ਭਾਗ 35 ਜਿੰਦਗੀ ਜੀਨੇ ਦਾ ਨਾਂਮ ਹੈ

ਸਰਕਾਰੀ ਕਰਮਚਾਰੀਆਂ, ਪੁਲੀਸ ਵਾਲਿਆਂ ਦਾ ਧੰਦਾ ਚੱਲਦਾ ਹੀ ਜੰਨਤਾਂ ਦੀਆਂ ਜੇਬਾਂ ਵਿੱਚੋਂ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਗਰਮੀ ਨਾਲ ਦਿਨ ਰਾਤ ਪਸੀਨੇ ਛੁੱਟ ਰਹੇ ਸਨ। ਸਾਹ ਲੈਣਾਂ ਵੀ ਮੁਸ਼ਕਲ ਸੀ। ਗਰਮੀਆਂ ਨੂੰ ਲੋਕ ਠੰਡੀਆਂ ਥਾਂਵਾਂ ਵੱਲ ਭੱਜਦੇ ਹਨ। ਪ੍ਰੇਮ ਦੀ ਕਨੇਡਾ ਜਾਂਣ ਦੀ ਤਰੀਕ ਗਈ ਸੀ। ਵਿਆਹ ਜਿੰਨੇ ਰਿਸ਼ਤੇਦਾਰ ਮਿਲਣ ਲਈ ਇਕੱਠੇ ਹੋ ਗਏ ਸਨ। ਇੰਨਾਂ ਨੂੰ ਹੀ ਪੰਜਾਬੀ ਕਹਿੰਦੇ ਹਨ। ਇਕੱਠੇ ਹੋਣ ਦਾ ਬਹਾਨਾਂ ਚਾਹੀਦਾ ਹੈ। ਪੰਜਾਬ ਵਿੱਚ ਸਾਰੇ ਵਿਹਲੇ ਹੀ ਹਨ। ਕੰਮ ਵੱਲ ਕਿਸੇ ਦੀ ਰੂਚੀ ਨਹੀ ਹੈ। ਪੰਜਾਬੀ ਤਾਂ ਫੇਰੇ-ਤੋਰੇ ਜੋਗੇ ਹੋ ਰਹਿ ਗਏ ਹਨ। ਭਈਏ ਕੰਮ ਕਰਦੇ ਹਨ। ਉਹੀ ਘਰ-ਮਾਲ ਡੰਗਰ ਸੰਭਾਲਦੇ ਹਨ। ਜੱਟ ਮੌਜ਼ ਮੇਲੇ ਤੇ ਪੈਲਸ ਦੇ ਪ੍ਰੋਗ੍ਰਾਮ ਦੇਖਦੇ ਫਿਰਦੇ ਹਨ। ਪੰਜਾਬ ਦੇ ਲੋਕਾਂ ਦੀ ਜਿੰਦਗੀ ਇੰਨੀ ਕੁ ਸੂੰਗੜ ਕੇ ਰਹਿ ਗਈ ਹੈ। ਪਹਿੱਨ-ਪੱਚਰ ਕੇ ਦਾਵਤਾਂ ਉਤੇ ਢੇਰੀ ਹੋ ਗਏ ਹਨ। ਹਰ ਰੋਜ਼ ਨਵੇਂ ਪ੍ਰੋਗ੍ਰਾਮ ਤੇ ਜਾਂਣ ਲਈ ਤਿਆਰ ਬੈਠੇ ਹੁੰਦੇ ਹਨ। ਇਸੇ ਨੂੰ ਲਾਈਫ-ਸਟਾਈਲ ਸਮਝਣ ਲੱਗ ਗਏ ਹਨ। ਸਹੀਂ ਅਸਲੀ ਜੀਵਨ ਜਿਉਣਾਂ ਛੱਡ ਕੇ, ਫਿਲਮੀ ਢੰਗ ਨਾਲ ਸਜ-ਧਜ ਕੇ ਰਹਿੰਦੇ ਹਨ। ਬਾਹਰਲੇ ਦੇਸ਼ਾਂ ਦੀ ਜਿੰਗਦੀ ਨੌਕਰੀ ਪੇਸ਼ਾਂ ਹੈ। ਕਨੇਡਾ, ਅਮਰੀਕਾ ਵਿੱਚ ਜੇ ਕਈ ਪੁਰਾਉਣਾਂ ਘਰ ਜਾਂਦਾ ਹੈ। ਉਸ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ। ਉਸ ਦੀ ਸੇਵਾ ਤਾਂ ਕੀ ਹੋਣੀ ਹੈ? ਆਪੇ ਚਾਹ ਬੱਣਾ ਕੇ ਪੀਣੀ ਪੈਂਦੀ ਹੈ। ਹਰ ਕੋਈ ਨੌਕਰੀ ਕਰਦਾ ਹੈ। ਕਿਸੇ ਕੋਲ ਪੁਰੋਉਣੇ ਬੱਣ ਕੇ ਜਾਂਣ ਜਾਂ ਸੰਭਾਲਣ ਦਾ ਸਮਾਂ ਨਹੀਂ ਹੈ। ਕਨੇਡਾ ਵਰਗੇ ਦੇਸ਼ ਵਿੱਚ ਕੇ ਵੀ ਕਈ ਵਿਹਲੀਆਂ ਖਾਂਣ ਵਾਲੇ ਵੀ ਹਨ।

ਕਨੇਡਾ ਦੀ ਜਿੰਦਗੀ ਰੈਪ ਕੀਤੇ ਗਿਫ਼ਟ ਵਰਗੀ ਹੈ। ਬਾਹਰੋਂ ਗਿਫ਼ਟ ਰੈਪਰ ਵਾਂਗ ਬਹੁਤ ਸੁੰਦਰ ਹੈ। ਅੰਦਰੋਂ ਸਮਾਨ ਕਿਸੇ ਕੰਮ ਦਾ ਨਹੀਂ ਹੁੰਦਾ। ਸਸਤਾ-ਚੀਪ ਮਾਲ ਚੱਮਕ-ਦੱਮਕ ਵਾਲੇ ਪੇਪਰ ਥੱਲੇ ਲੁੱਕੋਇਆ ਹੁੰਦਾ ਹੈ। ਵੈਸੇ ਹੀ ਲੋਕ ਹਨ। ਸ਼ੋਅੱਪ ਬਹੁਤ ਹੈ। ਅੰਦਰੋਂ ਖੌਖਲੇ ਹੋਏ ਹਨ। ਜੀਵਨ ਜਿਉਣ ਦੀਆਂ ਪ੍ਰੇਸ਼ਾਂਨੀਆਂ ਬਹੁਤ ਹਨ। ਪ੍ਰੇਮ ਦੇ ਮੰਮੀ ਡੈਡੀ ਨਾਲ ਵਾਪਸ ਕਨੇਡਾ ਮੁੜ ਗਿਆ। ਘਰ ਮੂਹਰੇ ਅਜੇ ਅਟੈਚੀ ਰੱਖ ਹੀ ਰਹੇ ਸਨ। ਗੁਆਂਢ ਪੁਲੀਸ ਵਾਲੇ ਆਏ ਖੜ੍ਹੇ ਸੀ। ਸਰਕਾਰੀ ਕਰਮਚਾਰੀਆਂ, ਪੁਲੀਸ ਵਾਲਿਆਂ ਦਾ ਧੰਦਾ ਚੱਲਦਾ ਹੀ ਜੰਨਤਾਂ ਦੀਆਂ ਜੇਬਾਂ ਵਿੱਚੋਂ ਹੈ। ਜਦੋਂ ਆਂਮ ਬੰਦਾ ਮਸੀਬਤ ਵਿੱਚ ਫਸਦਾ ਹੈ। ਘਰ ਵਿੱਚ ਝੱਗੜਾ ਹੋ ਜਾਂਦਾ ਹੈ। ਇੰਨਾਂ ਦੇ ਕੰਮਾਂ ਵਿੱਚ ਵਾਧਾ ਹੁੰਦਾ ਹੈ। ਅਮਦਨ ਵੱਧਦੀ ਹੈ। ਕੇਸ ਭੁਗਤ ਦਿਆਂ ਲੋਕਾਂ ਦੀਆਂ ਜਦੋਂ ਜੇਬਾਂ ਖ਼ਾਲੀ ਹੁੰਦੀਆਂ ਹਨ। ਸਰਕਾਰ ਦੀ ਚਾਂਦੀ ਹੁੰਦੀ ਹੈ।

