ਭਾਗ 38 ਜਿੰਦਗੀ ਜੀਨੇ ਦਾ ਨਾਂਮ ਹੈ
ਔਰਤ ਚਾਹੇ ਤਾਂ ਮਰਦ ਨੂੰ ਜਿੰਨਾਂ ਚਾਹੇ ਬੇਵਕੂਫ਼ ਬੱਣਾਂ ਸਕਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ ਦੇ ਕਨੇਡਾ ਆਉਣ ਦੇ ਪੇਪਰ ਬੱਣ ਰਹੇ ਸਨ। ਇਸ ਲਈ ਉਸ ਨੂੰ ਪ੍ਰੇਮ ਦੀ ਹਰ ਗੱਲ ਮੰਨਣੀ ਪੈਣੀ ਸੀਕੈਲੋ ਦਾ ਪ੍ਰੇਮ ਨਾਲ ਵਿਆਹ ਹੋਇਆ ਸੀ। ਹੁਣ ਕੈਲੋ ਉਸ ਦੀ ਜਾਇਦਾਦ ਸੀ। ਆਪਣੀ ਵਿਆਹੀ ਔਰਤ ਨਾਲ ਜੋ ਚਾਹੇ ਕਰੇ। ਉਸ ਨੂੰ ਪਿਆਰ ਨਾਲ ਰੱਖੇ ਜਾਂ ਡਰਾ, ਧਮਕਾ ਕੇ ਰੱਖੇ। ਔਰਤ ਵੈਸੇ ਵੀ ਪਤੀ ਅੱਗੇ ਸਾਰੇ ਹੱਥਿਆਰ ਸਿੱਟ ਦਿੰਦੀ ਹੈ। ਪਤੀ ਕਹੇ ਉਠ ਜਾ, ਸੌਂ ਜਾ ਸਬ ਉਸੇ ਦਾ ਹੁਕਮ ਚੱਲਦਾ ਹੈ। ਜਿਸ ਦੇ ਘਰ ਵਿੱਚ ਜਾਈਏ, ਉਸੇ ਦਾ ਕਨੂੰਨ ਮੰਨਣਾਂ ਪੈਂਦਾ ਹੈ। ਸਿਆਣੇ ਕਹਿੰਦੇ ਹਨ,” ਜੋ ਔਰਤ ਆਪਦੇ ਖ਼ਸਮ ਦੀ ਗੱਲ ਨਹੀਂ ਮੰਨਦੀ। ਉਹ ਦਰ-ਦਰ ਭੱਟਕਦੀ ਹੈ। “ ਹੁਣ ਸੋਚਣਾਂ ਹੈ, ਜੇ ਖ਼ਸਮ ਖੂਹ ਵਿੱਚ ਧੱਕਾ ਦੇਵੇ, ਕੀ ਛਾਲ ਮਾਰ ਦੇਣੀ ਚਾਹੀਦੀ ਹੈ? ਪਤਨੀ ਨੂੰ ਪਤੀ ਦੇ ਕਹੇ ਵਿੱਚ ਰਹਿੱਣਾਂ ਪੈਂਦਾ ਹੈ। ਆਪ ਪਤੀ ਜੋ ਮਰਜ਼ੀ ਕਰਦਾ ਫਿਰੇ ਸਬ ਮੁਆਫ਼ ਹੈ। ਚਾਰ ਮਹੀਨੇ ਕੈਲੋ ਦੇ ਪੇਪਰ ਬੱਣਨ ਵਿੱਚ ਲੱਗ ਗਏ।

