ਮਾਰ ਭਾਵੇਂ ਰੱਖ ਹੁਣ ਤੇਰੇ ਜੋਗੇ ਰਹਿ ਗਏ ਆਂ


ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ

satwinder_7@hotmail.com

ਉਹ ਦਾ ਭੋਲਾ ਚੇਹਰਾਂ ਉਹ ਮੇਰਾ ਬੱਣ ਗਿਆ।

ਲੜ ਮੇਰੀ ਚੂੰਨੀ ਦਾ ਉਹ ਫੜ ਕੇ ਬੈਠ ਗਿਆ।

ਮੇਰੀ ਡੈਡੀ ਜੀ ਦੇ ਕੋਲੋ ਪਲਾ ਫੜ ਬਹਿ ਗਿਆ।

ਚਾਰ ਫੇਰੇ ਲੈ ਕੇ ਮੇਰੇ ਨਾਲ ਜਦੋਂ ਬਹਿ ਗਿਆ।

ਰਿਸ਼ਤੇਦਾਰਾਂ ਦੇ ਪੈਸਿਆਂ ਦਾ ਮੀਂਹ ਵਰ ਗਿਆ।

ਮਿੱਠਾ-ਮਿੱਠਾ ਹਾਸਾ ਬੁੱਲਾਂ ਵਿੱਚ ਉਹ ਹੱਸਿਆ।

ਅੱਖਾ ਨਾਲ ਹੱਸਦੇ ਨੇ ਉਹ ਨੇ ਮੈਨੂੰ ਤੱਕਿਆ।

ਸੌਹਰਿਆਂ ਦੇ ਪਿੰਡੋਂ ਤੇਰੀ ਡੋਲੀ ਲੈ ਕੇ ਚੱਲਿਆ।

ਰਸਤੇ ਵਿੱਚ ਪੁੱਛਦਾ ਦੱਸ ਮਰਜ਼ੀ ਤੇਰੀ ਕਿਆ।

ਸੱਚੀਂ-ਸੱਚੀਂ ਦੱਸੀਂ ਕੀ ਮੈਂ ਤੈਨੂੰ ਪਸੰਦ ਵੀ ਆਂ?

ਮੈਂ ਕਿਹਾ ਭੌਦੂ ਜੀ ਹੁਣ ਤੇਰੇ ਪੱਲੇ ਪੈ ਗਏ ਆਂ।

ਮਾਰ ਭਾਵੇਂ ਰੱਖ ਹੁਣ ਤੇਰੇ ਜੋਗੇ ਰਹਿ ਗਏ ਆਂ।

ਬਾਂਹ ਫੜ ਮੇਰੀ ਮੈਨੂੰ ਵਿਹੜੇ ਵਿੱਚ ਲੈ ਗਿਆ।

ਕਹਿੰਦਾ ਸ਼ੰਗਨ ਦੀ ਬਾਰੀ ਹੁਣ ਮੰਮੀ ਜੀ ਦੀ ਆ।

ਨੀ ਉਹ ਹੱਸਦਾ ਪੱਟੜੇ ਤੇ ਚੜ੍ਹ ਖੜ੍ਹ ਗਿਆ।

ਮੇਰੇ ਕੋਲੋ ਜਿੱਤਣੇ ਦੀ ਅੜੀ ਕਰ ਖੜ੍ਹ ਗਿਆ।

ਮੈ ਉਤਰ ਗਈ ਪੱੜੜੇ ਤੋਂ ਉਹ ਲੱਡੂ ਖਾਂਦਾ ਰਹਿ।

ਸੋਚਦਾ ਉਹ ਹੋਣਾਂ ਠੱਗੀ ਮਾਰ ਸੱਤੀ ਨੂੰ ਲੈ ਗਿਆ।

ਉਹ ਕੀ ਜਾਂਣੇ ਉਹ ਤਾਂ ਠੱਗੀ ਵਿੱਚ ਆ ਗਿਆ।

ਉਮਰ  ਦੀ ਹੱਥ-ਕੜੀ ਸਤਵਿੰਦਰ ਤੋਂ ਲੁਆ ਗਿਆ।

ਆਪਦੇ ਨਾਂਮ ਦੀ ਬੇੜੀ ਮੇਰੇ ਪੈਰ ਵਿੱਚ ਪਾ ਗਿਆ।

ਮੇਰੇ ਨਾਂਮ ਦਿਲ ਆਪਦਾ ਉਸ ਦਿਨ ਕਰਾ ਗਿਆ।

ਘਰ ਬਾਰ ਦੀ ਰਾਣੀ ਮੈਨੂੰ ਉਸ ਦਿਨ ਬੱਣਾਂ ਗਿਆ।
 

 

 

Comments

Popular Posts