ਹੈ। ਲੋਕਾਂ ਨੂੰ ਵੰਡਣੇ ਪੈਂਦੇ ਹਨ। ਘਰ ਦੇ ਅੱਗੇ ਸੂਰਜ ਮੁੱਖੀ ਨਾਲ ਹੋਰ ਫੁੱਲਾਂ ਦਾ ਛਿਟਾ ਦੇ ਦਿਤਾ ਸੀ। ਫੁੱਲਾਂ ਦਾ ਗੜ ਆ ਗਿਆ। ਹਰ ਸਾਲ ਆਪ ਹੀ ਡਿੱਗੇ ਬੀਜ ਹਰੇ ਹੋ ਜਾਂਦੇ ਹਨ। ਬਹੁਤ ਸਾਰੇ ਪੱਟ ਕੇ ਸਿੱਟਣੇ ਪੈਂਦੇ। ਧਰਤੀ ਉਤੇ ਕੋਈ ਬੀਜ ਖੱਬੇ ਹੱਥ ਨਾਲ ਹੀ ਸਿੱਟ ਦਿਉ। ਹਰਾ ਹੋ ਜਾਂਦਾ ਹੈ। ਮੈਂ ਕਦੇ ਗਾਰਡਨ ਵਿੱਚ ਆਪ ਪਾਣੀ ਨਹੀਂ ਪਾਇਆ। ਹਫ਼ਤੇ ਦੋ ਹਫ਼ਤੇ ਵਿੱਚ ਰੱਬ ਆਪੇ ਮੀਂਹ ਪਾ ਦਿੰਦਾ ਹੈ। ਸਾਰੀਆ ਫਸਲਾਂ ਨੂੰ ਝੋਨੇ ਵਾਂਗ ਪਾਣੀ ਨਹੀਂ ਚਾਹੀਦਾ। ਜਰੂਰੀ ਨਹੀਂ ਯੂਰੀਆ ਖਾਦ ਪਾਉਣੀ ਹੈ। ਘਰ ਦੁੱਧ ਦੇਣ ਵਾਲੇ ਪੱਸੂ ਰੱਖੇ ਜਾਂਣ, ਉਨਾਂ ਤੋਂ ਦੁੱਧ ਲਿਆ ਜਾਵੇ। ਗੋਹਾ ਫਸਲਾਂ ਵਿੱਚ ਪਾਇਆ ਜਾਵੇ। ਹਰੀ ਹੋਈ ਫ਼ਸਲ ਨੂੰ ਵਾਹ ਦਿੱਤਾ ਜਾਵੇ। ਜ਼ਮੀਨ ਬਹੁਤ ਉਪਜਾਊ ਬੱਣ ਜਾਂਦੀ ਹੈ। ਪੁਰਾਣੇ ਬਾਬੇ ਕਿਹੜੀ ਯੂਰੀਆ ਖਾਦ ਪਾਉਂਦੇ ਸੀ?
ਅੱਜ ਦਾ ਕਿਸਾਨ ਦੁਪਹਿਰ ਰਾਤ ਨੂੰ ਏਸੀ ਥੱਲੇ ਸੁੱਤਾ ਹੁੰਦਾ ਹੈ। ਮੈਰੀਜ਼ ਪੈਲਸ ਵਿੱਚ ਸ਼ਰਾਬੀ ਹੋਇਆ ਨੱਚਦਾ ਹੈ। ਨਾਲ ਉਸ ਦੀ ਪਤਨੀ ਗਿੱਧੇ ਵਿੱਚ ਗੇੜੇ ਦਿੰਦੀ ਹੈ। ਜਦੋਂ ਗੀਤ ਲੱਗਦਾ ਹੈ। " ਗੇੜਾ ਦੇਦੇ ਨੀ ਮੁਟਿਆਰੇ। " ਘਰ ਤਿੰਨ ਨੌਕਰਾਣੀਆਂ ਰੱਖੀਆਂ ਹਨ। ਸਾਲ ਛੇ ਮਹੀਨੇ ਪਿਛੋ ਮਰਦ ਖੇਤ ਉਤੋਂ ਦੀ ਕਾਰ ਵਿੱਚ ਬੈਠ ਕੇ, ਗੇੜਾ ਦਿੰਦੇ ਹਨ। ਹੁਣ ਦਿਆਂ ਬਹੁਤੇ ਮਰਦਾ ਨੂੰ ਬੀਜਾਂ ਦੀ ਪਹਿਚਾਣ ਨਹੀਂ ਹੈ। ਕਿਹੜੀ ਚੀਜ਼ ਦਾ ਬੀਜ਼ ਹੈ? ਕਿਹੜੀ ਜ਼ਮੀਨ ਵਿੱਚ ਕੀ ਬੀਜਿਆ ਜਾਂਣਾਂ ਚਾਹੀਦਾ ਹੈ। ਸਬ ਕੁੱਝ ਭਈਏ ਨੂੰ ਪਤਾ ਹੋਵੇਗਾ। ਔਰਤਾਂ ਨੂੰ ਆਪਣੇ ਖੇਤ ਦਾ ਨਹੀਂ ਪਤਾ, ਕਿਥੇ ਹੈ? ਬਾਦਲ ਇਸ ਸਾਰੇ ਕਾਸੇ ਵਿੱਚ ਕੀ ਕਰ ਸਕਦਾ ਹੈ। ਮਰਦ ਬਣੋਂ ਹੱਥੀ ਕੰਮ, ਮੇਹਨਤ ਕਰੋ, ਕੀ ਇੰਨਾਂ ਜ਼ੀਮੀਦਾਰਾਂ ਨੂੰ ਉਹ ਆਪ ਦੱਸਣ ਆਵੇ? ਫ਼ਲ ਮੇਹਨਤ ਨੂੰ ਲੱਗਣਾਂ ਹੈ। ਨਾਂ ਕੇ, ਸਵੇਰੇ ਉਠ ਕੇ ਪੋਚਵੇ ਕੱਪੜੇ ਪਾ ਕੇ, ਬੈਠਣ ਨਾਲ ਅਸਮਾਨ ਪਾੜ ਕੇ ਰੱਬ ਉਤੋਂ ਪੈਸੇ ਸਿੱਟ ਦੇਵੇਗਾ। ਫ਼ਸਲਾਂ ਦੀ ਸੰਭਾਲ ਕੋਈ ਹੋਰ ਕਰੇਗਾ। ਡਾਕਟਰ ਨੂੰ ਵੀ ਪੈਸਾ ਕਮਾਉਣ ਲਈ ਲੋਕਾਂ ਦਾ ਅਪ੍ਰੇਸ਼ਨ ਚੀਰ-ਫਾੜ ਕਰਦੇ ਸਮੇ, ਂ ਖੂਨ, ਹੱਡੀਆਂ, ਮਾਸ ਪੇਸ਼ੀਆਂ ਵਿੱਚ ਹੱਥ ਮਾਰਨਾਂ ਪੈਂਦਾ ਹੈ। ਇੱਕ ਬਾਰ ਅਸੀਂ ਬਾਹਰ ਡਾਕਟਰ ਨੂੰ ਉਡੀਕ ਰਹੇ ਸੀ। ਉਸ ਨੂੰ ਤੇ ਚਾਰ ਨਰਸਾਂ ਨੂੰ ਅਪ੍ਰੇਸ਼ਨ ਵਿੱਚ ਸਫ਼ਲ ਹੋਣ ਲਈ 6 ਘੰਟੇ ਲੱਗੇ। ਇਹ 6 ਘੰਟੇ ਬਗੈਰ ਕੁੱਝ ਖਾਦੇ, ਪੀਤੇ, ਬਾਥਰੂਮ ਜਾਏ ਬਗੈਰ, ਉਹ ਪੈਰਾਂ ਉਤੇ ਖੜ੍ਹੇ ਰਹੇ। ਅਦਾਲਤ ਵਿੱਚ ਜੱਜ ਜੋ ਲੋਕਾਂ ਦੇ ਫੈਸਲੇ ਸੁਣਾਉਂਦਾ ਹੈ। ਉਸ ਨੂੰ ਵੀ ਲਗਾਤਾਰ 5 ਤੋਂ 6 ਘੰਟੇ ਡੱਟ ਕੇ ਪਹਿਰਾ ਦੇਣਾਂ ਪੈਦਾ ਹੈ। ਲੋਕਾਂ ਦੀਆਂ ਸੱਚੀਆਂ ਝੂਠੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਪੈਂਦੀਆਂ ਹਨ। ਬਦੇਸ਼ੀ ਕਿਉਂ ਕਾਮਜ਼ਾਬ ਹਨ? ਇਹ ਵੀ ਲਗਾਤਾਰ 8, 12, 18 ਘੰਟੇ ਕੰਮ ਕਰਦੇ ਹਨ। ਮੀਂਹ, ਬਰਫ਼, ਝੱਖ਼ੜ ਆਉਣ ਉਤੇ ਵੀ ਕੰਮ ਤੋਂ ਲੇਟ ਨਹੀਂ ਹੁੰਦੇ। ਛੁੱਟੀ ਨਹੀਂ ਕਰਦੇ। ਪਤਾ ਹੈ, ਮਾਲਕ ਨੇ ਛੁੱਟੀ ਕਰ ਦੇਣੀ ਹੈ। ਪੇ-ਚੈਕ ਘੱਟ ਬੱਣਨੀ ਹੈ। ਅੱਜ ਦਾ ਕਿਸਾਨ ਕਿੰਨੇ ਘੰਟੇ ਖੇਤ ਵਿੱਚ ਕੰਮ ਕਰਨ ਜਾਂਦਾ ਹੈ? ਕਿੰਨੀ ਕੁ ਫ਼ਸਲ ਵੱਧਕੇ, ਫ਼ਲ ਗਈ ਹੈ, ਕੀ ਉਥੇ ਜਾ ਕੇ, ਫ਼ਸਲ ਵੱਲ ਧਿਆਨ ਦਿੰਦਾ ਹੈ? ਹਰ ਕਿਸਾਨ ਰੱਬ ਤੇ ਬਾਦਲ ਵੱਲ ਝਾਕੀ ਜਾਂਦਾ ਹੈ। ਕਦੋਂ ਫ਼ਸਲ ਨੂੰ ਪਾਣੀ ਦਿੰਦੇ ਹਨ?

Comments

Popular Posts