ਭਾਗ 42 ਬਦਲਦੇ ਰਿਸ਼ਤੇ

ਕਈ ਮਰਦ ਦੂਜੇ ਦੀ ਔਰਤ ਦਾ ਸੁਪਨਾਂ ਦੇਖ਼ ਕੇ ਹੀ ਸੁਆਦ ਲੈ ਲੈਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਦੇ ਕੋਲ ਭਾਂਵੇਂ ਸੀਬੋ ਰਹਿੰਦੀ ਸੀ। ਤਿੰਨ ਜੁਆਕ ਸਨ। ਫਿਰ ਵੀ ਗੁਆਂਢੀ ਪੰਜਾਬੀ ਸੁੱਖੀ ਵੱਲ ਸ਼ੱਕੀ ਨਜ਼ਰਾਂ ਨਾਲ ਦੇਖ਼ਦੇ ਸਨ। ਲੋਕਾਂ ਨੂੰ ਪਤਾ ਸੀ। ਸੀਬੋ ਉਸ ਦੀ ਸੱਸ ਹੈ। ਸੁੱਖੀ ਦਾ ਪਤੀ ਘਰ ਨਹੀਂ ਹੈ। ਜੁਆਨ ਔਰਤ ਇਕੱਲੀ ਰਹੇ। ਲੋਕਾਂ ਦਾ ਬੜਾ ਢਿੱਡ ਦੁੱਖਦਾ ਹੁੰਦਾ। ਇਹ ਆਪ ਖ਼ਸਮ ਬੱਣਨ ਨੂੰ ਫਿਰਦੇ ਹੁੰਦੇ ਹਨ। ਕਈ ਮਰਦ ਦੂਜੇ ਦੀ ਔਰਤ ਦਾ ਸੁਪਨਾਂ ਦੇਖ਼ ਕੇ ਹੀ ਸੁਆਦ ਲੈ ਲੈਂਦੇ ਹਨ। ਆਪਦੀਆਂ ਕਹਾਣੀਆਂ ਜੋੜਨ ਲੱਗ ਜਾਂਦੇ ਹਨ। ਲੋਕਾਂ ਨੂੰ ਕਿਸੇ ਦੇ ਘਰ ਦੀ ਗੱਲ ਦਾ ਪਤਾ ਵੀ ਨਾਂ ਹੋਵੇ। ਪੂਰਾ ਕਸੂਰ ਔਰਤ ਵਿੱਚ ਕੱਢਦੇ ਹਨ। ਚਾਹੇ ਕੋਈ ਗੱਲਤ ਔਰਤ ਐਸੇ ਮਰਦਾਂ ਨਾਲ ਰਲ ਜਾਵੇ। ਖੈਰ ਨਹੀਂ ਕਰਦੇ। ਆਪਦੇ ਲਈ ਮਾੜੀ ਔਰਤ ਵੀ ਠੀਕ ਹੀ ਲੱਗਦੀ ਹੈ। ਗੱਲਤ ਮਰਦ ਵੀ ਬਿਲਕੁਲ ਅਜ਼ਾਦ ਹੈ। ਜੋ ਚਾਹੇ ਕਰ ਸਕਦਾ ਹੈ। ਸੁੱਖੀ ਦੇ ਘਰ ਵਿੱਚ ਆਲੇ-ਦੁਆਲੇ ਦੇ ਇੰਡੀਅਨ ਦੀਆਂ ਅੱਖਾਂ ਸੁੱਖੀ ਤੇ ਲੱਗੀਆਂ ਹੋਈਆਂ ਸਨ। ਘਰ ਨੂੰ ਸ਼ੀਸ਼ੇ ਦੀਆਂ ਵਿੰਡੋ ਬਹੁਤ ਵੱਡੀਆਂ ਲੱਗੀਆਂ ਸਨ। ਦੂਰਬੀਨ ਦੀ ਵੀ ਲੋੜ ਨਹੀਂ ਸੀ। ਘਰ ਦੇ ਅੰਦਰ ਦਾ ਸੀਨ ਧੁੱਪ ਤੇ ਲਾਈਟਾਂ ਨਾਲ ਸਾਫ਼ ਦਿਸਦਾ ਸੀ। ਕਈ ਉਸ ਦੇ ਘਰ ਅੰਦਰ ਬਾਹਰ ਜਾਂਣ ਦਾ ਪੂਰਾ ਖਿਆਲ ਰੱਖਦੇ ਸਨ।

