ਭਾਗ 39 ਬਦਲਦੇ ਰਿਸ਼ਤੇ


ਸੁਰਤ ਕੰਮ ਵਿੱਚ ਹੋਣੀ ਚਾਹੀਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਨੂੰ ਟੈਨਸ਼ਨ ਬਹੁਤ ਰਹਿੰਦੀ ਸੀ। ਉਹ ਡਰਦੀ ਸੀ, ਕਿਤੇ ਬੱਚੇ ਜਾਂ ਰਿੰਟ ਵਾਲੇ ਸਟੋਪ ਚਲਦੇ ਨਾਂ ਛੱਡ ਦੇਣ। ਥੱਲੇ ਵਾਲਾ ਸੋਟਪ ਬਿੱਜਲੀ ਨਾਲ ਚੱਲਦਾ ਸੀ। ਉਪਰ ਦੀ ਕਿਚਨ ਦਾ ਸੋਟਪ ਗੈਸ ਨਾਲ ਚੱਲਦਾ ਸੀ। ਸਾਰਾ ਘਰ ਲੱਕੜੀ ਬੱਣਿਆ ਸੀ। ਥੋੜੀ ਜਿਹੀ ਵੀ ਅਣ-ਗਹਿਲੀ ਨਾਲ ਕੁੱਝ ਵੀ ਹੋ ਸਕਦਾ ਸੀ। ਜੇ ਸੀਬੋ ਘਰ ਹੁੰਦੀ, ਸੁੱਖੀ ਨੂੰ ਅੱਧਾ ਫਿਕਰ ਮੁੱਕ ਜਾਂਣਾਂ ਸੀ। ਸਿਆਣਾ ਬੰਦਾ ਘਰ ਵਿੱਚ ਬੈਠਾ ਰਹੇ। ਕੋਈ ਫ਼ਿਕਰ ਨਹੀਂ ਰਹਿੰਦਾ। ਜਿੰਦਾ ਕੁੰਡਾ ਲਗਾਉਣ ਦੀ ਲੋੜ ਨਹੀਂ ਹੈ। ਸੁੱਖੀ ਨੇ ਕਿਰਾਏਦਾਰ ਤਾਂ ਰੱਖ ਲਏ ਸਨ। ਸਮੇਂ ਸਿਰ ਪੈਸੇ ਨਹੀਂ ਦਿੰਦੇ ਸਨ। ਜੋ ਕੁੜੀ ਸੀ। ਉਹ ਹਰ ਰੋਜ਼਼ ਇਹ ਕਹਿੰਦੀ ਸੀ, " ਮੈਂ ਕੱਲ ਨੂੰ ਰਿੰਟ ਦੇ ਦੇਵਾਂਗੀ। ਅੱਜ ਬੈਂਕ ਨਹੀਂ ਜਾ ਹੋਇਆ। " ਉਸ ਦਾ ਦੋਂ ਹਫ਼ਤੇ ਕੱਲ ਹੀ ਨਹੀਂ ਆਉਂਦਾ ਸੀ। ਸੁੱਖੀ ਕੋਲ ਇਹ ਕਹਿੱਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ, " ਕੋਈ ਗੱਲ ਨਹੀਂ ਕਿਰਾਇਆ ਆ ਜਾਵੇਗਾ। " ਉਹੀ ਹਾਲ ਬੇਸਮਿੰਟ ਵਾਲਿਆ ਦਾ ਸੀ। ਗੋਰੀ ਹਰ ਬਾਰ ਇਹੀ ਕਹਿੰਦੀ ਸੀ, " ਤੱਨਖ਼ਾਹ ਦੋ ਹਫ਼ਤਿਆ ਪਿਛੋਂ ਨਹੀਂ ਮਿਲਦੀ। ਮੰਨਥਲੀ ਪੇ-ਚੈਕ ਮਿਲਦੀ ਹੈ। ਉਹ ਜਾ ਕੇ ਮਹੀਨੇ ਦੇ ਦੂਜੇ ਹਫ਼ਤੇ ਪੂਰੀ ਪੈਂਦੀ ਸੀ। ਰਿੰਟ ਵਾਲੇ ਸਾਰੀਆਂ ਬੱਤੀਆਂ ਜਗਾ ਕੇ, ਘਰੋਂ ਚਲੇ ਜਾਂਦੇ ਸਨ। ਕਿਚਨ, ਬਾਥਰੂਮ ਵਿੱਚ ਹੀ ਛੇ-ਛੇ 60,100 ਵਾਟ ਬੱਲਬ ਸਨ। ਹਰ ਕੰਮਰੇ ਵਿੱਚ ਦੋ ਤੋਂ ਤਿੰਨ 60,100 ਬੱਲਬ ਸਨ। ਅਗਰ ਸਾਰੇ ਘਰ ਵਿੱਚ ਬੇਸਮਿੰਟ ਸਣੇ 50 ਬੱਲਬ ਰਾਤ ਦਿਨ ਜਗਦੇ ਰਹਿੱਣ। ਮਹੀਨੇ ਦਾ 700 ਡਾਲਰ ਦਾ ਬਿੱਲ ਵੀ ਆ ਸਕਦਾ ਹੈ।

ਸੁੱਖੀ ਨੇ ਕੰਮ ਤੋ ਆਉਂਦੀ ਨੇ ਹੀ ਸਟੋਰ ਤੋਂ ਰਸੋਈ ਦਾ ਸਮਾਨ ਚੱਕ ਲਿਆ ਸੀ। ਸੋਚਾ ਵਿੱਚ ਡੂਬੀ ਹੋਈ, ਉਹ ਕਾਰ ਵਿਚੋਂ ਗਰੌਸਰੀ ਲੂਣ, ਤੇਲ ਦਾ ਸਮਾਨ ਕੱਢ ਰਹੀ ਸੀ। ਇੱਕ ਹੱਥ ਕਾਰ ਦੀ ਟਾਕੀ ਨੂੰ ਪਾਇਆ ਹੋਇਆ ਸੀ। ਉਸੇ ਤੋਂ ਧੱਕਾ ਲੱਗਾ। ਕਾਰ ਦਾ ਡੋਰ ਬੰਦ ਹੋ ਗਿਆ। ਉਸ ਦਾ ਪੂਰਾ ਹੱਥ ਪੀਚਿਆ ਗਿਆ। ਉਸ ਦੀਆਂ ਚੀਕਾਂ ਨਿੱਕਲ ਗਈਆਂ। ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਉਸ ਦੇ ਦਿਮਾਗ ਦੇ ਹੋਸ਼ ਉਡ ਗਏ ਸਨ। ਦਰਦਾਂ ਨਾਲ ਕੁਰਲਾਉਂਦੀ ਨੇ, ਉਸ ਨੇ ਕਾਰ ਦੀ ਟਾਕੀ ਖੋਲ ਲਈ। ਪੰਜੇ ਉਂਗ਼ਲਾਂ ਪਿਚਕ ਕੇ ਨੀਲੀਆਂ ਹੋ ਗਈਆਂ ਸਨ। ਉਂਗ਼ਲਾਂ ਸੁੰਨ ਬੇਜਾਨ ਹੋ ਗਈਆਂ ਸਨ। ਹੱਥ ਤੋਂ ਬਾਂਹ ਨੂੰ ਜਾਂਦੀਆਂ ਸਾਰੀਆਂ ਨਸ਼ਾਂ ਵਿੱਚ ਦਰਦ ਹੋ ਰਿਹਾ ਸੀ। ਉਹ ਇੱਕ ਹੱਥ ਨਾਲ ਕਾਰ ਚੱਲਾ ਕੇ ਹੌਸਪੀਟਲ ਪਹੁੰਚ ਗਈ। ਐਕਸਰੇ ਵਿੱਚ ਉਂਗ਼ਲਾਂ ਦਾ ਪਿਚਕਣਾਂ ਹੀ ਆਇਆ ਸੀ। ਹੱਡੀਆਂ ਟੁੱਟਣ ਤੋਂ ਬਚ ਗਈਆਂ ਸਨ। ਦੁੱਖ ਘੋੜੇ ਦੀ ਦੋੜ ਆਉਂਦਾ ਹੈ। ਜੂ ਦੀ ਤੋਰ ਜਾਂਦਾ ਹੈ। ਮਸੀਬਤ ਆਉਣ ਲੱਗੀ ਦਾ ਪਤਾ ਵੀ ਨਹੀਂ ਲੱਗਦਾ। ਪਲ਼-ਪਲ਼ ਕਰਕੇ, ਬਖ਼ਤ ਪਿਆ ਕੱਟਣਾਂ ਬਹੁਤ ਔਖਾ ਹੈ। ਸੁੱਖੀ ਨੂੰ 15 ਦਿਨ ਕੰਮ ਤੋਂ ਛੁੱਟੀਆਂ ਕਰਨੀਆਂ ਪਈਆਂ। ਦੁੱਖ ਅਲੱਗ ਝੱਲਿਆ। ਪੈਸਾ ਤਾਂ ਬੰਦਾ ਕਮਾਂ ਸਕਦਾ ਹੈ। ਘੱਟ ਪੈਸੈ ਵਿੱਚ ਵੀ ਗੁਜ਼ਾਰਾ ਕਰ ਸਕਦਾ ਹੈ। ਸਰੀਰ ਦੇ ਅੰਗਾਂ ਨੂੰ ਕੁੱਝ ਹੋ ਜਾਵੇ। ਕੰਮ ਥਾਂਏ ਪਏ ਰਹਿ ਜਾਂਦੇ ਹਨ। ਕਿਸੇ ਦੇ ਕੰਮ ਕਰਨ ਨੂੰ ਕਿਸੇ ਦੂਜੇ ਬੰਦੇ ਕੋਲ ਸਮਾਂ ਨਹੀਂ ਹੈ। ਉਂਗ਼ਲ ਉਤੇ ਚੀਰਾ ਆਇਆ ਵੀ ਜਾਨ ਤੇ ਬਣਾਂ ਦਿੰਦਾ ਹੈ। ਹੱਥਾਂ ਪੈਰਾਂ ਦੀ ਕਦਰ ਉਹੀ ਜਾਂਣਦੇ ਹਨ। ਜੋ ਹੱਥਾਂ ਪੈਰਾਂ ਤੋਂ ਬਗੈਰ ਜੀਅ ਰਹੇ ਹਨ। ਕਿਸੇ ਵੀ ਕੰਮ ਨੂੰ ਅੱਣ-ਗਹਿਲੀ ਨਾਲ ਨਾਂ ਕਰੀਏ। ਕੰਮ ਕਰਨ ਲੱਗਿਆ, ਸੁਰਤ ਕੰਮ ਵਿੱਚ ਹੋਣੀ ਚਾਹੀਦੀ ਹੈ। ਮਸ਼ੀਨਰੀ ਦਾ ਜੁਗ ਹੈ। ਸਰੀਰ ਨੂੰ ਕੁੱਝ ਹੋ ਗਿਆ। ਫੱਟ ਨਹੀਂ ਮਿਲਦੇ। ਨਾਂ ਹੀ ਅੰਗ ਪਹਿਲਾਂ ਜਿਵੇਂ ਜੁੜਦੇ ਹਨ। ਜੈਸੇ ਰੱਬ ਨੇ ਸਾਨੂੰ ਦਿੱਤੇ ਹਨ। ਟੁੱਟ ਜਾਂਣ ਤੇ ਕੋਈ ਹੋਰ ਵੈਸੇ ਨਹੀਂ ਬਣਾਂ ਸਕਦਾ।

Comments

Popular Posts