ਤੇਰੇ ਆਉਣੇ ਦੀਆਂ ਵਿੜਕਾਂ ਅਸੀਂ ਉਠ-ਉਠ ਲੈਂਦੇ।

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਸੋਹਣਿਆਂ ਦੇ ਵਿੱਚੋਂ ਲੱਗੇ ਮੈਨੂੰ ਤੁਸੀਂ ਸੋਹਣੇ ਬਾਲੇ।

ਤੇਰੇ ਵੇ ਝੂਠੇ ਲਾਰੇ। ਸਾਨੂੰ ਲੱਗਦੇ ਬੜੇ ਪਿਆਰੇ।

ਇਹ ਸੌਣ ਨਹੀਂ ਦਿੰਦੇ। ਮੈਨੂੰ ਰਾਤਾਂ ਨੂੰ ਜਗਾਉਂਦੇ।

ਰਾਤਾਂ ਨੂੰ ਨਾਂ ਸੌਈਏ। ਅਸੀਂ ਉਠ-ਉਠ ਬਹੀਏ।

ਰਾਤਾ ਜਗਾ ਕੇ ਬੈਠੋਉਂਦੇ। ਉਬੜ ਵਾਹੇ ਉਠਾਉਂਦੇ।

ਤੇਰੇ ਆਉਣੇ ਦੀਆਂ ਵਿੜਕਾਂ ਅਸੀਂ ਉਠ-ਉਠ ਲੈਂਦੇ।

ਤੈਨੂੰ ਦਿਲ ਵਾਲੀ ਗੱਲ ਅਸੀਂ ਸੱਚੀ ਹੈਗੇ ਕਹਿੰਦੇ।

ਤੁਸੀਂ ਸੱਤੀ ਦੇ ਸੁਪਨਿਆਂ ਵਿੱਚ ਦਿਨ-ਰਾਤ ਰਹਿੰਦੇ।

ਤੁਸੀਂ ਸਤਵਿੰਦਰ ਨੂੰ ਬਾਂਹਾਂ ਖਿਲਾਰ ਮਿਲ ਲੈਂਦੇ।

ਸੱਜਣਾਂ ਵੇ ਪੁਜ ਕੇ ਚਲਾਕੀਆਂ ਤੁਸੀਂ ਰਹਿੰਦੇ ਕਰਦੇ

ਜੋ ਪਿਆਰ ਦਿਨ ਦੇ ਚਾਨਣੇ ਕਰਨੋਂ ਤੁਸੀਂ ਡਰਦੇ।

ਰਾਤ ਦੇ ਹਨੇਰੇ ਵਿੱਚ ਚੋਰਾਂ ਵਾਂਗ ਡਿਝਾਂ ਲਾਹੁਦੇ।

Comments

Popular Posts