ਭਾਗ 32 ਜਿੰਦਗੀ ਜੀਨੇ ਦਾ ਨਾਂਮ ਹੈ

ਘਰ ਦੀ ਮੁਰਗੀ ਦਾਲ ਬਰਾਬਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਕਈਆ ਦੇ ਦਾਰੂ ਇਹ ਐਸੀ ਸਿਰ ਚੜ੍ਹਦੀ ਹੈ। ਬੰਦੇ ਦੇ ਸੁਆਸ ਉਤੇ ਪਹੁੰਚ ਜਾਂਦੇ ਹਨ। ਸ਼ਰਾਬ ਪੀਣ ਨਾਲ ਸਰੀਰ ਦੇ ਅੰਗ ਗੁਰਦੇ, ਦਿਮਾਗ ਫੇਲ ਹੋ ਜਾਂਦਾ ਹੈ। ਸ਼ਰਾਬ ਪੀ ਕੇ, ਚੰਗਾ ਭਲਾ ਨੌਜਵਾਨ ਜੱਬਲੀਆਂ ਮਾਰਨ ਲੱਗ ਜਾਂਦਾ ਹੈ। ਹਰ ਪਸਾਦ ਦੀ ਜੜ੍ਹ ਸ਼ਰਾਬ ਹੈ। ਨਸ਼ੇ ਵਿੱਚ ਦਿਲ ਦੀ ਗੱਲ ਕਹਿੱਣੀ, ਕਰਨੀ, ਮਨਾਉਣੀ ਸੌਖੀ ਹੋ ਜਾਂਦੀ ਹੈ। ਪ੍ਰੇਮ ਨੂੰ ਪਿੰਡ ਵਿੱਚ ਫਿਰਨ ਦੀ ਆਦਤ ਪੈ ਗਈ ਸੀ। ਉਸ ਕੋਲ ਸ਼ਰਾਬ ਪੀਣ ਵਾਲੇ ਦੋ, ਚਾਰ ਆਏ ਰਹਿੰਦੇ ਸਨ। ਸ਼ਰਾਬ ਸਿਰ ਚੜ੍ਹ ਕੇ ਬੋਲਦੀ ਹੈ। ਇਹ ਬੰਦੇ ਨੂੰ ਸ਼ੈਤਾਨ ਬੱਣਾਂ ਦਿੰਦੀ ਹੈ। ਪਿੰਡ ਵਾਲੇ ਯਾਰ ਵੈਲੀ ਚਾਰ ਦਿਨ ਵਿਸਕੀ ਪੀ ਕੇ, ਇੱਕ ਦਿਨ ਦੇਸੀ ਪਿਆ ਦਿੰਦੇ ਸਨ। ਹਰ ਰੋਜ ਮੁਫ਼ਤ ਵਿੱਚ ਕੋਈ ਪਿਉਂਦਾ ਨਹੀਂ ਹੈ। ਦੇਸੀ ਦਾ ਇਕੋ ਹੀ ਪਹਿਲੇ ਤੋੜ ਦਾ ਹੁੰਦਾ ਹੈ। ਆਪਦੇ ਵਾਲੀ ਭਾਵੇਂ ਕੋਈ ਹੋਰ ਕੱਢੀ ਫਿਰੇ, ਹਰ ਬੰਦਾ ਪਹਿਲੇ ਤੋੜ ਦੀ ਉਤੇ ਨੀਅਤ ਰੱਖਦਾ ਹੈ। ਵੱਡੇ ਸ਼ਹਿਰਾਂ ਵਿੱਚ ਜਿਸਮ ਦਾ ਧੰਦਾ ਸ਼ਰੇਅਮ ਚੱਲਦਾ ਹੈ। ਉਵੇਂ ਹੀ ਪਿੰਡਾਂ ਵਿੱਚ ਸਸਤੇ ਜਿਹੇ ਢੰਗ ਨਾਲ ਲੁੱਕ-ਛਿਪ ਕੇ, ਇਹ ਖੇਡ-ਖੇਡੀ ਜਾਂਦੀ ਹੈ। ਇਸ ਵਿੱਚ ਪਿੰਡ ਦੇ ਵੈਲੀ, ਅੱਤ ਦੀਆਂ ਸ਼ਿਕਾਰੀ ਰੰਨਾਂ, ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ, ਅਮੀਰ, ਗਰੀਬ ਸਬ ਹਿੱਸੇਦਾਰ ਹੁੰਦੇ ਹਨ। ਨਵੇਂ ਮੁੰਡੇ-ਕੁੜੀਆਂ ਨੂੰ ਐਸੇ ਹੀ ਟ੍ਰੇਨਿੰਗ ਦਿੰਦੇ ਹਨ। ਪ੍ਰੇਮ ਵੀ ਇੰਨਾਂ ਦੀ ਚਾਟ ਉਤੇ ਲੱਗ ਗਿਆ ਸੀ। ਇਹ ਦਾਰੂ ਪੀਣ ਵਾਲੇ, ਅਮਲੀ ਜੋ ਸਿੱਧੇ-ਸਾਦੇ-ਕਮਲੇ ਜਿਹੇ ਪੇਡੂ, ਸੀਰੀ, ਕਾਂਮੇਂ ਲੱਗਦੇ ਸਨ। ਕੋਈ ਨਾਂ ਕੋਈ ਨਵੀਂ ਸਾਮੀ ਲੱਭ ਕੇ, ਹਰ ਰਾਤ ਲੈ ਆਉਂਦੇ ਸਨ। ਪ੍ਰੇਮ ਦੀ ਹਰ ਰਾਤ ਖਰੀ ਹੋ ਜਾਂਦੀ ਸੀ।

ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ। ਜਿਸ ਨੂੰ ਰੋਜ਼ ਨਵੀ ਮੁਰਗੀ ਮਿਲਦੀ ਹੋਵੇ। ਉਸ ਨੂੰ ਕਰਾਰੀ ਤੇ ਸੁਆਦ ਲੱਗਣੋਂ ਹੱਟ ਜਾਂਦੀ ਹੈ। ਢਿੱਡ ਭਰਨ ਲਈ ਖਾਦੀ ਜਾਂਦੀ ਹੈ। ਉਹੀ ਕਾਂਮ-ਸੈਕਸ ਦੇ ਮਾਮਲੇ ਵਿੱਚ ਹਾਲ ਹੈ। ਲੱਗਦਾ ਹੈ, ਨਵੇ ਔਰਤ-ਮਰਦ ਵੱਧ ਸੁਆਦ ਦੇਣਗੇ। ਪਰ ਛੇਤੀ ਹੀ ਟੈਇਰ ਵਿੱਚੋਂ ਫੂਕ ਨਿੱਕਲ ਜਾਂਦੀ ਹੈ। ਕੈਲੋ ਦਾ ਮੱਥਾ ਠੱਣਕਿਆ। ਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਨੂੰ ਦੂਜੇ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਸੀ। ਪ੍ਰੇਮ ਵੱਡੀ ਰਾਤ ਘਰ ਆਉਂਦਾ ਸੀ। ਪ੍ਰੇਮ ਨੇ ਕੈਲੋ ਲਈ ਕੋਈ ਚਾਅ ਨਹੀਂ ਦਿਖਾਇਆ ਸੀ। ਉਸ ਨੇ ਜਦੋਂ ਕੈਲੋ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਇੰਨਾਂ ਹੀ ਪੁੱਛਿਆ ਸੀ, " ਕੀ ਕਦੇ ਤੂੰ ਕਿਸੇ ਹੋਰ ਮਰਦ ਦੇ ਨੇੜੇ ਵੀ ਹੋਈ ਹੈ? ਮੈਨੂੰ ਬਦ-ਚੱਲਣ ਔਰਤ ਨਹੀਂ ਚਾਹੀਦੀ। " ਉਸ ਨੇ, ਕੇਲੋ ਦੀ ਕੋਈ ਮਰਜ਼ੀ ਨਹੀਂ ਪੁੱਛੀ ਸੀ। ਨਾਂ ਵੀ ਪਿਆਰ ਜਿੱਤਾਉਣ ਦੀ ਕੋਸ਼ਸ਼ ਕੀਤੀ ਸੀ। ਉਸ ਦੀ ਪ੍ਰਸੰਸਾਂ ਤਾਂ ਕੀ ਕਰਨੀ ਸੀ? ਜਦੋਂ ਕੋਈ ਸਾਜ ਡੋਲਕੀ, ਵਾਜਾ ਵੱਜਾਉਣ ਲੱਗਦਾ ਹੈ। ਉਸ ਤੇ ਵੀ ਦੋ-ਚਾਰ ਮਿੰਟ ਹੱਥ ਫੇਰਿਆ ਜਾਂਦਾ ਹੈ। ਤਾਂ ਸੁਰਾਂ ਠੀਕ ਨਿੱਕਲਦੀਆਂ ਹਨ। ਐਰ-ਗੈਰ-ਅੱਣਜਾਂਣ ਦੇ, ਇਹ ਬੱਸ ਦੀ ਗੱਲ ਨਹੀਂ ਹੁੰਦੀ। ਜਿਵੇਂ ਮੁੱਲ ਦੀ ਤੀਵੀ ਹੁੰਦੀ ਹੈ। ਬਹੁਤ ਜ਼ਿਆਦਾ ਛੇਤੀ ਹੁੰਦੀ ਹੈ। ਜੇ ਦੇਰ ਲੱਗ ਜਾਵੇ, ਅੱਗਲੀ ਦਾ ਦੂਗਣੇ-ਤਿਗਣੇ ਪੈਸੇ ਵਸੂਲੀ ਕਰਨ ਦਾ ਡਰ ਹੁੰਦਾ ਹੈ। ਉਵੇਂ ਹੀ ਸ਼ਰਾਬੀ ਹੋਏ ਪ੍ਰੇਮ ਨੇ, ਕੋਈ ਗੱਲ ਬਾਤ ਨਹੀਂ ਕੀਤੀ। ਕੈਲੋ ਦੇ ਫੱਟਾ-ਫੱਟ ਕੱਪੜੇ ਉਤਾਰ ਕੇ ਪਰੇ ਮਾਰੇ। ਕੈਲੋ ਨੂੰ ਇਸ ਤਰਾਂ ਲੱਗਦਾ ਸੀ। ਜਿਵੇਂ ਸਾਨ੍ਹ ਝੂਲ ਰਿਹਾ ਹੋਵੇ। ਸ਼ਰਾਬੀ ਹੋਏ ਪ੍ਰੇਮ ਨੇ, ਆਪਦਾ ਸਾਰਾ ਜ਼ੋਰ ਕੇਲੋ ਉਤੇ ਲਾ ਕੇ, ਆਪਦੀ ਹੱਵਸ ਉਤਾਰ ਲਈ। ਉਸ ਨੂੰ ਇਹ ਵੀ ਨਹੀਂ ਪੁੱਛਿਆ ਉਹ ਕਿਵੇਂ ਹੈ? ਉਹ ਪਿਠ ਕਰਕੇ, ਉਵੇਂ ਹੀ ਨੰਗ-ਧੱੜਗਾ ਸੌ ਗਿਆ ਸੀ। ਘਰਾੜੇ ਮਾਰਨ ਲੱਗ ਗਿਆ ਸੀ।

