ਭਾਗ 41 ਨੋਟਾਂ ਨਾਲ ਗੁਰੂ ਦੀ ਗੋਲਕ, ਹੋਰ ਭਰਦੇ ਰਹੋ ਜਾਨੋਂ ਮਹਿੰਗੇ ਯਾਰ 

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਗੁਰਨਾਮ ਨਿਰਮਲ ਦਾ ਵੱਡਾ ਭਰਾ ਸੀ। ਹਰ ਰੋਜ਼ ਦੀ ਤਰਾਂ, ਐਤਵਾਰ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। ਅਵਤਾਰ ਤੇ ਰਣਵੀਰ ਨੇ ਗੁਰਨਾਮ ਨੂੰ ਮੁੰਡਿਆਂ ਤੋਂ ਕੁਟਵਾਇਆ ਸੀ। ਇਹ ਕੁੱਟਣ ਵਾਲੇ ਮੁੰਡੇ ਨਵੇਂ ਹੀ ਰਣਵੀਰ ਦੀ ਫ਼ੌਜ ਵਿੱਚ ਭਰਤੀ ਹੋਏ ਸਨ। ਫੋਜ਼ ਦਾ ਨਾਮ ਵੀ ਲੋਕਾਂ ਨੂੰ ਬਲੈਕ ਮੇਲ ਕਰਨ ਨੂੰ ਭਲਾ ਜਿਹਾ ਰੱਖਿਆ ਹੋਇਆ ਸੀ। ਇਸ ਦੀ ਜੜ ਕਾਲਜਾਂ ਤੇ ਬਾਹਰਲੇ ਦੇਸ਼ਾਂ ਵਿੱਚ ਬਹੁਤ ਫੈਲਰੀ ਹੋਈ ਹੈ। ਧਰਮ ਦੇ ਨਾਂਮ ਥੱਲੇ ਸਟੂਡੈਂਟਸ ਨੂੰ ਗੁਰਾਹ ਕਰਕੇ, ਮਾਰ ਧਾੜ ਕਰਾਈ ਜਾਂਦੀ ਹੈ। ਗੁਰਦੁਆਰਾ ਸਾਹਿਬ ਵਿੱਚ ਝਗੜਾ ਹੋਇਆ ਸੀ। ਜਵਾਨੀ ਦੇ ਜੋਸ਼ ਵਿੱਚ ਛੇਤੀ ਵਿੱਚ ਬੰਦਾ ਹੋਰ ਕੋਈ ਕੁੱਟਣਾ ਸੀ। ਕੁੱਟਿਆ ਹੋਰ ਗਿਆ। ਉਸ ਨੂੰ ਇੰਨਾ ਕੁੱਟਿਆ, ਉਹ ਕਾਰ ਪਾਰਕਿੰਗ ਦੀ ਸੜਕ ‘ਤੇ ਡਿਗ ਗਿਆ। ਗੁਰਨਾਮ ਦੇ ਨੱਕ, ਮੂੰਹ, ਮੱਥੇ ਵਿੱਚੋਂ ਖ਼ੂਨ ਦੀਆਂ ਧਾਰਾਂ ਨਿਕਲ ਰਹੀਆਂ ਸਨ। ਮੋਟੇ ਲੋਹੇ ਦੇ ਕੜੇ ਮਾਰ-ਮਾਰ ਕੇ, ਨੱਕ, ਮੂੰਹ, ਮੱਥਾ ਛਿੱਲ ਦਿੱਤਾ ਸੀ। ਉਸ ਦੇ ਦੰਦ ਵੀ ਤੋੜ ਦਿੱਤੇ ਸਨ। ਉਸ ‘ਤੇ ਕਿਰਪਾਨਾਂ ਦੇ ਬਾਰ ਕੀਤੇ ਸਨ। ਬਾਤ ਮਜ਼ੇ ਦੀ ਹੈ। ਮਾਂਵਾਂ-ਭੈਣਾਂ ਦੀਆਂ ਗਾਲ਼ਾਂ ਦੇ ਕੇ, ਅੰਮ੍ਰਿਤਧਾਰੀ ਨੂੰ ਅੰਮ੍ਰਿਤਧਾਰੀ ਸੋਧਾ ਲਾ ਰਹੇ ਸਨ। ਉਸ ਨੂੰ ਕੁੱਟ ਕੇ, ਇਹ ਅੰਮ੍ਰਿਤਧਾਰੀ ਧਾਰੀ ਸੂਰਮੇ ਮੈਦਾਨ ਛੱਡ ਕੇ, ਭੱਜ ਗਏ ਸਨ। ਉਸ ਦੀ ਇਹ ਹਾਲਤ ਦੇਖ ਕੇ, ਕਿਸੇ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਸੀ। ਕਈ ਮੌਕੇ ਦੇ ਗਵਾਹ ਬਣ ਗਏ ਸਨ। ਗੁਰਨਾਮ ਨੂੰ ਐਂਬੂਲੈਂਸ ਰਾਹੀਂ ਹੌਸਪੀਟਲ ਪਹੁੰਚਾਇਆ ਗਿਆ। ਕਈਆਂ ਨੇ ਸੈਲਰ ਫ਼ੋਨ ਨਾਲ ਮੂਵੀਆਂ ਬਣਾਂ ਲਈਆਂ ਸੀ। ਮੂਵੀਆਂ ਜੂ-ਟਿਊਬ ਉੱਤੇ ਲਾ ਦਿੱਤੀਆਂ ਸਨ। ਬਲਵੀਰ, ਰਣਵੀਰ, ਅਵਤਾਰ ਅਦਾਲਤ ਵਿੱਚ ਗਏ ਸਨ। ਬਲਵੀਰ ਤਾਂ ਰਣਵੀਰ ਤੇ ਗੁਰਨਾਮ ਦੋਨਾਂ ਦਾ ਪੱਖ ਪੂਰਨ ਆਇਆ ਸੀ। ਉਨ੍ਹਾਂ ਦੋਨਾਂ ਨੂੰ ਹੀ ਇਹੀ ਲੱਗਾ। ਬਲਵੀਰ ਮੇਰੇ ਨਾਲ ਹੈ। ਬਲਵੀਰ ਦੋ ਧਾਰੀ ਛੁਰੀ ਸੀ। ਜੋ ਦੋਨੇਂ ਪਾਸੇ ਕੱਟਦੀ ਸੀ। ਬਲਵੀਰ ਕਿਸੇ ਦਾ ਲਿਹਾਜ਼ ਨਹੀਂ ਕਰਦਾ ਸੀ। ਬਗ਼ਲ ਮੇ ਛੁਰੀ, ਮੂੰਹ ਮੇ ਰਾਮ-ਰਾਮ।

ਹੁਣ ਅਦਾਲਤ ਵਿੱਚ ਮੁੱਕਰਨਾ ਸੀ। ਬਈ ਗੁਰਨਾਮ ਕੁੱਟਿਆ ਹੀ ਨਹੀਂ ਹੈ। ਇਹ ਅਦਾਲਤ ਵਿੱਚ ਸੰਗਤ ਦੀ ਬੱਸ ਭਰ ਕੇ ਲੈ ਗਏ। ਰਣਵੀਰ ਗੁਰਦੁਆਰੇ ਸਾਹਿਬ ਵਿੱਚ ਦਰਾਂ ਮੂਹਰੇ ਹੱਥ ਬੰਨੀ ਖੜ੍ਹਾ ਸੀ। ਜੋ ਵੀ ਮੱਥਾ ਟੇਕਣ ਗਿਆ। ਉਸੇ ਨੂੰ ਘੇਰ ਕੇ ਬੱਸ ਵਿੱਚ ਬੈਠਾ ਲਿਆ। ਲੋਕ ਜਾਂਦੇ, ਤਾਂ ਗੁਰਦੁਆਰੇ ਸਾਹਿਬ ਮੱਥਾ ਟੇਕਣ ਹਨ। ਪਰ ਉੱਥੇ ਜਾ ਕੇ, ਰੱਬ ਮਨਾਉਣ ਵਾਲਾ ਮਾਮਲਾ ਭੁੱਲ ਜਾਂਦੇ ਹਨ। ਮੈਂਬਰਾਂ ਤੇ ਲੋਕਾਂ ਦੀ ਚਾਪਲੂਸੀ ਵਿੱਚ ਫਸ ਜਾਂਦੇ ਹਨ। ਐਸੇ ਲੋਕਾਂ ਨੂੰ ਲੱਗਦਾ ਹੁੰਦਾ ਹੈ। ਗੁਰਦੁਆਰੇ ਦੇ ਆਗੂਆਂ ਨੂੰ ਖ਼ੁਸ਼ ਕਰ ਲਈਏ। ਸਾਡਾ ਵੀ ਇੱਥੇ ਨਾਮ ਹੋ ਜਾਵੇਗਾ। ਪਤਾ ਨਹੀਂ, ਕਿੰਨੇ ਕੁ ਐਸੇ ਜੰਮ ਕੇ ਮਰ ਗਏ? ਵੱਡੇ-ਵੱਡੇ ਮਿੱਟੀ ਵਿੱਚ ਰੁਲ ਗਏ ਹਨ। ਅੱਜ ਇਹ ਹਮਾਇਤੀ ਬਣ ਕੇ, ਗੁਰਦੁਆਰਾ ਸਾਹਿਬ ਵਿੱਚ ਗੁੰਡਾ ਗਰਦੀ ਕਰਨ ਵਾਲਿਆਂ ਦਾ ਸਾਥ ਦੇਣ ਚੱਲੇ ਸਨ। ਇੰਨਾ 100 ਬੰਦਿਆਂ ਨੇ, ਆਪਣੀਆਂ ਅੱਖਾਂ ਨਾਲ ਰਣਵੀਰ ਦੇ ਬੰਦਿਆਂ ਦਾ ਨਾਂ ਤਾਂ ਜਲਵਾ ਦੇਖਿਆ ਸੀ। ਨਾਂ ਹੀ ਇਹ ਉੱਥੇ ਹਾਜ਼ਰ ਸਨ। ਮੀਆਂ ਮਿੱਠੂ ਬਣਨ ਚੱਲੇ ਸਨ। ਜੇ ਨਾਂ ਵੀ ਜਾਂਦੇ, ਗੁਰਦੁਆਰੇ ਸਾਹਿਬ ਵਿਚੋਂ ਛੇਕਣ, ਕੱਢਣ ਦੀ ਅਗਲੀ ਬਾਰੀ ਇੰਨਾ ਦੀ ਸੀ। 