ਕੁੜੀਆਂ ਨੂੰ ਦੇਖ਼ ਕੇ, ਪ੍ਰੇਮ  ਦੀਆਂ ਲਾਰਾਂ ਟਪੱਕਣ ਲੱਗ ਪੈਂਦੀਆਂ ਸਨ। ਪੜ੍ਹਨ ਵਾਲੀਆਂ ਕਈ ਕੁੜੀਆਂ ਵਰਕ ਪ੍ਰਮਿੰਟ ਉਤੇ, ਕਈ ਪੜ੍ਹਾਈ ਕਰਨ ਆਈਆਂ ਹੋਈਆਂ ਸਨ। ਪ੍ਰੇਮ ਨਾਲ ਪੜ੍ਹਨ ਵਾਲੀ ਕੁੜੀ ਰਮਨ ਵੀ ਪੜ੍ਹਾਈ ਕਰਨ ਲਈ ਕਨੇਡਾ ਆਈ ਹੋਈ ਸੀ। ਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਕਨੇਡੀਅਨ ਸਿਟੀਜ਼ਨ ਹੈ। ਰਮਨ ਨੂੰ ਹੋਰ ਕੁੱਝ ਜਾਂਨਣ ਦੀ ਜਰੂਰਤ ਹੀ ਨਹੀਂ ਸੀ। ਇਹ ਪ੍ਰੇਮ ਦੇ ਦੁਆਲੇ ਆਪਦੇ ਲਾਲਚ ਲਈ ਹੋਈ ਸੀ। ਉਸ ਨੂੰ ਕਿਸੇ ਨੇ ਦੱਸ ਦਿੱਤਾ ਸੀ। ਜੇ ਕਿਸੇ ਕੱਚੀ ਔਰਤ ਨੂੰ, ਕਿਸੇ ਵੀ ਕਨੇਡਾ ਦੇ ਵਿੱਚ ਰਹਿੰਦੇ, ਕੱਚੇ ਜਾਂ ਪੱਕੇ ਮਰਦ ਦਾ ਬੱਚਾ ਪੈਦਾ ਹੋ ਜਾਵੇ। ਜੇ ਬੱਚਾ ਕਨੇਡਾ ਦੀ ਧਰਤੀ ਤੇ ਜੰਮਦਾ ਹੈ। ਬੱਚਾ ਕਨੇਡਾ ਦਾ ਨਾਗਰਿਕ ਬੱਣ ਜਾਂਦਾ ਹੈ। ਬੱਚਾ ਪਾਲਣ ਲਈ ਮਾਂ ਨੂੰ ਬੱਚੇ ਦੇ ਨਾਲ ਕਨੇਡਾ ਵਿੱਚ ਰਹਿੱਣ ਦੀ ਅਜ਼ਾਜ਼ਤ ਮਿਲ ਜਾਂਦੀ ਹੈ। ਰਮਨ ਨੂੰ ਤਾਂ ਪ੍ਰੇਮ ਕਨੇਡੀਅਨ ਮਿਲ ਗਿਆ ਸੀ। ਇੱਕੋ ਤੀਰ ਨਾਲ ਦੋ ਸ਼ਿਕਾਰ ਹੱਥ ਲੱਗਣ ਵਾਲੇ ਸਨ।
ਪ੍ਰੇਮ ਉਸ ਨਾਲ ਸਮਾਂ ਗੁਜ਼ਾਰਨ ਲਈ ਫਿਰਦਾ ਸੀ। ਰਮਨ ਵਰਗੀਆਂ ਉਸ ਦੀ ਜਿੰਦਗੀ ਵਿੱਚ ਪਹਿਲਾਂ ਵੀ ਆ ਚੁਕੀਆਂ ਸਨ। ਉਹ ਐਸੀਆਂ ਕੁੜੀਆਂ ਨੂੰ ਰਾਤ ਬੀਤੀ ਵਾਂਗ ਸਮਝਦਾ ਸੀ। ਅੱਗਲੇ ਦਿਨ ਨਵੇਂ ਦਿਨ ਵਾਂਗ ਹੋਰ ਕੁੜੀ ਮਿਲ ਜਾਂਦੀ। ਕੈਲੋ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਪਤਨੀ ਤਾਂ ਹੁੰਦੀ ਹੀ ਸ਼ੋ-ਪੀਸ ਹੈ। ਮਜ਼ੇ ਤਾਂ ਬਾਹਰ ਵਾਲੀ ਨਾਲ ਲੈ ਹੁੰਦੇ ਹਨ। ਮਰਦ ਬਿਚਾਰੇ ਕੀ ਜਾਂਨਦੇ ਹਨ? ਰਮਨ ਦਾ ਮੱਕਸਦ ਪੂਰਾ ਹੋ ਗਿਆ ਸੀ। ਪਤਾ ਨਹੀਂ ਕਿਥੋਂ ਖੈਰ ਪੈ ਗਈ ਸੀ? ਉਹ ਮਾਂ ਬੱਣਨ ਵਾਲੀ ਸੀ। ਕਨੇਡਾ ਵਿੱਚ ਬੱਚੇ ਦਾ ਨਾਂਮ ਮਾਂ ਦੇ ਨਾਲ ਜੁੜਦਾ ਹੈ। ਬਾਪ ਦਾ ਚਾਹੇ ਪਤਾ ਥੇ ਨਾਂ ਹੀ ਲੱਗੇ।

Comments

Popular Posts