ਭਾਗ 38 ਬਦਲਦੇ ਰਿਸ਼ਤੇ


ਬੰਦੇ ਦੀਆਂ ਦੰਡ ਬੈਠਕਾਂ ਕੱਢਾ ਦੇਵੀਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਜਿੰਨੇ ਵੀ ਜਾਂਣ-ਪਛਾਣ ਵਾਲੇ ਦੋਸਤ, ਰਿਸ਼ਤੇਦਾਰ ਸਨ। ਉਨਾਂ ਨੂੰ ਗੈਰੀ ਉਤੇ ਸੁੱਖੀ ਦੇ ਗੁੱਸਾ ਕਰਨ ਤੋਂ ਵੀ ਵੱਧ ਗੁੱਸਾ ਆ ਰਿਹਾ ਸੀ। ਗੈਰੀ ਦਾ ਦੋਸਤ ਮੇਜਰ ਵੀ ਟੈਕਸੀ ਚਲਾਂਉਂਦਾ ਸੀ। ਗੈਰੀ ਦਾ ਪਤਾ ਲੱਗਦੇ ਹੀ ਉਹ ਆਪਦੀ ਪਤਨੀ ਨੂੰ ਲੈ ਕੇ, ਸੁੱਖੀ ਦੇ ਘਰ ਆ ਗਿਆ। ਇਧਰ-ਉਧਰ ਦੀਆਂ ਚਾਰ ਗੱਲਾਂ ਕਰਕੇ, ਮੇਜਰ ਨੇ ਸੁੱਖੀ ਨੂੰ ਕਿਹਾ, " ਭਰਜਾਈ ਤੂੰ ਤਲਾਕ ਦਾ ਕੇਸ ਲਾ ਦੇ। " " ਕੇਸ ਕਰਕੇ ਕੀ ਕਰਨਾਂ ਹੈ? ਬੱਚੇ ਤੇ ਘਰ ਮੇਰੇ ਕੋਲ ਹੈ। " " ਫਿਰ ਵੀ ਉਸ ਨੂੰ ਸਬਕ ਸਿੱਖਾਉਣਾਂ ਚਹੀਦਾ ਹੈ। ਗੈਰੀ ਨੂੰ ਅਦਾਲਤ ਵਿੱਚ ਐਸਾ ਖਿਚੋ। ਕੋਰਟ ਦੇ ਚੱਕਰ ਲਗਾਉਂਦਾ ਥੱਕ ਜਾਵੇ। " ਮੇਜਰ ਦੀ ਪਤਨੀ ਨੇ ਕਿਹਾ, " ਸੁੱਖੀ ਐਤਕੀ ਤੂੰ ਪਿਛੇ ਨਾਂ ਹਟੀ। ਇਸ ਬੰਦੇ ਦੀਆਂ ਦੰਡ ਬੈਠਕਾਂ ਕੱਢਾ ਦੇਵੀਂ। " " ਐਸਾ ਕਰਨ ਵਿੱਚ ਕੀ ਫੈਇਦਾ ਨਿੱਕਲੇਗਾ? " " ਸੁੱਖੀ ਉਹ ਬੰਦੇ ਦਾ ਪੁੱਤ ਬੱਣ ਜਾਵੇਗਾ। ਜੇ ਕਿਤੇ ਮੇਜਰ ਨੇ ਮੇਰੇ ਨਾਲ ਐਸੀ ਕੀਤੀ। ਮੈਂ ਤਾਂ ਸਬਕ ਸਿੱਖਾ ਕੇ ਛੱਡਾਂਗੀ। " ਮੇਜ਼ਰ ਪਤਨੀ ਦੀ ਗੱਲ ਸੁਣ ਕੇ ਕਹਿੰਦਾ, " ਤੂੰ ਮੈਨੂੰ ਕੀ ਸਬਕ ਸਿੱਖਾਵੇਗੀ? ਤੇਰੇ ਵਰਗੀ ਨੂੰ ਮੈਂ ਖੜ੍ਹੀ ਨੂੰ ਵੇਚ ਦੇਵਾਂ। " " ਮੇਰੇ ਮੂਹਰੇ ਬਹੁਤੀ ਜੁਬਾਨ ਖੋਲਣ ਦੀ ਲੋੜ ਨਹੀਂ ਹੈ। ਮੈਂ ਐਸੇ ਖਾਨ ਦਾਨ ਦੀ ਹਾਂ। ਮੈਂ ਤੇਰਾ ਤੋਰੀ ਫੁਲਕਾ ਬੰਦ ਕਰ ਦੇਵਾਂਗੀ। ਧੋਖਾ, ਠੱਗੀ, ਬਲੈਕ-ਮੇਲ ਕਰਨ ਵਿੱਚ ਕਨੇਡਾ ਵਿਚੋਂ ਨੂੰ ਇੰਡੀਆ ਡੀਪੋਟ ਕਰਾ ਦੇਵਾਂਗੀ। "

ਸੁੱਖੀ ਨੇ ਕਿਹਾ, " ਤੁਸੀਂ ਆਪਸ ਵਿੱਚ ਨਾਂ ਲੜੋ। ਅੱਗੇ ਮੇਰੇ ਘਰ ਭੂਚਾਲ ਪਿਆ ਹੈ। ਤੁਸੀਂ ਮੇਰੀ ਕੀ ਮਦੱਦ ਕਰੋਗੇ? ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ। ਮੈਨੂੰ ਪਤਾ ਹੈ। ਮੇਰੇ ਲਈ ਕੀ ਬੇਹਤਰ ਹੈ? ਤੁਸੀਂ ਮੈਨੂੰ ਇਕੱਲੀ ਛੱਡ ਦਿਉ। " ਸੁੱਖੀ ਦੇ ਸੈਲਰ ਫੋਨ ਦੀ ਘੰਟੀ ਵੱਜਣ ਲੱਗੀ। ਉਸ ਦਾ ਫੋਨ ਕਿਚਨ ਵਿੱਚ ਪਿਆ ਸੀ। ਉਸ ਨੇ ਜਾ ਕੇ ਫੋਨ ਚੱਕਿਆ। ਮੈਡੀ ਬੋਲ ਰਹੀ ਸੀ, " ਸੁੱਖੀ ਮੈਂ ਇੰਡੀਆ ਤੋਂ ਹੁਣੇ ਆਈ ਹਾਂ। ਨੀਲਮ ਨੇ ਤੇਰੇ ਬਾਰੇ ਦੱਸਿਆ ਹੈ। ਤੂੰ ਮੈਨੂੰ ਫੋਨ ਤੇ ਗੱਲ ਕਰਕੇ ਦੱਸ ਦਿੰਦੀ। ਤੇਰੇ ਨਾਲ ਵੀ ਬਹੁਤ ਮਾੜਾ ਹੋਇਆ। ਹੁਣ ਇਸ ਬੰਦੇ ਨੂੰ ਘਰ ਦੇ ਅੰਦਰ ਨਾਂ ਵੜਨ ਦੇਵੀ। ਥਾਂ-ਥਾਂ ਮੂੰਹ ਮਾਰਦਾ ਫਿਰਦਾ ਹੈ। ਇਸ ਤੋਂ ਤਲਾਕ ਲੈ ਲਾ।" ਸੁੱਖੀ ਦਾ ਇੱਕ ਦਮ ਦਿਮਾਗ ਘੁੰਮ ਗਿਆ। ਉਸ ਦੇ ਮੂੰਹ ਵਿਚੋਂ ਬੋਲਿਆ ਜਾਂਣਾਂ ਸੀ। ਤਲਾਕ ਲੈ ਕੇ, ਤੇਰੇ ਵਰਗੀਆਂ ਨੂੰ ਖੁੱਲੀਆਂ ਬਹਾਰਾਂ ਕਰ ਦੇਵਾਂ। ਮੈਨੂੰ ਪਤਾ ਲੱਗਾ ਹੈ। ਤੂੰ ਵੀ ਮੇਰੀ ਗੈਰ ਹਾਜ਼ਰੀ ਵਿੱਚ ਮੇਰੀ ਬੇਸਮਿੰਟ ਵਿੱਚ ਆਉਂਦੀ ਰਹੀ ਹੈ। ਹੁਣ ਤੇਰੀ ਪਤੰਗ ਕੱਟੀ ਗਈ।

