ਭਾਗ 37 ਜਿੰਦਗੀ ਜੀਨੇ ਦਾ ਨਾਂਮ ਹੈ

ਮਾਂ-ਬਾਪ ਨੇ ਆਪਦੀ ਹੱਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

satwinder_7@hotmail.com


ਪ੍ਰੇਮ ਦੇ ਪਿੰਡ ਹੋਰ ਕੋਈ ਆਪਦਾ ਨਹੀਂ ਸੀ। ਪ੍ਰੇਮ ਦੇ ਜਾਂਣ ਪਿਛੋਂ ਕੈਲੋ ਆਪਦੇ ਮਾਪਿਆਂ ਦੇ ਘਰ ਰਹਿੱਣ ਲੱਗ ਗਈ ਸੀ। ਦੂਜੇ ਮਹੀਨੇ ਹੀ ਕੈਲੋ ਨੂੰ ਪਤਾ ਲੱਗ ਗਿਆ ਸੀ। ਜਦੋਂ ਉਸ ਨੂੰ ਮਹੀਨੇ ਪਿਛੋ, ਆਪਦੇ ਵਿੱਚ ਪਰਿਵਤਨ ਦਿੱਸਣ ਲੱਗਾ। ਉਸ ਨੂੰ ਮਹੀਨਾਂ ਬੰਦਾ ਹੋ ਗਿਆ। ਉਸ ਦੇ ਸਰੀਰ ਵਿੱਚ ਅੱਕੜਾ ਸ਼ੁਰੂ ਹੋ ਗਿਆ। ਛਾਤੀਆਂ ਤੇ ਢਿੱਡ ਤਣਾਅ ਵਿੱਚ ਆਉਣੇ ਸ਼ੁਰੂ ਹੋ ਗਏ। ਉਸ ਦਾ ਜੀਅ ਕੱਚਾ ਹੋਣ ਲੱਗਾ। ਉਹ ਬਾਰ-ਬਾਰ ਉਛਲ ਰਹੀ ਸੀ। ਉਸ ਦੀ ਮੰਮੀ ਨੇ ਕਿਹਾ, " ਤੇਰੇ ਮੂੰਹ ਦਾ ਰੰਗ ਬਦਲਿਆ ਲੱਗਦਾ ਹੈ। ਉਲਟੀਆਂ ਵੀ ਲੱਗੀਆਂ ਹੋਈਆਂ ਹਨ। ਮੈਨੂੰ ਲੱਗਦਾ ਹੈ। ਤੈਨੂੰ ਬੱਚਾ ਠਹਿਰ ਗਿਆ ਹੈ। " " ਮੈਂ ਡਾਕਟਰ ਦੇ ਕੋਲ ਜਾ ਕੇ ਆਉਂਦੀ ਹਾਂ। " " ਡਾਕਟਰ ਦੇ ਕੋਲ ਫਿਰ ਜਾਂਵੀ। ਪ੍ਰੇਮ ਨੂੰ ਦੱਸਦੇ। ਮੈਨੂੰ ਖ਼ਬਰ ਚੰਗੀ ਹੀ ਲੱਗਦੀ ਹੈ। " " ਉਸ ਨੂੰ ਫੋਨ ਕਰਕੇ ਦੱਸ ਦਿੰਦੀ ਹਾਂ। " ਕੈਲੋ ਨੇ ਪ੍ਰੇਮ ਨੂੰ ਫੋਨ ਕੀਤਾ। ਪ੍ਰੇਮ ਨੇ ਕਿਹਾ, " ਮੈਨੂੰ ਤਿੰਨ ਛੁੱਟੀਆਂ ਹਨ। ਗੁੱਡ ਫਰਾਈਡੇ ਮਨਾਂ ਰਹੇ ਹਾਂ। ਮੈਂ ਦੋਸਤਾਂ ਨਾਲ ਬੈਠਾ ਸ਼ਰਾਬ ਪੀ ਰਿਹਾਂ ਹਾਂ। ਇਥੇ ਦੀ ਜਿੰਦਗੀ ਬਹੁਤ ਰੁਝੇਵਿਆਂ ਵਾਲੀ ਹੈ। ਐਵੇਂ ਫੋਨ ਨਾਂ ਕਰਿਆ ਕਰ। ਪਾਰਟੀ ਦਾ ਸੁਆਦ ਕਿਰ-ਕਰਾ ਕਰ ਦਿੱਤਾ ਹੈ।" " ਪ੍ਰੇਮ ਜੀ ਮੈਂ ਜਰੂਰੀ ਗੱਲ ਕਰਨੀ ਸੀ। ਕੁੱਝ ਦੱਸਣਾਂ ਸੀ। " " ਹਾਂ-ਜੀ, ਮੇਰੇ ਕੋਲ ਵਾਧੂ ਗੱਲਾਂ ਸੁਣਨ ਦਾ ਸਮਾਂ ਨਹੀਂ ਹੈ। ਤੂੰ ਫੋਨ ਰੱਖਦੇ। " " ਮੈਨੂੰ ਉਲਟੀਆਂ ਲੱਗੀਆਂ ਹਨ। ਦਿਲ ਕੱਚਾ-ਕੱਚਾ ਹੋ ਰਿਹਾ ਹੈ। " " ਯਾਰ ਤੂੰ ਮੈਨੂੰ ਕਿਉਂ ਦੱਸਦੀ ਹੈ? ਕੀ ਮੈਂ ਡਾਕਟਰ ਹਾਂ? ਇੰਨੀ ਵੀ ਸਾਇੰਸ ਨੇ ਤੱਰਕੀ ਨਹੀਂ ਕੀਤੀ। ਜੋ ਮੈਂ ਤੇਰਾ ਇਲਾਜ਼ ਫੋਨ ਰਾਂਹੀਂ ਕਰ ਦੇਵਾਂਗਾ। ਮੇਰਾ ਸਮਾਂ ਖ਼ਰਾਬ ਕਰਨ ਦੀ ਥਾਂ ਕੋਈ ਦੁਵਾਈ ਖਾ ਕੇ, ਇਲਾਜ਼ ਕਰ। " " ਇਹ ਉਹ ਗੱਲ ਨਹੀਂ ਹੈ। ਲੱਗਦਾ ਹੈ, ਮੈਂ ਮਾਂ ਬੱਣਨ ਵਾਲੀ ਹਾਂ। " " ਮੇਰਾ ਦਿਮਾਂਗ ਖ਼ਰਾਬ ਨਾਂ ਕਰ। ਮੈਨੂੰ ਬਾਪ ਬੱਣਨ ਦਾ ਅਜੇ ਸ਼ੌਕ ਨਹੀਂ ਹੈ। ਗਰਭ ਗਿਰਾ ਕੇ, ਇਸ ਨੂੰ ਦਫ਼ਾ ਕਰਦੇ। "
ਕੈਲੋ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ, " ਮੈਂ ਆਪਦੇ ਬੱਚੇ ਨੂੰ ਮਰਵਾ ਨਹੀਂ ਸਕਦੀ। ਇਹ ਕੱਤਲ ਮੈਂ ਨਹੀਂ ਕਰਨਾਂ। " " ਮੈਂ ਵਿਆਹ ਇੰਡੀਆ ਕਰਾਇਆ ਹੈ। ਤੇਰੇ ਇਥੇ ਕਨੇਡਾ ਆਈ ਤੋਂ ਪਾਰਟੀ ਕਰਨੀ ਹੈ। ਮੈਂ ਨਹੀਂ ਚੁਹੁੰਦਾ, ਤੂੰ ਇਥੇ ਢਿੱਡ ਕੱਢ ਕੇ ਆਂਵੇਂ। ਜੇ ਤੂੰ ਹੁਣ ਮੇਰੇ ਆਖੇ ਨਹੀਂ ਲੱਗਦੀ। ਕਨੇਡਾ ਕੇ, ਮੇਰੀ ਗੱਲ ਕਿਥੇ ਮੰਨੇਗੀ? ਮੈਨੂੰ ਤੇਰੇ ਵਰਗੀ ਜ਼ਨਾਨੀ ਦੀ ਲੋੜ ਨਹੀਂ ਹੈ। ਮੈਂ ਅਪਲਾਈ ਕਰ ਦਿੱਤੀ ਸੀ। ਜੇ ਬੱਚਾ ਨਹੀਂ ਗਿਰੋਉਣਾਂ। ਮੈਂ ਸਪੋਨਸਰ ਸ਼ਿਪ ਕੈਨਸਲ ਕਰਵਾ ਦਿੰਦਾਂ ਹਾਂ। ਮੈਂ ਤੈਨੂੰ ਕਨੇਡਾ ਨਹੀਂ ਸੱਦਣਾਂ। ਇੰਡੀਆ ਰਹਿਕੇ, ਇਸੇ ਨੂੰ ਖਿੱਡਾਈ ਚੱਲੀ। ਮੈਨੂੰ ਸੋਮਵਾਰ ਤੱਕ ਦੱਸ ਦੇਵੀ। ਕੀ ਤੂੰ ਬੱਚਾ ਚੁਹੁੰਦੀ ਹੈ? ਜਾਂ ਕੀ ਖ਼ਸਮ ਚਾਹੀਦਾ ਹੈ? " ਕੈਲੋ ਦੇ ਹੋਸ਼ ਉਡ ਗਏ। ਹਰ ਕੁੜੀ ਦੇ ਮਨ ਵਿੱਚ ਮਾਂ ਬੱਣਨ ਦਾ ਸੁਪਨਾਂ ਹੁੰਦਾ ਹੈ। ਉਹ ਕਦੇ ਇਹ ਨਹੀਂ ਸੋਚਦੀ। ਉਹ ਧੀ ਜਾਂ ਪੁੱਤਰ ਦੀ ਹੀ ਮਾਂ ਬੱਣੇਗੀ। ਉਸ ਨੂੰ ਆਸ ਹੁੰਦੀ ਹੈ। ਉਹ ਮਾਂ ਜਰੂਰ ਬੱਣੇਗੀ। ਮਾਂ ਬੱਣਨ ਲਈ ਬਹੁਤ ਮਸੀਬਤਾਂ ਵਿੱਚੋਂ ਨਿੱਕਲਣਾਂ ਪੈਂਦਾ ਹੈ। ਜਦੋਂ ਬੱਚੇ ਦਾ ਬਾਪ ਹੀ ਉਸ ਦੀ ਜੁੰਮੇਬਾਰੀ ਉਠਾਉਣ ਲਈ ਤਿਆਰ ਨਾਂ ਹੋਵੇ। ਬਹੁਤ ਸਾਰੀਆਂ ਔਰਤਾਂ ਬੱਚਾ ਪੈਦਾ ਕਰਨ ਦਾ ਹੌਸਲਾਂ ਛੱਡ ਜਾਂਦੀਆਂ ਹਨ। ਇਕੱਲੀ ਔਰਤ 10 ਮਹੀਨੇ ਦੀ ਸਜਾ ਵੀ ਨਹੀਂ ਭੁਗਤਣੀ ਚੁਹੁੰਦੀ। ਬੱਚਾ ਜੰਮ ਕੇ ਪਾਲਣਾਂ ਵੀ ਤਾਂ ਉਮਰ ਭਰ ਲਈ ਹੱਥ ਕੜ੍ਹੀ ਲੱਗਣ ਵਾਲੀ ਗੱਲ ਹੈ। ਜ਼ਿਆਦਾ ਤਰ ਔਰਤਾਂ ਮਰਦ ਦਾ ਸਹਾਰਾ ਹੀ ਭਾਲਦੀਆਂ ਹਨ। ਕਰੋੜਾ ਵਿਚੋਂ ਕੋਈ ਹੀ ਦਲੇਰ ਮਾਂ ਹੁੰਦੀ ਹੈ। ਜੋ ਐਸੇ ਹਰਾਮੀ ਪਿਉ ਦੀ ਔਲਾਦ ਨੂੰ ਜਨਮ ਦੇ ਕੇ, ਪਾਲਣ ਦੀ ਜ਼ੌਰਤ ਕਰਦੀ ਹੈ। ਹੋਰ ਸਬ ਔਰਤਾਂ ਐਸੀ ਮੁਸ਼ਕਲ ਦੀ ਘੜੀ ਵਿੱਚ ਸੌਖਾ ਰਾਹ ਲੱਭਦੀਆਂ ਹਨ।

