ਭਾਗ 40 ਬਦਲਦੇ ਰਿਸ਼ਤੇ


ਕਈ ਸਾਰੀ ਉਮਰ ਇਧਰ ਉਧਰ ਭੱਟਕਦੇ ਰਹਿੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਕਿਸੇ ਧਰਤੀ ਉਤੇ ਵੀ ਰਹੀਏ। ਰੋਜ਼ੀ-ਰੋਟੀ ਦਾ ਜੁਗਾੜ ਤਾਂ ਕਰਨਾਂ ਪੈਂਦਾ ਹੈ। ਜੈਸੀ ਕਮਾਈ ਹੋਵੇਗੀ। ਵੈਸਾ ਹੀ ਖਾਂਣ, ਰਹਿੱਣ, ਪਹਿੱਨਣ ਨੂੰ ਮਿਲੇਗਾ। ਜਿੰਨੀਆਂ ਵੱਧ ਥਾਂਵਾਂ ਲੋਕ ਬਦਲਦੇ ਹਨ। ਉਨੀ ਵੱਧ ਪ੍ਰੇਸ਼ਾਨੀ ਉਠਾਉਣੀ ਪੈਦੀ ਹੈ। ਦਿਮਾਗ ਉਤੇ ਬਹੁਤ ਸਟਰਿਸ ਹੁੰਦੀ ਹੈ। ਕਈ ਸਾਰੀ ਉਮਰ ਇਧਰ ਉਧਰ ਭੱਟਕਦੇ ਰਹਿੰਦੇ ਹਨ। ਬਾਰ-ਬਾਰ ਘਰ ਦੀਆਂ ਚੀਜ਼ਾਂ ਖ੍ਰੀਦਣੀਆਂ ਪੈਂਦੀਆਂ ਹਨ। ਘਰ ਤੇ ਕੰਮ ਲੱਭਣਾਂ ਪੈਦਾ ਹੈ। ਗੈਰੀ ਵੈਨਕੁਵਰ ਵਿੱਚ ਵੀ ਟੈਕਸੀ ਚਲਾਉਂਦਾ ਸੀ। ਬਿੰਦੂ ਨੇ ਕੰਮ ਲੱਭ ਲਿਆ ਸੀ। ਹਰ ਕੰਮ ਉਤੇ ਔਰਤਾਂ ਮਰਦਾ ਨਾਲ ਬਾਹ ਪੈਦਾ ਰਹਿੰਦਾ ਹੈ। ਨੇੜਤਾ ਵੱਧਦੀ ਹੈ। ਕਈ ਦਿਲ ਨੂੰ ਮਜ਼ਬੂਤ ਰੱਖਦੇ ਹਨ। ਕਈ ਐਸੇ ਵੀ ਹਨ। ਮੌਕਾ ਭਾਲਦੇ ਹਨ। ਕਦੋਂ ਹੱਥ ਫਿਰਦਾ ਹੈ? ਕਈ ਨਵੇਂ ਲੋਕਾਂ ਤੋਂ ਸ਼ਰਮਾਉਂਦੇ ਰਹਿੰਦੇ ਹਨ। ਗੈਰੀ ਵਰਗੇ ਵੀ ਲੋਕਾਂ ਵਿਚੋਂ ਹੀ ਹਨ। ਬਿੰਦੂ ਦੇ ਕੰਮ ਉਤੇ ਨਵਾਂ ਮੁੰਡਾ ਸਾਜਨ ਆ ਗਿਆ ਸੀ। ਇਸ ਨੌਜੁਵਾਨ ਨਾਲ ਬਿੰਦੂ ਦਾ ਤਾਲ ਬੱਣ ਗਿਆ ਸੀ। ਗੈਰੀ ਨੂੰ ਤਾਂ ਬਿੰਦੂ ਨੇ, ਡੰਗ ਸਾਰਨ ਲਈ ਮੋਹਰਾ ਬੱਣਾਇਆ ਸੀ। ਬਾਸੀ ਚੀਜ਼ ਉਨਾਂ ਚਿਰ ਹੀ ਖਾਂਣੀ ਪੈਂਦੀ ਹੈ। ਜਿੰਨਾਂ ਚਿਰ ਤਾਜ਼ੀ ਨਹੀਂ ਮਿਲਦੀ। ਗੈਰੀ ਬਿੰਦੂ ਤੋਂ 20 ਸਾਲ ਵੱਡਾ ਸੀ।