ਪ੍ਰੇਮ ਦੇ ਗੁਆਂਢ ਨੈਟਵ ਇੰਡੀਅਨ ਕੁੜੀ ਤੇ ਬੁਆਏ ਫ੍ਰਇੰਡ ਨਾਲ ਕਿਰਾਏ ਉਤੇ ਦੋ ਮਹੀਨੇ ਤੋਂ ਰਹਿ ਰਹੀ ਸੀ। ਨੈਟਵ ਲੋਕ ਕਨੇਡਾ ਦੇ ਜੱਦੀ ਲੋਕ ਹਨ। ਜ਼ਿਆਦਾ ਤਰ ਇਹ ਲੋਕ ਸਰਕਾਰ ਦੇ ਭੱਤੇ-ਪੈਸੇ ਉਤੇ ਰਹਿੰਦੇ ਹਨ। ਗੈਰ ਜੁੰਮੇਬਾਰ ਲੋਕ ਹਨ। ਅਜ਼ਾਦ ਜੀਵਨ ਜਿਉਂਦੇ ਹਨ। ਕਨੂੰਨ ਦੀ ਵੀ ਪ੍ਰਵਾਹ ਨਹੀਂ ਕਰਦੇ। ਬੁਆਏ ਫਰਿੰਡ ਕੁੱਟ-ਮਾਰ ਕਰਕੇ, ਉਸ ਨੂੰ ਛੱਡ ਕੇ ਚੱਲਿਆ ਗਿਆ ਸੀ। ਦੋ ਮਹੀਨੇ ਪਹਿਲਾਂ ਬੱਚਾ ਹੋਇਆ ਸੀ। ਜਿਸ ਦਿਨ ਬੱਚੇ ਨੇ ਜਨਮ ਲਿਆ। ਮਾਂ-ਬਾਪ ਦੋਂਨੇ ਹੀ ਨਸ਼ੇ ਵਿੱਚ ਸਨ। ਐਸੀ ਹਾਲਤ ਵਿੱਚ ਉਹ ਔਰਤ ਬੱਚੇ ਨੂੰ ਆਪਦਾ ਦੁੱਧ ਨਹੀਂ ਪਿਆ ਸਕਦੀ ਸੀ। ਡਾਕਟਰ ਨੇ ਐਸੇ ਮਾਪਿਆਂ ਨੂੰ ਬੱਚਾ ਦੇਣ ਤੋਂ ਜੁਆਬ ਦੇ ਦਿੱਤਾ ਸੀ। ਉਸ ਬੱਚੇ ਦੇ ਮਾਂਪੇ ਹੁਣ ਕਨੇਡਾ ਸਰਕਾਰ ਸੀ। ਬੱਚਾ ਕਿਰਾਏ ਦੇ ਸ਼ੋਸ਼ਲ ਕਰਮਚਾਰੀਆਂ ਕੋਲ ਪਲਣ ਲੱਗਾ ਸੀ। ਕਨੂੰਨੀ ਕਾਰਵਾਈ ਲੜ ਕੇ, ਬੱਚੇ ਦੀ ਦਾਦੀ ਨੇ, ਉਸ ਨੂੰ ਸੰਭਾਲਣ ਦੀ ਜੁੰਮੇਬਾਰੀ ਲੈ ਲਈ ਸੀ। ਬੱਚੇ ਦੇ ਮਾਂ-ਬਾਪ ਨੂੰ fਕਟਰ ਤੇ ਸਰਕਾਰੀ ਸ਼ੋਸ਼ਲ ਕਰਮਚਾਰੀਆਂ ਨਾਲ ਮੀਟਿੰਗਾਂ ਕਰਨ ਨੂੰ ਕਿਹਾ ਸੀ। ਉਹ ਦੇਖਣਾਂ ਚੁਹੁੰਦੇ ਸਨ। ਇਹ ਕਿੰਨਾਂ ਤੇ ਕਿਹੜਾ ਨਸ਼ਾ ਖਾਂਦੇ ਹਨ? ਦੋਂਨਾਂ ਨੇ ਮੀਟਿੰਗਾਂ ਵਿੱਚ ਕੁੱਝ ਕੁ ਸਮਾਂ ਜਾ ਕੇ, ਆਪੇ ਹੀ ਜਾਂਣਾ ਬੰਦ ਕਰ ਦਿੱਤਾ। ਇਹ ਸਬ ਕੁੱਝ ਤਰੀਕ ਵਾਲੇ ਦਿਨ, ਅੱਦਾਲਤ ਵਿੱਚ ਪੇਸ਼ ਕਰ ਦਿੱਤਾ ਸੀ। ਜੱਜ ਮੂਹਰੇ ਦੋਂਨਾਂ ਨੇ ਉਥੇ ਵੀ ਜਾਂਣਾਂ ਜਰੂਰੀ ਨਹੀਂ ਸਮਝਿਆ। ਬੱਚੇ ਦੀ ਦੇਖ਼-ਭਾਲ ਦੀ ਜੁੰਮੇਬਾਰੀ, ਮਾਂ-ਬਾਪ ਦੀ ਥਾਂ ਦਾਦੀ ਨੂੰ ਦੇ ਦਿੱਤੀ ਸੀ। ਬੱਚੇ ਦੇ ਮਾਂਪੇਂ ਬੱਚੇ ਨੂੰ ਮਿਲ ਵੀ ਨਹੀਂ ਸਕਦੇ ਸਨ। ਸ਼ੋਸ਼ਲ ਵਰਕਰ ਇਹ ਖ਼ਬਰ ਘਰ ਕੇ ਦੱਸ ਗਏ ਸਨ। ਖ਼ਬਰ ਮਿਲਦੇ ਹੀ ਨੈਟਵ ਇੰਡੀਅਨ ਕੁੜੀ ਤੇ ਬੁਆਏ ਫ੍ਰਇੰਡ ਵਿੱਚ ਕੁੱਟ-ਮਾਰ ਸ਼ੁਰੂ ਹੋ ਗਈ ਸੀ। ਹੁਣ ਪੁਲੀਸ ਵਾਲੇ ਬੁਆਏ ਫ੍ਰਇੰਡ ਦੀ ਭਾਲ ਵਿੱਚ ਨਿੱਕਲ ਪਏ ਸਨ। ਇਹ ਲੋਕ ਪੁਲੀਸ ਵਾਲਿਆਂ ਦੀ ਪ੍ਰਵਾਹ ਨਹੀਂ ਕਰਦੇ। ਨੈਟਵ ਲੋਕਾਂ ਨੂੰ ਪੁਲੀਸ ਵਾਲੇ ਦੱਬਾ-ਧੱਮਕਾ ਕੇ ਛੱਡ ਦਿੰਦੇ ਹਨ।

Comments

Popular Posts