ਭਾਗ 39 ਜਿੰਦਗੀ ਜੀਨੇ ਦਾ ਨਾਂਮ ਹੈ


ਸ਼ਾਮ ਹੁੰਦੇ ਹੀ ਉਹ ਆਪਦੀਆਂ ਪੰਖੜੀਆਂ ਵਿੱਚ ਸੁੰਦਰ ਔਰਤਾਂ ਨੂੰ ਕਾਬੂ ਕਰ ਲੈਂਦਾ ਸੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ


ਕੈਲੋ ਦਾ ਕਨੇਡਾ ਦਾ ਵੀਜ਼ਾ ਡਾਕ ਵਿੱਚ ਆ ਗਿਆ ਸੀ। ਵੀਜ਼ਾ ਲੱਗਦੇ ਹੀ ਕੈਲੋ ਦੀਆਂ ਕਨੇਡਾ ਜਾਂਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਕੈਲੋ ਦਾ ਜਦੋਂ ਵਿਆਹ ਹੋਇਆ ਸੀ। ਉਦੋਂ ਉਹ ਰੋਈ ਨਹੀਂ ਸੀ। ਉਸ ਦਾ ਮਨ ਜਾਂਣਦਾ ਸੀ। ਅਜੇ ਤਾਂ ਇਥੇ ਹੀ ਰਹਿੱਣਾਂ ਹੈ। ਜਦੋਂ ਵੀਜ਼ਾ ਦੇਖਿਆ, ਕਨੇਡਾ ਜਾਂਣ ਦਾ ਪਹਿਲਾਂ ਤਾਂ ਬਹੁਤ ਚਾਅ ਜਾਗਿਆ। ਕੈਲੋ ਦਾ ਡੈਡੀ ਟਿੱਕਟ ਖ੍ਰੀਦ ਕੇ, ਸੀਟ ਬੁੱਕ ਕਰ ਆਇਆ ਸੀਜਾਂਣ ਦੀ ਤਰੀਕ ਉਸੇ ਹਫ਼ਤੇ ਦੇ ਅਖੀਰ ਦੀ ਸੀ। ਤਿੰਨ ਦਿਨ ਰਹਿੰਦੇ ਸਨ। ਹੁਣ ਕੈਲੋ ਦਾ ਦਿਲ ਡੋਲ ਰਿਹਾ ਸੀ। ਉਸ ਦਾ ਰੋਣ ਨੂੰ ਜੀਅ ਕਰਦਾ ਸੀਉਹ ਮੰਮੀ-ਡੈਡੀ ਤੋਂ ਚੋਰੀ ਰੋਂਦੀ ਸੀ। ਪਰ ਮਾਂ ਨੂੰ ਆਪਦੇ ਬੱਚੇ ਦੀ ਹਰ ਵਿੱੜਕ ਆ ਜਾਂਦੀ ਹੈ। ਉਸ ਦੀ ਮੰਮੀ ਨੇ ਪੁੱਛਿਆ, “ ਤੇਰੀਆਂ ਅੱਖਾ ਕਿਉਂ ਸੁੱਝੀਆਂ ਹਨ? ਤੂੰ ਤਾਂ ਰੋਈ ਲੱਗਦੀ ਹੈ। “ “ ਹਾਂ ਮੰਮੀ ਮੇਰਾ ਰੋਣਾਂ ਹੱਟਦਾ ਹੀ ਨਹੀਂ ਹੈ। ਮੈਂ ਤੁਹਾਨੂੰ ਸਬ ਨੂੰ ਛੱਡ ਕੇ ਕਨੇਡਾ ਚਲੀ ਜਾਂਣਾਂ ਹੈ। “ “ ਕੀ ਤੂੰ ਸਾਨੂੰ ਛੱਡ ਕੇ ਜਾਂਣਾਂ ਨਹੀਂ ਚਹੁੰਦੀ? ਤੇਰੀ ਮਰਜ਼ੀ ਹੈ। ਨਹੀਂ ਕਨੇਡਾ ਜਾਂਣਾਂ, ਤਾਂ ਰਹਿੱਣ ਦੇ। “ “ ਮੰਮੀ ਮੇਰਾ ਇਹ ਮੱਤਲੱਬ ਨਹੀਂ ਹੈ। ਰੋਣਾਂ ਆਪੇ ਆਈ ਜਾਂਦਾ ਹੈ। “ ਵੈਸੇ ਤਾਂ ਉਸ ਦੇ ਮੰਮੀ ਡੈਡੀ ਦਾ ਵੀ ਇਹੀ ਹਾਲ ਸੀ। ਰਾਜੂ ਨੂੰ ਕੋਈ ਬਹੁਤਾ ਫ਼ਰਕ ਨਹੀਂ ਸੀ।  

ਕੈਲੋ ਦਾ ਵਿਆਹ ਹੋ ਜਾਂਣ ਪਿਛੋਂ ਉਸ ਦਾ ਉਥੇ ਰਹਿੱਣਾਂ। ਉਸ ਦੇ ਭਰਾ ਰਾਜੂ ਨੂੰ ਬਹੁਤਾ ਪਸੰਦ ਨਹੀਂ ਸੀ। ਪਤੀ-ਪਤਨੀ ਦੀਆਂ ਕਈ ਗੱਲਾਂ ਐਸੀਆਂ ਸਨ। ਜੋ ਕੈਲੋ ਦੇ ਸਹਮਣੇ ਖੁੱਲ ਜਾਂਦੀਆਂ ਸਨ। ਕਈ ਥਾਵਾਂ ਤੇ ਕਈ ਬਾਰ ਰਾਜੀ ਤੇ ਕੈਲੋ ਇਕੱਲੀਆਂ ਹੀ ਚੱਲੀਆਂ ਜਾਂਦੀਆਂ ਸਨ। ਐਤਵਾਰ ਨੂੰ ਘਰ ਦੀਆਂ ਔਰਤਾਂ ਰਾਜੀ ਨੂੰ ਲੈ ਕੈ ਗੁਰਦੁਆਰੇ ਚੱਲੀਆਂ ਜਾਂਦੀਆਂ ਸਨ। ਉਥੇ ਸਾਧ ਦਾ ਦਿਵਾਨ ਪੂਰਾ ਦਿਨ ਤੇ ਰਾਤ ਨੂੰ ਵੀ ਚੱਲਦਾ ਸੀ। ਸਾਧ ਦੇ ਚੇਲੇ ਲੋਕਾਂ ਦੇ ਮਾਲ ਤੇ ਪਲ਼ੇ ਹੋਏ ਸਨ। ਹੱਡਾਂ-ਪੈਰਾਂ ਦੇ ਖੁੱਲੇ ਸਨ। ਇੱਕ ਤੋਂ ਇੱਕ ਚੜ੍ਹਦੇ ਸਨ। ਕਹਿੰਦੇ ਹਨ, “ ਮਤੀਰਾ ਤੇ ਗਬਰੂ ਲੰਬੇ ਪਏ ਪਲ਼ਦੇ ਹਨ। “ ਸਾਧ ਤੇ ਸਾਧ ਦੇ ਚੇਲਿਆਂ ਦੇ ਕਿਹੜਾ ਹੱਲ ਚੱਲਦੇ ਸਨ? ਇਹ ਵੀ ਦੋ-ਚਾਰ ਵਾਜੇ ਉਤੇ ਸੁਰਾਂ ਕੱਢਕੇ, ਸਾਰਾ ਸਮਾਂ ਵਿਹਲੇ ਹੀ ਰਹਿੰਦੇ ਸਨ। ਪਿੰਡੇ, ਦਾੜ੍ਹੀਆਂ, ਮੁੱਛਾ ਹੀ ਪਲੋਸਦੇ ਰਹਿੰਦੇ ਹਨ। ਇਹ ਹੱਟੇ-ਕੱਟੇ ਦਿਸਦੇ ਸਨ। ਘਰ ਦੇ ਮਰਦ ਦੇ ਤਾਂ ਸਾਹ ਤਾਲੂਏ ਤੇ ਚੜ੍ਹੇ ਰਹਿੰਦੇ ਹਨ। ਬਿਚਾਰੇ ਸੁੱਕਣੇ ਪਏ ਰਹਿੰਦੇ ਹਨ। ਸਾਧ ਦੁਆਲੇ ਔਰਤਾਂ ਦਾ ਇਕੱਠ ਮਰਦਾਂ ਤੋਂ ਵੱਧ ਹੁੰਦਾ ਸੀ। ਘਰ ਵਿੱਚ ਭਾਵੇਂ ਮਰਦ ਸਾਰੀਆਂ ਦੇ ਹਨ। ਸਾਗ-ਦਾਲ ਵਾਂਗ ਸਲੂਣੇ ਲੱਗਦੇ ਸਨ। ਉਨਾਂ ਦੀਆਂ ਗੱਲਾਂ ਮਿਰਚਾਂ ਵਾਂਗ ਲੱੜਦੀਆਂ ਹਨ। ਚੰਗੀਆਂ ਨਹੀਂ ਲੱਗਦੀਆਂ ਸਾਧ ਤੇ ਚੇਲਿਆਂ ਦੀਆਂ ਗੱਲਾਂ, ਮਿੱਠੇ ਬਚਨ ਲੱਗਦੇ ਹਨ। ਬਾਬੇ ਦੇ ਪ੍ਰਸ਼ਾਦ ਵਾਂਗ ਸਾਧ ਦੀ ਹਰ ਗੱਲ ਔਰਤਾਂ ਬੋਚਦੀਆਂ ਹਨ।

ਸਾਧ ਵੀ ਇਕੱਲੀ-ਇਕੱਲੀ ਨੂੰ ਕੰਮਰੇ ਵਿੱਚ ਸੱਦ ਕੇ ਥਾਪੀਆਂ ਦਿੰਦਾ ਹੈ। ਗੱਲ ਕਮਾਲ ਦੀ ਹੈਘਰ ਦੇ ਮਰਦਾਂ ਦੀਆਂ ਡਾਂਗਾਂ ਘੱਟ ਲੱਗਦੀਆਂ ਹਨ। ਜੋ ਔਰਤਾਂ ਸਾਧ ਦੀਆਂ ਥਾਪੀਆਂ ਲੈਣ ਜਾਂਦੀਆਂ ਹਨ। ਕੈਲੋ ਦੀ ਮੰਮੀ ਨੇ ਸਾਧ ਕੋਲ ਕੈਲੋ ਤੇ ਰਾਜੀ ਨੂੰ ਮੁੰਡੇ ਲੈਣ ਭੇਜਿਆ ਸੀ। ਰਾਤ ਵੀ ਪੂਰਨਮਾਸ਼ੀ ਦੀ ਸੀ। ਕਈਆਂ ਦਾ ਬਿਚਾਰ ਹੈ, ਪੂਰੇ ਚੰਦ ਨੂੰ ਨਿੰਮਿਆ ਬੱਚਾ ਪੁੱਤਰ ਪੈਦਾ ਹੁੰਦਾ ਹੈ। ਐਸਾ ਪੁੱਤ ਜੰਮ ਕੇ, ਭਾਵੇਂ ਨਸ਼ੇ ਖਾ ਕੇ, ਖਾਂਨਦਾਨ ਦੀ ਸੁਆਹ ਕਰ ਦੇਵੇ। ਜਿਵੇਂ ਇਹ ਕੇਲੇ, ਛੱਲੀਆਂ ਹੋਣ। ਸਾਧ ਹੱਥ ਵਿੱਚ ਫੜੀ ਬੈਠੇ ਹਨਜੇ ਪਤੀ-ਪਤਨੀ ਨੂੰ ਮੁੰਡਾ ਨਹੀਂ ਜਮਾ ਸਕਦਾ। ਸਾਧ ਆਪਦੇ ਕੋਲ ਹਰ ਔਰਤ ਆਈ ਨੂੰ ਪੁੱਤ ਕਿਥੋ ਦੇਦੂ? ਇਸੇ ਲਈ ਉਸ ਨੇ ਇੰਨੇ ਸਾਰੇ ਲਗਾੜੇ ਰੱਖੇ ਹੋਏ ਸਨ। ਜੇ ਕਿਸੇ ਦੀ ਕਿਸੇ ਨਾਲ ਕਹਾਣੀ ਫਿੱਟ ਆਉਂਦੀ ਹੈ। ਸਾਧ ਦੇ ਕਿਹੜਾ ਤੂਕੇ ਛਾਂਗ ਹੁੰਦੇ ਹਨ? ਸਗੋ ਜਿਨਸ ਵਿੱਚ ਵਾਧਾ ਹੀ ਹੁੰਦਾ ਹੈ। ਪੈਦਾਵਾਰ ਵਧਾਉਣ ਨੂੰ ਲੋਕ 20 ਟਕੱਰਾਂ ਮਾਰਦੇ ਹਨ। ਖੇਤ ਦੀ ਪੈਦਾਵਾਰ ਵਧਾਉਣ ਨੂੰ ਕੋਈ ਦੇਸੀ, ਕੋਈ ਫਰਾਮੀ ਖਾਦ ਪਾਉਂਦਾ ਹੈ। ਵੱਧ ਝਾੜ ਲੈਣ ਨੂੰ, ਚੰਗਾ ਤੇ ਵੱਧ ਬੀਜ ਪਾਇਆ ਜਾਂਦਾ ਹੈ। ਉਵੇਂ ਹੀ ਅੱਜ ਕੱਲ ਬਹੁਤੀਆਂ ਔਰਤਾਂ ਇਕੋਂ ਇੱਕ, ਇੱਕਲੀ, ਤੱਕੜੀ, ਸਨੁੱਖੀ ਤੇ ਪੁੱਤਰ ਦੀ ਔਲਾਦ ਪੈਦਾ ਕਰਨੀਆਂ ਚਹੁੰਦੀਆਂ ਹਨ। ਜੇ ਸਾਧ ਤੇ ਉਸ ਦੇ ਚੇਲਿਆਂ ਦੀ ਦਾਤ ਦਿੱਤੀ ਹੋਊਗੀਵੈਸਾ ਹੀ ਸਾਧ ਵਰਗਾ ਲੱਲੂ ਪੁੱਤਰ ਹੋਵੇਗਾ।

ਕੈਲੋ ਸਾਧ ਲਈ ਹਰ ਰੋਜ਼ ਆਉਣ ਵਾਲੀਆਂ ਵਿੱਚੋਂ ਸੀ। ਸਾਧ ਲਈ ਰਾਜੀ ਨਵੀਂ ਸੀ। ਕੈਲੋ ਨੇ ਰਾਜੀ ਨੂੰ ਸਾਧ ਕੋਲ ਅੰਦਰ ਵਾਲੇ ਕੰਮਰੇ ਵਿੱਚ ਭੇਜ ਦਿੱਤਾ। ਕੋਲੋ ਅੰਦਰ ਜਾਂਣ ਲੱਗੀ। ਤਾਂ ਸਾਧ ਦੇ ਚੇਲੇ ਨੇ ਉਸ ਨੂੰ ਰੋਕ ਦਿੱਤਾਰਾਜੀ ਸਾਧ ਨੂੰ ਦੇਖ਼ ਕੇ ਸਿਰ ਤੋਂ ਪੈਰਾਂ ਤੱਕ ਕੰਬ ਗਈ ਸੀ। ਉਸ ਸਾਧ ਦੀ ਪਹਿਲੇ ਦਿਨ ਵਾਲੀ ਛੂਹ ਚੇਤੇ ਆ ਗਈ। ਸਾਧ ਦੀ ਝਾਕਣੀ ਵਿੱਚ ਅੰਤਾਂ ਦਾ ਨਸ਼ਾ ਸੀ। ਉਸ ਦੀਆਂ ਵੱਟ ਦਿੱਤੀਆਂ ਮੂੱਛਾ, ਅੱਖਾਂ ਦੀ ਤੱਕਣੀ ਵਿੱਚ ਹੋਰ ਅੱਗ ਲਾ ਰਹੀਆਂ ਸਨ। ਦਿਲ ਨੂੰ ਧੂਹ ਪਾ ਰਹੀਆਂ ਸਨ। ਸਾਧ ਨੇ ਦੇਖਦਿਆਂ ਹੀ ਰਾਜੀ ਨੂੰ ਉਠ ਕੇ, ਜੱਫ਼ੀ ਵਿੱਚ ਲੈ ਲਿਆ। ਸਾਧ ਦੇ ਲੱਕ ਦੁਆਲੇ ਲਈ ਹੋਈ, ਕਾਲੀ ਕੰਬਲੀ ਖੁੱਲ ਕੇ, ਭੂਜੇ ਡਿੱਗ ਗਈ। ਸਾਧ ਦੇ ਮਲ ਵਰਗੇ ਸਰੀਰ ਨੇ, ਬਾਜ ਵਾਂਗ ਰਾਜੀ ਨੂੰ ਦਬੋਚ ਲਿਆ। ਬਾਜ ਆਪਦੇ ਪੰਜੇ ਵਿੱਚ ਜੱਕੜ ਕੇ, ਕੰਮਜ਼ੋਰ ਸ਼ਿਕਾਰ ਦੀ ਹੱਡੀ ਪੱਸਲੀ ਨੋਚ ਲੈਂਦਾ ਹੈ। ਰਾਜੀ ਮੱਛੀ ਦੀ ਤਰਾਂ ਬਾਂਹਾਂ ਵਿੱਚੋਂ ਬਾਹਰ ਉਛਲਣ ਦੀ ਕੋਸ਼ਸ਼ ਕਰਨ ਲੱਗੀ। ਸਾਧ ਦੀਆਂ ਮਜ਼ਬੂਤ ਬਾਂਹਾਂ ਦੀ ਪੱਕੜ, ਹੋਰ ਮਜ਼ਬੂਤ ਹੋ ਗਈ। ਉਸ ਕੰਮਰੇ ਨੂੰ ਛੱਡ ਕੇ, ਬਾਹਰ ਦੀ ਲਾਈਟ ਚਲੀ ਗਈ ਸੀ। ਹਰ ਬਾਰ ਇਸੇ ਤਰਾਂ ਹੁੰਦਾ ਸੀ। ਜਿਸ ਤੇ ਸਾਧ ਦੀ ਅੱਖ ਟਿੱਕ ਜਾਂਦੀ ਸੀ। ਉਸੇ ਵੇਲੇ ਬੱਤੀ ਗੁੱਲ ਹੋ ਜਾਂਦੀ ਸੀ। ਕੈਲੋ ਵਾਂਗ ਉਸ ਦੇ ਘਰ ਵਾਲੇ ਵੀ ਸਾਰੀ ਰਾਤ ਹਨੇਰੇ ਦੇ ਦਿਵਾਨ ਵਿੱਚੋਂ ਆਪਣੀ ਨਾਲ ਦੀ ਔਰਤ ਗੁਆਚੀ ਲੱਭਦੇ ਰਹਿੰਦੇ ਹਨ। ਉਧਰ ਸਾਧ ਅੱਗਲੀ ਦਾ ਰੂਪ ਰੱਜ ਕੇ, ਗੋਡੀਆਂ ਲਾ ਕੇ ਹੁੰਢਾਉਂਦਾ ਸੀ। ਕਾਮ ਵਿੱਚ ਭੂਸਰੇ ਸਾਨ੍ਹ ਵਾਂਗ ਦੁਆਲੇ ਹੋ ਜਾਂਦਾ ਸੀ। ਸਾਧ ਦੇ ਕੀ ਬੱਸ ਸੀ? ਉਸ ਦੁਆਲੇ ਰੰਗ ਬਰੰਗੀਆਂ ਤਿੱਤਲੀਆਂ ਆਪ ਡੱਗ-ਮੱਗੋ ਆਂਉਂਦੀਆਂ ਸਨ। ਸ਼ਾਮ ਹੁੰਦੇ ਹੀ ਉਹ ਆਪਦੀਆਂ ਪੰਖੜੀਆਂ ਵਿੱਚ ਸੁੰਦਰ ਔਰਤਾਂ ਨੂੰ ਕਾਬੂ ਕਰ ਲੈਂਦਾ ਸੀ। ਉਸ ਤੋਂ ਸੰਤੁਸ਼ਟ ਹੋਣ ਵਾਲੀਆਂ ਔਰਤਾਂ ਆਪ ਹੀ ਉਸ ਦੁਆਲੇ ਹੋਈਆਂ ਰਹਿੰਦੀਆਂ ਸਨ।

Comments

Popular Posts