ਗਵਾਈਆਂ ਭੁਗਤ ਦੀਆ ਨੂੰ ਅਦਾਲਤ ਵਿੱਚ ਚੌਥੀ ਤਰੀਕ ਸੀ। ਹਰ ਕੋਈ ਜੱਬਲੀਆਂ ਮਾਰੀ ਜਾਂਦਾ ਸੀ। ਕਈ ਤਾਂ ਇੱਕ ਦੂਜੇ ਦੀ ਗੱਲ ਸੁਣ ਕੇ, ਉਹੀ ਦੱਸੀ ਜਾਂਦੇ ਸੀ। ਕੁੱਝ ਕੁ ਨੇ ਰਣਵੀਰ ਦੀ ਗੱਲ ਚੰਗੀ ਤਰਾਂ ਸੁਣੀ ਸੀ। ਉਨ੍ਹਾਂ ਨੇ ਜੱਜ ਨੂੰ ਕਿਹਾ ਸੀ, “ ਇਹ ਜਿੰਨਾ ਦੇ ਨਾਮ ਗੁਰਨਾਮ ਨੂੰ ਕੁੱਟਣ ਵਿੱਚ ਲਿਖਾਏ ਗਏ ਹਨ। ਇਹ ਬੰਦੇ ਸਾਡੇ ਨਾਲ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਸਨ। ਇੱਕ ਨੇ ਐਡੀ ਗੱਪ ਮਾਰ ਦਿੱਤੀ, “ ਜੱਜ ਸਾਹਿਬ ਮਲਕੀਤ ਨੇ 10 ਬੰਦਿਆਂ ਨੂੰ ਧਰਤੀ ਉੱਤੇ ਲੰਬੇ ਪਾ ਦਿੱਤਾ। ਆਪ ਉਨ੍ਹਾਂ ਉੱਤੇ ਬੈਠਾ ਬੁੱਕ ਰਿਹਾ ਸੀ। ਮੇਰੇ ਨਾਲ ਪੰਗਾ ਲੈਣ ਵਾਲਾ ਕੀ ਕੋਈ ਹੋਰ ਵੀ ਹੈ? “

