ਭਾਗ 33 ਜਿੰਦਗੀ ਜੀਨੇ ਦਾ ਨਾਂਮ ਹੈ

ਕੀ ਪੰਡਤ ਤੋਂ ਮੂਹਰਤ ਕੱਢਾਉਣਾਂ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਸਾਰੀ ਰਾਤ ਰਾਜੂ ਤੇ ਬਾਕੀ ਘਰ ਵਾਲੇ, ਮਾਮਿਆਂ, ਮਾਸੜਾ ਦੀ ਮਨ-ਮਨੌਤੀ ਵਿੱਚ ਲੱਗੇ ਰਹੇ। ਰਾਜੂ ਦੀ ਵੱਹੁਟੀ ਦੀ ਪੈੜ ਦੱਬਦਾ, ਉਸ ਦਾ ਕਾਲਜ਼ ਦਾ ਦੋਸਤ ਬੀਰੀ ਗਿਆ ਸੀ। ਇਹ ਰਾਜੀ ਨੂੰ ਪਿਆਰ ਕਰਦਾ ਸੀ। ਉਸ ਨੂੰ ਪਤਾ ਸੀ। ਵਿਆਹ ਵਾਲੇ ਘਰ ਰੋਣਕ ਬਹੁਤ ਹੁੰਦੀ ਹੈ। ਇੱਕ ਦੂਜੇ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਸਬ ਨੂੰ ਆਪੋ-ਆਪਣਾਂ ਧਿਆਨ ਹੁੰਦੀ ਹੈ। ਰਾਤ ਨੂੰ ਉਦਾ ਹੀ ਹਰ ਕੋਈ ਨੀਂਦਰਾ ਅੱਧ ਸੁੱਤਾ ਹੁੰਦਾ ਹੈ। ਉਸ ਨੇ ਰੋਡੇ ਸਿਰ ਉਤੇ ਦੁਪੱਟਾ ਲਪੇਟ ਕੇ, ਮੂੰਹ ਵਿੱਚ ਲੜ ਦੱਬਿਆ ਹੋਇਆ ਸੀ। ਉਸ ਦਾ ਲੜ ਵਾਲੇ ਪਾਸੇ ਦਾ ਮੂੰਹ ਦੁਪੱਟੇ ਵਿੱਚ ਲੁਕਿਆ ਹੋਇਆ ਸੀ। ਉਹ ਹਲਵਾਈ, ਬੈਰਿਆਂ ਵਰਗਾ ਲੱਗਦਾ ਸੀ। ਉਹ ਕੰਮਰਿਆਂ ਵਿੱਚ ਝਾਤੀਆਂ ਮਾਰਦਾ ਹੋਇਆ, ਰਾਜੀ ਦੇ ਕੰਮਰੇ ਵਿੱਚ ਪਹੁੰਚ ਗਿਆ। ਉਸ ਨੇ ਦਰ ਬੰਦ ਕਰਕੇ, ਅੰਦਰੋਂ ਕੁੰਡੀ ਲਾ ਲਈ। ਰਾਜੀ ਨੇ ਸੋਚਿਆ, ਰਾਜੂ ਆਇਆ ਹੈ। ਉਹ ਸ਼ਰਮਾ ਕੇ ਇਕੱਠੀ ਹੁੰਦੀ ਜਾਂਦੀ ਸੀ। ਉਸ ਨੇ ਗੋਡੇ ਖੜ੍ਹੇ ਕਰੀ ਬੈਠੀ ਨੇ, ਨੀਵੀ ਪਾ ਕੇ, ਗੋਡਿਆਂ ਵੱਲ ਨੂੰ ਧੋਣ ਸਿੱਟ ਲਈ।

ਬੀਰੀ ਨੇ ਕਿਹਾ, " ਬੜਾ ਸ਼ਰਮਾਂ ਰਹੀ ਹੈ। ਅੱਗੇ ਤਾਂ ਆਪ ਹੀ ਗਲ਼ ਵਿੱਚ ਬਾਂਹਾਂ ਪਾ ਦਿੰਦੀ ਸੀ। ਤੂੰ ਮੇਰੇ ਕੋਲੋ ਕਿਉਂ ਸੰਗੀ ਜਾਂਦੀ ਹੈ। " ਬੀਰੀ ਦੀ ਅਵਾਜ਼ ਸੁਣ ਕੇ, ਰਾਜੀ ਉਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, " ਬੀਰੀ ਤੂੰ ਇਥੇ ਕੀ ਕਰਦਾ ਹੈ? ਜੇ ਕਿਸੇ ਨੇ ਤੈਨੂੰ ਇਥੇ ਦੇਖ ਲਿਆ। ਅੱਗਲੇ ਤੇਰੀਆਂ ਰੜਕਾਂ ਕੱਢ ਦੇਣਗੇ। ਨਾਲੇ ਮੈਨੂੰ ਇਥੋਂ ਕੱਢਾਏਗਾ। ਬਹੁਤ ਬੇਇੱਜ਼ਤੀ ਹੋਵੇਗੀ। ਤੂੰ ਇਥੋਂ ਚੱਲਾ ਜਾ। ਹੁਣ ਮੇਰਾ ਵਿਆਹ ਹੋ ਗਿਆ ਹੈ। " " ਅੱਛਾ, ਹੁਣ ਨਖ਼ਰੇ ਦਿਖਾਉਣ ਲੱਗ ਗਈ। ਤੂੰ ਬੜਾ ਵੱਡਾ ਕੰਮ ਕੀਤਾ ਹੈ। ਬੜੀਆਂ ਚੂੜੀਆਂ ਪਜੇਬਾ ਝੱਣਕ ਰਹੀਆਂ ਹਨ। ਬਹੁਤ ਨਿਖਰੀ ਫਿਰਦੀ ਹੈ। ਤੇਰਾ ਵਿਆਹ ਹੋ ਗਿਆ ਹੈ, ਤਾਂ ਮੈਂ ਕੀ ਕਰਾਂ? ਪਹਿਲਾਂ ਤਾਂ ਲਾਰੇ ਮੈਨੂੰ ਲੱਗਾਉਂਦੀ ਰਹੀ। ਯਾਰ ਹੋਰ ਲੱਭ ਗਿਆ। ਤੂੰ ਚਾਰ ਦਿਨਾਂ ਵਿੱਚ ਲਾਮਾਂ ਲੈ ਲਈਆਂ। ਮੈਂ ਟਰੱਕ ਤੇ ਗਿਆ ਹੋਇਆ ਸੀ। ਤੂੰ ਮੈਨੂੰ ਉਡੀਕਿਆ ਵੀ ਨਹੀਂ। ਜਾਦੂਗਰਾਂ ਵਾਂਗ ਝੱਟ-ਪੱਟ ਅੱਖਾਂ ਫੇਰ ਲਈਆਂ। " " ਬੀਰੀ ਤੂੰ ਇਥੋਂ ਚਲਾ ਜਾ। ਮੈਨੂੰ ਬਹੁਤ ਡਰ ਲੱਗਦਾ ਹੈ। " " ਤੂੰ ਇਸ ਬੰਦੇ ਤੋਂ ਡਰ ਰਹੀਂ ਹੈ। ਜਿਸ ਨੂੰ ਕੱਲ ਮਿਲੀ ਹੈ। ਮੈਨੂੰ ਮਿਲਣ ਆਉਣ ਲੱਗੀ, ਕਦੇ ਆਪਦੇ ਮਾਪਿਆਂ ਤੋਂ ਤਾਂ ਡਰੀ ਨਹੀਂ ਸੀ। ਆਪੇ ਹੀ ਝੱਟ ਮਿਲਣ ਨੂੰ ਭੱਜੀ ਆਉਂਦੀ ਸੀ। "
ਰਾਜੀ ਡਰ ਨਾਲ ਕੰਬੀ ਜਾਂਦੀ ਸੀ। ਉਸ ਨੇ ਕਿਹਾ, " ਉਦੋਂ ਗੱਲ ਹੋਰ ਸੀ। ਮੇਰੀ ਜਿੰਦਗੀ ਖੁੱਲੀ ਲਗਾਮ ਸੀ। ਹੁਣ ਮੈਂ ਖ਼ਸਮ ਵਾਲੀ ਹੋ ਗਈ ਹਾਂ। " " ਉਦੋਂ ਮੈਂ ਤੇਰਾ ਕੀ ਲੱਗਦਾ ਸੀ? ਉਦੋਂ ਤੂੰ ਕਹਿੰਦੀ ਸੀ, " ਮੈਂ ਤੇਰੇ ਬਗੈਰ ਨਹੀਂ ਬਚਦੀ। ਤੂੰ ਮੇਰੀ ਜਾਨ ਹੈ। " ਹੋਰ ਮਰਦ ਮਿਲਦੇ ਹੀ ਅੱਖਾਂ ਫੇਰ ਗਈ। " " ਇਹ ਗੱਲ ਨਹੀਂ ਹੈ। ਮੇਰੀ ਕਿਹੜਾ ਉਸ ਨਾਲ ਪਹਿਲੀ ਗੱਲ ਬਾਤ ਸੀ? ਮੈਂ ਹੋਰ ਵੀ ਬਹੁਤ ਕੁੱਝ ਸੰਭਾਲਣਾਂ ਹੈ। ਤੇਰੇ ਸਾਰੇ ਪੰਗੇ ਪਾਏ ਹੋਏ ਹਨ। ਚੰਗਾ ਸਮਾਂ ਦੇਖ਼ ਕੇ, ਤੈਨੂੰ ਮੈਂ ਕੁੱਝ ਦਿਨਾਂ ਨੂੰ ਮਿਲਾਂਗੀ। " " ਸਾਰੇ ਇਲਜ਼ਾਮ ਮੇਰੇ ਉਤੇ ਨਾਂ ਲਾ। ਤੇਰੀ ਆਪਦੀ ਵੀ ਮਰਜ਼ੀ ਹੁੰਦੀ ਸੀ। ਕੁੱਝ ਤੈਨੂੰ ਫੈਇਦਾ ਹੁੰਦਾ ਸੀ। ਆਪਣੇ ਸੁਆਦ ਨੂੰ ਮੇਰੇ ਕੋਲ ਆਉਂਦੀ ਸੀ। ਹੁਣ ਤੂੰ ਮੈਨੂੰ ਮਿਲਣ ਨੂੰ, ਕੀ ਪੰਡਤ ਤੋਂ ਮੂਹਰਤ ਕੱਢਾਉਣਾਂ ਹੈ? ਅੱਜ ਤਾਂ ਮੈਂ ਆਪਦੀ ਮਰਜ਼ੀ ਪੁਗਾ ਕੇ ਜਾਵਾਂਗਾ। ਤੂੰ ਮੈਨੂੰ ਸੋਹਣੀ ਬੜੀ ਲੱਗਦੀ ਹੈ। ਤੇਰੀਆਂ ਗੱਲਾਂ ਲਾਲ ਹੋ ਗਈਆਂ ਹਨ। ਮੈਨੂੰ ਲੱਗਦਾ ਹੈ। ਨਵੇਂ ਖ਼ਸਮ ਲਈ ਸਾਰੀ ਲਾਲੀ ਗੱਲਾਂ ਤੇ ਲਾ ਲਈ। ਲਿਆ ਮੈਂ ਵੀ ਚੂਸ ਲੈਂਦਾਂ ਹਾਂ। "
ਬੀਰੀ ਦੀ ਜੀਭ ਰਾਜੀ ਦੇ ਗੱਲਾਂ ਉਤੇ ਫਿਰਨ ਲੱਗੀ। ਜਿਉਂ ਹੀ ਉਹ ਗਲ਼ ਤੇ ਪਹੁੰਚਿਆਂ। ਰਾਜੀ ਦੇ ਹੋਸ਼ ਗੁੰਮ ਹੋ ਗਏ। ਉਹ ਬੇਹੋਸ਼ ਹੋ ਕੇ, ਉਸ ਦੀਆਂ ਬਾਂਵਾਂ ਵਿੱਚ ਆਪੇ ਚਲੀ ਗਈ। ਦੋਂਨਾਂ ਨੂੰ ਕਿਸੇ ਦਾ ਖਿਆਲ, ਡਰ ਨਹੀਂ ਸੀ। ਦੋਂਵੇਂ ਅੰਨਦ ਵਿੱਚ ਖੋ ਗਏ ਸਨ। ਉਨਾਂ ਦੀ ਆਪਦੀ ਹੀ ਦੁਨੀਆਂ ਸੀ। ਰਾਜੀ ਦਾ ਸਾਰਾ ਮੇਕੱਪ ਉਤਰ ਗਿਆ ਸੀ। ਵਾਲ ਖਿੰਡ ਗਏ ਸਨ। ਬੀਰੀ ਨੇ ਆਪਦਾ ਦੁਪੱਟਾ ਦੁਵਾਰਾ ਸਿਰ ਤੇ ਬੰਨ ਲਿਆ ਸੀ। ਰਾਜੀ ਦੇ ਕੰਮਰੇ ਦਾ ਬਾਰ ਖੜ੍ਹਕਿਆ। ਇਸ ਕੰਮਰੇ ਦਾ ਦੂਜਾ ਬਾਰ ਬੀਹੀ ਵਿੱਚ ਖੁੱਲਦਾ ਸੀ। ਬੀਰੀ ਇਸ ਬਾਰ ਵਿੱਚੋਂ ਦੀ ਬਾਹਰ ਬੀਹੀ ਵਿੱਚ ਨਿੱਕਲ ਗਿਆ।

Comments

Popular Posts