ਸੁੱਖੀ ਨੇ ਕਿਹਾ, " ਮੇਰੀ ਗੈਰੀ ਨਾਲ ਕੀ ਬਰਾਬਰੀ ਹੈ? ਬੰਦੇ ਤਾਂ ਹੁੰਦੇ ਹੀ ਐਸੇ ਹਨ। ਔਰਤਾਂ ਹੀ ਇੰਨਾਂ ਨੂੰ ਬਿਗਾੜ ਦੀਆਂ ਹਨ। ਔਰਤਾਂ ਦਿਆਂ ਚਲਿਤਰਾਂ ਵਿੱਚ ਮਰਦ ਫਸ ਜਾਂਦੇ ਹਨ। " " ਸੁੱਖੀ ਤੂੰ ਗੈਰੀ ਦਾ ਪੱਖ ਕਰਦੀ ਹੈ। ਉਸ ਨੇ ਤੈਨੂੰ ਧੋਖਾ ਦਿੱਤਾ ਹੈ। ਉਸ ਨੇ ਤੇਰੇ ਨਾਲ ਬਹੁਤ ਬੁਰਾ ਕੀਤਾ ਹੈ। " " ਦੁਨੀਆਂ ਸ਼ਤਰੰਜ਼ ਦੀ ਖੇਡ ਹੈ। ਜਿਸ ਦਾ ਦਾਅ ਲੱਗਦਾ ਹੈ। ਬਾਜੀ ਮਾਰਨ ਦੀ ਕੋਸ਼ਸ਼ ਕਰਦਾ ਹੈ। ਤੇਰੇ ਨਾਲ ਵੀ ਇਹੀ ਹੋਇਆ ਹੈ। ਪਰ ਗੈਰੀ ਨੇ ਮੈਨੂੰ ਘਰੋਂ ਨਹੀਂ ਕੱਢਿਆ। ਮੈਂ ਉਸ ਦੇ ਘਰ ਤੇ ਬੱਚਿਆਂ ਵਿੱਚ ਬੈਠੀ ਹਾਂ। ਤੂੰ ਵੀ ਤਲਾਕ ਦਾ ਕੇਸ ਕੀਤਾ ਹੈ। ਤੂੰ ਦੱਸ ਤੇਰਾ ਕੀ ਹੋਇਆ? " " ਹੋਣਾ ਕੀ ਹੈ? ਹਰ ਬਾਰ ਵਕੀਲ ਆ ਕੇ, ਨਵੀਂ ਤਰੀਕ ਲੈ ਜਾਂਦਾ ਹੈ। ਅੱਛਾ ਫਿਰ ਗੱਲ ਕਰਾਂਗੀਆਂ। ਮੇਰਾ ਸਿਰ ਦੁੱਖਣ ਲੱਗ ਗਿਆ ਹੈ। ਨੀਲਮ ਕੋਲ ਬੈਠੀ ਹੈ। ਇਸ ਨੂੰ ਫੋਨ ਫੜਾਉਂਦੀ ਹਾਂ। " ਨੀਲਮ ਨੇ ਕਿਹਾ. " ਸੁੱਖੀ ਅੰਟੀ ਆਪ ਨੂੰ ਇਕੱਲੀ ਨਹੀਂ ਸਮਝਣਾਂ। ਮੈਂ ਵੀ ਤੁਹਾਡੇ ਨਾਲ ਹਾਂ। ਗੈਰੀ ਨੂੰ ਛੱਡਣਾਂ ਨਹੀਂ ਹੈ। ਉਸ ਨੂੰ ਸਜ਼ਾ ਵੀ ਹੋ ਸਕਦੀ ਹੈ। ਸ਼ਾਂਦੀ-ਸ਼ੁਦਾ ਬੰਦੇ ਨੇ ਕੋਰਟ-ਮੈਰੀਜ਼ ਕਰ ਲਈ ਹੈ। " " ਨੀਲਮ ਤੈਨੂੰ ਵੀ ਤੇਰੇ ਡੈਡੀ-ਮੰਮੀ ਨੇ ਛੱਡ ਦਿੱਤਾ ਹੈ। ਤੂੰ ਕੀ ਉਨਾਂ ਨੂੰ ਕੋਈ ਸਜ਼ਾ ਦੁਵਾਈ ਹੈ? ਤੂੰ ਤਾਂ ਨਾਂਬਾਲਗ ਸੀ। ਗੈਰੀ ਨੂੰ ਜੋ ਪਸੰਦ ਹੈ। ਉਹ ਕਰਦਾ ਹੈ। ਮੈਂ ਉਸ ਦੀ ਜਿੰਦਗੀ ਵਿੱਚ ਮੱਲੋ-ਮੱਲੀ ਧੂਸਣਾਂ ਨਹੀਂ ਚਹੁੰਦੀ। ਤੈਨੂੰ ਤੇਰੇ ਸਕੇ ਮਾਂਪੇਂ ਛੱਡ ਗਏ ਹਨ। ਗੈਰੀ ਨਾਲ ਕਿਹੜਾ ਮੇਰਾ ਖੂਨ ਦਾ ਰਿਸ਼ਤਾ ਸੀ? ਉਸ ਨੂੰ ਸਾਰੀਆਂ ਮੇਰੇ ਵਰਗੀਆਂ ਹੀ ਲੱਗਦੀਆਂ ਹਨ। ਸਬ ਔਰਤਾਂ ਇੱਕ ਬਰਾਬਰ ਲੱਗਦੀਆਂ ਹਨ। ਮੇਰੀ ਉਮਰ ਗੁਜ਼ਰ ਗਈ ਹੈ। ਤੁਸੀਂ ਆਪਦੀ ਜਿੰਦਗੀ ਦੇਖੋ। ਦੂਜੇ ਦਾ ਫਿਕਰ ਨਹੀਂ ਕਰੀਦਾ ਹੁੰਦਾ। "

Comments

Popular Posts