ਭਾਗ 28 ਜਿੰਦਗੀ ਜੀਨੇ ਦਾ ਨਾਂਮ ਹੈ

ਕਨੇਡਾ ਵਿੱਚ ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ ਸਹਾਰਾ ਲੈਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲੀ ਛੁੱਟੀ ਹੁੰਦੀ ਹੈ। ਜਿਥੇ ਮਰਜ਼ੀ ਘੁੰਮੀ ਜਾਂਣ। ਮੁੰਡਿਆਂ ਦੀ ਇੱਜ਼ਤ ਕਿਤੇ ਉਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਆੋਦੇ ਨਾਲ ਦੀਆ ਕਨੇਡਾ ਦੀਆਂ ਕੁੜੀਆਂ ਦੀਆਂ ਕੁਰਤੂਤਾਂ ਜਾਂਣਦਾ ਸੀ। ਕਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਂਣਦੀਆਂ ਸਨ। ਇਸ ਲਈ ਉਹ ਵਿਆਹ ਕਰਾਂਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰੂਬਲਾ ਹੀ ਹਨ। ਬਰਫ਼ ਦੀ ਤਕਸੀਰ ਗਰਮ ਹੁੰਦੀ ਹੈ। ਇਸੇ ਲਈ ਜੇ ਕਨੇਡਾ ਤੇ ਹੋਰ ਠੰਡੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਅਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿੱਣ ਵਾਲੇ ਮੁੰਡੇ-ਕੁੜੀਆਂ ਪਿਛੇ ਨਹੀਂ ਹਨ। ਅੱਗੇ ਮਾਂਪੇ ਜੁਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕੱਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿੱਣਾਂ ਹੈ, " ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। " ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕੱਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨ। ਕੁੜੀਆਂ ਵੀ ਚਾਲੂ ਹਨ।

