ਭਾਗ 43 ਮਰਦ ਨੂੰ ਬੇਗਾਨੀ ਦੂਜੇ ਦੀ ਔਰਤ ਦੀ ਯਾਰੀ ਵਿੱਚ ਵੱਧ ਫ਼ਾਇਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਨਿਰਮਲ ਨੇ ਜਿਸ ਦਿਨ ਤੋਂ ਸੁਖਵਿੰਦਰ ਨੂੰ ਦੇਖਿਆ ਸੀ। ਊਈਂ-ਮੀਚੀ ਦੀਆਂ ਲਿਖਾਰੀ ਸਭਾ ਵੀ ਟਰਾਂਟੋ ਵਿੱਚ ਵੱਧ ਗਈਆਂ ਸਨ। ਉਹ ਕੈਲਗਰੀ ਤੋਂ ਟਰਾਂਟੋ ਹਰ ਦੂਜੇ ਹਫ਼ਤੇ ਆਇਆ ਰਹਿੰਦਾ ਸੀ। ਲਿਖਾਰੀ ਸਭਾ ਦਾ ਘਰ ਵਾਲਿਆਂ ਨੂੰ ਬਹਾਨਾ ਮਾਰ ਕੇ, ਆ ਜਾਂਦਾ ਸੀ। ਜਦੋਂ ਕਿਸੇ ਦੇ ਇਰਾਦੇ ਪੱਕੇ ਹੋਣ, ਉਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ ਹੁੰਦਾ। ਜਦੋਂ ਇਸ਼ਕ ਦਾ ਭੂਤ ਚੜ੍ਹਦਾ ਹੈ। ਕੁੱਝ ਨਹੀਂ ਦਿਸਦਾ ਹੁੰਦਾ। ਅੰਨਾਂ ਕਰ ਦਿੰਦਾ ਹੈ। ਫਿਰ ਕਾਲੀ ਮਸ਼ੂਕ ਵੀ ਲੈਲਾ ਦਿਸਦੀ ਹੈ। ਬੰਦਾ ਮਜਨੂੰ ਬਣ ਜਾਂਦਾ ਹੈ। ਸਾਹਮਣੇ ਵਾਲੇ ਨੂੰ ਸੁਨੱਖਾ ਦੇਖ ਕੇ, ਇਸ਼ਕ ਨਹੀਂ ਹੁੰਦਾ। ਇਹ ਤਾਂ ਫ਼ਤੂਰ ਜਿਹਾ ਚੜ੍ਹਦਾ ਹੈ। ਪਿਆਰ ਹਵੱਸ ਵਿੱਚ ਬੰਦਾ ਝੱਲਾ ਬਣ ਜਾਂਦਾ ਹੈ। ਪਿਆਰ ਦਾ ਬਹਾਨਾਂ ਕਰਕੇ, ਹਵੱਸ ਮਿਟਾਉਣ ਵਾਲੇ ਨੂੰ ਕਾਸੇ ਦੀ ਪ੍ਰਵਾਹ ਨਹੀਂ ਹੁੰਦੀ। ਹਵੱਸ ਮਿਟਾਉਣ ਦਾ ਨਾਮ ਹੀ ਪਿਆਰ ਹੈ। ਨਿਰਮਲ ਨੂੰ ਸੁਖਵਿੰਦਰ ਨੂੰ ਦੇਖ ਕੇ, ਮੈਥ ਵਾਲੀ ਟੀਚਰ ਦਾ ਭੁਲੇਖਾ ਪੈਂਦਾ ਸੀ। ਉਦੋਂ ਵੀ ਇਹ ਅਲਜਬਰਾ ਤਾਂ ਸਮਝਦਾ ਨਹੀਂ ਸੀ। ਮੈਡਮ ਦੀ ਗੁੱਤ ਤੇ ਲੱਕ ਦੇ ਹੁਲਾਰੇ ਹੀ ਦੇਖੀ ਜਾਂਦਾ ਸੀ। ਉਸ ਦੀ ਤੰਗ ਕੁੜਤੀ ਦੇਖ ਕੇ, ਸਾਹ ਇਸ ਦਾ ਘੁੱਟਦਾ ਸੀ। ਇਹ ਪਹਿਲਾਂ ਤੋਂ ਹੀ ਔਰਤ ਦੇ ਸਰੀਰ ਨੂੰ ਮਾਪਣ, ਤੋਲਣ ਵਿੱਚ ਮਾਹਿਰ ਸੀ। ਇਸ ਭੌਂਦੂ ਨੂੰ ਕੋਈ ਪੁੱਛੇ ਇੱਕ ਮੈਥ ਵਾਲੀ ਦੇ ਬਰਾਬਰ ਅਨਪੜ੍ਹ ਕਿਥੋਂ ਰੱਲਜੂ? ਪਰ ਬੰਦਾ ਸਾਰੀ ਉਮਰ ਭੁਲੇਖਿਆਂ ਵਿੱਚ ਹੀ ਕੱਢ ਦਿੰਦਾ ਹੈ। ਜੇ ਭੁਲੇਖਾ ਹੀ ਨਾਂ ਹੋਵੇ, ਜਿਉਣਾਂ ਮੁਸ਼ਕਲ ਹੋ ਜਾਵੇਗਾ। ਸੁਖਵਿੰਦਰ ਨੂੰ ਇਹੀ ਭੁਲੇਖਾ ਪਿਆ ਰਹਿੰਦਾ ਸੀ। ਇਹ ਬੰਦਾ ਪੈਸੇ ਵਾਲਾ ਹੈ। ਇਸ ਨੂੰ ਅੰਦਰ ਵਾੜ ਕੇ, ਲੁੱਟ ਲਵਾਂ।  ਜੈਸੀ ਕੋਕੋ, ਵੈਸੇ ਕੋਕੋ ਦੇ ਬੱਚੇ   ਖਾਨਦਾਨੀ ਨਸਲ ਉੱਤੇ ਬੰਦਾ ਜਾਂਦਾ ਹੈ। ਐਵੇਂ ਥੋੜ੍ਹੀ ਲੋਕੀ ਖ਼ਾਨਦਾਨ ਦੇਖਦੇ ਨੇ। ਖ਼ਰਬੂਜ਼ੇ ਨੂੰ ਦੇਖ਼ਕੇ ਖ਼ਰਬੂਜ਼ਾ ਰੰਗ ਬਦਲਦਾ ਹੈ। ਸੁਖਵਿੰਦਰ ਨੂੰ ਭੁਲੇਖਾ ਸੀ। ਨਿਰਮਲ ਮੇਰੇ ਉੱਤੇ ਆਸ਼ਕ ਹੈ। ਪਰ ਉਹ ਛੁਪਾ ਰੁਸਤਮ ਸੀ। ਉਸ ਦੀ ਅੱਖ ਜੋਤ ਦੀ ਸਾਲੀ ਉੱਤੇ ਸੀ। ਨਿਰਮਲ ਉਸ ਤੋਂ ਛੇ ਕੁ ਸਾਲ ਵੱਡਾ ਸੀ। ਮਰਦ ਨੂੰ ਹਰ ਉਮਰ ਦੀ ਔਰਤ ਪੁੱਗ ਜਾਂਦੀ ਹੈ। ਇਸੇ ਲਈ ਨਿਰਮਲ ਸੁਖਵਿੰਦਰ ਨੂੰ ਵੀ ਝੱਲੀ ਜਾਂਦਾ ਸੀ । ਇੱਕ ਤੋਂ ਭਲੇ ਦੋ ਹੁੰਦੇ ਹਨ। ਜੇ ਇੱਕ ਵਿਗੜੂ, ਤਾਂ ਦੂਜਾ ਸੂਤ ਆਜੂ। ਸਿਕੰਦਰ ਤੇ ਜੋਤ ਤੋਂ ਬਗੈਰ ਕੁੜੀ ਦੀ ਅਜੇ ਬਹੁਤੀ ਜਾਣ-ਪਛਾਣ ਕਿਸੇ ਹੋਰ ਨਾਲ ਨਹੀਂ ਹੋਈ ਸੀ। ਇਹ ਤਾਂ ਹੋਰ-ਹੋਰ ਨਵੀਂ ਲੈਰੀ ਅੰਗੂਰੀ ਚਰਨ ਦੇ ਸ਼ਕੀਨ ਸਨ। ਨਿਰਮਲ ਬਾਜ਼ੀ ਮਾਰ ਗਿਆ ਸੀ। ਉਹ ਜਦੋਂ ਆਇਆ ਹੁੰਦਾ ਸੀ। ਲੇਟ ਸੁੱਤਾ ਹੋਇਆ ਉੱਠਦਾ ਸੀ। ਕਈ ਬਾਰ ਦੁਪਹਿਰ ਨੂੰ ਵੀ ਸੌਂ ਜਾਂਦਾ ਸੀ। ਸੁਖਵਿੰਦਰ ਨੂੰ ਕੌਲੇ ਕੱਛਣ ਦੀ ਆਦਤ ਸੀ। ਉਸ ਨੂੰ ਸੁੱਤਾ ਦੇਖ ਕੇ, ਗੁਆਂਢ ਵਿੱਚ ਵੀ ਫੇਰਾ ਮਾਰ ਲੈਂਦੀ ਸੀ। ਮਰਦ ਤੇ ਨਾਗ ਮਚਲੇ ਹੋਏ ਹੁੰਦੇ ਹਨ। ਕਦੇ ਸੌਂਦੇ ਨਹੀਂ ਹਨ। ਸੁਖਵਿੰਦਰ ਦੇ ਪੈਰਾ ਦੀ ਤੇ ਬਾਹਰ ਦਾ ਦਰਵਾਜ਼ਾ ਬੰਦ ਹੁੰਦੇ ਦੀ ਵਿੜਕ ਉਸ ਨੂੰ ਆ ਗਈ ਸੀ। ਉਹ ਰਜਾਈ ਵਿੱਚੋਂ ਨਿਕਲ ਕੇ, ਕਮਰੇ ਵਿਚੋਂ ਬਾਹਰ ਆ ਗਿਆ ਸੀ। ਕੁੜੀ ਲਿਵਿੰਗ ਵਿੱਚ ਸੋਫ਼ੇ ਉੱਤੇ ਬੈਠੀ ਟੀਵੀ ਦੇਖਦੀ ਸੀ। ਉਸ ਦੀ ਰਜਾਈ ਵਿੱਚ ਆ ਕੇ ਘੁੱਸ ਗਿਆ ਸੀ। ਉਸ ਦੇ ਅੰਗ ਕੁੜੀ ਨੂੰ ਛੂਹ ਗਏ ਸਨ। ਉਸ ਨੂੰ ਝਰਨਾਟ ਹੋਈ। ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੋਵੇ। ਕਰੰਟ ਲੱਗੇ ਵਾਲਾ ਬੰਦਾ ਵੀ ਗੁੰਮ ਹੋ ਜਾਂਦਾ ਹੈ। ਉਹ ਵੀ ਬੇਹੋਸ਼ ਹੋ ਗਈ ਸੀ।

ਬਹੁਤੀ ਬਾਰ ਉੱਪਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਸੀ। ਨਿਰਮਲ ਪਿਛਲੇ ਪਾਸੇ ਦੇ ਦਰਾਂ ਵਿੱਚੋਂ ਦੀ ਆ ਕੇ, ਘਰ ਅੰਦਰ ਵੜ ਜਾਂਦਾ ਸੀ। ਨਿਰਮਲ ਯਾਰ ਤਾਂ ਮਕਾਨ ਮਾਲਕ ਦਾ ਸੀ। ਉਸੇ ਨਾਲ ਲੁਕਾ ਛਿਪੀ ਖੇਡਦਾ ਸੀ। ਉਸ ਕੋਲ ਘੱਟ ਸੁਖਵਿੰਦਰ ਕੋਲ ਵੱਧ ਗੇੜੇ ਮਾਰਦਾ ਸੀ। ਆਵਾਰਾ ਢੱਠਾ ਦਿਨ-ਰਾਤ ਹਰੇ ਦੇ ਖੇਤ ਚਰਦਾ ਹੈ। ਮੱਝਾਂ, ਗਾਵਾਂ, ਬਲਦਾ ਨੂੰ ਬਹੁਤੀ ਬਾਰ ਸੁੱਕੀ ਤੂੜੀ ਖਾਣੀ ਪੈਂਦੀ ਹੈ। ਮਰਦ ਨੂੰ ਬੇਗਾਨੀ ਦੂਜੇ ਦੀ ਔਰਤ ਦੀ ਯਾਰੀ ਵਿੱਚ ਵੱਧ ਫ਼ਾਇਦਾ ਹੈ। ਉਸ ਤੋਂ ਖਾਣ-ਪੀਣ ਨੂੰ ਮਾਂ ਤੇ ਇਸ਼ਕ ਕਰਨ ਨੂੰ ਮਸ਼ੂਕ ਦਾ ਸੁਆਦ ਮਿਲਦਾ ਰਹਿੰਦਾ ਹੈ। ਆਪਦੀ ਪਤਨੀ ਵੀ ਉਸੇ ਮਿੱਟੀ ਦੀ ਬਣੀ ਹੁੰਦੀ ਹੈ। ਐਸੇ ਮਰਦਾ ਤੋਂ ਜੇ ਉਸ ਦਾ ਖ਼ਿਆਲ ਆਪ ਤੋਂ ਨਹੀਂ ਰੱਖ ਹੁੰਦਾ। ਆਪੇ ਲੋਕ ਸੰਭਾਲ ਲੈਣਗੇ। ਆਪ ਲੋਕਾਂ ਦੀ ਝੂਠ, ਭਾਂਡੇ ਚੱਟਦਾ ਫਿਰਦਾ ਹੈ। ਉਨ੍ਹਾਂ ਸੁਆਦ ਤਾਂ ਦਾਲ ਵਿੱਚ ਬੁਰਕੀ ਲਾ ਕੇ ਨਹੀਂ ਆਉਂਦਾ। ਜਿੰਨਾ ਕੌਲੀ ਚੱਟ ਕੇ ਆਉਂਦਾ ਹੈ। ਇੱਧਰ-ਉੱਧਰ ਦੇਖ ਕੇ ਬੰਦਾ ਦਾਅ ਮਾਰ ਹੀ ਲੈਂਦਾ ਹੈ।