ਕੈਲੋ ਨੇ ਵੀ ਇਹੀ ਕੀਤਾ। ਉਸ ਨੇ ਆਪਦੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਵੀ ਐਸੇ ਬੰਦੇ ਦੀ ਔਲਾਦ ਕੀ ਕਰਨੀ ਸੀ? ਉਸ ਨੇ ਕਿਹਾ, " ਤੂੰ ਰਾਜੀ ਨੂੰ ਨਾਲ ਲੈ ਜਾ। ਡਾਕਟਰ ਦੀ ਸਲਾਹ ਚੰਗੀ ਤਰਾਂ ਲੈ ਲਈ। ਤੈਨੂੰ ਕੋਈ ਮਸੀਬਤ ਨਾਂ ਜਾਵੇ। " ਕੈਲੋ ਨੇ ਰਾਜੀ ਨੂੰ ਕਿਹਾ, " ਮੇਰੀ ਸੇਹਿਤ ਠੀਕ ਨਹੀਂ ਹੈ। ਮੈਂ ਡਾਕਟਰ ਕੋਲ ਜਾਂਣਾਂ ਹੈ। " ਤੂੰ ਮੇਰੇ ਨਾਲ ਚੱਲ। ਮੈਨੂੰ ਚੱਕਰ ਵੀ ਰਹੇ ਹਨ। " ਰਾਜੀ ਨੇ ਕਿਹਾ, " ਹੁਣੇ ਡਾਕਟਰ ਕੋਲ ਜਾਂਣਾ ਚਾਹੀਦਾ ਹੈ। ਰਾਜੂ ਨੇ ਲੁਧਿਆਣੇ ਜਾਂਣਾਂ ਹੈ। ਆਪਾਂ ਨੂੰ ਡਾਕਟਰ ਦੇ ਛੱਡ ਦੇਵੇਗਾ। ਮੁੜਦਾ ਹੋਇਆ ਲੈ ਵੀ ਆਵੇਗਾ। " ਦੋਂਨੇਂ ਜਾਂਣੀਆਂ ਡਾਕਟਰ ਕੋਲ ਚੱਲੀਆਂ ਗਈਆਂ। ਡਾਕਟਰ ਨੇ ਚੈਕਅੱਪ ਕਰਕੇ ਦੱਸਿਆ, " ਕੈਲੋ ਤੂੰ ਮਾਂ ਬੱਣਨ ਵਾਲੀ ਹੈ। " " ਡਾਕਟਰ ਮੈਂ ਮਾਂ ਨਹੀਂ ਬੱਣਨਾਂ ਚੁਹੁੰਦੀ। ਇਸ ਦਾ ਬਾਪ ਕਨੇਡਾ ਵਿੱਚ ਹੈ। ਪਤਾ ਨਹੀਂ ਪੇਪਰ ਬੱਣਨ ਨੂੰ ਕਿੰਨਾਂ ਚਿਰ ਲੱਗ ਜਾਵੇ? ਮੈਂ ਨਹੀਂ ਚਹੁੰਦੀ, ਮੇਰਾ ਬੱਚਾ ਇਥੇ ਰੁਲਦਾ ਰਹੇ। ਬੱਚਾ ਪੈਦਾ ਕਰਕੇ, ਮੈਂ ਕਨੇਡਾ ਚੱਲੀ ਜਾਂਵਾਂ। " ਰਾਜੀ ਨੇ ਕਿਹਾ, " ਤੂੰ ਐਸੇ ਨਾਂ ਕਹਿ, ਤੇਰਾ ਬੱਚਾ ਅਸੀਂ ਸੰਭਾਂਲਗੇ। " " ਬੱਚੇ ਦੀ ਮਾਂ ਮੈਂ ਹਾਂ। ਮੈਂ ਬੱਚਾ ਨਹੀਂ ਚਹੁੰਦੀ। " ਡਾਕਟਰ ਨੇ ਕਿਹਾ, " ਪ੍ਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਕੇਸ ਹੁਣੇ ਰਫ਼ਾ-ਦਫ਼ਾ ਕਰ ਦਿੰਦੀ ਹਾਂ। ਤੂੰ ਹੁਣੇ ਹੀ ਫਿਰ ਛਮਕ ਵਰਗੀ ਹੋ ਜਾਵੇਗੀ। 