ਭਾਗ 41 ਬਦਲਦੇ ਰਿਸ਼ਤੇ


ਫਿਜੀਉਥਰੈਪੀ ਪਿਛੋਂ ਮਰੀਜ਼ ਨੂੰ ਅਰਾਮ ਆਵੇ ਜਾਂ ਨਾਂ ਕੋਈ ਗਰਾਂਟੀ ਨਹੀਂ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਬਾਰ-ਬਾਰ ਸੀਨੀਅਰ ਸੈਟਰ ਨਹੀਂ ਜਾਂਣਾਂ ਚਹੁੰਦੀ ਸੀ। ਸੁੱਖੀ ਨੂੰ ਸੀਬੋ ਕੋਲ ਹਰ ਦੂਜੇ ਦਿਨ ਜਾਂਣਾਂ ਵੀ ਔਖਾ ਲੱਗਦਾ ਸੀ। ਸੀਬੋ ਨੂੰ ਜੇ ਕਿਸੇ ਡਾਕਟਰ ਨੂੰ ਚੈਕ-ਅੱਪ ਲਈ ਦੇਖਣਾਂ ਹੁੰਦਾ ਸੀ। ਸੁੱਖੀ ਨੂੰ ਹੀ ਲਿਜਾਣੀ ਪੈਦੀ ਸੀ। ਸੁੱਖੀ ਦੇ ਘਰ ਦੇ ਕੰਮ ਵਿਚੇ ਰਹਿ ਜਾਂਦੇ ਸੀ। ਇਸ ਲਈ ਸੁੱਖੀ ਉਸ ਨੂੰ ਘਰ ਲੈ ਆਈ ਸੀ। ਉਸ ਦੇ ਘਰ ਆਉਣ ਦਾ ਇਹ ਸੁਖ ਹੋ ਗਿਆ ਸੀ। ਲਸਣ, ਪਿਆਜ਼, ਸਬਜੀ ਕੱਟ ਦਿੰਦੀ ਸੀ। ਆਟਾ ਗੁੰਨਣ ਤੇ ਬੈਠ ਕੇ ਕਰਨ ਵਾਲੇ ਕੰਮ ਕਰ ਦਿੰਦੀ ਸੀ। ਕੰਮ ਕਰਨ ਵਾਲਾ ਬੰਦਾ ਵਿਹਲਾ ਨਹੀਂ ਬੈਠ ਸਕਦਾ।

ਬੌਬ ਦਾ ਐਕਸੀਡੈਂਟ ਹੋਇਆ ਸੀ। ਉਸ ਦੀ ਗਰਦਨ ਅਜੇ ਵੀ ਦੁੱਖਦੀ ਸੀ। ਫਿਜੀਉਥਰੈਪੀ, ਮਿਸਾਜ਼ ਤੇ ਸੇਕ ਦੁਵਾਉਣ ਜਾਂਦਾਂ ਹੁੰਦਾ ਸੀ। ਪਹਿਲਾਂ ਤਿੰਨ ਕੁ ਮਹੀਨੇ ਤਾਂ ਕਾਰ ਇੰਨਸ਼ੋਰੈਸ ਪੈਸੇ ਦਿੰਦੀ ਰਹੀ। ਬੌਬ ਨੂੰ ਟਰੀਟਮਿੰਟ ਦੇਣ ਦੇ ਦੇਣ ਵਾਲਿਆਂ ਨੂੰ ਇੰਨਸ਼ੋਰੈਸ ਵਾਲਿਆਂ ਨੇ, ਹੋਰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਸੀ। ਹੁਣ ਬੌਬ ਫਿਜੀਕਲ ਐਕਸਰਸਾਈਜ ਕਰਨ ਜਿਮ ਜਾਂਦਾ ਸੀ। ਫਿਜੀਉਥਰੈਪੀ ਸੀਬੋ ਨੂੰ ਮਿਸਾਜ਼ ਕਰਾਉਣ ਬੌਬ ਲੈ ਜਾਂਦਾ ਸੀ। ਇਸ ਫਿਜੀਉਥਰੈਪੀ ਕਲੀਨਕ ਵਿੱਚ ਲੱਕ ਤੇ ਢੂਹੀ ਨੂੰ ਗਰਮ ਪੈਡ ਨਾਲ ਸੇਕ ਦਿੰਦੇ ਸਨ। ਕਸਰਤ ਵੀ ਕਰਾਂਉਂਦੇ ਸਨ। ਸੀਨੀਅਰ ਹੋਣ ਕਰਕੇ, ਸੀਬੋ ਦੀ ਹਿਲਥ ਇੰਨਸ਼ੋਰੈਸ ਫਰੀ ਸੀ।