ਇਹ ਗੱਲ ਲੋਕ ਤੇ ਮਾਂਪੇ ਵੀ ਜਾਂਣਦੇ ਹਨ। ਨੌਜੁਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਕਨੇਡਾ, ਅਮਰੀਕਾ ਜਿਥੇ ਵੀ ਪੜ੍ਹਾਈਆਂ, ਨੌਕਰੀਆਂ ਕਰਨ ੜੇਜਿਆ ਹੈ। ਪੜ੍ਹਾਈਆਂ ਕਰਨ ਦੇ ਨਾਲ ਦਿਮਾਂਗ ਦੀ, ਨੌਕਰੀਆਂ ਕਰਨ ਨਾਲ ਪੇਟ ਦੀ ਭੁੱਖ ਤਾਂ ਮਿੱਟ ਜਾਵੇਗੀ। ਨੌਜੁਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਦੀ ਜੋ ਸਰੀਰਕ ਸੈਕਸ ਦੀ ਅੱਗ ਹੈ। ਉਨਾਂ ਨੇ ਕਿਵੇਂ ਨਾਂ ਕਿਵੇਂ ਤਾਂ ਠੰਡੀ ਕਰਨੀ ਹੀ ਹੈ। ਐਸੇ ਨੌਜੁਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਦੇ ਜੋ ਵੀ ਹੱਥ ਲੱਗਦਾ ਹੈ। ਪ੍ਰੇਮ ਵਰਗੇ, ਵਿਆਹੇ, ਕੁਆਰੇ, ਗੋਰੇ, ਕਾਲੇ ਮੁੰਡੇ, ਕੁੜੀਆਂ ਸਬ ਹਜ਼ਮ ਹੋ ਜਾਂਦੇ ਹਨ। ਇਸੇ ਲਈ ਤਾਂ ਪ੍ਰੇਮ ਨੂੰ ਸੁਹਗਰਾਤ ਮਨਾਂਉਣ ਦਾ ਕੋਈ ਫ਼ਰਕ ਨਹੀਂ ਪਇਆ। ਇਹ ਸਬ ਕੁੱਝ ਉਸ ਦਾ ਖਾਦਾ ਪੀਤਾ ਹੋਇਆ ਸੀ। ਬਾਹਰਲੇ ਦੇਸ਼ਾਂ ਕਨੇਡਾ ਵਿੱਚ ਮੁੰਡੇ, ਕੁੜੀਆਂ 30-35 ਸਾਲਾਂ ਦੇ ਹੋ ਜਾਂਦੇ ਹਨ। ਪੱਕੇ ਹੋਣ ਦੇ ਚੱਕਰਾਂ ਵਿੱਚ ਤੁਰੇ ਫਿਰਦੇ ਹਨ। ਵੈਸੇ ਵੀ ਲੱਗਦਾ ਹੈ। ਕਨੇਡਾ ਵਿੱਚ ਕੁੜੀਆਂ ਵੱਧ ਹਨ। ਇਸੇ ਲਈ ਇੱਕ ਹੀ ਮੁੰਡੇ ਨੂੰ ਦੋ-ਤਿੰਨ ਕੁੜੀਆਂ ਚੱਕਰਾਂ ਵਿੱਚ ਪਾਈ ਫਿਰਦੀਆਂ ਹਨ। ਇੰਨਾਂ ਦੇ ਸਰੀਰ ਐਸੇ ਹਨ। ਜਿਵੇਂ ਅੰਬ ਚੂਪਿਆ ਹੁੰਦਾ ਹੈ। ਬੇਗਾਨੀ ਚੀਜ਼ ਨੂੰ ਬੰਦਾ ਨੇਬੂ ਵਾਂਗ ਨਿਚੋੜ ਦਿੰਦਾ ਹੈ। ਸਿਆਣਿਆਂ ਨੇ ਤੱਤ ਕੱਢੇ ਹੁੰਦੇ ਹਨ। ਆਪਦੇ ਉਤੇ ਹੰਢਾਇਆ ਹੁੰਦਾ ਹੈ। ਆਪ ਤਾਂ ਮੌਜ਼ਾ ਲੈ ਗਏ। ਜਦੋਂ ਪਤਾ ਲੱਗਾ ਸਰੀਰ ਬੋਡਾ ਹੋ ਗਿਆ ਹੈ। ਸਾਰਾ ਹਿੱਲਣ ਲੱਗ ਗਿਆ ਹੈ। ਸਿਆਣੇ ਕਹਿ ਗਏ ਹਨ, " ਕਾਂਮ ਹਵੈਨ ਦੀ ਤਰਾਂ ਹੈ। ਸਰੀਰ ਨੂੰ ਖਾ ਜਾਂਦਾ ਹੈ। " ਜੇ ਮਰਦ ਔਰਤ ਤੋਂ ਡਰਦ ਕੇ ਜੰਗਲਾ ਵਿੱਚ ਪਹੁੰਚ ਜਾਂਦੇ ਹਨ। ਅਫ਼ਸਰਾ ਉਥੇ ਵੀ ਪਹੁੰਚ ਜਾਂਦੀਆਂ ਹਨ।

ਮੁੰਡੇ ਕੁੜੀਆਂ ਕੋਲ ਪੈਸੇ ਤਾਂ ਇੰਨੇ ਨਹੀਂ ਹੁੰਦੇ। ਜੋ ਕੋਲ ਹੈ, ਉਸੇ ਹੱਥਿਆਰ ਨੂੰ ਵਰਤਣਾਂ ਹੈ। ਕਨੇਡਾ ਵਿੱਚ ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ ਸਹਾਰਾ ਲੈਂਦੇ ਹਨ। ਵੈਸੇ ਤਾਂ ਕਿਸੇ ਨਾਲ ਵੱਸਣਾਂ ਹੋਵੇ। ਸੈਕਸ ਦੇ ਜ਼ੋਰ ਉਤੇ ਹੀ ਵੱਸਿਆ ਜਾਂਦਾ ਹੈ। ਅਗਰ ਕਿਸੇ ਮਰਦ-ਔਰਤ ਵਿੱਚ ਕਾਂਮ ਦੀ ਕਮੀ ਹੋਵੇ। ਉਸ ਤੋਂ ਕਿਨਾਰਾ ਕੀਤਾ ਜਾਂਦਾ ਹੈ। ਗੱਲ ਠੀਕ ਵੀ ਹੈ। ਪਹਿਲਾਂ ਮਾਪਿਆਂ, ਲੋਕਾਂ ਤੋਂ ਡਰ ਕੇ ਦਿਨ ਕਟੀ ਕਰੋ। ਜੇ ਵਿਆਹ ਪਿਛੋ ਵੀ ਡਿੰਝਾਂ ਨਾਂ ਲਹਿੱਣ। ਐਸੇ ਵਿਆਹ ਵਲੋ ਕੀ ਖੜ੍ਹਾ ਹੈ?

Comments

Popular Posts