ਕੈਲੋ ਨੂੰ ਇਸ ਤਰਾਂ ਲੱਗਾ ਜਿਵੇਂ ਕਿਸੇ ਜਾਨਵਰਾਂ ਨੇ, ਉਸ ਦਾ ਮਾਸ ਨੋਚਿਆ ਹੋਵੇ। ਸਰੀਰ ਵਿੱਚ ਸਾਰੇ ਦਰਦ ਹੋ ਰਿਹਾ ਸੀ। ਉਸ ਦਾ ਦਿਲ ਕੱਚਾ-ਕੱਚਾ ਹੋ ਰਿਹਾ ਸੀ। ਉਸ ਦਾ ਲੱਕ ਬਹੁਤ ਦੁੱਖਣ ਲੱਗ ਗਿਆ। ਬਿਡ ਤੇ ਵਿੱਛੀ ਚਾਦਰ ਖੂਨੋਂ-ਖੂਨ ਹੋ ਗਈ ਸੀ। ਉਸ ਨੇ ਆਪਦੇ ਸਿਰ ਥੱਲਿਉ ਸਿਰਹਾਣਾਂ ਕੱਢ ਕੇ, ਢਿੱਡ ਵਿੱਚ ਦੇ ਲਿਆ ਸੀ। ਉਹ ਕਦੇ ਉਠ ਕੇ ਬੈਠ ਜਾਂਦੀ ਸੀ। ਕਦੇ ਲੰਬੀ ਪੈ ਜਾਂਦੀ ਸੀ। ਜੋ ਤੱਤੇ ਦੁੱਧ ਦਾ ਗਿਲਾਸ ਪ੍ਰੇਮ ਦਾ ਪਿਆ ਸੀ। ਕੈਲੋ ਨੇ ਦਰਦ ਮਿਟਾਉਣ ਲਈ ਪੀ ਲਿਆ ਸੀ। ਰਾਤ ਮਸਾਂ ਨਿੱਕਲੀ ਸੀ। ਕੇਲੋ ਸੋਚ ਰਹੀ ਸੀ, ਕੀ ਇਸੇ ਨੂੰ ਵਿਆਹ ਕਹਿੰਦੇ ਹਨ? ਪਿਆਰ ਤਾਂ ਕਿੱਤੇ ਦਿੱਸਿਆ ਨਹੀਂ ਸੀ। ਨੰਗੀ ਕਰਕੇ, ਇੱਜ਼ਤ ਵੱਧ ਉਤਾਰੀ ਲੱਗਦੀ ਸੀ। ਐਸੇ ਲੱਗਾ, ਜਿਵੇ ਭੂਚਾਲ ਆਏ ਤੋਂ ਧਰਤੀ ਦੇ ਦਰਖੱਤ ਜੜ੍ਹ ਤੋਂ ਪੱਟੇ ਜਾਂਦੇ ਹਨ।

Comments

Popular Posts