ਜਿਸ ਦਿਨ ਮਕਾਨ ਮਾਲਕ ਨੇ, ਸੁਖਵਿੰਦਰ ਦੀ ਛੋਤ ਲਾਹੀ ਸੀ। ਉਸ ਦੀ ਖੁੰਬ-ਠੱਪ ਹੁੰਦੀ, ਨਿਰਮਲ ਨੇ ਵੀ ਸੁਣੀ ਸੀ। ਉਸ ਨੇ ਸੁਖਵਿੰਦਰ ਨੂੰ ਉੱਥੋਂ ਖਿਸਕ ਜਾਣ ਦੀ ਸਲਾਹ ਦਿੱਤੀ ਸੀ। ਰਾਤੋ-ਰਾਤ ਹੋਰ ਟਿਕਾਣਾ ਕਰ ਲਿਆ ਸੀ। ਆਪਦੇ ਕਿਸੇ ਲਿਖਾਰੀ ਦੋਸਤ ਦੀ ਬੇਸਮਿੰਟ ਲੱਭ ਦਿੱਤੀ ਸੀ। ਉਹ ਵੀ ਇਹੋ ਜਿਹਾ ਹੀ ਸੀ। ਇਸ ਨੂੰ ਤਾਂ ਭਾਵੇਂ ਰਿੰਟ ਹੀ ਨਾਂ ਦਵੇ। ਅਗਲੇ ਨੇ ਦੂਜੇ ਲੋਟ ਵਸੂਲੀ ਕਰ ਲੈਣੀ ਹੈ।

 

 

 
 
 

Comments

Popular Posts