ਬਿੰਦੂ ਗੈਰੀ ਨੂੰ ਛੱਡ ਕੇ, ਸਾਜਨ ਨਾਲ ਚੱਲੀ ਗਈ। ਨਮਿਆਂ ਦੇ ਸੰਗ ਰਲ ਕੇ ਭੁੱਲ ਗਏ ਯਾਰ ਪੁਰਾਣੇ। ਦੋਂਨੇਂ ਇਕੱਠੇ ਰਹਿੱਣ ਲੱਗ ਗਏ ਸਨ। ਸਾਲ ਪਿਛੋਂ ਦੋਂਨਾਂ ਨੇ ਵਿਆਹ ਕਰਾ ਲਿਆ ਸੀ। ਸਾਜਨ ਪਾਸਪੋਰਟ ਉਤੇ ਕਨੇਡਾ ਦੀ ਇੰਮੀਗ੍ਰੇਸ਼ਨ ਦੀ ਮੋਹਰ ਲੱਗਦੇ ਹੀ ਕਬੂਤਰ ਵਾਂਗ ਫੁਰ ਹੋ ਗਿਆ। ਬਿੰਦੂ ਦੇ ਦਿਮਾਗ ਉਤੋਂ ਇਸ਼ਕ ਦਾ ਭੂਤ ਲੱਥ ਗਿਆ ਸੀ। ਉਹ ਗੇਲੋ ਦੇ ਘਰ ਵਾਪਸ ਆ ਗਈ ਸੀ। ਗੇਲੋ ਨੇ ਬਿੰਦੂ ਨੁੰ ਪੁੱਛਿਆ, " ਹੁਣ ਇਥੇ ਕੀ ਕਰਨ ਆਈ ਹੈਂ? ਕੀ ਹੁਣ ਬਾਹਰਲੇ ਆਸਰੇ ਮੁਕ ਗਏ ਹਨ? " " ਹਾਂ ਮੰਮੀ ਕੋਈ ਆਸਰਾ ਨਹੀਂ ਰਿਹਾ। ਇਸੇ ਲਈ ਇਥੇ ਆ ਗਈ ਹਾਂ। " " ਤੂੰ ਇਕੱਲੀ ਆਂਈ ਹੈ। ਗੈਰੀ ਕਿਥੇ ਹੈ? " " ਉਹ ਕਿਸੇ ਹੋਰ ਔਰਤ ਨਾਲ ਰਹਿੱਣ ਲੱਗ ਗਿਆ ਹੈ। ਮੈਂ ਉਸ ਨੂੰ ਬਹੁਤ ਚਿਰ ਤੋਂ ਨਹੀਂ ਮਿਲੀ। ਮੈਂ ਸਾਲ ਦੀ ਉਸ ਨਾਲ ਨਹੀਂ ਰਹਿੰਦੀ ਸੀ। " " ਇਹ ਜੋ ਪੇਟ ਵਿੱਚ ਹੈ। ਇਹ ਕਿਸਦਾ ਬੱਚਾ ਹੈ? " " ਮੈਂ ਸਾਜਨ ਨਾਲ ਵਿਆਹ ਕਰਇਆ ਸੀ। ਇਹ ਬੱਚਾ ਉਸ ਦਾ ਹੈ। " " ਕੀ ਤੂੰ ਉਸ ਨੂੰ ਵੀ ਛੱਡ ਕੇ ਆ ਗਈ? ਇਸ ਬੱਚੇ ਨੂੰ ਕੌਣ ਪਾਲ਼ੇਗਾ? ਦੁਨੀਆਂ ਕੀ ਕਹੇਗੀ?" " ਮੈਂ ਲੋਕਾਂ ਤੋਂ ਕੀ ਲੈਣਾ ਹੈ? ਮੇਰੀ ਆਪਦੀ ਜਿੰਦਗੀ ਹੈ। ਜਦੋਂ ਬੱਚਾ ਦੁਨੀਆਂ ਉਤੇ ਆਏਗਾ। ਆਪੇ ਪਲ਼ ਜਾਵੇਗਾ। " " ਬਿੰਦੂ ਲੋਕਾਂ ਨਾਲ ਚੱਲਣਾਂ ਪੈਂਦਾ ਹੈ। ਲੋਕਾਂ ਦੇ ਡਰ ਕਰਕੇ ਹੀ ਬੰਦਾ ਮਰਜ਼ਾਦਾ ਵਿੱਚ ਰਹਿੰਦਾ ਹੈ। ਗੱਲਤੀਆਂ ਨਹੀਂ ਕਰਦਾ। " ਸੋਨੀ ਬਿੰਦੂ ਦੀ ਅਵਾਜ਼ ਸੁਣ ਕੇ ਆ ਗਈ ਸੀ। ਉਸ ਨੇ ਕਿਹਾ, " ਬਿੰਦੂ ਮੰਮੀ ਠੀਕ ਕਹਿੰਦੀ ਹੈ। ਤੂੰ ਬੱਚਾ ਗਿਰਵਾ ਦੇ। ਐਸੇ ਬਾਪ ਦਾ ਬੱਚਾ ਤੂੰ ਕੀ ਕਰਨਾਂ ਹੈ? ਜੋ ਤੈਨੂੰ ਛੱਡ ਗਿਆ ਹੈ। " " ਸੋਨੀ ਬੱਚਾ ਛੇ ਮਹੀਨੇ ਦਾ ਹੈ। ਕੋਈ ਦੋ. ਤਿੰਨ ਮਹੀਨੇ ਦਾ ਨਹੀਂ ਹੈ। ਜੇ ਛੋਟਾ ਹੁੰਦਾ. ਮੈਂ ਵੀ ਨਹੀਂ ਰੱਖਣਾਂ ਸੀ। ਹੁਣ ਤਾਂ ਬੱਚਾ ਪੂਰਾ ਪਲ਼ਿਆ ਹੋਇਆ ਹੈ। "




 

Comments

Popular Posts