ਫਿਜੀਉਥਰੈਪੀ ਵਾਲੇ ਇੱਕ ਟਰੀਟਮਿੰਟ ਦੇਣ ਦੇ 80 ਡਾਲਰ ਲੈਂਦੇ ਹਨ। 15 ਕੁ ਮਿੰਟ ਗਰਮ ਤੌਲੀਏ ਦਾ ਸੇਕ ਗਰਦਨ, ਪਿੱਠ ਦੁੱਖਦੇ ਥਾਂ ਦਿੰਦੇ ਹਨ। ਦੋ ਮਿੰਟ ਦੋ ਕੁ ਫਿਜੀਕਲ ਐਕਸਰਸਾਈਜ ਦੇ ਟ੍ਰਿਕ ਦਸ ਕੇ ਘਰ ਤੋਰ ਦਿੰਦੇ ਹਨ। ਮਿਸਾਜ਼ ਲਈ ਇੱਕ ਘੰਟੇ ਲਈ ਬੁੱਕ ਕੀਤਾ ਹੁੰਦਾ ਹੈ। 15 ਮਿੰਟ ਪਹਿਲਾਂ ਹੀ ਗੱਲਾਂ ਬਾਤਾਂ ਵਿੱਚ ਲੰਘਾ ਦਿੰਦੇ ਹਨ। 20 ਮਿੰਟ ਪਹਿਲਾਂ ਹੀ ਬਾਹਰ ਤੋਰ ਦਿੰਦੇ ਹਨ। ਮਰੀਜ਼ ਕਹਿੱਣਾਂ ਵੀ ਚਹੁੰਦਾ ਹੈ, " ਜਾਬਤਾ ਪੂਰਾ ਕਰ ਰਹੇ ਹੋ। ਤੋਲਾ, ਰੱਤੀ ਫਰਕ ਨਹੀਂ ਪਿਆ। ਤਕਲੀਫ਼਼ ਤਾਂ ਉਨੀ ਹੀ ਹੈ। " ਪਰ ਡਰਦੇ ਮਾਰੇ ਮਰੀਜ਼ ਕਹਿ ਨਹੀਂ ਸਕਦੇ। ਬਈ ਇੰਨਸ਼ੋਰੈਸ ਵਾਲਿਆਂ ਨੂੰ ਪੁੱਠੀ ਰਿਪੋਰਟ ਹੀ ਨਾਂ ਭੇਜ ਦੇਣ। ਇੱਕ ਕਲੀਨਕ ਵਿੱਚ ਤਾਂ ਇੱਕ ਬਾਰ ਦਾ ਹੀ, ਇੱਕ ਟਰੀਟਮਿੰਟ ਦਾ ਡਬਲ ਚਾਰਜ਼ ਕਰਦੇ ਸਨ। ਬਹੁਤੇ ਮਰੀਜ਼ ਪੁੱਛਦੇ ਵੀ ਨਹੀਂ ਹਨ। ਕਿੰਨੇ ਪੈਸੇ ਇੰਨਸ਼ੋਰੈਸ ਵਾਲਿਆਂ ਤੋਂ ਲੈ ਰਹੇ ਹੋ? ਕਿੰਨੀਆਂ ਟਰੀਟਮਿੰਟ ਹੋ ਗਈਆ ਹਨ? ਕਿੰਨੀਆਂ ਰਹਿੰਦੀਆਂ ਹਨ? ਕਲੀਨਕ ਹਰ ਰੋਜ਼ ਟਰੀਟਮਿੰਟ ਦੇਣ ਲਈ ਸੱਦ ਲੈਂਦੇ ਹਨ। ਛੇਤੀ-ਛੇਤੀ ਇੰਨਸ਼ੋਰੈਸ ਤੋਂ ਪੈਸਾ ਇਕੱਠਾ ਕਰਨ ਦਾ ਢੰਗ ਬੱਣਾਇਆ ਹੋਇਆ ਹੈ। ਫਿਜੀਉਥਰੈਪੀ ਪਿਛੋਂ ਮਰੀਜ਼ ਨੂੰ ਅਰਾਮ ਆਵੇ ਜਾਂ ਨਾਂ ਕੋਈ ਗਰਾਂਟੀ ਨਹੀਂ ਹੈ। ਮਰੀਜ਼ ਦਾ ਵੀ ਧਿਆਨ ਸਰੀਰ ਦੇ ਦੁੱਖ ਦੂਰ ਕਰਨ ਦਾ ਹੁੰਦਾ ਹੀ ਨਹੀਂ ਹੈ। ਇੰਨਸ਼ੋਰੈਸ ਤੋਂ ਕਲੇਮ ਕਰਕੇ ਪੈਸੇ ਲੈਣ ਦੀ ਇਹ ਜੁਗਤ ਹੈ। ਇੰਨਸ਼ੋਰੈਸ ਵਾਲੇ ਖੈਹਿੜਾਂ ਛੱਡਾਉਣ ਦੇ ਮਾਰੇ 20, 30 ਹਜ਼ਾਰ ਦੇ ਕੇ, ਬੱਚਣ ਦੀ ਕੋਸ਼ਸ਼ ਕਰਦੇ ਹਨ। ਬਹੁਤ ਵੱਡਾ ਫਰੌਡ ਹੋ ਰਿਹਾ ਹੈ। ਹਰ ਕੋਈ ਦੂਜੇ ਨੂੰ ਮੂਰਖ ਬੱਣਾਂਉਣ ਲੱਗਾ ਹੋਇਆ ਹੈ।


 

Comments

Popular Posts