ਭਾਗ 40 ਜਿੰਦਗੀ ਜੀਨੇ ਦਾ ਨਾਂਮ ਹੈ

ਪੋਤਾ ਵਿਹੜੇ ਵਿੱਚ ਖੇਡਣਾਂ ਚਾਹੀਦਾ ਸੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਔਰਤ ਚਾਹੇ ਸਰੀਰ ਵੇਚ ਕੇ ਜਾਂ ਸਰੀਰਕ ਮੇਹਨਤ ਕਰਕੇ ਕਮਾਂਈ ਕਰਕੇ ਲਿਆਵੇ। ਜੇ ਮਰਦ ਉਸ ਤੋਂ ਪੈਸੇ ਜਾਂ ਕਿਸੇ ਹੋਰ ਚੀਜ਼ਾਂ ਦੀ ਝਾਕ ਰੱਖਦਾ ਹੈ। ਔਰਤ ਦੇ ਮਾਲ ਤੇ ਪੱਲ਼ਦਾ ਹੈ। ਔਰਤ ਦੀ ਕਮਾਂਈ ਖਾਂਣ ਵਾਲੇ ਨੂੰ ਲੋਕ ਦੱਲਾਂ ਕਹਿੰਦੇ ਹਨ। ਵੈਸੇ ਕਈ ਵਿਹਲੇ ਪਤੀ, ਪਤਨੀ, ਪੁੱਤਰ ਵੀ ਔਰਤਾਂ ਦੀ ਕਮਾਂਈ ਹੀ ਖਾਂਦੇ ਹਨ। ਪਤੀ ਬਦਲੇ ਵਿੱਚ ਸਿਰਫ਼ ਆਪਦਾ ਸਰੀਰਕ ਸੁਖ ਦਿੰਦਾ ਹੈ। ਹਰ ਖੇਤਰ ਦੇ ਮਰਦ ਔਰਤ ਨੂੰ ਚੂੰਡਣ ਨੂੰ ਰਹਿੰਦੇ ਹਨ। ਔਰਤ ਵੀ ਤਾਂ ਮਰਦ ਦਾ ਸਾਥ ਦਿੰਦੀ ਹੈ। ਭਾਵੇਂ ਉਹ ਪਤਨੀ, ਪ੍ਰੇਮਕਾਂ ਜਾਂ ਰੰਡੀ ਹੀ ਹੋਵੇ। ਧਰਮਿਕ ਥਾਂਵਾਂ ਤੇ ਵੀ ਜ਼ਿਆਦਾ ਤਰ ਔਰਤਾਂ ਹੀ ਸਾਧਾਂ ਲਈ ਇਧਰੋਂ-ਉਧਰੋਂ ਮਾਲ ਇਕੱਠਾ ਕਰਕੇ ਲੈ ਜਾਂਦੀਆਂ ਹਨ। ਧਰਮਿਕ ਥਾਂਵਾਂ ਤੇ ਮਰਦਾਂ ਤੋਂ ਵੱਧ ਔਰਤਾਂ ਦੀ ਗਿੱਣਤੀ ਹੁੰਦੀ ਹੈ। ਕੁੱਤੇ ਨੂੰ ਭਾਂਵੇਂ ਰੋਟੀ ਦੀ ਬੁਰਕੀ ਨਾਂ ਪਾਉਣ। ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ ਦੁੱਧ ਪਿਉਂਦੀਆਂ ਰਹਿੰਦੀਆਂ ਹਨ। ਇਸ ਡੇਰੇ ਦੇ ਸਾਧ ਦੀਆਂ ਅੱਖਾ, ਹਿਰਨ ਦੀਆਂ ਅੱਖਾਂ ਵਰਗੀਆਂ ਮੋਟੀਆਂ ਸਨ। ਜਦੋ ਉਸ ਸਾਧ ਨੇ ਰਾਜੀ ਵੱਲ ਨਜ਼ਰ ਸਿੱਟੀ। ਰਾਜੀ ਦੇ ਅੱਖ ਦੀ ਸੱਟ ਤੀਰ ਵਾਂਗ ਦਿਲ ਤੇ ਵੱਜੀ। ਜਿਵੇਂ ਰੁਗ ਭਰਕੇ, ਕਾਲਜਾ ਕੱਢ ਲਿਆ ਹੋਵੇ। ਸਾਧ ਦੀਆਂ ਅੱਖਾ ਵਿੱਚ ਇੰਨਾਂ ਤਾਅ ਸੀ। ਮਿਸ਼ਾਲ ਦੀ ਤਰਾਂ ਅੱਖਾਂ ਮੱਚ ਰਹੀਆਂ ਸਨ। ਰਾਜੀ ਨੂੰ ਅੱਖਾਂ ਵਿੱਚ ਤੱਕ-ਤੱਕ ਕੇ ਹੀ ਸੁਆਦ ਆ ਰਿਹਾ ਸੀ। ਉਹ ਬਾਰ-ਬਾਰ ਅੱਖਾਂ ਦੀ ਖੇਡ ਦਾ ਨਜ਼ਾਰਾ ਤੱਕ ਰਹੀ ਸੀ। ਉਹ ਅੱਖਾਂ ਵਿੱਚੋਂ ਪੀ-ਪੀ ਕੇ, ਸ਼ਰਾਬੀ ਹੋ ਗਈ ਸੀ। ਸਾਧ ਨੇ ਤੰਬੂ ਵਰਗੇ ਚੋਲੇ ਵਿੱਚ ਰਾਜੀ ਨੂੰ ਦੱਬ ਲਿਆ ਸੀ। ਸਾਧ ਦੇ ਉਂਗ਼ਲਾਂ ਦੇ ਪੋਟੇ ਨਰਮ ਅੰਗਾਂ ਉਤੇ ਫਿਰ ਰਹੇ ਸਨ। ਉਸ ਦੀ ਹਾਲਤ ਬੇਹੋਸ਼ੀ ਦੀ ਹੋ ਗਈ ਸੀ। ਸਾਧ ਨੇ ਰਾਜੀ ਨੂੰ ਹਿਪਨੋਂਟਾਏਜ਼ ਕਰਕੇ, ਆਪਦੇ ਕੰਟਰੌਲ ਵਿੱਚ ਕਰਕੇ ਕਾਬੂ ਕਰ ਲਿਆ ਸੀ।
ਰਾਜੂ ਦਾ ਸਰੀਰ ਕੰਮ ਦਾ ਮਾਰਿਆ ਸੀ। ਸ਼ਰਾਬ ਦੇ ਨਸ਼ੇ ਨਾਲ ਪਿੰਜਰ ਵਰਗਾ ਹੋਇਆ ਪਿਆ ਸੀ। ਰਾਜੀ ਨੂੰ ਪ੍ਰੇਤ ਵਰਗਾ ਲੱਗਦਾ ਸੀ। ਸਾਧ ਔਰਤਾਂ ਤੋਂ ਦੁੱਧ ਪੀ-ਪੀ ਕੇ ਮੱਲ ਵਰਗਾ ਬੱਣਿਆ ਹੋਇਆ ਸੀ। ਸਾਧ ਦਾ ਮੋਟੀ ਚੰਮੜੀ ਦਾ ਕੂਲਾ, ਗੁਦਗੁਦਾ ਪਿੰਡਾ ਰਾਜੀ ਦੇ ਨਾਲ ਲੱਗਦੇ ਹੀ ਉਸ ਨੂੰ ਬੇਹੋਸ਼ ਕਰ ਗਿਆ ਸੀ। ਸਾਧ ਕੋਹਲੂ ਨੂੰ ਜੋਤੇ, ਮੌਲੇ ਬੱਲਦ ਵਾਂਗ, ਸਾਰੀ ਰਾਤ ਖਹਿੰਦਾ ਰਿਹਾਹਾਥੀ ਵਾਂਗ ਕਾਂਮ ਦੀ ਅੱਗ, ਰਾਜੀ ਦੇ ਨਰਮ ਸਰੀਰ ਨਾਲ ਹੋਰ ਭੱਖ ਰਹੀ ਸੀ। ਸਾਧ ਏਸੀ ਵਿੱਚ ਵੀ ਮੀਂਹ ਵਿੱਚ ਭਿਜੀ ਛੱਤਰੀ ਵਾਂਗ ਨੂਚੜ ਰਿਹਾ ਸੀ। ਉਸ ਦੇ ਚੇਲੇ ਕੋਲ ਸ਼ਰਬੱਤ, ਜੂਸ, ਦੁੱਧ ਲਈ ਖੜ੍ਹੇ ਸਨ। ਜੁਵਾਨ ਰਾਜੀ ਸਾਧ ਨੂੰ ਗਾਡਰ ਵਰਗਾ ਮਜ਼ਬੂਤ ਕਰ ਰਹੀ ਸੀ। ਸਾਧ ਦੀ ਦੱਬ ਕੇ ਵਰਜਸ ਹੋ ਗਈ ਸੀ। ਸਾਧ ਦੀ ਸੂਰ ਵਾਂਗ ਸੂਕ ਰਿਹਾ ਸੀ। ਚੇਲੇ ਵੀ ਜੀਭਾਂ ਬੁੱਲਾਂ ਉਤੇ ਫੇਰ ਰਹੇ ਸੀ। ਉਹ ਪੈਹਿਰੇ ਉਤੇ ਖੜ੍ਹੇ ਹੀ ਗਿੱਦੜਾਂ ਵਾਂਗ ਹੌਕ ਰਹੇ ਸਨ। ਆਪਦੀ ਬਾਰੀ ਦੀ ਉਡੀਕ ਕਰ ਰਹੇ ਸਨ। ਐਸੇ ਚੇਲੇ ਸਾਧ ਦੀ ਜੂਠਨ ਨਾਲ ਸਾਰ ਲੈਂਦੇ ਹਨ। ਸਾਧ ਨੇ, ਰਾਜੀ ਨੂੰ ਬੀਰੀ ਦੇ ਇਸ਼ਕ ਨੂੰ ਵੀ ਭੁੱਲਾ ਦਿੱਤਾ ਸੀ। ਕਿਥੇ ਨਸ਼ਿਆਂ ਦੇ ਖਾਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ? ਸਾਧਾਂ ਦੀਆਂ ਰੀਸਾ ਅਮਲੀ ਮੁੰਡੇ ਕਿਥੇ ਕਰ ਲੈਣਗੇ? ਜਿੰਨਾਂ ਕੋਲੋ ਚੁਟਕੀ ਨਸ਼ੇ ਦੀ ਖਾ ਕੇ, ਚਾਰ ਪਿਗ ਲਾ ਕੇ, ਆਪਦੇ ਸਰੀਰ ਦਾ ਬੋਝ ਨਹੀਂ ਝੱਲ ਹੁੰਦਾ। ਉਹ ਜ਼ਨਾਨੀ ਕਿਥੋਂ ਸੰਭਾਲ ਲੈਣਗੇ? ਔਰਤ ਨੂੰ ਖੁਸ਼ ਕਰਨਾਂ, ਹਰ ਬੰਦੇ ਦੇ ਬੱਸ ਦੀ ਗੱਲ ਨਹੀਂ ਹੈ। ਦੋ ਮਿੰਟਾ ਵਿੱਚ ਤਿੱਖੜ ਦੁਪਹਿਰੇ ਤੋਕੜੇ ਦੇ ਮਾਰੇ ਕੱਟੇ ਵਾਂਗ ਹੌਕਣ ਲੱਗ ਜਾਦੇ ਹਨ। ਹੱਲਟ ਦੇ ਨਾਂ ਗਿੜਨ ਵਾਂਗ, ਖੂਹ ਕੋਲ ਵੀ ਪਿਆਸਾ ਮਰਨ ਵਾਲੀ ਗੱਲ ਹੈ।
ਸਾਧ ਇਸੇ ਲਈ ਤਾਂ ਪਾਲ਼ੇ ਜਾਂਦੇ ਹਨ। ਵੇਲੇ-ਕੁਵੇਲੇ ਕੰਮ ਆ ਜਾਂਦੇ ਹਨ। ਧਰਤੀ ਉਤੇ ਹੱਲ ਜੋੜ ਕੇ, ਬੀਜਾਈ ਥੌੜੀ ਕਰਾਂਉਣੀ ਹੈ। ਹੋਰ ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ ਕਿਉਂ ਦੁੱਧ ਪਿਉਂਦੀਆਂ ਰਹਿੰਦੀਆਂ ਹਨ? ਕੋਈ ਕਿਸੇ ਦੀ ਵੱਡੀਂ ਉਂਗ਼ਲੀਂ ਉਤੇ ਮੂਤ ਦੀ ਧਾਰ ਨਹੀਂ ਮਾਰਦਾ। ਸਾਧਾਂ ਦੀ ਸੇਵਾ ਖੀਰਾਂ-ਪੂੜੇ ਖੁਆ ਕੇ ਹੁੰਦੀ ਹੈ। ਸਾਧਾਂ ਨੂੰ ਲੱਡੂ ਪੇੜੇ ਖੁਆਏ ਜਾਂਦੇ ਹਨ। ਸਾਧ ਮੁੰਡੇ ਜਿਉਂ ਦਿੰਦੇ ਹਨ। ਰਾਜੀ ਦੀ ਸੱਸ ਨੇ ਜੁਵਾਨ ਨੂੰਹੁ ਹੀ ਸਾਧ ਕੋਲ ਭੇਜ ਦਿੱਤੀਪੂੰਨਿਆਂ ਦੀ ਚੰਦ ਚਾਂਦਨੀ ਰਾਤ ਵਿੱਚ ਬੱਚਾ ਨਿੰਮਣਾਂ ਬਹੁਤ ਜਰੂਰੀ ਸੀ। ਪੋਤਾ ਜੰਮਣਾਂ ਜਰੂਰੀ ਸੀ। ਪੋਤਾ ਵਿਹੜੇ ਵਿੱਚ ਖੇਡਣਾਂ ਚਾਹੀਦਾ ਸੀ। ਉਹ ਚਾਹੇ ਸਾਧ, ਰਾਜੂ, ਰਾਜੀ ਦੇ ਯਾਰ ਬੀਰੀ ਜਾਂ ਕਿਸੇ ਹੋਰ ਦਾ ਹੋਵੇ। ਮਰਦ ਥਾਂ-ਥਾਂ ਤੇ ਇਸ਼ਕ ਫੁਰਮਾਉਂਦੇ ਫਿਰਦੇ ਹਨ। ਰਾਜੀ ਨੇ ਤਿੰਨ ਮਰਦ ਕੁੱਝ ਹੀ ਦਿੰਨਾਂ ਵਿੱਚ ਹਜ਼ਮ ਕਰ ਲਏ ਸਨ।

Comments

Popular Posts