ਦੁੱਖ ਸਮੇਂ ਸਾਰੇ ਸਾਥ ਛੱਡ ਜਾਂਦੇ ਹਨ। ਹਰ ਕੋਈ ਬਚਦਾ ਫਿਰਦਾ ਹੈ। ਕਿਤੇ ਕੋਈ ਕੁੱਝ ਮੰਗ ਹੀ ਨਾਂ ਲਵੇ। ਪਰ ਜੇ ਔਰਤ ਕਿਸੇ ਮਸੀਬਤ ਵਿੱਚ ਫਸੀ ਹੋਵੇ। ਫਿਰ ਜਰੂਰ ਇੱਕ ਦੂਜੇ ਤੋਂ ਮੂਹਰੇ ਹੋ ਕੇ, ਦਿਖਾਵਾ ਦਿਖਾਉਣ ਦੀ ਮਰਦ ਕੋਸ਼ਸ਼ ਕਰਦੇ ਹਨ। ਕਈ ਆਪਦੀ ਚਾਲ ਵਿੱਚ ਕਾਂਮਜਾਬ ਹੋ ਜਾਂਦੇ ਹਨ। ਕਈ ਤਾਂ ਐਸੇ ਵੀ ਸਨ। ਸੁੱਖੀ ਦੀ ਕਾਰ ਮਗਰ ਕਾਰ ਲਾ ਲੈਂਦੇ ਸਨ। ਤੇਲ ਫੂਕਣ ਦਾ ਕੋਈ ਫ਼ਿਕਰ ਨਹੀਂ ਸੀ। ਦੇਖ਼ਣਾਂ ਸੀ, ਬੇਗਾਨੀ ਤੀਵੀਂ ਜਾ ਕਿਥੇ ਰਹੀ ਹੈ? ਸੁੱਖੀ ਨੂੰ ਵੀ ਪਤਾ ਸੀ। ਜਾਂਣ-ਪਛਾਣ ਵਾਲੇ ਅਚਾਨਿਕ ਮੂਹਰੇ ਕਿਵੇਂ ਆ ਜਾਂਦੇ ਹਨ? ਨਾਲ ਦੇ ਘਰ ਵਾਲਾ ਗੁਆਂਢੀ ਨਵਾਂ ਆਇਆ ਸੀ। ਉਸ ਦੀ ਪਤਨੀ ਵੀ ਸੀ। ਸੁੱਖੀ ਦੇ ਘਰੋਂ ਕੋਈ ਨਾਂ ਕੋਈ ਚੀਜ਼ ਮੰਗਣ ਬਹਾਨੇ ਆ ਜਾਂਦਾ ਸੀ। ਪਿੱਛਲੀ ਮੰਗੀ ਚੀਜ਼ ਵਾਪਸ ਨਹੀਂ ਕਰਦਾ ਸੀ। ਇਹ ਜਰੂਰ ਕਹਿ ਜਾਂਦਾ ਸੀ, " ਕੋਈ ਹੋਰ ਕੰਮ ਹੋਇਆ ਜਰੂਰ ਦੱਸਣਾਂ। " ਅੰਦਰ ਨੂੰ ਚਾਰੇ ਪਾਸੇ ਦੇਖ਼ਦਾ ਸੀ। ਸੀਬੋ ਨੇ ਕਈ ਬਾਰ ਕਿਹਾ ਸੀ, " ਬਰਫ਼ ਹੱਟਾਉਣ ਵਾਲਾ ਜੇ ਵਾਪਸ ਨਹੀਂ ਵੀ ਕਰਨਾਂ। ਦੋਂਨਾਂ ਘਰਾਂ ਦੇ ਵਿਚਕਾਰ ਵਾਲੀ ਕੰਧ ਨਾਲ ਰੱਖ ਦਿਆ ਕਰੋ। " " ਹਾਂ ਜੀ ਫ਼ਿਕਰ ਨਾਂ ਕਰੋ। ਚੇਤੇ ਨਾਲ ਮੋੜ ਹੀ ਦੇਵਾਂਗਾ। ਮੈਂ ਨਵਾਂ ਖ੍ਰੀਦ ਲੈਣਾਂ ਹੈ। ਸਾਡੇ ਘਰ ਆਉਣਾਂ। ਚਾਹ ਪੀ ਜਾਣੀ। ਤੁਸੀਂ ਤਾਂ ਦਰਾਂ ਵਿਚੋਂ ਮੋੜ ਦਿੰਦੇ ਹੋ। ਅੰਦਰ ਲੰਘਣ ਲਈ ਝੂਠੀ-ਮੂਠੀ ਵੀ ਨਹੀਂ ਕਹਿੰਦੇ। " " ਮੈਂ ਤਾਂ ਉਠ ਕੇ ਚਾਹ ਧਰਨ ਜੋਗੀ ਨਹੀਂ ਹਾਂ। ਮਨੁੱਖ, ਮਨੁੱਖ ਕੋਲ ਆਉਂਦੇ ਚੰਗੇ ਲੱਗਦੇ ਹਨ। " " ਬੀਬੀ ਤੂੰ ਤਾਂ ਗੁੱਸਾ ਕਰ ਗਈ। ਭਾਬੀ ਤਾਂ ਚਾਹ ਪਿਲਾ ਸਕਦੀ ਹੈ। " " ਤੇਰੀ ਸੁੱਖੀ ਭਾਬੀ ਕਿਵੇਂ ਲੱਗੀ? ਭੈਣ ਜੀ ਕਹੀਦਾ ਹੈ। ਭੈਣ ਕਹਿੱਣ ਵਿੱਚ ਵੱਧ ਮਾਂਣ-ਇੱਜਤ ਹੁੰਦੀ ਹੈ। " ਕਦੇ ਕੁੱਝ ਵੀ ਵਾਪਸ ਨਹੀਂ ਦਿੱਤਾ ਸੀ। ਸੁੱਖੀ ਨੇ ਕੈਵਨ ਨੂੰ ਕਈ ਬਾਰ ਉਨਾਂ ਦਾ ਘਰ ਭੇਜਿਆ ਸੀ। ਆਪ ਦਰ ਹੀ ਨਹੀਂ ਖੋਲਦੇ ਸੀ।

Comments

Popular Posts