ਜੱਜ ਔਰਤ ਸੀ। ਔਰਤਾਂ ਧਰਮ ਬਾਰੇ ਮਰਦਾਂ ਤੋਂ ਵੱਧ ਜਾਣਦੀਆਂ ਹਨ। ਇਹ ਪਖੰਡ ਤੇ ਅਸਲੀਅਤ ਦੇ ਬਹੁਤ ਨੇੜੇ ਹੁੰਦੀਆਂ ਹਨ। ਉਸ ਨੇ ਪੁੱਛਿਆ, “ ਕੀ ਅਦਾਲਤ ਵਿੱਚ ਹੋਰ ਕੋਈ ਸਿੰਘ ਗਵਾਈ ਭੁਗਤਣ ਵਾਲਾ ਹੈ? “ ਰਣਬੀਰ ਨੇ ਚਾਰੇ ਪਾਸੇ ਨਿਗ੍ਹਾ ਘੁਮਾਈ। ਉਸ ਨੇ ਜੱਜ ਵੱਲ ਦੇਖ ਕੇ, ਸਿਰ ਫੇਰ ਦਿੱਤਾ। ਜੱਜ ਫ਼ੈਸਲਾ ਸੁਣਾਉਣ ਲੱਗੀ ਸੀ। ਬਾਹਰੋਂ ਕੁੱਝ ਸਿਰੋਂ ਮੋਨੇ ਬੰਦੇ ਆਏ। ਉਨ੍ਹਾਂ ਨੇ ਜੱਜ ਤੋਂ ਇਜਾਜ਼ਤ ਲੈ ਕੇ, ਮੂਵੀ ਤੇ ਫ਼ੋਟੋਆਂ ਜੱਜ ਅੱਗੇ ਰੱਖ ਦਿੱਤੀਆਂ। ਜੱਜ ਨੇ ਟੀਵੀ ਉੱਤੇ ਸਬ ਨੂੰ ਗੁਰਨਾਮ ਨੂੰ ਕੁੱਟਣ ਦੀ ਫ਼ਿਲਮ ਦਿਖਾਈ। ਬਲਵੀਰ ਮਨ ਵਿੱਚ ਹੱਸ ਰਿਹਾ ਸੀ। ਸੋਚ ਰਿਹਾ ਸੀ। ਹੁਣ ਅਸਲ ਸੁਆਦ ਆਵੇਗਾ। ਰਣਵੀਰ ਤੇ ਗੁਰਨਾਮ ਦੇ ਹਮਾਇਤੀਆਂ ਦਾ ਪੇਚਾ ਫਿਰੇਗਾ। ਅਦਾਲਤ ਵਿੱਚ ਇੱਕ ਦੂਜੇ ਨੂੰ ਚੂੰਬੜਨ ਗੇ। ਅਦਾਲਤ ਭੰਗ ਹੋਵੇਗੀ। ਅਖ਼ਬਾਰਾਂ ਵਿੱਚ ਫ਼ੋਟੋਆਂ ਲੱਗਣ ਗੀਆਂ। ਜੱਜ ਨੇ ਗੁਰਨਾਮ ਨੂੰ ਕੁੱਟਣ ਵਾਲਿਆਂ ਸਿਰ ਪੂਰੀ ਅਦਾਲਤ ਦੇ ਖ਼ਰਚਿਆਂ ਦਾ ਮੁਆਵਜ਼ਾ ਪਾ ਦਿੱਤਾ। ਨਾਲ ਝੂਠ ਬੋਲਣ ਦਾ ਜੁਰਮਾਨਾ ਕਰ ਦਿੱਤਾ। ਬਲਵੀਰ ਨੇ ਰੇਡੀਉ ਤੋਂ ਸ਼ਾਮ ਨੂੰ ਖ਼ਬਰ ਦਿੱਤੀ, “ ਦੋਨਾਂ ਪਾਰਟੀਆਂ ਵਿੱਚ ਰਾਜੀਨਾਂਮਾਂ ਹੋ ਗਿਆ ਹੈ। ਰਣਬੀਰ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ 5 ਲੱਖ ਡਾਲਰ ਦਾ ਭੁਗਤਾਨ ਗੁਰਨਾਮ ਨੂੰ ਕਰ ਦਿੱਤਾ। ਉਸ ਨੇ ਮੁੰਡਿਆਂ ਦਾ ਜੁਰਮਾਨਾ ਵੀ ਭਰ ਦਿੱਤਾ। ਅਦਾਲਤ ਦਾ ਖ਼ਰਚਾ ਅਲੱਗ ਦਿੱਤਾ ਹੈ। ਕੇਸ ਬੰਦ ਹੋ ਗਿਆ ਹੈ। ਗੁਰਦੁਆਰਾ ਸਾਹਿਬ ਵਿੱਚ ਹੋਰ ਲੜਾਈਆਂ ਹੋਣ ਦੀ ਸਭਾਂਵਨਾਂ ਬਣੀ ਹੋਈ ਹੈ। ਐਤਕੀਂ ਗਵਾਹ ਆਪਸ ਵਿੱਚ ਭਿੜਨਗੇ। ਸੰਗਤ ਨੂੰ ਪੁਰਜ਼ੋਰ ਅਪੀਲ ਹੈ। ਨੋਟਾਂ ਨਾਲ ਗੁਰੂ ਦੀ ਗੋਲਕ, ਹੋਰ ਭਰੋ। ਇਹ ਗ਼ਰੀਬ ਦਾ ਮੂੰਹ ਹੁੰਦੀ ਹੈ।

 

 
 
 

Comments

Popular Posts