ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com



ਸੋਹਣਾਂ ਜਿਹਾ ਮੁੰਡਾ ਪਿਆਰ ਲੱਗਦਾ। ਹਾਏ ਨੀ ਜਦੋਂ ਮੇਰੇ ਕੋਲੋ ਲੰਘਦਾ।

ਟੇਡਾ-ਟੇਡਾ ਝਾਕੇ ਸੂਕੀ ਖੰਘ ਖੰਗਦਾ। ਹਾਏ ਨੀ ਮੇਰਾ ਦਿਲ ਮੰਗਦਾ।

ਦਿਲ ਮੰਗਦਾ ਭੋਰਾ ਨਹੀਂ ਸੰਗਦਾ। ਅੱਖਾਂ ਵਿੱਚ ਪਾ ਅੱਖਾਂ ਉਹ ਖੜ੍ਹਦਾ।

ਹਿਲਾ ਕੇ ਸੇਲੀਆਂ ਹਾਲ ਪੁੱਛਦਾ। ਕੋਲੋ ਲੰਘਦਾ ਹੈਲੋ ਸੱਤੀ ਆਖਦਾ।

ਰੁਗ ਭਰਕੇ ਮੇਰਾ ਦਿਲ ਕੱਢਦਾ। ਕਾਲਜ਼ੇ ਨੂੰ ਡੋਬ ਜਿਹੇ ਪਾਉਂਦਾ।

ਦਿਲ ਮੇਰਾ ਧੱਕ-ਧੱਕ ਕਰਦਾ। ਮੇਰਾ ਜੀਅ ਵੀ ਉਹ ਨੂੰ ਚਹੁੰਦਾ।

ਉਹ ਦੇ ਦੁਆਲੇ ਗੇੜੇ ਲਗਾਉਂਦਾ। ਉਹ ਨੂੰ ਦੇਖ਼ ਕੇ ਨਹੀਂ ਰੱਜਦਾ।

ਦਿਲ ਮੇਰਾ ਉਹਦੇ ਤੇ ਮਰਦਾ। ਰੱਬਾ ਵੇ ਤੂੰ ਕਦੋਂ ਮਿਲਾਪ ਕਰਦਾ।

ਦੇਖਦੇ ਹਾਂ ਸਮਾਂ ਕਦ ਆਉਂਦਾ। ਕਦੋਂ ਤੂੰ ਰੱਬਾ ਯਾਰ ਨੂੰ ਮਿਲਾਉਂਦਾ।

ਸੱਤੀ ਦੇ ਸੁੱਤੇ ਭਾਗ ਜਗਾਉਂਦਾ। ਸਾਨੂੰ ਸੁਖ ਚੈਨ ਨਾਂ ਥਿਉਂਦਾ।

ਇਕੱਲੇ ਰਿਹਾ ਨਾਂ ਜਾਂਦਾ। ਸਤਵਿੰਦਰ ਦੇ ਸੁਪਨੇ ਵਿੱਚ ਆਉਂਦਾ।

 
 

Comments

Popular Posts