ਪੂਰੀ ਦੁਨੀਆਂ ਵਿੱਚੋਂ ਉਹੀ ਦਿਸਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਮੇਰੀ ਹਰ ਗੱਲ ਵਿੱਚ ਉਹ ਹਾਮੀ ਭਰਦਾ। ਜਦੋਂ ਹੱਸ ਕੇ ਮੇਰੇ ਮੂਹਰੇ ਸ਼ਰਮੋਉਂਦਾ।

ਦਿਲ ਰੁਗ ਭਰਕੇ ਹੈ ਮੇਰਾ ਕੱਢ ਲੈਂਦਾ। ਹਾਂਜੀ-ਹਾਂਜੀ ਕਹਿਕੇ ਹੂੰਗਾਰਾ ਭਰਦਾ

ਕਹਿੱਣ ਤੋਂ ਪਹਿਲਾਂ ਦਿਲ ਦੀ ਬੁੱਝਦਾ। ਜਾਨੋਂ ਪਿਆਰੀਏ ਤੈਨੂੰ ਪਿਆਰ ਕਰਦਾ।

ਮੇਰੇ ਦਿਲ ਦੀ ਉਹ ਧੱੜਕਣ ਬੱਣਦਾ। ਸੱਤੀ ਹਾਰਟ-ਬੀਟ ਨੂੰ ਤੇਜ਼ ਹੋਰ ਕਰਦਾ।

ਦਿਲ ਕੱਢਦਾ ਅੱਖਾ ਤੋਂ ਪਰੇ ਹੱਟਦਾ। ਉਹ ਨੂੰ ਮੂਹਰੇ ਰੱਖਣ ਨੂੰ ਦਿਲ ਕਰਦਾ।

ਦਿਲ ਤੱਕ-ਤੱਕ ਉਹ ਨੂੰ ਨਹੀਂ ਰੱਜਦਾ। ਸਾਰੀ ਦੁਨੀਆਂ ਤੋਂ ਪਿਆਰਾ ਲੱਗਦਾ।

ਉਦੋਂ ਪੂਰਾ ਪੂੰਨਿਆਂ ਦਾ ਚੰਦ ਚੜ੍ਹਦਾ। ਜਦੋਂ ਉਹ ਆ ਕੇ ਸਾਡੇ ਮੂਹਰੇ ਖੜ੍ਹਦਾ।
ਪੂਰੀ ਦੁਨੀਆਂ ਵਿੱਚੋਂ ਉਹੀ ਦਿਸਦਾ। ਜਿਹਦਾ ਨਾਂਮ ਦਿਲ ਕਿਸੇ ਨੂੰ ਨੀ ਦੱਸਦਾ।

Comments

Popular Posts