ਭਾਗ 43 ਬਦਲਦੇ ਰਿਸ਼ਤੇ


ਲੁੱਕ-ਲੁੱਕ ਕੇ ਲਾਈਆਂ, ਜਹਾਨ ਵਿੱਚ ਜਾਹਰ ਹੋ ਜਾਂਦੀਆਂ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਦੁਨੀਆਂ ਵਿੱਚ ਇਕੱਲੇ ਮਰਦ ਹੀ ਨਹੀਂ ਹਨ। ਜੋ ਦਹਿਲੀਆਂ ਟੱਪਦੇ ਫਿਰਦੇ ਹਨ। ਕਈ ਔਰਤਾਂ ਵੀ ਦਰ-ਦਰ ਤੁਰੀਆਂ ਫਿਰਦੀਆਂ ਹਨ। ਗੈਰੀ ਨਾਲ ਜੋ ਔਰਤ ਰਹਿੰਦੀ ਸੀ। ਉਹ ਘਰ ਤੋਂ ਬਾਹਰ ਗਈ ਹੋਈ ਵਾਪਸ ਨਹੀਂ ਆਈ ਸੀ। ਕੋਈ ਹੋਰ ਲੱਭ ਗਿਆ ਹੋਣਾਂ ਹੈ। ਉਸ ਨੇ ਥੋੜੀ ਘਰ ਬੰਨਣਾਂ ਸੀ। ਘਰ ਵਿੱਚ ਚਮਚਾ ਨਾਂ ਕੌਲੀ, ਗਲਾਸ ਵੀ ਪਾਣੀ ਪੀਣ ਨੂੰ ਨਹੀਂ ਸੀ। ਕਈਆਂ ਦੀ ਹਾਲਤ ਐਸੀ ਹੈ। ਨੰਗ-ਮਲੰਗ ਬੱਣ ਕੇ ਜਿੰਦਗੀ ਕੱਢ ਦਿੰਦੇ ਹਨ। ਨਾਂ ਚੱਜ ਨਾਲ ਕਮਾਈ ਕਰਦੇ ਹਨ। ਨਾਂ ਚੱਜ ਨਾਲ ਰਹਿੰਦੇ ਹਨ। ਜਿਥੇ ਰਾਤ ਪਈ ਕੱਟ ਲੈਂਦੇ ਹਨ। ਕੱਲ ਦੀ ਸਵੇਰ ਦੇਖੀ ਜਾਵੇਗੀ। ਗੈਰੀ ਕਈ ਦਿਨ ਉਸ ਔਰਤ ਨੂੰ ਉਡੀਕਦਾ ਰਿਹਾ। ਉਹ ਮੁੜ ਕੇ ਨਾਂ ਆਈ। ਉਹ ਵਿਨਕੁਵਰ ਤੋਂ ਵਾਪਸ ਆ ਗਿਆ ਸੀ। ਗੈਰੀ ਆਪਦੇ ਦੋਸਤ ਦੇ ਘਰ ਰਹਿੱਣ ਲੱਗ ਗਿਆ ਸੀ। ਉਸ ਨੂੰ ਆਪਦੇ ਘਰ ਜਾਂਣ ਵਿੱਚ ਸ਼ਰਮ ਆ ਰਹੀ ਸੀ। ਉਸ ਨੇ ਸੁੱਖੀ ਨੂੰ ਫੋਨ ਕਰਕੇ ਕਿਹਾ, " ਮੈਂ ਆਪਦੇ ਦੋਸਤ ਬਿੱਲੂ ਦੇ ਘਰ ਬੈਠਾ ਹਾਂ। " " ਉਥੇ ਕੀ ਹੈ? ਘਰ ਆ ਜਾਂਣਾਂ ਸੀ। ਮੈਂ ਹੁਣੇ ਲੈਣ ਆ ਜਾਂਦੀ ਹਾਂ। " ਸੁੱਖੀ ਗੈਰੀ ਕੋਲ ਚਲੀ ਗਈ। ਸੁੱਖੀ ਨੇ ਗੈਰੀ ਨੂੰ ਕਿਹਾ, " ਹੁਣ ਕੀ ਸਲਾਹ ਹੈ? " " ਸਲਾਹ ਤੇਰੇ ਨਾਲ ਮਨ ਪ੍ਰਚਾਉਣ ਦੀ ਹੈ। ਤੂੰ ਚੀਜ਼ ਬੜੀ ਮਜ਼ੇਦਾਰ ਹੈ। ਸੱਚੀ ਤੇਰੇ ਵਰਗੀ ਹੋਰ ਨਹੀਂ ਹੋ ਸਕਦੀ। ਅਖੀਰ ਤੇਰੇ ਕੋਲ ਦੁਨੀਆਂ ਫਿਰਕੇ ਆ ਗਿਆ। " " ਠੀਕ ਹੈ, ਮੇਰੇ ਨਾਲ ਘਰ ਚੱਲ। " " ਬਿੱਲੂ ਤੇ ਉਸ ਦੀ ਪਤਨੀ ਘਰ ਨਹੀਂ। ਇਸ ਤਰਾਂ ਬਗੈਰ ਬਿੱਲੂ ਨੂੰ ਦੱਸੇ, ਕਿਵੇਂ ਜਾ ਸਕਦਾਂ ਹਾਂ? ਤੂੰ ਮੇਰੇ ਕੋਲ ਤਾਂ ਆ। ਇਸ ਨੂੰ ਕਹਿੰਦੇ ਨੇ, " ਆਗਿਆਕਾਰ ਪਤਨੀ। " ਜੋ ਪਤੀ ਦਾ ਤੇਰੇ ਵਾਂਗ ਕਹਿੱਣਾਂ ਮੰਨੇ। ਵੈਸੇ ਤਾਂ ਤੂੰ ਮੈਨੂੰ ਹੀ ਪਿਆਰ ਕਰਦੀ ਹੈਂ। " " ਤੂੰ ਕਦੋਂ ਇੱਕ ਪਾਸਾ ਕਰਨਾਂ ਹੈ? ਬਾਹਰ ਦੀ ਕਦ ਝਾਕ ਛੱਡਣੀ ਹੈ? " " ਹੁਣ ਤੂੰ ਜਾ, ਉਹ ਆਉਣ ਵਾਲੇ ਹਨ। ਇਸ ਤਰਾਂ ਚੰਗਾ ਨਹੀਂ ਲੱਗਦਾ। ਬਿੱਲੂ ਨੂੰ ਲਗਦਾ ਹੈ। ਮੈਂ ਘਰਵਾਲੀ ਨਾਲ ਰੁੱਸਿਆ ਬੈਠਾਂ ਹਾਂ। "

ਸੁੱਖੀ ਨੂੰ ਉਸ ਦੀਆਂ ਗੱਲਾਂ ਤੋਂ ਖਿਜ ਆ ਗਈ। ਉਸ ਨੇ ਕਿਹਾ, " ਮੈਂ ਤੈਨੂੰ ਲੈਣ ਆਈ ਹਾਂ। ਉਠ ਕੇ ਮੇਰੇ ਨਾਲ ਤੁਰ। ਬਿੱਲੂ ਦਾ ਨਵਾਂ ਵਿਆਹ ਹੋਇਆ ਹੈ। ਪਤੀ-ਪਤਨੀ ਵਿੱਚ ਰਹਿੱਣਾਂ ਔਖਾ ਹੈ। " ਗੈਰੀ ਬਗੈਰ ਸੁੱਖੀ ਦੀ ਗੱਲ ਸੁਣੇ। ਫੋਨ ਨਾਲ ਖੇਡਣ ਲੱਗ ਗਿਆ ਸੀ। ਗੈਰੀ ਲੋੜ ਵੇਲੇ ਸੁੱਖੀ ਨੂੰ ਫੋਨ ਕਰਕੇ ਸੱਦ ਲੈਂਦਾ ਸੀ। ਬਿੱਲੂ ਕੋਲ ਗੈਸਟ ਰੂਮ ਵਿਹਲਾ ਪਿਆ ਸੀ। ਉਹ ਦੋ ਮਹੀਨੇ ਦਾ ਬਿੱਲੂ ਕੋਲ ਹੀ ਸੀ। ਗੈਰੀ ਬੱਚਿਆਂ ਤੇ ਮਾਂ ਤੋਂ ਡਰਦਾ ਘਰ ਨਹੀਂ ਗਿਆ ਸੀ। ਸੁੱਖੀ ਨੇ ਕਿਸੇ ਨੂੰ ਨਹੀਂ ਦੱਸਿਆ ਸੀ। ਗੈਰੀ ਬਿੱਲੂ ਦੇ ਘਰ ਹੈ। ਸੁੱਖੀ ਨੂੰ ਉਲਟੀਆਂ ਲੱਗ ਗਈਆਂ ਸਨ। ਕਿਮ ਨੇ ਕਿਹਾ, " ਮੰਮੀ ਉਲਟੀ ਬੰਦ ਕਰਨ ਦੀ ਗੋਲ਼ੀ ਖਾ ਲਵੋ। ਅਰਾਮ ਆ ਜਾਵੇਗਾ। ਤੁਸੀਂ ਕੀ ਖਾਂਦਾ ਸੀ? " " ਅਜੇ ਤਾਂ ਰੋਟੀ ਵੀ ਨਹੀਂ ਖਾਦੀ। ਦੋ ਬਾਰ ਚਾਹ ਪੀਤੀ ਹੈ। " ਸੀਬੋ ਨੇ ਉਸ ਦੀ ਸੇਹਿਤ ਦੇਖ਼ ਕੇ, ਅੰਨਦਾਜ਼ਾ ਲਾ ਲਿਆ ਸੀ। ਉਸ ਨੇ ਕਿਹਾ, " ਸੁੱਖੀ ਇਹ ਕਿਥੋਂ ਚੰਦ ਚੜ੍ਹਾ ਲਿਆ ਹੈ? " " ਬੀਜੀ ਉਲਟੀ ਹੀ ਤਾਂ ਲੱਗੀ ਹੈ। ਹੱਟ ਜਾਵੇਗੀ। " " ਇਹ ਇਦਾ ਨਹੀਂ ਹੱਟਦੀ। ਮੂੰਹ ਤਾਂ ਦੇਖ਼ ਬੱਗਾ ਹੋਇਆ ਪਿਆ ਹੈ। ਦੱਸਦੀ ਕਿਉਂ ਨਹੀਂ? ਮੇਰਾ ਪੁੱਤ ਤਾਂ ਦੋ ਸਾਲਾਂ ਦਾ ਘਰ ਨਹੀਂ ਹੈ। ਤੈਨੂੰ ਬੱਚਾ ਕਿਵੇਂ ਠਹਿਰ ਗਿਆ? " " ਬੀਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਵੈਸੇ ਹੀ ਮਨ ਉਛਲ ਗਿਆ। " " ਝੂਠ ਨਾਂ ਬੋਲ, ਮੈਂ ਇਹ ਵਾਲ ਧੁੱਪ ਵਿੱਚ ਪੱਕਾ ਕੇ ਚਿੱਟੇ ਨਹੀਂ ਕੀਤੇ। ਤੇਰੇ ਵਰਗੀ ਦੀ ਚਾਲ ਦੇਖ਼ ਕੇ ਦੱਸ ਦਿੰਦੀ ਹਾਂ। ਬੱਚਿਆਂ ਦੀ ਹੀ ਸ਼ਰਮ ਕਰਨੀ ਸੀ। " " ਬੀਜੀ ਇਹੋ ਜਿਹੀਆਂ ਗੱਲਾਂ ਗੈਰੀ ਨੂੰ ਵੀ ਦੱਸਣੀਆਂ ਸੀ। ਉਸ ਨੂੰ ਕੰਟਰੌਲ ਕਰਨ ਦੀ ਕੋਸ਼ਸ਼ ਕਰਨੀ ਸੀ। " " ਖ਼ਬਰਦਾਰ ਜੇ ਮੇਰੇ ਮੂਹਰੇ ਬੋਲੀ। ਉਹ ਤਾਂ ਮਰਦ ਹੈ। ਨ੍ਹਾਤਾ-ਧੋਤਾ ਉਹੋ-ਜਿਹਾ ਹੋ ਜਾਂਦਾ ਹੈ। ਤੇਰਾ ਤਾਂ ਢਿੱਡ ਬਾਹਰ ਨੂੰ ਆਉਣਾਂ ਹੈ। ਲੋਕੀ ਮੂੰਹ ਵਿੱਚ ਉਂਗ਼ਲਾਂ ਦੇਣਗੇ। ਮੇਰੇ ਧੋਲੇ-ਝਾਟੇ ਵਿੱਚ ਖੇਹ ਪਾ ਦਿੱਤੀ। " " ਬੀਜੀ ਉਹੀ ਗੈਰੀ ਹੈ। ਜੋ ਤੁਹਾਨੂੰ ਸੀਨੀਅਰ ਸੈਂਟਰ ਛੱਡ ਆਇਆ ਸੀ। ਮੁੜ ਕੇ ਖ਼ਬਰ ਨੂੰ ਨਹੀਂ ਗਿਆ। ਮੈਂ ਤੁਹਾਨੂੰ ਫਿਰ ਲਿਆ ਕੇ ਟੱਬਰ ਵਿੱਚ ਬੈਠਾ ਦਿੱਤਾ। ਤੁਸੀਂ ਮੇਰੇ ਲਈ ਕੈਸੀਆਂ ਗੱਲਾਂ ਕਰਦੇ ਹੋ?" " ਤੂੰ ਸਾਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਗੈਰੀ ਦੀ ਲਿਹਾਜ ਕਰਦੀ। ਮੇਰਾ ਪੁੱਤ ਹੁਣ ਹਿੱਕ ਕੱਢ ਕੇ ਕਿਵੇਂ ਤੁਰੇਗਾ? " " ਮੈਂ ਗੈਰੀ ਤੋਂ ਬਗੈਰ ਕਿਸੇ ਨੂੰ ਪਿਆਰ ਨਹੀਂ ਕਰਦੀ। " " ਫਿਰ ਇਹ ਕੀ ਰੰਗ ਲਾਇਆ ਹੈ? ਕਿਹਦਾ ਬੱਚਾ ਹੋਣ ਵਾਲਾ ਹੈ? " " ਜੇ ਮੇਰੇ ਬੱਚਾ ਹੋਣ ਵਾਲਾ ਵੀ ਹੋਇਆ। ਗੈਰੀ ਦਾ ਹੀ ਹੋਵੇਗਾ। " " ਉਹ ਤਾਂ ਕੈਲਗਰੀ ਵਿੱਚ ਵੀ ਨਹੀਂ ਹੈ। ਬੱਚਾ ਕਿਵੇਂ ਹੋਣ ਵਾਲਾ ਹੋ ਸਕਦਾ ਹੈ? "

ਸੁੱਖੀ ਨੇ ਗੈਰੀ ਨੂੰ ਫੋਨ ਮਿਲਾ ਕੇ ਸੀਬੋ ਨੂੰ ਫੜਾ ਦਿੱਤਾ। ਸੀਬੋ ਊਚੀ-ਊਚੀ ਰੋਣ ਲੱਗ ਗਈ। ਉਸ ਨੇ ਫੋਨ ਤੇ ਕਿਹਾ, " ਪੁੱਤ ਤੂੰ ਕਿਥੇ ਹੈ? ਤੇਰੇ ਬਿੰਨਾਂ ਹਨੇਰ ਆ ਗਿਆ। ਆ ਕੇ ਦੇਖ਼ ਸੁੱਖੀ ਕਿਵੇਂ ਜਲੂਸ ਕੱਢਣ ਲੱਗੀ ਹੈ? " " ਮੰਮੀ ਗੱਲ ਕੀ ਹੋਈ ਹੈ? ਮੈਂ ਹੁਣੇ ਘਰ ਆਉਂਦਾ ਹਾਂ। " ਗੈਰੀ ਘਰ ਆ ਗਿਆ। ਸੀਬੋ ਨੇ ਹੈਰਾਨ ਹੋ ਕੇ ਪੁੱਛਿਆ, " ਤੂੰ ਇੰਨੀ ਛੇਤੀ ਵੈਨਕੁਵਰ ਤੋਂ ਕਿਵੇਂ ਆ ਗਿਆ? " " ਮਾਂ ਮੈਂ ਦੋ ਮਹੀਨੇ ਦਾ ਆਇਆਂ ਹਾਂ। ਬਿੱਲੂ ਦੇ ਘਰ ਸੀ। ਸੁੱਖੀ ਨੇ ਦੱਸਿਆ ਨਹੀਂ ਹੋਣਾਂ। " " ਵਾਹਿਗੁਰੂ-ਸਤਿਨਾਮ ਮੈਨੂੰ ਬਖ਼ਸ਼ ਦੇਵੀ। ਮੈਂ ਸੁੱਖੀ ਸਿਰ ਤੂੰਮਤਾਂ ਲਗਾ ਰਹੀ ਸੀ। ਗੈਰੀ ਪੁੱਤ ਤੂੰ ਪਿਉ ਬੱਣਨ ਵਾਲਾ ਹੈ। " " ਮੈਨੂੰ ਪਤਾ ਸੀ। ਲੁੱਕ-ਲੁੱਕ ਕੇ ਲਾਈਆਂ, ਜਹਾਨ ਵਿੱਚ ਜਾਹਰ ਹੋ ਜਾਂਦੀਆਂ ਹਨ। ਮੈਂ ਤਾਂ ਛੁੱਪਿਆ ਬੈਠਾ ਸੀ। ਇਸ ਨੇ ਜਾਹਰ ਕਰ ਦਿੱਤਾ। ਅੱਗੇ ਘਰ ਵਿੱਚ ਜੰਨ-ਸੰਖਿਆ ਥੋੜੀ ਸੀ। " " ਵੇ ਪੁੱਤ ਤੂੰ ਛੁੱਪਦਾ ਕਿਉਂ ਫਿਰਦਾ ਹੈ? ਇਹ ਤੇਰਾ ਆਪਦਾ ਘਰ ਹੈ। ਖਾ ਪੀ ਮੌਜ਼ ਕਰ। ਰੱਬ ਨੇ ਸੋਹਣੇ ਰੰਗ ਭਾਗ ਲਾਏ ਹਨ। " " ਮੰਮੀ ਤੂੰ ਘਰ ਕਿਵੇਂ ਆ ਗਈ? ਤੇਰੇ ਤੋਂ ਮੈਂ ਮਸਾਂ ਖਹਿੜਾ ਛੁਡਾਇਆ ਸੀ। ਤੇਰੇ ਹੁੰਦਿਆਂ ਮੌਜ਼ ਕਿਵੇਂ ਹੋ ਸਕਦੀ ਹੈ? ਲੈਕਚਿਰ ਸੁਣਨਾਂ ਪੈਦਾ ਹੈ। " " ਠੀਕ ਹੈ, ਹੁਣ ਤੂੰ ਚਾਰ ਬੱਚਿਆਂ ਦਾ ਪਿਉ ਬੱਣਨ ਵਾਲਾ ਹੈ। ਬੰਦਾ ਬੱਣ ਜਾ। ਬੱਚਪਨਾਂ ਛੱਡ ਦੇ। "

ਬੱਚਾ ਹੋਣ ਵਾਲਾ ਹੋਣ ਕਰਕੇ, ਸੁੱਖੀ ਨੇ ਕੰਮ ਤੇ ਜਾਂਣਾਂ ਬੰਦ ਕਰ ਦਿੱਤਾ ਸੀ। ਜਿਉਂਦਾ ਬੰਦਾ ਉਦਾ ਤਾਂ ਕੰਮ ਨਹੀਂ ਛੱਡ ਸਕਦਾ। ਰੱਬ ਹੀ ਕਿਸੇ ਬਹਾਨੇ ਨਾਲ ਬੈਠਾ ਦਿੰਦਾ ਹੈ। ਬੌਬ, ਕਿਮ, ਕੈਵਨ ਬਹੁਤ ਖੁਸ਼ ਸਨ। ਘਰ ਵਿੱਚ ਨਵਾਂ ਬੇਬੀ ਆਉਣ ਵਾਲਾ ਸੀ। ਕਨੇਡਾ ਵਿੱਚ ਕੁੱਝ ਕੁ ਨੂੰ ਛੱਡ ਕੇ, ਜ਼ਿਆਦਾ ਤਰ ਲੋਕ ਕੁੜੀ-ਮੁੰਡੇ ਵਿੱਚ ਫ਼ਰਕ ਨਹੀਂ ਸਮਝਦੇ। ਬੱਚਾ ਹੈਲਥੀ ਹੋਣਾਂ ਚਾਹੀਦਾ ਹੈ। ਸੁੱਖੀ ਦੇ ਕੁੜੀ ਹੋਈ ਸੀ। ਹੌਸਪੀਟਲ ਵਿੱਚ ਹੀ ਬੌਬ, ਕਿਮ, ਕੈਵਨ ਉਸ ਨੂੰ ਡੌਲ ਦੀ ਤਰਾਂ ਚੱਕੀ ਫਿਰ ਰਹੇ ਸਨ। ਘਰ ਆ ਕੇ ਵੀ ਉਸ ਨੂੰ ਚੱਕਣ ਲਈ ਇੱਕ ਦੂਜੇ ਨਾਲ ਲੜਦੇ ਸਨ। ਬੱਚਿਆਂ ਤੋਂ ਵੱਧ ਸੀਬੋ ਸ਼ੋਰ ਮਚਾ ਰਹੀ ਸੀ। ਉਸ ਨੇ ਕਿਹਾ, " ਕਿਤੇ ਕਿੰਚਾ-ਧੂਹੀ ਕਰਦੇ। ਨਿੱਕੀ ਦੀ ਲੱਤ ਬਾਂਹ ਹੀ ਨਾਂ ਕੱਢ ਦਿਉ। ਇਸ ਨੂੰ ਮੈਨੂੰ ਫੜਾ ਦੇਵੋ। "

Comments

Popular Posts