5000 ਹਜ਼ਾਰ ਰੂਪੀਆ ਜਮਾਂ ਕਰਾ ਦਿਉ। ਹੁਣੇ ਅੱਧੇ ਘੰਟੇ ਵਿੱਚ ਗਰਭਪਾਤ ਕਰ ਦਿੰਦੀ ਹਾਂ। " ਕੈਲੋ ਕੋਲ ਪੈਸੇ ਲੈ ਕੇ ਗਈ ਸੀ। ਫੀਸ ਜਮਾਂ ਕਰਾ ਦਿੱਤੀ। ਡਾਕਟਰ ਨਾਲ ਦੋ ਨਰਸ਼ਾਂ ਕੈਲੋ ਦੇ ਦੁਆਲੇ ਹੋ ਗਈਆਂ। ਕੈਲੋ ਨੂੰ ਥੋੜਾ ਜਿਹਾ ਬੇਹੋਸ਼ ਕਰਨ ਦੇ ਟਿੱਕੇ ਲੱਗਾ ਦਿੱਤੇ। ਕੈਲੋ ਦੇ ਗਰਭ ਉਤੇ ਕੈਂਚੀਆਂ ਛੂਰੀਆਂ ਚੱਲਣ ਲੱਗੀਆਂ। ਖੂਨ ਦਾ ਛੱਪੜ ਲੱਗ ਗਿਆ ਸੀ। ਬਾਟਿਆਂ ਵਿੱਚ ਖੂਨ ਨੂੰ ਸੰਭਾਲਿਆ ਜਾ ਰਿਹਾ ਸੀ। ਤਿੰਨ ਮਹੀਨਿਆਂ ਦਾ ਭਰੂਣ ਟੈਇਲਟ ਵਿੱਚ ਫਲੱਸ਼ ਕਰ ਦਿੱਤਾ ਸੀ। ਇਹ ਮਰਿਆ ਜਾਂ ਕਿੰਨਾਂ ਚਿਰ ਤੱੜਫ਼ਿਆ? ਮਾਂ ਤੇ ਡਾਕਟਰ ਬੇਖ਼ਬਰ ਸਨ। ਪਿਉ ਸ਼ਰਾਬ ਦੇ ਨਸ਼ੇ ਵਿੱਚ ਸੀ। ਭਰੂਣ ਹੀ ਜਾਂਣੇ, ਉਸ ਤੇ ਕੀ ਬੀਤੀ? ਉਸ ਨੂੰ ਕਾਹਦੀ ਸਜ਼ਾ ਮਿਲੀ? ਮਾਂ-ਬਾਪ ਨੇ ਆਪਦੀ ਹੱਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਕੈਲੋ ਨੇ ਦੋ ਚਾਰ ਚੀਕਾਂ ਵੀ ਮਾਰੀਆਂ। ਕੈਲੋ ਨੂੰ ਦਰਦ ਤਾਂ ਹੋਣਾਂ ਹੀ ਸੀ। ਮਾਂ ਦੀ ਜਾਨ ਨਾਲੋਂ, ਭਰੂਣ ਬੱਚੇ ਦੀ ਜਾਨ ਨੂੰ ਕੈਚੀਆਂ ਨਾਲ ਵੱਡਿਆ ਜਾ ਰਿਹਾ ਸੀ। ਕਨੇਡਾ ਤੇ ਕਨੇਡੀਅਨ ਪਤੀ ਦੇ ਨਸ਼ੇ ਵਿੱਚ ਇਹ ਦਰਦ ਕੁੱਝ ਵੀ ਨਹੀਂ ਸੀ। ਮਾਂ ਬੱਚੇ ਦੀ ਮੱਮਤਾ ਭੁੱਲ ਗਈ ਸੀ। ਅਸਲ ਵਿੱਚ ਮਾਮਤਾਂ ਤੇ ਖਾਨਦਾਂਨ ਦੇ ਚਰਾਗ ਦੀ ਦੁਹਾਈ ਵੀ ਗੱਲਾਂ-ਬਾਂਤਾਂ ਹੀ ਹਨ। ਸਬ ਕੁੱਝ ਮੱਤਲੱਬ ਲੋੜ ਉਤੇ ਨਿਰਭਰ ਕਰਦਾ ਹੈ। ਬੰਦਾ ਬਹੁਤ ਸ਼ਿਲਫਿਸ ਹੈ।

Comments

Popular Posts